< 1 Reyes 13 >
1 Ciertamente un varón de ʼElohim, por revelación de Yavé fue desde Judá a Bet-ʼEl [y llegó] cuando Jeroboam estaba junto al altar para quemar incienso.
੧ਵੇਖੋ, ਪਰਮੇਸ਼ੁਰ ਦਾ ਇੱਕ ਬੰਦਾ ਯਹੋਵਾਹ ਦੇ ਬਚਨ ਅਨੁਸਾਰ ਯਹੂਦਾਹ ਤੋਂ ਬੈਤਏਲ ਵਿੱਚ ਆਇਆ ਅਤੇ ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਕੋਲ ਖੜ੍ਹਾ ਸੀ।
2 Por mandato de Yavé clamó contra el altar: ¡Altar, altar! Yavé dice: Mira, le nacerá un hijo a la casa de David que se llamará Josías, quien sacrificará sobre ti a los sacerdotes de los lugares altos que queman incienso, y quemarán huesos de hombres.
੨ਉਹ ਯਹੋਵਾਹ ਦੇ ਬਚਨ ਨਾਲ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ, ਹੇ ਜਗਵੇਦੀ, ਹੇ ਜਗਵੇਦੀ! ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਵੇਖ, ਦਾਊਦ ਦੇ ਘਰਾਣੇ ਵਿੱਚੋਂ ਯੋਸ਼ੀਯਾਹ ਨਾਮੇ ਇੱਕ ਮੁੰਡਾ ਜੰਮੇਗਾ ਅਤੇ ਉਹ ਉੱਚਿਆਂ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਧੁਖਾਉਂਦੇ ਹਨ ਤੇਰੇ ਹੀ ਉੱਤੇ ਚੜ੍ਹਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ।
3 Aquel mismo día dio una señal: Esta es la señal que Yavé dio: ¡Ciertamente el altar se partirá, y se esparcirá la ceniza que está sobre él!
੩ਅਤੇ ਉਸ ਨੇ ਉਸੇ ਦਿਨ ਇੱਕ ਨਿਸ਼ਾਨੀ ਦਿੱਤੀ ਕਿ ਉਹ ਨਿਸ਼ਾਨੀ ਜਿਹੜੀ ਯਹੋਵਾਹ ਬੋਲਿਆ ਹੈ ਇਹ ਹੈ ਕਿ ਵੇਖੋ ਜਗਵੇਦੀ ਪਾਟ ਜਾਵੇਗੀ ਅਤੇ ਉਹ ਸੁਆਹ ਜਿਹੜੀ ਉਹ ਦੇ ਉੱਤੇ ਹੋਵੇਗੀ ਢਿਲਕ ਜਾਵੇਗੀ।
4 Sucedió que cuando el rey oyó la palabra que el varón de ʼElohim dijo contra el altar de Bet-ʼEl, Jeroboam extendió su mano desde el altar y dijo: ¡Deténganlo! Y al momento se le secó la mano que extendió contra él, y no pudo recogerla hacia él.
੪ਤਾਂ ਇਸ ਤਰ੍ਹਾਂ ਹੋਇਆ ਕਿ ਜਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਦਾ ਬਚਨ ਸੁਣਿਆ ਜੋ ਉਸ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, ਇਸ ਨੂੰ ਫੜ ਲਓ ਤਾਂ ਉਸ ਦੀ ਉਹ ਬਾਂਹ ਜਿਹੜੀ ਲੰਮੀ ਕੀਤੀ ਸੀ ਸੁੱਕ ਗਈ ਸੋ ਉਹ ਉਸ ਨੂੰ ਆਪਣੀ ਵੱਲ ਖਿੱਚ ਨਾ ਸਕਿਆ।
5 Entonces el altar se partió, y la ceniza se esparció, en conformidad con la señal que el varón de ʼElohim dio por mandato de Yavé.
੫ਤਾਂ ਜਗਵੇਦੀ ਵੀ ਪਾਟ ਗਈ ਅਤੇ ਸੁਆਹ ਉਸ ਜਗਵੇਦੀ ਤੋਂ ਢਿਲਕ ਪਈ ਉਸ ਨਿਸ਼ਾਨੀ ਦੇ ਅਨੁਸਾਰ ਜੋ ਉਸ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਦੇ ਬਚਨ ਨਾਲ ਦਿੱਤੀ ਸੀ।
6 Entonces el rey tomó la palabra y dijo al varón de ʼElohim: Te ruego que implores a Yavé tu ʼElohim y ores por mí, para que sea restaurada mi mano. Por tanto el varón de ʼElohim imploró a Yavé. Le fue restaurada la mano al rey y volvió a ser como antes.
੬ਤਾਂ ਪਾਤਸ਼ਾਹ ਨੇ ਉਸ ਪਰਮੇਸ਼ੁਰ ਦੇ ਬੰਦੇ ਨੂੰ ਉੱਤਰ ਵਿੱਚ ਆਖਿਆ ਕਿ ਹੁਣ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਰਦਾਸ ਕਰ ਅਤੇ ਮੇਰੇ ਲਈ ਬੇਨਤੀ ਕਰ ਕਿ ਮੇਰਾ ਹੱਥ ਫੇਰ ਮੇਰੇ ਲਈ ਚੰਗਾ ਕੀਤਾ ਜਾਵੇ ਤਾਂ ਉਸ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਅਰਦਾਸ ਕੀਤੀ ਅਤੇ ਪਾਤਸ਼ਾਹ ਦਾ ਹੱਥ ਉਹ ਦੇ ਲਈ ਚੰਗਾ ਕੀਤਾ ਗਿਆ ਅਤੇ ਅੱਗੇ ਵਰਗਾ ਹੋ ਗਿਆ।
7 Entonces el rey dijo al varón de ʼElohim: Ven conmigo a casa y come, y te daré un presente.
੭ਤਾਂ ਪਾਤਸ਼ਾਹ ਉਸ ਪਰਮੇਸ਼ੁਰ ਦੇ ਬੰਦੇ ਨੂੰ ਬੋਲਿਆ ਕਿ ਮੇਰੇ ਨਾਲ ਮਹਿਲ ਨੂੰ ਚੱਲ ਅਤੇ ਭੋਜਣ ਕਰ ਅਤੇ ਮੈਂ ਤੈਨੂੰ ਦਾਨ ਦਿਆਂਗਾ।
8 Pero el varón de ʼElohim contestó al rey: Aunque me des la mitad de tu casa, no iré contigo, ni comeré pan, ni beberé agua en este lugar,
੮ਪਰ ਉਸ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਆਖਿਆ, ਜੇ ਤੂੰ ਮੈਨੂੰ ਆਪਣਾ ਅੱਧਾ ਮਹਿਲ ਵੀ ਦੇ ਦੇਵੇਂ ਤਾਂ ਵੀ ਮੈਂ ਤੇਰੇ ਨਾਲ ਨਹੀਂ ਜਾਂਵਾਂਗਾ ਨਾ ਇੱਥੇ ਰੋਟੀ ਖਾਵਾਂਗਾ ਅਤੇ ਨਾ ਹੀ ਪਾਣੀ ਪੀਵਾਂਗਾ।
9 porque por la Palabra de Yavé me fue ordenado: No comas pan, ni bebas agua, ni vuelvas por el camino que fuiste.
੯ਕਿਉਂ ਜੋ ਯਹੋਵਾਹ ਦੇ ਬਚਨ ਅਨੁਸਾਰ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਇਸੇ ਰਾਹ ਮੁੜੀਂ ਜਿਸ ਵਿੱਚੋਂ ਦੀ ਤੂੰ ਆਇਆ।
10 Salió por otro camino y no volvió por el camino por el cual fue a Bet-ʼEl.
੧੦ਸੋ ਉਹ ਦੂਜੇ ਰਾਹ ਥਾਣੀ ਮੁੜ ਗਿਆ ਉਸ ਰਾਹੋਂ ਨਹੀਂ ਜਿਸ ਥਾਣੀ ਉਹ ਬੈਤਏਲ ਨੂੰ ਆਇਆ ਸੀ।
11 Un profeta anciano vivía en Bet-ʼEl. Sus hijos le informaron todo lo que el varón de ʼElohim hizo aquel día en Bet-ʼEl. También contaron a su padre las palabras que habló al rey.
੧੧ਬੈਤਏਲ ਵਿੱਚ ਇੱਕ ਬੁੱਢਾ ਨਬੀ ਵੱਸਦਾ ਸੀ। ਉਸ ਦੇ ਪੁੱਤਰਾਂ ਨੇ ਆਣ ਕੇ ਉਹ ਸਾਰੇ ਕੰਮ ਦੱਸੇ ਜਿਹੜੇ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤਏਲ ਵਿੱਚ ਕੀਤੇ ਅਤੇ ਉਹ ਗੱਲਾਂ ਜੋ ਉਹ ਪਾਤਸ਼ਾਹ ਨੂੰ ਬੋਲਿਆ ਆਪਣੇ ਪਿਤਾ ਨੂੰ ਦੱਸੀਆਂ।
12 Y su padre les preguntó: ¿Por cuál camino salió? Y sus hijos le mostraron el camino por donde salió el varón de ʼElohim que vino de Judá.
੧੨ਤਾਂ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ, ਉਹ ਕਿਸ ਰਾਹ ਗਿਆ? ਕਿਉਂ ਜੋ ਉਸ ਦੇ ਪੁੱਤਰਾਂ ਨੇ ਵੇਖ ਲਿਆ ਸੀ ਕਿ ਉਹ ਪਰਮੇਸ਼ੁਰ ਦਾ ਬੰਦਾ ਜਿਹੜਾ ਯਹੂਦਾਹ ਤੋਂ ਆਇਆ ਸੀ ਕਿਹੜੇ ਰਾਹ ਗਿਆ।
13 Y él dijo a sus hijos: ¡Aparéjenme el asno! Entonces le aparejaron el asno, montó sobre él
੧੩ਤਾਂ ਉਸ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਲਈ ਗਧੇ ਉੱਤੇ ਕਾਠੀ ਕੱਸ ਦਿਓ ਸੋ ਉਨ੍ਹਾਂ ਨੇ ਉਸ ਲਈ ਗਧੇ ਉੱਤੇ ਕਾਠੀ ਕੱਸ ਦਿੱਤੀ ਤਾਂ ਉਹ ਉਸ ਉੱਤੇ ਚੜ੍ਹ ਗਿਆ।
14 y fue tras aquel varón de ʼElohim. Al hallarlo sentado debajo de un roble, le preguntó: ¿Eres tú el varón de ʼElohim que vino de Judá? Le respondió: Sí, soy.
੧੪ਅਤੇ ਪਰਮੇਸ਼ੁਰ ਦੇ ਬੰਦੇ ਦੇ ਪਿੱਛੇ ਚੱਲ ਪਿਆ ਸੋ ਉਹ ਉਸ ਨੂੰ ਬਲੂਤ ਦੇ ਹੇਠ ਬੈਠਾ ਹੋਇਆ ਲੱਭਾ ਤਾਂ ਉਸ ਨੇ ਉਹ ਨੂੰ ਆਖਿਆ, ਕੀ ਤੂੰ ਉਹੋ ਪਰਮੇਸ਼ੁਰ ਦਾ ਬੰਦਾ ਹੈਂ ਜੋ ਯਹੂਦਾਹ ਤੋਂ ਆਇਆ ਹੈਂ? ਉਸ ਆਖਿਆ, ਮੈਂ ਹੀ ਹਾਂ।
15 Entonces le dijo: Ven conmigo a casa y come pan.
੧੫ਤਾਂ ਉਸ ਨੇ ਉਹ ਨੂੰ ਆਖਿਆ, ਮੇਰੇ ਨਾਲ ਘਰ ਨੂੰ ਚੱਲ ਅਤੇ ਰੋਟੀ ਖਾਹ।
16 Pero él dijo: No puedo volver contigo, ni entrar contigo. No comeré pan, ni beberé agua contigo en este lugar,
੧੬ਪਰ ਉਸ ਆਖਿਆ, ਮੈਂ ਤੇਰੇ ਨਾਲ ਮੁੜ ਨਹੀਂ ਸਕਦਾ ਨਾ ਤੇਰੇ ਘਰ ਦੇ ਅੰਦਰ ਜਾ ਸਕਦਾ ਹਾਂ ਨਾ ਮੈਂ ਤੇਰੇ ਨਾਲ ਇੱਥੇ ਰੋਟੀ ਖਾਵਾਂਗਾ ਨਾ ਪਾਣੀ ਪੀਵਾਂਗਾ।
17 porque por revelación de Yavé me fue ordenado: No comerás pan, ni beberás agua allí, ni volverás por el camino que fuiste.
੧੭ਕਿਉਂ ਜੋ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਨੂੰ ਹੁਕਮ ਹੋਇਆ ਹੈ ਕਿ ਤੂੰ ਨਾ ਉੱਥੇ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਉਸ ਰਾਹ ਥਾਣੀ ਮੁੜੀ ਜਿੱਥੋਂ ਦੀ ਤੂੰ ਗਿਆ।
18 Pero él le dijo: Yo también soy profeta como tú. Un ángel me habló por revelación de Yavé: Hazlo volver contigo a tu casa, para que coma pan y beba agua. Pero le mintió.
੧੮ਤਾਂ ਉਸ ਨੇ ਉਹ ਨੂੰ ਆਖਿਆ, ਮੈਂ ਵੀ ਤੇਰੇ ਜਿਹਾ ਇੱਕ ਨਬੀ ਹਾਂ ਅਤੇ ਯਹੋਵਾਹ ਦੇ ਬਚਨ ਨਾਲ ਇੱਕ ਦੂਤ ਮੈਨੂੰ ਬੋਲਿਆ ਕਿ ਤੂੰ ਉਹ ਨੂੰ ਆਪਣੇ ਘਰ ਮੋੜ ਲਿਆ ਕਿ ਉਹ ਤੇਰੇ ਘਰ ਰੋਟੀ ਖਾਵੇ ਅਤੇ ਪਾਣੀ ਪੀਵੇ ਪਰ ਉਸ ਨੇ ਉਹ ਦੇ ਨਾਲ ਝੂਠ ਮਾਰਿਆ।
19 Se volvió con él, comió pan en su casa y bebió agua.
੧੯ਸੋ ਉਹ ਉਸ ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਰੋਟੀ ਖਾਧੀ ਅਤੇ ਪਾਣੀ ਪੀਤਾ।
20 Aconteció que cuando ellos estaban recostados, el profeta que lo devolvió tuvo revelación de Yavé,
੨੦ਤਾਂ ਇਸ ਤਰ੍ਹਾਂ ਹੋਇਆ ਜਦ ਉਹ ਮੇਜ਼ ਕੋਲ ਬੈਠ ਰਹੇ ਸਨ ਕਿ ਯਹੋਵਾਹ ਦਾ ਬਚਨ ਉਸ ਨਬੀ ਨੂੰ ਜਿਹੜਾ ਉਸ ਨੂੰ ਮੋੜ ਲਿਆਇਆ ਸੀ ਆਇਆ।
21 clamó y le dijo al varón de ʼElohim que fue de Judá: Yavé dice: Porque fuiste rebelde a la Palabra de Yavé, y no guardaste el mandato que te impuso Yavé tu ʼElohim,
੨੧ਤਾਂ ਉਹ ਨੇ ਉਸ ਪਰਮੇਸ਼ੁਰ ਦੇ ਬੰਦੇ ਨੂੰ ਜਿਹੜਾ ਯਹੂਦਾਹ ਤੋਂ ਆਇਆ ਸੀ ਉੱਚੀ ਦਿੱਤੀ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, ਇਸ ਲਈ ਕਿ ਤੂੰ ਯਹੋਵਾਹ ਦੇ ਵਾਕ ਦੀ ਉਲੰਘਣਾ ਕੀਤੀ ਅਤੇ ਉਸ ਹੁਕਮ ਦੀ ਪਾਲਨਾ ਨਹੀਂ ਕੀਤੀ ਜਿਸ ਦਾ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।
22 sino regresaste, comiste pan y bebiste agua en este lugar, del cual se te dijo: No comerás pan, ni beberás agua, tu cadáver no entrará en el sepulcro de tus antepasados.
੨੨ਸਗੋਂ ਤੂੰ ਮੁੜ ਆਇਆ ਅਤੇ ਉਸ ਥਾਂ ਜਿੱਥੋਂ ਯਹੋਵਾਹ ਨੇ ਤੈਨੂੰ ਆਖਿਆ ਸੀ ਕਿ ਨਾ ਰੋਟੀ ਖਾਵੀਂ ਅਤੇ ਨਾ ਪਾਣੀ ਪੀਵੀਂ ਤੂੰ ਰੋਟੀ ਵੀ ਖਾਧੀ ਅਤੇ ਪਾਣੀ ਵੀ ਪੀਤਾ ਸੋ ਤੇਰੀ ਲੋਥ ਤੇਰੇ ਪਿਓ ਦਾਦਿਆਂ ਦੀ ਕਬਰ ਵਿੱਚ ਨਾ ਜਾਏਗੀ।
23 Y sucedió que comió pan y bebió. El profeta que lo hizo devolver le aparejó el asno.
੨੩ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਅੰਨ ਜਲ ਖਾ ਪੀ ਚੁੱਕਾ ਤਾਂ ਉਸ ਨੇ ਆਪਣੇ ਗਧੇ ਉੱਤੇ ਉਸ ਨਬੀ ਲਈ ਜਿਹ ਨੂੰ ਉਹ ਮੋੜ ਲਿਆਇਆ ਸੀ ਕਾਠੀ ਪਾਈ।
24 Cuando salió, un león lo encontró en el camino y lo mató. Su cadáver quedó tendido en el camino, y el asno parado junto a él. El león también quedó parado junto al cadáver.
੨੪ਜਦ ਉਹ ਤੁਰਿਆ ਜਾਂਦਾ ਸੀ ਤਾਂ ਰਾਹ ਵਿੱਚ ਉਸ ਨੂੰ ਇੱਕ ਸ਼ੇਰ ਮਿਲਿਆ ਜਿਸ ਨੇ ਉਸ ਨੂੰ ਪਾੜ ਸੁੱਟਿਆ ਸੋ ਉਸ ਦੀ ਲੋਥ ਰਾਹ ਵਿੱਚ ਪਈ ਰਹੀ ਅਤੇ ਗਧਾ ਉਸ ਨੇ ਨੇੜੇ ਖੜ੍ਹਾ ਰਿਹਾ ਅਤੇ ਸ਼ੇਰ ਵੀ ਉਸ ਲੋਥ ਦੇ ਕੋਲ ਖੜ੍ਹਾ ਰਿਹਾ।
25 Unos hombres pasaron y vieron el cadáver tendido en el camino y al león junto al cadáver. Fueron y lo dijeron en la ciudad donde vivía el profeta anciano.
੨੫ਤਾਂ ਵੇਖੋ ਕਿ ਮਨੁੱਖ ਉੱਥੋਂ ਦੀ ਲੰਘਦੇ ਸਨ ਅਤੇ ਉਨ੍ਹਾਂ ਨੇ ਵੇਖਿਆ ਕਿ ਲੋਥ ਰਾਹ ਵਿੱਚ ਡਿੱਗੀ ਪਈ ਹੈ ਅਤੇ ਸ਼ੇਰ ਲਾਸ਼ ਦੇ ਕੋਲ ਖੜ੍ਹਾ ਹੈ ਸੋ ਉਨ੍ਹਾਂ ਨੇ ਸ਼ਹਿਰ ਵਿੱਚ ਜਿੱਥੇ ਬੁੱਢਾ ਨਬੀ ਰਹਿੰਦਾ ਸੀ ਜਾ ਕੇ ਗੱਲ ਦੱਸੀ।
26 Cuando el profeta que lo hizo devolver del camino oyó esto, dijo: Es el varón de ʼElohim que fue desobediente a la Palabra de Yavé. Por eso Yavé lo entregó al león que lo destrozó y mató, según la Palabra que Yavé le habló.
੨੬ਅਤੇ ਉਸ ਨਬੀ ਨੇ ਜਿਹੜਾ ਉਸ ਨੂੰ ਰਾਹ ਵਿੱਚੋਂ ਮੋੜ ਲਿਆਇਆ ਸੀ ਸੁਣ ਕੇ ਆਖਿਆ ਕਿ ਇਹ ਉਹ ਪਰਮੇਸ਼ੁਰ ਦਾ ਬੰਦਾ ਸੀ ਜਿਸ ਯਹੋਵਾਹ ਦੇ ਬਚਨ ਦੀ ਉਲੰਘਣਾ ਕੀਤੀ ਇਸੇ ਲਈ ਯਹੋਵਾਹ ਨੇ ਉਸ ਨੂੰ ਸ਼ੇਰ ਦੇ ਹਵਾਲੇ ਕੀਤਾ ਜਿਸ ਉਸ ਨੂੰ ਪਾੜਿਆ ਅਤੇ ਮਾਰ ਸੁੱਟਿਆ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਹ ਉਸ ਨੂੰ ਬੋਲਿਆ ਸੀ।
27 Entonces habló a sus hijos y les dijo: ¡Aparéjenme el asno! Ellos lo aparejaron,
੨੭ਤਾਂ ਉਹ ਆਪਣੇ ਪੁੱਤਰਾਂ ਨੂੰ ਬੋਲਿਆ ਕਿ ਮੇਰੇ ਲਈ ਗਧੇ ਉੱਤੇ ਕਾਠੀ ਪਾ ਦਿਓ ਤਾਂ ਉਨ੍ਹਾਂ ਨੇ ਪਾ ਦਿੱਤੀ।
28 y él fue y halló el cadáver tendido en el camino. El asno y el león estaban parados junto al cadáver. El león no había devorado el cadáver, ni destrozó el asno.
੨੮ਤਾਂ ਉਹ ਗਿਆ ਅਤੇ ਉਸ ਦੀ ਲੋਥ ਰਾਹ ਵਿੱਚ ਡਿੱਗੀ ਪਈ ਲੱਭੀ ਅਤੇ ਗਧਾ ਤੇ ਸ਼ੇਰ ਲਾਸ਼ ਦੇ ਕੋਲ ਖੜ੍ਹੇ ਸਨ। ਸ਼ੇਰ ਨੇ ਨਾ ਲੋਥ ਖਾਧੀ ਅਤੇ ਨਾ ਗਧੇ ਨੂੰ ਪਾੜਿਆ।
29 El profeta levantó el cadáver del varón de ʼElohim, lo colocó sobre el asno y lo llevó. Y el profeta anciano fue a la ciudad a hacer duelo por él y sepultarlo.
੨੯ਤਾਂ ਉਸ ਨਬੀ ਨੇ ਪਰਮੇਸ਼ੁਰ ਦੇ ਬੰਦੇ ਦੀ ਲੋਥ ਨੂੰ ਚੁੱਕ ਲਿਆ ਅਤੇ ਉਸ ਨੂੰ ਗਧੇ ਉੱਤੇ ਰੱਖ ਕੇ ਮੋੜ ਲਿਆਇਆ ਅਤੇ ਉਹ ਬੁੱਢਾ ਨਬੀ ਉਸ ਦਾ ਸੋਗ ਕਰਨ ਨੂੰ ਅਤੇ ਦੱਬਣ ਨੂੰ ਸ਼ਹਿਰ ਨੂੰ ਆਇਆ।
30 Depositó su cadáver en su propio sepulcro, lo endecharon y dijeron: ¡Ay, hermano mío!
੩੦ਉਹ ਨੇ ਉਸ ਦੀ ਲੋਥ ਆਪਣੀ ਕਬਰ ਵਿੱਚ ਰੱਖ ਦਿੱਤੀ ਅਤੇ ਉਨ੍ਹਾਂ ਉਸ ਉੱਤੇ “ਹਾਏ ਓਏ ਮੇਰਿਆ ਭਰਾਵਾ” ਆਖ ਕੇ ਵਿਰਲਾਪ ਕੀਤਾ।
31 Después de sepultarlo, sucedió que habló a sus hijos: Cuando yo muera, sepúltenme en el sepulcro en el cual está sepultado el varón de ʼElohim. Pongan mis huesos junto a los suyos,
੩੧ਤਾਂ ਇਸ ਤਰ੍ਹਾਂ ਹੋਇਆ ਕਿ ਉਸ ਨੂੰ ਦੱਬ ਚੁੱਕਣ ਦੇ ਪਿੱਛੋਂ ਉਹ ਨੇ ਆਪਣੇ ਪੁੱਤਰਾਂ ਨੂੰ ਆਖਿਆ ਕਿ ਜਦ ਮੈਂ ਮਰਾਂ ਤਾਂ ਮੈਨੂੰ ਉਸ ਕਬਰ ਵਿੱਚ ਦੱਬਣਾ ਜਿਸ ਵਿੱਚ ਪਰਮੇਸ਼ੁਰ ਦੇ ਬੰਦੇ ਨੂੰ ਦੱਬਿਆ ਹੈ ਅਤੇ ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਨਾਲ-ਨਾਲ ਰੱਖਣੀਆਂ।
32 porque sin duda se cumplirá la Palabra que por revelación de Yavé él proclamó contra el altar que está en Bet-ʼEl, y contra todos los santuarios de los lugares altos que están en las ciudades de Samaria.
੩੨ਕਿਉਂ ਜੋ ਯਹੋਵਾਹ ਦਾ ਉਹ ਬਚਨ ਜੋ ਉਸ ਨੇ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਅਤੇ ਉਨ੍ਹਾਂ ਸਭਨਾਂ ਉੱਚਿਆਂ ਥਾਵਾਂ ਦੇ ਭਵਨਾਂ ਦੇ ਵਿਰੁੱਧ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਹਨ ਬੋਲਿਆ ਸੀ ਉਹ ਸੱਚ-ਮੁੱਚ ਪੂਰਾ ਹੋਵੇਗਾ।
33 Después de este suceso, Jeroboam no se devolvió de su mal camino, sino volvió a designar sacerdotes de entre la gente común para los lugares altos. Investía a quien deseaba, y así era sacerdote de los lugares altos.
੩੩ਇਸ ਗੱਲ ਦੇ ਪਿੱਛੋਂ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਾ ਮੁੜਿਆ ਸਗੋਂ ਸਾਰੇ ਲੋਕਾਂ ਵਿੱਚੋਂ ਉੱਚੇ ਥਾਵਾਂ ਲਈ ਜਾਜਕ ਫੇਰ ਰੱਖ ਲਏ। ਜਿਸ ਕਿਸੇ ਨੂੰ ਚਾਹਿਆ ਉਸ ਨੇ ਉਹ ਨੂੰ ਥਾਪ ਦਿੱਤਾ ਤਾਂ ਜੋ ਉਹ ਉੱਚਿਆਂ ਥਾਵਾਂ ਦਾ ਜਾਜਕ ਬਣ ਜਾਵੇ।
34 Este fue el pecado de la casa de Jeroboam por el cual fue cortada y destruida de sobre la superficie de la tierra.
੩੪ਇਸ ਗੱਲ ਤੋਂ ਇਹ ਯਾਰਾਬੁਆਮ ਦਾ ਪਾਪ ਹੋਇਆ ਜੋ ਉਸ ਦੇ ਮਿਟਾਉਣ ਅਤੇ ਧਰਤੀ ਤੋਂ ਨਾਸ ਹੋਣ ਦਾ ਕਾਰਨ ਬਣਿਆ।