< Oseas 11 >
1 Yo amé a Israel desde que era un niño. Es mi hijo a quien saqué de Egipto.
੧ਜਦ ਇਸਰਾਏਲ ਬੱਚਾ ਸੀ ਮੈਂ ਉਹ ਨੂੰ ਪਿਆਰ ਕੀਤਾ, ਅਤੇ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬੁਲਾਇਆ।
2 Así como los llamaban, iban: presentaron sacrificios a Baal y ofrecieron incienso a los ídolos.
੨ਜਿੰਨਾਂ ਉਨ੍ਹਾਂ ਨੇ ਇਸਰਾਏਲ ਨੂੰ ਬੁਲਾਇਆ, ਉੱਨੀ ਦੂਰ ਉਹ ਉਨ੍ਹਾਂ ਤੋਂ ਚੱਲੇ ਗਏ, ਉਹਨਾਂ ਨੇ ਬਆਲਾਂ ਲਈ ਬਲੀਆਂ ਚੜ੍ਹਾਈਆਂ, ਅਤੇ ਮੂਰਤੀਆਂ ਲਈ ਧੂਫ਼ ਧੁਖਾਈ।
3 Yo mismo enseñé a Efraín a caminar, llevándolo de la mano, pero no reconocieron que yo era su sanador.
੩ਮੈਂ ਇਫ਼ਰਾਈਮ ਨੂੰ ਤੁਰਨਾ ਸਿਖਾਇਆ, ਮੈਂ ਉਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ, ਪਰ ਉਹਨਾਂ ਨਾ ਜਾਣਿਆ ਕਿ ਮੈਂ ਉਹਨਾਂ ਨੂੰ ਚੰਗਾ ਕੀਤਾ।
4 Los conduje con cuerdas de bondad, con lazos de amor. Yo era quien aliviaba su carga y me agachaba para alimentarlos.
੪ਮੈਂ ਉਹਨਾਂ ਨੂੰ ਆਦਮੀ ਦੇ ਰੱਸਿਆਂ ਨਾਲ ਅਤੇ ਪ੍ਰੇਮ ਦੇ ਬੰਧਨਾਂ ਨਾਲ ਖਿੱਚਿਆ। ਮੈਂ ਉਹਨਾਂ ਲਈ ਉਹ ਬਣਿਆ ਜੋ ਉਹਨਾਂ ਦੇ ਜਬਾੜਿਆਂ ਉੱਤੋਂ ਲਗਾਮ ਖੋਲ੍ਹਦਾ ਹੈ, ਮੈਂ ਉਹਨਾਂ ਦੀ ਵੱਲ ਝੁੱਕ ਕੇ ਖੁਆਇਆ।
5 Sin embargo, como mi pueblo se niega a regresar a mi, tampoco volverán a la tierra de Egipto sino que Asiria será su rey.
੫ਉਹ ਮਿਸਰ ਦੇਸ ਵਿੱਚ ਨਾ ਮੁੜਨਗੇ, ਪਰ ਅੱਸ਼ੂਰ ਉਹਨਾਂ ਦਾ ਰਾਜਾ ਹੋਵੇਗਾ, ਕਿਉਂ ਜੋ ਉਹਨਾਂ ਨੇ ਮੁੜਨ ਦਾ ਇਨਕਾਰ ਕੀਤਾ।
6 Habrá guerra en sus ciudades que porndrá fin a su jactancia y destruirá sus planes.
੬ਤਲਵਾਰ ਉਹਨਾਂ ਦੇ ਸ਼ਹਿਰਾਂ ਉੱਤੇ ਆ ਪਵੇਗੀ, ਅਤੇ ਉਹਨਾਂ ਦੇ ਅਰਲਾਂ ਨੂੰ ਮੁਕਾ ਦੇਵੇਗੀ, ਅਤੇ ਉਹਨਾਂ ਦੀਆਂ ਯੋਜਨਾਵਾਂ ਦੇ ਕਾਰਨ ਉਹਨਾਂ ਨੂੰ ਖਾ ਲਵੇਗੀ।
7 Mi pueblo insiste en su apostasía. Lo llaman “dios en lo alto” pero él no los levnatará.
੭ਮੇਰੇ ਲੋਕ ਮੇਰੇ ਤੋਂ ਫਿਰ ਜਾਣ ਲਈ ਦ੍ਰਿੜ੍ਹ ਹਨ, ਉਹ ਅੱਤ ਮਹਾਨ ਨੂੰ ਪੁਕਾਰਦੇ ਹਨ, ਪਰ ਉਹ ਮਿਲ ਕੇ ਉਹ ਨੂੰ ਨਾ ਵਡਿਆਉਣਗੇ।
8 ¿Cómo podría abandonarte, Efraín? ¿Cómo podría dejarte ir, Israel? ¿Cómo podría hacer contigo lo mismo que con Adamá? ¿Cómo podría tratarte como a Seboín? Mi corazón se hace pedazos, y reboso en compasión.
੮ਹੇ ਇਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡਾਂ? ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ? ਮੈਂ ਤੈਨੂੰ ਕਿਵੇਂ ਅਦਮਾਹ ਵਾਂਗੂੰ ਕਰਾਂ? ਮੈਂ ਤੇਰੇ ਨਾਲ ਕਿਵੇਂ ਸਬੋਈਮ ਵਾਂਗੂੰ ਵਰਤਾਓ ਕਰਾਂ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ, ਮੇਰਾ ਤਰਸ ਪੂਰੀ ਤਰ੍ਹਾਂ ਗਰਮ ਅਤੇ ਨਰਮ ਹੋ ਗਿਆ।
9 No cederé al ardor de mi ira, no destruiré a Efraín de nuevo. Porque yo soy Dios, y no un ser humano. Yo soy el Santo que vive entre ustedes. No entraré en sus ciudades.
੯ਮੈਂ ਆਪਣੇ ਤੇਜ਼ ਕ੍ਰੋਧ ਅਨੁਸਾਰ ਵਿਹਾਰ ਨਹੀਂ ਕਰਾਂਗਾ, ਮੈਂ ਇਫ਼ਰਾਈਮ ਦੇ ਨਾਸ ਕਰਨ ਲਈ ਨਹੀਂ ਮੁੜਾਂਗਾ। ਮੈਂ ਪਰਮੇਸ਼ੁਰ ਹਾਂ, ਇਨਸਾਨ ਨਹੀਂ, ਮੈਂ ਤੇਰੇ ਵਿਚਕਾਰ ਪਵਿੱਤਰ ਪੁਰਖ ਹਾਂ, ਮੈਂ ਕ੍ਰੋਧ ਨਾਲ ਨਹੀਂ ਆਵਾਂਗਾ।
10 El pueblo me segirá a mi, al Señor. El Señor rugirá como león y entonces sus hijos vendrán temblando desde el oeste.
੧੦ਉਹ ਯਹੋਵਾਹ ਦੇ ਪਿੱਛੇ ਚੱਲਣਗੇ, ਉਹ ਬੱਬਰ ਸ਼ੇਰ ਵਾਂਗੂੰ ਗੱਜੇਗਾ, ਜਦ ਉਹ ਗੱਜੇਗਾ, ਉਹ ਦੇ ਪੁੱਤਰ ਕੰਬਦੇ ਹੋਏ ਪੱਛਮ ਵੱਲੋਂ ਆਉਣਗੇ।
11 Como una bandada de aves, vendrán desde Egipto. Como palomas vendrán de Asiria, y yo los traeré de nuevo a casa, dice el Señor.
੧੧ਉਹ ਮਿਸਰ ਵਿੱਚੋਂ ਪੰਛੀ ਵਾਂਗੂੰ, ਅਤੇ ਅੱਸ਼ੂਰ ਦੇ ਦੇਸ ਵਿੱਚੋਂ ਘੁੱਗੀ ਵਾਂਗੂੰ ਕੰਬਦੇ ਹੋਏ ਆਉਣਗੇ, ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਵਾਂਗਾ, ਯਹੋਵਾਹ ਦਾ ਵਾਕ ਹੈ।
12 Efraín me rodea con sus mentiras e Israel con engaño. Judá aún anda errante con algún dios, fiel a algún “Santo”.
੧੨ਇਫ਼ਰਾਈਮ ਨੇ ਮੈਨੂੰ ਝੂਠ ਨਾਲ, ਅਤੇ ਇਸਰਾਏਲ ਦੇ ਘਰਾਣੇ ਨੇ ਮੈਨੂੰ ਧੋਖੇ ਨਾਲ ਘੇਰ ਲਿਆ ਹੈ। ਪਰ ਯਹੂਦਾਹ ਹੁਣ ਤੱਕ ਪਰਮੇਸ਼ੁਰ ਨਾਲ ਚੱਲਦਾ ਰਿਹਾ, ਅਤੇ ਪਵਿੱਤਰ ਪੁਰਖ ਦਾ ਵਫ਼ਾਦਾਰ ਰਿਹਾ ਹੈ।