< 1 Књига дневника 11 >
1 И сабраше се сви Израиљци к Давиду у Хеврон, и рекоше: Ево, ми смо кост твоја и тело твоје.
੧ਸਾਰੇ ਇਸਰਾਏਲੀ ਹਬਰੋਨ ਵਿੱਚ ਦਾਊਦ ਕੋਲ ਇਕੱਠੇ ਹੋਏ ਅਤੇ ਉਸ ਨੂੰ ਆਖਿਆ, ਵੇਖੋ, ਅਸੀਂ ਤਾਂ ਤੁਹਾਡੀ ਹੀ ਹੱਡੀ ਅਤੇ ਮਾਸ ਹਾਂ
2 И пре, док Саул беше цар ти си одводио и доводио Израиља; и Господ Бог твој рекао ти је: Ти ћеш пасти народ мој Израиља; и ти ћеш бити вођ народу мом Израиљу.
੨ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ ਵੀ ਜਦੋਂ ਸ਼ਾਊਲ ਸਾਡਾ ਰਾਜਾ ਸੀ ਤਦ ਤੁਸੀਂ ਹੀ ਇਸਰਾਏਲ ਦੀ ਅਗਵਾਈ ਕੀਤੀ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤਹਾਨੂੰ ਆਖਿਆ ਕਿ ਤੂੰ ਮੇਰੀ ਪਰਜਾ ਇਸਰਾਏਲ ਦਾ ਚਰਵਾਹਾ ਹੋਵੇਂਗਾ ਅਤੇ ਤੂੰ ਹੀ ਮੇਰੀ ਪਰਜਾ ਇਸਰਾਏਲ ਉੱਤੇ ਪ੍ਰਧਾਨ ਹੋਵੇਂਗਾ।
3 Тако дођоше све старешине Израиљеве к цару у Хеврон, и учини с њима Давид веру у Хеврону пред Господом, и помазаше Давида за цара над Израиљем као што беше рекао Господ преко Самуила.
੩ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਰਾਜਾ ਦੇ ਕੋਲ ਆਏ ਅਤੇ ਦਾਊਦ ਨੇ ਹਬਰੋਨ ਵਿੱਚ ਯਹੋਵਾਹ ਦੇ ਅੱਗੇ ਉਨ੍ਹਾਂ ਦੇ ਨਾਲ ਵਾਇਦਾ ਕੀਤਾ ਤਾਂ ਉਨ੍ਹਾਂ ਨੇ ਦਾਊਦ ਨੂੰ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ, ਜਿਵੇਂ ਯਹੋਵਾਹ ਦਾ ਬਚਨ ਸਮੂਏਲ ਦੇ ਰਾਹੀਂ ਆਇਆ।
4 Потом отиде Давид са свим Израиљем на Јерусалим, а то је Јевус, јер онде беху Јевусеји, који живљаху у оној земљи.
੪ਅਤੇ ਦਾਊਦ ਅਤੇ ਸਾਰੇ ਇਸਰਾਏਲ ਯਰੂਸ਼ਲਮ ਨੂੰ ਜਿਸ ਨੂੰ ਯਬੂਸ ਵੀ ਆਖਦੇ ਹਨ, ਗਏ ਅਤੇ ਉੱਥੇ ਉਸ ਭੂਮੀ ਦੇ ਵਸਨੀਕ ਯਬੂਸੀ ਲੋਕ ਸਨ
5 И рекоше Јевушани Давиду: Нећеш ући овамо. Али Давид узе кулу Сион, то је град Давидов.
੫ਅਤੇ ਯਬੂਸ ਦੇ ਵਸਨੀਕਾਂ ਨੇ ਦਾਊਦ ਨੂੰ ਆਖਿਆ ਕਿ ਤੇਰਾ ਆਉਣਾ ਇੱਥੇ ਨਾ ਹੋਵੇਗਾ, ਪਰ ਦਾਊਦ ਨੇ ਸੀਯੋਨ ਦਾ ਗੜ੍ਹ ਆਪਣੇ ਵੱਸ ਕਰ ਲਿਆ ਅਤੇ ਉਹ ਦਾਊਦ ਦਾ ਨਗਰ ਹੋਇਆ
6 Јер Давид рече: Ко први надбије Јевусеје, биће кнез и војвода. И Јоав, син Серујин изиђе први, и поста кнез.
੬ਅਤੇ ਦਾਊਦ ਨੇ ਆਖਿਆ, ਜੋ ਕੋਈ ਪਹਿਲਾਂ ਯਬੂਸੀਆਂ ਨੂੰ ਮਾਰ ਲਵੇਗਾ, ਉਹੋ ਪ੍ਰਧਾਨ ਸਰਦਾਰ ਹੋਵੇਗਾ, ਤਾਂ ਸਰੂਯਾਹ ਦੇ ਪੁੱਤਰ ਯੋਆਬ ਨੇ ਪਹਿਲਾਂ ਚੜਾਈ ਕੀਤੀ ਅਤੇ ਮੁਖੀਆ ਹੋਇਆ।
7 После сеђаше Давид у том граду, зато га прозваше град Давидов.
੭ਦਾਊਦ ਉਸ ਗੜ੍ਹ ਵਿੱਚ ਰਹਿਣ ਲੱਗਾ, ਇਸ ਲਈ ਉਹ ਉਸ ਨੂੰ ਦਾਊਦ ਦਾ ਸ਼ਹਿਰ ਕਰਕੇ ਆਖਦੇ ਸਨ
8 И сазида град унаоколо, од Милона унаоколо; а Јоав оправи остатак града.
੮ਅਤੇ ਉਸ ਨੇ ਸ਼ਹਿਰ ਨੂੰ ਚਾਰੇ ਪਾਸਿਓਂ ਬਣਾਇਆ, ਅਰਥਾਤ ਮਿੱਲੋ ਤੋਂ ਲੈ ਕੇ ਚੁਫ਼ੇਰੇ ਤੱਕ ਸ਼ਹਿਰਪਨਾਹ ਬਣਾਈ, ਅਤੇ ਯੋਆਬ ਨੇ ਰਹਿੰਦੇ ਸ਼ਹਿਰ ਨੂੰ ਸਵਾਰਿਆ,
9 И Давид једнако напредоваше и сиљаше се, јер Господ над војскама беше с њим.
੯ਅਤੇ ਦਾਊਦ ਬਹੁਤ ਵੱਧਦਾ ਗਿਆ, ਕਿਉਂ ਜੋ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਅੰਗ-ਸੰਗ ਸੀ।
10 А ово су поглавице међу јунацима Давидовим, који јуначки радише уза њ за царство његово са свим Израиљем да буде цар над Израиљем по речи Господњој;
੧੦ਦਾਊਦ ਦੇ ਸਾਥੀ ਸੂਰਬੀਰਾਂ ਦੇ ਮੁਖੀਏ ਜਿਹੜੇ ਉਹ ਦੇ ਰਾਜ ਵਿੱਚ ਉਹ ਦੇ ਪੱਖ ਵਿੱਚ ਰਹੇ ਸਨ, ਅਤੇ ਜਿਨ੍ਹਾਂ ਨੇ ਸਾਰੇ ਇਸਰਾਏਲ ਨਾਲ ਉਸ ਨੂੰ ਰਾਜਾ ਬਣਾਉਣ ਲਈ ਜੋਰ ਦਿੱਤਾ, ਜਿਹ ਦੀ ਯਹੋਵਾਹ ਨੇ ਇਸਰਾਏਲ ਦੇ ਲਈ ਆਗਿਆ ਦਿੱਤੀ ਸੀ, ਇਹ ਹਨ
11 И ово је број јунака Давидових: Јасовеам син Ахмонијев, први између тридесет; он махну копљем својим на три стотине, и поби их у једанпут.
੧੧ਅਤੇ ਦਾਊਦ ਦੇ ਸੂਰਮਿਆਂ ਦੀ ਗਿਣਤੀ ਇਹ ਹੈ, ਹਕਮੋਨੀ ਦਾ ਪੁੱਤਰ ਯਾਸ਼ਾਬਆਮ ਸੂਬੇਦਾਰਾਂ ਦਾ ਮੁਖੀਆ ਜਿਸ ਨੇ ਤਿੰਨ ਸੌ ਮਨੁੱਖਾਂ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਨੂੰ ਇੱਕੋ ਵਾਰ ਮਾਰ ਸੁੱਟਿਆ
12 А за њим Елеазар, син Додов Ахошанин, он беше један од три јунака.
੧੨ਉਹ ਦੇ ਪਿੱਛੋਂ ਦੋਦੋ ਦਾ ਪੁੱਤਰ ਅਲਆਜ਼ਾਰ ਅਹੋਹੀ ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਇੱਕ ਸੀ,
13 Он беше с Давидом у Фас-Дамиму, кад се Филистеји скупише на бој; и онде беше њива пуна јечма, и народ побеже од Филистеја,
੧੩ਉਹ ਦਾਊਦ ਦੇ ਨਾਲ ਫਸਦੰਮੀਮ ਵਿੱਚ ਸੀ, ਅਤੇ ਉੱਥੇ ਫ਼ਲਿਸਤੀ ਯੁੱਧ ਕਰਨ ਨੂੰ ਇਕੱਠੇ ਹੋਏ ਸਨ ਅਤੇ ਉੱਥੇ ਇੱਕ ਟੁੱਕੜਾ ਪੈਲੀ ਦਾ ਜੌਂਵਾਂ ਨਾਲ ਭਰਿਆ ਹੋਇਆ ਸੀ ਅਤੇ ਲੋਕ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ,
14 А они стадоше усред њиве, и одбранише је побивши Филистеје; и Господ даде избављење велико.
੧੪ਪਰ ਉਨ੍ਹਾਂ ਉਸ ਪੈਲੀ ਦੇ ਵਿਚਕਾਰ ਖੜ੍ਹੇ ਹੋ ਕੇ ਉਸ ਨੂੰ ਬਚਾਇਆ, ਅਤੇ ਫ਼ਲਿਸਤੀਆਂ ਨੂੰ ਵੱਢ ਸੁੱਟਿਆ, ਸੋ ਯਹੋਵਾਹ ਨੇ ਉਨ੍ਹਾਂ ਨੂੰ ਇਸ ਜਿੱਤ ਤੋਂ ਵੱਡਾ ਛੁਟਕਾਰਾ ਦਿੱਤਾ।
15 И та три прва између тридесет сиђоше ка стени к Давиду у пећину Одоламску, кад војска филистејска стајаше у логору у долини рафајској.
੧੫ਅਤੇ ਉਨ੍ਹਾਂ ਤੀਹ ਸਰਦਾਰਾਂ ਵਿੱਚੋਂ ਇਹ ਤਿੰਨ ਨਿੱਕਲ ਕੇ ਪਰਬਤ ਤੇ ਅਦੁੱਲਾਮ ਦੀ ਗੁਫ਼ਾ ਵਿੱਚ ਦਾਊਦ ਕੋਲ ਆਏ ਅਤੇ ਫ਼ਲਿਸਤੀਆਂ ਦੀ ਸੈਨਾਂ ਨੇ ਰਫ਼ਾਈਮ ਦੀ ਘਾਟੀ ਵਿੱਚ ਛਾਉਣੀ ਪਾਈ ਹੋਈ ਸੀ
16 А Давид беше онда у граду, а стража филистејска беше тада у Витлејему.
੧੬ਦਾਊਦ ਉਸ ਵੇਲੇ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਛਾਉਣੀ ਉਸ ਸਮੇਂ ਬੈਤਲਹਮ ਵਿੱਚ ਸੀ
17 И Давид зажеле и рече: Ко би ми донео воде да пијем из студенца витлејемског што је код врата?
੧੭ਅਤੇ ਦਾਊਦ ਨੇ ਤਰਸਦਿਆਂ ਹੋਇਆਂ ਆਖਿਆ, ਕਾਸ਼! ਕਿ ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਇੱਕ ਘੁੱਟ ਪਾਣੀ ਪਿਲਾਵੇ, ਜਿਹੜਾ ਫਾਟਕ ਦੇ ਕੋਲ ਹੈ
18 Тада та тројица продреше кроз логор филистејски, и захватише воде из студенца витлејемског који је код врата, и донесоше и дадоше Давиду; а Давид не хте пити, него је изли Господу.
੧੮ਤਦ ਉਨ੍ਹਾਂ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਲਹਮ ਦੇ ਖੂਹ ਤੋਂ ਪਾਣੀ ਭਰਿਆ ਜਿਹੜਾ ਫਾਟਕ ਉੱਤੇ ਸੀ ਅਤੇ ਦਾਊਦ ਨੂੰ ਲਿਆ ਦਿੱਤਾ, ਪਰ ਉਸ ਨੇ ਨਾ ਪੀਤਾ ਸਗੋਂ ਉਸ ਨੂੰ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ
19 И рече: Не дао ми Бог мој да то учиним! Еда ли ћу пити крв тих људи који не марише за живот свој? Јер је донесоше не марећи за живот свој. И не хте је пити. То учинише та три јунака.
੧੯ਅਤੇ ਆਖਿਆ, ਹੇ ਪਰਮੇਸ਼ੁਰ, ਇਹ ਮੇਰੇ ਤੋਂ ਦੂਰ ਹੋਵੇ, ਜੋ ਮੈਂ ਇਹ ਕੰਮ ਕਰਾਂ, ਕੀ ਮੈਂ ਇਨ੍ਹਾਂ ਲੋਕਾਂ ਦਾ ਲਹੂ ਪੀਵਾਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਨੂੰ ਹਥੇਲੀ ਉੱਤੇ ਧਰਿਆ ਹੈ? ਕਿਉਂ ਜੋ ਉਹ ਆਪਣੀ ਜਾਨ ਨੂੰ ਤਲੀ ਉੱਤੇ ਰੱਖ ਕੇ ਇਸ ਨੂੰ ਲਿਆਏ, ਇਸ ਲਈ ਉਸ ਨੇ ਉਹ ਨੂੰ ਪੀਣ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਦੇ ਕੰਮ ਇਨ੍ਹਾਂ ਤਿੰਨ ਸੂਰਮਿਆਂ ਨੇ ਕੀਤੇ।
20 И Ависај брат Јоавов беше први између тројице. И он махну копљем својим на три стотине, и поби их, и прослави се међу тројицом;
੨੦ਅਤੇ ਯੋਆਬ ਦਾ ਭਰਾ ਅਬੀਸ਼ਈ ਉਨ੍ਹਾਂ ਤਿੰਨਾਂ ਵਿੱਚੋਂ ਮੁਖੀਆ ਸੀ ਕਿਉਂ ਜੋ ਉਸ ਨੇ ਤਿੰਨ ਸੌ ਜਣਿਆਂ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ, ਤਾਂ ਉਹ ਇਨ੍ਹਾਂ ਤਿੰਨਾਂ ਦੇ ਵਿੱਚੋਂ ਨਾਮੀ ਬਣਿਆ।
21 Међу тројицом беше славнији од друге двојице и беше им поглавица; али оне тројице не стиже.
੨੧ਉਨ੍ਹਾਂ ਤਿੰਨਾਂ ਦੇ ਵਿੱਚ ਇਹ ਉਨ੍ਹਾਂ ਦੋਹਾਂ ਨਾਲੋਂ ਜ਼ਿਆਦਾ ਪਤਵੰਤਾ ਸੀ ਅਤੇ ਉਨ੍ਹਾਂ ਦਾ ਪ੍ਰਧਾਨ ਹੋਇਆ ਪਰ ਉਹ ਉਨ੍ਹਾਂ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ।
22 Венаја син Јодајев, син човека јунака из Касеила, који учини велика дела, он погуби два јунака моавска, и сишав уби лава у јами кад беше снег.
੨੨ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਜਿਹੜਾ ਇੱਕ ਕਬਸਿਏਲੀ ਸੂਰਮੇ ਦਾ ਪੁੱਤਰ ਸੀ ਜਿਸ ਨੇ ਵੱਡੀ ਬਹਾਦੁਰੀ ਦੇ ਕੰਮ ਕੀਤੇ ਸਨ, ਉਸ ਨੇ ਮੋਆਬ ਦੇ ਦੋ ਸ਼ੇਰ ਵਰਗੇ ਜੁਆਨਾਂ ਨੂੰ ਅਤੇ ਬਰਫ਼ ਦੀ ਰੁੱਤ ਵਿੱਚ ਇੱਕ ਟੋਏ ਦੇ ਵਿੱਚ ਜਾ ਕੇ ਇੱਕ ਸ਼ੇਰ ਨੂੰ ਮਾਰ ਸੁੱਟਿਆ
23 Он уби и неког Мисирца високог пет лаката. Имаше Мисирац у руци копље као вратило, а он изиђе на њ са штапом, и истрже Мисирцу копље из руке, и уби га његовим копљем.
੨੩ਅਤੇ ਉਸ ਨੇ ਪੰਜ ਹੱਥ ਦੇ ਇੱਕ ਲੰਮੇ ਮਿਸਰੀ ਜੁਆਨ ਨੂੰ ਜਾਨ ਤੋਂ ਮਾਰ ਦਿੱਤਾ, ਉਸ ਮਿਸਰੀ ਦੇ ਹੱਥ ਵਿੱਚ ਜੁਲਾਹੇ ਦੇ ਸ਼ਤੀਰ ਵਰਗਾ ਇੱਕ ਬਰਛਾ ਸੀ ਪਰ ਉਹ ਇੱਕ ਲਾਠੀ ਲੈ ਕੇ ਉਹ ਦੇ ਕੋਲ ਉਤਰਿਆ ਅਤੇ ਉਹ ਨੇ ਬਰਛਾ ਮਿਸਰੀ ਦੇ ਹੱਥੋਂ ਖੋਹ ਲਿਆ, ਅਤੇ ਉਸੇ ਦੇ ਬਰਛੇ ਨਾਲ ਉਸ ਨੂੰ ਮਾਰ ਸੁੱਟਿਆ।
24 То учини Венаја, син Јодајев, и би славан међу ова три јунака.
੨੪ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਇਹੋ ਜਿਹੇ ਕੰਮ ਕੀਤੇ, ਅਤੇ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚ ਉਸ ਦਾ ਨਾਮ ਸੀ
25 Беше најславнији између тридесеторице, али оне тројице не стиже. И Давид га постави над пратиоцима својим.
੨੫ਵੇਖੋ, ਉਹ ਉਨ੍ਹਾਂ ਤੀਹਾਂ ਨਾਲੋਂ ਵੱਧ ਪਤਵੰਤਾ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ ਅਤੇ ਦਾਊਦ ਨੇ ਉਸ ਨੂੰ ਆਪਣੇ ਰਾਖਿਆਂ ਦਾ ਪ੍ਰਧਾਨ ਨਿਯੁਕਤ ਕੀਤਾ।
26 Јунаци између војника беху: Асаило, брат Јоавов, Елханан, син Додов из Витлејема,
੨੬ਫੌਜਾਂ ਦੇ ਸੂਰਮੇ ਇਹ ਸਨ, ਯੋਆਬ ਦਾ ਭਰਾ ਅਸਾਹੇਲ, ਬੈਤਲਹਮੀ ਦੋਦੋ ਦਾ ਪੁੱਤਰ ਅਲਹਨਾਨ
27 Самот Арорарин, Хелис Фелоњанин,
੨੭ਹਰੋਰੀ ਸ਼ੰਮੋਥ, ਪਲੋਨੀ ਹਲਸ
28 Ира син Икисов из Текује, Авијезер из Анатота,
੨੮ਤਕੋਈ ਇੱਕੇਸ਼ ਦਾ ਪੁੱਤਰ ਈਰਾ, ਅਬੀਅਜ਼ਰ ਅੰਨਥੋਥੀ,
29 Сивехај из Хусата, Илај из Ахоха,
੨੯ਹੁਸ਼ਾਥੀ ਸਿਬਕੀ, ਅਹੋਹੀ ਈਲਈ,
30 Марај из Нетофата, Хелед син Ванин из Нетофата,
੩੦ਨਟੋਫਾਥੀ ਮਹਰਈ, ਨਟੋਫਾਥੀ ਬਆਨਾਹ ਦਾ ਪੁੱਤਰ ਹੇਲਦ
31 Итај, син Ривајев из Гаваје синова Венијаминових, Венаја из Фаратона,
੩੧ਗਿਬਅਹ ਦਾ ਬਿਨਯਾਮੀਨੀ ਰੀਬਈ ਦਾ ਪੁੱਤਰ ਈਥਈ, ਬਨਾਯਾਹ ਪਿਰਾਥੋਨੀ,
32 Урај од потока гаских, Авило из Арвата,
੩੨ਗਾਸ਼ ਦੀਆਂ ਨਦੀਆਂ ਦੇ ਕੋਲ ਦਾ ਹੂਰਈ, ਅਰਬਾਥੀ ਅਬੀਏਲ,
33 Азмавет из Варума, Елијава из Салвона,
੩੩ਬਹਰੂਮੀ ਅਜ਼ਮਾਵਥ, ਅਲਯਹਬਾ ਸ਼ਅਲਬੋਨੀ
34 Синови Асима Гизоњанина, Јонатан син Сагијин Араранин,
੩੪ਗਿਜ਼ੋਨੀ ਹਾਸੇਮ ਦਾ ਪੁੱਤਰ, ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ
35 Ахијам син Сахаров Араранин, Елифар син Уров,
੩੫ਹਰਾਰੀ ਸਾਕਾਰ ਦਾ ਪੁੱਤਰ ਅਹੀਆਮ, ਊਰ ਦਾ ਪੁੱਤਰ ਅਲੀਫਾਲ
36 Ефер из Мехирата, Ахија из Фелона,
੩੬ਮਕੇਰਾਥੀ ਹੇਫ਼ਰ, ਪਲੋਨੀ ਅਹੀਯਾਹ
37 Есро Кармилац, Нарав син Есвајев,
੩੭ਕਰਮਲੀ ਹਸਰੋ, ਅਜ਼ਬਈ ਦਾ ਪੁੱਤਰ ਨਅਰਈ
38 Јоило брат Натанов, Мивар син Агиријев,
੩੮ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਹਾਰ
39 Селек Амонац, Нарај Вироћанин, који ношаше оружје Јоаву, сину Серујином,
੩੯ਅੰਮੋਨੀ ਸਲਕ, ਬੇਰੋਥੀ ਨਹਰਈ, ਸਰੂਯਾਹ ਦੇ ਪੁੱਤਰ ਯੋਆਬ ਦਾ ਸ਼ਸਤਰ ਦਾ ਚੁੱਕਣ ਵਾਲਾ
40 Ира Јетранин, Гарив Јетранин,
੪੦ਈਰਾ ਯਿਥਰੀ ਅਤੇ ਗਾਰੇਬ ਯਿਥਰੀ
41 Урија Хетејин, Завад син Алајев,
੪੧ਹਿੱਤੀ ਊਰਿੱਯਾਹ, ਅਹਲਈ ਦਾ ਪੁੱਤਰ ਜ਼ਾਬਾਦ
42 Адина, син Сизин од синова Рувимових, поглавар синова Рувимових, и тридесет с њим,
੪੨ਰਊਬੇਨੀ ਸ਼ੀਜ਼ਾ ਦਾ ਪੁੱਤਰ ਅਦੀਨਾ ਰਊਬੇਨੀਆਂ ਦਾ ਮੁਖੀਆ ਤੇ ਉਹ ਦੇ ਨਾਲ ਤੀਹ
43 Анан син Масин, и Јосафат из Митне,
੪੩ਮਅਕਾਹ ਦਾ ਪੁੱਤਰ ਹਾਨਾਨ, ਮਿਥਨੀ ਯੋਸ਼ਾਫ਼ਾਤ
44 Озија из Асетрота, Сама и Јехило синови Хотана Ароиранина,
੪੪ਅਸ਼ਤਾਰਾਥੀ ਉੱਜ਼ੀਯਾਹ, ਅਰੋਏਰੀ ਹੋਥਾਮ ਦੇ ਪੁੱਤਰ ਸ਼ਾਮਾ ਤੇ ਯਈਏਲ
45 Једиаило син Симријев и Јоха брат му из Тисе,
੪੫ਸ਼ਿਮਰੀ ਦਾ ਪੁੱਤਰ ਯਦੀਏਲ, ਤੇ ਉਹ ਦਾ ਭਰਾ ਯੋਹਾ, ਤੀਸੀ
46 Елило Мављанин, и Јеривај и Јосавија синови Елнамови, и Јетема Моавац,
੪੬ਮਹਵੀ ਅਲੀਏਲ ਤੇ ਅਲਨਾਮ ਦੇ ਪੁੱਤਰ ਯਿਰੀਬਈ ਤੇ ਯੋਸ਼ਵਯਾਹ ਅਤੇ ਯਿਥਮਾਹ ਮੋਆਬੀ
47 Елило и Овид и Јасило из Месоваје.
੪੭ਅਲੀਏਲ ਤੇ ਓਬੇਦ ਤੇ ਯਅਸੀਏਲ ਮਸੋਬਾਯਾਥੀ।