< Первая книга Паралипоменон 27 >
1 Сынове же Израилевы но числу своему, началницы отечеств, тысящницы и сотницы и книгочии служащии царю, и на всякое слово царево по разделением, и на всякое слово входящаго и исходящаго, месяц от месяца, во вся месяцы лета разделение едино, двадесять четыре тысящы.
੧ਹੁਣ ਇਸਰਾਏਲੀ ਆਪਣੀ ਗਿਣਤੀ ਦੇ ਅਨੁਸਾਰ ਜਿਹੜੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰ ਸਨ ਤੇ ਉਨ੍ਹਾਂ ਦੇ ਅਫ਼ਸਰ ਜਿਹੜੇ ਵਾਰੀ ਵਾਲਿਆਂ ਦੀ ਹਰ ਇੱਕ ਗੱਲ ਵਿੱਚ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਸਾਲ ਦੇ ਬਾਰਾਂ ਮਹੀਨਿਆਂ ਵਿੱਚ ਮਹੀਨੇ ਦੇ ਮਹੀਨੇ ਆਇਆ ਜਾਇਆ ਕਰਦੇ ਸਨ, ਸੋ ਹਰੇਕ ਵਾਰੀ ਵਿੱਚ ਚੌਵੀ ਹਜ਼ਾਰ ਸਨ
2 И над первым разделением в первый месяц бысть Извоаз сын Завдиилов, в разделении его двадесять четыре тысящы:
੨ਪਹਿਲੇ ਮਹੀਨੇ ਦੀ ਪਹਿਲੀ ਵਾਰੀ ਉੱਤੇ ਜ਼ਬਦੀਏਲ ਦਾ ਪੁੱਤਰ ਯਾਸ਼ਾਬਆਮ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
3 от сынов Фаресовых, началник всем князем воинства месяца перваго.
੩ਪਰਸ ਦੇ ਪੁੱਤਰਾਂ ਵਿੱਚੋਂ ਉਹ ਸੀ ਅਤੇ ਪਹਿਲੇ ਮਹੀਨੇ ਦੇ ਸੈਨਾਂ ਪਤੀਆਂ ਦਾ ਮੁਖੀਆ ਸੀ
4 И над разделением месяца втораго Додай Екхотский и над разделением его, и Макеллоф вождь, и в разделении его двадесять четыре тысящи, князи силы.
੪ਅਤੇ ਦੂਜੇ ਮਹੀਨੇ ਦੀ ਵਾਰੀ ਉੱਤੇ ਅਹੋਹੀ ਦੋਦਈ ਸੀ ਅਤੇ ਉਸ ਦੀ ਵਾਰੀ ਉੱਤੇ ਮਿਕਲੋਥ ਹਾਕਮ ਸੀ। ਉਹ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
5 Третий месяца третияго Ванеа сын Иодаев, иже священник началный, и в разделении его двадесять четыре тысящы:
੫ਤੀਜੇ ਮਹੀਨੇ ਦੀ ਤੀਜੀ ਸੈਨਾਂ ਦਾ ਸਰਦਾਰ ਬਨਾਯਾਹ ਸੀ ਜਿਹੜਾ ਯਹੋਯਾਦਾ ਪ੍ਰਧਾਨ ਜਾਜਕ ਦਾ ਪੁੱਤਰ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
6 сей Ванеа крепчайший между тридесятми, и над тридесятми: и над разделением его Завад сын его.
੬ਇਹ ਉਹ ਬਨਾਯਾਹ ਹੈ ਜਿਹੜਾ ਤੀਹਾਂ ਵਿੱਚੋਂ ਮਹਾਂ ਸੂਰਮਾ ਸੀ, ਅਤੇ ਉਨ੍ਹਾਂ ਤੀਹਾਂ ਦੇ ਉੱਤੇ ਸੀ, ਉਸ ਦੀ ਵਾਰੀ ਵਿੱਚ ਉਸ ਦਾ ਪੁੱਤਰ ਅੰਮੀਜ਼ਾਬਾਦ ਸੀ
7 Четвертый месяца четвертаго Асаил брат Иоавль, и Завадиа сын его и братия, и в полце его двадесять четыре тысящы.
੭ਚੌਥੇ ਮਹੀਨੇ ਦੇ ਲਈ ਚੌਥਾ ਸਰਦਾਰ ਯੋਆਬ ਦਾ ਭਰਾ ਅਸਾਹੇਲ ਸੀ ਅਤੇ ਉਸ ਦੇ ਪਿੱਛੇ ਉਸ ਦਾ ਪੁੱਤਰ ਜ਼ਬਦਯਾਹ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
8 Пятый пятаго месяца началник Самаоф сын Иезраев, и в полце его двадесять и четыре тысящы.
੮ਪੰਜਵੇਂ ਮਹੀਨੇ ਦੇ ਲਈ ਪੰਜਵਾਂ ਸਰਦਾਰ ਸ਼ਮਹੂਥ ਇਜ਼ਰਾਹੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
9 Шестый месяца шестаго Одуиа сын Еккисов Фекуитянин, и в полце его двадесять и четыре тысящы.
੯ਛੇਵੇਂ ਮਹੀਨੇ ਦੇ ਲਈ ਛੇਵਾਂ ਸਰਦਾਰ ਤਕੋਈ ਇੱਕੇਸ਼ ਦਾ ਪੁੱਤਰ ਈਰਾ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
10 Седмый месяца седмаго Хеллис иже от Фалуса, от сынов Ефремлих, и в полце его двадесять и четыре тысящы.
੧੦ਸੱਤਵੇਂ ਮਹੀਨੇ ਦੇ ਲਈ ਸੱਤਵਾਂ ਸਰਦਾਰ ਇਫ਼ਰਾਈਮੀਆਂ ਵਿੱਚੋਂ ਹਲਸ ਪਲੋਨੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
11 Осмый месяца осмаго Совохай Усафитянин, от колена Зараина, и в полце его двадесять и четыре тысящы.
੧੧ਅੱਠਵੇਂ ਮਹੀਨੇ ਦੇ ਲਈ ਅੱਠਵਾਂ ਸਰਦਾਰ ਹੁਸ਼ਾਥੀ ਸਿਬਕੀ ਜ਼ਰਹੀਆਂ ਵਿੱਚੋਂ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
12 Девятый месяца девятаго Авиезер, иже от Анафофа, от земли Вениамини, и в полце его двадесять и четыре тысящы.
੧੨ਨੌਵੇਂ ਮਹੀਨੇ ਲਈ ਨੌਵਾਂ ਸਰਦਾਰ ਬਿਨਯਾਮੀਨੀਆਂ ਵਿੱਚੋਂ ਅੰਨਥੋਥੀ ਅਬੀਅਜ਼ਰ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
13 Десятый месяца десятаго Меирай, иже от Нетофафита, от колена Зараина, и в полце его двадесять и четыре тысящы.
੧੩ਦਸਵੇਂ ਮਹੀਨੇ ਲਈ ਦਸਵਾਂ ਸਰਦਾਰ ਜ਼ਰਹੀਆਂ ਵਿੱਚੋਂ ਮਹਰਈ ਨਟੋਫਾਥੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
14 Первыйнадесять месяца первагонадесять Ванаиа, иже от Фарафона, от сынов Ефремлих и в полце его двадесять и четыре тысящы.
੧੪ਗਿਆਰਵੇਂ ਮਹੀਨੇ ਲਈ ਗਿਆਰਵਾਂ ਸਰਦਾਰ ਇਫ਼ਰਾਈਮੀਆਂ ਵਿੱਚੋਂ ਪਿਰਾਥੋਨੀ ਬਨਾਯਾਹ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
15 Вторыйнадесять месяца вторагонадесять Холдиа, иже от Нетофафита, от колена Гофониилева, и в полце его двадесять и четыре тысящы.
੧੫ਬਾਰਵੇਂ ਮਹੀਨੇ ਲਈ ਬਾਰਵਾਂ ਸਰਦਾਰ ਆਥਨੀਏਲ ਤੋਂ ਨਟੋਫਾਥੀ ਹਲਦਈ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।
16 И над племены Израилевыми, Рувиму вождь Елиезер, сын Зехриев: Симеону Сафатиа, сын Мааха:
੧੬ਉਪਰੰਤ ਇਸਰਾਏਲ ਦਿਆਂ ਗੋਤਾਂ ਦੇ ਉੱਤੇ ਅਧਿਕਾਰੀ ਇਹ ਸਨ, ਰਊਬੇਨੀਆਂ ਦਾ ਹਾਕਮ ਜ਼ਿਕਰੀ ਦਾ ਪੁੱਤਰ ਅਲੀਅਜ਼ਰ ਸੀ। ਸ਼ਿਮਓਨੀਆਂ ਦਾ ਮਆਕਾਹ ਦਾ ਪੁੱਤਰ ਸ਼ਫਟਯਾਹ
17 Левию Асавиа, сын Камуилев: Аарону Садок:
੧੭ਲੇਵੀਆਂ ਦਾ, ਕਮੂਏਲ ਦਾ ਪੁੱਤਰ ਹਸ਼ਬਯਾਹ, ਹਾਰੂਨ ਦੀ ਅੰਸ ਦਾ ਸਾਦੋਕ,
18 Иуде Елиав от братий Давидовых: Иссахару Амри, сын Михаилов:
੧੮ਯਹੂਦਾਹ ਦਾ, ਦਾਊਦ ਦੇ ਭਰਾਵਾਂ ਵਿੱਚੋਂ ਅਲੀਹੂ। ਯਿੱਸਾਕਾਰ ਦਾ, ਮੀਕਾਏਲ ਦਾ ਪੁੱਤਰ ਆਮਰੀ,
19 Завулону Самаиа, сын Авдиев: Неффалиму Иеримоф, сын Озииль:
੧੯ਜ਼ਬੂਲੁਨ ਦਾ, ਓਬਦਯਾਹ ਦਾ ਪੁੱਤਰ ਯਿਸ਼ਮਅਯਾਹ। ਨਫ਼ਤਾਲੀ ਦਾ, ਅਜ਼ਰੀਏਲ ਦਾ ਪੁੱਤਰ ਯਰੀਮੋਥ,
20 Ефрему Осий, сын Озазиев: полуплемени Манассиину Иоиль, сын Фадеев:
੨੦ਇਫ਼ਰਾਈਮੀਆਂ ਦਾ, ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ। ਮਨੱਸ਼ਹ ਦੇ ਅੱਧੀ ਗੋਤ ਦਾ, ਪਦਾਯਾਹ ਦਾ ਪੁੱਤਰ ਯੋਏਲ,
21 полуплемени Манассиину сущему в земли Галаадстей Иаддай сын Завадиин: сыном Вениаминим Иасиил, сын Авениров:
੨੧ਮਨੱਸ਼ਹ ਦੇ ਅੱਧੇ ਗੋਤ ਦਾ ਗਿਲਆਦ ਵੱਲ ਜ਼ਕਰਯਾਹ ਦਾ ਪੁੱਤਰ ਯਿੱਦੋ। ਬਿਨਯਾਮੀਨ ਦਾ, ਅਬਨੇਰ ਦਾ ਪੁੱਤਰ ਯਅਸੀਏਲ,
22 Дану Азариил, сын Иорамов. Сии быша началницы племеном Израилевым.
੨੨ਦਾਨ ਦਾ, ਯਰੋਹਾਮ ਦਾ ਪੁੱਤਰ ਅਜ਼ਰਏਲ। ਇਹ ਇਸਰਾਏਲ ਦੇ ਗੋਤਾਂ ਦੇ ਸਰਦਾਰ ਸਨ।
23 Не хоте же Давид счести их от двадесятилетнаго и нижае: зане рече Господь умножити Израиля, яко звезды небесныя.
੨੩ਅਤੇ ਦਾਊਦ ਨੇ ਉਨ੍ਹਾਂ ਦੀ ਗਿਣਤੀ ਨਾ ਕੀਤੀ ਜਿਹੜੇ ਵੀਹ ਸਾਲਾਂ ਅਤੇ ਇਸ ਤੋਂ ਘੱਟ ਉਮਰ ਵਾਲੇ ਸਨ, ਕਿਉਂ ਜੋ ਯਹੋਵਾਹ ਨੇ ਬਚਨ ਕੀਤਾ ਸੀ ਕਿ ਮੈਂ ਇਸਰਾਏਲੀਆਂ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ
24 Иоав же сын Саруиев нача сочитати люди, и не соверши: сего ради бысть гнев Божий на Израиля: и не внесеся сочисление в книгу словес царя Давида.
੨੪ਸਰੂਯਾਹ ਦੇ ਪੁੱਤਰ ਯੋਆਬ ਨੇ ਗਿਣਤੀ ਕਰਨ ਦਾ ਅਰੰਭ ਕੀਤਾ ਪਰ ਸਮਾਪਤ ਨਾ ਕੀਤਾ, ਇਸੇ ਕਾਰਨ ਕਿ ਇਸਰਾਏਲ ਉੱਤੇ ਕ੍ਰੋਧ ਹੋਇਆ ਅਤੇ ਉਹ ਗਿਣਤੀ ਦਾਊਦ ਪਾਤਸ਼ਾਹ ਦੇ ਇਤਿਹਾਸ ਦੇ ਵਰਨਣ ਵਿੱਚ ਨਹੀਂ ਲਿਖੀ ਗਈ।
25 Над сокровищи же царскими бысть Асмоф сын Одиилев: и над сокровищи, иже на нивах и в селех, и в весех и в столпех, Ионафан сын Озиев:
੨੫ਪਾਤਸ਼ਾਹ ਦੇ ਭੰਡਾਰਾਂ ਉੱਤੇ ਅਦੀਏਲ ਦਾ ਪੁੱਤਰ ਅਜ਼ਮਾਵਥ ਸੀ, ਅਤੇ ਖੇਤਾਂ ਵਿੱਚ, ਨਗਰਾਂ ਵਿੱਚ, ਪਿੰਡਾਂ ਵਿੱਚ ਅਤੇ ਗੜਾਂ ਵਿੱਚ ਦੇ ਭੰਡਾਰਾਂ ਉੱਤੇ ਉੱਜ਼ੀਯਾਹ ਦਾ ਪੁੱਤਰ ਯੋਨਾਥਾਨ ਸੀ
26 и над земледелатели землю делающими Ездрай сын Хелувов:
੨੬ਅਤੇ ਖੇਤਾਂ ਵਾਲਿਆਂ ਉੱਤੇ ਜਿਹੜੇ ਧਰਤੀ ਨੂੰ ਵਾਹੁੰਦੇ ਬੀਜਦੇ ਸਨ, ਕਲੂਬ ਦਾ ਪੁੱਤਰ ਅਜ਼ਰੀ ਸੀ
27 и над селы Семей Армафейский: и над сокровищами виноградными Замвдиа сын Сефамиев:
੨੭ਅਤੇ ਦਾਖ਼ ਦੇ ਬਾਗ਼ਾਂ ਉੱਤੇ ਸ਼ਿਮਈ ਰਾਮਾਥੀ ਸੀ, ਅਤੇ ਦਾਖ਼ ਦੀ ਪੈਦਾਵਾਰੀ ਉੱਤੇ ਅਤੇ ਦਾਖ਼ਰਸ ਦੇ ਭੰਡਾਰਾਂ ਉੱਤੇ ਜ਼ਬਦੀ ਸ਼ਿਫਮੀ ਵਾਲਾ ਸੀ
28 над маслинами же и над черничием, иже бяху на полях, Валанан Гедоритянин: над сокровищи елеа Иоас:
੨੮ਅਤੇ ਜ਼ੈਤੂਨ ਦੇ ਬਾਗ਼ਾਂ ਅਤੇ ਗੁੱਲਰ ਦੇ ਬੂਟਿਆਂ ਉੱਤੇ ਜਿਹੜੇ ਨਿਵਾਣਾਂ ਵਿੱਚ ਸਨ, ਬਆਲਹਾਨਾਨ ਗਦੇਰੀ ਸੀ, ਅਤੇ ਯੋਆਸ਼ ਤੇਲ ਦੇ ਭੰਡਾਰ ਉੱਤੇ ਸੀ
29 над скоты же, иже пасяхуся в Сароне, Сатрай Саронитянин: и над волы, иже во юдолех, Софат сын Адаин:
੨੯ਅਤੇ ਗਊਆਂ ਬਲ਼ਦਾਂ ਦੇ ਵੱਗਾਂ ਉੱਤੇ ਜਿਹੜੇ ਸ਼ਾਰੋਨ ਵਿੱਚ ਚਰਦੇ ਸਨ, ਸ਼ਿਟਰਈ ਸ਼ਾਰੋਨੀ ਸੀ ਅਤੇ ਅਦਲਾਇ ਦਾ ਪੁੱਤਰ ਸ਼ਾਫਾਟ ਉਨ੍ਹਾਂ ਵੱਗਾਂ ਉੱਤੇ ਸੀ ਜਿਹੜੇ ਨਿਵਾਣਾਂ ਵਿੱਚ ਚਰਦੇ ਹੁੰਦੇ ਸਨ,
30 над велблюды же Увиа Исмаилтянин: над ослы же Иадиа, иже от Марафона:
੩੦ਅਤੇ ਓਬੀਲ ਇਸਮਾਏਲੀ ਊਠਾਂ ਉੱਤੇ ਸੀ ਅਤੇ ਗਧੀਆਂ ਉੱਤੇ ਯਹਦੇਯਾਹ ਮੇਰੋਨੋਥੀ ਸੀ
31 и над овцами Иоас Агаритин. Вси тии началницы имений Давида царя.
੩੧ਅਤੇ ਯਾਜ਼ੀਜ਼ ਹਗਰੀ ਇੱਜੜਾਂ ਉੱਤੇ ਸੀ। ਇਹ ਸਭ ਦਾਊਦ ਪਾਤਸ਼ਾਹ ਦੇ ਮਾਲ ਉੱਤੇ ਠਹਿਰਾਏ ਹੋਏ ਸਨ।
32 Ионафан же дядя Давидов (бысть) советник, муж мудр и книжен сый: и Иеиль сын Ахаманиев бе с сынами царевыми.
੩੨ਦਾਊਦ ਦਾ ਚਾਚਾ ਯੋਨਾਥਾਨ ਵੀ ਵਜ਼ੀਰ, ਬੁੱਧਵਾਨ ਤੇ ਲਿਖਾਰੀ ਸੀ, ਅਤੇ ਯਹੀਏਲ ਹਕਮੋਨੀ ਦਾ ਪੁੱਤਰ ਰਾਜਕੁਮਾਰਾਂ ਦੇ ਨਾਲ ਰਹਿੰਦਾ ਸੀ
33 Ахитофел советник царев, и Хусиа первейший друг царев,
੩੩ਅਤੇ ਅਹੀਥੋਫ਼ਲ ਪਾਤਸ਼ਾਹ ਦਾ ਮੰਤਰੀ ਸੀ ਅਤੇ ਹੂਸ਼ਈ ਅਰਕੀ ਪਾਤਸ਼ਾਹ ਦਾ ਮਿੱਤਰ ਸੀ
34 и по (нем) Ахитофеле бысть (близ)) Иодай сын Ванеин и Авиафар: и Иоав началный воевода царев.
੩੪ਅਤੇ ਅਹੀਥੋਫ਼ਲ ਦੇ ਪਿੱਛੋਂ ਯਹੋਯਾਦਾ ਬਨਾਯਾਹ ਦਾ ਪੁੱਤਰ ਅਤੇ ਅਬਯਾਥਾਰ ਸਨ, ਅਤੇ ਯੋਆਬ ਪਾਤਸ਼ਾਹ ਦੇ ਦਲ ਦਾ ਸੈਨਾਪਤੀ ਸੀ।