< Книга пророка Осии 4 >
1 Слышите слово Господне, сынове Израилевы, яко суд Господеви к живущым на земли: зане несть истины, ни милости, ни ведения Божия на земли:
੧ਹੇ ਇਸਰਾਏਲੀਓ, ਯਹੋਵਾਹ ਦੀ ਬਾਣੀ ਸੁਣੋ, ਇਸ ਦੇਸ ਦੇ ਵਾਸੀਆਂ ਨਾਲ ਤਾਂ ਯਹੋਵਾਹ ਦਾ ਝਗੜਾ ਹੈ, ਕਿਉਂ ਜੋ ਦੇਸ ਵਿੱਚ ਨਾ ਵਫ਼ਾਦਾਰੀ, ਨਾ ਦਯਾ, ਨਾ ਪਰਮੇਸ਼ੁਰ ਦਾ ਗਿਆਨ ਹੈ!
2 клятва и лжа, и убийство и татьба и любодеяние разлияся по земли, и кровь с кровьми мешают.
੨ਗਾਲ੍ਹਾਂ, ਝੂਠ, ਖ਼ੂਨ ਖਰਾਬਾ, ਚੋਰੀ, ਵਿਭਚਾਰ ਹੁੰਦੇ ਹਨ, ਉਹ ਫੁੱਟ ਨਿੱਕਲਦੇ ਹਨ ਅਤੇ ਖ਼ੂਨ ਤੇ ਖ਼ੂਨ ਹੁੰਦੇ ਹਨ!
3 Сего ради восплачется земля и умалится со всеми вселившимися на ней, со зверьми польскими и с гады земными и со птицами небесными, и рыбы морския оскудеют:
੩ਇਸ ਲਈ ਦੇਸ ਸੋਗ ਕਰੇਗਾ, ਅਤੇ ਉਹ ਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ, ਨਾਲੇ ਜੰਗਲੀ ਜਾਨਵਰ ਅਤੇ ਅਕਾਸ਼ ਦੇ ਪੰਛੀ, - ਹਾਂ, ਸਮੁੰਦਰ ਦੀਆਂ ਮੱਛੀਆਂ ਵੀ ਖ਼ਤਮ ਹੋ ਜਾਣਗੀਆਂ!
4 яко да никтоже не прится, ни обличается никтоже: людие же мои аки пререкаемый жрец,
੪ਪਰ ਕੋਈ ਝਗੜਾ ਨਾ ਕਰੇ, ਕੋਈ ਨਾ ਝਿੜਕੇ, ਤੇਰੇ ਲੋਕ ਉਨ੍ਹਾਂ ਵਰਗੇ ਹਨ, ਜੋ ਜਾਜਕ ਨਾਲ ਝਗੜਦੇ ਹਨ।
5 и изнеможет во днех, и изнеможет пророк с тобою: нощи уподобих матерь твою.
੫ਦਿਨੇ ਤੂੰ ਠੋਕਰ ਖਾਵੇਂਗਾ, ਅਤੇ ਰਾਤ ਨੂੰ ਨਬੀ ਤੇਰੇ ਨਾਲ ਠੋਕਰ ਖਾਵੇਗਾ, ਅਤੇ ਮੈਂ ਤੇਰੀ ਮਾਤਾ ਦਾ ਨਾਸ ਕਰਾਂਗਾ।
6 Уподобишася людие Мои аки не имуще умения: яко ты умение отвергл еси, отвергу и Аз тебе, еже не жречествовати Мне, и забыл еси закон Бога своего, забуду и Аз чада твоя.
੬ਮੇਰੀ ਪਰਜਾ ਗਿਆਨ ਤੋਂ ਬਿਨ੍ਹਾਂ ਨਾਸ ਹੁੰਦੀ ਹੈ, - ਕਿਉਂ ਜੋ ਤੂੰ ਗਿਆਨ ਨੂੰ ਰੱਦ ਕੀਤਾ, ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ, ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਨੂੰ ਭੁੱਲ ਗਿਆ, ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਂਵਾਂਗਾ।
7 По множеству их тако согрешиша Мне: славу их в безчестие положу.
੭ਜਿਵੇਂ-ਜਿਵੇਂ ਉਹ ਵਧੇ ਤਿਵੇਂ-ਤਿਵੇਂ ਉਹਨਾਂ ਨੇ ਮੇਰਾ ਪਾਪ ਕੀਤਾ, ਮੈਂ ਉਹਨਾਂ ਦੇ ਪਰਤਾਪ ਨੂੰ ਸ਼ਰਮਿੰਦਗੀ ਵਿੱਚ ਬਲਦ ਦਿਆਂਗਾ।
8 Грехи людий Моих снедят и в неправдах их возмут душы их.
੮ਉਹ ਮੇਰੀ ਪਰਜਾ ਦੇ ਪਾਪ ਉੱਤੇ ਖਾਂਦੇ ਹਨ, ਅਤੇ ਉਹਨਾਂ ਦੀ ਬਦੀ ਨੂੰ ਚਾਹੁੰਦੇ ਹਨ।
9 И будет якоже людие, тако и жрец: и отмщу на них пути их, и умышления их воздам им.
੯ਇਸ ਤਰ੍ਹਾਂ ਹੋਵੇਗਾ, ਜਿਵੇਂ ਲੋਕ ਤਿਵੇਂ ਜਾਜਕ, - ਮੈਂ ਉਹਨਾਂ ਨੂੰ ਉਹਨਾਂ ਦੀਆਂ ਚਾਲਾਂ ਦੀ ਸਜ਼ਾ ਦਿਆਂਗਾ, ਮੈਂ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਦਿਆਂਗਾ।
10 И будут ясти и не насытятся: соблудиша и не исправятся: понеже Господа оставиша еже снабдети.
੧੦ਉਹ ਖਾਣਗੇ ਪਰ ਰੱਜਣਗੇ ਨਾ, ਉਹ ਵਿਭਚਾਰ ਕਰਨਗੇ ਪਰ ਵਧਣਗੇ ਨਾ, ਕਿਉਂ ਜੋ ਉਹਨਾਂ ਨੇ ਯਹੋਵਾਹ ਦਾ ਨਾਮ ਲੈਣਾ ਛੱਡ ਦਿੱਤਾ।
11 Блуд и вино и пиянство прият сердце людий Моих.
੧੧ਵਿਭਚਾਰ, ਮਧ ਅਤੇ ਨਵੀਂ ਮੈਅ, ਇਹ ਮੱਤ ਮਾਰ ਲੈਂਦੀਆਂ ਹਨ।
12 В знамениих вопрошаху и в жезлех своих поведаху тем: духом блужения прельстишася и соблудиша от Бога своего:
੧੨ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ, ਅਤੇ ਉਹਨਾਂ ਦੀ ਸੋਟੀ ਉਹਨਾਂ ਨੂੰ ਦੱਸਦੀ ਹੈ, ਵਿਭਚਾਰ ਦੀ ਰੂਹ ਨੇ ਉਹਨਾਂ ਨੂੰ ਭਟਕਾਇਆ ਹੋਇਆ ਹੈ, ਉਹ ਆਪਣੇ ਪਰਮੇਸ਼ੁਰ ਦੀ ਅਧੀਨਤਾਈ ਵਿੱਚੋਂ ਬਾਹਰ ਜਾ ਕੇ ਵਿਭਚਾਰ ਕਰਦੇ ਹਨ।
13 на версех гор кадяху и на холмех жряху под дубом и под елию и под древом ветвенным, яко добр кров: сего ради соблудят дщери вашя, и невесты вашя возлюбодеют.
੧੩ਉਹ ਪਰਬਤਾਂ ਦੀਆਂ ਚੋਟੀਆਂ ਉੱਤੇ ਬਲੀਆਂ ਚੜ੍ਹਾਉਂਦੇ ਹਨ, ਅਤੇ ਟਿੱਲਿਆਂ ਉੱਤੇ ਬਲੂਤ, ਪਿੱਪਲ ਅਤੇ ਚੀਲ ਦੇ ਹੇਠ ਧੂਫ਼ ਧੁਖਾਉਂਦੇ ਹਨ, ਕਿਉਂ ਜੋ ਉਨ੍ਹਾਂ ਦੀ ਛਾਂ ਚੰਗੀ ਹੈ। ਇਸ ਲਈ ਤੁਹਾਡੀਆਂ ਧੀਆਂ ਵਿਭਚਾਰ ਕਰਦੀਆਂ ਹਨ, ਇਸ ਲਈ ਤੁਹਾਡੀਆਂ ਵਹੁਟੀਆਂ ਹਰਾਮਕਾਰੀ ਕਰਦੀਆਂ ਹਨ।
14 И не присещу на дщери вашя, егда соблудят, и на невесты вашя, егда возлюбодеют: яко и тии со блудницами смесишася и со блудниками требы жряху, и людие смыслящии со блудницею сплетахуся.
੧੪ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਾ ਦਿਆਂਗਾ, ਜਦ ਉਹ ਵਿਭਚਾਰ ਕਰਨ, ਨਾ ਤੁਹਾਡੀਆਂ ਵਹੁਟੀਆਂ ਨੂੰ, ਜਦ ਉਹ ਹਰਾਮਕਾਰੀ ਕਰਨ, ਕਿਉਂ ਜੋ ਉਹ ਵੇਸਵਾਂ ਦੇ ਨਾਲ ਇਕੱਲੇ ਜਾਂਦੇ ਹਨ, ਅਤੇ ਦੇਵਦਾਸੀਆਂ ਨਾਲ ਬਲੀਆਂ ਚੜ੍ਹਾਉਂਦੇ ਹਨ! ਸਮਝਹੀਣ ਲੋਕ ਬਰਬਾਦ ਹੋ ਜਾਣਗੇ।
15 Ты же, Израилю, не не разумевай, и Иудо: не входите в Галгалу и не восходите в Дом Онов, и не кленитеся Господем живым.
੧੫ਭਾਵੇਂ, ਹੇ ਇਸਰਾਏਲ, ਤੂੰ ਵਿਭਚਾਰ ਕਰੇਂ, ਪਰ ਯਹੂਦਾਹ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਓ, ਬੈਤ-ਆਵਨ ਨੂੰ ਨਾ ਚੜ੍ਹੋ, ਨਾ ਜੀਉਂਦੇ ਯਹੋਵਾਹ ਦੀ ਸਹੁੰ ਖਾਓ।
16 Зане якоже юница стрекалом стречема разсвирепе Израиль: ныне упасет я Господь, яко агнца на пространстве.
੧੬ਜ਼ਿੱਦੀ ਵੱਛੇ ਵਾਂਗੂੰ ਇਸਰਾਏਲ ਜ਼ਿੱਦੀ ਹੈ, ਹੁਣ ਯਹੋਵਾਹ ਉਹਨਾਂ ਨੂੰ ਲੇਲੇ ਵਾਂਗੂੰ ਖੁੱਲ੍ਹੀ ਜੂਹ ਵਿੱਚ ਚਰਾਵੇਗਾ।
17 Причастник кумиром Ефрем положи себе соблазны,
੧੭ਇਫ਼ਰਾਈਮ ਬੁੱਤਾਂ ਨੂੰ ਜੱਫ਼ੀ ਪਾ ਬੈਠਾ ਹੈ, ਉਹ ਨੂੰ ਛੱਡ ਦਿਓ!
18 избра Хананеов: блудяще возблудиша, возлюбиша безчестие от хрепетания своего.
੧੮ਸ਼ਰਾਬੀਆਂ ਦਾ ਜੱਥਾ ਬਣਾ ਕੇ ਉਹ ਪੁੱਜ ਕੇ ਵਿਭਚਾਰ ਕਰਦੇ ਹਨ, ਉਹ ਦੇ ਹਾਕਮ ਸ਼ਰਮਿੰਦਗੀ ਨਾਲ ਗੂੜ੍ਹਾ ਪ੍ਰੇਮ ਰੱਖਦੇ ਹਨ।
19 Вихр духа возсвищет в крилех своих, и посрамятся от требищ своих.
੧੯ਇੱਕ ਹਵਾ ਨੇ ਉਹ ਨੂੰ ਆਪਣੇ ਪਰਾਂ ਵਿੱਚ ਵਲ੍ਹੇਟਿਆ ਹੈ, ਅਤੇ ਉਹ ਆਪਣੀਆਂ ਬਲੀਆਂ ਦੇ ਕਾਰਨ ਸ਼ਰਮ ਖਾਣਗੇ।