< ပြကာၑိတံ 12 >
1 တတး ပရံ သွရ္ဂေ မဟာစိတြံ ဒၖၐ္ဋံ ယောၐိဒေကာသီတ် သာ ပရိဟိတသူရျျာ စန္ဒြၑ္စ တသျာၑ္စရဏယောရဓော ဒွါဒၑတာရာဏာံ ကိရီဋဉ္စ ၑိရသျာသီတ်၊
੧ਸਵਰਗ ਉੱਤੇ ਇੱਕ ਵੱਡਾ ਨਿਸ਼ਾਨ ਦਿਖਾਈ ਦਿੱਤਾ ਅਰਥਾਤ ਇੱਕ ਔਰਤ ਜਿਹੜੀ ਸੂਰਜ ਪਹਿਨੀ ਹੋਈ ਸੀ, ਚੰਦਰਮਾ ਉਹ ਦੇ ਪੈਰਾਂ ਹੇਠ ਅਤੇ ਬਾਰਾਂ ਤਾਰਿਆਂ ਦਾ ਮੁਕਟ ਉਹ ਦੇ ਸਿਰ ਉੱਤੇ ਸੀ।
2 သာ ဂရ္ဘဝတီ သတီ ပြသဝဝေဒနယာ ဝျထိတာရ္တ္တရာဝမ် အကရောတ်၊
੨ਉਹ ਗਰਭਵਤੀ ਸੀ ਅਤੇ ਜਣਨ ਦੀਆਂ ਪੀੜਾਂ ਲੱਗਣ ਕਰਕੇ ਚੀਕਾਂ ਮਾਰਦੀ ਸੀ।
3 တတး သွရ္ဂေ 'ပရမ် ဧကံ စိတြံ ဒၖၐ္ဋံ မဟာနာဂ ဧက ဥပါတိၐ္ဌတ် သ လောဟိတဝရ္ဏသ္တသျ သပ္တ ၑိရာံသိ သပ္တ ၑၖင်္ဂါဏိ ၑိရးသု စ သပ္တ ကိရီဋာနျာသန်၊
੩ਅਤੇ ਸਵਰਗ ਉੱਤੇ ਇੱਕ ਹੋਰ ਨਿਸ਼ਾਨ ਦਿਖਾਈ ਦਿੱਤਾ ਅਤੇ ਵੇਖੋ, ਇੱਕ ਵੱਡਾ ਭਾਰਾ ਲਾਲ ਅਜਗਰ ਸੀ ਜਿਸ ਦੇ ਸੱਤ ਸਿਰ, ਦਸ ਸਿੰਗ ਸਨ ਅਤੇ ਉਹ ਦੇ ਸਿਰਾਂ ਉੱਤੇ ਸੱਤ ਮੁਕਟ।
4 သ သွလာင်္ဂူလေန ဂဂနသ္ထနက္ၐတြာဏာံ တၖတီယာံၑမ် အဝမၖဇျ ပၖထိဝျာံ နျပါတယတ်၊ သ ဧဝ နာဂေါ နဝဇာတံ သန္တာနံ ဂြသိတုမ် ဥဒျတသ္တသျား ပြသဝိၐျမာဏာယာ ယောၐိတော 'န္တိကေ 'တိၐ္ဌတ်၊
੪ਅਤੇ ਉਹ ਦੀ ਪੂੰਛ ਨੇ ਅਕਾਸ਼ ਦੇ ਤਾਰਿਆਂ ਦੀ ਇੱਕ ਤਿਹਾਈ ਨੂੰ ਲਪੇਟ ਕੇ ਖਿੱਚਿਆ ਅਤੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ, ਅਤੇ ਉਹ ਅਜਗਰ ਉਸ ਔਰਤ ਦੇ ਅੱਗੇ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਲੱਗੀ ਸੀ ਜਾ ਖੜ੍ਹਾ ਹੋਇਆ, ਕਿ ਜਿਸ ਵੇਲੇ ਉਹ ਜਣੇ ਤਾਂ ਉਹ ਦੇ ਬਾਲਕ ਨੂੰ ਨਿਗਲ ਲਵੇ।
5 သာ တု ပုံသန္တာနံ ပြသူတာ သ ဧဝ လော်ဟမယရာဇဒဏ္ဍေန သရွွဇာတီၑ္စာရယိၐျတိ, ကိဉ္စ တသျား သန္တာန ဤၑွရသျ သမီပံ တဒီယသိံဟာသနသျ စ သန္နိဓိမ် ဥဒ္ဓၖတး၊
੫ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉੱਤੇ ਹਕੂਮਤ ਕਰਨੀ ਹੈ, ਅਤੇ ਉਹ ਦਾ ਬਾਲਕ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਉਠਾਇਆ ਗਿਆ।
6 သာ စ ယောၐိတ် ပြာန္တရံ ပလာယိတာ ယတသ္တတြေၑွရေဏ နိရ္မ္မိတ အာၑြမေ ၐၐ္ဌျဓိကၑတဒွယာဓိကသဟသြဒိနာနိ တသျား ပါလနေန ဘဝိတဝျံ၊
੬ਅਤੇ ਉਹ ਔਰਤ ਉਜਾੜ ਵਿੱਚ ਭੱਜ ਗਈ ਜਿੱਥੇ ਪਰਮੇਸ਼ੁਰ ਦੀ ਵੱਲੋਂ ਇੱਕ ਥਾਂ ਉਹ ਦੇ ਲਈ ਤਿਆਰ ਕੀਤਾ ਹੋਇਆ ਹੈ ਤਾਂ ਕਿ ਉੱਥੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਉਹ ਦੀ ਦੇਖਭਾਲ ਹੋਵੇ।
7 တတး ပရံ သွရ္ဂေ သံဂြာမ ဥပါပိၐ္ဌတ် မီခါယေလသ္တသျ ဒူတာၑ္စ တေန နာဂေန သဟာယုဓျန် တထာ သ နာဂသ္တသျ ဒူတာၑ္စ သံဂြာမမ် အကုရွွန်, ကိန္တု ပြဘဝိတုံ နာၑက္နုဝန္
੭ਫੇਰ ਸਵਰਗ ਵਿੱਚ ਯੁੱਧ ਹੋਇਆ। ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ, ਅਜਗਰ ਲੜਿਆ ਅਤੇ ਉਹ ਦੇ ਦੂਤ ਵੀ ਲੜੇ।
8 ယတး သွရ္ဂေ တေၐာံ သ္ထာနံ ပုန ရ္နာဝိဒျတ၊
੮ਪਰ ਅਜਗਰ ਅਤੇ ਉਸ ਦੇ ਦੂਤ ਹਾਰ ਗਏ ਅਤੇ ਉਹਨਾਂ ਨੂੰ ਸਵਰਗ ਵਿੱਚ ਫਿਰ ਥਾਂ ਨਹੀਂ ਮਿਲਿਆ।
9 အပရံ သ မဟာနာဂေါ 'ရ္ထတော ဒိယာဝလး (အပဝါဒကး) ၑယတာနၑ္စ (ဝိပက္ၐး) ဣတိ နာမ္နာ ဝိချာတော ယး ပုရာတနး သရ္ပး ကၖတ္သ္နံ နရလောကံ ဘြာမယတိ သ ပၖထိဝျာံ နိပါတိတသ္တေန သာရ္ဒ္ဓံ တသျ ဒူတာ အပိ တတြ နိပါတိတား၊
੯ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਸ ਨੂੰ ਇਬਲੀਸ ਅਤੇ ਸ਼ੈਤਾਨ ਵੀ ਕਿਹਾ ਜਾਂਦਾ ਹੈ ਜੋ ਸਾਰੇ ਸੰਸਾਰ ਨੂੰ ਭਰਮਾਉਂਦਾ ਹੈ, ਉਹ ਅਤੇ ਉਹ ਦੇ ਦੂਤ ਧਰਤੀ ਉੱਤੇ ਸੁੱਟੇ ਗਏ।
10 တတး ပရံ သွရ္ဂေ ဥစ္စဲ ရ္ဘာၐမာဏော ရဝေါ 'ယံ မယာၑြာဝိ, တြာဏံ ၑက္တိၑ္စ ရာဇတွမဓုနဲဝေၑွရသျ နး၊ တထာ တေနာဘိၐိက္တသျ တြာတုး ပရာကြမော 'ဘဝတ္ံ။ ယတော နိပါတိတော 'သ္မာကံ ဘြာတၖဏာံ သော 'ဘိယောဇကး၊ ယေနေၑွရသျ နး သာက္ၐာတ် တေ 'ဒူၐျန္တ ဒိဝါနိၑံ။
੧੦ਅਤੇ ਮੈਂ ਇੱਕ ਵੱਡੀ ਅਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ ਕਿ ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ, ਸਮਰੱਥਾ, ਰਾਜ ਅਤੇ ਉਹ ਦੇ ਮਸੀਹ ਦਾ ਅਧਿਕਾਰ ਹੋ ਗਿਆ, ਕਿਉਂਕਿ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਉਹਨਾਂ ਉੱਤੇ ਰਾਤ-ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ!
11 မေၐဝတ္သသျ ရက္တေန သွသာက္ၐျဝစနေန စ၊ တေ တု နိရ္ဇိတဝန္တသ္တံ န စ သ္နေဟမ် အကုရွွတ၊ ပြာဏောၐွပိ သွကီယေၐု မရဏသျဲဝ သင်္ကဋေ၊
੧੧ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਗਵਾਹੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ ਅਤੇ ਮਰਨ ਤੱਕ ਆਪਣੀ ਜਾਨ ਨੂੰ ਪਿਆਰਾ ਨਾ ਸਮਝਿਆ।
12 တသ္မာဒ် အာနန္ဒတု သွရ္ဂော ဟၖၐျန္တာံ တန္နိဝါမိနး၊ ဟာ ဘူမိသာဂရော် တာပေါ ယုဝါမေဝါကြမိၐျတိ၊ ယုဝယောရဝတီရ္ဏော ယတ် ၑဲတာနော 'တီဝ ကာပနး၊ အလ္ပော မေ သမယော 'သ္တျေတစ္စာပိ တေနာဝဂမျတေ။
੧੨ਇਸ ਕਰਕੇ ਹੇ ਅਕਾਸ਼ੋਂ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਏ! ਹਾਏ! ਕਿਉਂਕਿ ਸ਼ੈਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ, ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ।
13 အနန္တရံ သ နာဂး ပၖထိဝျာံ သွံ နိက္ၐိပ္တံ ဝိလောကျ တာံ ပုတြပြသူတာံ ယောၐိတမ် ဥပါဒြဝတ်၊
੧੩ਜਦੋਂ ਉਸ ਅਜਗਰ ਨੇ ਵੇਖਿਆ ਕਿ ਮੈਂ ਧਰਤੀ ਉੱਤੇ ਸੁੱਟਿਆ ਗਿਆ ਹਾਂ ਤਾਂ ਉਸ ਔਰਤ ਦੇ ਮਗਰ ਪਿਆ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ।
14 တတး သာ ယောၐိတ် ယတ် သွကီယံ ပြာန္တရသ္ထာၑြမံ ပြတျုတ္ပတိတုံ ၑက္နုယာတ် တဒရ္ထံ မဟာကုရရသျ ပက္ၐဒွယံ တသွဲ ဒတ္တံ, သာ တု တတြ နာဂတော ဒူရေ ကာလဲကံ ကာလဒွယံ ကာလာရ္ဒ္ဓဉ္စ ယာဝတ် ပါလျတေ၊
੧੪ਅਤੇ ਔਰਤ ਨੂੰ ਵੱਡੇ ਉਕਾਬ ਦੇ ਦੋ ਪਰ ਦਿੱਤੇ ਗਏ ਤਾਂ ਕਿ ਉਹ ਉਜਾੜ ਵਿੱਚ ਆਪਣੇ ਥਾਂ ਨੂੰ ਉੱਡ ਜਾਵੇ, ਜਿੱਥੇ ਸੱਪ ਦੇ ਮੂੰਹੋਂ ਬਚ ਸਕੇ ਤਾਂ ਸਮੇਂ, ਸਮਿਆਂ ਅਤੇ ਅੱਧ ਸਮੇਂ ਤੱਕ ਉਹ ਦੀ ਦੇਖਭਾਲ ਹੁੰਦੀ ਹੈ।
15 ကိဉ္စ သ နာဂသ္တာံ ယောၐိတံ သြောတသာ ပ္လာဝယိတုံ သွမုခါတ် နဒီဝတ် တောယာနိ တသျား ပၑ္စာတ် ပြာက္ၐိပတ်၊
੧੫ਅਤੇ ਸੱਪ ਨੇ ਔਰਤ ਦੇ ਮਗਰ ਦਰਿਆ ਵਾਂਗੂੰ ਆਪਣੇ ਮੂੰਹੋਂ ਪਾਣੀ ਵਗਾਇਆ ਤਾਂ ਕਿ ਉਹ ਨੂੰ ਰੋੜ੍ਹ ਦੇਵੇ।
16 ကိန္တု မေဒိနီ ယောၐိတမ် ဥပကုရွွတီ နိဇဝဒနံ ဝျာဒါယ နာဂမုခါဒ် ဥဒ္ဂီရ္ဏာံ နဒီမ် အပိဝတ်၊
੧੬ਤਾਂ ਧਰਤੀ ਨੇ ਔਰਤ ਦੀ ਸਹਾਇਤਾ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਸ ਦਰਿਆ ਨੂੰ ਪੀ ਲਿਆ, ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ।
17 တတော နာဂေါ ယောၐိတေ ကြုဒ္ဓွာ တဒွံၑသျာဝၑိၐ္ဋလောကဲရရ္ထတော ယ ဤၑွရသျာဇ္ဉား ပါလယန္တိ ယီၑေား သာက္ၐျံ ဓာရယန္တိ စ တဲး သဟ ယောဒ္ဓုံ နိရ္ဂတဝါန်၊
੧੭ਅਤੇ ਅਜਗਰ ਨੂੰ ਔਰਤ ਉੱਤੇ ਕ੍ਰੋਧ ਆਇਆ ਅਤੇ ਉਹ ਦੇ ਵੰਸ਼ ਵਿੱਚੋਂ ਜਿਹੜੇ ਬੱਚੇ ਹਨ, ਜਿਹੜੇ ਪਰਮੇਸ਼ੁਰ ਦੀਆਂ ਆਗਿਆਵਾਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਗਵਾਹੀ ਦਿੰਦੇ ਹਨ ਉਹਨਾਂ ਨਾਲ ਯੁੱਧ ਕਰਨ ਨੂੰ ਚਲਿਆ ਗਿਆ।