< Provérbios 25 >
1 Estes também são provérbios de Salomão, que os homens de Ezequias, rei de Judá, copiaram.
੧ਇਹ ਵੀ ਸੁਲੇਮਾਨ ਦੀਆਂ ਕਹਾਉਤਾਂ ਹਨ, ਜਿਨ੍ਹਾਂ ਦੀ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਹਾਕਮਾਂ ਨੇ ਨਕਲ ਉਤਾਰੀ,
2 It é a glória de Deus para esconder uma coisa, mas a glória dos reis é a de procurar um assunto.
੨ਪਰਮੇਸ਼ੁਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ, ਪਰ ਰਾਜਿਆਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ।
3 Como os céus para a altura, e a terra para a profundidade, Assim, os corações dos reis são insondáveis.
੩ਜਿਵੇਂ ਅਕਾਸ਼ ਦੀ ਉਚਿਆਈ ਅਤੇ ਧਰਤੀ ਦੀ ਡੂੰਘਿਆਈ ਨੂੰ ਨਹੀਂ ਜਾਣਿਆ ਜਾ ਸਕਦਾ, ਉਸੇ ਤਰ੍ਹਾਂ ਰਾਜਿਆਂ ਦੇ ਮਨਾਂ ਨੂੰ ਨਹੀਂ ਜਾਣਿਆ ਜਾ ਸਕਦਾ।
4 Tirar a escória da prata, e o material sai para a refinaria.
੪ਚਾਂਦੀ ਦਾ ਖੋਟ ਕੱਢੋ, ਤਾਂ ਸਰਾਫ਼ ਲਈ ਭਾਂਡਾ ਬਣੇਗਾ।
5 Tirar os ímpios da presença do rei, e seu trono será estabelecido em retidão.
੫ਰਾਜੇ ਦੇ ਅੱਗੋਂ ਦੁਸ਼ਟ ਕੱਢੋ, ਤਾਂ ਉਹ ਦੀ ਗੱਦੀ ਧਰਮ ਦੇ ਕੰਮ ਨਾਲ ਸਥਿਰ ਹੋ ਜਾਵੇਗੀ।
6 Não se exalte na presença do rei, ou reivindicar um lugar entre os grandes homens;
੬ਰਾਜੇ ਦੇ ਹਜ਼ੂਰ ਆਪਣਾ ਆਦਰ ਨਾ ਕਰ, ਅਤੇ ਵੱਡਿਆਂ ਲੋਕਾਂ ਦੇ ਥਾਂ ਉੱਤੇ ਖੜ੍ਹਾ ਨਾ ਹੋ,
7 pois é melhor que lhe digam: “Venha até aqui”. do que ser colocado mais baixo na presença do príncipe, que seus olhos já viram.
੭ਕਿਉਂ ਜੋ ਉਸ ਪ੍ਰਧਾਨ ਦੇ ਸਾਹਮਣੇ ਨੀਵਿਆਂ ਕੀਤੇ ਜਾਣ ਨਾਲੋਂ ਤੇਰੇ ਲਈ ਇਹ ਚੰਗਾ ਹੈ, ਭਈ ਤੈਨੂੰ ਆਖਿਆ ਜਾਵੇ ਐਧਰ ਉਤਾਹਾਂ ਆ ਜਾ, ਜਿਵੇਂ ਤੇਰੀਆਂ ਅੱਖਾਂ ਨੇ ਵੇਖਿਆ ਹੈ।
8 Não seja apressado em apresentar queixa em tribunal. O que você vai fazer no final quando seu vizinho o envergonhar?
੮ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ, ਅੰਤ ਵਿੱਚ ਜਦ ਤੇਰਾ ਗੁਆਂਢੀ ਤੈਨੂੰ ਸ਼ਰਮਿੰਦਾ ਕਰੇ, ਤਾਂ ਤੂੰ ਕੀ ਕਰੇਂਗਾ?
9 Debate seu caso com seu vizinho, e não traia a confiança de outro,
੯ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਦੇ ਬਾਰੇ ਗੱਲਬਾਤ ਕਰ, ਅਤੇ ਇਸ ਭੇਤ ਨੂੰ ਕਿਸੇ ਦੂਜੇ ਉੱਤੇ ਨਾ ਖੋਲ੍ਹ,
10 para que quem o ouvir não o envergonhe, e sua má reputação nunca sai.
੧੦ਕਿਤੇ ਸੁਣਨ ਵਾਲਾ ਤੈਨੂੰ ਸ਼ਰਮਿੰਦਾ ਕਰੇ, ਅਤੇ ਤੇਰੀ ਬਦਨਾਮੀ ਕਦੇ ਨਾ ਮਿਟੇ।
11 Uma palavra bem falada é como as maçãs de ouro em cenários de prata.
੧੧ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਟੋਕਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।
12 Como um brinco de ouro e um ornamento de ouro fino, é um sábio reprovador para um ouvido obediente.
੧੨ਬੁੱਧਵਾਨ ਦੀ ਤਾੜਨਾ ਸੁਣਨ ਵਾਲੇ ਦੇ ਕੰਨ ਲਈ ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ।
13 Como o frio da neve na época da colheita, assim é um mensageiro fiel para aqueles que o enviam; pois ele refresca a alma de seus mestres.
੧੩ਜਿਵੇਂ ਵਾਢੀ ਦੇ ਦਿਨਾਂ ਵਿੱਚ ਬਰਫ਼ ਦੀ ਠੰਡ ਹੁੰਦੀ ਹੈ, ਉਸੇ ਤਰ੍ਹਾਂ ਹੀ ਵਫ਼ਾਦਾਰ ਸੰਦੇਸ਼ਵਾਹਕ ਆਪਣੇ ਭੇਜਣ ਵਾਲਿਆਂ ਦੇ ਲਈ ਹੁੰਦਾ ਹੈ, ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀਅ ਠੰਡਾ ਕਰਦਾ ਹੈ।
14 Como nuvens e vento sem chuva, assim é aquele que se vangloria de presentes de forma enganosa.
੧੪ਜਿਹੜਾ ਦਾਨ ਦਿੱਤੇ ਬਿਨ੍ਹਾਂ ਹੀ ਫੋਕੀ ਵਡਿਆਈ ਮਾਰਦਾ ਹੈ, ਉਹ ਉਸ ਬੱਦਲ ਤੇ ਪੌਣ ਵਰਗਾ ਹੈ, ਜਿਹ ਦੇ ਵਿੱਚ ਵਰਖਾ ਨਾ ਹੋਵੇ।
15 Pela paciência, um governante é persuadido. Uma língua macia quebra o osso.
੧੫ਧੀਰਜ ਨਾਲ ਹਾਕਮ ਸਹਿਮਤ ਹੋ ਜਾਂਦਾ ਹੈ, ਅਤੇ ਨਰਮਾਈ ਨਾਲ ਕੀਤੀ ਗੱਲਬਾਤ ਹੱਡੀ ਨੂੰ ਵੀ ਭੰਨ ਸੁੱਟਦੀ ਹੈ।
16 Você já encontrou mel? Coma o quanto for suficiente para você, para não comer demais e vomitá-lo.
੧੬ਜੇ ਤੈਨੂੰ ਸ਼ਹਿਦ ਲੱਭਾ ਹੈ, ਤਾਂ ਜਿੰਨਾਂ ਤੈਨੂੰ ਲੋੜ ਹੈ ਓਨਾ ਹੀ ਖਾਹ, ਕਿਤੇ ਵਧੇਰੇ ਖਾ ਕੇ ਉਗਲੱਛ ਨਾ ਦੇਵੇਂ।
17 Let seu pé raramente está na casa de seu vizinho, para que ele não se canse de você, e o odeie.
੧੭ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ, ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੇਰੇ ਤੋਂ ਨਫ਼ਰਤ ਕਰਨ ਲੱਗੇ।
18 Um homem que dá falso testemunho contra seu próximo é como um taco, uma espada ou uma flecha afiada.
੧੮ਜਿਹੜਾ ਆਪਣੇ ਗੁਆਂਢੀ ਦੇ ਵਿਰੋਧ ਵਿੱਚ ਝੂਠੀ ਗਵਾਹੀ ਦਿੰਦਾ ਹੈ, ਉਹ ਹਥੌੜੇ, ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ।
19 Confiança em alguém infiel em tempo de problemas é como um dente ruim ou um pé coxo.
੧੯ਬਿਪਤਾ ਦੇ ਵੇਲੇ ਧੋਖੇਬਾਜ਼ ਮਨੁੱਖ ਉੱਤੇ ਭਰੋਸਾ ਕਰਨਾ, ਖ਼ਰਾਬ ਦੰਦ ਅਤੇ ਮੋਚ ਆਏ ਪੈਰ ਵਾਂਗੂੰ ਹੈ।
20 Como alguém que tira uma peça de vestuário em tempo frio, ou vinagre em refrigerante, assim é aquele que canta canções com o coração pesado.
੨੦ਕਿਸੇ ਉਦਾਸ ਮਨ ਵਾਲੇ ਮਨੁੱਖ ਦੇ ਸਾਹਮਣੇ ਗੀਤ ਗਾਉਣਾ, ਸਿਆਲ ਵਿੱਚ ਕੱਪੜਾ ਉਤਾਰਨ, ਅਤੇ ਸੱਟ ਉੱਤੇ ਸਿਰਕਾ ਪਾਉਣ ਵਾਂਗੂੰ ਹੈ।
21 Se seu inimigo estiver com fome, dê-lhe comida para comer. Se ele estiver com sede, dê-lhe água para beber;
੨੧ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਰੋਟੀ ਖੁਆ, ਜੇ ਪਿਆਸਾ ਹੋਵੇ ਤਾਂ ਉਹ ਨੂੰ ਪਾਣੀ ਪਿਆ,
22 para você amontoará brasas de fogo em sua cabeça, e Yahweh irá recompensá-lo.
੨੨ਕਿਉਂ ਜੋ ਅਜਿਹਾ ਕਰ ਕਿ ਤੂੰ ਉਸ ਨੂੰ ਸ਼ਰਮਿੰਦਗੀ ਦੇਵੇਂਗਾ, ਅਤੇ ਯਹੋਵਾਹ ਤੈਨੂੰ ਫਲ ਦੇਵੇਗਾ।
23 O vento do norte produz chuva; por isso, uma língua de trás traz uma cara de raiva.
੨੩ਉੱਤਰੀ ਪੌਣ ਵਰਖਾ ਨੂੰ ਲਿਆਉਂਦੀ ਹੈ, ਅਤੇ ਨਿੰਦਿਆ ਕਰਨ ਵਾਲੀ ਜੀਭ ਨਰਾਜ਼ਗੀ ਨੂੰ ਲੈ ਕੇ ਆਉਂਦੀ ਹੈ।
24 É melhor morar no canto do topo da casa do que compartilhar uma casa com uma mulher contenciosa.
੨੪ਝਗੜਾਲੂ ਪਤਨੀ ਨਾਲ ਖੁੱਲ੍ਹੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੀ ਹੈ।
25 Como água fria para uma alma sedenta, Assim são as boas notícias de um país distante.
੨੫ਜਿਵੇਂ ਥੱਕੇ ਮਾਂਦੇ ਦੀ ਜਾਨ ਦੇ ਲਈ ਠੰਡਾ ਪਾਣੀ, ਤਿਵੇਂ ਹੀ ਦੂਰ ਦੇਸੋਂ ਆਈ ਹੋਈ ਚੰਗੀ ਖ਼ਬਰ ਹੈ।
26 Como uma fonte de lama e um poço poluído, assim é um homem justo que cede diante dos ímpios.
੨੬ਧਰਮੀ ਮਨੁੱਖ ਜੋ ਦੁਸ਼ਟ ਦੇ ਅੱਗੇ ਦੱਬ ਜਾਂਦਾ ਹੈ, ਉਹ ਗੰਧਲੇ ਸੋਤੇ ਅਤੇ ਨਸ਼ਟ ਹੋਏ ਝਰਨੇ ਵਰਗਾ ਹੈ।
27 Não é bom comer muito mel, nem é uma honra buscar a própria honra.
੨੭ਬਾਹਲਾ ਸ਼ਹਿਦ ਖਾਣਾ ਚੰਗਾ ਨਹੀਂ, ਅਤੇ ਆਪਣੀ ਮਹਿਮਾ ਦੀ ਭਾਲ ਕਰਨੀ ਮਨੁੱਖਾਂ ਲਈ ਉੱਚਿਤ ਨਹੀਂ ਹੈ।
28 Como uma cidade quebrada e sem muros é um homem cujo espírito é sem restrições.
੨੮ਜਿਹੜਾ ਮਨੁੱਖ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ, ਜਿਹ ਦੀ ਸ਼ਹਿਰਪਨਾਹ ਨਾ ਹੋਵੇ।