< 1 Мојсијева 5 >

1 Ово је племе Адамово. Кад Бог створи човека по обличју свом створи га.
ਇਹ ਆਦਮ ਦੀ ਵੰਸ਼ਾਵਲੀ ਦੀ ਪੋਥੀ ਹੈ। ਜਿਸ ਦਿਨ ਪਰਮੇਸ਼ੁਰ ਨੇ ਆਦਮ ਦੀ ਰਚਨਾ ਕੀਤੀ, ਉਸ ਨੇ ਪਰਮੇਸ਼ੁਰ ਵਰਗਾ ਉਸ ਨੂੰ ਬਣਾਇਆ।
2 Мушко и женско створи их, и благослови их, и назва их човек, кад бише створени.
ਨਰ ਨਾਰੀ ਕਰਕੇ ਉਨ੍ਹਾਂ ਦੀ ਰਚਨਾ ਕੀਤੀ ਤੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਜਿਸ ਦਿਨ ਉਨ੍ਹਾਂ ਨੂੰ ਉਤਪਤ ਕੀਤਾ ਉਨ੍ਹਾਂ ਦਾ ਨਾਮ ਆਦਮ ਰੱਖਿਆ।
3 И поживе Адам сто тридесет година, и роди сина по обличју свом, као што је он, и надеде му име Сит.
ਆਦਮ ਇੱਕ ਸੌ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸ ਦੇ ਸਰੂਪ ਵਿੱਚ ਪੈਦਾ ਹੋਇਆ ਅਤੇ ਉਸ ਨੇ ਉਹ ਦਾ ਨਾਮ ਸੇਥ ਰੱਖਿਆ।
4 А родив Сита поживе Адам осам стотина година, рађајући синове и кћери;
ਸੇਥ ਦੇ ਜੰਮਣ ਦੇ ਬਾਅਦ ਆਦਮ ਅੱਠ ਸੌ ਸਾਲ ਤੱਕ ਜੀਉਂਦਾ ਰਿਹਾ, ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
5 Тако поживе Адам свега девет стотина тридесет година; и умре.
ਆਦਮ ਦੀ ਸਾਰੀ ਉਮਰ ਨੌ ਸੌ ਤੀਹ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
6 А Сит поживе сто пет година, и роди Еноса;
ਸੇਥ ਇੱਕ ਸੌ ਪੰਜ ਸਾਲਾਂ ਦਾ ਸੀ ਤਦ ਉਸ ਤੋਂ ਅਨੋਸ਼ ਜੰਮਿਆ।
7 А родив Еноса поживе Сит осам стотина седам година, рађајући синове и кћери;
ਅਤੇ ਅਨੋਸ਼ ਦੇ ਜੰਮਣ ਦੇ ਪਿੱਛੋਂ ਸੇਥ ਅੱਠ ਸੌ ਸੱਤ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
8 Тако поживе Сит свега девет стотина дванаест година; и умре.
ਸੇਥ ਦੀ ਸਾਰੀ ਉਮਰ ਨੌ ਸੌ ਬਾਰਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
9 А Енос поживе деведесет година, и роди Кајинана;
ਅਨੋਸ਼ ਨੱਬੇ ਸਾਲਾਂ ਦਾ ਸੀ ਤਾਂ ਉਸ ਤੋਂ ਕੇਨਾਨ ਜੰਮਿਆ।
10 А родив Кајинана поживе Енос осам стотина петнаест година, рађајући синове и кћери;
੧੦ਅਤੇ ਕੇਨਾਨ ਦੇ ਜੰਮਣ ਦੇ ਪਿੱਛੋਂ ਅਨੋਸ਼ ਅੱਠ ਸੌ ਪੰਦਰਾਂ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
11 Тако поживе Енос свега девет стотина пет година; и умре.
੧੧ਅਨੋਸ਼ ਦੀ ਸਾਰੀ ਉਮਰ ਨੌ ਸੌ ਪੰਜ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
12 А Кајинан поживе седамдесет година, и роди Малелеила;
੧੨ਕੇਨਾਨ ਸੱਤਰ ਸਾਲਾਂ ਦਾ ਸੀ ਤਦ ਉਸ ਤੋਂ ਮਹਲਲੇਲ ਜੰਮਿਆ
13 А родив Малелеила поживе Кајинан осам стотина и четрдесет година, рађајући синове и кћери;
੧੩ਅਤੇ ਮਹਲਲੇਲ ਦੇ ਜੰਮਣ ਦੇ ਪਿੱਛੋਂ ਕੇਨਾਨ ਅੱਠ ਸੌ ਚਾਲ੍ਹੀ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
14 Тако поживе Кајинан свега девет стотина десет година; и умре.
੧੪ਕੇਨਾਨ ਦੀ ਸਾਰੀ ਉਮਰ ਨੌ ਸੌ ਦਸਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
15 А Малелеило поживе шездесет пет година, и роди Јареда;
੧੫ਮਹਲਲੇਲ ਪੈਂਹਠ ਸਾਲਾਂ ਦਾ ਸੀ ਤਦ ਉਸ ਤੋਂ ਯਰਦ ਜੰਮਿਆ
16 А родив Јареда поживе Малелеило осам стотина тридесет година, рађајући синове и кћери;
੧੬ਅਤੇ ਯਰਦ ਦੇ ਜੰਮਣ ਦੇ ਪਿੱਛੋਂ ਮਹਲਲੇਲ ਅੱਠ ਸੌ ਤੀਹ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
17 Тако поживе Малелеило свега осам стотина деведесет пет година; и умре.
੧੭ਮਹਲਲੇਲ ਦੀ ਸਾਰੀ ਉਮਰ ਅੱਠ ਸੌ ਪਚਾਨਵੇਂ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
18 А Јаред поживе сто и шездесет и две године, и роди Еноха;
੧੮ਯਰਦ ਇੱਕ ਸੌ ਬਾਹਠ ਸਾਲਾਂ ਦਾ ਸੀ ਤਦ ਉਸ ਤੋਂ ਹਨੋਕ ਜੰਮਿਆ
19 А родив Еноха поживе Јаред осам стотина година, рађајући синове и кћери;
੧੯ਅਤੇ ਹਨੋਕ ਦੇ ਜੰਮਣ ਦੇ ਪਿੱਛੋਂ ਯਰਦ ਅੱਠ ਸੌ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
20 Тако поживе Јаред свега девет стотина шездесет две године, и умре.
੨੦ਯਰਦ ਦੀ ਸਾਰੀ ਉਮਰ ਨੌ ਸੌ ਬਾਹਠ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
21 А Енох поживе шездесет пет година, и роди Матусала;
੨੧ਹਨੋਕ ਪੈਂਹਠ ਸਾਲਾਂ ਦਾ ਸੀ ਤਦ ਉਸ ਤੋਂ ਮਥੂਸਲਹ ਜੰਮਿਆ,
22 А родив Матусала поживе Енох једнако по вољи Божјој триста година, рађајући синове и кћери;
੨੨ਅਤੇ ਮਥੂਸਲਹ ਦੇ ਜੰਮਣ ਦੇ ਪਿੱਛੋਂ ਹਨੋਕ ਤਿੰਨ ਸੌ ਸਾਲਾਂ ਤੱਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
23 Тако поживе Енох свега триста шездесет пет година;
੨੩ਹਨੋਕ ਦੀ ਸਾਰੀ ਉਮਰ ਤਿੰਨ ਸੌ ਪੈਂਹਠ ਸਾਲਾਂ ਦੀ ਸੀ।
24 И живећи Енох једнако по вољи Божјој, нестаде га јер га узе Бог.
੨੪ਹਨੋਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਹੋਇਆ ਅਲੋਪ ਹੋ ਗਿਆ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਉਠਾ ਲਿਆ।
25 А Матусал поживе сто осамдесет седам година, и роди Ламеха;
੨੫ਮਥੂਸਲਹ ਇੱਕ ਸੌ ਸਤਾਸੀ ਸਾਲਾਂ ਦਾ ਸੀ ਤਦ ਉਸ ਤੋਂ ਲਾਮਕ ਜੰਮਿਆ,
26 А родив Ламеха поживе Матусал седам стотина осамдесет две године, рађајући синове и кћери;
੨੬ਅਤੇ ਲਾਮਕ ਦੇ ਜੰਮਣ ਦੇ ਪਿੱਛੋਂ ਮਥੂਸਲਹ ਸੱਤ ਸੌ ਬਿਆਸੀ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
27 Тако поживе Матусал свега девет стотина и шездесет и девет година; и умре.
੨੭ਮਥੂਸਲਹ ਦੀ ਸਾਰੀ ਉਮਰ ਨੌ ਸੌ ਉਨਹੱਤਰ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
28 А Ламех поживе сто осамдесет и две године, и роди сина,
੨੮ਲਾਮਕ ਇੱਕ ਸੌ ਬਿਆਸੀ ਸਾਲਾਂ ਦਾ ਸੀ ਤਦ ਉਸ ਤੋਂ ਇੱਕ ਪੁੱਤਰ ਜੰਮਿਆ
29 И надеде му име Ноје говорећи: Овај ће нас одморити од послова наших и од труда руку наших на земљи, коју прокле Господ.
੨੯ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਨੂਹ ਰੱਖਿਆ ਕਿ ਇਹ ਸਾਨੂੰ ਸਾਡੀ ਮਿਹਨਤ ਤੋਂ ਅਤੇ ਸਾਡੇ ਹੱਥਾਂ ਦੀ ਸਖ਼ਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੈ, ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ, ਸ਼ਾਂਤੀ ਦੇਵੇਗਾ।
30 А родив Ноја поживе Ламех пет стотина деведесет пет година, рађајући синове и кћери;
੩੦ਨੂਹ ਦੇ ਜੰਮਣ ਦੇ ਪਿੱਛੋਂ ਲਾਮਕ ਪੰਜ ਸੌ ਪਚਾਨਵੇਂ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
31 Тако поживе Ламех свега седам стотина седамдесет седам година; и умре.
੩੧ਲਾਮਕ ਦੀ ਸਾਰੀ ਉਮਰ ਸੱਤ ਸੌ ਸਤੱਤਰ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
32 А Ноју кад би пет стотина година, роди Ноје Сима, Хама и Јафета.
੩੨ਨੂਹ ਪੰਜ ਸੌ ਸਾਲਾਂ ਦਾ ਸੀ, ਤਦ ਨੂਹ ਤੋਂ ਸ਼ੇਮ, ਹਾਮ ਤੇ ਯਾਫ਼ਥ ਜੰਮੇ।

< 1 Мојсијева 5 >