< Исход 7 >
1 И рече Господь к Моисею, глаголя: се, дах тя Бога фараону, и Аарон брат твой будет твой пророк:
੧ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ, ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਵਰਗਾ ਠਹਿਰਾਇਆ ਹੈ ਅਤੇ ਤੇਰਾ ਭਰਾ ਹਾਰੂਨ ਤੇਰੇ ਲਈ ਨਬੀ ਹੋਵੇਗਾ।
2 ты же возглаголеши ему вся, елика тебе заповедаю: Аарон же брат твой возглаголет к фараону, да отпустит сыны Израилевы от земли своея:
੨ਤੂੰ ਉਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ ਕਰੀਂ ਅਤੇ ਤੇਰਾ ਭਰਾ ਹਾਰੂਨ ਫ਼ਿਰਊਨ ਨਾਲ ਗੱਲਾਂ ਕਰੇਗਾ ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਤੋਂ ਜਾਣ ਦੇਵੇ
3 Аз же ожесточу сердце фараоново и умножу знамения Моя и чудеса в земли Египетстей:
੩ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ, ਆਪਣੇ ਨਿਸ਼ਾਨਾਂ ਅਤੇ ਅਚਰਜ਼ ਕੰਮਾਂ ਨੂੰ ਮਿਸਰ ਦੇਸ ਵਿੱਚ ਵਧਾਵਾਂਗਾ।
4 и не послушает вас фараон, и возложу руку Мою на Египет и изведу с силою Моею люди Моя сыны Израилевы от земли Египетския, со отмщением великим:
੪ਪਰ ਫ਼ਿਰਊਨ ਤੁਹਾਡੀ ਨਹੀਂ ਸੁਣੇਗਾ ਅਤੇ ਮੈਂ ਆਪਣਾ ਹੱਥ ਮਿਸਰ ਉੱਤੇ ਪਾਵਾਂਗਾ ਅਤੇ ਆਪਣੀਆਂ ਸੈਨਾਂ ਅਰਥਾਤ ਆਪਣੀ ਪਰਜਾ ਇਸਰਾਏਲ ਨੂੰ ਵੱਡਿਆਂ ਨਿਆਂਵਾਂ ਨਾਲ ਮਿਸਰ ਦੇਸ ਤੋਂ ਬਾਹਰ ਲੈ ਆਵਾਂਗਾ।
5 и уведят вси Египтяне, яко Аз есмь Господь, простирая руку Мою на Египет, и изведу сыны Израилевы от среды их.
੫ਤਦ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ, ਜਦ ਮੈਂ ਮਿਸਰ ਉੱਤੇ ਆਪਣਾ ਹੱਥ ਪਸਾਰਾਂਗਾ ਅਤੇ ਇਸਰਾਏਲੀਆਂ ਨੂੰ ਉਨ੍ਹਾਂ ਵਿੱਚੋਂ ਕੱਢ ਲਿਆਵਾਂਗਾ।
6 Сотвори же Моисей и Аарон, якоже заповеда им Господь, тако сотвориша.
੬ਤਦ ਮੂਸਾ ਅਤੇ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ।
7 Моисей же бе осмидесяти лет, Аарон же брат его осмидесяти трех лет, егда глаголаста к фараону.
੭ਜਿਸ ਸਮੇਂ ਉਨ੍ਹਾਂ ਦੋਹਾਂ ਨੇ ਫ਼ਿਰਊਨ ਨਾਲ ਗੱਲ ਕੀਤੀ, ਮੂਸਾ ਅੱਸੀ ਸਾਲਾਂ ਦਾ ਅਤੇ ਹਾਰੂਨ ਤਰਿਆਸੀ ਸਾਲਾਂ ਦਾ ਸੀ।
8 И рече Господь к Моисею и Аарону глаголя:
੮ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਇਸ ਤਰ੍ਹਾਂ ਆਖਿਆ,
9 и аще речет к вам фараон, глаголя: дадите нам знамение или чудо: и речеши Аарону брату твоему: возми жезл и повержи на землю пред фараоном и пред рабы его, и будет змий.
੯ਜਦ ਫ਼ਿਰਊਨ ਤੁਹਾਡੇ ਨਾਲ ਇਹ ਗੱਲ ਕਰੇ ਕਿ ਤੁਸੀਂ ਕੋਈ ਅਚਰਜ਼ ਕੰਮ ਵਿਖਾਓ ਤਦ ਤੂੰ ਹਾਰੂਨ ਨੂੰ ਆਖੀਂ ਕਿ ਤੂੰ ਆਪਣੀ ਲਾਠੀ ਲੈ ਕੇ ਫ਼ਿਰਊਨ ਅੱਗੇ ਸੁੱਟ ਦੇ ਤਾਂ ਜੋ ਉਹ ਇੱਕ ਸਰਾਲ ਹੋ ਜਾਵੇ।
10 Вниде же Моисей и Аарон пред фараона и пред рабы его, и сотвориша тако, якоже заповеда им Господь: и поверже Аарон жезл пред фараоном и пред рабы его, и бысть змий.
੧੦ਮੂਸਾ ਅਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਆਪਣੀ ਲਾਠੀ ਫ਼ਿਰਊਨ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੇ ਅੱਗੇ ਸੁੱਟੀ, ਤਦ ਉਹ ਸਰਾਲ ਬਣ ਗਈ।
11 Созва же фараон мудрецы Египетския и волхвы: и сотвориша и волсви египетскии чарованиями своими такожде:
੧੧ਫਿਰ ਫ਼ਿਰਊਨ ਨੇ ਵੀ ਸਿਆਣਿਆਂ ਅਤੇ ਮੰਤਰੀਆਂ ਨੂੰ ਸੱਦਿਆ ਤਦ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ।
12 и повергоша кийждо жезл свой, и быша змиеве: и пожре жезл Ааронов оных жезлы.
੧੨ਉਨ੍ਹਾਂ ਸਭਨਾਂ ਨੇ ਆਪਣੀਆਂ-ਆਪਣੀਆਂ ਲਾਠੀਆਂ ਸੁੱਟੀਆਂ ਅਤੇ ਉਹ ਸਰਾਲਾਂ ਹੋ ਗਈਆਂ ਪਰ ਹਾਰੂਨ ਦੀ ਲਾਠੀ ਉਨ੍ਹਾਂ ਦੀਆਂ ਲਾਠੀਆਂ ਨੂੰ ਨਿਗਲ ਗਈ।
13 И укрепися сердце фараоне, и не послуша их, якоже глагола им Господь.
੧੩ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ ਜਿਵੇਂ ਯਹੋਵਾਹ ਨੇ ਗੱਲ ਕੀਤੀ ਸੀ।
14 И рече Господь к Моисею: отягчися сердце фараоне, еже не отпустити людий:
੧੪ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਦਾ ਮਨ ਸਖ਼ਤ ਹੋ ਗਿਆ ਹੈ, ਜੋ ਉਹ ਲੋਕਾਂ ਨੂੰ ਨਹੀਂ ਜਾਣ ਦਿੰਦਾ।
15 иди к фараону заутра: се, той исходит на воды, и буди сретая его на брезе речнем: и жезл обращейся в змия возми в руку твою,
੧੫ਤੂੰ ਸਵੇਰੇ ਫ਼ਿਰਊਨ ਕੋਲ ਜਾ। ਵੇਖ, ਉਹ ਪਾਣੀ ਵੱਲ ਬਾਹਰ ਜਾਂਦਾ ਹੈ। ਤੂੰ ਨਦੀ ਦੇ ਕੰਢੇ ਉਸ ਦੇ ਮਿਲਣ ਲਈ ਖੜ੍ਹਾ ਹੋ ਜਾਵੀਂ ਅਤੇ ਉਹ ਲਾਠੀ ਜਿਹੜੀ ਸੱਪ ਬਣ ਗਈ ਸੀ, ਆਪਣੇ ਹੱਥ ਵਿੱਚ ਲਵੀਂ
16 и речеши к нему: Господь Бог Еврейский посла мя к тебе, глаголя: отпусти люди Моя, да Ми послужат в пустыни: и се, не послушал еси доселе:
੧੬ਤੂੰ ਉਹ ਨੂੰ ਆਖੀਂ, ਯਹੋਵਾਹ ਇਬਰਾਨੀਆਂ ਦੇ ਪਰਮੇਸ਼ੁਰ ਨੇ ਮੈਨੂੰ ਤੇਰੇ ਕੋਲ ਇਹ ਕਹਿ ਕੇ ਭੇਜਿਆ ਹੈ ਕਿ ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਉਜਾੜ ਵਿੱਚ ਮੇਰੀ ਉਪਾਸਨਾ ਕਰੇ ਅਤੇ ਵੇਖ, ਹੁਣ ਤੱਕ ਤੂੰ ਮੇਰੀ ਨਹੀਂ ਸੁਣੀ।
17 сия глаголет Господь: по сему увеси, яко Аз Господь: се, аз ударю жезлом, иже в руце моей, по воде речней, и преложится в кровь:
੧੭ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੂੰ ਇਸ ਤੋਂ ਜਾਣੇਂਗਾ ਕਿ ਮੈਂ ਯਹੋਵਾਹ ਹਾਂ, ਵੇਖ, ਮੈਂ ਇਹ ਲਾਠੀ ਜਿਹੜੀ ਮੇਰੇ ਹੱਥ ਵਿੱਚ ਹੈ, ਪਾਣੀਆਂ ਉੱਤੇ ਜਿਹੜੇ ਨਦੀ ਵਿੱਚ ਹਨ, ਮਾਰਾਂਗਾ ਅਤੇ ਉਹ ਲਹੂ ਹੋ ਜਾਣਗੇ।
18 и рыбы, яже в реце изомрут, и возсмердится река, и не возмогут Египтяне пити воды от реки.
੧੮ਮੱਛੀਆਂ ਜਿਹੜੀਆਂ ਨਦੀ ਵਿੱਚ ਹਨ, ਮਰ ਜਾਣਗੀਆਂ ਅਤੇ ਨਦੀ ਤੋਂ ਬਦਬੂ ਆਵੇਗੀ ਅਤੇ ਮਿਸਰੀ ਨਦੀ ਦੇ ਪਾਣੀ ਨੂੰ ਪੀਣ ਤੋਂ ਨਫ਼ਰਤ ਕਰਨਗੇ।
19 Рече же Господь к Моисею: рцы Аарону брату твоему: возми жезл твой в руку твою, и простри руку твою на воды Египетския и на реки их и на кладязи их и на езера их и на всякое собрание вод их, и будет кровь, и бысть кровь по всей земли Египетстей, в древесех же и в камениих.
੧੯ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਕਿ ਆਪਣੀ ਲਾਠੀ ਲਵੇ ਅਤੇ ਆਪਣੇ ਹੱਥ ਮਿਸਰ ਦੇ ਪਾਣੀਆਂ ਉੱਤੇ ਅਰਥਾਤ ਉਨ੍ਹਾਂ ਦੀਆਂ ਨਹਿਰਾਂ ਉੱਤੇ, ਉਨ੍ਹਾਂ ਦੇ ਦਰਿਆਵਾਂ ਉੱਤੇ, ਉਨ੍ਹਾਂ ਦੇ ਤਲਾਬਾਂ ਉੱਤੇ ਅਤੇ ਉਨ੍ਹਾਂ ਦੇ ਪਾਣੀਆਂ ਦੇ ਸਾਰੇ ਭੰਡਾਰਾਂ ਉੱਤੇ ਪਸਾਰੇ ਤਾਂ ਜੋ ਉਹ ਲਹੂ ਹੋ ਜਾਣ ਅਤੇ ਸਾਰੇ ਮਿਸਰ ਦੇਸ ਵਿੱਚ ਲੱਕੜੀ ਅਤੇ ਪੱਥਰ ਦੇ ਭਾਂਡਿਆਂ ਵਿੱਚ ਲਹੂ ਹੋ ਜਾਵੇਗਾ।
20 И сотвориша тако Моисей и Аарон, якоже заповеда им Господь: и взем Аарон жезл свой, удари воду речную пред фараоном и пред рабы его, и преложи всю воду речную в кровь:
੨੦ਤਦ ਮੂਸਾ ਅਤੇ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਾਂ ਉਸ ਨੇ ਲਾਠੀ ਉਤਾਹਾਂ ਚੁੱਕ ਕੇ ਫ਼ਿਰਊਨ ਦੀਆਂ ਅੱਖਾਂ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੀਆਂ ਅੱਖਾਂ ਦੇ ਅੱਗੇ ਨਦੀ ਦੇ ਪਾਣੀਆਂ ਉੱਤੇ ਮਾਰੀ, ਤਾਂ ਸਾਰੇ ਪਾਣੀ ਜਿਹੜੇ ਨਦੀ ਵਿੱਚ ਸਨ ਲਹੂ ਬਣ ਗਏ।
21 и рыбы яже в реце изомроша, и возсмердеся река, и не можаху Египтяне пити воды от реки, и бяше кровь по всей земли Египетстей.
੨੧ਮੱਛੀਆਂ ਜਿਹੜੀਆਂ ਨਦੀ ਵਿੱਚ ਸਨ, ਮਰ ਗਈਆਂ ਅਤੇ ਦਰਿਆ ਤੋਂ ਬਦਬੂ ਆਈ ਅਤੇ ਮਿਸਰੀ ਦਰਿਆ ਦਾ ਪਾਣੀ ਪੀ ਨਹੀਂ ਸਕਦੇ ਸਨ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਲਹੂ ਹੋ ਗਿਆ।
22 Сотвориша же и волсви Египетстии волхвованиями своими такожде: и ожесточися сердце фараоново, и не послуша их, якоже рече Господь.
੨੨ਤਦ ਮਿਸਰ ਦੇ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਪਰ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਜੋ ਉਸ ਨੇ ਉਨ੍ਹਾਂ ਦੀ ਨਾ ਸੁਣੀ, ਜਿਵੇਂ ਯਹੋਵਾਹ ਨੇ ਆਖਿਆ ਸੀ।
23 Возвратився же фараон вниде в дом свой, и не положи себе и сего во уме.
੨੩ਤਦ ਫ਼ਿਰਊਨ ਮੁੜ ਕੇ ਆਪਣੇ ਮਹਿਲ ਚਲਾ ਗਿਆ ਅਤੇ ਇਸ ਗੱਲ ਉੱਤੇ ਵੀ ਆਪਣਾ ਮਨ ਨਾ ਲਾਇਆ।
24 Ископаша же вси Египтяне окрест реки, да пиют воду: и не можаху пити воды от реки.
੨੪ਤਦ ਸਾਰੇ ਮਿਸਰੀ ਨਦੀ ਦੇ ਆਲੇ-ਦੁਆਲੇ ਪੀਣ ਦੇ ਪਾਣੀ ਲਈ ਪੁੱਟਣ ਲੱਗੇ ਕਿਉਂ ਜੋ ਉਹ ਨਦੀ ਦਾ ਪਾਣੀ ਨਾ ਪੀ ਸਕੇ
25 И исполнишася седмь дний, по ударении Господни в реку.
੨੫ਸੱਤ ਦਿਨ ਪੂਰੇ ਹੋਏ, ਉਸ ਦੇ ਬਾਅਦ ਯਹੋਵਾਹ ਨੇ ਨਦੀ ਨੂੰ ਮਾਰਿਆ।