< Isaia 28 >
1 Vai coroanei mândriei, beţivilor lui Efraim, a cărei frumuseţe glorioasă este o floare ce se vestejeşte, care este pe capul văilor grase ale celor ce sunt învinşi de vin!
੧ਹਾਏ ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦੇ ਮੁਕਟ ਉੱਤੇ! ਅਤੇ ਉਸ ਦੇ ਸ਼ਾਨਦਾਰ ਸੁਹੱਪਣ ਦੇ ਕੁਮਲਾਏ ਹੋਏ ਫੁੱਲ ਉੱਤੇ, ਜਿਹੜਾ ਉਨ੍ਹਾਂ ਬੇਹੋਸ਼ ਸ਼ਰਾਬੀਆਂ ਦੀ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ!
2 Iată, Domnul are pe unul puternic şi tare, care, ca o vijelie de grindină şi o furtună distrugătoare, ca un potop de ape puternice ce se revarsă, o va doborî la pământ cu mâna.
੨ਵੇਖੋ, ਯਹੋਵਾਹ ਕੋਲ ਇੱਕ ਤਕੜਾ ਤੇ ਸਮਰੱਥੀ ਜਨ ਹੈ, ਜੋ ਗੜਿਆਂ ਦੇ ਮੀਂਹ ਵਾਂਗੂੰ, ਨਾਸ ਕਰਨ ਵਾਲੇ ਬੁੱਲੇ ਵਾਂਗੂੰ, ਹੜ੍ਹ ਪੈਂਦਿਆਂ ਡਾਢੇ ਪਾਣੀ ਦੀ ਹਨੇਰੀ ਵਾਂਗੂੰ ਹੈ, ਉਹ ਉਸ ਨੂੰ ਬਲ ਨਾਲ ਧਰਤੀ ਤੱਕ ਪਟਕ ਦੇਵੇਗਾ।
3 Coroana mândriei, beţivii lui Efraim, va fi călcată în picioare,
੩ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦਾ ਮੁਕਟ ਪੈਰਾਂ ਹੇਠ ਮਿੱਧਿਆ ਜਾਵੇਗਾ।
4 Şi frumuseţea glorioasă, care este pe capul văii grase, va fi o floare ce se vestejeşte şi ca un rod timpuriu înaintea verii; pe care cel care îl priveşte, văzându[-l], îl mănâncă până îl mai are în mână.
੪ਉਸ ਦੇ ਸ਼ਾਨਦਾਰ ਸੁਹੱਪਣ ਦਾ ਕੁਮਲਾਇਆ ਹੋਇਆ ਫੁੱਲ, ਜਿਹੜਾ ਉਸ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ, ਹਾੜ੍ਹੀ ਦੇ ਪਹਿਲੇ ਪੱਕੇ ਹੰਜ਼ੀਰ ਵਾਂਗੂੰ ਹੋਵੇਗਾ, ਜਿਸ ਨੂੰ ਕੋਈ ਵੇਖਦਿਆਂ ਹੀ ਹੱਥ ਵਿੱਚ ਲਵੇ ਅਤੇ ਨਿਗਲ ਜਾਵੇ।
5 În acea zi DOMNUL oştirilor îi va fi o coroană de glorie şi o diademă de frumuseţe pentru rămăşiţa poporului său,
੫ਉਸ ਦਿਨ ਸੈਨਾਂ ਦਾ ਯਹੋਵਾਹ ਆਪਣੀ ਪਰਜਾ ਦੇ ਬਚੇ ਹੋਇਆਂ ਲਈ ਸੁਹੱਪਣ ਦਾ ਮੁਕਟ, ਸੁੰਦਰਤਾ ਦਾ ਹਾਰ ਹੋਵੇਗਾ,
6 Şi duh de judecată pentru cel ce şade la judecată şi tărie pentru cei ce împing bătălia înapoi la poartă.
੬ਅਤੇ ਜਿਹੜਾ ਨਿਆਂ ਕਰਨ ਲਈ ਬੈਠਦਾ ਹੈ, ਉਸ ਦੇ ਲਈ ਉਹ ਇਨਸਾਫ਼ ਦੀ ਰੂਹ, ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ, ਉਹਨਾਂ ਲਈ ਬਲ ਹੋਵੇਗਾ।
7 Dar ei de asemenea au rătăcit prin vin şi prin băutură tare sunt abătuţi de pe cale; preotul şi profetul au rătăcit prin băutură tare, sunt înghiţiţi de vin, sunt abătuţi de pe cale prin băutură tare; rătăcesc în viziune, se poticnesc în judecată.
੭ਇਹ ਵੀ ਮਧ ਨਾਲ ਝੂਲਦੇ ਫਿਰਦੇ ਹਨ, ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ, - ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ, ਉਹ ਮਧ ਨਾਲ ਮਸਤਾਨੇ ਹਨ, ਉਹ ਸ਼ਰਾਬ ਨਾਲ ਡਗਮਗਾਉਂਦੇ ਹਨ, ਉਹ ਦਰਸ਼ਣ ਵੇਖਦੇ ਹੋਏ ਵੀ ਭੁਲੇਖਾ ਖਾਂਦੇ ਹਨ, ਨਿਆਂ ਕਰਨ ਵਿੱਚ ਭੁੱਲ ਕਰਦੇ ਹਨ!
8 Căci toate mesele sunt pline de vomă şi murdărie, încât nu este loc curat.
੮ਸਾਰੀਆਂ ਮੇਜ਼ਾਂ ਤਾਂ ਕੈ ਅਤੇ ਵਿਸ਼ਟੇ ਨਾਲ ਭਰੀਆਂ ਹੋਈਆਂ ਹਨ, ਕੋਈ ਥਾਂ ਸਾਫ਼ ਨਹੀਂ!
9 Pe cine va învăţa el cunoaştere? şi pe cine va face să înţeleagă doctrină? [P]e [cei] înţărcaţi de lapte [şi] luaţi de la sâni.
੯ਉਹ ਕਿਸਨੂੰ ਗਿਆਨ ਸਿਖਾਵੇਗਾ, ਅਤੇ ਕਿਸਨੂੰ ਪਰਚਾਰ ਦੀ ਸਮਝ ਦੇਵੇਗਾ? ਕੀ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ, ਜਾਂ ਜਿਹੜੇ ਦੁੱਧੀਆਂ ਤੋਂ ਅਲੱਗ ਕੀਤੇ ਗਏ?
10 Fiindcă precept trebuie să fie peste precept, precept peste precept; rând peste rând, rând peste rând; aici puţin şi acolo puţin;
੧੦ਬਿਧ ਤੇ ਬਿਧ, ਬਿਧ ਤੇ ਬਿਧ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਥੋੜ੍ਹਾ ਐਥੇ, ਥੋੜ੍ਹਾ ਉੱਥੇ!
11 Căci cu buze bâlbâite şi o altă limbă va vorbi el acestui popor.
੧੧ਉਹ ਤਾਂ ਓਪਰੇ ਬੁੱਲ੍ਹਾਂ ਅਤੇ ਪਰਦੇਸੀ ਭਾਸ਼ਾ ਦੇ ਰਾਹੀਂ ਇਸ ਪਰਜਾ ਨਾਲ ਬੋਲੇਗਾ,
12 Căruia i-a spus: Aceasta este odihna cu care să faceţi pe cel obosit să se odihnească; şi aceasta este răcorirea; totuşi ei au refuzat să asculte.
੧੨ਜਿਨ੍ਹਾਂ ਨੂੰ ਉਸ ਨੇ ਆਖਿਆ, ਇਹ ਅਰਾਮ ਹੈ, ਹੁੱਸੇ ਹੋਏ ਨੂੰ ਅਰਾਮ ਦਿਓ, ਅਤੇ ਚੈਨ ਇਹ ਹੈ, ਪਰ ਉਹਨਾਂ ਨੇ ਸੁਣਨਾ ਨਾ ਚਾਹਿਆ।
13 Dar cuvântul DOMNULUI le-a fost precept peste precept, precept peste precept; rând peste rând, rând peste rând; aici puţin [şi] acolo puţin; ca ei să meargă şi să cadă pe spate şi să fie frânţi şi prinşi şi luaţi.
੧੩ਇਸ ਲਈ ਯਹੋਵਾਹ ਦਾ ਬਚਨ ਉਹਨਾਂ ਲਈ ਇਹ ਹੋਵੇਗਾ, ਬਿਧ ਤੇ ਬਿਧ, ਬਿਧ ਤੇ ਬਿਧ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਥੋੜ੍ਹਾ ਐਥੇ, ਥੋੜ੍ਹਾ ਉੱਥੇ, ਤਾਂ ਜੋ ਉਹ ਚਲੇ ਜਾਣ ਤੇ ਪਿਛਾਹਾਂ ਡਿੱਗ ਪੈਣ, ਅਤੇ ਜ਼ਖਮੀ ਹੋਣ ਤੇ ਫਸ ਕੇ ਫੜ੍ਹੇ ਜਾਣ।
14 De aceea ascultaţi cuvântul DOMNULUI, voi oameni batjocoritori, care domniţi peste acest popor care este în Ierusalim.
੧੪ਇਸ ਲਈ, ਹੇ ਠੱਠਾ ਕਰਨ ਵਾਲਿਓ, ਯਹੋਵਾਹ ਦੀ ਗੱਲ ਸੁਣੋ, ਤੁਸੀਂ ਜਿਹੜੇ ਇਸ ਪਰਜਾ ਉੱਤੇ ਹਕੂਮਤ ਕਰਦੇ ਹੋ, ਜਿਹੜੀ ਯਰੂਸ਼ਲਮ ਵਿੱਚ ਹੈ,
15 Fiindcă aţi spus: Am făcut legământ cu moartea şi cu iadul avem o înţelegere; când va trece urgia copleşitoare nu va veni la noi; căci din minciuni ne-am făcut un loc de scăpare şi ne-am ascuns sub falsitate; (Sheol )
੧੫ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਮੌਤ ਨਾਲ ਨੇਮ ਬੰਨ੍ਹਿਆ ਅਤੇ ਪਤਾਲ ਨਾਲ ਇਕਰਾਰ ਕੀਤਾ ਹੈ, ਜਦ ਬਿਪਤਾ ਦਾ ਹੜ੍ਹ ਆ ਝੁੱਲੇਗਾ, ਤਾਂ ਉਹ ਸਾਡੇ ਨੇੜੇ ਨਾ ਆਵੇਗਾ, ਕਿਉਂ ਜੋ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ, ਅਤੇ ਧੋਖੇ ਵਿੱਚ ਅਸੀਂ ਆਪ ਨੂੰ ਲੁਕਾਇਆ ਹੈ, (Sheol )
16 De aceea astfel spune Domnul DUMNEZEU: Iată, eu pun în Sion, ca temelie, o piatră, o piatră încercată, o preţioasă piatră unghiulară, o temelie sigură; cel ce crede nu se va grăbi.
੧੬ਇਸ ਲਈ ਪ੍ਰਭੂ ਯਹੋਵਾਹ ਫ਼ਰਮਾਉਂਦਾ ਹੈ, ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ, ਇੱਕ ਪਰਖਿਆ ਹੋਇਆ ਪੱਥਰ, ਇੱਕ ਅਮੋਲਕ ਖੂੰਜੇ ਦਾ ਪੱਥਰ ਪੱਕੀ ਨੀਂਹ ਦਾ ਧਰਦਾ ਹਾਂ, ਜਿਹੜਾ ਪਰਤੀਤ ਕਰਦਾ ਹੈ, ਉਹ ਘਬਰਾ ਕੇ ਕਾਹਲੀ ਨਹੀਂ ਕਰੇਗਾ।
17 Şi voi pune judecată în frânghia de măsurat şi dreptate în firul cu plumb; şi grindina va mătura locul de scăpare al minciunilor şi apele vor inunda ascunzişul.
੧੭ਮੈਂ ਇਨਸਾਫ਼ ਨੂੰ ਸੂਤਰ, ਅਤੇ ਧਰਮ ਨੂੰ ਸਾਹਲ ਬਣਾਵਾਂਗਾ, ਅਤੇ ਗੜੇ ਝੂਠ ਦੀ ਪਨਾਹ ਨੂੰ ਹੂੰਝ ਲੈ ਜਾਣਗੇ, ਅਤੇ ਹੜ੍ਹ ਤੁਹਾਡੀ ਓਟ ਨੂੰ ਰੋੜ੍ਹ ਕੇ ਲੈ ਜਾਣਗੇ।
18 Şi legământul vostru cu moartea va fi anulat şi înţelegerea voastră cu iadul nu va rămâne în picioare; când va trece urgia copleşitoare, veţi fi călcaţi de ea. (Sheol )
੧੮ਤਦ ਤੁਹਾਡਾ ਮੌਤ ਨਾਲ ਬੰਨ੍ਹਿਆ ਹੋਇਆ ਨੇਮ ਟੁੱਟ ਜਾਵੇਗਾ, ਅਤੇ ਪਤਾਲ ਨਾਲ ਕੀਤਾ ਇਕਰਾਰ ਕਾਇਮ ਨਾ ਰਹੇਗਾ, ਜਦ ਬਿਪਤਾ ਦਾ ਹੜ੍ਹ ਆ ਝੁੱਲੇ, ਤੁਸੀਂ ਉਸ ਤੋਂ ਲਤਾੜੇ ਜਾਓਗੇ। (Sheol )
19 De câte ori trece, vă va lua; căci dimineaţă de dimineaţă va trece, ziua şi noaptea; şi va fi o chinuire doar ca să înţelegeţi mărturia.
੧੯ਜਦ ਕਦੀ ਹੜ੍ਹ ਲੰਘੇਗਾ ਉਹ ਤੁਹਾਨੂੰ ਫੜ੍ਹੇਗਾ, ਕਿਉਂ ਜੋ ਉਹ ਹਰ ਸਵੇਰੇ ਤੇ ਦਿਨੇ ਰਾਤੀਂ ਲੰਘੇਗਾ, ਅਤੇ ਇਸ ਖ਼ਬਰ ਨੂੰ ਸੁਣਨਾ ਨਿਰੀ ਘਬਰਾਹਟ ਹੀ ਹੋਵੇਗਾ!
20 Fiindcă patul este mai scurt decât se poate întinde în el un om; şi acoperitoarea mai îngustă decât să se poată înveli în ea.
੨੦ਪਲੰਘ ਲੰਮੇ ਪੈਣ ਲਈ ਛੋਟਾ ਹੈ, ਅਤੇ ਓੜ੍ਹਨਾ ਓੜ੍ਹਨ ਲਈ ਤੰਗ ਹੈ।
21 Căci DOMNUL se va ridica precum în muntele Peraţim, se va înfuria ca în valea Gabaonului, ca să îşi facă lucrarea, lucrarea lui străină; şi să împlinească fapta lui, fapta lui neobişnuită.
੨੧ਜਿਵੇਂ ਫਰਾਸੀਮ ਪਰਬਤ ਉੱਤੇ ਹੋਇਆ, ਯਹੋਵਾਹ ਉੱਠ ਖੜ੍ਹਾ ਹੋਵੇਗਾ, ਜਿਵੇਂ ਗਿਬਓਨ ਦੀ ਘਾਟੀ ਵਿੱਚ ਹੋਇਆ, ਉਹ ਕੋਪਵਾਨ ਹੋਵੇਗਾ, ਉਹ ਹੁਣ ਫੇਰ ਕ੍ਰੋਧ ਵਿਖਾਵੇਗਾ ਤਾਂ ਜੋ ਉਹ ਆਪਣਾ ਕੰਮ, ਆਪਣਾ ਅਚਰਜ਼ ਕਰੇ, ਅਤੇ ਆਪਣਾ ਕਾਰਜ, ਆਪਣਾ ਅਨੋਖਾ ਕਾਰਜ ਕਰੇ।
22 Acum de aceea nu fiţi batjocoritori, ca nu cumva să vă fie întărite legăturile; căci am auzit de la Domnul DUMNEZEUL oştirilor o mistuire, hotărâtă peste tot pământul.
੨੨ਹੁਣ ਤੁਸੀਂ ਠੱਠੇ ਨਾ ਕਰੋ ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਬੰਧਨ ਪੱਕੇ ਹੋ ਜਾਣ, ਕਿਉਂ ਜੋ ਮੈਂ ਪ੍ਰਭੂ ਸੈਨਾਂ ਦੇ ਯਹੋਵਾਹ ਤੋਂ ਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ ਹੈ।
23 Plecaţi urechea şi ascultaţi-mi vocea; luaţi seama şi ascultaţi vorbirea mea.
੨੩ਕੰਨ ਲਾਓ ਅਤੇ ਮੇਰੀ ਅਵਾਜ਼ ਸੁਣੋ, ਧਿਆਨ ਲਾਓ ਅਤੇ ਮੇਰਾ ਬਚਨ ਸੁਣੋ।
24 Ară plugarul toată ziua pentru a semăna? Deschide el şi sparge brazdele pământului său?
੨੪ਕੀ ਹਾਲ੍ਹੀ ਬੀਜਣ ਲਈ ਸਾਰਾ ਦਿਨ ਵਾਹੀ ਕਰਦਾ ਹੈ? ਕੀ ਉਹ ਆਪਣੀ ਜ਼ਮੀਨ ਨੂੰ ਖੋਲ੍ਹਦਾ, ਅਤੇ ਸੁਹਾਗਾ ਫੇਰਦਾ ਰਹਿੰਦਾ ਹੈ?
25 Când a îndreptat faţa acestuia, nu aruncă departe măzărichile şi nu împrăştie chimenul şi nu aruncă grâul în rânduri şi orzul rânduit şi alacul la locul lor?
੨੫ਜਦ ਉਹ ਨੂੰ ਪੱਧਰਾ ਕਰ ਲਿਆ, ਕੀ ਉਹ ਸੌਂਫ ਨੂੰ ਨਹੀਂ ਖਿਲਾਰਦਾ, ਅਤੇ ਜੀਰੇ ਦਾ ਖੁੱਲ੍ਹਾ ਛੱਟਾ ਨਹੀਂ ਦਿੰਦਾ? ਅਤੇ ਕਣਕ ਨੂੰ ਸਿਆੜਾਂ ਵਿੱਚ ਅਤੇ ਜੌਂਵਾਂ ਨੂੰ ਉਹਨਾਂ ਦੇ ਥਾਂ, ਅਤੇ ਮਸਰਾਂ ਨੂੰ ਉਹ ਦੇ ਬੰਨਿਆਂ ਉੱਤੇ ਨਹੀਂ ਪਾਉਂਦਾ?
26 Fiindcă Dumnezeul lui îl instruieşte spre discernere şi îl învaţă.
੨੬ਉਹ ਦਾ ਪਰਮੇਸ਼ੁਰ ਉਹ ਨੂੰ ਠੀਕ-ਠੀਕ ਸਿਖਾਉਂਦਾ, ਅਤੇ ਉਹ ਨੂੰ ਦੱਸਦਾ ਹੈ।
27 Căci măzărichile nu se vântură cu o unealtă ascuţită, nici roată de căruţ nu se întoarce peste chimen, ci măzărichile sunt bătute cu un toiag şi chimenul cu o nuia.
੨੭ਸੌਂਫ ਤਾਂ ਗੰਡਾਸੇ ਨਾਲ ਨਹੀਂ ਗਾਹੀਦੀ, ਅਤੇ ਨਾ ਜੀਰੇ ਉੱਤੇ ਗੱਡੇ ਦਾ ਪਹੀਆ ਫੇਰੀਦਾ ਹੈ, ਪਰ ਸੌਂਫ ਲਾਠੀ ਨਾਲ ਅਤੇ ਜੀਰਾ ਡੰਡੇ ਨਾਲ ਕੁੱਟੀਦਾ ਹੈ।
28 Grânele de pâine sunt măcinate, deoarece nu le va vântura pentru totdeauna; nici nu le va sfărâma cu roata carului său, nici nu le va măcina cu călăreţii lui.
੨੮ਰੋਟੀ ਦਾ ਅੰਨ ਤਾਂ ਦਰੜੀਦਾ ਹੈ ਪਰ ਕੋਈ ਉਸ ਨੂੰ ਸਦਾ ਗਾਹੁੰਦਾ ਨਹੀਂ ਰਹਿੰਦਾ, ਅਤੇ ਜਦ ਉਹ ਆਪਣੇ ਗੱਡੇ ਦਾ ਪਹੀਆ ਅਤੇ ਆਪਣੇ ਘੋੜੇ ਉਸ ਉੱਤੇ ਚਲਾਉਂਦਾ ਹੈ, ਤਾਂ ਉਹ ਉਸ ਨੂੰ ਦਰੜ ਨਹੀਂ ਸੁੱਟਦਾ।
29 Aceasta de asemenea vine de la DOMNUL oştirilor, care este minunat în sfat [şi] măreţ în lucrare.
੨੯ਇਹ ਵੀ ਤਾਂ ਸੈਨਾਂ ਦੇ ਯਹੋਵਾਹ ਵੱਲੋਂ ਆਉਂਦਾ ਹੈ, ਉਹ ਸਲਾਹ ਵਿੱਚ ਅਚਰਜ਼ ਹੈ, ਬੁੱਧੀ ਵਿੱਚ ਮਹਾਨ!