< 1 Књига о царевима 16 >

1 И дође реч Господња Јују, сину Ананијевом за Васу говорећи:
ਫੇਰ ਯਹੋਵਾਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਬਆਸ਼ਾ ਦੇ ਵਿਰੁੱਧ ਆਇਆ।
2 Што те подигох из праха и поставих вођом народу свом Израиљу, а ти идеш путем Јеровоамовим и наводиш на грех народ мој Израиља да ме гневи гресима својим,
ਕਿ ਇਸ ਲਈ ਕਿ ਮੈਂ ਤੈਨੂੰ ਧੂੜ ਦੇ ਵਿੱਚੋਂ ਉਠਾਇਆ ਅਤੇ ਆਪਣੀ ਪਰਜਾ ਇਸਰਾਏਲ ਉੱਤੇ ਤੈਨੂੰ ਪ੍ਰਧਾਨ ਠਹਿਰਾਇਆ ਪਰ ਤੂੰ ਯਾਰਾਬੁਆਮ ਦੇ ਰਾਹ ਵਿੱਚ ਤੁਰਿਆ ਅਤੇ ਮੇਰੀ ਪਰਜਾ ਇਸਰਾਏਲ ਤੋਂ ਪਾਪ ਕਰਵਾਇਆ ਜੋ ਉਹ ਆਪਣੇ ਪਾਪਾਂ ਨਾਲ ਮੈਨੂੰ ਕ੍ਰੋਧਵਾਨ ਕਰਨ।
3 Ево, ја ћу затрти наслеђе Васино и наслеђе дома његовог, и учинићу с домом твојим као с домом Јеровоама, сина Наватовог.
ਤਾਂ ਵੇਖ ਮੈਂ ਬਆਸ਼ਾ ਤੇ ਉਹ ਦੇ ਘਰਾਣੇ ਨੂੰ ਮਿਟਾ ਦਿਆਂਗਾ ਅਤੇ ਮੈਂ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਰਗਾ ਕਰ ਦਿਆਂਗਾ।
4 Ко Васин погине у граду, изјешће га пси, а ко погине у пољу, изјешће га птице небеске.
ਜੋ ਬਆਸ਼ਾ ਦੀ ਅੰਸ ਦਾ ਸ਼ਹਿਰ ਵਿੱਚ ਮਰ ਜਾਵੇ ਉਹ ਨੂੰ ਕੁੱਤੇ ਖਾਣਗੇ ਅਤੇ ਜੋ ਉਹ ਦੀ ਅੰਸ ਦਾ ਰੜੇ ਵਿੱਚ ਮਰ ਜਾਵੇ ਅਕਾਸ਼ ਦੇ ਪੰਛੀ ਉਹ ਨੂੰ ਖਾ ਜਾਣਗੇ।
5 А остала дела Васина и шта је чинио, и јунаштво његово, није ли то записано у дневнику царева Израиљевих?
ਹੁਣ ਬਆਸ਼ਾ ਦੀਆਂ ਬਾਕੀ ਗੱਲਾਂ ਅਤੇ ਜੋ ਕੁਝ ਉਸ ਨੇ ਕੀਤਾ ਅਤੇ ਉਸ ਦਾ ਬਲ ਕੀ ਇਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ?
6 И почину Васа код отаца својих, и би погребен у Терси; а на његово место зацари се Ила, син његов.
ਸੋ ਬਆਸ਼ਾ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਤਿਰਸਾਹ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਏਲਾਹ ਉਸ ਦੇ ਥਾਂ ਰਾਜ ਕਰਨ ਲੱਗਾ।
7 И тако преко пророка Јуја, сина Ананијевог дође реч Господња против Васе и дома његовог за све зло што учини пред Господом гневећи Га делима својих руку, те би као дом Јеровоамов, и зато што га поби.
ਨਾਲੇ ਹਨਾਨੀ ਦੇ ਪੁੱਤਰ ਯੇਹੂ ਨਬੀ ਨੂੰ ਵੀ ਯਹੋਵਾਹ ਦਾ ਬਚਨ ਬਆਸ਼ਾ ਅਤੇ ਉਸ ਦੇ ਘਰਾਣੇ ਦੇ ਵਿਰੁੱਧ ਆਇਆ ਅਤੇ ਇਹ ਦਾ ਕਾਰਨ ਉਹ ਸਭ ਬੁਰਿਆਈ ਸੀ ਜੋ ਉਸ ਨੇ ਯਹੋਵਾਹ ਦੇ ਵੇਖਣ ਵਿੱਚ ਕੀਤੀ ਜਦ ਉਸ ਨੇ ਆਪਣੇ ਹੱਥਾਂ ਦੇ ਕੰਮ ਨਾਲ ਅਤੇ ਯਾਰਾਬੁਆਮ ਦੇ ਘਰਾਣੇ ਜਿਹਾ ਹੋਣ ਨਾਲ ਉਹ ਨੂੰ ਕ੍ਰੋਧਵਾਨ ਕੀਤਾ ਅਤੇ ਇਸ ਲਈ ਵੀ ਕਿ ਉਸ ਨੇ ਉਹ ਨੂੰ ਮਾਰ ਸੁੱਟਿਆ।
8 Двадесет шесте године царовања Асиног над Јудом зацари се Ила, син Васин над Израиљем, и царова две године у Терси.
ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਛੱਬੀਵੇਂ ਸਾਲ ਵਿੱਚ ਬਆਸ਼ਾ ਦਾ ਪੁੱਤਰ ਏਲਾਹ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਤਿਰਸਾਹ ਵਿੱਚ ਦੋ ਸਾਲ ਰਾਜ ਕੀਤਾ।
9 А слуга његов Зимрије, старешина над половином кола, диже буну на Илу, кад пијаше у Терси и опи се у кући Арсе, који управљаше домом његовим у Терси.
ਜਦ ਉਹ ਤਿਰਸਾਹ ਵਿੱਚ ਅਰਸਾ ਦੇ ਘਰ ਵਿੱਚ ਜੋ ਤਿਰਸਾਹ ਵਿੱਚ ਉਹ ਦੇ ਘਰ ਦਾ ਦੀਵਾਨ ਸੀ ਪੀ-ਪੀ ਕੇ ਮਸਤ ਹੋ ਰਿਹਾ ਸੀ, ਤਾਂ ਉਹ ਦੇ ਟਹਿਲੂਏ ਜ਼ਿਮਰੀ ਨੇ ਜੋ ਉਹ ਦੇ ਅੱਧੇ ਰਥਾਂ ਦਾ ਸਰਦਾਰ ਸੀ ਉਹ ਦੇ ਵਿਰੁੱਧ ਗੋਸ਼ਟ ਮੇਲੀ।
10 И дође Зимрије и уби га и погуби га двадесет осме године царовања Асиног над Јудом, и зацари се на његово место.
੧੦ਤਾਂ ਜ਼ਿਮਰੀ ਨੇ ਅੰਦਰ ਆ ਕੇ ਉਹ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਇਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਸਤਾਈਵੇਂ ਸਾਲ ਵਿੱਚ ਹੋਇਆ ਤਾਂ ਉਹ ਉਸ ਦੇ ਥਾਂ ਰਾਜ ਕਰਨ ਲੱਗਾ।
11 А чим се зацари и седе на престо свој, поби сав дом Васин, не остави му ни што уза зид мокри, и родбину његову и пријатеље његове.
੧੧ਫੇਰ ਇਸ ਤਰ੍ਹਾਂ ਹੋਇਆ ਕਿ ਜਦ ਉਹ ਰਾਜ ਕਰਨ ਲੱਗਾ ਤਾਂ ਰਾਜ ਗੱਦੀ ਉੱਤੇ ਬਹਿੰਦਿਆਂ ਸਾਰ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ ਅਤੇ ਇੱਕ ਵੀ ਨਰ ਉਹ ਦੇ ਸਾਕਾਂ ਅਤੇ ਮਿੱਤਰਾਂ ਵਿੱਚੋਂ ਨਾ ਛੱਡਿਆ।
12 Тако Зимрије затре сав дом Васин по речи Господњој коју рече за Васу преко Јуја пророка,
੧੨ਇਸ ਤਰ੍ਹਾਂ ਜ਼ਿਮਰੀ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰਿਆ ਜਿਵੇਂ ਯਹੋਵਾਹ ਦਾ ਬਚਨ ਆਇਆ ਜਦ ਉਹ ਬਆਸ਼ਾ ਦੇ ਵਿਰੁੱਧ ਯੇਹੂ ਨਬੀ ਦੇ ਰਾਹੀਂ ਬੋਲਿਆ ਸੀ।
13 За све грехе Васине и за грехе Иле, сина његовог, којима грешише и којима на грех наводише Израиља гневећи Господа Бога Израиљевог таштинама својим.
੧੩ਬਆਸ਼ਾ ਦੇ ਸਾਰੇ ਪਾਪਾਂ ਦੇ ਅਤੇ ਉਹ ਦੇ ਪੁੱਤਰ ਏਲਾਹ ਦੇ ਪਾਪਾਂ ਦੇ ਕਾਰਨ ਇਹ ਹੋਇਆ ਜਿਨ੍ਹਾਂ ਨੇ ਪਾਪ ਕੀਤਾ ਸਗੋਂ ਇਸਰਾਏਲ ਤੋਂ ਪਾਪ ਕਰਵਾਇਆ ਜਦ ਉਨ੍ਹਾਂ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਵਿਅਰਥ ਕੰਮਾਂ ਦੇ ਨਾਲ ਕ੍ਰੋਧਵਾਨ ਕੀਤਾ।
14 А остала дела Илина и све што је чинио, није ли то записано у дневнику царева Израиљевих?
੧੪ਏਲਾਹ ਦੀਆਂ ਬਾਕੀ ਗੱਲਾਂ ਅਤੇ ਜੋ ਕੁਝ ਉਹ ਨੇ ਕੀਤਾ ਕੀ ਉਹ ਸਭ ਇਸਰਾਏਲ ਦੀਆਂ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ ਹਨ?
15 Године двадесет седме царовања Асиног над Јудом зацари се Зимрије, и царова седам дана у Терси; а народ тада стајаше у логору код Гиветона, који беше филистејски.
੧੫ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਸਾਲ ਵਿੱਚ ਜ਼ਿਮਰੀ ਨੇ ਤਿਰਸਾਹ ਵਿੱਚ ਸੱਤ ਦਿਨ ਰਾਜ ਕੀਤਾ ਅਤੇ ਲੋਕਾਂ ਨੇ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਦੇ ਵਿਰੁੱਧ ਡੇਰੇ ਲਾਏ ਹੋਏ ਸਨ।
16 И народ што беше у логору кад чу да је Зимрије дигао буну и цара убио, исти дан сав Израиљ у логору постави царем над Израиљем Амрија војводу.
੧੬ਤਾਂ ਡੇਰੇ ਦੇ ਲੋਕਾਂ ਨੇ ਸੁਣਿਆ ਕਿ ਜ਼ਿਮਰੀ ਨੇ ਗੋਸ਼ਟ ਕਰਕੇ ਪਾਤਸ਼ਾਹ ਨੂੰ ਵੀ ਮਾਰ ਸੁੱਟਿਆ ਹੈ ਸੋ ਸਾਰੇ ਇਸਰਾਏਲ ਨੇ ਉਸੇ ਦਿਨ ਡੇਰੇ ਵਿੱਚ ਆਮਰੀ ਸੈਨਾਪਤੀ ਨੂੰ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ।
17 И Амрије и сав Израиљ с њим отидоше од Гиветона и опколише Терсу.
੧੭ਤਾਂ ਆਮਰੀ ਨੇ ਸਾਰੇ ਇਸਰਾਏਲ ਸਣੇ ਗਿਬਥੋਨ ਤੋਂ ਚੜ੍ਹ ਕੇ ਤਿਰਸਾਹ ਨੂੰ ਘੇਰ ਲਿਆ।
18 А Зимрије кад виде где освојише град, отиде у двор царски, и запали над собом двор царски, те погибе,
੧੮ਅਤੇ ਇਸ ਤਰ੍ਹਾਂ ਹੋਇਆ ਜਦ ਜ਼ਿਮਰੀ ਨੇ ਵੇਖਿਆ ਕਿ ਸ਼ਹਿਰ ਜਿੱਤਿਆ ਗਿਆ ਹੈ ਤਾਂ ਪਾਤਸ਼ਾਹੀ ਮਹਿਲ ਦੇ ਕਿਲ੍ਹੇ ਵਿੱਚ ਜਾ ਕੇ ਉਸ ਨੇ ਪਾਤਸ਼ਾਹੀ ਮਹਿਲ ਨੂੰ ਅੱਗ ਲਾ ਕੇ ਆਪਣੇ ਆਪ ਨੂੰ ਸਾੜ ਲਿਆ। ਸੋ ਉਹ ਮਰ ਗਿਆ।
19 За грехе своје којима је грешио чинећи што је зло пред Господом, ходећи путем Јеровоамовим и у греху његовом, којим је грешио наводећи на грех Израиља.
੧੯ਇਹ ਉਸ ਦੇ ਪਾਪਾਂ ਦੇ ਕਾਰਨ ਹੋਇਆ ਜੋ ਉਸ ਨੇ ਕੀਤੇ ਜਦ ਉਸ ਨੇ ਯਹੋਵਾਹ ਦੇ ਵੇਖਣ ਵਿੱਚ ਬੁਰਿਆਈ ਕੀਤੀ ਅਤੇ ਯਾਰਾਬੁਆਮ ਦੇ ਰਾਹ ਵਿੱਚ ਚੱਲਦਾ ਰਿਹਾ ਅਤੇ ਜਦ ਉਸ ਨੇ ਆਪ ਪਾਪ ਕੀਤਾ ਜਿਸ ਤੋਂ ਇਸਰਾਏਲ ਨੂੰ ਵੀ ਪਾਪੀ ਬਣਾਇਆ।
20 А остала дела Зимријева и буна коју подиже, није ли то записано у дневнику царева Израиљевих?
੨੦ਜ਼ਿਮਰੀ ਦੀਆਂ ਬਾਕੀ ਗੱਲਾਂ ਅਤੇ ਉਹ ਆਕੀਪੁਣਾ ਜੋ ਉਸ ਨੇ ਕੀਤਾ ਕੀ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ ਹਨ?।
21 Тада се раздели народ Израиљев на двоје: Половина народа приста за Тивнијом, сином Гинатовим да га учини царем, а друга половина приста за Амријем.
੨੧ਤਦ ਇਸਰਾਏਲ ਦੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਗਏ। ਅੱਧੇ ਲੋਕ ਗੀਨਥ ਦੇ ਪੁੱਤਰ ਤਿਬਨੀ ਦੇ ਮਗਰ ਸਨ ਕਿ ਉਹ ਉਸ ਨੂੰ ਪਾਤਸ਼ਾਹ ਬਣਾਉਣ ਅਤੇ ਅੱਧੇ ਆਮਰੀ ਦੇ ਮਗਰ ਸਨ।
22 Али народ који приста за Амријем би јачи од народа који приста за Тивнијом сином Гонатовим. И умре Тивнија, а царова Амрије.
੨੨ਪਰ ਆਮਰੀ ਦੇ ਤਰਫਦਾਰ ਗੀਨਥ ਦੇ ਪੁੱਤਰ ਤਿਬਨੀ ਦੇ ਤਰਫਦਾਰਾਂ ਨਾਲੋਂ ਤਕੜੇ ਨਿੱਕਲੇ ਸੋ ਤਿਬਨੀ ਮਾਰ ਗਿਆ ਅਤੇ ਆਮਰੀ ਰਾਜ ਕਰਨ ਲੱਗਾ।
23 Тридесет прве године царовања Асиног над Јудом поче царовати Амрије над Израиљем, и царова дванаест година; у Терси царова шест година.
੨੩ਯਹੂਦਾਹ ਦੇ ਪਾਤਸ਼ਾਹ ਆਸਾ ਦੇ ਇਕੱਤੀਵੇਂ ਸਾਲ ਵਿੱਚ ਆਮਰੀ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਬਾਰਾਂ ਸਾਲ ਰਾਜ ਕਰਦਾ ਰਿਹਾ ਜਿਨ੍ਹਾਂ ਦੇ ਵਿੱਚੋਂ ਛੇ ਸਾਲ ਤਿਰਸਾਹ ਵਿੱਚ ਰਾਜ ਕੀਤਾ।
24 И купи гору самаријску од Семера за два таланта сребра, и сагради град на гори, и назва град који сагради Самарија по имену Семера господара од горе.
੨੪ਉਸ ਨੇ ਸਾਮਰਿਯਾ ਦੇ ਪਰਬਤ ਨੂੰ ਸ਼ਾਮਰ ਨਾਮਕ ਮਨੁੱਖ ਤੋਂ ਸੱਤਰ ਕਿੱਲੋ ਚਾਂਦੀ ਦੇ ਕੇ ਮੁੱਲ ਲਿਆ ਅਤੇ ਉਸ ਪਰਬਤ ਉੱਤੇ ਇੱਕ ਸ਼ਹਿਰ ਬਣਾਇਆ ਜਿਸ ਦਾ ਨਾਮ ਸ਼ਮਰ ਦੇ ਨਾਮ ਉੱਤੇ ਜੋ ਉਸ ਪਰਬਤ ਦਾ ਮਾਲਕ ਸੀ, ਸਾਮਰਿਯਾ ਰੱਖਿਆ।
25 А Амрије чињаше што је зло пред Господом, и горе чињаше од свих који беху пре њега.
੨੫ਪਰ ਆਮਰੀ ਨੇ ਯਹੋਵਾਹ ਦੇ ਵੇਖਣ ਵਿੱਚ ਬੁਰਿਆਈ ਕੀਤੀ ਸਗੋਂ ਉਸ ਨੇ ਆਪਣੇ ਸਭ ਪਹਿਲਿਆਂ ਨਾਲੋਂ ਵੀ ਵੱਧ ਬੁਰਿਆਈ ਕੀਤੀ।
26 Јер хођаше свим путевима Јеровоама сина Наватовог и у греху његовом, којим је навео на грех Израиља гневећи Господа Бога Израиљевог таштинама својим.
੨੬ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਸਾਰਿਆਂ ਰਾਹਾਂ ਵਿੱਚ ਚੱਲਦਾ ਰਿਹਾ ਅਤੇ ਉਹ ਦੇ ਪਾਪਾਂ ਵਿੱਚ ਵੀ ਜਿਨ੍ਹਾਂ ਨਾਲ ਉਸ ਨੇ ਇਸਰਾਏਲ ਤੋਂ ਪਾਪ ਕਰਵਾਏ ਜਦ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਵਿਅਰਥ ਕੰਮਾਂ ਨਾਲ ਕ੍ਰੋਧਵਾਨ ਕੀਤਾ।
27 А остала дела Амријева и све што је чинио, и јунаштва која је чинио, није ли то записано у дневнику царева Израиљевих?
੨੭ਅਤੇ ਆਮਰੀ ਦੇ ਬਾਕੀ ਕੰਮ ਅਤੇ ਉਹ ਬਲ ਜੋ ਉਸ ਨੇ ਵਿਖਾਇਆ ਕੀ ਇਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ ਹਨ?
28 И почину Амрије код отаца својих, и би погребен у Самарији; а на његово се место зацари Ахав син његов.
੨੮ਸੋ ਆਮਰੀ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਸਾਮਰਿਯਾ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਅਹਾਬ ਉਸ ਦੇ ਥਾਂ ਰਾਜ ਕਰਨ ਲੱਗਾ।
29 И Ахав, син Амријев, поче царовати над Израиљем тридесет осме године царовања Асиног над Јудом, и царова Ахав син Амријев над Израиљем у Самарији двадесет и две године.
੨੯ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਅਠੱਤੀਵੇਂ ਸਾਲ ਵਿੱਚ ਆਮਰੀ ਦਾ ਪੁੱਤਰ ਅਹਾਬ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਆਮਰੀ ਦਾ ਪੁੱਤਰ ਅਹਾਬ ਇਸਰਾਏਲ ਉੱਤੇ ਸਾਮਰਿਯਾ ਵਿੱਚ ਬਾਈ ਸਾਲ ਰਾਜ ਕਰਦਾ ਰਿਹਾ।
30 И чињаше Ахав, син Амријев, што је зло пред Господом, више од свих који беху пре њега.
੩੦ਅਤੇ ਆਮਰੀ ਦੇ ਪੁੱਤਰ ਅਹਾਬ ਨੇ ਯਹੋਵਾਹ ਦੇ ਵੇਖਣ ਵਿੱਚ ਆਪਣੇ ਸਾਰੇ ਪਹਿਲਿਆਂ ਨਾਲੋਂ ਵੱਧ ਬਦੀ ਕੀਤੀ।
31 И мало му беше што хођаше у гресима Јеровоама, сина Наватовог, него се још ожени Језавељом, кћерју Етвала цара сидонског, и отиде, те служаше Валу и клањаше му се.
੩੧ਤਾਂ ਇਸ ਤਰ੍ਹਾਂ ਹੋਇਆ ਕਿ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਵਿੱਚ ਚੱਲਣਾ ਆਮ ਜਿਹੀ ਗੱਲ ਜਾਣ ਕੇ ਉਹ ਨੇ ਸੀਦੋਨੀਆਂ ਦੇ ਰਾਜਾ ਅਥਬਆਲ ਦੀ ਧੀ ਈਜ਼ਬਲ ਨੂੰ ਵਿਆਹ ਲਿਆ ਅਤੇ ਜਾ ਕੇ ਬਆਲ ਦੀ ਪੂਜਾ ਕੀਤੀ ਅਤੇ ਉਸ ਦੇ ਅੱਗੇ ਮੱਥਾ ਟੇਕਿਆ।
32 И начини олтар Валу у дому Валовом који сазида у Самарији.
੩੨ਨਾਲੇ ਉਹ ਨੇ ਬਆਲ ਲਈ ਬਆਲ ਦੇ ਭਵਨ ਵਿੱਚ ਜੋ ਉਹ ਨੇ ਸਾਮਰਿਯਾ ਵਿੱਚ ਬਣਾਇਆ ਇੱਕ ਜਗਵੇਦੀ ਬਣਾਈ।
33 И начини Ахав гај, и учини Ахав више од свих царева Израиљевих који беху пре њега, да би разгневио Господа Бога Израиљевог.
੩੩ਅਤੇ ਅਹਾਬ ਨੇ ਇੱਕ ਟੁੰਡ ਬਣਾਇਆ ਸੋ ਅਹਾਬ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਉਨ੍ਹਾਂ ਸਭਨਾਂ ਇਸਰਾਏਲੀ ਪਾਤਸ਼ਾਹਾਂ ਨਾਲੋਂ ਜੋ ਉਸ ਤੋਂ ਪਹਿਲੇ ਸਨ ਵੱਧ ਕ੍ਰੋਧ ਚੜ੍ਹਾਇਆ।
34 За његовог времена Хил Ветиљанин сазида Јерихон. На Авирону првенцу свом основа га, а на Сегуву мезимцу свом метну му врата по речи Господњој, коју рече преко Исуса сина Навиног.
੩੪ਉਹ ਦੇ ਦਿਨਾਂ ਵਿੱਚ ਹੀਏਲ ਬੈਤਏਲੀ ਨੇ ਯਰੀਹੋ ਨੂੰ ਬਣਾਇਆ, ਉਸ ਨੇ ਆਪਣੇ ਪਹਿਲੌਠੇ ਪੁੱਤਰ ਅਬੀਰਾਮ ਉੱਤੇ ਉਹ ਦੀ ਨੀਂਹ ਧਰੀ ਅਤੇ ਆਪਣੇ ਨਿੱਕੇ ਪੁੱਤਰ ਸਗੂਬ ਨਾਲ ਉਹ ਦੇ ਫਾਟਕ ਖੜੇ ਕੀਤੇ। ਇਹ ਉਸ ਬਚਨ ਦੇ ਅਨੁਸਾਰ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।

< 1 Књига о царевима 16 >