< Псалтирь 132 >
1 Песнь восхождения. Вспомни, Господи, Давида и все сокрушение его:
੧ਯਾਤਰਾ ਦਾ ਗੀਤ ਹੇ ਯਹੋਵਾਹ, ਦਾਊਦ ਨੂੰ ਚੇਤੇ ਰੱਖ, ਉਹ ਦੇ ਸਾਰੇ ਦੁੱਖ,
2 как он клялся Господу, давал обет Сильному Иакова:
੨ਜਿਸ ਨੇ ਯਹੋਵਾਹ ਦੀ ਸਹੁੰ ਖਾਧੀ, ਅਤੇ ਯਾਕੂਬ ਦੇ ਸ਼ਕਤੀਮਾਨ ਲਈ ਸੁੱਖਣਾ ਸੁੱਖੀ,
3 “не войду в шатер дома моего, не взойду на ложе мое;
੩ਕਿ ਮੈਂ ਜ਼ਰੂਰ ਆਪਣੇ ਘਰੇਲੂ ਤੰਬੂ ਵਿੱਚ ਨਾ ਜਾਂਵਾਂਗਾ, ਨਾ ਆਪਣੇ ਪਲੰਘ ਦੇ ਵਿਛਾਉਣੇ ਉੱਤੇ ਚੜ੍ਹਾਂਗਾ,
4 не дам сна очам моим и веждам моим - дремания,
੪ਨਾ ਆਪਣੀਆਂ ਅੱਖਾਂ ਨੂੰ ਨੀਂਦ, ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,
5 доколе не найду места Господу, жилища - Сильному Иакова”.
੫ਜਦ ਤੱਕ ਮੈਂ ਯਹੋਵਾਹ ਲਈ ਕੋਈ ਥਾਂ ਨਾ ਲੱਭਾਂ, ਅਤੇ ਯਾਕੂਬ ਦੇ ਸ਼ਕਤੀਮਾਨ ਲਈ ਕੋਈ ਡੇਰਾ!
6 Вот, мы слышали о нем в Ефрафе, нашли его на полях Иарима.
੬ਵੇਖ, ਅਸੀਂ ਅਫਰਾਥਾਹ ਵਿੱਚ ਉਹ ਦੀ ਖ਼ਬਰ ਸੁਣੀ, ਉਹ ਸਾਨੂੰ ਯਾਅਰ ਦੀ ਮੈਦਾਨ ਵਿੱਚ ਲੱਭ ਪਿਆ।
7 Пойдем к жилищу Его, поклонимся подножию ног Его.
੭ਅਸੀਂ ਯਹੋਵਾਹ ਦੇ ਡੇਰੇ ਨੂੰ ਜਾਈਏ, ਅਸੀਂ ਉਹ ਦੇ ਪੈਰਾਂ ਦੀ ਚੌਂਕੀ ਅੱਗੇ ਮੱਥਾ ਟੇਕੀਏ।
8 Стань, Господи, на место покоя Твоего, - Ты и ковчег могущества Твоего.
੮ਹੇ ਯਹੋਵਾਹ, ਉੱਠ, ਆਪਣੇ ਵਿਸ਼ਰਾਮ ਸਥਾਨ ਵਿੱਚ ਆ, ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ!
9 Священники Твои облекутся правдою, и святые Твои возрадуются.
੯ਤੇਰੇ ਜਾਜਕ ਧਰਮ ਦਾ ਲਿਬਾਸ ਪਾਉਣ, ਅਤੇ ਤੇਰੇ ਸੰਤ ਜੈਕਾਰੇ ਗਜਾਉਣ,
10 Ради Давида, раба Твоего, не отврати лица помазанника Твоего.
੧੦ਆਪਣੇ ਦਾਸ ਦਾਊਦ ਦੇ ਕਾਰਨ, ਆਪਣੇ ਮਸਹ ਕੀਤੇ ਹੋਏ ਦਾ ਮੂੰਹ ਨਾ ਮੋੜ!
11 Клялся Господь Давиду в истине, и не отречется ее: “от плода чрева твоего посажу на престоле твоем.
੧੧ਯਹੋਵਾਹ ਨੇ ਦਾਊਦ ਨਾਲ ਸੱਚੀ ਸਹੁੰ ਖਾਧੀ, ਜਿਸ ਤੋਂ ਉਹ ਫਿਰੇਗਾ ਨਹੀਂ, ਕਿ ਮੈਂ ਤੇਰੇ ਢਿੱਡ ਦੇ ਫਲ ਤੋਂ ਤੇਰੀ ਰਾਜ ਗੱਦੀ ਉੱਤੇ ਕਿਸੇ ਨੂੰ ਬਿਠਾਵਾਂਗਾ,
12 Если сыновья твои будут сохранять завет Мой и откровения Мои, которым Я научу их, то и их сыновья во веки будут сидеть на престоле твоем”.
੧੨ਜੇ ਤੇਰੀ ਅੰਸ ਮੇਰੇ ਨੇਮ ਤੇ ਮੇਰੀ ਸਾਖੀ ਦੀ, ਜੋ ਮੈਂ ਉਨ੍ਹਾਂ ਨੂੰ ਸਿਖਾਵਾਂਗਾ ਪਾਲਣਾ ਕਰੇ, ਤਾਂ ਉਨ੍ਹਾਂ ਦੀ ਅੰਸ ਵੀ ਜੁੱਗੋ-ਜੁੱਗ ਤੇਰੀ ਰਾਜ ਗੱਦੀ ਉੱਤੇ ਬੈਠੇਗੀ।
13 Ибо избрал Господь Сион, возжелал его в жилище Себе.
੧੩ਯਹੋਵਾਹ ਨੇ ਤਾਂ ਸੀਯੋਨ ਨੂੰ ਚੁਣਿਆ, ਉਹ ਨੇ ਆਪਣੇ ਵਸੇਬੇ ਲਈ ਉਹ ਨੂੰ ਪਸੰਦ ਕੀਤਾ।
14 “Это покой Мой на веки: здесь вселюсь, ибо Я возжелал его.
੧੪ਇਹ ਸਦਾ ਲਈ ਵਿਸ਼ਰਾਮ ਹੋਵੇਗਾ, ਮੈਂ ਏਥੇ ਵੱਸਾਂਗਾ, ਮੈਂ ਇਸ ਨੂੰ ਪਸੰਦ ਜੋ ਕਰ ਲਿਆ ਹੈ।
15 Пищу его благословляя благословлю, нищих его насыщу хлебом;
੧੫ਮੈਂ ਉਹ ਦੇ ਰਿਜ਼ਕ ਵਿੱਚ ਕਾਫ਼ੀ ਬਰਕਤ ਦਿਆਂਗਾ, ਅਤੇ ਉਹ ਦੇ ਕੰਗਾਲਾਂ ਨੂੰ ਰੋਟੀ ਨਾਲ ਰਜਾਵਾਂਗਾ।
16 священников его облеку во спасение, и святые его радостью возрадуются.
੧੬ਮੈਂ ਉਹ ਦੇ ਜਾਜਕਾਂ ਨੂੰ ਮੁਕਤੀ ਦਾ ਲਿਬਾਸ ਪੁਆਵਾਂਗਾ, ਤੇ ਉਹ ਦੇ ਸੰਤ ਖੁਸ਼ੀ ਦੇ ਜੈਕਾਰੇ ਗਜਾਉਣਗੇ!
17 Там возращу рог Давиду, поставлю светильник помазаннику Моему.
੧੭ਉੱਥੇ ਮੈਂ ਦਾਊਦ ਲਈ ਇੱਕ ਸਿੰਗ ਫੁਟਾਵਾਂਗਾ, ਮੈਂ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਰੱਖਿਆ ਹੈ।
18 Врагов его облеку стыдом, а на нем будет сиять венец его”.
੧੮ਉਹ ਦੇ ਵੈਰੀਆਂ ਨੂੰ ਮੈਂ ਸ਼ਰਮ ਦਾ ਲਿਬਾਸ ਪੁਆਵਾਂਗਾ, ਪਰ ਉਸ ਦਾ ਰਾਜ ਚਮਕੇਗਾ।