< Markus 9 >
1 Hei afiꞌ liliꞌ Au oꞌola ngga ia. Hambu mia basa hei ia ra, ruma nda feꞌe mate sa, dei fo rita Lamatualain parenda no koasa monae na.
੧ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ ਕਈ ਹਨ ਕਿ ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਨਾ ਵੇਖ ਲੈਣ, ਤਦ ਤੱਕ ਮੌਤ ਦਾ ਸੁਆਦ ਨਾ ਚੱਖਣਗੇ।
2 Basa fai nee boe, Yesus noꞌe Petrus, Yakobis, ma Yohanis, de hene risiꞌ mbuku naruꞌ sa atahori nese na. Losa ata ma, rita Yesus dadꞌi laen.
੨ਅਤੇ ਛੇ ਦਿਨਾਂ ਪਿੱਛੋਂ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਇਕਾਂਤ ਵਿੱਚ ਅਲੱਗ ਲੈ ਗਿਆ ਅਤੇ ਉਸ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ।
3 Eni badꞌu na dadꞌi muti makahahadꞌo. Sia raefafoꞌ ia nda hambu saa fo mutiꞌ lenaꞌ Eni badꞌu na sa.
੩ਅਤੇ ਉਹ ਦੇ ਕੱਪੜੇ ਚਮਕਣ ਲੱਗੇ ਅਤੇ ਅਜਿਹੇ ਚਿੱਟੇ ਹੋ ਗਏ ਕਿ ਸੰਸਾਰ ਵਿੱਚ ਕੋਈ ਵੀ ਧੋਬੀ ਓਹੋ ਜਿਹੇ ਚਿੱਟੇ ਨਹੀਂ ਕਰ ਸਕਦਾ।
4 Aiboiꞌ ma, rita Yesus ola-olaꞌ no Baꞌi Elia ma Baꞌi Musa.
੪ਅਤੇ ਮੂਸਾ ਦੇ ਨਾਲ ਏਲੀਯਾਹ ਉਨ੍ਹਾਂ ਨੂੰ ਵਿਖਾਈ ਦਿੱਤਾ ਅਤੇ ਉਹ ਯਿਸੂ ਨਾਲ ਗੱਲਾਂ ਕਰਦੇ ਸਨ।
5 Petrus se ramatau rae mate. Petrus o bingun, losa ana olaꞌ leli. Nafadꞌe Yesus nae, “Papa! Hita maloleꞌ sia ia, e! Dadꞌi malole lenaꞌ hita tao lalaꞌ telu. Fee esa neu Papa, esa neu Baꞌi Musa, ma esa neu Baꞌi Elia.”
੫ਪਤਰਸ ਨੇ ਯਿਸੂ ਨੂੰ ਅੱਗੋਂ ਆਖਿਆ, ਗੁਰੂ ਜੀ, ਸਾਡਾ ਐਥੇ ਰਹਿਣਾ ਚੰਗਾ ਹੈ, ਇਸ ਲਈ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਦੇ ਲਈ ਅਤੇ ਇੱਕ ਏਲੀਯਾਹ ਲਈ।
੬ਕਿਉਂ ਜੋ ਉਹ ਨਹੀਂ ਜਾਣਦਾ ਸੀ ਜੋ ਕੀ ਉੱਤਰ ਦੇਵੇ, ਇਸ ਲਈ ਜੋ ਉਹ ਬਹੁਤ ਡਰ ਗਏ ਸਨ।
7 Basa naa ma, leleeꞌ a onda nema, de tatana nala se. Boe ma rena haraꞌ mia leleeꞌ a nae, “Rena! Yesus ia, Au Ana susue ngga. Hei rena matalolole neu E!”
੭ਤਾਂ ਇੱਕ ਬੱਦਲ ਨੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ, ਉਹ ਦੀ ਸੁਣੋ।
8 Petrus se rena haraꞌ na, ara mete rereoꞌ te nda rita atahori laen sa, akaꞌ a Yesus mesaꞌ ne.
੮ਅਤੇ ਉਨ੍ਹਾਂ ਨੇ ਅਚਾਨਕ ਚੁਫ਼ੇਰੇ ਨਜ਼ਰ ਕੀਤੀ, ਫੇਰ ਹੋਰ ਕਿਸੇ ਨੂੰ ਨਹੀਂ ਪਰ ਪ੍ਰਭੂ ਯਿਸੂ ਨੂੰ ਇਕੱਲਾ ਹੀ ਆਪਣੇ ਨਾਲ ਵੇਖਿਆ।
9 Basa naa, Yesus no mana tungga nara onda mia leteꞌ naa. Yesus ai se nae, “Saa fo hei feꞌe mita faꞌ ra, hei afiꞌ mifadꞌe atahori esa boe. Au ia, tebꞌe-tebꞌeꞌ Atahori Matetuꞌ a. Au musi mate dei. Basa fo, Au usodꞌa baliꞌ, dei fo hei bole mifadꞌe atahori ra.”
੯ਜਦੋਂ ਉਹ ਪਹਾੜੋਂ ਉੱਤਰੇ ਆਉਂਦੇ ਸਨ ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਤਦ ਤੱਕ ਜੋ ਕੁਝ ਤੁਸੀਂ ਵੇਖਿਆ ਕਿਸੇ ਨੂੰ ਨਾ ਦੱਸਣਾ।
10 Ara toꞌu rahereꞌ Yesus hehelu-fufuli na, de nda rafadꞌe atahori sa. Te teluꞌ se, esa natane esa rae, “Eni dudꞌuꞌa na saa, losa nae Eni nasodꞌa baliꞌ mia mamate na? Taꞌo bee, e?”
੧੦ਅਤੇ ਉਹ ਉਸ ਗੱਲ ਨੂੰ ਆਪਣੇ ਹੀ ਵਿੱਚ ਰੱਖ ਕੇ ਇੱਕ ਦੂਜੇ ਨਾਲ ਚਰਚਾ ਕਰਨ ਲੱਗੇ ਜੋ ਮੁਰਦਿਆਂ ਵਿੱਚੋਂ ਜੀ ਉੱਠਣ ਦਾ ਕੀ ਅਰਥ ਹੈ?
11 Boe ma, ratane E rae, “Meser agama ra rae ‘Baꞌi Elia musi nema dei, dei fo Kristus nema.’ Te tungga Papa, naa taꞌo bee?”
੧੧ਅਤੇ ਉਨ੍ਹਾਂ ਨੇ ਉਸ ਅੱਗੇ ਅਰਜ਼ ਕੀਤੀ ਕਿ ਉਪਦੇਸ਼ਕ ਕਿਉਂ ਆਖਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?
12 Yesus nataa nae, “Memaꞌ tebꞌe. Baꞌi Elia musi nema dei, fo soi dalaꞌ fee neu Kristus, atahori fo Lamatualain dudu basa mia dalahulu naa neu. Te taꞌo bee? Hei nda feꞌe mihine saa fo ara suraꞌ sia Lamatualain susura na soaꞌ neu Atahori Matetuꞌ naa? Ara suraꞌ memaꞌ, rae mete ma Eni nema ena, atahori raꞌasususaꞌ E, losa tao risa E.
੧੨ਉਸ ਨੇ ਉਨ੍ਹਾਂ ਨੂੰ ਉਤਰ ਦਿੱਤਾ ਕਿ ਏਲੀਯਾਹ ਤਾਂ ਠੀਕ ਪਹਿਲਾਂ ਆਣ ਕੇ ਸਭ ਕੁਝ ਬਹਾਲ ਕਰੇਗਾ, ਪਰ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਇਹ ਕਿਉਂ ਲਿਖਿਆ ਹੈ ਜੋ ਉਹ ਬਹੁਤ ਦੁੱਖ ਝੱਲੇਗਾ ਅਤੇ ਤੁੱਛ ਗਿਣਿਆ ਜਾਵੇਗਾ?
13 Hei musi pasa ndiki mara matalole! Baꞌi Elia naa memaꞌ nema ena. Ma atahori raꞌasususaꞌ e, tungga sira hihii na. Naa o nandaa no saa fo baꞌi-baꞌi ra suraꞌ hela memaꞌ mia doo na neu.”
੧੩ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਿਆ, ਨਾਲੇ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ, ਉਨ੍ਹਾਂ ਨੇ ਉਹ ਦੇ ਨਾਲ ਜੋ ਚਾਹਿਆ ਸੋਈ ਕੀਤਾ।
14 Yesus no mana tungga katelu nara, randaa baliꞌ ro mana tungga laen nara, ma rita atahori naeꞌ raꞌabꞌubꞌue. Ara rema rita Yesus mana tungga laen nara rareresi ro meser agama ra.
੧੪ਜਦੋਂ ਪ੍ਰਭੂ ਯਿਸੂ ਚੇਲਿਆਂ ਦੇ ਕੋਲ ਆਏ ਤਾਂ ਉਨ੍ਹਾਂ ਦੇ ਚੁਫ਼ੇਰੇ ਵੱਡੀ ਭੀੜ ਅਤੇ ਉਨ੍ਹਾਂ ਨਾਲ ਉਪਦੇਸ਼ਕਾਂ ਨੂੰ ਵਾਦ-ਵਿਵਾਦ ਕਰਦੇ ਵੇਖਿਆ।
15 Atahori naeꞌ naa ra mete-rita Yesus, ara nggengger, te rae Ana feꞌe sia leteꞌ ata. De ara relaꞌ reu randaa ro E.
੧੫ਅਤੇ ਝੱਟ ਸਾਰੀ ਭੀੜ ਉਹ ਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕ ਉਸ ਦੇ ਕੋਲ ਭੱਜੇ ਅਤੇ ਉਸਦਾ ਸਵਾਗਤ ਕੀਤਾ।
16 Yesus natane mbali se nae, “Hei mireresi saa sia ia?”
੧੬ਤਦ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਇਨ੍ਹਾਂ ਨਾਲ ਕੀ ਸਵਾਲ-ਜ਼ਵਾਬ ਕਰਦੇ ਹੋ?
17 Te atahori esa nema nae, “Papa, rena dei! Au o ana tou ngga. Ana nabobꞌeꞌ nda ola-olaꞌ nala sa, huu nitu a tao e. Au oꞌe Papa naꞌahahaiꞌ e dei.
੧੭ਤਾਂ ਭੀੜ ਵਿੱਚੋਂ ਇੱਕ ਨੇ ਉਹ ਨੂੰ ਉੱਤਰ ਦਿੱਤਾ, ਗੁਰੂ ਜੀ ਮੈਂ ਆਪਣਾ ਪੁੱਤਰ ਜਿਹ ਨੂੰ ਗੂੰਗੀ ਆਤਮਾ ਚਿੰਬੜੀ ਹੋਈ ਹੈ, ਤੇਰੇ ਕੋਲ ਲਿਆਇਆ ਹਾਂ।
18 Mete ma nitu a masoꞌ e, ana mbembesiꞌ ao na neu rae a. Boe ma bafa na lua fufureꞌ, ma ale nisi na. Boe ma ao na o baraꞌai onaꞌ hau a. Au oꞌe Papa mana tungga nara, fo oi hendi nitu a. Te ara nda bisa saa-saa sa bee.”
੧੮ਅਤੇ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਹਦਾ ਅਤੇ ਕਮਜ਼ੋਰ ਹੁੰਦਾ ਜਾਂਦਾ ਹੈ, ਅਤੇ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਨੂੰ ਕੱਢ ਦੇਣ ਪਰ ਉਹ ਨਾ ਕੱਢ ਸਕੇ।
19 Rena taꞌo naa, Yesus bua se nae, “He! Hei seli tebꞌe! Au unori hei bali-baliꞌ, onaꞌ o hei nda mihine sa. Ma nda mimihere tebꞌe-tebꞌeꞌ neu Au sa! Au musi fee tembo neu hei losa bee fai! Mendi anaꞌ naa nisiꞌ ia!”
੧੯ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਹੇ ਅਵਿਸ਼ਵਾਸੀ ਲੋਕੋ, ਮੈਂ ਕਦ ਤੱਕ ਤੁਹਾਡੇ ਨਾਲ ਰਹਾਂਗਾ? ਅਤੇ ਕਦ ਤੱਕ ਤੁਹਾਡੀ ਸਹਾਂਗਾ? ਉਹ ਨੂੰ ਮੇਰੇ ਕੋਲ ਲਿਆਓ!
20 De oꞌo rendi e nisiꞌ Yesus. Nitu a mete-nita Yesus, boe ma ana mbesiꞌ hendi anaꞌ a losa naꞌaloli lololir neu rae a ma bafa na nafufure.
੨੦ਉਹ ਉਸ ਨੂੰ ਪ੍ਰਭੂ ਯਿਸੂ ਦੇ ਕੋਲ ਲਿਆਏ ਅਤੇ ਜਦੋਂ ਉਸ ਨੇ ਉਹ ਨੂੰ ਵੇਖਿਆ ਤਾਂ ਦੁਸ਼ਟ ਆਤਮਾ ਨੇ ਉਸੇ ਸਮੇਂ ਉਹ ਨੂੰ ਬਹੁਤ ਮਰੋੜਿਆ ਅਤੇ ਉਹ ਉਸੇ ਸਮੇਂ ਡਿੱਗ ਪਿਆ ਅਤੇ ਝੱਗ ਛੱਡਦਾ ਹੋਇਆ ਲੇਟਣ ਲੱਗਾ।
21 Basa boe ma, Yesus natane anaꞌ a papa na nae, “Ho ana ma dadꞌi taꞌo ia mia leleꞌ bee?” Papa na nataa nae, “Mia ana diki na.”
੨੧ਉਸ ਨੇ ਉਹ ਦੇ ਪਿਤਾ ਨੂੰ ਪੁੱਛਿਆ, ਇਸ ਦਾ ਇਹ ਹਾਲ ਕਦੋਂ ਤੋਂ ਹੈ? ਉਹ ਬੋਲਿਆ, ਛੋਟੇ ਹੁੰਦਿਆਂ ਹੀ ਤੋਂ।
22 Nitu a nae nisa e doo ena. Ana tao hendi ana ngga ia bali-baliꞌ ai rala neu, ma naꞌatetenaꞌ e oe rala neu boe. De Papa tulun dei! Mete ma bisa, Papa sue hai na, muꞌuhahaiꞌ e dei.”
੨੨ਅਤੇ ਕਈ ਵਾਰੀ ਉਸ ਨੇ ਇਹ ਨੂੰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਿਆ ਹੈ ਜੋ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ, ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ।
23 Yesus nataa nae, “Taꞌo bee de ho mae ‘mete ma bisa’? Au memaꞌ bisa tao basa-bꞌasaꞌ e, sadꞌi atahori ramahere dei!”
੨੩ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ ਇਹ ਕੀ ਗੱਲ ਹੈ! ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸੱਭੋ ਕੁਝ ਹੋ ਸਕਦਾ ਹੈ।
24 Basa boe ma, tou lasiꞌ a nataa no naeꞌ a nggaee oi, “Papa! Memaꞌ au umuhere ena. De tulun au fo nemehere ngga boe tamba manggate!”
੨੪ਉਸੇ ਵੇਲੇ ਉਸ ਬਾਲਕ ਦਾ ਪਿਤਾ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਮੈਂ ਵਿਸ਼ਵਾਸ ਕਰਦਾ ਹਾਂ, ਤੁਸੀਂ ਮੇਰੇ ਅਵਿਸ਼ਵਾਸ ਦਾ ਹੱਲ ਕਰੋ!
25 Leleꞌ naa, Yesus nita atahori naeꞌ rema rakaseseti sia naa. Boe ma Ana parenda nitu a nae, “He! Nitu deꞌulaka! Lao hela ana ia leo fo ana rena, ma ola-olaꞌ nalaꞌ. Ho afiꞌ masoꞌ seluꞌ misiꞌ e fai!”
੨੫ਜਦੋਂ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਦ ਉਹ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਆਤਮਾ ਮੈਂ ਤੈਨੂੰ ਹੁਕਮ ਦਿੰਦਾ ਹਾਂ ਜੋ ਇਸ ਵਿੱਚੋਂ ਨਿੱਕਲ ਜਾ ਅਤੇ ਫੇਰ ਕਦੇ ਇਸ ਵਿੱਚ ਨਾ ਵੜੀਂ!
26 Rena Yesus olaꞌ naꞌo naa boe, nitu a nggasi nahereꞌ. Ana tao anaꞌ naa naꞌaloli ndundulea dei, de ana lao hela e. Boe ma anaꞌ naa onaꞌ a mates e. De atahori mana sa naa ra rae, “Naa, maten!”
੨੬ਤਾਂ ਉਹ ਚੀਕ ਮਾਰ ਕੇ ਅਤੇ ਉਹ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ, ਐਥੋਂ ਤੱਕ ਜੋ ਬਹੁਤਿਆਂ ਨੇ ਕਿਹਾ, ਉਹ ਮਰ ਗਿਆ!
27 Te Yesus toꞌu nala anaꞌ lima na, de nafefela e. Boe ma ana fela neuꞌ ena.
੨੭ਪਰ ਯਿਸੂ ਨੇ ਉਹ ਦਾ ਹੱਥ ਫੜ੍ਹ ਕੇ ਉਹ ਨੂੰ ਉੱਠਾ ਲਿਆ ਅਤੇ ਉਹ ਉੱਠ ਖੜ੍ਹਾ ਹੋਇਆ।
28 Basa naa, de Yesus no mana tungga nara lao hela mamanaꞌ naa, de risiꞌ ume sa rala. Sia naa ratane Yesus rae, “Papa! Taꞌo bee de hai nda bisa oi nitu naa sa?”
੨੮ਜਦੋਂ ਪ੍ਰਭੂ ਯਿਸੂ ਘਰ ਵਿੱਚ ਆਏ ਤਾਂ ਉਹ ਦੇ ਚੇਲਿਆਂ ਨੇ ਇਕਾਂਤ ਵਿੱਚ ਉਹ ਦੇ ਕੋਲ ਅਰਜ਼ ਕੀਤੀ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸਕੇ?
29 Yesus nafadꞌe se nae, “Rena matalolole! Nitu ra memaꞌ deꞌulakaꞌ. De mete ma hei nda hule-oꞌe moꞌe tulun neu Lamatualain sa, hei nda bisa oi nitu onaꞌ naa sa.”
੨੯ਉਸ ਨੇ ਉਨ੍ਹਾਂ ਨੂੰ ਕਿਹਾ ਕਿ ਅਜਿਹੀ ਕਿਸਮ ਦੇ ਬੁਰੇ ਆਤਮੇ, ਪ੍ਰਾਰਥਨਾ ਅਤੇ ਵਰਤ ਤੋਂ ਬਿਨ੍ਹਾਂ ਨਹੀਂ ਨਿੱਕਲ ਸਕਦੇ।
30 Basa ma Yesus no mana tungga nara lao hela mamanaꞌ naa, de risiꞌ propinsi Galilea. Leleꞌ naa, Yesus nda nau atahori rahine Eni sia naa sa,
੩੦ਫੇਰ ਉਹ ਉੱਥੋਂ ਤੁਰ ਪਏ, ਅਤੇ ਗਲੀਲ ਵਿੱਚੋਂ ਦੀ ਲੰਘ ਗਏ ਅਤੇ ਉਹ ਨਹੀਂ ਚਾਹੁੰਦਾ ਸੀ ਜੋ ਕਿਸੇ ਨੂੰ ਖ਼ਬਰ ਹੋਵੇ।
31 huu Ana nae nanori a mana tungga nara. Ana nafadꞌe se nae, “Nda doo saꞌ te, ara seo hendi Au neu atahori feaꞌ. Dei fo ara risa Au, Atahori Matetuꞌ ia. Memaꞌ Au mate, te finiesa na, Au usodꞌa baliꞌ.”
੩੧ਇਸ ਲਈ ਕਿ ਉਹ ਆਪਣੇ ਚੇਲਿਆਂ ਨੂੰ ਸਿਖਾਉਂਦਾ ਅਤੇ ਉਨ੍ਹਾਂ ਨੂੰ ਕਹਿੰਦਾ ਸੀ ਕਿ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ, ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਮਾਰੇ ਜਾਣ ਤੋਂ ਤਿੰਨ ਦਿਨ ਪਿੱਛੋਂ ਉਹ ਫਿਰ ਜੀ ਉੱਠੇਗਾ।
32 Yesus nafadꞌe naꞌo naa, ma mana tungga nara bingun. Te ara nda rambarani ratane seluꞌ Yesus oꞌola na sosoa na sa.
੩੨ਉਨ੍ਹਾਂ ਨੇ ਇਹ ਗੱਲ ਨਾ ਸਮਝੀ ਪਰ ਉਹ ਦੇ ਪੁੱਛਣ ਤੋਂ ਡਰਦੇ ਸਨ।
33 Basa naa ma, Yesus se laoꞌ losa Kapernaum. Ara risiꞌ ume rala, boe ma Yesus natane se nae, “Faꞌra hei mireresi saa mia dalaꞌ?”
੩੩ਫੇਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਜਦੋਂ ਉਹ ਘਰ ਵਿੱਚ ਸੀ ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਰਾਹ ਵਿੱਚ ਕੀ ਗੱਲਬਾਤ ਕਰਦੇ ਸੀ?
34 Te huu, nda hambu esa nambarani nataa sa bee, te mia dalaꞌ taladꞌan ara rasimbo bafaꞌ rae seka monaeꞌ sia basa-bꞌasa sira.
੩੪ਪਰ ਉਹ ਚੁੱਪ ਹੀ ਰਹੇ ਇਸ ਲਈ ਜੋ ਉਨ੍ਹਾਂ ਨੇ ਰਾਹ ਵਿੱਚ ਇੱਕ ਦੂਜੇ ਨਾਲ ਇਹ ਬਹਿਸ ਕੀਤੀ ਸੀ, ਜੋ ਸਾਡੇ ਵਿੱਚੋਂ ਵੱਡਾ ਕੌਣ ਹੈ?
35 Basa ma Yesus endoꞌ de nanori se nae, “Seka nae dadꞌi atahori monaeꞌ, eni masodꞌaꞌ na musi onaꞌ a ate fo tulu-fali basa atahori.
੩੫ਫੇਰ ਉਹ ਨੇ ਬੈਠ ਕੇ ਉਨ੍ਹਾਂ ਬਾਰਾਂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਕਿਹਾ, ਜੇ ਕੋਈ ਵੱਡਾ ਹੋਣਾ ਚਾਹੇ ਤਾਂ ਉਹ ਸਭਨਾਂ ਤੋਂ ਛੋਟਾ ਅਤੇ ਸਭਨਾਂ ਦਾ ਸੇਵਕ ਬਣੇ।
36 Basa boe ma, Yesus oꞌo nala ana dikiꞌ esa mia naa, de baliꞌ nisiꞌ taladꞌa nara. Ana olaꞌ nae,
੩੬ਅਤੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ। ਫੇਰ ਉਸ ਨੂੰ ਗੋਦੀ ਚੁੱਕ ਕੇ ਉਨ੍ਹਾਂ ਨੂੰ ਕਿਹਾ,
37 ‘Seka tungga Au fo simbo atahori anadikiꞌ onaꞌ anaꞌ ia, naa sosoa na eni simbo Au ena. Ana o simbo Au Papa ngga mana denu Au isiꞌ raefafoꞌ ia.”
੩੭ਜੋ ਕੋਈ ਮੇਰੇ ਨਾਮ ਕਰ ਕੇ ਅਜਿਹਿਆਂ ਬਾਲਕਾਂ ਵਿੱਚੋਂ ਇੱਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।
38 Basa naa boe, Yesus mana tungga na Yohanis, kalaak nae, “Papa! Lao esa, hai mita atahori sa pake Papa nara na oi nitu. Te hai miꞌinggee e, huu eni nda hita atahori na sa.”
੩੮ਯੂਹੰਨਾ ਨੇ ਉਸ ਨੂੰ ਆਖਿਆ, ਗੁਰੂ ਜੀ, ਅਸੀਂ ਇੱਕ ਮਨੁੱਖ ਨੂੰ ਤੇਰੇ ਨਾਮ ਨਾਲ ਭੂਤ ਕੱਢਦੇ ਵੇਖਿਆ ਅਤੇ ਉਹ ਨੂੰ ਰੋਕਿਆ ਕਿਉਂਕਿ ਉਹ ਸਾਡੇ ਪਿੱਛੇ ਨਹੀਂ ਚੱਲਦਾ।
39 Boe ma Yesus nataa nae, “He! Afiꞌ miꞌinggee e. Te seka pake Au nara ngga fo tao mana dadꞌi, eni nda olaꞌ tao Au nara ngga maꞌafoo sa.
੩੯ਪਰ ਯਿਸੂ ਨੇ ਉਨ੍ਹਾ ਨੂੰ ਕਿਹਾ, ਉਹ ਨੂੰ ਨਾ ਰੋਕੋ ਕਿਉਂਕਿ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈ ਕੇ ਚਮਤਕਾਰ ਕਰੇ ਅਤੇ ਛੇਤੀ ਮੈਨੂੰ ਬੁਰਾ ਕਹਿ ਸਕੇ।
40 Mete ma eni nda labꞌan hita sa, sosoa na, eni o hita atahori na boe.
੪੦ਜਿਹੜਾ ਸਾਡੇ ਵਿਰੁੱਧ ਨਹੀਂ ਉਹ ਸਾਡੀ ਵੱਲ ਹੈ।
41 Misinedꞌa matalolole o! Mete ma hambu atahori rahine rae hei tungga Kristus, boe ma ana tulun hei, Lamatualain nda liliꞌ atahori naa bebengge na sa. Mae ana fee akaꞌ a oe mutiꞌ nggalas esa o, Lamatualain nda liliꞌ e sa.”
੪੧ਇਸ ਲਈ ਕਿ ਜਿਹੜਾ ਤੁਹਾਨੂੰ ਇੱਕ ਗਿਲਾਸ ਪਾਣੀ ਦਾ ਪੀਣ ਨੂੰ ਦੇਵੇ ਇਸ ਕਰ ਕੇ ਜੋ ਤੁਸੀਂ ਮਸੀਹ ਦੇ ਹੋ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾਏ ਬਿਨ੍ਹਾਂ ਕਦੇ ਨਾ ਰਹੇਗਾ।
42 Basa boe ma, Yesus nafadꞌe seluꞌ se nae, “Mete ma atahori sa kokoe ana dikiꞌ esa fo tungga dala masalaꞌ losa anaꞌ naa nda namahere Au sa na, besa-bꞌesa o! Malole lenaꞌ atahori naa haꞌi nala fatu monaeꞌ esa, paꞌa neu lesu ai na, ma naꞌatetenaꞌ ao na nisiꞌ tasiꞌ a taladꞌa na.
੪੨ਅਤੇ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਭਲਾ ਹੁੰਦਾ ਜੋ ਚੱਕੀ ਦਾ ਪੁੜ ਉਹ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ!
43 Mete ma ho tao salaꞌ mendiꞌ lima ma na, tati hendiꞌ e! Malole lenaꞌ sorga muu mendiꞌ lima seseriꞌ a. Afiꞌ losa ara nggari nggo misiꞌ ai naraka mo lima ma ruꞌa se. (Geenna )
੪੩ਅਤੇ ਜੇ ਤੇਰਾ ਹੱਥ ਤੇਰੇ ਕੋਲੋਂ ਪਾਪ ਕਰਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ। ਟੁੰਡਾ ਹੋ ਕੇ ਜੀਉਣ ਵਿੱਚ ਵੜਨਾ, ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ, ਜਿਹੜੀ ਬੁਝਣ ਵਾਲੀ ਨਹੀਂ। (Geenna )
44 [Naraka naa, memaꞌ mamana doidꞌosoꞌ. Ai a nda mate sa, no ula-ula sia naa ra nda hahae tao maꞌafooꞌ sa.]
੪੪ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।
45 Mete ma ho tao salaꞌ mendiꞌ ei ma na, tati hendi e. Malole lenaꞌ sorga muu mendiꞌ ei seseriꞌ. Afiꞌ losa ara nggari nggo misiꞌ ai naraka mo ei ma ruꞌa se. (Geenna )
੪੫ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਸੁੱਟ ਦੇ। ਲੰਗੜਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਪੈਰ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। (Geenna )
46 [Naraka naa, memaꞌ mamana doidꞌosoꞌ. Ai a nda mate sa, no ula-ula sia naa ra nda hahae tao maꞌafooꞌ sa.]
੪੬ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।
47 Mete ma ho tao salaꞌ mendi mata ma na, edꞌo nggari hendi e! Malole lenaꞌ sorga muu mendi mata seseriꞌ. Afiꞌ losa ara nggari nggo misiꞌ ai naraka mo mata ma ruꞌa se. (Geenna )
੪੭ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ। ਇੱਕ ਅੱਖ ਨਾਲ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। (Geenna )
48 ‘Naraka naa, memaꞌ mamana doidꞌosoꞌ. Ai a nda mate sa, no ula-ula sia naa ra nda hahae tao maꞌafooꞌ sa.’
੪੮ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।
49 Au nanori ngga ia, memaꞌ bera na seli. De seka nae tungga Au, musi naꞌatataaꞌ tungga nakandoo, onaꞌ sisi fo atahori tao masiꞌ, de pangga neu ai, fo sisi naa naꞌatataa dooꞌ.
੪੯ਕਿਉਂਕਿ ਹਰ ਇੱਕ ਜਨ ਅੱਗ ਨਾਲ ਸਲੂਣਾ ਕੀਤਾ ਜਾਵੇਗਾ।
50 Masiꞌ a mafeliꞌ. Hita pake fo tao nanaat a maladꞌaꞌ. Te mete ma masiꞌa nda masi sa na, eni soaꞌ neu saa fai? Hita nggari hendiꞌ e. Hei o musi dadꞌi onaꞌ masiꞌ, fo misodꞌa sue-lai mo basa atahori. De hei musi miloeꞌ mireresi seka monaeꞌ ma seka anadikiꞌ!”
੫੦ਲੂਣ ਚੰਗਾ ਹੈ, ਪਰ ਜੇ ਲੂਣ ਬੇਸੁਆਦ ਜੋ ਜਾਏ ਤਾਂ ਤੁਸੀਂ ਉਹ ਨੂੰ ਕਿਵੇਂ ਸਲੂਣਾ ਕਰੋਗੇ? ਇਸ ਲਈ ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਜੇ ਨਾਲ ਮੇਲ-ਮਿਲਾਪ ਰੱਖੋ।