< Psalmów 43 >
1 Sądź mię, o Boże! a ujmij się o sprawę moję; od narodu niemiłosiernego, i od człowieka zdradliwego i niezbożnego wyrwij mię;
੧ਹੇ ਪਰਮੇਸ਼ੁਰ, ਮੇਰਾ ਨਿਆਂ ਕਰ, ਅਤੇ ਇੱਕ ਨਿਰਦਈ ਕੌਮ ਨਾਲ ਮੇਰਾ ਮੁਕੱਦਮਾ ਲੜ, ਕਪਟੀ ਤੇ ਭੈੜੇ ਮਨੁੱਖ ਤੋਂ ਮੈਨੂੰ ਛੁਡਾ!
2 Boś ty jest Bóg siły mojej. Przeczżeś mię odrzucił? a przecz smutno chodzę dla uciśnienia od nieprzyjaciela?
੨ਕਿਉਂ ਜੋ ਮੇਰੀ ਪਨਾਹ ਦਾ ਪਰਮੇਸ਼ੁਰ ਤੂੰ ਹੀ ਹੈਂ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈਂ? ਮੈ ਕਿਉਂ ਵੈਰੀ ਦੇ ਅਨ੍ਹੇਰ ਦੇ ਮਾਰੇ ਵਿਰਲਾਪ ਕਰਦਾ ਫਿਰਦਾ ਹਾਂ?
3 Ześlij światłość twoję, i prawdę twoję; te mię poprowadzą, i wprowadzą mię na świętą górę twoję, i do przybytków twoich,
੩ਆਪਣੇ ਚਾਨਣ ਅਤੇ ਆਪਣੀ ਸਚਿਆਈ ਨੂੰ ਭੇਜ ਕਿ ਓਹ ਮੇਰੀ ਅਗਵਾਈ ਕਰਨ, ਅਤੇ ਓਹ ਮੈਨੂੰ ਤੇਰੇ ਪਵਿੱਤਰ ਪਰਬਤ ਅਤੇ ਤੇਰਿਆਂ ਡੇਰਿਆਂ ਕੋਲ ਪਹੁੰਚਾਉਣ।
4 Abym przystąpił do ołtarza Bożego, do Boga wesela i radości mojej; i będę cię wysławiał na harfie, o Boże, Boże mój!
੪ਤਦ ਮੈਂ ਪਰਮੇਸ਼ੁਰ ਦੀ ਜਗਵੇਦੀ ਕੋਲ ਜਾਂਵਾਂਗਾ, ਉਸ ਪਰਮੇਸ਼ੁਰ ਕੋਲ ਜਿਹੜਾ ਮੇਰੀ ਅੱਤ ਵੱਡੀ ਖੁਸ਼ੀ ਹੈਂ, ਅਤੇ ਬਰਬਤ ਵਜਾ ਕੇ ਤੇਰਾ ਧੰਨਵਾਦ ਕਰਾਂਗਾ, ਹੇ ਪਰਮੇਸ਼ੁਰ ਮੇਰੇ ਪਰਮੇਸ਼ੁਰ!
5 Przeczże się smucisz, duszo moja, a przecz trwożysz sobą we mnie? Czekaj na Boga, albowiem go jeszcze będę wysławiał, gdyż on jest wielkiem zbawieniem twarzy mojej, i Bogiem moim.
੫ਹੇ ਮੇਰੇ ਜੀਅ, ਤੂੰ ਕਿਉਂ ਝੁਕਿਆ ਹੋਇਆ ਹੈਂ? ਅਤੇ ਅੰਦਰ ਹੀ ਅੰਦਰ ਕਿਉਂ ਪਰੇਸ਼ਾਨ ਹੈਂ? ਪਰਮੇਸ਼ੁਰ ਉੱਤੇ ਆਸ ਰੱਖ! ਮੈਂ ਤਾਂ ਫੇਰ ਉਸ ਦਾ ਧੰਨਵਾਦ ਕਰਾਂਗਾ, ਜਿਹੜਾ ਮੇਰੇ ਮੁੱਖੜੇ ਦਾ ਬਚਾਓ ਅਤੇ ਮੇਰਾ ਪਰਮੇਸ਼ੁਰ ਹੈਂ।