< Jueces 4 >
1 Los hijos de Israel volvieron a hacer lo que era malo a los ojos de Yahvé, cuando murió Aod.
੧ਏਹੂਦ ਦੇ ਮਰਨ ਤੋਂ ਬਾਅਦ ਇਸਰਾਏਲ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ।
2 Yahvé los vendió en manos de Jabín, rey de Canaán, que reinaba en Hazor; el capitán de su ejército era Sísara, que vivía en Haroshet de los gentiles.
੨ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿੱਚ ਕਰ ਦਿੱਤਾ, ਜੋ ਹਾਸੋਰ ਵਿੱਚ ਰਾਜ ਕਰਦਾ ਸੀ ਅਤੇ ਉਸ ਦੇ ਸੈਨਾਪਤੀ ਦਾ ਨਾਮ ਸੀਸਰਾ ਸੀ ਜੋ ਪਰਾਈਆਂ ਕੌਮਾਂ ਦੇ ਹਰੋਸ਼ਥ ਹਗੋਇਮ ਨਗਰ ਦਾ ਵਾਸੀ ਸੀ।
3 Los hijos de Israel clamaron a Yahvé, porque tenía novecientos carros de hierro, y oprimió poderosamente a los hijos de Israel durante veinte años.
੩ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ ਸੀਸਰਾ ਦੇ ਕੋਲ ਨੌਂ ਸੌ ਲੋਹੇ ਦੇ ਰਥ ਸਨ, ਅਤੇ ਉਸ ਨੇ ਵੀਹ ਸਾਲਾਂ ਤੱਕ ਇਸਰਾਏਲੀਆਂ ਨੂੰ ਬਹੁਤ ਦੁੱਖ ਦਿੱਤਾ।
4 La profetisa Débora, esposa de Lapidot, juzgaba a Israel en aquel tiempo.
੪ਉਸ ਵੇਲੇ ਲੱਪੀਦੋਥ ਦੀ ਪਤਨੀ ਦਬੋਰਾਹ ਜੋ ਇੱਕ ਨਬੀਆ ਸੀ, ਇਸਰਾਏਲੀਆਂ ਦਾ ਨਿਆਂ ਕਰਦੀ ਹੁੰਦੀ ਸੀ।
5 Ella vivía bajo la palmera de Débora, entre Ramá y Betel, en la región montañosa de Efraín, y los hijos de Israel acudían a ella para que los juzgara.
੫ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਰਾਮਹ ਅਤੇ ਬੈਤਏਲ ਦੇ ਵਿਚਕਾਰ ਦਬੋਰਾਹ ਦੀ ਖਜ਼ੂਰ ਦੇ ਹੇਠ ਬਹਿੰਦੀ ਸੀ ਅਤੇ ਇਸਰਾਏਲੀ ਉਸ ਦੇ ਕੋਲ ਨਿਆਂ ਕਰਾਉਣ ਦੇ ਲਈ ਆਉਂਦੇ ਸਨ।
6 Ella envió a llamar a Barac, hijo de Abinoam, de Cedes Neftalí, y le dijo: “¿No ha ordenado Yahvé, el Dios de Israel, que vayas y dirijas el camino hacia el monte Tabor, y lleves contigo diez mil hombres de los hijos de Neftalí y de los hijos de Zabulón?
੬ਤਦ ਉਸ ਨੇ ਕਾਦੇਸ਼ ਨਫ਼ਤਾਲੀ ਤੋਂ ਅਬੀਨੋਅਮ ਦੇ ਪੁੱਤਰ ਬਾਰਾਕ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਕੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਗਿਆ ਨਹੀਂ ਦਿੱਤੀ ਕਿ ਜਾ ਅਤੇ ਤਾਬੋਰ ਦੇ ਪਰਬਤ ਵੱਲ ਲੋਕਾਂ ਨੂੰ ਉਤਸ਼ਾਹਿਤ ਕਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਆਪਣੇ ਨਾਲ ਲੈ ਜਾ?
7 Yo atraeré hacia ti, hasta el río Cisón, a Sísara, el capitán del ejército de Jabín, con sus carros y su multitud; y lo entregaré en tu mano’”.
੭ਅਤੇ ਮੈਂ ਕੀਸ਼ੋਨ ਦੀ ਨਦੀ ਕੋਲ, ਯਾਬੀਨ ਦੇ ਸੈਨਾਪਤੀ ਸੀਸਰਾ ਅਤੇ ਉਸ ਦੇ ਰਥਾਂ ਨੂੰ ਅਤੇ ਉਸ ਦੀ ਸੈਨਾਂ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਉਸ ਨੂੰ ਤੇਰੇ ਹੱਥਾਂ ਵਿੱਚ ਕਰ ਦਿਆਂਗਾ।”
8 Barak le dijo: “Si vas conmigo, iré; pero si no vas conmigo, no iré”.
੮ਬਾਰਾਕ ਨੇ ਉਸ ਨੂੰ ਕਿਹਾ, “ਜੇਕਰ ਤੂੰ ਮੇਰੇ ਨਾਲ ਚੱਲੇਂਗੀ ਤਾਂ ਹੀ ਮੈਂ ਜਾਂਵਾਂਗਾ ਪਰ ਜੇ ਤੂੰ ਮੇਰੇ ਨਾਲ ਨਾ ਚੱਲੇਂ ਤਾਂ ਮੈਂ ਵੀ ਨਹੀਂ ਜਾਂਵਾਂਗਾ।”
9 Ella dijo: “Ciertamente iré contigo. Sin embargo, el viaje que emprendas no será para tu honor, pues Yahvé venderá a Sísara en manos de una mujer”. Débora se levantó y fue con Barac a Cedes.
੯ਦਬੋਰਾਹ ਨੇ ਕਿਹਾ, “ਮੈਂ ਜ਼ਰੂਰ ਤੇਰੇ ਨਾਲ ਚੱਲਾਂਗੀ, ਤਾਂ ਵੀ ਇਸ ਸਫ਼ਰ ਵਿੱਚ ਜੋ ਕੁਝ ਤੂੰ ਕਰੇਂਗਾ ਉਸ ਵਿੱਚ ਤੇਰੀ ਕੋਈ ਵਡਿਆਈ ਨਾ ਹੋਵੇਗੀ ਕਿਉਂ ਜੋ ਯਹੋਵਾਹ ਸੀਸਰਾ ਨੂੰ ਇੱਕ ਇਸਤਰੀ ਦੇ ਹੱਥ ਵਿੱਚ ਕਰ ਦੇਵੇਗਾ।” ਤਦ ਦਬੋਰਾਹ ਉੱਠੀ ਅਤੇ ਬਾਰਾਕ ਦੇ ਨਾਲ ਕਾਦੇਸ਼ ਨੂੰ ਗਈ।
10 Barac convocó a Zabulón y Neftalí a Cedes. Diez mil hombres lo siguieron, y Débora subió con él.
੧੦ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ ਨੂੰ ਕਾਦੇਸ਼ ਵਿੱਚ ਇਕੱਠੇ ਬੁਲਾ ਲਿਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਮਨੁੱਖ ਲੈ ਕੇ ਚੜ੍ਹਿਆ ਅਤੇ ਦਬੋਰਾਹ ਵੀ ਉਸ ਦੇ ਨਾਲ ਗਈ।
11 Heber el ceneo se había separado de los ceneos, de los hijos de Hobab, cuñado de Moisés, y había acampado hasta la encina de Zaanannim, que está junto a Cedes.
੧੧ਹੇਬਰ ਕੇਨੀ ਨੇ ਜੋ ਮੂਸਾ ਦੇ ਸਹੁਰੇ ਹੋਬਾਬ ਦੀ ਸੰਤਾਨ ਵਿੱਚੋਂ ਸੀ, ਆਪਣੇ ਆਪ ਨੂੰ ਕੇਨੀਆਂ ਤੋਂ ਅਲੱਗ ਕੀਤਾ ਅਤੇ ਸਅਨਇਮ ਦੇ ਬਲੂਤ ਤੱਕ ਜੋ ਕਾਦੇਸ਼ ਦੇ ਨੇੜੇ ਹੈ ਆਪਣਾ ਤੰਬੂ ਲਾਇਆ ਸੀ।
12 Le dijeron a Sísara que Barac, hijo de Abinoam, había subido al monte Tabor.
੧੨ਤਦ ਸੀਸਰਾ ਨੂੰ ਖ਼ਬਰ ਹੋਈ ਕਿ ਅਬੀਨੋਅਮ ਦਾ ਪੁੱਤਰ ਬਾਰਾਕ ਤਾਬੋਰ ਦੇ ਪਰਬਤ ਉੱਤੇ ਚੜ੍ਹ ਗਿਆ ਹੈ।
13 Sísara reunió todos sus carros, novecientos carros de hierro, y todo el pueblo que estaba con él, desde Haroset de los gentiles hasta el río Cisón.
੧੩ਤਦ ਸੀਸਰਾ ਨੇ ਆਪਣੇ ਸਾਰੇ ਰਥ, ਜੋ ਲੋਹੇ ਦੇ ਨੌ ਸੌ ਰਥ ਸਨ ਅਤੇ ਆਪਣੇ ਨਾਲ ਦੀ ਸਾਰੀ ਫੌਜ ਨੂੰ ਪਰਾਈਆਂ ਕੌਮਾਂ ਦੇ ਹਰੋਸ਼ਥ ਤੋਂ ਕੀਸ਼ੋਨ ਦੀ ਨਦੀ ਤੱਕ ਇਕੱਠੇ ਕੀਤਾ।
14 Débora dijo a Barac: “Ve, porque éste es el día en que Yahvé ha entregado a Sísara en tu mano. ¿No ha salido Yahvé delante de ti?” Entonces Barac bajó del monte Tabor, y diez mil hombres tras él.
੧੪ਤਦ ਦਬੋਰਾਹ ਨੇ ਬਾਰਾਕ ਨੂੰ ਕਿਹਾ, “ਉੱਠ! ਕਿਉਂ ਜੋ ਅੱਜ ਉਹ ਦਿਨ ਹੈ ਜਿਸ ਵਿੱਚ ਯਹੋਵਾਹ ਨੇ ਸੀਸਰਾ ਨੂੰ ਤੇਰੇ ਵੱਸ ਕਰ ਦਿੱਤਾ ਹੈ! ਕੀ ਯਹੋਵਾਹ ਤੇਰੇ ਅੱਗੇ ਨਹੀਂ ਨਿੱਕਲਿਆ?” ਤਾਂ ਬਾਰਾਕ ਤਾਬੋਰ ਦੇ ਪਰਬਤ ਤੋਂ ਉੱਤਰਿਆ ਅਤੇ ਦਸ ਹਜ਼ਾਰ ਮਨੁੱਖ ਉਸ ਦੇ ਪਿੱਛੇ ਗਏ।
15 El Señor confundió a Sísara, a todos sus carros y a todo su ejército con el filo de la espada ante Barac. Sísara abandonó su carro y huyó a pie.
੧੫ਤਦ ਯਹੋਵਾਹ ਨੇ ਸੀਸਰਾ ਨੂੰ ਅਤੇ ਉਹ ਦੇ ਸਾਰਿਆਂ ਰਥਾਂ ਨੂੰ ਅਤੇ ਉਸ ਦੀ ਸਾਰੀ ਫ਼ੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ ਕਿ ਸੀਸਰਾ ਰਥ ਤੋਂ ਹੇਠਾਂ ਉਤਰ ਕੇ ਪੈਦਲ ਭੱਜਿਆ।
16 Pero Barac persiguió los carros y el ejército hasta Haroshet de los gentiles, y todo el ejército de Sísara cayó a filo de espada. No quedó un solo hombre.
੧੬ਅਤੇ ਬਾਰਾਕ ਨੇ ਪਰਾਈਆਂ ਕੌਮਾਂ ਦੇ ਹਰੋਸ਼ਥ ਤੱਕ ਫ਼ੌਜ ਅਤੇ ਰਥਾਂ ਦਾ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਇਸ ਤਰ੍ਹਾਂ ਮਾਰੀ ਗਈ ਕਿ ਇੱਕ ਵੀ ਨਾ ਬਚਿਆ।
17 Sin embargo, Sísara huyó a pie hasta la tienda de Jael, mujer de Heber el ceneo, pues había paz entre Jabín, rey de Hazor, y la casa de Heber el ceneo.
੧੭ਪਰ ਸੀਸਰਾ ਪੈਦਲ ਭੱਜ ਕੇ ਹੇਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਹੇਬਰ ਕੇਨੀ ਦੇ ਘਰਾਣੇ ਵਿੱਚ ਮੇਲ-ਜੋਲ ਸੀ।
18 Jael salió al encuentro de Sísara y le dijo: “Entra, señor mío, entra conmigo; no tengas miedo”. Él entró a ella en la tienda, y ella lo cubrió con una alfombra.
੧੮ਤਦ ਯਾਏਲ ਸੀਸਰਾ ਦੇ ਮਿਲਣ ਨੂੰ ਨਿੱਕਲੀ ਅਤੇ ਉਸ ਨੂੰ ਕਿਹਾ, “ਆਓ ਮਹਾਰਾਜ, ਮੇਰੇ ਘਰ ਆਉ ਅਤੇ ਨਾ ਡਰੋ।” ਜਦ ਉਹ ਤੰਬੂ ਵਿੱਚ ਉਸ ਦੇ ਕੋਲ ਗਿਆ ਤਾਂ ਉਸ ਨੇ ਕੰਬਲ ਨਾਲ ਉਸ ਨੂੰ ਢੱਕ ਦਿੱਤਾ।
19 Le dijo: “Por favor, dame un poco de agua para beber, porque tengo sed”. Abrió un recipiente de leche, le dio de beber y lo cubrió.
੧੯ਤਾਂ ਸੀਸਰਾ ਨੇ ਉਸ ਨੂੰ ਕਿਹਾ, “ਮੈਨੂੰ ਥੋੜਾ ਜਿਹਾ ਪਾਣੀ ਪਿਲਾ ਕਿਉਂ ਜੋ ਮੈਨੂੰ ਪਿਆਸ ਲੱਗੀ ਹੈ।” ਤਦ ਉਸ ਨੇ ਦੁੱਧ ਦੀ ਇੱਕ ਕਾੜ੍ਹਨੀ ਖੋਲ੍ਹ ਕੇ ਸੀਸਰਾ ਨੂੰ ਦੁੱਧ ਪਿਲਾਇਆ ਅਤੇ ਉਸ ਨੂੰ ਫਿਰ ਢੱਕ ਦਿੱਤਾ।
20 Le dijo: “Quédate en la puerta de la tienda, y si viene alguien a preguntarte y te dice: “¿Hay algún hombre aquí?”, le dirás: “No”.
੨੦ਫੇਰ ਸੀਸਰਾ ਨੇ ਉਸ ਨੂੰ ਕਿਹਾ, “ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹੀ ਹੋ ਜਾ ਅਤੇ ਜੇਕਰ ਕੋਈ ਆਵੇ ਅਤੇ ਤੈਨੂੰ ਪੁੱਛੇ ਕਿ ਇੱਥੇ ਕੋਈ ਪੁਰਖ ਹੈ? ਤਾਂ ਤੂੰ ਆਖੀਂ, ਨਹੀਂ।”
21 Entonces Jael, la mujer de Heber, tomó una estaca de la tienda y, con un martillo en la mano, se acercó suavemente a él y le clavó la estaca en la sien, que le atravesó hasta el suelo, pues estaba profundamente dormido; así que se desmayó y murió.
੨੧ਇਸ ਤੋਂ ਬਾਅਦ ਹੇਬਰ ਦੀ ਪਤਨੀ ਯਾਏਲ ਨੇ ਤੰਬੂ ਦੀ ਇੱਕ ਕਿੱਲੀ ਚੁੱਕੀ ਅਤੇ ਇੱਕ ਹਥੌੜਾ ਹੱਥ ਵਿੱਚ ਲੈ ਲਿਆ ਅਤੇ ਚੁੱਪ-ਚਾਪ ਉਸ ਦੇ ਕੋਲ ਜਾ ਕੇ ਕਿੱਲੀ ਨੂੰ ਸੀਸਰਾ ਦੀ ਪੁੜਪੁੜੀ ਵਿੱਚ ਵਾੜ ਕੇ ਅਜਿਹਾ ਠੋਕਿਆ ਕਿ ਕਿੱਲੀ ਪਾਰ ਹੋ ਕੇ ਧਰਤੀ ਵਿੱਚ ਜਾ ਕੇ ਖੁੱਭ ਗਈ, ਉਹ ਤਾਂ ਥਕਾਵਟ ਦੇ ਕਾਰਨ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਸੀ, ਸੋ ਉਹ ਮਰ ਗਿਆ।
22 Mientras Barac perseguía a Sísara, Jael salió a su encuentro y le dijo: “Ven y te mostraré al hombre que buscas”. Él vino a ella; y he aquí que Sísara yacía muerto, y la clavija de la tienda estaba en sus sienes.
੨੨ਅਤੇ ਵੇਖੋ, ਜਦੋਂ ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਆਇਆ ਤਾਂ ਯਾਏਲ ਉਸ ਨੂੰ ਮਿਲਣ ਲਈ ਨਿੱਕਲੀ ਅਤੇ ਉਸ ਨੂੰ ਕਿਹਾ, “ਆ ਅਤੇ ਮੈਂ ਤੈਨੂੰ ਉਹ ਪੁਰਖ ਵਿਖਾਵਾਂਗੀ, ਜਿਸ ਨੂੰ ਤੂੰ ਲੱਭਦਾ ਹੈਂ।” ਜਦ ਉਹ ਉਸ ਦੇ ਨਾਲ ਗਿਆ ਤਾਂ ਵੇਖੋ, ਸੀਸਰਾ ਮਰਿਆ ਪਿਆ ਸੀ ਅਤੇ ਕਿੱਲੀ ਉਸ ਦੀ ਪੁੜਪੁੜੀ ਵਿੱਚ ਸੀ।
23 Aquel día Dios sometió a Jabín, rey de Canaán, ante los hijos de Israel.
੨੩ਇਸ ਤਰ੍ਹਾਂ ਉਸ ਦਿਨ ਪਰਮੇਸ਼ੁਰ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਇਸਰਾਏਲੀਆਂ ਦੇ ਸਾਹਮਣੇ ਹਰਾ ਦਿੱਤਾ
24 La mano de los hijos de Israel prevaleció más y más contra Jabín, rey de Canaán, hasta que destruyeron a Jabín, rey de Canaán.
੨੪ਅਤੇ ਇਸਰਾਏਲੀਆਂ ਦਾ ਹੱਥ ਕਨਾਨ ਦੇ ਰਾਜਾ ਯਾਬੀਨ ਉੱਤੇ ਬਹੁਤ ਤਕੜਾ ਹੋਇਆ, ਇੱਥੋਂ ਤੱਕ ਕਿ ਉਨ੍ਹਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ ਕਰ ਦਿੱਤਾ।