< Књига пророка Осије 8 >
1 Трубу на уста, и реци: Као орао иде на дом Господњи; јер преступише завет мој и отпадише се од закона мог.
੧ਆਪਣੇ ਬੁੱਲ੍ਹਾਂ ਨੂੰ ਤੁਰ੍ਹੀ ਲਾ! ਉਹ ਉਕਾਬ ਵਾਂਗੂੰ ਯਹੋਵਾਹ ਦੇ ਭਵਨ ਉੱਤੇ ਹਨ, ਕਿਉਂ ਜੋ ਉਹਨਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ, ਮੇਰੀ ਬਿਵਸਥਾ ਦੇ ਵਿਰੁੱਧ ਅਪਰਾਧ ਕੀਤਾ।
2 Израиљ ће викати ка мени; Боже мој; познајемо Те.
੨ਉਹ ਮੇਰੀ ਦੁਹਾਈ ਦਿੰਦੇ ਹਨ, - ਹੇ ਸਾਡੇ ਪਰਮੇਸ਼ੁਰ, ਅਸੀਂ ਜੋ ਇਸਰਾਏਲੀ ਹਾਂ, ਤੈਨੂੰ ਜਾਣਦੇ ਹਾਂ!
3 Израиљ је оставио добро; непријатељ ће га гонити.
੩ਇਸਰਾਏਲ ਨੇ ਭਲਿਆਈ ਨੂੰ ਰੱਦ ਕੀਤਾ, ਵੈਰੀ ਉਹ ਦਾ ਪਿੱਛਾ ਕਰੇਗਾ।
4 Постављају цареве, али не од мене; подижу кнезове, за које ја не знам; од сребра свог и од злата свог граде себи ликове, да се истребе.
੪ਉਹਨਾਂ ਨੇ ਰਾਜੇ ਬਣਾਏ, ਪਰ ਮੇਰੀ ਵੱਲੋਂ ਨਹੀਂ, ਉਹਨਾਂ ਨੇ ਹਾਕਮ ਠਹਿਰਾਏ, ਪਰ ਮੈਂ ਨਹੀਂ ਜਾਣਿਆ। ਉਹਨਾਂ ਨੇ ਆਪਣੀ ਚਾਂਦੀ ਤੇ ਆਪਣੇ ਸੋਨੇ ਨਾਲ ਬੁੱਤ ਬਣਾਏ, ਤਾਂ ਕਿ ਉਹ ਮਿਟਾਏ ਜਾਣ।
5 Оставило те је теле твоје, Самаријо; јарост се моја распалила на њих; докле се неће моћи очистити?
੫ਉਹ ਨੇ ਤੇਰਾ ਵੱਛਾ ਰੱਦ ਕੀਤਾ, ਹੇ ਸਾਮਰਿਯਾ! ਮੇਰਾ ਕ੍ਰੋਧ ਉਹਨਾਂ ਉੱਤੇ ਭੜਕਿਆ। ਉਹ ਕਦੋਂ ਸ਼ੁੱਧਤਾਈ ਤੱਕ ਪਹੁੰਚਣਗੇ?
6 Јер је и оно од Израиља, начинио га је уметник, и није Бог; теле ће самаријско отићи у комаде.
੬ਇਸਰਾਏਲ ਤੋਂ ਇਹ ਤਾਂ ਹੈ ਕਾਰੀਗਰ ਨੇ ਉਹ ਨੂੰ ਬਣਾਇਆ, ਅਤੇ ਉਹ ਪਰਮੇਸ਼ੁਰ ਨਹੀਂ ਹੈ, ਹਾਂ ਸਾਮਰਿਯਾ ਦਾ ਵੱਛਾ ਟੁੱਕੜੇ-ਟੁੱਕੜੇ ਕੀਤਾ ਜਾਵੇਗਾ।
7 Јер сеју ветар, па ће жети олују; стабљике неће имати, клица неће дати брашно, да би и дала, прождреће га туђинци.
੭ਉਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ! ਕੋਈ ਖੜ੍ਹੀ ਫ਼ਸਲ ਨਹੀਂ, ਸਿੱਟਾ ਆਟਾ ਨਹੀਂ ਦੇਵੇਗਾ, ਜੇ, ਦੇਵੇ ਵੀ ਤਾਂ ਓਪਰੇ ਉਹ ਨੂੰ ਨਿਗਲ ਲੈਣਗੇ!
8 Прождреће се Израиљ, биће међу народима као суд на коме нема милине.
੮ਇਸਰਾਏਲ ਨਿਗਲਿਆ ਗਿਆ, ਹੁਣ ਉਹ ਕੌਮਾਂ ਦੇ ਵਿੱਚ ਨਾਪਸੰਦ ਬਰਤਨ ਵਰਗਾ ਹੈ।
9 Јер отидоше к Асирцу, дивљем магарцу, који је сам за се; Јефрем наима љубавнике.
੯ਕਿਉਂ ਜੋ ਉਹ ਅੱਸ਼ੂਰ ਨੂੰ ਚੱਲੇ ਗਏ ਹਨ, ਜਿਵੇਂ ਇੱਕ ਜੰਗਲੀ ਗਧਾ ਇਕੱਲਾ ਅਵਾਰਾ ਹੋਵੇ। ਇਫ਼ਰਾਈਮ ਨੇ ਕਿਰਾਏ ਉੱਤੇ ਯਾਰ ਲਏ ਹਨ।
10 А што наимаше међу народима, ја ћу их сабрати; а већ и окусише мало ради бремена Цара над кнезовима.
੧੦ਭਾਵੇਂ ਉਹ ਕੌਮਾਂ ਵਿੱਚ ਕਿਰਾਇਆ ਦੇਣ, ਮੈਂ ਉਹਨਾਂ ਨੂੰ ਹੁਣ ਇਕੱਠਾ ਕਰਾਂਗਾ। ਉਹ ਰਾਜੇ ਅਤੇ ਹਾਕਮਾਂ ਦੇ ਭਾਰ ਤੋਂ ਘੱਟ ਹੋਣ ਲੱਗੇ।
11 Што умножи Јефрем олтаре да греши, биће му олтари на грех.
੧੧ਇਸ ਲਈ ਕਿ ਇਫ਼ਰਾਈਮ ਨੇ ਪਾਪ ਕਰਨ ਲਈ ਬਹੁਤੀਆਂ ਜਗਵੇਦੀਆਂ ਬਣਾਈਆਂ, ਉਹ ਉਸ ਦੇ ਲਈ ਪਾਪ ਕਰਨ ਦੀਆਂ ਜਗਵੇਦੀਆਂ ਹੋ ਗਈਆਂ।
12 Написах му велике ствари у закону свом; али му се чине као нешто туђе.
੧੨ਮੈਂ ਉਸ ਦੇ ਲਈ ਆਪਣੀ ਬਿਵਸਥਾ ਤੋਂ ਹਜ਼ਾਰਾਂ ਗੱਲਾਂ ਲਿਖੀਆਂ, ਪਰ ਉਹ ਓਪਰੀਆਂ ਜਿਹੀਆਂ ਸਮਝੀਆਂ ਗਈਆਂ।
13 За жртве, које ми приносе, приносе месо, и једу га; Господ их не прима; сада ће се опоменути безакоња њихова и походиће грехе њихове; они ће се вратити у Мисир.
੧੩ਮੇਰੇ ਚੜ੍ਹਾਵੇ ਦੀਆਂ ਬਲੀਆਂ ਲਈ ਉਹ ਮਾਸ ਚੜ੍ਹਾਉਂਦੇ ਹਨ ਅਤੇ ਖਾਂਦੇ ਹਨ, ਪਰ ਯਹੋਵਾਹ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ। ਹੁਣ ਉਹ ਉਹਨਾਂ ਦੀਆਂ ਬਦੀਆਂ ਚੇਤੇ ਕਰੇਗਾ, ਅਤੇ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ, - ਉਹ ਮਿਸਰ ਨੂੰ ਮੁੜ ਜਾਣਗੇ।
14 Израиљ заборави Творца свог, и сагради дворове, и Јуда умножи тврде градове; али ћу пустити огањ у градове овом, и спалиће дворове оном.
੧੪ਇਸਰਾਏਲ ਆਪਣੇ ਸਿਰਜਣਹਾਰ ਪਰਮੇਸ਼ੁਰ ਨੂੰ ਭੁੱਲ ਗਿਆ ਹੈ, ਅਤੇ ਮਹਿਲ ਬਣਾਏ, ਯਹੂਦਾਹ ਨੇ ਗੜ੍ਹ ਵਾਲੇ ਸ਼ਹਿਰ ਬਹੁਤ ਸਾਰੇ ਬਣਾਏ, ਪਰ ਮੈਂ ਅੱਗ ਉਸ ਦੇ ਸ਼ਹਿਰਾਂ ਵਿੱਚ ਭੇਜਾਂਗਾ, ਅਤੇ ਉਹ ਉਸ ਦੇ ਕਿਲਿਆਂ ਨੂੰ ਭਸਮ ਕਰ ਦੇਵੇਗੀ।