< 1 Crónicas 6 >

1 Hijos de Leví: Gersón, Caat y Merarí.
ਲੇਵੀ ਦੇ ਪੁੱਤਰ, ਗੇਰਸ਼ੋਨ, ਕਹਾਥ ਤੇ ਮਰਾਰੀ
2 Hijos de Caat: Amram, Ishar, Hebrón y Uciel.
ਅਤੇ ਕਹਾਥ ਦੇ ਪੁੱਤਰ, ਅਮਰਾਮ, ਯਿਸਹਾਰ ਤੇ ਹਬਰੋਨ ਤੇ ਉੱਜ਼ੀਏਲ
3 Hijos de Amram: Aarón, Moisés y María. Hijos de Aarón: Nadab, Abiú. Eleazar e Itamar;
ਅਤੇ ਅਮਰਾਮ ਦੇ ਪੁੱਤਰ, ਹਾਰੂਨ ਦੇ ਮੂਸਾ ਤੇ ਮਿਰਯਮ, ਅਤੇ ਹਾਰੂਨ ਦੇ ਪੁੱਤਰ, ਨਾਦਾਬ ਤੇ ਅਬੀਹੂ, ਅਲਆਜ਼ਾਰ ਤੇ ਈਥਾਮਾਰ
4 Eleazar engendró a Fineés; Fineés engendró a Abisúa;
ਅਲਆਜ਼ਾਰ ਤੋਂ ਫ਼ੀਨਹਾਸ ਜੰਮਿਆ, ਫ਼ੀਨਹਾਸ ਤੋਂ ਅਬੀਸ਼ੂਆ ਜੰਮਿਆ
5 Abisúa engendró a Bukí; Bukí engendró a Ocí;
ਅਤੇ ਅਬੀਸ਼ੂਆ ਤੋਂ ਬੁੱਕੀ ਜੰਮਿਆ ਅਤੇ ਬੁੱਕੀ ਤੋਂ ਉੱਜ਼ੀ
6 Ocí engendró a Zaraías; Zaraías engendró a Meraiot;
ਅਤੇ ਉੱਜ਼ੀ ਤੋਂ ਜ਼ਰਹਯਾਹ ਜੰਮਿਆ ਜ਼ਰਹਯਾਹ ਤੋਂ ਮਰਾਯੋਥ ਜੰਮਿਆ
7 Meraiot engendró a Amarías; Amarías engendró a Ahitob;
ਮਰਾਯੋਥ ਤੋਂ ਅਮਰਯਾਹ ਜੰਮਿਆ ਤੇ ਅਮਰਯਾਹ ਤੋਂ ਅਹੀਟੂਬ ਜੰਮਿਆ
8 Ahitob engendró a Sadoc; Sadoc engendró a Ahimaas;
ਅਤੇ ਅਹੀਟੂਬ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਅਹੀਮਅਸ ਜੰਮਿਆ
9 Ahimaas engendró a Azarías; Azarías engendró a Johanán;
ਅਤੇ ਅਹੀਮਅਸ ਤੋਂ ਅਜ਼ਰਯਾਹ ਜੰਮਿਆ ਅਤੇ ਅਜ਼ਰਯਾਹ ਤੋਂ ਯੋਹਾਨਾਨ ਜੰਮਿਆ
10 Johanán engendró a Azarías, el cual ejerció el sacerdocio en la Casa que Salomón edificó en Jerusalén.
੧੦ਅਤੇ ਯੋਹਾਨਾਨ ਤੋਂ ਅਜ਼ਰਯਾਹ ਜੰਮਿਆ ਉਹੀ ਜਿਹੜਾ ਯਰੂਸ਼ਲਮ ਵਿੱਚ ਸੁਲੇਮਾਨ ਦੇ ਬਣਾਏ ਹੋਏ ਭਵਨ ਵਿੱਚ ਜਾਜਕਾਈ ਦਾ ਕੰਮ ਕਰਦਾ ਸੀ
11 Azarías engendró a Amarías; Amarías engendró a Ahitob;
੧੧ਅਤੇ ਅਜ਼ਰਯਾਹ ਤੋਂ ਅਮਰਯਾਹ ਜੰਮਿਆ ਅਤੇ ਅਮਰਯਾਹ ਤੋਂ ਅਹੀਟੂਬ ਜੰਮਿਆ
12 Ahitob engendró a Sadoc; Sadoc engendró a Sallum;
੧੨ਅਤੇ ਅਹੀਟੂਬ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਸ਼ੱਲੂਮ ਜੰਮਿਆ
13 Sallum engendró a Helcías; Helcías engendró a Azarías;
੧੩ਅਤੇ ਸ਼ੱਲੂਮ ਤੋਂ ਹਿਲਕੀਯਾਹ ਜੰਮਿਆ ਅਤੇ ਹਿਲਕੀਯਾਹ ਤੋਂ ਅਜ਼ਰਯਾਹ ਜੰਮਿਆ
14 Azarías engendró a Saraías; Saraías engendró a Josadac;
੧੪ਅਤੇ ਅਜ਼ਰਯਾਹ ਤੋਂ ਸਰਾਯਾਹ ਜੰਮਿਆ ਅਤੇ ਸਰਾਯਾਹ ਤੋਂ ਯਹੋਸਾਦਾਕ ਜੰਮਿਆ
15 Josadac fue llevado cuando Yahvé deportó a Judá y a Jerusalén, por mano de Nabucodonosor.
੧੫ਅਤੇ ਜਦ ਯਹੋਵਾਹ ਯਹੂਦਾਹ ਦੇ ਯਰੂਸ਼ਲਮ ਨੂੰ ਨਬੂਕਦਨੱਸਰ ਦੇ ਹੱਥੋਂ ਲੈ ਗਿਆ ਤਦ ਯਹੋਸਾਦਾਕ ਵੀ ਗ਼ੁਲਾਮ ਹੋ ਕੇ ਗਿਆ।
16 Fueron hijos de Leví: Gersón, Caat y Merarí.
੧੬ਲੇਵੀ ਦੇ ਪੁੱਤਰ, ਗੇਰਸ਼ੋਮ, ਕਹਾਥ ਤੇ ਮਰਾਰੀ
17 He aquí los nombres de los hijos de Gersón: Libní y Simeí.
੧੭ਇਹ ਗੇਰਸ਼ੋਮ ਦੇ ਪੁੱਤਰਾਂ ਦੇ ਨਾਮ ਸਨ, ਲਿਬਨੀ ਤੇ ਸ਼ਿਮਈ
18 Hijos de Caat: Amram, Ishar, Hebrón, y Uciel.
੧੮ਅਤੇ ਕਹਾਥ ਦੇ ਪੁੱਤਰ, ਅਮਰਾਮ ਤੇ ਯਿਸਹਾਰ ਤੇ ਹਬਰੋਨ ਤੇ ਉੱਜ਼ੀਏਲ
19 Hijos de Merarí: Mahlí y Musí. Estas son las familias de los levitas, según sus casas paternas.
੧੯ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ ਤੇ ਇਹ ਲੇਵੀ ਦੀਆਂ ਕੁਲ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਸਨ
20 Hijos de Gersón: Libní, su hijo; Jáhat, su hijo; Sammá, su hijo;
੨੦ਗੇਰਸ਼ੋਮ ਦੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਯਹਥ, ਉਹ ਦਾ ਪੁੱਤਰ ਜ਼ਿੰਮਾਹ,
21 Joah, su hijo; Iddó, su hijo; Zara, su hijo; Jeatrai, su hijo.
੨੧ਉਹ ਦਾ ਪੁੱਤਰ ਯੋਆਹ, ਉਹ ਦਾ ਪੁੱਤਰ ਇੱਦੋ, ਉਹ ਦਾ ਪੁੱਤਰ ਜ਼ਰਹ, ਉਹ ਦਾ ਪੁੱਤਰ ਯਅਥਰਈ
22 Hijos de Caat: Aminadab, su hijo; Coré, su hijo; Asir, su hijo;
੨੨ਕਹਾਥ ਦੇ ਪੁੱਤਰ, ਉਹ ਦਾ ਪੁੱਤਰ ਅੰਮੀਨਾਦਾਬ, ਉਹ ਦਾ ਪੁੱਤਰ ਕੋਰਹ, ਉਹ ਦਾ ਪੁੱਤਰ ਅੱਸੀਰ,
23 Elcaná, su hijo; Ebiasaf, su hijo; Asir, su hijo;
੨੩ਉਹਦਾ ਪੁੱਤਰ ਅਲਕਾਨਾਹ ਤੇ ਉਹਦਾ ਪੁੱਤਰ ਅਬਯਾਸਾਫ ਤੇ ਉਹਦਾ ਪੁੱਤਰ ਅੱਸੀਰ
24 Táhat, su hijo; Uriel, Su hijo; Ocías, su hijo, y Saúl, su hijo.
੨੪ਉਹ ਦਾ ਪੁੱਤਰ ਤਹਥ, ਉਹ ਦਾ ਪੁੱਤਰ ਊਰੀਏਲ, ਉਹ ਦਾ ਪੁੱਤਰ ਉੱਜ਼ੀਯਾਹ ਅਤੇ ਉਹ ਦਾ ਪੁੱਤਰ ਸ਼ਾਊਲ
25 Hijos de Elcaná: Amasai, Ahimot
੨੫ਅਤੇ ਅਲਕਾਨਾਹ ਦੇ ਪੁੱਤਰ ਅਮਾਸਈ ਤੇ ਅਹੀਮੋਥ
26 y Elcaná. Hijos de Elcaná: Zofai, su hijo; Náhat, su hijo;
੨੬ਅਲਕਾਨਾਹ ਦੇ ਪੁੱਤਰ, ਉਹ ਦਾ ਪੁੱਤਰ ਸੋਫ਼ਈ ਤੇ ਉਹ ਦਾ ਪੁੱਤਰ ਨਹਥ
27 Eliab, su hijo; Jeroham, su hijo; Elcaná, su hijo.
੨੭ਉਹ ਦਾ ਪੁੱਤਰ ਅਲੀਆਬ, ਉਹ ਦਾ ਪੁੱਤਰ ਯਰੋਹਾਮ, ਉਹ ਦਾ ਪੁੱਤਰ ਅਲਕਾਨਾਹ
28 Hijos de Samuel: El primogénito, Vasní; después Abías.
੨੮ਅਤੇ ਸਮੂਏਲ ਦੇ ਪੁੱਤਰ, ਉਹ ਦਾ ਪਹਿਲੌਠਾ ਵਸ਼ਨੀ ਤੇ ਅਬਿਯਾਹ
29 Hijos de Merarí: Mahlí; Libní, su hijo; Simeí, su hijo; Uzá, su hijo;
੨੯ਮਰਾਰੀ ਦੇ ਪੁੱਤਰ, ਮਹਲੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਸ਼ਿਮਈ, ਉਹ ਦਾ ਪੁੱਤਰ ਉੱਜ਼ਾਹ,
30 Simeá, su hijo; Hagía, su hijo; Asaía, su hijo.
੩੦ਉਹ ਦਾ ਪੁੱਤਰ ਸ਼ਿਮਆ, ਉਹ ਦਾ ਪੁੱਤਰ ਹੱਗੀਯਾਹ, ਉਹ ਦਾ ਪੁੱਤਰ ਅਸਾਯਾਹ।
31 He aquí los que David puso para dirigir el canto, en la Casa de Yahvé, después que el Arca había encontrado un lugar de reposo.
੩੧ਇਹ ਉਹ ਹਨ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਭਵਨ ਦੇ ਗਵੱਈਯਾਂ ਉੱਤੇ ਨਿਯੁਕਤ ਕੀਤਾ, ਜਦੋਂ ਸੰਦੂਕ ਮੁੱਖ ਸਥਾਨ ਵਿੱਚ ਆਇਆ ਸੀ
32 Ellos ejercían el ministerio de cantores delante de la Morada del Tabernáculo de la Reunión, hasta que Salomón edificó la Casa de Yahvé en Jerusalén. Cumplían su servicio según su reglamento.
੩੨ਅਤੇ ਜਦ ਤੱਕ ਕਿ ਸੁਲੇਮਾਨ ਨੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਨੂੰ ਪੂਰਾ ਕੀਤਾ, ਓਹ ਮੰਡਲੀ ਦੇ ਤੰਬੂ ਦੇ ਡੇਰੇ ਦੇ ਅੱਗੇ ਗਾਉਣ ਦੀ ਸੇਵਾ ਕਰਦੇ ਸਨ ਅਤੇ ਓਹ ਆਪਣੀ-ਆਪਣੀ ਵਾਰੀ ਦੇ ਅਨੁਸਾਰ ਆਪਣੀ ਟਹਿਲ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ।
33 He aquí los que ejercían este servicio, con sus hijos: De los hijos de los Caatitas: Hernán, el cantor, hijo de Joel, hijo de Samuel,
੩੩ਇਹ ਹਾਜ਼ਰ ਰਹਿੰਦੇ ਸਨ ਅਤੇ ਉਨ੍ਹਾਂ ਦੇ ਪੁੱਤਰ, ਕਹਾਥੀਆਂ ਵਿੱਚੋਂ ਹੇਮਾਨ ਗਵੱਯਾ, ਯੋਏਲ ਦਾ ਪੁੱਤਰ, ਸਮੂਏਲ ਦਾ ਪੁੱਤਰ,
34 hijo de Elcaná, hijo de Jeroham, hijo de Eliel, hijo de Tóah,
੩੪ਅਲਕਾਨਾਹ ਦਾ ਪੁੱਤਰ, ਯਰੋਹਾਮ ਦਾ ਪੁੱਤਰ, ਅਲੀਏਲ ਦਾ ਪੁੱਤਰ, ਤੋਆਹ ਦਾ ਪੁੱਤਰ,
35 hijo de Suf, hijo de Elcaná, hijo de Máhat, hijo de Amasai,
੩੫ਸੂਫ਼ ਦਾ ਪੁੱਤਰ, ਅਲਕਾਨਾਹ ਦਾ ਪੁੱਤਰ, ਮਹਥ ਦਾ ਪੁੱਤਰ, ਅਮਾਸਈ ਦਾ ਪੁੱਤਰ
36 hijo de Elcaná, hijo de Joel, hijo de Azarías, hijo de Sofonías,
੩੬ਅਲਕਾਨਾਹ ਦਾ ਪੁੱਤਰ, ਯੋਏਲ ਦਾ ਪੁੱਤਰ, ਅਜ਼ਰਯਾਹ ਦਾ ਪੁੱਤਰ, ਸਫਨਯਾਹ ਦਾ ਪੁੱਤਰ
37 hijo de Táhat, hijo de Asir, hijo de Ebiasaf, hijo de Coré,
੩੭ਤਹਥ ਦਾ ਪੁੱਤਰ, ਅੱਸੀਰ ਦਾ ਪੁੱਤਰ, ਅਬਯਾਸਾਫ ਦਾ ਪੁੱਤਰ, ਕੋਰਹ ਦਾ ਪੁੱਤਰ
38 hijo dé Ishar, hijo de Caat, hijo de Leví, hijo de Israel.
੩੮ਯਿਸਹਾਰ ਦਾ ਪੁੱਤਰ, ਕਹਾਥ ਦਾ ਪੁੱਤਰ, ਲੇਵੀ ਦਾ ਪੁੱਤਰ, ਇਸਰਾਏਲ ਦਾ ਪੁੱਤਰ
39 Su hermano Asaf, que asistía a su derecha: Asaf, hijo de Baraquías, hijo de Simeá,
੩੯ਅਤੇ ਉਹ ਦਾ ਭਰਾ ਆਸਾਫ਼, ਜਿਹੜਾ ਉਹ ਦੇ ਸੱਜੇ ਪਾਸੇ ਖੜ੍ਹਾ ਹੁੰਦਾ ਸੀ ਆਸਾਫ਼ ਬਰਕਯਾਹ ਦਾ ਪੁੱਤਰ, ਸ਼ਿਮਆ ਦਾ ਪੁੱਤਰ,
40 hijo de Micael, hijo de Basaías, hijo de Malquías,
੪੦ਮੀਕਾਏਲ ਦਾ ਪੁੱਤਰ, ਬਅਸੇਯਾਹ ਦਾ ਪੁੱਤਰ, ਮਲਕੀਯਾਹ ਦਾ ਪੁੱਤਰ,
41 hijo de Etní, hijo de Zara, hijo de Adaías,
੪੧ਅਥਨੀ ਦਾ ਪੁੱਤਰ, ਜ਼ਰਹ ਦਾ ਪੁੱਤਰ, ਅਦਾਯਾਹ ਦਾ ਪੁੱਤਰ,
42 hijo de Etán, hijo de Sima, hijo de Simeí,
੪੨ਏਥਾਨ ਦਾ ਪੁੱਤਰ, ਜ਼ਿੰਮਾਹ ਦਾ ਪੁੱਤਰ, ਸ਼ਮਈ ਦਾ ਪੁੱਤਰ,
43 hijo de Jáhat, hijo de Gersón, hijo de Leví.
੪੩ਯਹਥ ਦਾ ਪੁੱਤਰ, ਗੇਰਸ਼ੋਮ ਦਾ ਪੁੱਤਰ, ਲੇਵੀ ਦਾ ਪੁੱਤਰ
44 Los hijos de Merarí, hermanos de ellos, estaban a la izquierda: Etán, hijo de Quisí, hijo de Abdí, hijo de Malluc,
੪੪ਅਤੇ ਉਨ੍ਹਾਂ ਦੇ ਭਰਾ ਮਰਾਰੀ ਦੇ ਪੁੱਤਰ ਖੱਬੇ ਪਾਸੇ, ਏਥਾਨ ਕੀਸ਼ੀ ਦਾ ਪੁੱਤਰ, ਅਬਦੀ ਦਾ ਪੁੱਤਰ, ਮੱਲੂਕ ਦਾ ਪੁੱਤਰ,
45 hijo de Asabías, hijo de Amasías, hijo de Helcías,
੪੫ਹਸ਼ਬਯਾਹ ਦਾ ਪੁੱਤਰ, ਅਮਸਯਾਹ ਦਾ ਪੁੱਤਰ, ਹਿਲਕੀਯਾਹ ਦਾ ਪੁੱਤਰ
46 hijo de Amsí, hijo de Baní, hijo de Sémer,
੪੬ਅਮਸੀ ਦਾ ਪੁੱਤਰ, ਬਾਨੀ ਦਾ ਪੁੱਤਰ, ਸ਼ਾਮਰ ਦਾ ਪੁੱਤਰ
47 hijo de Mahlí, hijo de Musí, hijo de Merarí, hijo de Leví.
੪੭ਮਹਲੀ ਦਾ ਪੁੱਤਰ, ਮੂਸ਼ੀ ਦਾ ਪੁੱਤਰ, ਮਰਾਰੀ ਦਾ ਪੁੱਤਰ, ਲੇਵੀ ਦਾ ਪੁੱਤਰ
48 Sus hermanos, los (demás) levitas, estaban encargados de todo el servicio de la Morada de la Casa de Dios.
੪੮ਅਤੇ ਉਨ੍ਹਾਂ ਦੇ ਭਰਾ ਲੇਵੀ ਪਰਮੇਸ਼ੁਰ ਦੇ ਭਵਨ ਦੇ ਡੇਰੇ ਦੀ ਸਾਰੀ ਟਹਿਲ ਸੇਵਾ ਲਈ ਥਾਪੇ ਗਏ।
49 Aarón y sus hijos ejercían sus funciones en el altar del holocausto y en el altar del incienso; cumplían todo el servicio del Santísimo y hacían la expiación por todo Israel, conforme a cuanto había mandado Moisés, siervo de Dios.
੪੯ਪਰ ਹਾਰੂਨ ਤੇ ਉਹ ਦੇ ਪੁੱਤਰ ਹੋਮ ਦੀ ਜਗਵੇਦੀ ਉੱਤੇ ਧੂਪ ਦੀ ਜਗਵੇਦੀ ਉੱਤੇ ਅਤੇ ਅੱਤ ਪਵਿੱਤਰ ਸਥਾਨ ਦੇ ਸਾਰੇ ਕੰਮ ਲਈ ਅਤੇ ਇਸਰਾਏਲ ਦੇ ਪ੍ਰਾਸਚਿਤ ਲਈ ਭੇਟਾਂ ਚੜ੍ਹਾਉਂਦੇ ਸਨ ਜਿਵੇਂ ਹੀ ਪਰਮੇਸ਼ੁਰ ਦੇ ਦਾਸ ਮੂਸਾ ਨੇ ਹੁਕਮ ਦਿੱਤਾ ਸੀ
50 Estos son los hijos de Aarón: Eleazar, su hijo; Fineés, su hijo; Abisúa, su hijo;
੫੦ਅਤੇ ਇਹ ਹਾਰੂਨ ਦੇ ਪੁੱਤਰ ਸਨ, ਉਹ ਦਾ ਪੁੱਤਰ ਅਲਆਜ਼ਾਰ, ਉਹ ਦਾ ਪੁੱਤਰ ਫ਼ੀਨਹਾਸ, ਉਹ ਦਾ ਪੁੱਤਰ ਅਬੀਸ਼ੂਆ,
51 Bukí, su hijo; Ocí, su hijo; Zaraías, su hijo;
੫੧ਉਹ ਦਾ ਪੁੱਤਰ ਬੁੱਕੀ, ਉਹ ਦਾ ਪੁੱਤਰ ਉੱਜ਼ੀ, ਉਹ ਦਾ ਪੁੱਤਰ ਜ਼ਰਹਯਾਹ,
52 Meraiot, su hijo; Amaría, su hijo; Ahitob, su hijo;
੫੨ਉਹ ਦਾ ਪੁੱਤਰ ਮਰਾਯੋਥ, ਉਹ ਦਾ ਪੁੱਤਰ ਅਮਰਯਾਹ, ਉਹ ਦਾ ਪੁੱਤਰ ਅਹੀਟੂਬ,
53 Sadoc, su hijo; Ahimaas, su hijo.
੫੩ਉਹ ਦਾ ਪੁੱਤਰ ਸਾਦੋਕ, ਉਹ ਦਾ ਪੁੱਤਰ ਅਹੀਮਅਸ।
54 He aquí sus residencias según los territorios que les fueron asignados: A los hijos de Aarón, de la familia de los Caatitas, que fueron los (primeros) señalados por la suerte,
੫੪ਇਹ ਉਨ੍ਹਾਂ ਦੇ ਵਸੇਬੇ ਉਨ੍ਹਾਂ ਦੀਆਂ ਛਾਉਣੀਆਂ ਅਨੁਸਾਰ ਉਨ੍ਹਾਂ ਦੀਆਂ ਹੱਦਾਂ ਵਿੱਚ ਸਨ। ਕਹਾਥੀਆਂ ਦੇ ਪਰਿਵਾਰਾਂ ਵਿੱਚੋਂ ਹਾਰੂਨ ਦੇ ਪੁੱਤਰਾਂ ਨੂੰ ਕਿਉਂ ਜੋ ਉਹਨਾਂ ਦਾ ਪਹਿਲਾ ਗੁਣਾ ਨਿੱਕਲਿਆ
55 les tocó Hebrón en la tierra de Judá, con sus ejidos alrededor de ella;
੫੫ਸੋ ਉਨ੍ਹਾਂ ਨੇ ਉਹਨਾਂ ਨੂੰ ਯਹੂਦੀਆਂ ਦੇ ਸਾਰੇ ਦੇਸ ਵਿੱਚ ਹਬਰੋਨ ਤੇ ਉਹ ਦੀਆਂ ਆਲੇ-ਦੁਆਲੇ ਦੀਆਂ ਸ਼ਾਮਲਾਟਾਂ ਦਿੱਤੀਆਂ
56 pero el campo de la ciudad, y sus aldeas, fueron dados a Caleb, hijo de Jefone.
੫੬ਪਰ ਸ਼ਹਿਰ ਦੀਆਂ ਪੈਲੀਆਂ ਤੇ ਉਹ ਦੇ ਪਿੰਡ ਉਨ੍ਹਾਂ ਨੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦਿੱਤੇ
57 Se les dio a los hijos de Aarón Hebrón, que era también ciudad de refugio, además, Lobná con sus ejidos, Jatir y Estemoá con sus ejidos,
੫੭ਅਤੇ ਉਨ੍ਹਾਂ ਨੇ ਹਾਰੂਨ ਦੇ ਪੁੱਤਰਾਂ ਨੂੰ ਪਨਾਹ ਦੇ ਨਗਰ ਦਿੱਤੇ ਅਰਥਾਤ ਹਬਰੋਨ, ਲਿਬਨਾਹ ਉਹ ਦੀਆਂ ਸ਼ਾਮਲਾਟਾਂ ਸਣੇ, ਯੱਤੀਰ, ਅਸ਼ਤਮੋਆ ਉਹ ਦੀਆਂ ਸ਼ਾਮਲਾਟਾਂ ਸਣੇ
58 Helón con sus ejidos, Dabir con sus ejidos,
੫੮ਤੇ ਹੀਲੇਨ ਉਹ ਦੀਆਂ ਸ਼ਾਮਲਾਟਾਂ ਸਣੇ, ਦਬੀਰ ਉਹ ਦੀਆਂ ਸ਼ਾਮਲਾਟਾਂ ਸਣੇ
59 Asan con sus ejidos, y Betsemes con sus ejidos.
੫੯ਤੇ ਆਸ਼ਾਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਬੈਤ ਸ਼ਮਸ਼ ਉਹ ਦੀਆਂ ਸ਼ਾਮਲਾਟਾਂ ਸਣੇ
60 De la tribu de Benjamín: Gabaá con sus ejidos, Almat con sus ejidos, Anatot con sus ejidos. Todas sus ciudades fueron trece, según sus familias.
੬੦ਅਤੇ ਬਿਨਯਾਮੀਨ ਦੇ ਗੋਤ ਵਿੱਚੋਂ, ਗਬਾ ਉਹ ਦੀਆਂ ਸ਼ਾਮਲਾਟਾਂ ਸਣੇ, ਅੱਲਮਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਅਨਾਥੋਥ ਉਹ ਦੀਆਂ ਸ਼ਾਮਲਾਟਾਂ ਸਣੇ। ਉਨ੍ਹਾਂ ਦੀਆਂ ਕੁਲਾਂ ਦੇ ਸਾਰੇ ਸ਼ਹਿਰ ਤੇਰ੍ਹਾਂ ਸ਼ਹਿਰ ਸਨ।
61 Los hijos de Caat, que pertenecían a esa familia de la tribu, recibieron por suerte diez ciudades de la mitad de Manasés,
੬੧ਕਹਾਥ ਦੇ ਪੁੱਤਰਾਂ ਲਈ ਜਿਹੜੇ ਉਸ ਗੋਤ ਦੀ ਕੁਲ ਵਿੱਚੋਂ ਬਾਕੀ ਸਨ ਉਸ ਅੱਧੇ ਗੋਤ ਤੋਂ ਅਰਥਾਤ ਮਨੱਸ਼ਹ ਦੇ ਅੱਧੇ ਗੋਤ ਤੋਂ ਗੁਣਾ ਪਾ ਕੇ ਦਸ ਸ਼ਹਿਰ ਮਿਲੇ
62 Los hijos de Gersón, según sus familias, recibieron trece ciudades de la tribu de Isacar, de la tribu de Aser, de la tribu de Neftalí y de la tribu de Manasés que estaba en Basan.
੬੨ਅਤੇ ਗੇਰਸ਼ੋਮ ਦੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਲਾਂ ਅਨੁਸਾਰ, ਯਿੱਸਾਕਾਰ ਦੇ ਗੋਤ ਤੋਂ ਤੇ ਆਸ਼ੇਰ ਦੇ ਗੋਤ ਤੋਂ ਤੇ ਨਫ਼ਤਾਲੀ ਦੇ ਗੋਤ ਤੋਂ ਤੇ ਮਨੱਸ਼ਹ ਦੇ ਗੋਤ ਤੋਂ ਬਾਸ਼ਾਨ ਵਿੱਚ ਤੇਰ੍ਹਾਂ ਸ਼ਹਿਰ
63 A los hijos de Merarí, según sus familias, les tocaron en suerte doce ciudades de la tribu de Rubén, de la tribu de Gad y de la tribu de Zabulón.
੬੩ਮਰਾਰੀ ਦੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਲਾਂ ਅਨੁਸਾਰ ਰਊਬੇਨ ਦੇ ਗੋਤ ਤੋਂ, ਗਾਦ ਦੇ ਗੋਤ ਤੋਂ ਤੇ ਜ਼ਬੂਲੁਨ ਦੇ ਗੋਤ ਤੋਂ ਗੁਣਾ ਪਾ ਕੇ ਬਾਰਾਂ ਸ਼ਹਿਰ
64 Los hijos de Israel dieron a los levitas estas ciudades con sus ejidos.
੬੪ਅਤੇ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਉਨ੍ਹਾਂ ਦੀਆਂ ਸ਼ਾਮਲਾਟਾਂ ਸਣੇ ਦਿੱਤੇ
65 Les dieron por suerte también de la tribu de los hijos de Judá, de la tribu de los hijos de Simeón y de la tribu de los hijos de Benjamín, las ciudades designadas nominalmente.
੬੫ਅਤੇ ਉਨ੍ਹਾਂ ਨੇ ਗੁਣਾ ਪਾ ਕੇ ਯਹੂਦੀਆਂ ਦੇ ਗੋਤ ਤੋਂ ਤੇ ਸ਼ਿਮਓਨੀਆਂ ਦੇ ਗੋਤ ਤੋਂ ਤੇ ਬਿਨਯਾਮੀਨੀਆਂ ਦੇ ਗੋਤ ਤੋਂ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਹੋਇਆ ਹੈ।
66 Las (demás) familias de los hijos de Caat recibieron las ciudades de su propiedad de parte de los hijos de Efraím,
੬੬ਅਤੇ ਕਹਾਥੀਆਂ ਦੀਆਂ ਕਈ ਕੁਲਾਂ ਲਈ ਉਨ੍ਹਾਂ ਦੇ ਬੰਨਿਆਂ ਦੇ ਸ਼ਹਿਰ ਇਫ਼ਰਾਈਮ ਦੇ ਗੋਤ ਤੋਂ ਸਨ
67 les dieron Siquem en la montaña de Efraím, una de las ciudades de refugio, con sus ejidos, Guézer con sus ejidos,
੬੭ਅਤੇ ਉਨ੍ਹਾਂ ਨੇ ਉਹਨਾਂ ਨੂੰ ਪਨਾਹ ਨਗਰ ਦਿੱਤੇ ਅਰਥਾਤ ਸ਼ਕਮ ਉਹ ਦੀਆਂ ਸ਼ਾਮਲਾਟਾਂ ਸਣੇ, ਇਫ਼ਰਾਈਮ ਦੇ ਪਰਬਤ ਵਿੱਚ ਅਤੇ ਗਜ਼ਰ ਉਹ ਦੀਆਂ ਸ਼ਾਮਲਾਟਾਂ ਸਣੇ
68 Jocmeam con sus ejidos, Bethorón con sus ejidos,
੬੮ਅਤੇ ਯਾਕਮਆਮ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਬੈਤ-ਹੋਰੋਨ ਉਹ ਦਿਨ ਸ਼ਾਮਲਾਟਾਂ ਸਣੇ
69 Ayalón con sus ejidos y Gatrimón con sus ejidos;
੬੯ਅਤੇ ਅੱਯਾਲੋਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਗਥ-ਰਿੰਮੋਨ ਉਹ ਦੀਆਂ ਸ਼ਾਮਲਾਟਾਂ ਸਣੇ
70 de parte de la media tribu de Manasés: Aner con sus ejidos, Bileam con sus ejidos, para las familias de los demás hijos de Caat.
੭੦ਅਤੇ ਮਨੱਸ਼ਹ ਦੇ ਅੱਧੇ ਗੋਤ ਤੋਂ ਆਨੇਰ ਉਹ ਦੀਆਂ ਸ਼ਾਮਲਾਟਾਂ ਸਣੇ, ਬਿਲਆਮ ਉਹ ਦੀਆਂ ਸ਼ਾਮਲਾਟਾਂ ਸਣੇ, ਕਹਾਥੀਆਂ ਦੀ ਕੁਲ ਦੇ ਬਾਕੀਆਂ ਲਈ।
71 A los hijos de Gersón (se les dio): de la familia de la otra media tribu de Manasés: Golán en Basan con sus ejidos y Astarot con sus ejidos;
੭੧ਗੇਰਸ਼ੋਮ ਦੇ ਪੁੱਤਰਾਂ ਲਈ, ਮਨੱਸ਼ਹ ਦੇ ਅੱਧੇ ਗੋਤ ਦੀ ਕੁਲ ਤੋਂ ਬਾਸ਼ਾਨ ਵਿੱਚ ਗੋਲਾਨ ਉਹ ਦੀਆਂ ਸ਼ਾਮਲਾਟਾਂ ਸਣੇ ਅਤੇ ਅਸ਼ਤਾਰੋਥ ਉਹ ਦੀਆਂ ਸ਼ਾਮਲਾਟਾਂ ਸਣੇ
72 de la tribu de Isacar: Cades con sus ejidos, Daberat con sus ejidos;
੭੨ਅਤੇ ਯਿੱਸਾਕਾਰ ਦੇ ਗੋਤ ਤੋਂ ਕਦਸ਼ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਦਾਬਰਥ ਉਹ ਦੀਆਂ ਸ਼ਾਮਲਾਟਾਂ ਸਣੇ
73 Ramot con sus ejidos y Anem con sus ejidos;
੭੩ਅਤੇ ਰਾਮੋਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਆਨੇਮ ਉਹ ਦੀਆਂ ਸ਼ਾਮਲਾਟਾਂ ਸਣੇ
74 de la tribu de Aser: Masal con sus ejidos, Abdán con sus ejidos;
੭੪ਅਤੇ ਆਸ਼ੇਰ ਦੇ ਗੋਤ ਤੋਂ ਮਾਸ਼ਾਲ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਅਬਦੋਨ ਉਹ ਦੀਆਂ ਸ਼ਾਮਲਾਟਾਂ ਸਣੇ
75 Hucoc con sus ejidos y Rehob con sus ejidos;
੭੫ਅਤੇ ਹੂਕੋਕ ਉਹ ਦੀਆਂ ਸ਼ਾਮਲਾਟਾਂ ਸਣੇ ਅਤੇ ਰਹੋਬ ਉਹ ਦੀਆਂ ਸ਼ਾਮਲਾਟਾਂ ਸਣੇ
76 de la tribu de Neftalí: Cades en Galilea con sus ejidos, Hamón con sus ejidos, y Kiryataim con sus ejidos.
੭੬ਅਤੇ ਨਫ਼ਤਾਲੀ ਦੇ ਗੋਤ ਤੋਂ, ਕਾਦੇਸ਼ ਗਲੀਲ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਹੰਮੋਨ ਉਹ ਦੀਆਂ ਸ਼ਾਮਲਾਟਾਂ ਸਣੇ ਕਿਰਯਾਥੈਮ ਉਹ ਦੀਆਂ ਸ਼ਾਮਲਾਟਾਂ ਸਣੇ।
77 Al resto, (es decir), a los hijos de Merarí (se les dio): de la tribu de Zabulón: Rimonó con sus ejidos y Tabor con sus ejidos;
੭੭ਬਾਕੀ ਮਰਾਰੀਆਂ ਲਈ ਜ਼ਬੂਲੁਨ ਦੇ ਗੋਤ ਤੋਂ ਰਿੰਮੋਨ ਉਹ ਦੀਆਂ ਸ਼ਾਮਲਾਟਾਂ ਸਣੇ, ਤਾਬੋਰ ਉਹ ਦੀਆਂ ਸ਼ਾਮਲਾਟਾਂ ਸਣੇ
78 y en la otra parte del Jordán, frente a Jericó, al oriente del Jordán, de la tribu de Rubén: Béser en el desierto con sus ejidos, Jazá con sus ejidos,
੭੮ਅਤੇ ਯਰਦਨ ਪਾਰ ਯਰੀਹੋ ਕੋਲ ਯਰਦਨ ਦੇ ਚੜਦੇ ਪਾਸੇ ਰਊਬੇਨ ਦੇ ਗੋਤ ਤੋਂ ਬਸਰ ਉਜਾੜ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਯਹਾਸ ਉਹ ਦੀਆਂ ਸ਼ਾਮਲਾਟਾਂ ਸਣੇ
79 Quedemot con sus ejidos, y Mefaat con sus ejidos;
੭੯ਅਤੇ ਕਦੇਮੋਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਮੇਫ਼ਾਅਥ ਉਹ ਦੀਆਂ ਸ਼ਾਮਲਾਟਾਂ ਸਣੇ
80 de la tribu de Gad: Ramot de Galaad con sus ejidos, Mahanaim con sus ejidos,
੮੦ਅਤੇ ਗਾਦ ਦੇ ਗੋਤ ਤੋਂ ਰਾਮੋਥ ਗਿਲਆਦ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਮਹਨਇਮ ਉਹ ਦੀਆਂ ਸ਼ਾਮਲਾਟਾਂ ਸਣੇ
81 Mesbón con sus ejidos, y Jaer con sus ejidos.
੮੧ਅਤੇ ਹਸ਼ਬੋਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਯਾਜ਼ੇਰ ਉਹ ਦੀਆਂ ਸ਼ਾਮਲਾਟਾਂ ਸਣੇ।

< 1 Crónicas 6 >