< इब्रिणः 6 >
1 वयं मृतिजनककर्म्मभ्यो मनःपरावर्त्तनम् ईश्वरे विश्वासो मज्जनशिक्षणं हस्तार्पणं मृतलोकानाम् उत्थानम्
੧ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਦੀਆਂ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਸਿਆਣਪੁਣੇ ਦੀ ਵੱਲ ਅੱਗੇ ਵਧਦੇ ਜਾਈਏ ਅਤੇ ਮੁਰਦਿਆਂ ਕੰਮਾਂ ਤੋਂ ਤੋਬਾ ਕਰਨ ਦੀ ਨੀਂਹ ਮੁੜ ਕੇ ਨਾ ਰੱਖੀਏ, ਨਾਲੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦੀ,
2 अनन्तकालस्थायिविचाराज्ञा चैतैः पुनर्भित्तिमूलं न स्थापयन्तः ख्रीष्टविषयकं प्रथमोपदेशं पश्चात्कृत्य सिद्धिं यावद् अग्रसरा भवाम। (aiōnios )
੨ਬਪਤਿਸਮੇ ਦੀ ਸਿੱਖਿਆ ਦੀ, ਹੱਥ ਰੱਖਣ ਦੀ, ਮੁਰਦਿਆਂ ਦੇ ਜੀ ਉੱਠਣ ਦੀ ਅਤੇ ਸਦੀਪਕ ਨਿਆਂ ਦੀ। (aiōnios )
3 ईश्वरस्यानुमत्या च तद् अस्माभिः कारिष्यते।
੩ਜੇਕਰ ਪਰਮੇਸ਼ੁਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ।
4 य एककृत्वो दीप्तिमया भूत्वा स्वर्गीयवररसम् आस्वदितवन्तः पवित्रस्यात्मनोऽंशिनो जाता
੪ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਿਆਲੇ ਕੀਤੇ ਗਏ ਅਤੇ ਸਵਰਗੀ ਵਰਦਾਨ ਦਾ ਸੁਆਦ ਚੱਖਿਆ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ
5 ईश्वरस्य सुवाक्यं भाविकालस्य शक्तिञ्चास्वदितवन्तश्च ते भ्रष्ट्वा यदि (aiōn )
੫ਅਤੇ ਪਰਮੇਸ਼ੁਰ ਦੇ ਸ਼ੁਭ ਬਚਨ ਅਤੇ ਆਉਣ ਵਾਲੇ ਜੁੱਗ ਦੀਆਂ ਸ਼ਕਤੀਆਂ ਦਾ ਸੁਆਦ ਚੱਖਿਆ (aiōn )
6 स्वमनोभिरीश्वरस्य पुत्रं पुनः क्रुशे घ्नन्ति लज्जास्पदं कुर्व्वते च तर्हि मनःपरावर्त्तनाय पुनस्तान् नवीनीकर्त्तुं कोऽपि न शक्नोति।
੬ਅਤੇ ਜੇਕਰ ਉਹ ਭਟਕ ਜਾਣ ਤਾਂ ਉਨ੍ਹਾਂ ਤੋਂ ਫੇਰ ਨਵੇਂ ਸਿਰਿਓਂ ਤੋਬਾ ਕਰਾਉਣੀ ਅਣਹੋਣੀ ਹੈ ਇਸ ਲਈ ਜੋ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਆਪਣੀ ਵੱਲੋਂ ਦੂਜੀ ਵਾਰ ਸਲੀਬ ਉੱਤੇ ਚਾੜ੍ਹਦੇ ਅਤੇ ਬੇਇੱਜ਼ਤ ਕਰਦੇ ਹਨ।
7 यतो या भूमिः स्वोपरि भूयः पतितं वृष्टिं पिवती तत्फलाधिकारिणां निमित्तम् इष्टानि शाकादीन्युत्पादयति सा ईश्वराद् आशिषं प्राप्ता।
੭ਜਿਹੜੀ ਭੂਮੀ ਉਸ ਵਰਖਾ ਨੂੰ ਜੋ ਉਸ ਉੱਤੇ ਵਾਰ-ਵਾਰ ਪੈਂਦੀ ਹੈ ਪੀ ਗਈ ਅਤੇ ਜਿਨ੍ਹਾਂ ਲਈ ਵਾਹੀ ਜਾਂਦੀ ਹੈ ਉਨ੍ਹਾਂ ਦੇ ਯੋਗ ਸਾਗ ਪੱਤ ਉਗਾਉਂਦੀ ਹੈ ਉਹ ਨੂੰ ਪਰਮੇਸ਼ੁਰ ਤੋਂ ਬਰਕਤ ਮਿਲਦੀ ਹੈ।
8 किन्तु या भूमि र्गोक्षुरकण्टकवृक्षान् उत्पादयति सा न ग्राह्या शापार्हा च शेषे तस्या दाहो भविष्यति।
੮ਪਰ ਜੇ ਉਹ ਕੰਡਿਆਲੀ ਅਤੇ ਭੱਖੜੇ ਉਗਾਵੇ, ਤਾਂ ਅਪਰਵਾਨ ਹੁੰਦੀ ਅਤੇ ਸਰਾਪੀ ਜਾਣ ਦੇ ਨੇੜੇ ਹੈ ਜਿਸ ਦਾ ਅੰਤ ਭਸਮ ਕੀਤਾ ਜਾਣਾ ਹੈ।
9 हे प्रियतमाः, यद्यपि वयम् एतादृशं वाक्यं भाषामहे तथापि यूयं तत उत्कृष्टाः परित्राणपथस्य पथिकाश्चाध्व इति विश्वसामः।
੯ਪਰ ਹੇ ਪਿਆਰਿਓ, ਭਾਵੇਂ ਅਸੀਂ ਇਸ ਤਰ੍ਹਾਂ ਆਖਦੇ ਹਾਂ ਪਰ ਤੁਹਾਡੀ ਵੱਲੋਂ ਸਾਨੂੰ ਇਨ੍ਹਾਂ ਨਾਲੋਂ ਚੰਗੀਆਂ ਗੱਲਾਂ ਦੀ ਆਸ ਹੈ ਅਤੇ ਉਨ੍ਹਾਂ ਦੀ ਜੋ ਮੁਕਤੀ ਨਾਲ ਸੰਬੰਧ ਰੱਖਦੀਆਂ ਹਨ।
10 यतो युष्माभिः पवित्रलोकानां य उपकारो ऽकारि क्रियते च तेनेश्वरस्य नाम्ने प्रकाशितं प्रेम श्रमञ्च विस्मर्त्तुम् ईश्वरोऽन्यायकारी न भवति।
੧੦ਕਿਉਂ ਜੋ ਪਰਮੇਸ਼ੁਰ ਅਨਿਆਈਂ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪਿਆਰ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਹ ਦੇ ਨਾਮ ਨਾਲ ਵਿਖਾਇਆ ਕਿ ਤੁਸੀਂ ਸੰਤਾਂ ਦੀ ਸੇਵਾ ਕੀਤੀ, ਅਤੇ ਕਰਦੇ ਵੀ ਹੋ।
11 अपरं युष्माकम् एकैको जनो यत् प्रत्याशापूरणार्थं शेषं यावत् तमेव यत्नं प्रकाशयेदित्यहम् इच्छामि।
੧੧ਅਤੇ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੱਕ ਇਸੇ ਤਰ੍ਹਾਂ ਦਾ ਯਤਨ ਕਰੇ।
12 अतः शिथिला न भवत किन्तु ये विश्वासेन सहिष्णुतया च प्रतिज्ञानां फलाधिकारिणो जातास्तेषाम् अनुगामिनो भवत।
੧੨ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ ਜਿਹੜੇ ਵਿਸ਼ਵਾਸ ਅਤੇ ਧੀਰਜ ਦੇ ਰਾਹੀਂ ਵਾਅਦਿਆਂ ਦੇ ਅਧਿਕਾਰੀ ਹੁੰਦੇ ਹਨ।
13 ईश्वरो यदा इब्राहीमे प्रत्यजानात् तदा श्रेष्ठस्य कस्याप्यपरस्य नाम्ना शपथं कर्त्तुं नाशक्नोत्, अतो हेतोः स्वनाम्ना शपथं कृत्वा तेनोक्तं यथा,
੧੩ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਵਾਇਦਾ ਕੀਤਾ ਤਾਂ ਇਸ ਕਰਕੇ ਜੋ ਆਪਣੇ ਨਾਲੋਂ ਵੱਡਾ ਕੋਈ ਨਾ ਵੇਖਿਆ ਜਿਸ ਦੀ ਉਹ ਸਹੁੰ ਖਾਂਦਾ ਉਹ ਨੇ ਆਪਣੀ ਹੀ ਸਹੁੰ ਖਾ ਕੇ ਆਖਿਆ
14 "सत्यम् अहं त्वाम् आशिषं गदिष्यामि तवान्वयं वर्द्धयिष्यामि च।"
੧੪ਕਿ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਤੇਰਾ ਵਾਧੇ ਤੇ ਵਾਧਾ ਕਰਾਂਗਾ।
15 अनेन प्रकारेण स सहिष्णुतां विधाय तस्याः प्रत्याशायाः फलं लब्धवान्।
੧੫ਇਸੇ ਤਰ੍ਹਾਂ ਉਹ ਨੇ ਧੀਰਜ ਕਰ ਕੇ ਉਸ ਦਿੱਤੇ ਹੋਏ ਵਾਇਦੇ ਨੂੰ ਪ੍ਰਾਪਤ ਕੀਤਾ।
16 अथ मानवाः श्रेष्ठस्य कस्यचित् नाम्ना शपन्ते, शपथश्च प्रमाणार्थं तेषां सर्व्वविवादान्तको भवति।
੧੬ਮਨੁੱਖ ਤਾਂ ਆਪਣੇ ਨਾਲੋਂ ਕਿਸੇ ਵੱਡੇ ਦੀ ਸਹੁੰ ਖਾਂਦੇ ਹਨ ਅਤੇ ਉਹਨਾਂ ਦੇ ਹਰੇਕ ਝਗੜੇ ਦਾ ਫੈਸਲਾ ਸਹੁੰ ਤੇ ਖ਼ਤਮ ਹੋ ਜਾਂਦਾ ਹੈ।
17 इत्यस्मिन् ईश्वरः प्रतिज्ञायाः फलाधिकारिणः स्वीयमन्त्रणाया अमोघतां बाहुल्यतो दर्शयितुमिच्छन् शपथेन स्वप्रतिज्ञां स्थिरीकृतवान्।
੧੭ਇਸ ਕਰਕੇ ਜਦੋਂ ਪਰਮੇਸ਼ੁਰ ਨੇ ਵਾਇਦੇ ਦੇ ਅਧਿਕਾਰੀਆਂ ਉੱਤੇ ਆਪਣੀ ਮਰਜ਼ੀ ਨੂੰ ਹੋਰ ਵੀ ਪੱਕਾ ਕਰ ਕੇ ਪਰਗਟ ਕਰਨਾ ਚਾਹਿਆ ਤਾਂ ਵਿਚਾਲੇ ਸਹੁੰ ਲਿਆਂਦੀ।
18 अतएव यस्मिन् अनृतकथनम् ईश्वरस्य न साध्यं तादृशेनाचलेन विषयद्वयेन सम्मुखस्थरक्षास्थलस्य प्राप्तये पलायितानाम् अस्माकं सुदृढा सान्त्वना जायते।
੧੮ਭਈ ਦੋ ਪੱਕੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ, ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਨ।
19 सा प्रत्याशास्माकं मनोनौकाया अचलो लङ्गरो भूत्वा विच्छेदकवस्त्रस्याभ्यन्तरं प्रविष्टा।
੧੯ਅਤੇ ਉਹ ਆਸ ਸਾਡੀ ਜਾਨ ਦਾ ਲੰਗਰ ਹੈ ਜਿਹੜਾ ਪੱਕਾ ਅਤੇ ਸਥਿਰ ਹੈ ਅਤੇ ਉਸ ਥਾਂ ਪਹੁੰਚਦਾ ਹੈ ਜੋ ਪੜਦੇ ਦੇ ਅੰਦਰ ਹੈ।
20 तत्रैवास्माकम् अग्रसरो यीशुः प्रविश्य मल्कीषेदकः श्रेण्यां नित्यस्थायी याजकोऽभवत्। (aiōn )
੨੦ਜਿੱਥੇ ਯਿਸੂ ਨੇ ਆਗੂ ਬਣ ਕੇ ਸਾਡੇ ਲਈ ਪਰਵੇਸ਼ ਕੀਤਾ ਜਿਹੜਾ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਪ੍ਰਧਾਨ ਜਾਜਕ ਬਣਿਆ। (aiōn )