< Números 30 >
1 Moisés dijo a los jefes de las tribus de Israel: “Esto es lo que nos ordena el Señor:
੧ਮੂਸਾ ਇਸਰਾਏਲੀਆਂ ਦੇ ਗੋਤਾਂ ਦੇ ਮੁਖੀਆਂ ਨੂੰ ਬੋਲਿਆ ਕਿ ਇਹ ਹੁਕਮ ਹੈ ਜਿਹੜਾ ਯਹੋਵਾਹ ਨੇ ਦਿੱਤਾ ਹੈ।
2 Si un hombre hace una promesa solemne al Señor, o promete hacer algo jurando, no debe romper su promesa. Debe hacer todo lo que dijo que haría.
੨ਜਦ ਕੋਈ ਮਨੁੱਖ ਯਹੋਵਾਹ ਲਈ ਸੁੱਖਣਾ ਸੁੱਖੇ ਜਾਂ ਸਹੁੰ ਖਾਵੇ ਅਤੇ ਆਪਣੇ ਜੀਵਨ ਨੂੰ ਉਸ ਗੱਲ ਉੱਤੇ ਬੰਨ੍ਹ ਲਵੇ ਤਾਂ ਉਹ ਆਪਣਾ ਬਚਨ ਨਾ ਤੋੜੇ ਪਰ ਜੋ ਕੁਝ ਉਸ ਦੇ ਮੂੰਹ ਤੋਂ ਨਿੱਕਲਦਾ ਹੈ ਉਹ ਉਸ ਨੂੰ ਪੂਰਾ ਕਰੇ।
3 “Si una mujer joven que aún vive en la casa de su padre hace una promesa solemne al Señor o se compromete a hacer algo mediante un juramento
੩ਜੇ ਕੋਈ ਕੁੜੀ ਯਹੋਵਾਹ ਲਈ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ।
4 y su padre se entera de su promesa o juramento pero no le dice nada, todas las promesas o juramentos que ha hecho se mantendrán.
੪ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਅਤੇ ਉਸ ਦੇ ਬੰਨ੍ਹਣ ਨੂੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆ, ਸੁਣੇ ਅਤੇ ਉਸ ਦਾ ਪਿਤਾ ਚੁੱਪ ਕਰ ਰਹੇ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਸਾਰੇ ਬਚਨ ਜਿਸ ਦੇ ਨਾਲ ਆਪਣੇ ਜੀਵਨ ਨੂੰ ਬੰਨ੍ਹਿਆ ਪੱਕੇ ਰਹਿਣ।
5 Pero si su padre las rechaza tan pronto como se entere, entonces ninguna de sus promesas o juramentos serán válidos. El Señor la liberará de cumplirlas porque su padre las ha desautorizado.
੫ਪਰ ਜੇ ਉਸ ਦਾ ਪਿਤਾ ਸੁਣ ਕੇ ਉਸੇ ਦਿਨ ਉਸ ਨੂੰ ਝਿੜਕੇ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਅਤੇ ਉਸ ਦੀ ਕੁੜੀ ਜਿਨ੍ਹਾਂ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆ ਪੱਕੇ ਨਾ ਰਹਿਣ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਝਿੜਕਿਆ।
6 “Si una mujer se casa después de haber hecho una promesa solemne o un juramento sin pensarlo
੬ਅਤੇ ਜੇ ਉਹ ਮਨੁੱਖ ਨਾਲ ਵਿਆਹੀ ਹੋਈ ਹੋਵੇ ਅਤੇ ਉਸ ਦੀਆਂ ਸੁੱਖਣਾ ਉਸ ਉੱਤੇ ਹੋਣ ਜਾਂ ਉਸ ਨੇ ਆਪਣੇ ਮੂੰਹ ਤੋਂ ਬਿਨ੍ਹਾਂ ਸੋਚੇ ਸਮਝੇ ਅਜਿਹੀ ਗੱਲ ਆਖੀ ਹੋਵੇ ਜਿਸ ਤੋਂ ਉਸ ਦਾ ਜੀਵਨ ਬੰਨ੍ਹਿਆ ਜਾਵੇ।
7 y su marido se entera de ello pero no le dice nada inmediatamente, todas las promesas o juramentos que haya hecho se mantendrán.
੭ਅਤੇ ਉਸ ਦਾ ਪਤੀ ਸੁਣੇ ਪਰ ਜਿਸ ਦਿਨ ਉਹ ਸੁਣੇ ਚੁੱਪ ਰਹੇ ਤਾਂ ਉਸ ਦੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਉਸ ਸਹੁੰ ਜਿਨ੍ਹਾਂ ਦੇ ਨਾਲ ਉਸ ਆਪਣੇ ਜੀਵਨ ਨੂੰ ਬੰਨ੍ਹਿਆ ਪੱਕੇ ਰਹਿਣ।
8 Pero si su marido las rechaza cuando se entera de ello, entonces ninguna de sus promesas o juramentos permanecen válidos y el Señor la liberará de cumplirlos.
੮ਪਰ ਜੇ ਸੁਣਨ ਵਾਲੇ ਦਿਨ ਉਸ ਦਾ ਪਤੀ ਉਸ ਨੂੰ ਝਿੜਕੇ ਤਾਂ ਉਸ ਦੀ ਸੁੱਖਣਾ ਜਿਹੜੀ ਉਸ ਦੇ ਉੱਤੇ ਹੈ ਅਤੇ ਉਸ ਦੇ ਮੂੰਹ ਤੋਂ ਬਿਨ੍ਹਾਂ ਸੋਚੇ ਸਮਝੇ ਨਿੱਕਲੀ ਹੋਈ ਸੀ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆ, ਟੁੱਟ ਜਾਵੇ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ।
9 “Toda promesa solemne hecha por una viuda o una mujer divorciada debe cumplirse.
੯ਪਰ ਵਿਧਵਾ ਜਾਂ ਤਿਆਗੀ ਹੋਈ ਦੀ ਸੁੱਖਣਾ ਜਿਸ ਨਾਲ ਉਸ ਆਪਣੇ ਜੀਵਨ ਨੂੰ ਬੰਨ੍ਹਿਆ ਹੈ ਉਸ ਉੱਤੇ ਪੱਕੀ ਰਹੇ
10 “Si una mujer que vive con su marido hace una promesa solemne al Señor o se compromete a hacer algo mediante un juramento,
੧੦ਜੇ ਉਸ ਨੇ ਆਪਣੇ ਪਤੀ ਦੇ ਘਰ ਵਿੱਚ ਸੁੱਖਣਾ ਸੁੱਖੀ ਜਾਂ ਸਹੁੰ ਨਾਲ ਆਪਣੇ ਜੀਵਨ ਉੱਤੇ ਕੋਈ ਬੰਨ੍ਹਣ ਬੰਨ੍ਹਿਆ।
11 y su marido se entera de su promesa o juramento pero no le dice nada y no lo desautoriza, entonces ninguna de sus promesas o juramentos permanecen válidos.
੧੧ਅਤੇ ਉਸ ਦੇ ਮਨੁੱਖ ਨੇ ਸੁਣਿਆ ਅਤੇ ਚੁੱਪ ਰਹਿ ਕੇ ਉਸ ਨੂੰ ਨਾ ਝਿੜਕਿਆ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਹਰ ਬੰਨ੍ਹਣ ਜਿਸ ਦੇ ਨਾਲ ਉਸ ਆਪਣੇ ਜੀਵਨ ਨੂੰ ਬੰਨ੍ਹਿਆ ਪੱਕਾ ਰਹੇ।
12 Pero si su marido las rechaza tan pronto como se entera de ello, entonces ninguna de sus promesas o juramentos siguen siendo válidos. El Señor la liberará de mantenerlas porque su marido las ha rechazado.
੧੨ਪਰ ਜੇ ਉਸ ਦੇ ਪਤੀ ਨੇ ਸੁਣਦੇ ਹੀ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਦ ਜੋ ਕੁਝ ਉਸ ਦੇ ਮੂੰਹ ਤੋਂ ਉਸ ਦੀਆਂ ਸੁੱਖਣਾ ਦੇ ਵਿਖੇ ਜਾਂ ਜੀਵਨ ਦੇ ਬੰਨ੍ਹਣ ਦੇ ਵਿਖੇ ਨਿੱਕਲਿਆ ਹੋਵੇ ਉਹ ਪੱਕਾ ਨਾ ਰਹੇ ਕਿਉਂ ਜੋ ਉਸ ਦੇ ਪਤੀ ਨੇ ਉਨ੍ਹਾਂ ਨੂੰ ਤੋੜ ਦਿੱਤਾ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ।
13 “Su marido también puede confirmar o rechazar cualquier promesa o juramento solemne que la mujer haga para negarse a sí misma.
੧੩ਹਰ ਸੁੱਖਣਾ ਅਤੇ ਹਰ ਸਹੁੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਦੁੱਖ ਦੇਣ ਲਈ ਬੰਨ੍ਹਿਆ ਹੋਵੇ ਉਸ ਦਾ ਪਤੀ ਉਸ ਨੂੰ ਪੱਕਾ ਰੱਖੇ ਜਾਂ ਉਸ ਦਾ ਪਤੀ ਉਸ ਨੂੰ ਤੋੜ ਦੇਵੇ।
14 Pero si su marido no le dice nunca una palabra al respecto, se supone que ha confirmado todas las promesas y juramentos solemnes que ella ha hecho.
੧੪ਪਰ ਜੇ ਉਸ ਦਾ ਪਤੀ ਨਿੱਤ ਚੁੱਪ ਰਹੇ ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਠਹਿਰਾਉਂਦਾ ਹੈ ਜਾਂ ਉਸ ਦੇ ਸਾਰੇ ਸਹੁੰ ਜਿਹੜੇ ਉਸ ਉੱਤੇ ਹੋਣ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਜਿਸ ਦਿਨ ਉਹ ਨੇ ਸੁਣਿਆ ਸੀ, ਉਹ ਚੁੱਪ ਰਿਹਾ।
15 Sin embargo, si él las rechaza algún tiempo después de enterarse de ellas, entonces él tendrá la responsabilidad de que ella las rompa”.
੧੫ਪਰ ਜੇ ਉਹ ਨੇ ਉਨ੍ਹਾਂ ਦੇ ਸੁਣਨ ਦੇ ਮਗਰੋਂ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਾਂ ਉਹ ਉਸ ਦੀ ਬੁਰਿਆਈ ਦੀ ਸਜ਼ਾ ਚੁੱਕੇ।
16 Estos son los preceptos que el Señor dio a Moisés sobre la relación entre un hombre y su esposa, y entre un padre y una hija que es joven y todavía vive en casa.
੧੬ਇਹ ਉਹ ਬਿਧੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਪਤੀ ਅਤੇ ਪਤਨੀ ਵਿਖੇ, ਪਿਤਾ ਅਤੇ ਧੀ ਵਿਖੇ, ਜਦ ਜੁਆਨੀ ਦੇ ਸਮੇਂ ਆਪਣੇ ਪਿਤਾ ਦੇ ਘਰ ਵਿੱਚ ਹੋਵੇ।