< ਮਾਰ੍ਕਃ 6 >
1 ਅਨਨ੍ਤਰੰ ਸ ਤਤ੍ਸ੍ਥਾਨਾਤ੍ ਪ੍ਰਸ੍ਥਾਯ ਸ੍ਵਪ੍ਰਦੇਸ਼ਮਾਗਤਃ ਸ਼ਿਸ਼਼੍ਯਾਸ਼੍ਚ ਤਤ੍ਪਸ਼੍ਚਾਦ੍ ਗਤਾਃ|
੧ਫਿਰ ਪ੍ਰਭੂ ਯਿਸੂ ਉੱਥੋਂ ਤੁਰ ਕੇ ਆਪਣੇ ਦੇਸ ਵਿੱਚ ਆਏ ਅਤੇ ਉਹ ਦੇ ਚੇਲੇ ਉਹ ਦੇ ਪਿੱਛੇ ਹੋ ਤੁਰੇ।
2 ਅਥ ਵਿਸ਼੍ਰਾਮਵਾਰੇ ਸਤਿ ਸ ਭਜਨਗ੍ਰੁʼਹੇ ਉਪਦੇਸ਼਼੍ਟੁਮਾਰਬ੍ਧਵਾਨ੍ ਤਤੋ(ਅ)ਨੇਕੇ ਲੋਕਾਸ੍ਤਤ੍ਕਥਾਂ ਸ਼੍ਰੁਤ੍ਵਾ ਵਿਸ੍ਮਿਤ੍ਯ ਜਗਦੁਃ, ਅਸ੍ਯ ਮਨੁਜਸ੍ਯ ਈਦ੍ਰੁʼਸ਼ੀ ਆਸ਼੍ਚਰ੍ੱਯਕ੍ਰਿਯਾ ਕਸ੍ਮਾਜ੍ ਜਾਤਾ? ਤਥਾ ਸ੍ਵਕਰਾਭ੍ਯਾਮ੍ ਇੱਥਮਦ੍ਭੁਤੰ ਕਰ੍ੰਮ ਕਰ੍ੱਤਾਮ੍ ਏਤਸ੍ਮੈ ਕਥੰ ਜ੍ਞਾਨੰ ਦੱਤਮ੍?
੨ਜਦੋਂ ਸਬਤ ਦਾ ਦਿਨ ਆਇਆ ਤਾਂ ਪ੍ਰਭੂ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦੇਣ ਲੱਗੇ ਅਤੇ ਬਹੁਤੇ ਸੁਣ ਕੇ ਹੈਰਾਨ ਹੋਏ ਅਤੇ ਬੋਲੇ ਕਿ ਇਹ ਗੱਲਾਂ ਇਸ ਨੂੰ ਕਿੱਥੋਂ ਆਈਆਂ? ਅਤੇ ਇਹ ਕਿਹੋ ਜਿਹਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ? ਅਤੇ ਇਹ ਕਿਹੋ ਜਿਹੇ ਚਮਤਕਾਰ ਹਨ ਜੋ ਉਹ ਦੇ ਹੱਥੋਂ ਹੁੰਦੇ ਹਨ?
3 ਕਿਮਯੰ ਮਰਿਯਮਃ ਪੁਤ੍ਰਸ੍ਤਜ੍ਞਾ ਨੋ? ਕਿਮਯੰ ਯਾਕੂਬ੍-ਯੋਸਿ-ਯਿਹੁਦਾ-ਸ਼ਿਮੋਨਾਂ ਭ੍ਰਾਤਾ ਨੋ? ਅਸ੍ਯ ਭਗਿਨ੍ਯਃ ਕਿਮਿਹਾਸ੍ਮਾਭਿਃ ਸਹ ਨੋ? ਇੱਥੰ ਤੇ ਤਦਰ੍ਥੇ ਪ੍ਰਤ੍ਯੂਹੰ ਗਤਾਃ|
੩ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤਰ ਅਤੇ ਯਾਕੂਬ, ਯੋਸੇਸ, ਯਹੂਦਾਹ ਅਤੇ ਸ਼ਮਊਨ ਦਾ ਭਰਾ ਅਤੇ ਉਹ ਦੀਆਂ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ? ਸੋ ਉਨ੍ਹਾਂ ਨੇ ਇਸ ਗੱਲ ਤੋਂ ਠੋਕਰ ਖਾਧੀ।
4 ਤਦਾ ਯੀਸ਼ੁਸ੍ਤੇਭ੍ਯੋ(ਅ)ਕਥਯਤ੍ ਸ੍ਵਦੇਸ਼ੰ ਸ੍ਵਕੁਟੁਮ੍ਬਾਨ੍ ਸ੍ਵਪਰਿਜਨਾਂਸ਼੍ਚ ਵਿਨਾ ਕੁਤ੍ਰਾਪਿ ਭਵਿਸ਼਼੍ਯਦ੍ਵਾਦੀ ਅਸਤ੍ਕ੍ਰੁʼਤੋ ਨ ਭਵਤਿ|
੪ਪ੍ਰਭੂ ਯਿਸੂ ਮਸੀਹ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਤੇ ਆਦਰ ਹੁੰਦਾ ਹੈ।
5 ਅਪਰਞ੍ਚ ਤੇਸ਼਼ਾਮਪ੍ਰਤ੍ਯਯਾਤ੍ ਸ ਵਿਸ੍ਮਿਤਃ ਕਿਯਤਾਂ ਰੋਗਿਣਾਂ ਵਪੁਃਸ਼਼ੁ ਹਸ੍ਤਮ੍ ਅਰ੍ਪਯਿਤ੍ਵਾ ਕੇਵਲੰ ਤੇਸ਼਼ਾਮਾਰੋਗ੍ਯਕਰਣਾਦ੍ ਅਨ੍ਯਤ੍ ਕਿਮਪਿ ਚਿਤ੍ਰਕਾਰ੍ੱਯੰ ਕਰ੍ੱਤਾਂ ਨ ਸ਼ਕ੍ਤਃ|
੫ਅਤੇ ਉਹ ਉੱਥੇ ਕੋਈ ਚਮਤਕਾਰ ਨਾ ਵਿਖਾ ਸਕਿਆ ਪਰ ਥੋੜ੍ਹੇ ਜਿਹੇ ਰੋਗੀਆਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ।
6 ਅਥ ਸ ਚਤੁਰ੍ਦਿਕ੍ਸ੍ਥ ਗ੍ਰਾਮਾਨ੍ ਭ੍ਰਮਿਤ੍ਵਾ ਉਪਦਿਸ਼਼੍ਟਵਾਨ੍
੬ਅਤੇ ਪ੍ਰਭੂ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਹੈਰਾਨ ਹੋਇਆ ਅਤੇ ਉਹ ਆਲੇ-ਦੁਆਲੇ ਦੇ ਪਿੰਡਾਂ ਵਿੱਚ ਉਪਦੇਸ਼ ਦਿੰਦਾ ਰਿਹਾ।
7 ਦ੍ਵਾਦਸ਼ਸ਼ਿਸ਼਼੍ਯਾਨ੍ ਆਹੂਯ ਅਮੇਧ੍ਯਭੂਤਾਨ੍ ਵਸ਼ੀਕਰ੍ੱਤਾਂ ਸ਼ਕ੍ਤਿੰ ਦੱਤ੍ਵਾ ਤੇਸ਼਼ਾਂ ਦ੍ਵੌ ਦ੍ਵੌ ਜਨੋ ਪ੍ਰੇਸ਼਼ਿਤਵਾਨ੍|
੭ਫੇਰ ਪ੍ਰਭੂ ਯਿਸੂ ਨੇ ਉਨ੍ਹਾਂ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਦੋ-ਦੋ ਕਰ ਕੇ ਭੇਜਿਆ ਅਤੇ ਉਸ ਨੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ।
8 ਪੁਨਰਿਤ੍ਯਾਦਿਸ਼ਦ੍ ਯੂਯਮ੍ ਏਕੈਕਾਂ ਯਸ਼਼੍ਟਿੰ ਵਿਨਾ ਵਸ੍ਤ੍ਰਸੰਪੁਟਃ ਪੂਪਃ ਕਟਿਬਨ੍ਧੇ ਤਾਮ੍ਰਖਣ੍ਡਞ੍ਚ ਏਸ਼਼ਾਂ ਕਿਮਪਿ ਮਾ ਗ੍ਰਹ੍ਲੀਤ,
੮ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਰਾਹ ਦੇ ਲਈ ਲਾਠੀ ਤੋਂ ਬਿਨ੍ਹਾਂ ਹੋਰ ਕੁਝ ਨਾ ਲਓ, ਨਾ ਰੋਟੀ, ਨਾ ਝੋਲਾ, ਅਤੇ ਨਾ ਜੇਬ ਵਿੱਚ ਪੈਸੇ
9 ਮਾਰ੍ਗਯਾਤ੍ਰਾਯੈ ਪਾਦੇਸ਼਼ੂਪਾਨਹੌ ਦੱਤ੍ਵਾ ਦ੍ਵੇ ਉੱਤਰੀਯੇ ਮਾ ਪਰਿਧਦ੍ੱਵੰ|
੯ਪਰ ਜੁੱਤੀ ਪਾਓ ਅਤੇ ਦੋ ਕੁੜਤੇ ਨਾ ਲਵੋ।
10 ਅਪਰਮਪ੍ਯੁਕ੍ਤੰ ਤੇਨ ਯੂਯੰ ਯਸ੍ਯਾਂ ਪੁਰ੍ੱਯਾਂ ਯਸ੍ਯ ਨਿਵੇਸ਼ਨੰ ਪ੍ਰਵੇਕ੍ਸ਼਼੍ਯਥ ਤਾਂ ਪੁਰੀਂ ਯਾਵੰਨ ਤ੍ਯਕ੍ਸ਼਼੍ਯਥ ਤਾਵਤ੍ ਤੰਨਿਵੇਸ਼ਨੇ ਸ੍ਥਾਸ੍ਯਥ|
੧੦ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿੱਥੇ ਕਿਤੇ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਜਿੰਨਾਂ ਚਿਰ ਉੱਥੋਂ ਨਾ ਤੁਰੋ, ਉੱਥੇ ਹੀ ਟਿਕੋ।
11 ਤਤ੍ਰ ਯਦਿ ਕੇਪਿ ਯੁਸ਼਼੍ਮਾਕਮਾਤਿਥ੍ਯੰ ਨ ਵਿਦਧਤਿ ਯੁਸ਼਼੍ਮਾਕੰ ਕਥਾਸ਼੍ਚ ਨ ਸ਼੍ਰੁʼਣ੍ਵਨ੍ਤਿ ਤਰ੍ਹਿ ਤਤ੍ਸ੍ਥਾਨਾਤ੍ ਪ੍ਰਸ੍ਥਾਨਸਮਯੇ ਤੇਸ਼਼ਾਂ ਵਿਰੁੱਧੰ ਸਾਕ੍ਸ਼਼੍ਯੰ ਦਾਤੁੰ ਸ੍ਵਪਾਦਾਨਾਸ੍ਫਾਲ੍ਯ ਰਜਃ ਸਮ੍ਪਾਤਯਤ; ਅਹੰ ਯੁਸ਼਼੍ਮਾਨ੍ ਯਥਾਰ੍ਥੰ ਵਚ੍ਮਿ ਵਿਚਾਰਦਿਨੇ ਤੰਨਗਰਸ੍ਯਾਵਸ੍ਥਾਤਃ ਸਿਦੋਮਾਮੋਰਯੋ ਰ੍ਨਗਰਯੋਰਵਸ੍ਥਾ ਸਹ੍ਯਤਰਾ ਭਵਿਸ਼਼੍ਯਤਿ|
੧੧ਪਰ ਜਿਸ ਨਗਰ ਦੇ ਲੋਕ ਤੁਹਾਨੂੰ ਕਬੂਲ ਨਾ ਕਰਨ ਅਤੇ ਤੁਹਾਡੀ ਨਾ ਸੁਣਨ ਤਾਂ ਉੱਥੋਂ ਨਿੱਕਲ ਕੇ ਉਨ੍ਹਾਂ ਉੱਤੇ ਗਵਾਹੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।
12 ਅਥ ਤੇ ਗਤ੍ਵਾ ਲੋਕਾਨਾਂ ਮਨਃਪਰਾਵਰ੍ੱਤਨੀਃ ਕਥਾ ਪ੍ਰਚਾਰਿਤਵਨ੍ਤਃ|
੧੨ਤਾਂ ਉਹ ਬਾਹਰ ਜਾ ਕੇ ਪਰਚਾਰ ਕਰਨ ਲੱਗੇ ਜੋ ਆਪਣਿਆਂ ਪਾਪਾਂ ਤੋਂ ਤੋਬਾ ਕਰੋ।
13 ਏਵਮਨੇਕਾਨ੍ ਭੂਤਾਂਸ਼੍ਚ ਤ੍ਯਾਜਿਤਵਨ੍ਤਸ੍ਤਥਾ ਤੈਲੇਨ ਮਰ੍ੱਦਯਿਤ੍ਵਾ ਬਹੂਨ੍ ਜਨਾਨਰੋਗਾਨਕਾਰ੍ਸ਼਼ੁਃ|
੧੩ਅਤੇ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰੇ ਰੋਗੀਆਂ ਉੱਤੇ ਤੇਲ ਮਲ ਕੇ ਉਨ੍ਹਾਂ ਨੂੰ ਚੰਗਾ ਕੀਤਾ।
14 ਇੱਥੰ ਤਸ੍ਯ ਸੁਖ੍ਯਾਤਿਸ਼੍ਚਤੁਰ੍ਦਿਸ਼ੋ ਵ੍ਯਾਪ੍ਤਾ ਤਦਾ ਹੇਰੋਦ੍ ਰਾਜਾ ਤੰਨਿਸ਼ਮ੍ਯ ਕਥਿਤਵਾਨ੍, ਯੋਹਨ੍ ਮੱਜਕਃ ਸ਼੍ਮਸ਼ਾਨਾਦ੍ ਉੱਥਿਤ ਅਤੋਹੇਤੋਸ੍ਤੇਨ ਸਰ੍ੱਵਾ ਏਤਾ ਅਦ੍ਭੁਤਕ੍ਰਿਯਾਃ ਪ੍ਰਕਾਸ਼ਨ੍ਤੇ|
੧੪ਅਤੇ ਜਦੋਂ ਰਾਜਾ ਹੇਰੋਦੇਸ ਨੇ ਪ੍ਰਭੂ ਯਿਸੂ ਦੀ ਚਰਚਾ ਸੁਣੀ, ਕਿਉਂ ਜੋ ਉਹ ਦਾ ਨਾਮ ਬਹੁਤ ਫੈਲ ਗਿਆ ਸੀ। ਤਾਂ ਉਸ ਨੇ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਇਹ ਸ਼ਕਤੀਆਂ ਉਹ ਦੇ ਵਿੱਚ ਕੰਮ ਕਰ ਰਹੀਆਂ ਹਨ!
15 ਅਨ੍ਯੇ(ਅ)ਕਥਯਨ੍ ਅਯਮ੍ ਏਲਿਯਃ, ਕੇਪਿ ਕਥਿਤਵਨ੍ਤ ਏਸ਼਼ ਭਵਿਸ਼਼੍ਯਦ੍ਵਾਦੀ ਯਦ੍ਵਾ ਭਵਿਸ਼਼੍ਯਦ੍ਵਾਦਿਨਾਂ ਸਦ੍ਰੁʼਸ਼ ਏਕੋਯਮ੍|
੧੫ਪਰ ਕਈਆਂ ਨੇ ਆਖਿਆ ਉਹ ਏਲੀਯਾਹ ਹੈ, ਅਤੇ ਦੂਜਿਆਂ ਨੇ ਕਿਹਾ ਕਿ ਇਹ ਇੱਕ ਨਬੀ ਹੈ, ਪਰ ਕਈਆਂ ਨੇ ਆਖਿਆ ਨਬੀਆਂ ਵਰਗਾ।
16 ਕਿਨ੍ਤੁ ਹੇਰੋਦ੍ ਇਤ੍ਯਾਕਰ੍ਣ੍ਯ ਭਾਸ਼਼ਿਤਵਾਨ੍ ਯਸ੍ਯਾਹੰ ਸ਼ਿਰਸ਼੍ਛਿੰਨਵਾਨ੍ ਸ ਏਵ ਯੋਹਨਯੰ ਸ ਸ਼੍ਮਸ਼ਾਨਾਦੁਦਤਿਸ਼਼੍ਠਤ੍|
੧੬ਪਰ ਹੇਰੋਦੇਸ ਨੇ ਸੁਣ ਕੇ ਕਿਹਾ, ਯੂਹੰਨਾ ਜਿਸ ਦਾ ਸਿਰ ਮੈਂ ਵਢਵਾਇਆ ਸੀ ਉਹੋ ਜੀ ਉੱਠਿਆ ਹੈ।
17 ਪੂਰ੍ੱਵੰ ਸ੍ਵਭ੍ਰਾਤੁਃ ਫਿਲਿਪਸ੍ਯ ਪਤ੍ਨ੍ਯਾ ਉਦ੍ਵਾਹੰ ਕ੍ਰੁʼਤਵਨ੍ਤੰ ਹੇਰੋਦੰ ਯੋਹਨਵਾਦੀਤ੍ ਸ੍ਵਭਾਤ੍ਰੁʼਵਧੂ ਰ੍ਨ ਵਿਵਾਹ੍ਯਾ|
੧੭ਕਿਉਂਕਿ ਹੇਰੋਦੇਸ ਨੇ ਆਪਣੇ ਭਾਈ ਫ਼ਿਲਿਪੁੱਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਆਪੇ ਲੋਕਾਂ ਨੂੰ ਭੇਜ ਨੇ ਯੂਹੰਨਾ ਨੂੰ ਫੜਵਾਇਆ ਅਤੇ ਉਹ ਨੂੰ ਕੈਦਖ਼ਾਨੇ ਵਿੱਚ ਬੰਦ ਕੀਤਾ।
18 ਅਤਃ ਕਾਰਣਾਤ੍ ਹੇਰੋਦ੍ ਲੋਕੰ ਪ੍ਰਹਿਤ੍ਯ ਯੋਹਨੰ ਧ੍ਰੁʼਤ੍ਵਾ ਬਨ੍ਧਨਾਲਯੇ ਬੱਧਵਾਨ੍|
੧੮ਇਸ ਲਈ ਜੋ ਯੂਹੰਨਾ ਨੇ ਹੇਰੋਦੇਸ ਨੂੰ ਆਖਿਆ ਸੀ ਕਿ ਆਪਣੇ ਭਰਾ ਦੀ ਪਤਨੀ ਦਾ ਰੱਖਣਾ ਤੇਰੇ ਲਈ ਠੀਕ ਨਹੀਂ।
19 ਹੇਰੋਦਿਯਾ ਤਸ੍ਮੈ ਯੋਹਨੇ ਪ੍ਰਕੁਪ੍ਯ ਤੰ ਹਨ੍ਤੁਮ੍ ਐੱਛਤ੍ ਕਿਨ੍ਤੁ ਨ ਸ਼ਕ੍ਤਾ,
੧੯ਤਾਂ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਸੀ ਅਤੇ ਉਸ ਨੂੰ ਮਾਰ ਸੁੱਟਣਾ ਚਾਹੁੰਦੀ ਸੀ ਪਰ ਉਸਦਾ ਵੱਸ ਨਹੀਂ ਸੀ ਚੱਲਦਾ।
20 ਯਸ੍ਮਾਦ੍ ਹੇਰੋਦ੍ ਤੰ ਧਾਰ੍ੰਮਿਕੰ ਸਤ੍ਪੁਰੁਸ਼਼ਞ੍ਚ ਜ੍ਞਾਤ੍ਵਾ ਸੰਮਨ੍ਯ ਰਕ੍ਸ਼਼ਿਤਵਾਨ੍; ਤਤ੍ਕਥਾਂ ਸ਼੍ਰੁਤ੍ਵਾ ਤਦਨੁਸਾਰੇਣ ਬਹੂਨਿ ਕਰ੍ੰਮਾਣਿ ਕ੍ਰੁʼਤਵਾਨ੍ ਹ੍ਰੁʼਸ਼਼੍ਟਮਨਾਸ੍ਤਦੁਪਦੇਸ਼ੰ ਸ਼੍ਰੁਤਵਾਂਸ਼੍ਚ|
੨੦ਕਿਉਂ ਜੋ ਹੇਰੋਦੇਸ ਯੂਹੰਨਾ ਨੂੰ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਅਤੇ ਉਸ ਨੂੰ ਬਚਾਈ ਰੱਖਦਾ ਸੀ ਅਤੇ ਉਹ ਦੀ ਸੁਣ ਕੇ ਬਹੁਤ ਦੁਬਧਾ ਵਿੱਚ ਪੈਂਦਾ ਜਾਂਦਾ ਪਰ ਖੁਸ਼ੀ ਨਾਲ ਉਸ ਦੀ ਸੁਣਦਾ ਸੀ।
21 ਕਿਨ੍ਤੁ ਹੇਰੋਦ੍ ਯਦਾ ਸ੍ਵਜਨ੍ਮਦਿਨੇ ਪ੍ਰਧਾਨਲੋਕੇਭ੍ਯਃ ਸੇਨਾਨੀਭ੍ਯਸ਼੍ਚ ਗਾਲੀਲ੍ਪ੍ਰਦੇਸ਼ੀਯਸ਼੍ਰੇਸ਼਼੍ਠਲੋਕੇਭ੍ਯਸ਼੍ਚ ਰਾਤ੍ਰੌ ਭੋਜ੍ਯਮੇਕੰ ਕ੍ਰੁʼਤਵਾਨ੍
੨੧ਅਤੇ ਦਾਵਤ ਦਾ ਦਿਨ ਆ ਪਹੁੰਚਿਆ ਜਦੋਂ ਹੇਰੋਦੇਸ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਅਮੀਰਾਂ ਅਤੇ ਫ਼ੌਜ ਦੇ ਸਰਦਾਰਾਂ ਅਤੇ ਗਲੀਲ ਦੇ ਰਹੀਸਾਂ ਲਈ ਦਾਵਤ ਕੀਤੀ।
22 ਤਸ੍ਮਿਨ੍ ਸ਼ੁਭਦਿਨੇ ਹੇਰੋਦਿਯਾਯਾਃ ਕਨ੍ਯਾ ਸਮੇਤ੍ਯ ਤੇਸ਼਼ਾਂ ਸਮਕ੍ਸ਼਼ੰ ਸੰਨ੍ਰੁʼਤ੍ਯ ਹੇਰੋਦਸ੍ਤੇਨ ਸਹੋਪਵਿਸ਼਼੍ਟਾਨਾਞ੍ਚ ਤੋਸ਼਼ਮਜੀਜਨਤ੍ ਤਤਾ ਨ੍ਰੁʼਪਃ ਕਨ੍ਯਾਮਾਹ ਸ੍ਮ ਮੱਤੋ ਯਦ੍ ਯਾਚਸੇ ਤਦੇਵ ਤੁਭ੍ਯੰ ਦਾਸ੍ਯੇ|
੨੨ਅਤੇ ਜਦ ਹੇਰੋਦਿਯਾਸ ਦੀ ਧੀ ਆਪ ਅੰਦਰ ਆਣ ਕੇ ਨੱਚੀ ਅਤੇ ਹੇਰੋਦੇਸ ਤੇ ਉਹ ਦੇ ਨਾਲ ਬੈਠਣ ਵਾਲਿਆਂ ਨੂੰ ਖੁਸ਼ ਕੀਤਾ ਤਦ ਰਾਜਾ ਨੇ ਉਸ ਕੁੜੀ ਨੂੰ ਕਿਹਾ, ਜੋ ਤੂੰ ਚਾਹੇਂ ਸੋ ਮੇਰੇ ਕੋਲੋਂ ਮੰਗ ਤਾਂ ਮੈਂ ਤੈਨੂੰ ਦਿਆਂਗਾ।
23 ਸ਼ਪਥੰ ਕ੍ਰੁʼਤ੍ਵਾਕਥਯਤ੍ ਚੇਦ੍ ਰਾਜ੍ਯਾਰ੍ੱਧਮਪਿ ਯਾਚਸੇ ਤਦਪਿ ਤੁਭ੍ਯੰ ਦਾਸ੍ਯੇ|
੨੩ਅਤੇ ਉਹ ਦੇ ਅੱਗੇ ਸਹੁੰ ਖਾਧੀ ਕਿ ਜੋ ਕੁਝ ਤੂੰ ਮੇਰੇ ਕੋਲੋਂ ਮੰਗੇਂ ਮੈਂ ਆਪਣੇ ਅੱਧੇ ਰਾਜ ਤੱਕ ਵੀ ਤੈਨੂੰ ਦਿਆਂਗਾ।
24 ਤਤਃ ਸਾ ਬਹਿ ਰ੍ਗਤ੍ਵਾ ਸ੍ਵਮਾਤਰੰ ਪਪ੍ਰੱਛ ਕਿਮਹੰ ਯਾਚਿਸ਼਼੍ਯੇ? ਤਦਾ ਸਾਕਥਯਤ੍ ਯੋਹਨੋ ਮੱਜਕਸ੍ਯ ਸ਼ਿਰਃ|
੨੪ਤਦ ਉਸ ਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਕਿਹਾ, ਮੈਂ ਕੀ ਮੰਗਾਂ? ਉਹ ਬੋਲੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ!
25 ਅਥ ਤੂਰ੍ਣੰ ਭੂਪਸਮੀਪਮ੍ ਏਤ੍ਯ ਯਾਚਮਾਨਾਵਦਤ੍ ਕ੍ਸ਼਼ਣੇਸ੍ਮਿਨ੍ ਯੋਹਨੋ ਮੱਜਕਸ੍ਯ ਸ਼ਿਰਃ ਪਾਤ੍ਰੇ ਨਿਧਾਯ ਦੇਹਿ, ਏਤਦ੍ ਯਾਚੇ(ਅ)ਹੰ|
੨੫ਤਦ ਉਹ ਫੁਰਤੀ ਨਾਲ ਉਸੇ ਸਮੇਂ ਰਾਜਾ ਦੇ ਕੋਲ ਫੇਰ ਅੰਦਰ ਗਈ ਅਤੇ ਅਰਜ਼ ਕਰ ਕੇ ਕਿਹਾ, ਮੈਂ ਇਹ ਚਾਹੁੰਦੀ ਹਾਂ ਜੋ ਤੁਸੀਂ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਦਿਓ!
26 ਤਸ੍ਮਾਤ੍ ਭੂਪੋ(ਅ)ਤਿਦੁਃਖਿਤਃ, ਤਥਾਪਿ ਸ੍ਵਸ਼ਪਥਸ੍ਯ ਸਹਭੋਜਿਨਾਞ੍ਚਾਨੁਰੋਧਾਤ੍ ਤਦਨਙ੍ਗੀਕਰ੍ੱਤੁੰ ਨ ਸ਼ਕ੍ਤਃ|
੨੬ਤਦ ਰਾਜਾ ਬਹੁਤ ਉਦਾਸ ਹੋਇਆ ਪਰ ਉਹ ਨੇ ਆਪਣੀ ਸਹੁੰ ਅਤੇ ਨਾਲ ਬੈਠਣ ਵਾਲਿਆਂ ਦੀ ਖ਼ਾਤਰ ਉਸ ਨੂੰ ਨਾਂਹ ਕਰਨੀ ਨਾ ਚਾਹੀ।
27 ਤਤ੍ਕ੍ਸ਼਼ਣੰ ਰਾਜਾ ਘਾਤਕੰ ਪ੍ਰੇਸ਼਼੍ਯ ਤਸ੍ਯ ਸ਼ਿਰ ਆਨੇਤੁਮਾਦਿਸ਼਼੍ਟਵਾਨ੍|
੨੭ਤਾਂ ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇ ਕੇ ਭੇਜਿਆ ਜੋ ਯੂਹੰਨਾ ਦਾ ਸਿਰ ਲਿਆਏ। ਤਦ ਉਹ ਨੇ ਜਾ ਕੇ ਉਹ ਦਾ ਸਿਰ ਕੈਦਖ਼ਾਨੇ ਵਿੱਚ ਵੱਢਿਆ।
28 ਤਤਃ ਸ ਕਾਰਾਗਾਰੰ ਗਤ੍ਵਾ ਤੱਛਿਰਸ਼੍ਛਿਤ੍ਵਾ ਪਾਤ੍ਰੇ ਨਿਧਾਯਾਨੀਯ ਤਸ੍ਯੈ ਕਨ੍ਯਾਯੈ ਦੱਤਵਾਨ੍ ਕਨ੍ਯਾ ਚ ਸ੍ਵਮਾਤ੍ਰੇ ਦਦੌ|
੨੮ਅਤੇ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ ਅਤੇ ਕੁੜੀ ਨੂੰ ਦੇ ਦਿੱਤਾ ਅਤੇ ਕੁੜੀ ਨੇ ਉਹ ਆਪਣੀ ਮਾਂ ਨੂੰ ਦੇ ਦਿੱਤਾ।
29 ਅਨਨਤਰੰ ਯੋਹਨਃ ਸ਼ਿਸ਼਼੍ਯਾਸ੍ਤਦ੍ਵਾਰ੍ੱਤਾਂ ਪ੍ਰਾਪ੍ਯਾਗਤ੍ਯ ਤਸ੍ਯ ਕੁਣਪੰ ਸ਼੍ਮਸ਼ਾਨੇ(ਅ)ਸ੍ਥਾਪਯਨ੍|
੨੯ਅਤੇ ਉਹ ਦੇ ਚੇਲੇ ਇਹ ਸੁਣ ਕੇ ਆਏ ਅਤੇ ਉਹ ਦੀ ਲੋਥ ਨੂੰ ਚੁੱਕ ਕੇ ਉਸ ਨੂੰ ਕਬਰ ਵਿੱਚ ਰੱਖਿਆ।
30 ਅਥ ਪ੍ਰੇਸ਼਼ਿਤਾ ਯੀਸ਼ੋਃ ਸੰਨਿਧੌ ਮਿਲਿਤਾ ਯਦ੍ ਯਚ੍ ਚਕ੍ਰੁਃ ਸ਼ਿਕ੍ਸ਼਼ਯਾਮਾਸੁਸ਼੍ਚ ਤਤ੍ਸਰ੍ੱਵਵਾਰ੍ੱਤਾਸ੍ਤਸ੍ਮੈ ਕਥਿਤਵਨ੍ਤਃ|
੩੦ਫੇਰ ਰਸੂਲ ਯਿਸੂ ਦੇ ਕੋਲ ਇਕੱਠੇ ਹੋਏ ਅਤੇ ਜੋ ਕੁਝ ਉਨ੍ਹਾਂ ਨੇ ਕੀਤਾ ਅਤੇ ਜੋ ਉਪਦੇਸ਼ ਦਿੱਤਾ ਸੀ ਸਭ ਉਸ ਨੂੰ ਦੱਸਿਆ।
31 ਸ ਤਾਨੁਵਾਚ ਯੂਯੰ ਵਿਜਨਸ੍ਥਾਨੰ ਗਤ੍ਵਾ ਵਿਸ਼੍ਰਾਮ੍ਯਤ ਯਤਸ੍ਤਤ੍ਸੰਨਿਧੌ ਬਹੁਲੋਕਾਨਾਂ ਸਮਾਗਮਾਤ੍ ਤੇ ਭੋਕ੍ਤੁੰ ਨਾਵਕਾਸ਼ੰ ਪ੍ਰਾਪ੍ਤਾਃ|
੩੧ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਕਿਸੇ ਉਜਾੜ ਥਾਂ ਵਿੱਚ ਜਾ ਕੇ ਅਲੱਗ ਚਲੇ ਜਾਓ ਅਤੇ ਥੋੜ੍ਹਾ ਜਿਹਾ ਆਰਾਮ ਕਰ ਲਵੋ; ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਸਨ ਅਤੇ ਉਨ੍ਹਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ ਹੁੰਦਾ।
32 ਤਤਸ੍ਤੇ ਨਾਵਾ ਵਿਜਨਸ੍ਥਾਨੰ ਗੁਪ੍ਤੰ ਗਗ੍ਮੁਃ|
੩੨ਸੋ ਉਹ ਬੇੜੀ ਉੱਤੇ ਇੱਕ ਉਜਾੜ ਥਾਂ ਵਿੱਚ ਅਲੱਗ ਚਲੇ ਗਏ।
33 ਤਤੋ ਲੋਕਨਿਵਹਸ੍ਤੇਸ਼਼ਾਂ ਸ੍ਥਾਨਾਨ੍ਤਰਯਾਨੰ ਦਦਰ੍ਸ਼, ਅਨੇਕੇ ਤੰ ਪਰਿਚਿਤ੍ਯ ਨਾਨਾਪੁਰੇਭ੍ਯਃ ਪਦੈਰ੍ਵ੍ਰਜਿਤ੍ਵਾ ਜਵੇਨ ਤੈਸ਼਼ਾਮਗ੍ਰੇ ਯੀਸ਼ੋਃ ਸਮੀਪ ਉਪਤਸ੍ਥੁਃ|
੩੩ਪਰ ਲੋਕਾਂ ਨੇ ਉਨ੍ਹਾਂ ਨੂੰ ਜਾਂਦੇ ਵੇਖਿਆ ਅਤੇ ਬਹੁਤਿਆਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਸਾਰਿਆਂ ਨਗਰਾਂ ਤੋਂ ਪੈਦਲ ਉੱਧਰ ਨੂੰ ਇਕੱਠੇ ਦੌੜੇ ਅਤੇ ਉਨ੍ਹਾਂ ਤੋਂ ਪਹਿਲਾਂ ਹੀ ਜਾ ਪਹੁੰਚੇ।
34 ਤਦਾ ਯੀਸ਼ੁ ਰ੍ਨਾਵੋ ਬਹਿਰ੍ਗਤ੍ਯ ਲੋਕਾਰਣ੍ਯਾਨੀਂ ਦ੍ਰੁʼਸ਼਼੍ਟ੍ਵਾ ਤੇਸ਼਼ੁ ਕਰੁਣਾਂ ਕ੍ਰੁʼਤਵਾਨ੍ ਯਤਸ੍ਤੇ(ਅ)ਰਕ੍ਸ਼਼ਕਮੇਸ਼਼ਾ ਇਵਾਸਨ੍ ਤਦਾ ਸ ਤਾਨ ਨਾਨਾਪ੍ਰਸਙ੍ਗਾਨ੍ ਉਪਦਿਸ਼਼੍ਟਵਾਨ੍|
੩੪ਤਾਂ ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਤੇ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਉਹ ਉਨ੍ਹਾਂ ਭੇਡਾਂ ਵਾਗੂੰ ਸਨ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।
35 ਅਥ ਦਿਵਾਨ੍ਤੇ ਸਤਿ ਸ਼ਿਸ਼਼੍ਯਾ ਏਤ੍ਯ ਯੀਸ਼ੁਮੂਚਿਰੇ, ਇਦੰ ਵਿਜਨਸ੍ਥਾਨੰ ਦਿਨਞ੍ਚਾਵਸੰਨੰ|
੩੫ਅਤੇ ਜਦੋਂ ਦਿਨ ਬਹੁਤ ਢੱਲ਼ ਗਿਆ ਤਾਂ ਉਹ ਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਦਿਨ ਹੁਣ ਬਹੁਤ ਢੱਲ਼ ਗਿਆ।
36 ਲੋਕਾਨਾਂ ਕਿਮਪਿ ਖਾਦ੍ਯੰ ਨਾਸ੍ਤਿ, ਅਤਸ਼੍ਚਤੁਰ੍ਦਿਕ੍ਸ਼਼ੁ ਗ੍ਰਾਮਾਨ੍ ਗਨ੍ਤੁੰ ਭੋਜ੍ਯਦ੍ਰਵ੍ਯਾਣਿ ਕ੍ਰੇਤੁਞ੍ਚ ਭਵਾਨ੍ ਤਾਨ੍ ਵਿਸ੍ਰੁʼਜਤੁ|
੩੬ਇਨ੍ਹਾਂ ਨੂੰ ਵਿਦਿਆ ਕਰ ਤਾਂ ਜੋ ਉਹ ਆਲੇ-ਦੁਆਲੇ ਦਿਆਂ ਨਗਰਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣ ਨੂੰ ਕੁਝ ਮੁੱਲ ਲੈ ਆਉਣ।
37 ਤਦਾ ਸ ਤਾਨੁਵਾਚ ਯੂਯਮੇਵ ਤਾਨ੍ ਭੋਜਯਤ; ਤਤਸ੍ਤੇ ਜਗਦੁ ਰ੍ਵਯੰ ਗਤ੍ਵਾ ਦ੍ਵਿਸ਼ਤਸੰਖ੍ਯਕੈ ਰ੍ਮੁਦ੍ਰਾਪਾਦੈਃ ਪੂਪਾਨ੍ ਕ੍ਰੀਤ੍ਵਾ ਕਿੰ ਤਾਨ੍ ਭੋਜਯਿਸ਼਼੍ਯਾਮਃ?
੩੭ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ ਪਰ ਉਨ੍ਹਾਂ ਨੇ ਉਸ ਨੂੰ ਆਖਿਆ, ਭਲਾ, ਅਸੀਂ ਜਾ ਕੇ ਸੌ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀਆਂ ਰੋਟੀਆਂ ਮੁੱਲ ਲੈ ਕੇ ਇਨ੍ਹਾਂ ਨੂੰ ਖੁਆਈਏ?
38 ਤਦਾ ਸ ਤਾਨ੍ ਪ੍ਰੁʼਸ਼਼੍ਠਵਾਨ੍ ਯੁਸ਼਼੍ਮਾਕੰ ਸੰਨਿਧੌ ਕਤਿ ਪੂਪਾ ਆਸਤੇ? ਗਤ੍ਵਾ ਪਸ਼੍ਯਤ; ਤਤਸ੍ਤੇ ਦ੍ਰੁʼਸ਼਼੍ਟ੍ਵਾ ਤਮਵਦਨ੍ ਪਞ੍ਚ ਪੂਪਾ ਦ੍ਵੌ ਮਤ੍ਸ੍ਯੌ ਚ ਸਨ੍ਤਿ|
੩੮ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਵੇਖੋ। ਤਾਂ ਉਨ੍ਹਾਂ ਨੇ ਪਤਾ ਕਰ ਕੇ ਕਿਹਾ ਕਿ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।
39 ਤਦਾ ਸ ਲੋਕਾਨ੍ ਸ਼ਸ੍ਪੋਪਰਿ ਪੰਕ੍ਤਿਭਿਰੁਪਵੇਸ਼ਯਿਤੁਮ੍ ਆਦਿਸ਼਼੍ਟਵਾਨ੍,
੩੯ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਸਭਨਾਂ ਨੂੰ ਹਰੇ ਘਾਹ ਉੱਤੇ ਇੱਕ ਸਾਰ ਬਿਠਾ ਦਿਉ।
40 ਤਤਸ੍ਤੇ ਸ਼ਤੰ ਸ਼ਤੰ ਜਨਾਃ ਪਞ੍ਚਾਸ਼ਤ੍ ਪਞ੍ਚਾਸ਼ੱਜਨਾਸ਼੍ਚ ਪੰਕ੍ਤਿਭਿ ਰ੍ਭੁਵਿ ਸਮੁਪਵਿਵਿਸ਼ੁਃ|
੪੦ਅਤੇ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਕਰ ਕੇ ਬੈਠ ਗਏ।
41 ਅਥ ਸ ਤਾਨ੍ ਪਞ੍ਚਪੂਪਾਨ੍ ਮਤ੍ਸ੍ਯਦ੍ਵਯਞ੍ਚ ਧ੍ਰੁʼਤ੍ਵਾ ਸ੍ਵਰ੍ਗੰ ਪਸ਼੍ਯਨ੍ ਈਸ਼੍ਵਰਗੁਣਾਨ੍ ਅਨ੍ਵਕੀਰ੍ੱਤਯਤ੍ ਤਾਨ੍ ਪੂਪਾਨ੍ ਭੰਕ੍ਤ੍ਵਾ ਲੋਕੇਭ੍ਯਃ ਪਰਿਵੇਸ਼਼ਯਿਤੁੰ ਸ਼ਿਸ਼਼੍ਯੇਭ੍ਯੋ ਦੱਤਵਾਨ੍ ਦ੍ਵਾ ਮਤ੍ਸ੍ਯੌ ਚ ਵਿਭਜ੍ਯ ਸਰ੍ੱਵੇਭ੍ਯੋ ਦੱਤਵਾਨ੍|
੪੧ਤਾਂ ਪ੍ਰਭੂ ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਕਾਸ਼ ਵੱਲ ਵੇਖਿਆ ਅਤੇ ਬਰਕਤ ਦੇ ਕੇ ਰੋਟੀਆਂ ਤੋੜੀਆਂ ਅਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਦਿੰਦੇ ਗਏ ਕਿ ਉਹ ਲੋਕਾਂ ਨੂੰ ਪਰੋਸਣ ਅਤੇ ਦੋਵੇਂ ਮੱਛੀਆਂ ਵੀ ਉਨ੍ਹਾਂ ਨੇ ਸਭਨਾਂ ਵਿੱਚ ਵੰਡੀਆਂ।
42 ਤਤਃ ਸਰ੍ੱਵੇ ਭੁਕ੍ਤ੍ਵਾਤ੍ਰੁʼਪ੍ਯਨ੍|
੪੨ਤਾਂ ਉਹ ਸਾਰੇ ਖਾ ਕੇ ਰੱਜ ਗਏ।
43 ਅਨਨ੍ਤਰੰ ਸ਼ਿਸ਼਼੍ਯਾ ਅਵਸ਼ਿਸ਼਼੍ਟੈਃ ਪੂਪੈ ਰ੍ਮਤ੍ਸ੍ਯੈਸ਼੍ਚ ਪੂਰ੍ਣਾਨ੍ ਦ੍ਵਦਸ਼ ਡੱਲਕਾਨ੍ ਜਗ੍ਰੁʼਹੁਃ|
੪੩ਅਤੇ ਉਨ੍ਹਾਂ ਦੇ ਟੁੱਕੜਿਆਂ ਦੀਆਂ ਬਾਰਾਂ ਟੋਕਰੀਆਂ ਭਰੀਆਂ ਹੋਈਆਂ ਉੱਠਾਈਆਂ ਅਤੇ ਕੁਝ ਮੱਛੀਆਂ ਵਿੱਚੋਂ ਵੀ ਉੱਠਾਈਆਂ।
44 ਤੇ ਭੋਕ੍ਤਾਰਃ ਪ੍ਰਾਯਃ ਪਞ੍ਚ ਸਹਸ੍ਰਾਣਿ ਪੁਰੁਸ਼਼ਾ ਆਸਨ੍|
੪੪ਅਤੇ ਰੋਟੀਆਂ ਦੇ ਖਾਣ ਵਾਲੇ ਪੰਜ ਹਜ਼ਾਰ ਮਰਦ ਸਨ।
45 ਅਥ ਸ ਲੋਕਾਨ੍ ਵਿਸ੍ਰੁʼਜੰਨੇਵ ਨਾਵਮਾਰੋਢੁੰ ਸ੍ਵਸ੍ਮਾਦਗ੍ਰੇ ਪਾਰੇ ਬੈਤ੍ਸੈਦਾਪੁਰੰ ਯਾਤੁਞ੍ਚ ਸ਼੍ਸ਼਼੍ਯਿਨ੍ ਵਾਢਮਾਦਿਸ਼਼੍ਟਵਾਨ੍|
੪੫ਫੇਰ ਉਹ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਗੀਦ ਕੀਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਿਆ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਤੋਂ ਪਹਿਲਾਂ ਉਸ ਪਾਰ ਬੈਤਸੈਦਾ ਨੂੰ ਚਲੇ ਜਾਵੋ।
46 ਤਦਾ ਸ ਸਰ੍ੱਵਾਨ੍ ਵਿਸ੍ਰੁʼਜ੍ਯ ਪ੍ਰਾਰ੍ਥਯਿਤੁੰ ਪਰ੍ੱਵਤੰ ਗਤਃ|
੪੬ਅਤੇ ਉਨ੍ਹਾਂ ਨੂੰ ਤੋਰ ਕੇ ਉਹ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚੱਲਿਆ ਗਿਆ।
47 ਤਤਃ ਸਨ੍ਧ੍ਯਾਯਾਂ ਸਤ੍ਯਾਂ ਨੌਃ ਸਿਨ੍ਧੁਮਧ੍ਯ ਉਪਸ੍ਥਿਤਾ ਕਿਨ੍ਤੁ ਸ ਏਕਾਕੀ ਸ੍ਥਲੇ ਸ੍ਥਿਤਃ|
੪੭ਅਤੇ ਜਦੋਂ ਸ਼ਾਮ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਸੀ, ਅਤੇ ਉਹ ਇਕੱਲਾ ਹੀ ਕਿਨਾਰੇ ਉੱਤੇ ਸੀ।
48 ਅਥ ਸੰਮੁਖਵਾਤਵਹਨਾਤ੍ ਸ਼ਿਸ਼਼੍ਯਾ ਨਾਵੰ ਵਾਹਯਿਤ੍ਵਾ ਪਰਿਸ਼੍ਰਾਨ੍ਤਾ ਇਤਿ ਜ੍ਞਾਤ੍ਵਾ ਸ ਨਿਸ਼ਾਚਤੁਰ੍ਥਯਾਮੇ ਸਿਨ੍ਧੂਪਰਿ ਪਦ੍ਭ੍ਯਾਂ ਵ੍ਰਜਨ੍ ਤੇਸ਼਼ਾਂ ਸਮੀਪਮੇਤ੍ਯ ਤੇਸ਼਼ਾਮਗ੍ਰੇ ਯਾਤੁਮ੍ ਉਦ੍ਯਤਃ|
੪੮ਜਦੋਂ ਉਸ ਨੇ ਉਨ੍ਹਾਂ ਨੂੰ ਬੇੜੀ ਸੰਭਾਲਣ ਵਿੱਚ ਔਖੇ ਵੇਖਿਆ, ਕਿਉਂ ਜੋ ਹਵਾ ਉਨ੍ਹਾਂ ਦੇ ਵਿਰੋਧ ਵਿੱਚ ਸੀ, ਤਾਂ ਰਾਤ ਦੇ ਚੋਥੇ ਪਹਿਰ ਦੇ ਨੇੜੇ, ਉਹ ਆਪ ਝੀਲ ਦੇ ਉੱਤੇ ਤੁਰਦਿਆਂ ਉਨ੍ਹਾਂ ਦੀ ਵੱਲ ਆਇਆ ਅਤੇ ਉਨ੍ਹਾਂ ਤੋਂ ਅੱਗੇ ਵਧਣਾ ਚਾਹੁੰਦਾ ਸੀ।
49 ਕਿਨ੍ਤੁ ਸ਼ਿਸ਼਼੍ਯਾਃ ਸਿਨ੍ਧੂਪਰਿ ਤੰ ਵ੍ਰਜਨ੍ਤੰ ਦ੍ਰੁʼਸ਼਼੍ਟ੍ਵਾ ਭੂਤਮਨੁਮਾਯ ਰੁਰੁਵੁਃ,
੪੯ਪਰ ਜਦੋਂ ਉਨ੍ਹਾਂ ਨੇ ਯਿਸੂ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਉਸ ਨੂੰ ਭੂਤ ਸਮਝ ਕੇ ਉੱਚੀ ਅਵਾਜ਼ ਨਾਲ ਚਿੱਲਾ ਉੱਠੇ।
50 ਯਤਃ ਸਰ੍ੱਵੇ ਤੰ ਦ੍ਰੁʼਸ਼਼੍ਟ੍ਵਾ ਵ੍ਯਾਕੁਲਿਤਾਃ| ਅਤਏਵ ਯੀਸ਼ੁਸ੍ਤਤ੍ਕ੍ਸ਼਼ਣੰ ਤੈਃ ਸਹਾਲਪ੍ਯ ਕਥਿਤਵਾਨ੍, ਸੁਸ੍ਥਿਰਾ ਭੂਤ, ਅਯਮਹੰ ਮਾ ਭੈਸ਼਼੍ਟ|
੫੦ਕਿਉਂਕਿ ਉਹ ਸਭ ਉਸ ਨੂੰ ਵੇਖ ਕੇ ਘਬਰਾ ਗਏ ਸਨ ਅਤੇ ਉਸ ਨੇ ਤੁਰੰਤ ਉਨ੍ਹਾਂ ਦੇ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਕਿਹਾ, ਹੌਂਸਲਾ ਰੱਖੋ, ਮੈਂ ਹਾਂ, ਨਾ ਡਰੋ!
51 ਅਥ ਨੌਕਾਮਾਰੁਹ੍ਯ ਤਸ੍ਮਿਨ੍ ਤੇਸ਼਼ਾਂ ਸੰਨਿਧਿੰ ਗਤੇ ਵਾਤੋ ਨਿਵ੍ਰੁʼੱਤਃ; ਤਸ੍ਮਾੱਤੇ ਮਨਃਸੁ ਵਿਸ੍ਮਿਤਾ ਆਸ਼੍ਚਰ੍ੱਯੰ ਮੇਨਿਰੇ|
੫੧ਤਦ ਪ੍ਰਭੂ ਯਿਸੂ ਬੇੜੀ ਉੱਤੇ ਉਨ੍ਹਾਂ ਕੋਲ ਆਏ ਅਤੇ ਤੂਫ਼ਾਨ ਉਸੇ ਵੇਲੇ ਥੰਮ੍ਹ ਗਿਆ। ਤਦ ਉਹ ਆਪਣੇ ਆਪ ਵਿੱਚ ਬੜੇ ਹੈਰਾਨ ਹੋਏ।
52 ਯਤਸ੍ਤੇ ਮਨਸਾਂ ਕਾਠਿਨ੍ਯਾਤ੍ ਤਤ੍ ਪੂਪੀਯਮ੍ ਆਸ਼੍ਚਰ੍ੱਯੰ ਕਰ੍ੰਮ ਨ ਵਿਵਿਕ੍ਤਵਨ੍ਤਃ|
੫੨ਕਿਉਂ ਜੋ ਉਨ੍ਹਾਂ ਨੇ ਉਨ੍ਹਾਂ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ ਪਰ ਉਨ੍ਹਾਂ ਦੇ ਮਨ ਕਠੋਰ ਹੋ ਗਏ ਸਨ।
53 ਅਥ ਤੇ ਪਾਰੰ ਗਤ੍ਵਾ ਗਿਨੇਸ਼਼ਰਤ੍ਪ੍ਰਦੇਸ਼ਮੇਤ੍ਯ ਤਟ ਉਪਸ੍ਥਿਤਾਃ|
੫੩ਫੇਰ ਉਹ ਪਾਰ ਲੰਘ ਕੇ ਗਨੇਸਰਤ ਦੀ ਧਰਤੀ ਉੱਤੇ ਉੱਤਰੇ ਅਤੇ ਬੇੜੀ ਨੂੰ ਘਾਟ ਤੇ ਬੰਨ੍ਹਿਆ।
54 ਤੇਸ਼਼ੁ ਨੌਕਾਤੋ ਬਹਿਰ੍ਗਤੇਸ਼਼ੁ ਤਤ੍ਪ੍ਰਦੇਸ਼ੀਯਾ ਲੋਕਾਸ੍ਤੰ ਪਰਿਚਿਤ੍ਯ
੫੪ਜਦੋਂ ਉਹ ਬੇੜੀ ਉੱਤੋਂ ਉੱਤਰੇ ਤਾਂ ਲੋਕਾਂ ਨੇ ਪ੍ਰਭੂ ਯਿਸੂ ਨੂੰ ਝੱਟ ਸਿਆਣ ਲਿਆ।
55 ਚਤੁਰ੍ਦਿਕ੍ਸ਼਼ੁ ਧਾਵਨ੍ਤੋ ਯਤ੍ਰ ਯਤ੍ਰ ਰੋਗਿਣੋ ਨਰਾ ਆਸਨ੍ ਤਾਨ੍ ਸਰ੍ੱਵਾਨ ਖਟ੍ਵੋਪਰਿ ਨਿਧਾਯ ਯਤ੍ਰ ਕੁਤ੍ਰਚਿਤ੍ ਤਦ੍ਵਾਰ੍ੱਤਾਂ ਪ੍ਰਾਪੁਃ ਤਤ੍ ਸ੍ਥਾਨਮ੍ ਆਨੇਤੁਮ੍ ਆਰੇਭਿਰੇ|
੫੫ਤਾਂ ਉਹ ਸਾਰੇ ਲੋਕ ਆਲੇ-ਦੁਆਲੇ ਦੇ ਨਗਰਾਂ ਵਿੱਚ ਦੌੜੇ ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਪ੍ਰਭੂ ਯਿਸੂ ਉੱਥੇ ਹੈ, ਰੋਗੀਆਂ ਨੂੰ ਉਸ ਦੇ ਕੋਲ ਮੰਜੀਆਂ ਤੇ ਪਾ ਕੇ ਲੈ ਜਾਣ ਲੱਗੇ।
56 ਤਥਾ ਯਤ੍ਰ ਯਤ੍ਰ ਗ੍ਰਾਮੇ ਯਤ੍ਰ ਯਤ੍ਰ ਪੁਰੇ ਯਤ੍ਰ ਯਤ੍ਰ ਪੱਲ੍ਯਾਞ੍ਚ ਤੇਨ ਪ੍ਰਵੇਸ਼ਃ ਕ੍ਰੁʼਤਸ੍ਤਦ੍ਵਰ੍ਤ੍ਮਮਧ੍ਯੇ ਲੋਕਾਃ ਪੀਡਿਤਾਨ੍ ਸ੍ਥਾਪਯਿਤ੍ਵਾ ਤਸ੍ਯ ਚੇਲਗ੍ਰਨ੍ਥਿਮਾਤ੍ਰੰ ਸ੍ਪ੍ਰਸ਼਼੍ਟੁਮ੍ ਤੇਸ਼਼ਾਮਰ੍ਥੇ ਤਦਨੁਜ੍ਞਾਂ ਪ੍ਰਾਰ੍ਥਯਨ੍ਤਃ ਯਾਵਨ੍ਤੋ ਲੋਕਾਃ ਪਸ੍ਪ੍ਰੁʼਸ਼ੁਸ੍ਤਾਵਨ੍ਤ ਏਵ ਗਦਾਨ੍ਮੁਕ੍ਤਾਃ|
੫੬ਅਤੇ ਪ੍ਰਭੂ ਯਿਸੂ ਜਿੱਥੇ ਕਿਤੇ ਪਿੰਡਾਂ, ਨਗਰਾਂ ਜਾਂ ਬਸਤੀਆਂ ਵਿੱਚ ਜਾਂਦੇ ਸਨ, ਅਤੇ ਲੋਕ ਉੱਥੇ ਹੀ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਲਿਆ ਕੇ ਰੱਖ ਦਿੰਦੇ ਸਨ ਅਤੇ ਉਹ ਦੀ ਮਿੰਨਤ ਕਰਦੇ ਸਨ ਕਿ ਉਹ ਆਪਣੇ ਕੱਪੜੇ ਦਾ ਪੱਲਾ ਹੀ ਉਨ੍ਹਾ ਨੂੰ ਛੂਹਣ ਦੇਵੇ ਅਤੇ ਜਿੰਨਿਆਂ ਨੇ ਉਸ ਨੂੰ ਛੂਹਿਆ ਸੋ ਚੰਗੇ ਹੋ ਗਏ।