< Откровение ап. Иоанна Богослова 17 >
1 И прииде един от седми Ангел имущих седмь фиал, и глагола со мною, глаголя ми: прииди, да покажу ти суд любодейцы великия, седящия на водах многих:
੧ਉਹਨਾਂ ਸੱਤਾਂ ਦੂਤਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ, ਇੱਕ ਨੇ ਆਣ ਕੇ ਮੈਨੂੰ ਕਿਹਾ ਕਿ ਮੇਰੇ ਕੋਲ ਆ, ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ, ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ!
2 с неюже любодеяша царие земстии, и упишася живущии на земли от вина любодеяния ея.
੨ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਮੈਅ ਨਾਲ ਮਸਤ ਹੋਏ।
3 И веде мя в пусто место духом: и видех жену седящу на звери червлене, исполненем имен хулных, иже имеяше глав седмь и рогов десять.
੩ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਮੈਂ ਇੱਕ ਔਰਤ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੇ ਵੇਖਿਆ, ਜਿਹੜਾ ਦਰਿੰਦਾ ਨਿੰਦਿਆ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ।
4 И жена бе облечена в порфиру и червленицу, и позлащена златом и камением драгим и бисером, имущи чашу злату в руце своей полну мерзости и скверн любодеяния ея:
੪ਅਤੇ ਉਸ ਔਰਤ ਨੇ ਬੈਂਗਣੀ ਅਤੇ ਲਾਲ ਪੁਸ਼ਾਕ ਪਹਿਨੀ ਹੋਈ ਸੀ ਅਤੇ ਉਹ ਸੋਨੇ, ਮੋਤੀਆਂ ਅਤੇ ਜਵਾਹਰਾਂ ਨਾਲ ਸ਼ਿੰਗਾਰੀ ਹੋਈ ਸੀ। ਉਹ ਨੇ ਇੱਕ ਸੋਨੇ ਦਾ ਪਿਆਲਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਘਿਣਾਉਣੀਆਂ ਵਸਤਾਂ ਅਤੇ ਉਹ ਦੀ ਹਰਾਮਕਾਰੀ ਦੀਆਂ ਭਰਿਸ਼ਟਤਾਈਆਂ ਨਾਲ ਭਰਿਆ ਹੋਇਆ ਸੀ।
5 и на челе ея написано имя: тайна, Вавилон великий, мати любодейцам и мерзостем земским.
੫ਅਤੇ ਉਹ ਦੇ ਮੱਥੇ ਉੱਤੇ ਇਹ ਭੇਤ ਵਾਲਾ ਨਾਮ ਲਿਖਿਆ ਹੋਇਆ ਸੀ ਅਰਥਾਤ “ਬਾਬੁਲ ਉਹ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ”।
6 И видех жену пияну кровьми святых и кровьми свидетелей Иисусовых, и дивихся, видев ю, дивом великим.
੬ਅਤੇ ਮੈਂ ਉਸ ਔਰਤ ਨੂੰ ਸੰਤਾਂ ਦੇ ਲਹੂ ਨਾਲ ਅਤੇ ਯਿਸੂ ਦੇ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਵੇਖਿਆ, ਅਤੇ ਉਹ ਨੂੰ ਵੇਖ ਕੇ ਮੈਂ ਬਹੁਤ ਹੈਰਾਨ ਹੋ ਕੇ ਹੱਕਾ-ਬੱਕਾ ਰਹਿ ਗਿਆ।
7 И рече ми Ангел: что дивишися? Аз ти реку тайну жены (сея) и зверя носящаго ю, седмь глав имуща и рогов десять.
੭ਅਤੇ ਦੂਤ ਨੇ ਮੈਨੂੰ ਆਖਿਆ ਕਿ ਤੂੰ ਹੱਕਾ-ਬੱਕਾ ਕਿਉਂ ਹੋਇਆ ਹੈਂ। ਉਹ ਔਰਤ ਅਤੇ ਉਹ ਦਰਿੰਦਾ ਜਿਸ ਉੱਤੇ ਉਹ ਸਵਾਰ ਹੈ, ਜਿਹ ਦੇ ਸੱਤ ਸਿਰ ਅਤੇ ਦਸ ਸਿੰਗ ਹਨ, ਮੈਂ ਉਹਨਾਂ ਦਾ ਭੇਤ ਤੈਨੂੰ ਦੱਸਾਂਗਾ।
8 Зверь, егоже видел еси, бе, и несть, и имать взыти от бездны, и в пагубу пойдет: и удивятся живущии на земли, имже имена не написана суть в книгу животную от сложения мира, видяще, яко зверь бе, и несть, и преста. (Abyssos )
੮ਉਹ ਦਰਿੰਦਾ ਜਿਹੜਾ ਤੂੰ ਵੇਖਿਆ ਸੋ ਹੈ ਸੀ ਅਤੇ ਨਹੀਂ ਹੈ ਅਤੇ ਉਹ ਨੇ ਅਥਾਹ ਕੁੰਡ ਵਿੱਚੋਂ ਚੜ੍ਹ ਆਉਣਾ ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਉਸ ਦਰਿੰਦੇ ਨੂੰ ਵੇਖ ਕੇ ਕਿ ਉਹ ਹੈ ਸੀ ਅਤੇ ਨਹੀਂ ਹੈ ਅਤੇ ਫੇਰ ਆਉਂਦਾ ਹੈ, ਹੈਰਾਨ ਹੋ ਜਾਣਗੇ। (Abyssos )
9 Зде ум, иже имать мудрость. Седмь глав горы суть седмь, идеже жена седит на них,
੯ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਹੈ। ਇਹ ਸੱਤ ਸਿਰ ਸੱਤ ਟਿੱਲੇ ਹਨ ਜਿੱਥੇ ਔਰਤ ਉਹਨਾਂ ਉੱਤੇ ਬੈਠੀ ਹੋਈ ਹੈ।
10 и царие седмь суть: пять их пало, и един есть, (а) другий еще не прииде: и егда приидет, мало ему есть пребыти.
੧੦ਅਤੇ ਉਹ ਸੱਤ ਰਾਜੇ ਵੀ ਹਨ। ਪੰਜ ਤਾਂ ਡਿੱਗ ਪਏ ਹਨ, ਇੱਕ ਹੈ ਅਤੇ ਇੱਕ ਅਜੇ ਆਇਆ ਨਹੀਂ। ਜਦੋਂ ਆਵੇਗਾ ਤਾਂ ਉਹ ਨੂੰ ਥੋੜ੍ਹਾ ਸਮਾਂ ਰਹਿਣਾ ਜ਼ਰੂਰੀ ਹੈ।
11 И зверь, иже бе и несть, и той осмый есть, и от седмих есть, и в пагубу идет.
੧੧ਅਤੇ ਉਹ ਦਰਿੰਦਾ ਜਿਹੜਾ ਸੀ ਅਤੇ ਨਹੀਂ ਹੈ ਸੋ ਆਪ ਵੀ ਅੱਠਵਾਂ ਹੈ, ਅਤੇ ਉਨ੍ਹਾਂ ਸੱਤਾਂ ਵਿੱਚੋਂ ਹੈ ਅਤੇ ਉਹ ਨਸ਼ਟ ਹੋ ਜਾਵੇਗਾ ।
12 И десять рогов, яже видел еси, десять царей суть, иже царства еще не прияша, но область яко царие на един час приимут со зверем.
੧੨ਉਹ ਦਸ ਸਿੰਗ ਜਿਹੜੇ ਤੂੰ ਵੇਖੇ ਉਹ ਦਸ ਰਾਜੇ ਹਨ, ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਅਧਿਕਾਰ ਮਿਲਦਾ ਹੈ।
13 Сии едину волю имут, и силу и область свою зверю дадут:
੧੩ਇਨ੍ਹਾਂ ਦਾ ਇੱਕੋ ਮੱਤ ਹੈ ਅਤੇ ਇਹ ਆਪਣੀ ਸਮਰੱਥਾ ਅਤੇ ਅਧਿਕਾਰ ਉਸ ਦਰਿੰਦੇ ਨੂੰ ਦਿੰਦੇ ਹਨ।
14 сии со Агнцем брань сотворят, и Агнец победит я, яко Господь господем есть и Царь царем: и сущии с Ним званнии и избраннии и верни.
੧੪ਇਹ ਲੇਲੇ ਨਾਲ ਯੁੱਧ ਕਰਨਗੇ ਅਤੇ ਲੇਲਾ ਉਹਨਾਂ ਉੱਤੇ ਜਿੱਤ ਪਾਵੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਹ ਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹਨ।
15 И глагола ми: воды, яже еси видел, идеже любодейца седит, людие и народи суть, и племена и языцы.
੧੫ਅਤੇ ਉਹ ਨੇ ਮੈਨੂੰ ਆਖਿਆ, ਜਿਹੜੇ ਪਾਣੀ ਤੂੰ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੈ ਉਹ ਉੱਮਤਾਂ ਅਤੇ ਭੀੜ ਅਤੇ ਕੌਮਾਂ ਅਤੇ ਭਾਸ਼ਾਵਾਂ ਹਨ।
16 И десять рогов, яже видел еси на звери, сии любодейцу возненавидят, и запустевшу сотворят ю и нагу, и плоть ея снедят, и сожгут ю огнем:
੧੬ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ, ਇਹ ਉਸ ਕੰਜਰੀ ਨਾਲ ਵੈਰ ਕਰਨਗੇ, ਉਹ ਨੂੰ ਉਜਾੜ ਦੇਣਗੇ, ਨੰਗਿਆਂ ਕਰਨਗੇ, ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ।
17 Бог бо дал есть в сердца их, сотворити волю Его, и сотворити едину волю, и дати царство свое зверю, дондеже скончаются глаголголы Божии.
੧੭ਕਿਉਂ ਜੋ ਪਰਮੇਸ਼ੁਰ ਨੇ ਉਹਨਾਂ ਦੇ ਦਿਲ ਵਿੱਚ ਇਹ ਪਾਇਆ ਜੋ ਉਸ ਦੀ ਮਰਜ਼ੀ ਪੂਰੀ ਕਰਨ ਅਤੇ ਇੱਕੋ ਮੱਤ ਦੇ ਹੋਣ ਅਤੇ ਆਪਣਾ ਰਾਜ ਉਸ ਦਰਿੰਦੇ ਨੂੰ ਦੇਣ ਜਿਨ੍ਹਾਂ ਸਮਾਂ ਪਰਮੇਸ਼ੁਰ ਦੇ ਬਚਨ ਪੂਰੇ ਨਾ ਹੋ ਜਾਣ।
18 И жена, юже видел еси, град есть великий, иже имать царство над цари земными.
੧੮ਅਤੇ ਉਹ ਔਰਤ ਜੋ ਤੂੰ ਵੇਖੀ ਸੀ ਉਹ ਵੱਡੀ ਨਗਰੀ ਹੈ ਜਿਹੜੀ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੈ।