< Книга Иисуса Навина 3 >
1 И воста заутра Иисус, и воздвигошася из Саттина, и приидоша до Иордана той и вси сынове Израилевы, и сташа тамо прежде неже прейти.
੧ਅਗਲੇ ਦਿਨ ਯਹੋਸ਼ੁਆ ਸਵੇਰੇ ਜਲਦੀ ਉੱਠਿਆ ਤਾਂ ਉਹ ਅਤੇ ਸਾਰੇ ਇਸਰਾਏਲੀ ਸ਼ਿੱਟੀਮ ਤੋਂ ਕੂਚ ਕਰਕੇ ਯਰਦਨ ਕੋਲ ਆਏ ਅਤੇ ਉਹ ਪਾਰ ਲੰਘਣ ਤੋਂ ਪਹਿਲਾਂ ਉੱਥੇ ਠਹਿਰ ਗਏ ।
2 И бысть по триех днех, проидоша книгочия чрез полк,
੨ਇਸ ਤਰ੍ਹਾਂ ਹੋਇਆ ਕਿ ਤਿੰਨ ਦਿਨਾਂ ਦੇ ਪਿੱਛੋਂ ਅਧਿਕਾਰੀ ਡੇਰੇ ਦੇ ਵਿਚਕਾਰ ਦੀ ਲੰਘੇ।
3 и заповедаша людем, глаголюще: егда узрите кивот завета Господа Бога нашего, и жерцы нашя, и левиты воздвизающыя его, да воздвигнетеся и вы от мест ваших и пойдете вслед его:
੩ਉਹਨਾਂ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਜਿਸ ਵੇਲੇ ਤੁਸੀਂ ਲੇਵੀ ਜਾਜਕਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕਿਆ ਹੋਇਆ ਵੇਖੋ ਤਾਂ ਤੁਸੀਂ ਆਪਣੇ ਸਥਾਨ ਤੋਂ ਕੂਚ ਕਰ ਕੇ ਉਹ ਦੇ ਪਿੱਛੇ-ਪਿੱਛੇ ਚੱਲਿਓ।
4 но подалее да будет между вами и оным, елико две тысящы лакот станете: не приближитеся к нему, да увесте путь, по немуже пойдете: не ходисте бо путем тем ни вчера, ни третияго дне.
੪ਪਰ ਤੁਹਾਡੇ ਅਤੇ ਉਹ ਦੇ ਵਿਚਕਾਰ ਮਿਣਤੀ ਦੇ ਦੋ ਕੁ ਹਜ਼ਾਰ ਹੱਥ ਦਾ ਫ਼ਾਸਲਾ ਹੋਵੇ ਅਤੇ ਉਹ ਦੇ ਨੇੜੇ ਨਾ ਜਾਇਓ ਤਾਂ ਜੋ ਤੁਸੀਂ ਉਹ ਰਾਹ ਨੂੰ ਜਿੱਥੋਂ ਦੀ ਤੁਸੀਂ ਤੁਰਨਾ ਹੈ ਜਾਣੋ ਇਸ ਲਈ ਕਿ ਤੁਸੀਂ ਅੱਜ ਤੋਂ ਪਹਿਲਾਂ ਉਸ ਰਾਹ ਤੋਂ ਕਦੀ ਨਹੀਂ ਲੰਘੇ।
5 И рече Иисус к людем: очиститеся наутрие, яко заутра сотворит в вас Господь чудная.
੫ਯਹੋਸ਼ੁਆ ਨੇ ਲੋਕਾਂ ਨੂੰ ਆਖਿਆ ਕਿ ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂ ਜੋ ਕੱਲ ਯਹੋਵਾਹ ਤੁਹਾਡੇ ਵਿੱਚ ਅਦਭੁੱਤ ਕੰਮ ਕਰੇਗਾ।
6 И рече Иисус к жерцем: воздвигните кивот завета Господня и предидите пред людьми. И взяша жерцы кивот завета Господня и идоша пред людьми.
੬ਫਿਰ ਯਹੋਸ਼ੁਆ ਨੇ ਜਾਜਕਾਂ ਨੂੰ ਆਖਿਆ ਕਿ ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਕੇ ਲੋਕਾਂ ਦੇ ਅੱਗੇ-ਅੱਗੇ ਪਾਰ ਲੰਘੋ ਤਾਂ ਉਹਨਾਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਅਤੇ ਲੋਕਾਂ ਦੇ ਅੱਗੇ-ਅੱਗੇ ਚੱਲ ਪਏ।
7 И рече Господь ко Иисусу: в сей день начинаю возвышати тя пред всеми сынми Израилевыми, да уведят, якоже бех с Моисеом, тако буду и с тобою:
੭ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਅੱਜ ਦੇ ਦਿਨ ਮੈਂ ਸਾਰੇ ਇਸਰਾਏਲ ਦੇ ਵੇਖਦਿਆਂ ਤੈਨੂੰ ਵਡਿਆਈ ਦੇਣ ਦੀ ਸ਼ੁਰੂਆਤ ਕਰਾਂਗਾ ਇਸ ਲਈ ਕਿ ਉਹ ਜਾਣਨ ਕਿ ਜਿਵੇਂ ਮੈਂ ਮੂਸਾ ਦੇ ਸੰਗ ਸੀ ਤਿਵੇਂ ਮੈਂ ਤੇਰੇ ਸੰਗ ਵੀ ਹਾਂ।
8 и ныне заповеждь жерцем воздвизающым кивот завета, глаголя: егда внидете на часть воды Иордана, и во Иордане станете.
੮ਤੂੰ ਉਹਨਾਂ ਜਾਜਕਾਂ ਨੂੰ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਕਰ ਕਿ ਜਦ ਤੁਸੀਂ ਯਰਦਨ ਦੇ ਪਾਣੀ ਦੇ ਕੰਡੇ ਉੱਤੇ ਪਹੁੰਚੇ ਤਾਂ ਤੁਸੀਂ ਯਰਦਨ ਦੇ ਵਿੱਚ ਖੜ੍ਹੇ ਹੋ ਜਾਣਾ।
9 И рече Иисус сыном Израилевым: приступите семо, и слышите слово Господа Бога вашего:
੯ਇਸ ਲਈ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, ਇੱਧਰ ਆਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਗੱਲਾਂ ਸੁਣੋ
10 в сих увесте, яко Господь живяй в вас и потребляяй потребит от лица вашего Хананеа и Хеттеа, и Ферезеа и Евеа, и Гергесеа и Аморреа и Иевусеа:
੧੦ਤਦ ਯਹੋਸ਼ੁਆ ਨੇ ਆਖਿਆ ਕਿ ਹੁਣ ਤੁਸੀਂ ਇਸ ਤੋਂ ਜਾਣੋਗੇ ਕਿ ਜਿਉਂਦਾ ਪਰਮੇਸ਼ੁਰ ਤੁਹਾਡੇ ਵਿਚਕਾਰ ਹੈ ਅਤੇ ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫ਼ਰਿੱਜ਼ੀਆਂ, ਗਿਰਗਾਸ਼ੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਤੁਹਾਡੇ ਅੱਗੋਂ ਉਹਨਾਂ ਦੇ ਦੇਸ ਵਿੱਚੋਂ ਜ਼ਰੂਰ ਬਾਹਰ ਕੱਢ ਦੇਵੇਗਾ।
11 се, кивот завета Господа всея земли преходит Иордан:
੧੧ਵੇਖੋ, ਸਾਰੀ ਧਰਤੀ ਦੇ ਪ੍ਰਭੂ ਦੇ ਨੇਮ ਦਾ ਸੰਦੂਕ ਤੁਹਾਡੇ ਅੱਗੇ ਯਰਦਨ ਦੇ ਵਿੱਚੋਂ ਦੀ ਲੰਘਦਾ ਹੈ।
12 изберите себе дванадесять мужей от сынов Израилевых, единаго от коегождо племене,
੧੨ਹੁਣ ਤੁਸੀਂ ਬਾਰਾਂ ਜਣੇ ਇਸਰਾਏਲ ਦੀਆਂ ਗੋਤਾਂ ਵਿੱਚੋਂ ਇੱਕ-ਇੱਕ ਗੋਤ ਪਿੱਛੇ ਇੱਕ-ਇੱਕ ਮਨੁੱਖ ਆਪਣੇ ਲਈ ਲਓ।
13 и будет егда почиют нози жерцев воздвизающих кивот завета Господа всея земли в воде Иордана, вода Иорданова оскудеет, вода же низтекущая станет.
੧੩ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਸ ਵੇਲੇ ਜਾਜਕਾਂ ਦੇ ਪੈਰ ਜਿਹੜੇ ਯਹੋਵਾਹ ਸਾਰੀ ਧਰਤੀ ਦੇ ਪ੍ਰਭੂ ਦਾ ਸੰਦੂਕ ਚੁੱਕਦੇ ਹਨ ਯਰਦਨ ਦੇ ਪਾਣੀਆਂ ਵਿੱਚ ਰੱਖੇ ਜਾਣ ਤਾਂ ਯਰਦਨ ਦੇ ਪਾਣੀ ਉਹਨਾਂ ਪਾਣੀਆਂ ਤੋਂ ਜਿਹੜੇ ਉੱਤੋਂ ਵਗਦੇ ਹਨ ਵੱਖਰੇ-ਵੱਖਰੇ ਹੋ ਜਾਣਗੇ ਅਤੇ ਉਹ ਇੱਕ ਢੇਰ ਹੋ ਕੇ ਖੜ੍ਹਾ ਹੋ ਜਾਣਗੇ।
14 И бысть егда воздвигнушася людие от кущ своих прейти Иордан, жерцы же воздвигоша кивот завета Господня пред людьми:
੧੪ਤਦ ਇਸ ਤਰ੍ਹਾਂ ਹੋਇਆ ਕਿ ਜਦ ਲੋਕ ਆਪਣਿਆਂ ਤੰਬੂਆਂ ਤੋਂ ਤੁਰੇ ਕਿ ਯਰਦਨ ਦੇ ਪਾਰ ਲੰਘਣ ਅਤੇ ਜਾਜਕਾਂ ਨੇ ਲੋਕਾਂ ਦੇ ਅੱਗੇ-ਅੱਗੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ।
15 егда же внидоша жерцы воздвижуще кивот завета Господня во Иордан, и нози жерцев воздвизающих кивот завета Господня омочишася в части воды Иордана, Иордан же наполняшеся во вся краи своя, якоже во дни жатвы пшеницы:
੧੫ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਆਏ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫ਼ਸਲ ਵੱਢਣ ਦੇ ਸਾਰੇ ਸਮੇਂ ਵਿੱਚ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ।
16 и сташа воды текущыя свыше, ста огустение едино отлучившееся далече зело зело от Адами града даже до страны Кариафиарима: низтекущая же низтече в море Аравско, в море Сланое, дондеже до конца оскуде.
੧੬ਤਾਂ ਉੱਤੋਂ ਵਗਣ ਵਾਲੇ ਪਾਣੀ ਆਦਾਮ ਸ਼ਹਿਰ ਦੇ ਕੋਲ ਜਿਹੜਾ ਸਾਰਥਾਨ ਦੇ ਲਾਗੇ ਹੈ ਬਹੁਤ ਦੂਰੋਂ ਠਹਿਰ ਗਏ ਅਤੇ ਇੱਕ ਢੇਰ ਹੋ ਕੇ ਖਲੋ ਗਏ ਅਤੇ ਉਹ ਪਾਣੀ ਜਿਹੜੇ ਅਰਾਬਾਹ ਦੇ ਸਮੁੰਦਰ ਅਰਥਾਤ ਖਾਰੇ ਸਮੁੰਦਰ ਵੱਲ ਵਹਿੰਦੇ ਸਨ ਪੂਰੀ ਤਰ੍ਹਾਂ ਹੀ ਅੱਡ ਹੋ ਗਏ ਤਾਂ ਲੋਕ ਯਰੀਹੋ ਸ਼ਹਿਰ ਦੇ ਸਾਹਮਣੇ ਹੀ ਪਾਰ ਲੰਘੇ।
17 И людие стояху прямо Иерихону. И сташа жерцы воздвизающии кивот завета Господня на сусе посреде Иордана: и вси сынове Израилевы прехождаху по суху, дондеже скончаша вси людие преходяще Иордан.
੧੭ਅਤੇ ਉਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਯਰਦਨ ਦੇ ਵਿਚਕਾਰ ਸੁੱਕੀ ਧਰਤੀ ਉੱਤੇ ਪੱਕੇ ਪੈਰੀਂ ਖਲੋ ਗਏ ਅਤੇ ਸਾਰੇ ਇਸਰਾਏਲੀ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਹੋ ਗਏ ਜਦ ਤੱਕ ਸਾਰੀ ਕੌਮ ਯਰਦਨ ਦੇ ਪਾਰ ਲੰਘ ਨਾ ਚੁੱਕੀ।