< Деяния святых апостолов 4 >
1 Глаголющым же им к людем, наидоша на них священницы и воевода церковный и саддукее,
੧ਜਦੋਂ ਉਹ ਲੋਕਾਂ ਦੇ ਨਾਲ ਗੱਲਾਂ ਕਰ ਰਹੇ ਸਨ ਤਾਂ ਜਾਜਕ, ਹੈਕਲ ਦੇ ਅਧਿਕਾਰੀ ਅਤੇ ਸਦੂਕੀ ਉਹਨਾਂ ਉੱਤੇ ਚੜ੍ਹ ਆਏ।
2 жаляще си, за еже учити им люди и возвещати о Иисусе воскресение мертвых:
੨ਕਿਉਂ ਜੋ ਉਹ ਇਸ ਗੱਲ ਤੋਂ ਗੁੱਸੇ ਹੋ ਗਏ ਸਨ ਜੋ ਉਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪਰਮਾਣ ਦੇ ਕੇ ਮੁਰਦਿਆਂ ਦੇ ਜੀ ਉੱਠਣ ਦਾ ਉਪਦੇਸ਼ ਦਿੰਦੇ ਸਨ।
3 и возложиша на них руки и положиша их в соблюдение до утрия: бе бо вечер уже.
੩ਅਤੇ ਉਹਨਾਂ ਨੇ ਉਹਨਾਂ ਨੂੰ ਫੜ੍ਹ ਕੇ ਦੂਜੇ ਦਿਨ ਤੱਕ ਹਵਾਲਾਤ ਵਿੱਚ ਰੱਖਿਆ, ਕਿਉਂ ਜੋ ਹੁਣ ਸ਼ਾਮ ਪੈ ਗਈ ਸੀ।
4 Мнози же от слышавших слово вероваша: и бысть число мужей яко тысящ пять.
੪ਫਿਰ ਵੀ ਉਹਨਾਂ ਵਿੱਚੋਂ ਜਿਹਨਾਂ ਨੇ ਬਚਨ ਸੁਣਿਆ, ਬਹੁਤਿਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਮਨੁੱਖਾਂ ਦੀ ਗਿਣਤੀ ਲੱਗਭਗ ਪੰਜ ਹਜ਼ਾਰ ਹੋ ਗਈ।
5 Бысть же наутрие собратися князем их и старцем и книжником во Иерусалим,
੫ਦੂਜੇ ਦਿਨ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦੇ ਅਧਿਕਾਰੀ, ਬਜ਼ੁਰਗ ਅਤੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ।
6 и Анне архиерею и Каиафе и Иоанну и Александру, и елицы беша от рода архиерейска:
੬ਅੰਨਾਸ ਪ੍ਰਧਾਨ ਜਾਜਕ, ਕਯਾਫ਼ਾ, ਯੂਹੰਨਾ, ਸਿਕੰਦਰ ਅਤੇ ਪ੍ਰਧਾਨ ਜਾਜਕ ਦੇ ਘਰਾਣੇ ਦੇ ਸਾਰੇ ਲੋਕ ਵੀ ਉੱਥੇ ਸਨ।
7 и поставльше их посреде, вопрошаху: коею силою или коим именем сотвористе сие вы?
੭ਫਿਰ ਉਹਨਾਂ ਨੂੰ ਵਿਚਾਲੇ ਖੜ੍ਹਾ ਕਰਕੇ ਪੁੱਛਿਆ, ਤੁਸੀਂ ਕਿਹੜੀ ਸਮਰੱਥਾ ਜਾਂ ਕਿਹੜੇ ਨਾਮ ਨਾਲ ਇਹ ਕੀਤਾ?
8 Тогда Петр, исполнився Духа Свята, рече к ним: князи людстии и старцы Израилевы,
੮ਤਦ ਪਤਰਸ ਨੇ ਪਵਿੱਤਰ ਆਤਮਾ ਨਾਲ ਭਰ ਕੇ ਉਨ੍ਹਾਂ ਨੂੰ ਆਖਿਆ, ਹੇ ਕੌਮ ਦੇ ਅਧਿਕਾਰੀਓ ਅਤੇ ਬਜ਼ੁਰਗੋ,
9 аще мы днесь истязуеми есмы о благодеянии человека немощна, о чесом сей спасеся,
੯ਜੇ ਅੱਜ ਸਾਡੇ ਕੋਲੋਂ ਇਸ ਚੰਗੇ ਕੰਮ ਦੇ ਬਾਰੇ ਪੁੱਛਦੇ ਹੋ, ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਕਿ ਉਹ ਕਿਸ ਤਰ੍ਹਾਂ ਚੰਗਾ ਕੀਤਾ ਗਿਆ ਹੈ।
10 разумно буди всем вам и всем людем Израилевым, яко во имя Иисуса Христа Назореа, Егоже вы распясте, Егоже Бог воскреси от мертвых, о Сем сей стоит пред вами здрав:
੧੦ਤਾਂ ਤੁਹਾਨੂੰ ਸਭਨਾਂ ਨੂੰ ਅਤੇ ਇਸਰਾਏਲ ਦੇ ਸਾਰਿਆਂ ਲੋਕਾਂ ਨੂੰ ਪਤਾ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਸ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ ਅਤੇ ਉਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਉਸ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜ੍ਹਾ ਹੈ।
11 Сей есть камень укореный от вас зиждущих, бывый во главу угла, и несть ни о единем же инем спасения:
੧੧ਇਹ ਉਹ ਪੱਥਰ ਹੈ ਜਿਹ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਜਿਹੜਾ ਕੋਨੇ ਦਾ ਪੱਥਰ ਹੋ ਗਿਆ।
12 несть бо иного имене под небесем, даннаго в человецех, о немже подобает спастися нам.
੧੨ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ।
13 Видяще же Петрово дерзновение и Иоанново и разумевше, яко человека некнижна еста и проста, дивляхуся, знаху же их, яко со Иисусом беста:
੧੩ਜਦੋਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਨੂੰ ਵੇਖਿਆ ਅਤੇ ਅਚਰਜ਼ ਮੰਨਿਆ ਕਿ ਉਹ ਵਿਦਵਾਨ ਨਹੀਂ ਸਗੋਂ ਆਮ ਲੋਕ ਹੀ ਹਨ। ਫੇਰ ਉਹਨਾਂ ਨੂੰ ਪਛਾਣਿਆ, ਕਿ ਇਹ ਦੋਨੋ ਯਿਸੂ ਦੇ ਨਾਲ ਰਹੇ ਸਨ।
14 видяще же исцелевшаго человека с нима стояща, ничтоже имяху противу рещи.
੧੪ਅਤੇ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਹਨਾਂ ਦੇ ਵੱਲ ਖੜ੍ਹਾ ਵੇਖ ਕੇ ਇਹ ਦੇ ਵਿਰੁੱਧ ਵਿੱਚ ਕੁਝ ਨਾਮ ਕਹਿ ਸਕੇ।
15 Повелевше же има вон из сонмища изыти, стязахуся друг со другом,
੧੫ਪਰ ਉਹਨਾਂ ਨੂੰ ਪ੍ਰਾਰਥਨਾ ਘਰ ਤੋਂ ਬਾਹਰ ਜਾਣ ਦਾ ਹੁਕਮ ਦੇ ਕੇ, ਉਹ ਆਪਸ ਵਿੱਚ ਯੋਜਨਾਂ ਬਣਾਉਣ ਲੱਗੇ।
16 глаголюще: что сотворим человекома сима? Яко убо нарочитое знамение бысть има, всем живущым во Иерусалиме яве, и не можем отврещися:
੧੬ਅਤੇ ਕਿਹਾ ਕਿ ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ? ਕਿਉਂਕਿ ਇਹ ਜੋ ਉਹਨਾਂ ਤੋਂ ਇੱਕ ਪੱਕਾ ਅਚਰਜ਼ ਕੰਮ ਹੋਇਆ ਹੈ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਆਂ ਤੇ ਇਹ ਪਰਗਟ ਹੋਇਆ ਅਤੇ ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ।
17 но да не более прострется в людех, прещением да запретим има ктому не глаголати о имени сем ни единому от человек.
੧੭ਆਓ, ਅਸੀਂ ਉਹਨਾਂ ਨੂੰ ਦਬਕਾਈਏ ਜੋ ਇਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ, ਤਾਂ ਜੋ ਇਹ ਗੱਲ ਲੋਕਾਂ ਵਿੱਚ ਹੋਰ ਨਾ ਫੈਲ ਜਾਏ।
18 И призвавше их, заповедаша има отнюд не провещавати ниже учити о имени Иисусове.
੧੮ਤਦ ਉਹਨਾਂ ਨੇ ਉਹਨਾਂ ਨੂੰ ਕੋਲ ਸੱਦ ਕੇ ਆਗਿਆ ਦਿੱਤੀ ਕਿ ਯਿਸੂ ਦਾ ਨਾਮ ਲੈ ਕੇ, ਨਾ ਕੋਈ ਚਰਚਾ ਕਰਨੀ ਅਤੇ ਨਾ ਹੀ ਸਿੱਖਿਆ ਦੇਣੀ।
19 Петр же и Иоанн отвещавша к ним реста: аще праведно есть пред Богом вас послушати паче, нежели Бога, судите:
੧੯ਪਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਫ਼ੈਸਲਾ ਕਰੋ, ਕੀ ਪਰਮੇਸ਼ੁਰ ਦੇ ਅੱਗੇ ਇਹ ਯੋਗ ਹੈ ਕਿ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਵੱਧ ਸੁਣੀਏ?।
20 не можем бо мы, яже видехом и слышахом, не глаголати.
੨੦ਕਿਉਂਕਿ ਇਹ ਸਾਡੇ ਕੋਲੋਂ ਨਹੀਂ ਹੋ ਸਕਦਾ ਕਿ, ਜਿਹੜੀਆਂ ਗੱਲਾਂ ਅਸੀਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ।
21 Они же призапрещше има, пустиша я, ничтоже обретше како мучити их, людий ради, яко вси прославляху Бога о бывшем:
੨੧ਤਦ ਉਨ੍ਹਾਂ ਨੇ ਉਹਨਾਂ ਨੂੰ ਹੋਰ ਜਿਆਦਾ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਾਰਨ ਉਹਨਾਂ ਉੱਤੇ ਸਜ਼ਾ ਲਾਉਣ ਦਾ ਕੋਈ ਕਾਰਨ ਨਾਮ ਮਿਲਿਆ, ਇਸ ਲਈ ਕਿ ਜੋ ਕੁਝ ਹੋਇਆ ਸੀ ਉਹ ਦੇ ਕਾਰਨ ਸਭ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ।
22 лет бо бяше множае четыредесяти человек той, на немже бысть чудо сие исцеления.
੨੨ਕਿਉਂ ਜੋ ਉਹ ਮਨੁੱਖ ਜਿਸ ਨੂੰ ਉਹਨਾਂ ਨੇ ਚੰਗਾ ਕੀਤਾ ਸੀ ਉਹ ਚਾਲ੍ਹੀ ਸਾਲ ਤੋਂ ਜਿਆਦਾ ਉਮਰ ਦਾ ਸੀ।
23 Отпущена же бывша приидоста ко своим и возвестиста, елика к нима архиерее и старцы реша.
੨੩ਫਿਰ ਜਦੋਂ ਉਹਨਾਂ ਨੂੰ ਛੱਡ ਦਿੱਤਾ ਤਾਂ, ਉਹ ਆਪਣੇ ਸਾਥੀਆਂ ਕੋਲ ਗਏ ਅਤੇ ਜੋ ਕੁਝ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਉਹਨਾਂ ਨੂੰ ਆਖਿਆ ਸੀ, ਦੱਸ ਦਿੱਤਾ।
24 Они же слышавше единодушно воздвигоша глас к Богу и рекоша: Владыко, ты, Боже, сотворивый небо и землю и море и вся, яже в них,
੨੪ਜਦੋਂ ਉਨ੍ਹਾਂ ਨੇ ਇਹ ਸੁਣਿਆ ਤਦ ਉਹਨਾਂ ਨੇ ਇੱਕ ਮਨ ਹੋ ਕੇ ਉੱਚੀ ਅਵਾਜ਼ ਨਾਲ ਪਰਮੇਸ਼ੁਰ ਨੂੰ ਆਖਿਆ, ਹੇ ਪਰਮੇਸ਼ੁਰ, ਤੁਸੀਂ ਹੀ ਅਕਾਸ਼, ਧਰਤੀ, ਸਮੁੰਦਰ ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ, ਰਚਿਆ।
25 иже Духом Святым усты отца нашего Давида отрока Твоего рекл еси: вскую шаташася языцы, и людие поучишася тщетным?
੨੫ਤੁਸੀਂ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਪੁਰਖੇ ਆਪਣੇ ਸੇਵਕ ਦਾਊਦ ਦੀ ਜੁਬਾਨੀ ਆਖਿਆ, “ਕੌਮਾਂ ਕਿਉਂ ਡੰਡ ਪਾਈ ਹੈ, ਅਤੇ ਉੱਮਤਾਂ ਨੇ ਵਿਅਰਥ ਸੋਚਾਂ ਕਿਉਂ ਸੋਚੀਆਂ ਹਨ?”
26 Предсташа царие земстии, и князи собрашася вкупе на Господа и на Христа Его.
੨੬ਪ੍ਰਭੂ ਅਤੇ ਉਹ ਦੇ ਮਸਹ ਕੀਤੇ ਹੋਏ ਦੇ ਵਿਰੁੱਧ, ਧਰਤੀ ਦੇ ਰਾਜੇ ਅਤੇ ਹਾਕਮ ਉੱਠ ਖੜੇ ਹੋਏ, ।
27 Собрашася бо воистинну во граде сем на Святаго Отрока Твоего Иисуса, Егоже помазал еси, Ирод же и Понтийский Пилат с языки и людьми Израилевыми,
੨੭ਕਿਉਂਕਿ ਸੱਚ-ਮੁੱਚ ਇਸ ਸ਼ਹਿਰ ਵਿੱਚ ਤੇਰੇ ਪਵਿੱਤਰ ਸੇਵਕ ਯਿਸੂ ਦੇ ਵਿਰੁੱਧ ਜਿਸ ਨੂੰ ਤੁਸੀਂ ਮਸਹ ਕੀਤਾ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਇਕੱਠੇ ਹੋਏ।
28 сотворити, елика рука Твоя и совет Твой преднарече быти:
੨੮ਇਸ ਲਈ ਕਿ ਜੋ ਕੁਝ ਤੇਰੀ ਸ਼ਕਤੀ ਅਤੇ ਤੇਰੀ ਯੋਜਨਾ ਵਿੱਚ ਪਹਿਲਾਂ ਹੀ ਠਹਿਰਾਇਆ ਗਿਆ ਸੀ, ਉਹੀ ਕਰੇ।
29 и ныне, Господи, призри на прещения их и даждь рабом Твоим со всяким дерзновением глаголати слово Твое,
੨੯ਅਤੇ ਹੁਣ ਹੇ, ਪ੍ਰਭੂ ਉਹਨਾਂ ਦੀਆਂ ਧਮਕੀਆਂ ਨੂੰ ਵੇਖ ਅਤੇ ਆਪਣੇ ਦਾਸਾਂ ਨੂੰ ਇਹ ਸ਼ਕਤੀ ਦੇ, ਕਿ ਤੇਰਾ ਬਚਨ ਬਿਨ੍ਹਾਂ ਡਰੇ ਸੁਣਾਉਣ।
30 внегда руку Твою прострети Ти во исцеления, и знамением и чудесем бывати именем Святым Отрока Твоего Иисуса.
੩੦ਜਦੋਂ ਤੁਸੀਂ ਆਪਣਾ ਹੱਥ ਚੰਗਾ ਕਰਨ ਲਈ ਵਧਾਓ, ਤਾਂ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਮ ਵਿੱਚ ਨਿਸ਼ਾਨ ਅਤੇ ਅਚਰਜ਼ ਕੰਮ ਹੋਣ।
31 И помолившымся им, подвижеся место, идеже бяху собрани, и исполнишася вси Духа Свята и глаголаху слово Божие со дерзновением.
੩੧ਜਦੋਂ ਉਹ ਬੇਨਤੀ ਕਰ ਹਟੇ ਤਾਂ, ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ, ਹਿੱਲ ਗਿਆ ਅਤੇ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਮੇਸ਼ੁਰ ਦਾ ਬਚਨ ਬਿਨ੍ਹਾਂ ਡਰੇ ਸੁਣਾਉਣ ਲੱਗੇ।
32 Народу же веровавшему бе сердце и душа едина, и ни един же что от имений своих глаголаше свое быти, но бяху им вся обща.
੩੨ਵਿਸ਼ਵਾਸ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ ਅਤੇ ਕਿਸੇ ਨੇ ਆਪਣੀ ਜਾਇਦਾਦ ਵਿੱਚੋਂ ਕਿਸੇ ਚੀਜ਼ ਨੂੰ ਆਪਣੀ ਨਹੀਂ ਆਖਿਆ ਪਰ ਉਹ ਸਾਰੀਆਂ ਵਸਤਾਂ ਵਿੱਚ ਸਾਂਝੀਦਾਰ ਸਨ।
33 И велиею силою воздаяху свидетелство Апостоли воскресению Господа Иисуса Христа, благодать же бе велия на всех их.
੩੩ਅਤੇ ਰਸੂਲ ਵੱਡੀ ਸਮਰੱਥਾ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਸਨ ਅਤੇ ਉਨ੍ਹਾਂ ਸਭਨਾਂ ਉੱਤੇ ਵੱਡੀ ਕਿਰਪਾ ਸੀ।
34 Не бяше бо нищь ни един в них: елицы бо господие селом или домовом бяху, продающе приношаху цены продаемых
੩੪ਉਨ੍ਹਾਂ ਵਿੱਚੋਂ ਕੋਈ ਵੀ ਗਰੀਬ ਨਹੀਂ ਸੀ ਇਸ ਲਈ ਕਿ ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ ਉਹ ਉਨ੍ਹਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ।
35 и полагаху при ногах Апостол: даяшеся же коемуждо, егоже аще кто требоваше.
੩੫ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਸਨ ਅਤੇ ਹਰੇਕ ਨੂੰ ਉਹ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।
36 Иосиа же, нареченный Варнава от Апостол, еже есть сказаемо сын утешения, левит, Кипрянин родом,
੩੬ਯੂਸੁਫ਼ ਜਿਸ ਦਾ ਰਸੂਲਾਂ ਨੇ ਬਰਨਬਾਸ ਅਰਥਾਤ ਸ਼ਾਂਤੀ ਦਾ ਪੁੱਤਰ ਨਾਮ ਰੱਖਿਆ ਸੀ ਜਿਹੜਾ ਇੱਕ ਲੇਵੀ ਅਤੇ ਕੁਪਰੁਸ ਦਾ ਰਹਿਣ ਵਾਲਾ ਸੀ।
37 имея село, продав принесе цену и положи пред ногами Апостол.
੩੭ਉਹ ਦੇ ਕੋਲ ਆਪਣੀ ਜ਼ਮੀਨ ਸੀ ਉਸ ਨੇ ਉਹ ਨੂੰ ਵੇਚ ਕੇ ਮੁੱਲ ਦਾ ਰੁਪਿਆ ਲਿਆਂਦਾ ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ।