< 2 Crônicas 4 >

1 Tambem fez um altar de metal de vinte covados de comprimento, e de vinte covados de largura, e de dez covados d'altura.
ਉਸ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ। ਉਹ ਦੀ ਲੰਬਾਈ ਵੀਹ ਹੱਥ ਅਤੇ ਉਹ ਦੀ ਚੌੜਾਈ ਵੀਹ ਹੱਥ ਅਤੇ ਉਹ ਦੀ ਉਚਿਆਈ ਦਸ ਹੱਥ ਸੀ।
2 Fez tambem o mar de fundição, de dez covados d'uma borda até a outra, redondo ao redor, e de cinco covados d'alto; cingia-o em roda um cordão de trinta covados.
ਉਸ ਨੇ ਇੱਕ ਢਾਲਿਆ ਹੋਇਆ ਸਾਗਰੀ ਹੌਦ ਬਣਾਇਆ ਜੋ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਦਸ ਹੱਥ ਸੀ। ਉਹ ਚੁਫ਼ੇਰਿਓਂ ਗੋਲ ਸੀ ਅਤੇ ਉਹ ਦੀ ਉਚਿਆਈ ਪੰਜ ਹੱਥ ਸੀ ਅਤੇ ਉਹ ਦੇ ਘੇਰੇ ਦੀ ਮਿਣਤੀ ਤੀਹ ਹੱਥ ਸੀ।
3 E por baixo d'elle havia figuras de bois, que ao redor o cingiam, e por dez covados cercavam aquelle mar ao redor: e tinha duas carreiras de bois, fundidos na sua fundição.
ਉਹ ਦੇ ਹੇਠਾਂ ਉਹ ਦੇ ਚੁਫ਼ੇਰੇ ਇੱਕ-ਇੱਕ ਹੱਥ ਵਿੱਚ ਦਸ-ਦਸ ਬਲ਼ਦਾਂ ਦੀਆਂ ਮੂਰਤਾਂ ਉਸ ਸਾਗਰੀ ਹੌਦ ਨੂੰ ਦੁਆਲਿਓਂ ਘੇਰਦੀਆਂ ਸਨ। ਇਹ ਬਲ਼ਦ ਦੋ ਪਾਲਾਂ ਵਿੱਚ ਉਸੇ ਦੇ ਨਾਲ ਢਾਲ਼ੇ ਗਏ ਸਨ।
4 E estava sobre doze bois, tres que olhavam para o norte, e tres que olhavam para o occidente, e tres que olhavam para o sul, e tres que olhavam para o oriente; e o mar estava posto sobre elles: e as suas partes posteriores eram para a banda de dentro.
ਉਹ ਬਾਰਾਂ ਬਲ਼ਦਾਂ ਦੇ ਉੱਤੇ ਧਰਿਆ ਹੋਇਆ ਸੀ। ਤਿੰਨਾਂ ਦੇ ਮੂੰਹ ਉੱਤਰ ਵੱਲ, ਤਿੰਨਾਂ ਦੇ ਮੂੰਹ ਪੱਛਮ ਵੱਲ, ਤਿੰਨਾਂ ਦੇ ਮੂੰਹ ਦੱਖਣ ਵੱਲ ਅਤੇ ਤਿੰਨਾਂ ਦੇ ਮੂੰਹ ਪੂਰਬ ਵੱਲ ਸਨ, ਸਾਗਰੀ ਹੌਦ ਉਨ੍ਹਾਂ ਦੇ ਉੱਤੇ ਧਰਿਆ ਹੋਇਆ ਸੀ ਅਤੇ ਉਨ੍ਹਾਂ ਸਾਰਿਆਂ ਦੇ ਪਿਛਲੇ ਅੰਗ ਅੰਦਰਵਾਰ ਨੂੰ ਸਨ।
5 E tinha um palmo de grossura, e a sua borda foi feita como a borda d'um copo, ou como uma flôr de lis, da capacidade de tres mil batos.
ਉਸ ਦੀ ਮੋਟਾਈ ਇੱਕ ਚੱਪਾ ਭਰ ਸੀ ਅਤੇ ਉਸ ਦੇ ਕੰਢੇ ਕਟੋਰੇ ਦੇ ਕੰਢੇ ਵਾਂਗੂੰ ਸੋਸਨ ਦੇ ਫੁੱਲਾਂ ਵਰਗੇ ਸਨ ਅਤੇ ਉਸ ਦੇ ਵਿੱਚ ਉੱਛਲਵਾਂ ਤਿੰਨ ਹਜ਼ਾਰ ਬਤ ਵੀ ਸਮਾ ਸਕਦਾ ਸੀ
6 Tambem fez dez pias; e poz cinco á direita, e cinco á esquerda, para lavarem n'ellas; o que pertencia ao holocausto o lavavam n'ellas: porém o mar era para que os sacerdotes se lavassem n'elle.
ਅਤੇ ਉਸ ਨੇ ਦਸ ਹੌਦੀਆਂ ਬਣਾਈਆਂ, ਪੰਜ ਸੱਜੇ ਪਾਸੇ, ਪੰਜ ਖੱਬੇ ਪਾਸੇ ਰੱਖੀਆਂ ਕਿ ਉਨ੍ਹਾਂ ਵਿੱਚ ਹੋਮ ਬਲੀ ਦੀਆਂ ਵਸਤੂਆਂ ਧੋਤੀਆਂ ਜਾਣ। ਉਨ੍ਹਾਂ ਨੂੰ ਉੱਥੇ ਹੀ ਧੋਂਦੇ ਸਨ ਪਰ ਸਾਗਰੀ ਹੌਦ ਜਾਜਕਾਂ ਦੇ ਨਹਾਉਣ ਲਈ ਸੀ
7 Fez tambem dez castiçaes d'oiro, segundo a sua forma, e pôl-os no templo, cinco á direita, e cinco á esquerda.
ਅਤੇ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਹੁਕਮ ਦੇ ਅਨੁਸਾਰ ਬਣਾਏ ਅਤੇ ਹੈਕਲ ਵਿੱਚ ਪੰਜ ਸੱਜੇ ਅਤੇ ਪੰਜ ਖੱਬੇ ਪਾਸੇ ਟਿਕਾ ਦਿੱਤੇ
8 Tambem fez dez mesas, e pôl-as no templo, cinco á direita, e cinco á esquerda: tambem fez cem bacias d'oiro.
ਉਸ ਨੇ ਦਸ ਮੇਜ਼ਾਂ ਬਣਾਈਆਂ ਅਤੇ ਹੈਕਲ ਵਿੱਚ ਪੰਜ ਸੱਜੇ ਅਤੇ ਪੰਜ ਖੱਬੇ ਪਾਸੇ ਟਿਕਾਈਆਂ ਅਤੇ ਉਸ ਨੇ ਸੋਨੇ ਦੇ ਇੱਕ ਸੌ ਕਟੋਰੇ ਬਣਾਏ
9 Fez mais o pateo dos sacerdotes, e o pateo grande: como tambem as portadas para o pateo, e as suas portas cobriu de cobre.
ਫੇਰ ਉਸ ਨੇ ਜਾਜਕਾਂ ਦਾ ਵਿਹੜਾ ਤੇ ਵੱਡਾ ਵਲਗਣ ਬਣਾਇਆ ਅਤੇ ਵਲਗਣ ਦੇ ਬੂਹੇ ਬਣਾ ਕੇ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹਿਆ
10 E o mar poz ao lado direito, para a banda do oriente, defronte do sul.
੧੦ਅਤੇ ਉਸ ਨੇ ਸਾਗਰੀ ਹੌਦ ਨੂੰ ਪੂਰਬ ਵੱਲ ਭਵਨ ਦੇ ਸੱਜੇ ਪਾਸੇ ਦੱਖਣ ਵੱਲ ਘੁਮਾ ਕੇ ਰੱਖਿਆ।
11 Tambem Hurão fez as caldeiras, e as pás, e as bacias: assim acabou Hurão de fazer a obra, que fazia para o rei Salomão, na casa de Deus.
੧੧ਹੂਰਾਮ ਨੇ ਤਸਲੇ ਅਤੇ ਕੜਛੇ ਅਤੇ ਬਾਟੇ ਬਣਾਏ ਅਤੇ ਹੀਰਾਮ ਨੇ ਉਹ ਕੰਮ ਜੋ ਸੁਲੇਮਾਨ ਦੇ ਲਈ ਯਹੋਵਾਹ ਦੇ ਭਵਨ ਵਿੱਚ ਕਰਦਾ ਸੀ ਸੰਪੂਰਨ ਕੀਤਾ,
12 A duas columnas, e os globos, e os dois capiteis sobre as cabeças das columnas: e as duas redes, para cobrir os dois globos dos capiteis, que estavam sobre a cabeça das columnas.
੧੨ਦੋਵੇਂ ਥੰਮ੍ਹ ਅਤੇ ਕੌਲ ਅਤੇ ਮੁਕਟ ਜਿਹੜੇ ਉਨ੍ਹਾਂ ਦੋਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਅਤੇ ਦੋ ਜਾਲੀਆਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਪਰਲੇ ਮੁਕਟਾਂ ਨੂੰ ਢੱਕਦੀਆਂ ਸਨ।
13 E as quatrocentas romãs para as duas redes: duas carreiras de romãs para cada rede, para cobrirem os dois globos dos capiteis que estavam em cima das columnas.
੧੩ਦੋਹਾਂ ਜਾਲੀਆਂ ਲਈ ਚਾਰ ਸੌ ਅਨਾਰ, ਹਰ ਜਾਲੀ ਲਈ ਦੋਂਹ ਪਾਲਾਂ ਵਿੱਚ ਅਨਾਰ ਕਿ ਉਹ ਥੰਮਾਂ ਦੇ ਉੱਪਰਲੇ ਮੁਕਟਾਂ ਦੇ ਦੋਹਾਂ ਕੌਲਾਂ ਨੂੰ ਢੱਕ ਲੈਣ।
14 Tambem fez as bases: e as pias poz sobre as bases;
੧੪ਉਸ ਨੇ ਕੁਰਸੀਆਂ ਬਣਾਈਆਂ ਅਤੇ ਉਨ੍ਹਾਂ ਕੁਰਸੀਆਂ ਉੱਤੇ ਹੌਦੀਆਂ ਬਣਾਈਆਂ,
15 Um mar, e os doze bois debaixo d'elle;
੧੫ਇੱਕ ਸਾਗਰੀ ਹੌਦ ਅਤੇ ਸਾਗਰੀ ਹੌਦ ਹੇਠ ਬਾਰਾਂ ਬਲ਼ਦ ਸਨ।
16 Similhantemente os potes, e as pás, e os garfos, e todos os seus vasos, fez Hurão Abihu ao rei Salomão, para a casa do Senhor, de cobre purificado.
੧੬ਤਸਲੇ, ਕੜਛੇ, ਤ੍ਰਿਸੂਲੀਆਂ ਅਤੇ ਸਾਰੇ ਭਾਂਡੇ ਉਹ ਦੇ ਪਿਤਾ ਹੂਰਾਮ ਨੇ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਭਵਨ ਲਈ ਮਾਂਜੇ ਹੋਏ ਪਿੱਤਲ ਦੇ ਬਣਾਏ
17 Na campina do Jordão os fundiu o rei na terra argillosa, entre Succoth e Zeredatha.
੧੭ਪਾਤਸ਼ਾਹ ਨੇ ਉਨ੍ਹਾਂ ਨੂੰ ਯਰਦਨ ਦੀ ਤਰਾਈ ਵਿੱਚ ਸੁੱਕੋਥ ਅਤੇ ਸਰੇਦਾਹ ਦੇ ਵਿੱਚਕਾਰਲੀ ਚੀਕਣੀ ਮਿੱਟੀ ਦੀ ਭੂਮੀ ਵਿੱਚ ਢਾਲਿਆ
18 E fez Salomão todos estes vasos em grande abundancia: porque o peso do cobre se não esquadrinhava.
੧੮ਸੋ ਸੁਲੇਮਾਨ ਪਾਤਸ਼ਾਹ ਨੇ ਇਹ ਸਾਰੇ ਭਾਂਡੇ ਬਹੁਤ ਢੇਰ ਸਾਰੇ ਬਣਾਏ। ਇਸ ਲਈ ਪਿੱਤਲ ਦੇ ਤੋਲ ਦੀ ਜਾਂਚ ਨਾ ਹੋ ਸਕੀ
19 Fez tambem Salomão todos os vasos que eram para a casa de Deus: como tambem o altar d'oiro, e as mesas, sobre as quaes estavam os pães da proposição.
੧੯ਸੁਲੇਮਾਨ ਨੇ ਉਹ ਸਾਰੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਲਈ ਸਨ ਬਣਾਏ ਅਤੇ ਸੋਨੇ ਦੀ ਜਗਵੇਦੀ ਅਤੇ ਮੇਜ਼ਾਂ ਜਿਨ੍ਹਾਂ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ
20 E os castiçaes com as suas alampadas d'oiro finissimo, para as accenderem segundo o costume, perante o oraculo.
੨੦ਅਤੇ ਖਾਲ਼ਸ ਸੋਨੇ ਦੇ ਸ਼ਮਾਦਾਨ ਉਨ੍ਹਾਂ ਦੇ ਦੀਵਿਆਂ ਸਣੇ ਕਿ ਉਹ ਰੀਤੀ ਅਨੁਸਾਰ ਵਿੱਚਲੀ ਕੋਠੜੀ ਦੇ ਅੱਗੇ ਬਲ਼ਦੇ ਰਹਿਣ
21 E as flores, e as alampadas, e os espivitadores d'oiro, do mais perfeito oiro.
੨੧ਅਤੇ ਫੁੱਲ ਅਤੇ ਦੀਵੇ ਅਤੇ ਜੀਭੀਆਂ ਸੋਨੇ ਦੀਆਂ ਸਨ ਅਤੇ ਉਹ ਖਰਾ ਸੋਨਾ ਸੀ
22 Como tambem os garfos, e as bacias, e as taças, e os incensarios d'oiro finissimo: e quanto á entrada da casa, as suas portas de dentro da sanctidade das sanctidades, e as portas da casa do templo, eram d'oiro.
੨੨ਅਤੇ ਗੁਲਤਰਾਸ਼ ਅਤੇ ਗੁਲਦਾਨ ਅਤੇ ਕੌਲੀਆਂ ਅਤੇ ਧੂਪਦਾਨ ਖਾਲ਼ਸ ਸੋਨੇ ਦੇ ਸਨ ਅਤੇ ਭਵਨ ਦਾ ਦਰਵਾਜ਼ਾ ਅਤੇ ਉਹ ਦੇ ਅੰਦਰਲੇ ਬੂਹੇ ਜੋ ਅੱਤ ਪਵਿੱਤਰ ਸਥਾਨ ਲਈ ਸਨ ਅਤੇ ਹੈਕਲ ਦੇ ਭਵਨ ਦੇ ਬੂਹੇ ਸੋਨੇ ਦੇ ਸਨ।

< 2 Crônicas 4 >