< 1 Књига дневника 9 >
1 И тако сав Израиљ би избројан, и ето записани су у књизи о царевима Израиљевим и Јудиним; и бише пресељени у Вавилон за безакоње своје.
੧ਸਾਰਾ ਇਸਰਾਏਲ ਕੁਲਪੱਤ੍ਰੀਆਂ ਦੇ ਨਾਲ ਗਿਣਿਆ ਹੋਇਆ ਸੀ ਅਤੇ ਵੇਖੋ, ਉਨ੍ਹਾਂ ਦੇ ਨਾਮ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਯਹੂਦਾਹ ਨੂੰ ਆਪਣਿਆਂ ਅਪਰਾਧਾਂ ਦੇ ਕਾਰਨ ਬਾਬਲ ਨੂੰ ਗ਼ੁਲਾਮ ਕਰ ਕੇ ਲੈ ਗਏ।
2 А који пре наставаху на достојању свом по градовима својим, Израиљци, свештеници, Левити и Нетинеји,
੨ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਤੇ ਆਪਣੇ ਸ਼ਹਿਰਾਂ ਵਿੱਚ ਵੱਸਦੇ ਸਨ ਇਸਰਾਏਲੀ, ਜਾਜਕ, ਲੇਵੀ ਤੇ ਨਥੀਨੀਮ ਸਨ
3 Наставаху у Јерусалиму и од синова Јудиних и синова Венијаминових и од синова Јефремових и Манасијиних:
੩ਅਤੇ ਯਹੂਦੀਆਂ ਵਿੱਚੋਂ, ਬਿਨਯਾਮੀਨੀਆਂ ਵਿੱਚੋਂ, ਇਫ਼ਰਾਈਮੀਆਂ ਵਿੱਚੋਂ ਅਤੇ ਮਨੱਸ਼ੀਆਂ ਵਿੱਚੋਂ ਯਰੂਸ਼ਲਮ ਵਿੱਚ ਇਹ ਵੱਸਦੇ ਸਨ,
4 Гутај син Амијуда сина Амрија, сина Имрија, сина Венија, од синова Фареса сина Јудиног;
੪ਊਥਈ ਅੰਮੀਹੂਦ ਦਾ ਪੁੱਤਰ ਆਮਰੀ ਦਾ ਪੁੱਤਰ, ਇਮਰੀ ਦਾ ਪੁੱਤਰ, ਬਾਨੀ ਦਾ ਪੁੱਤਰ, ਪਰਸ ਦੇ ਪੁੱਤਰਾਂ ਵਿੱਚੋਂ, ਯਹੂਦਾਹ ਦਾ ਪੁੱਤਰ,
5 И од синова Силонових: Асаја првенац и синови његови;
੫ਅਤੇ ਸ਼ੀਲੋਨੀਆਂ ਵਿੱਚੋਂ, ਅਸਾਯਾਹ ਪਹਿਲੌਠਾ ਤੇ ਉਹ ਦਾ ਪੁੱਤਰ
6 А од синова Зериних Јеуило и браће његове шест стотина и деведесет;
੬ਅਤੇ ਜ਼ਰਹ ਦੇ ਪੁੱਤਰਾਂ ਵਿੱਚੋਂ, ਯਊਏਲ ਤੇ ਉਨ੍ਹਾਂ ਦੇ ਭਰਾ ਛੇ ਸੌ ਨੱਬੇ
7 А од синова Венијаминових Салуј син Месулама сина Одује, сина Асенујиног,
੭ਅਤੇ ਬਿਨਯਾਮੀਨ ਦੇ ਪੁੱਤਰਾਂ ਵਿੱਚੋਂ ਸੱਲੂ ਮਸ਼ੁੱਲਾਮ ਦਾ ਪੁੱਤਰ, ਹੋਦਵਯਾਹ ਦਾ ਪੁੱਤਰ, ਹਸਨੂਆਹ ਦਾ ਪੁੱਤਰ,
8 И Јевнија син Јероамов, и Ила син Озија сина Махријевог, и Месулам син Сефатије сина Рагуила, сина Ивнијиног;
੮ਤੇ ਯਿਬਨਯਾਹ ਯਰੋਹਾਮ ਦਾ ਪੁੱਤਰ ਤੇ ਏਲਾਹ ਉੱਜ਼ੀ ਦਾ ਪੁੱਤਰ, ਮਿਕਰੀ ਦਾ ਪੁੱਤਰ ਤੇ ਮਸ਼ੁੱਲਾਮ ਸ਼ਫਟਯਾਹ ਦਾ ਪੁੱਤਰ, ਰਊਏਲ ਦਾ ਪੁੱਤਰ, ਯਿਬਨੀਯਾਹ ਦਾ ਪੁੱਤਰ
9 И браће њихове по породицама својим девет стотина педесет и шест; сви беху људи поглавари од породица по домовима отаца својих.
੯ਅਤੇ ਉਨ੍ਹਾਂ ਦੇ ਭਰਾ ਆਪਣੀਆਂ ਪੀੜ੍ਹੀਆਂ ਅਨੁਸਾਰ ਨੌ ਸੌ ਛਿਪੰਜਾ ਸਨ। ਇਹ ਸਾਰੇ ਮਨੁੱਖ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ।
10 А од свештеника: Једаја и Јојарив и Јахин,
੧੦ਅਤੇ ਜਾਜਕਾਂ ਵਿੱਚੋਂ ਯਦਾਯਾਹ ਤੇ ਯਹੋਯਾਰੀਬ ਤੇ ਯਾਕੀਨ
11 И Азарија син Хелкије сина Месулама, сина Садока сина Мерајота, сина Ахитововог, старешина у дому Господњем,
੧੧ਅਤੇ ਅਜ਼ਰਯਾਹ ਹਿਲਕੀਯਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਸਾਦੋਕ ਦਾ ਪੁੱਤਰ, ਮਰਾਯੋਥ ਦਾ ਪੁੱਤਰ, ਅਹੀਟੂਬ ਦਾ ਪੁੱਤਰ, ਪਰਮੇਸ਼ੁਰ ਦੇ ਭਵਨ ਦਾ ਪ੍ਰਧਾਨ
12 И Адаја син Јероама сина Пасхора, сина Малхијиног, и Масај син Адила сина Јазире, сина Месулама, сина Месилемита, сина Имировог;
੧੨ਅਤੇ ਅਦਾਯਾਹ ਯਰੋਹਾਮ ਦਾ ਪੁੱਤਰ, ਪਸ਼ਹੂਰ ਦਾ ਪੁੱਤਰ, ਮਲਕੀਯਾਹ ਦਾ ਪੁੱਤਰ ਅਤੇ ਮਅਸਈ ਅਦੀਏਲ ਦਾ ਪੁੱਤਰ, ਯਹਜ਼ੇਰਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਮਸ਼ਿੱਲੇਮੀਥ ਦਾ ਪੁੱਤਰ, ਇੰਮੇਰ ਦਾ ਪੁੱਤਰ
13 И браће њихове, поглавара отачких домова својих, хиљада и седам стотина и шездесет људи вреднијих на послу у служби у дому Господњем.
੧੩ਅਤੇ ਉਨ੍ਹਾਂ ਦੇ ਭਰਾ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਇੱਕ ਹਜ਼ਾਰ ਸੱਤ ਸੌ ਸੱਠ ਸਨ ਜਿਹੜੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਦੇ ਕਾਰਜ ਲਈ ਬਹੁਤ ਕੁਸ਼ਲ ਸਨ।
14 А од Левита Семија син Асува, сина Азрикама, сина Асавијиног, између синова Мераријевих;
੧੪ਅਤੇ ਲੇਵੀਆਂ ਵਿੱਚੋਂ, ਸ਼ਮਅਯਾਹ ਹਸ਼ੂਬ ਦਾ ਪੁੱਤਰ, ਅਜ਼ਰੀਕਾਮ ਦਾ ਪੁੱਤਰ, ਹਸ਼ਬਯਾਹ ਦਾ ਪੁੱਤਰ, ਮਰਾਰੀ ਦੇ ਪੁੱਤਰਾਂ ਵਿੱਚੋਂ
15 И Ваквакар и Ерес и Галал и Матанија, син Михе сина Захрија, сина Асафовог;
੧੫ਅਤੇ ਬਕਬੱਕਰ, ਹਰਸ਼ ਤੇ ਗਾਲਾਲ ਤੇ ਮੱਤਨਯਾਹ ਮੀਕਾ ਦਾ ਪੁੱਤਰ, ਜ਼ਿਕਰੀ ਦਾ ਪੁੱਤਰ, ਆਸਾਫ਼ ਦਾ ਪੁੱਤਰ
16 И Овадија син Семеје сина Галала, сина Једутуновог, и Варахија син Асе сина Елканиног, који становаше у селима нетофатским.
੧੬ਅਤੇ ਓਬਦਯਾਹ ਸ਼ਮਅਯਾਹ ਦਾ ਪੁੱਤਰ, ਗਾਲਾਲ ਦਾ ਪੁੱਤਰ, ਯਦੂਥੂਨ ਦਾ ਪੁੱਤਰ ਅਤੇ ਬਰਕਯਾਹ ਆਸਾ ਦਾ ਪੁੱਤਰ, ਅਲਕਾਨਾਹ ਦੇ ਪੁੱਤਰ ਜਿਹੜੇ ਨਟੋਫਾਥੀਆਂ ਦੇ ਪਿੰਡਾਂ ਵਿੱਚ ਵੱਸਦੇ ਸਨ।
17 И вратари: Салум и Акув и Талмон и Ахиман, и браћа њихова; а Салум беше поглавар.
੧੭ਅਤੇ ਕਰਬਾਨ ਇਹ ਸਨ, ਸ਼ੱਲੂਮ ਤੇ ਅੱਕੂਬ ਤੇ ਤਲਮੋਨ ਤੇ ਅਹੀਮਾਨ ਤੇ ਉਨ੍ਹਾਂ ਦਾ ਭਰਾ ਸ਼ੱਲੂਮ ਮੁਖੀਆ ਸੀ
18 Он до сада беше на вратима царским к истоку; то беху вратари по четама синова Левијевих.
੧੮ਅਤੇ ਹੁਣ ਤੱਕ ਓਹ ਪਾਤਸ਼ਾਹ ਦੇ ਫਾਟਕ ਕੋਲ ਚੜਦੇ ਪਾਸੇ ਰਹਿੰਦੇ ਸਨ। ਓਹ ਲੇਵੀਆਂ ਦੇ ਡੇਰੇ ਵਿੱਚ ਦਰਬਾਨ ਸਨ
19 А Салум син Кореја сина Евијасафа, сина Корејевог, и браћа његова од дома оца његовог, синови Корејеви, у послу службеном чуваху прагове код шатора, као што оци њихови у логору Господњем чуваху улазак;
੧੯ਅਤੇ ਸ਼ੱਲੂਮ ਕੋਰੇ ਦਾ ਪੁੱਤਰ, ਅਬਯਾਸਾਫ ਦਾ ਪੁੱਤਰ, ਕੋਰਹ ਦਾ ਪੁੱਤਰ ਤੇ ਉਹ ਦੇ ਭਰਾ ਜਿਹੜੇ ਉਹ ਦੇ ਪਿਤਾ ਦੇ ਘਰਾਣੇ ਦੇ ਕਾਰਹੀ ਸਨ ਉਪਾਸਨਾ ਦੇ ਕੰਮ ਉੱਤੇ ਸਨ ਤੇ ਤੰਬੂ ਦੇ ਦਰਵਾਜ਼ੇ ਦੇ ਰਾਖੇ ਸਨ ਅਤੇ ਉਨ੍ਹਾਂ ਦੇ ਪਿਤਾ ਦਾਦੇ ਯਹੋਵਾਹ ਦੇ ਡੇਰੇ ਦੇ ਦਰਵਾਜ਼ੇ ਦੇ ਰਾਖੇ ਹੋਏ ਸਨ
20 А над њима беше старешина Финес, син Елеазаров, и Господ беше с њим.
੨੦ਅਤੇ ਫ਼ੀਨਹਾਸ ਅਲਆਜ਼ਾਰ ਦਾ ਪੁੱਤਰ ਪਹਿਲੇ ਸਮੇਂ ਵਿੱਚ ਉਨ੍ਹਾਂ ਦਾ ਹਾਕਮ ਸੀ ਤੇ ਯਹੋਵਾਹ ਉਹ ਦੇ ਨਾਲ ਸੀ
21 Захарија син Меселемијин беше вратар шатора од састанка.
੨੧ਅਤੇ ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ ਮੰਡਲੀ ਦੇ ਤੰਬੂ ਦੇ ਫਾਟਕ ਦਾ ਦਰਬਾਨ ਸੀ
22 Свих ових изабраних за вратаре на праговима беше двеста и дванаест; бише пописани по селима својим; Давид и Самуило виделац поставише их ради верности њихове,
੨੨ਜਿੰਨੇ ਦਰਵਾਜ਼ਿਆਂ ਦੇ ਦਰਬਾਨ ਹੋਣ ਲਈ ਚੁਣੇ ਗਏ ਦੋ ਸੌ ਬਾਰਾਂ ਸਨ। ਇਹ ਆਪਣੀਆਂ ਕੁਲਪੱਤ੍ਰੀਆਂ ਅਨੁਸਾਰ ਆਪਣਿਆਂ ਪਿੰਡਾਂ ਵਿੱਚ ਗਿਣੇ ਹੋਏ ਸਨ ਜਿਨ੍ਹਾਂ ਨੂੰ ਦਾਊਦ ਤੇ ਸਮੂਏਲ ਅਗੰਮ ਗਿਆਨੀ ਨੇ ਉਨ੍ਹਾਂ ਦੀ ਮਿੱਥੀ ਹੋਈ ਜ਼ਿੰਮੇਵਾਰੀ ਉੱਤੇ ਥਾਪਿਆ
23 Да они и синови њихови чувају стражу на вратима дома Господњег, дома од шатора.
੨੩ਐਉਂ ਓਹ ਤੇ ਉਨ੍ਹਾਂ ਦੇ ਪੁੱਤਰ ਯਹੋਵਾਹ ਦੇ ਭਵਨ ਦੀ ਅਰਥਾਤ ਤੰਬੂ ਦੇ ਭਵਨ ਦੀ ਰਾਖੀ ਪਹਿਰਿਆਂ ਅਨੁਸਾਰ ਕਰਦੇ ਸਨ
24 На четири стране беху вратари: на истоку, на западу, на југу и на северу.
੨੪ਚਾਰੋਂ ਪਾਸੇ ਪੂਰਬ, ਪੱਛਮ, ਉੱਤਰ, ਦੱਖਣ ਵੱਲ ਦਰਬਾਨ ਸਨ
25 И браћа њихова по селима својим долажаху сваких седам дана за своје време да су с њима.
੨੫ਅਤੇ ਉਨ੍ਹਾਂ ਦੇ ਭਰਾ ਜਿਹੜੇ ਉਨ੍ਹਾਂ ਦੇ ਪਿੰਡਾਂ ਵਿੱਚ ਸਨ ਹਰ ਹਫ਼ਤੇ ਵਾਰੋ-ਵਾਰੀ ਉਨ੍ਹਾਂ ਦੇ ਨਾਲ ਬੈਠਣ ਆਉਂਦੇ ਸਨ
26 Јер у служби беху свагда четири прва вратара, Левита, и беху постављени над клетима и над ризницама дома Божјег.
੨੬ਕਿਉਂ ਜੋ ਉਹ ਚਾਰ ਮੁੱਖ ਦਰਬਾਨ ਜਿਹੜੇ ਲੇਵੀ ਸਨ, ਇੱਕ ਜ਼ਿੰਮੇਵਾਰ ਅਹੁਦੇ ਵਿੱਚ ਸਨ ਅਤੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਅਤੇ ਖਜ਼ਾਨਿਆਂ ਉੱਤੇ ਸਨ
27 И око дома Божијег ноћиваху, јер на њима беше стража и дужни беху отворити свако јутро.
੨੭ਅਤੇ ਓਹ ਪਰਮੇਸ਼ੁਰ ਦੇ ਭਵਨ ਦੇ ਆਲੇ-ਦੁਆਲੇ ਟਿਕਿਆ ਕਰਦੇ ਸਨ ਕਿਉਂ ਜੋ ਉਹ ਦੀ ਜ਼ਿੰਮੇਵਾਰੀ ਉਨ੍ਹਾਂ ਉੱਤੇ ਸੀ ਅਤੇ ਹਰ ਪਰਭਾਤ ਵੇਲੇ ਉਸ ਦਾ ਖੋਲ੍ਹਣਾ ਉਨ੍ਹਾਂ ਦੇ ਜਿਮੇਂ ਲੱਗਾ ਹੋਇਆ ਸੀ।
28 И неки од њих беху над посуђем службеним, јер га на број уношаху и на број изношаху.
੨੮ਅਤੇ ਉਨ੍ਹਾਂ ਵਿੱਚੋਂ ਕਈ ਉਪਾਸਨਾ ਦੇ ਭਾਂਡਿਆਂ ਉੱਤੇ ਥਾਪੇ ਹੋਏ ਸਨ ਕਿਉਂਕਿ ਓਹ ਉਨ੍ਹਾਂ ਨੂੰ ਗਿਣ ਕੇ ਅੰਦਰ ਲਿਆਉਂਦੇ ਤੇ ਗਿਣ ਕੇ ਬਾਹਰ ਲੈ ਜਾਂਦੇ ਸਨ
29 А неки од њих беху постављени над другим стварима и над свим стварима посвећеним, над брашном и вином и уљем и кадом и мирисима.
੨੯ਅਤੇ ਕਈ ਉਨ੍ਹਾਂ ਵਿੱਚੋਂ ਵੀ ਸਮਾਨ ਉੱਤੇ, ਪਵਿੱਤਰ ਸਥਾਨ ਦੇ ਸਾਰੇ ਭਾਂਡਿਆਂ ਉੱਤੇ, ਮੈਦੇ, ਦਾਖ਼ਰਸ, ਤੇਲ, ਧੂਪ ਅਤੇ ਮਸਾਲੇ ਉੱਤੇ ਥਾਪੇ ਹੋਏ ਸਨ
30 А неки синови свештенички готовљаху маст од тих мириса.
੩੦ਅਤੇ ਜਾਜਕ ਦੇ ਪੁੱਤਰਾਂ ਵਿੱਚੋਂ ਕਈ ਸੁਗੰਧੀਆਂ ਦੇ ਮਸਾਲਿਆਂ ਦਾ ਕੰਮ ਕਰਦੇ ਸਨ
31 А Мататија између Левита, првенац Салумов од породице Корејеве, беше над стварима које се пеку у тави.
੩੧ਅਤੇ ਮੱਤਿਥਯਾਹ ਲੇਵੀਆਂ ਵਿੱਚੋਂ ਜਿਹੜਾ ਕਾਰਹੀ ਸ਼ੱਲੂਮ ਦਾ ਪਹਿਲੌਠਾ ਸੀ ਤਵਿਆਂ ਦੀਆਂ ਰੋਟੀਆਂ ਉੱਤੇ ਜ਼ਿੰਮੇਵਾਰੀ ਰੱਖਦਾ ਸੀ
32 А између синова Катових, браће њихове, беху неки над хлебом постављеним, готовећи га сваке суботе.
੩੨ਅਤੇ ਕਹਾਥੀਆਂ ਦੇ ਭਰਾਵਾਂ ਵਿੱਚੋਂ ਕਈ ਚੜਾਵੇ ਦੀ ਰੋਟੀ ਉੱਤੇ ਜ਼ਿੰਮੇਵਾਰ ਸਨ ਕਿ ਹਰ ਸਬਤ ਉਹ ਨੂੰ ਤਿਆਰ ਕਰਨ।
33 Између њих беху и певачи поглавари домова отачких међу Левитима, који становаху по клетима без другог посла, јер дан и ноћ беху у свом послу.
੩੩ਅਤੇ ਇਹ ਉਹ ਗਵੱਯੇ ਸਨ ਜਿਹੜੇ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਕੋਠੜੀਆਂ ਦੇ ਵਿੱਚ ਰਹਿ ਕੇ ਦੂਜੇ ਦੇ ਕੰਮ ਤੋਂ ਅੱਡ ਸਨ, ਕਿਉਂ ਜੋ ਉਹ ਰਾਤ-ਦਿਨ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਸਨ
34 То су поглавари домова отачких међу Левитима, по породицама својим, поглавари, и живљаху у Јерусалиму.
੩੪ਇਹ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਆਪਣੀਆਂ ਪੀੜ੍ਹੀਆਂ ਵਿੱਚ ਮੁਖੀਏ ਰਹੇ। ਇਹ ਯਰੂਸ਼ਲਮ ਵਿੱਚ ਵੱਸਦੇ ਸਨ।
35 А у Гаваону становаше Јехило, отац Гаваону; а име жени његовој беше Маха;
੩੫ਗਿਬਓਨ ਵਿੱਚ ਗਿਬਓਨ ਦਾ ਪਿਤਾ ਯਈਏਲ ਵੱਸਦਾ ਸੀ, ਉਹ ਦੀ ਪਤਨੀ ਦਾ ਨਾਮ ਮਅਕਾਹ ਸੀ।
36 А син му првенац беше Авдон, па Сур и Кис и Вал и Нир и Надав,
੩੬ਉਹ ਦਾ ਪਹਿਲੌਠਾ ਪੁੱਤਰ ਅਬਦੋਨ ਸੀ ਫੇਰ ਸੂਰ ਤੇ ਕੀਸ਼ ਤੇ ਬਆਲ ਤੇ ਨੇਰ ਤੇ ਨਾਦਾਬ
37 И Гедор, и Ахајо и Захарија и Милкот;
੩੭ਅਤੇ ਗਦੋਰ ਤੇ ਅਹਯੋ ਤੇ ਜ਼ਕਰਯਾਹ ਤੇ ਮਿਕਲੋਥ
38 А Миклот роди Симеана; и они наставаху према браћи својој у Јерусалиму с браћом својом.
੩੮ਅਤੇ ਮਿਕਲੋਥ ਤੋਂ ਸ਼ਿਮਆਮ ਜੰਮਿਆ ਅਤੇ ਉਹ ਵੀ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਨਾਲ ਆਹਮੋ-ਸਾਹਮਣੇ ਵੱਸਦੇ ਸਨ।
39 А Нир роди Киса; а Кис роди Саула; а Саул роди Јонатана и Малхисуја и Авинадава и Есвала.
੩੯ਅਤੇ ਨੇਰ ਤੋਂ ਕੀਸ਼ ਜੰਮਿਆ ਅਤੇ ਕੀਸ਼ ਤੋਂ ਸ਼ਾਊਲ ਜੰਮਿਆ ਅਤੇ ਸ਼ਾਊਲ ਤੋਂ ਯੋਨਾਥਾਨ, ਮਲਕੀਸ਼ੂਆ, ਅਬੀਨਾਦਾਬ ਅਤੇ ਅਸ਼ਬਅਲ ਜੰਮੇ
40 И син Јонатанов беше Меривал; а Меривал роди Миху.
੪੦ਅਤੇ ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਅਤੇ ਮਰੀਬ-ਬਅਲ ਤੋਂ ਮੀਕਾਹ ਜੰਮਿਆ
41 А синови Мишини беху: Фитон и Мелех и Тареја.
੪੧ਅਤੇ ਮੀਕਾਹ ਦੇ ਪੁੱਤਰ, ਪੀਥੋਨ ਤੇ ਮਲਕ ਤੇ ਤਹਰੇਆ
42 А Ахаз роди Јару; а Јара роди Алемета и Азмавета и Зимрија; а Зимрија роди Мосу;
੪੨ਅਤੇ ਆਹਾਜ਼ ਤੋਂ ਯਾਰਾਹ ਜੰਮਿਆ ਤੇ ਯਾਰਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆ
43 А Моса роди Винеју; а његов син беше Рефаја, а његов син Елеаса, а његов син Асило.
੪੩ਅਤੇ ਮੋਸਾ ਤੋਂ ਬਿਨਆ ਜੰਮਿਆ ਅਤੇ ਰਫ਼ਾਯਾਹ ਉਹ ਦਾ ਪੁੱਤਰ, ਅਲਾਸਾਹ ਉਹ ਦਾ ਪੁੱਤਰ, ਆਸੇਲ ਉਹ ਦਾ ਪੁੱਤਰ
44 Асило пак имаше шест синова, којима су имена: Азрикам, Вохеруј и Исмаило и Сеарија и Овадија и Анан. То су синови Асилови.
੪੪ਅਤੇ ਆਸੇਲ ਦੇ ਛੇ ਪੁੱਤਰ ਸਨ ਜਿਨ੍ਹਾਂ ਦੇ ਨਾਮ ਇਹ ਸਨ, ਅਜ਼ਰੀਕਾਮ, ਬੋਕਰੂ ਤੇ ਇਸਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਾਨ। ਇਹ ਸਾਰੇ ਆਸੇਲ ਦੇ ਪੁੱਤਰ ਸਨ।