< Lamentacje 2 >

1 Jokoż zaćmił Pan w zapalczywości swoję córkę Syjońską! zrzucił z nieba na ziemię sławę Izraelską, a nie wspomniał na podnóżek nóg swoich w dzień zapalczywości swojej.
ਹਾਏ! ਯਹੋਵਾਹ ਨੇ ਕਿਵੇਂ ਸੀਯੋਨ ਦੀ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢੱਕ ਲਿਆ ਹੈ! ਉਸ ਨੇ ਇਸਰਾਏਲ ਦੀ ਸ਼ੋਭਾ ਨੂੰ ਅਕਾਸ਼ ਤੋਂ ਧਰਤੀ ਉੱਤੇ ਪਟਕ ਦਿੱਤਾ ਹੈ, ਅਤੇ ਆਪਣੇ ਕ੍ਰੋਧ ਦੇ ਦਿਨ ਆਪਣੇ ਪੈਰਾਂ ਦੀ ਚੌਂਕੀ ਨੂੰ ਯਾਦ ਨਾ ਕੀਤਾ।
2 Połknął Pan bez wszelkiej litości wszystkie przybytki Jakóbowe, zburzył w popędliwości swojej twierdze córki Judzkiej, uderzył je o ziemię, w hańbę oddał królestwo i książąt jej.
ਯਹੋਵਾਹ ਨੇ ਯਾਕੂਬ ਦੀਆਂ ਸਾਰੀਆਂ ਬਸਤੀਆਂ ਨੂੰ ਬੇਤਰਸ ਹੋ ਕੇ ਨਿਗਲ ਲਿਆ, ਉਸ ਨੇ ਆਪਣੇ ਕ੍ਰੋਧ ਵਿੱਚ ਯਹੂਦਾਹ ਦੀ ਧੀ ਦੇ ਗੜ੍ਹ ਢਾਹ ਕੇ ਮਿੱਟੀ ਵਿੱਚ ਰਲਾ ਦਿੱਤੇ, ਉਸ ਨੇ ਰਾਜ ਨੂੰ ਅਤੇ ਉਸ ਦੇ ਹਾਕਮਾਂ ਨੂੰ ਅਸ਼ੁੱਧ ਠਹਿਰਾਇਆ ਹੈ।
3 Odciął w gniewie zapalczywości wszystek róg Izraelski, odwrócił nazad prawicę swoję od nieprzyjaciela, a rozpaliwszy się przeciwko Jakóbowi, jako ogień pałający pożera do szczętu w około.
ਉਸ ਨੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਇਸਰਾਏਲ ਦੇ ਹਰੇਕ ਸਿੰਗ ਨੂੰ ਵੱਢ ਸੁੱਟਿਆ ਹੈ, ਉਸ ਨੇ ਵੈਰੀ ਦੇ ਸਾਹਮਣੇ ਉਹਨਾਂ ਦੀ ਸਹਾਇਤਾ ਕਰਨ ਤੋਂ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ, ਉਸ ਨੇ ਚਾਰ-ਚੁਫ਼ੇਰੇ ਭੜਕਦੀ ਹੋਈ ਅੱਗ ਦੀ ਤਰ੍ਹਾਂ ਯਾਕੂਬ ਨੂੰ ਸਾੜ ਦਿੱਤਾ ਹੈ।
4 Naciągnął łuk swój, jako nieprzyjaciel, postawił prawicę swoję jako przeciwnik, i pozabijał wszystkich najpozorniejszych z ludu, a w namiocie córki Syońskiej wylał jako ogień popędliwość swoję.
ਉਸ ਨੇ ਵੈਰੀ ਦੀ ਤਰ੍ਹਾਂ ਆਪਣਾ ਧਣੁੱਖ ਖਿੱਚਿਆ, ਅਤੇ ਵਿਰੋਧੀ ਦੀ ਤਰ੍ਹਾਂ ਆਪਣਾ ਸੱਜਾ ਹੱਥ ਚੁੱਕਿਆ ਹੈ, ਜਿੰਨੇ ਵੇਖਣ ਵਿੱਚ ਮਨਭਾਉਣੇ ਸਨ, ਉਨ੍ਹਾਂ ਸਾਰਿਆਂ ਨੂੰ ਉਸ ਨੇ ਵੱਢ ਸੁੱਟਿਆ ਹੈ, ਸੀਯੋਨ ਦੀ ਧੀ ਦੇ ਤੰਬੂ ਵਿੱਚ ਉਸ ਨੇ ਅੱਗ ਵਾਂਗੂੰ ਆਪਣੇ ਗੁੱਸੇ ਨੂੰ ਵਹਾਇਆ ਹੈ।
5 Pan się stał jako nieprzyjaciel, połknął Izraela, połknął wszystkie pałace jego, popsuł twierdze jego, i rozmnożył w ludu Judzkim płacz i narzekanie.
ਯਹੋਵਾਹ ਵੈਰੀ ਵਾਂਗਰ ਹੋ ਗਿਆ, ਉਸ ਨੇ ਇਸਰਾਏਲ ਨੂੰ ਨਿਗਲ ਲਿਆ, ਉਸ ਨੇ ਉਹ ਦੇ ਸਾਰੇ ਮਹਿਲਾਂ ਨੂੰ ਨਿਗਲ ਲਿਆ, ਅਤੇ ਉਹ ਦੇ ਗੜ੍ਹਾਂ ਨੂੰ ਢਾਹ ਸੁੱਟਿਆ ਹੈ, ਉਸ ਨੇ ਯਹੂਦਾਹ ਦੀ ਧੀ ਦਾ ਰੋਣਾ-ਪਿੱਟਣਾ ਬਹੁਤ ਵਧਾਇਆ ਹੈ।
6 Oderwał mocą płot swój jako od ogrodu, zepsuł namiot swój; Pan przywiódł w zapamiętanie w Syonie uroczyste święta i sabaty, a odrzucił w gniewie popędliwości swojej króla i kapłana.
ਉਸ ਨੇ ਆਪਣੇ ਤੰਬੂ ਨੂੰ ਬਾਗ਼ ਦੀ ਮਚਾਨ ਵਾਂਗੂੰ ਢਾਹ ਸੁੱਟਿਆ, ਉਸ ਨੇ ਆਪਣੀ ਮੰਡਲੀ ਦੇ ਸਥਾਨ ਨੂੰ ਬਰਬਾਦ ਕਰ ਦਿੱਤਾ, ਯਹੋਵਾਹ ਨੇ ਸੀਯੋਨ ਵਿੱਚ ਠਹਿਰਾਏ ਹੋਏ ਪਰਬਾਂ ਅਤੇ ਸਬਤ ਨੂੰ ਵਿਸਾਰ ਦਿੱਤਾ, ਅਤੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਰਾਜਾ ਅਤੇ ਜਾਜਕ ਨੂੰ ਤੁੱਛ ਜਾਣਿਆ।
7 Pan odrzucił ołtarz swój, zbrzydził sobie świątnicę swoję, podał do rąk nieprzyjacielskich mury i pałace Syońskie; krzyczeli w domu Pańskim jako w dzień święta uroczystego.
ਯਹੋਵਾਹ ਨੇ ਆਪਣੀ ਜਗਵੇਦੀ ਨੂੰ ਤਿਆਗ ਦਿੱਤਾ, ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਘਿਰਣਾ ਕਰਕੇ ਛੱਡ ਦਿੱਤਾ, ਉਸ ਨੇ ਉਹ ਦੇ ਮਹਿਲਾਂ ਦੀਆਂ ਕੰਧਾਂ ਨੂੰ ਵੈਰੀਆਂ ਦੇ ਹੱਥ ਕਰ ਦਿੱਤਾ, ਉਹਨਾਂ ਨੇ ਯਹੋਵਾਹ ਦੇ ਭਵਨ ਵਿੱਚ ਅਜਿਹਾ ਰੌਲ਼ਾ ਪਾਇਆ, ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ!
8 Umyślił Pan rozwalić mur córki Syońskiej, rozciągnął sznur, a nie odwrócił ręki swojej od skażenia; rozkwilił baszty, i mur, tak że wespół omdlewają.
ਯਹੋਵਾਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣਾ ਠਾਣ ਲਿਆ, ਉਸ ਨੇ ਮਾਪ ਦੀ ਡੋਰੀ ਖਿੱਚੀ, ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ, ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ, ਉਹ ਦੋਵੇਂ ਇਕੱਠੇ ਬਰਬਾਦ ਹੋ ਗਏ।
9 Zapadły w ziemię bramy jej, połamał i pokruszył zawory jej; król jej i książęta jej są między poganami; niemasz ani zakonu, także ani prorocy jej nie miewają widzenia od Pana.
ਉਹ ਦੇ ਫਾਟਕ ਧਰਤੀ ਵਿੱਚ ਧੱਸ ਗਏ ਹਨ, ਉਸ ਨੇ ਉਹ ਦੇ ਅਰਲਾਂ ਨੂੰ ਤੋੜ ਕੇ ਨਾਸ ਕੀਤਾ, ਉਹ ਦਾ ਰਾਜਾ ਅਤੇ ਹਾਕਮ ਉਨ੍ਹਾਂ ਕੌਮਾਂ ਵਿੱਚ ਹਨ, ਜਿੱਥੇ ਕੋਈ ਬਿਵਸਥਾ ਨਹੀਂ ਹੈ, ਉਹ ਦੇ ਨਬੀ ਯਹੋਵਾਹ ਤੋਂ ਦਰਸ਼ਣ ਨਹੀਂ ਪਾਉਂਦੇ।
10 Starcy córki Syońskiej usiadłszy na ziemi umilknęli, posypali prochem głowę swoję, a przepasują się worami; panny Jeruzalemskie zwiszają ku ziemi głowy swe.
੧੦ਸੀਯੋਨ ਦੀ ਧੀ ਦੇ ਬਜ਼ੁਰਗ ਜ਼ਮੀਨ ਉੱਤੇ ਚੁੱਪ-ਚਾਪ ਬੈਠੇ ਹਨ, ਉਹਨਾਂ ਨੇ ਆਪਣੇ ਸਿਰਾਂ ਵਿੱਚ ਮਿੱਟੀ ਪਾਈ ਹੈ, ਉਹਨਾਂ ਨੇ ਤੱਪੜ ਪਾ ਲਿਆ ਹੈ। ਯਰੂਸ਼ਲਮ ਦੀਆਂ ਕੁਆਰੀਆਂ ਨੇ ਆਪਣੇ ਸਿਰਾਂ ਨੂੰ ਧਰਤੀ ਤੱਕ ਝੁਕਾਇਆ ਹੈ।
11 Oczy moje od łez ustały; strwożyły się wnętrzności moje, wylała się na ziemię wątroba moja dla starcia córki ludu mojego, gdy i niemowlątka, i dziatki ssące na ulicach miasta omdlewają;
੧੧ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ, ਮੇਰਾ ਦਿਲ ਬੇਚੈਨ ਹੈ, ਮੇਰੇ ਲੋਕਾਂ ਦੀ ਧੀ ਦੀ ਬਰਬਾਦੀ ਦੇ ਕਾਰਨ, ਮੇਰਾ ਕਾਲਜਾ ਫੱਟ ਗਿਆ ਹੈ, ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਸੁਰਤ ਪਏ ਹਨ।
12 Matkom swoim mówią: Gdzież jest zboże i wino? Gdy mdleją jako zranieni po ulicach miasta, i wypuszczają duszę swoję na łonie matek swych.
੧੨ਉਹ ਆਪਣੀਆਂ ਮਾਵਾਂ ਨੂੰ ਰੋ-ਰੋ ਕੇ ਪੁੱਛਦੇ ਹਨ, ਅੰਨ ਅਤੇ ਦਾਖਰਸ ਕਿੱਥੇ ਹਨ? ਉਹ ਸ਼ਹਿਰ ਦੀਆਂ ਗਲੀਆਂ ਵਿੱਚ ਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ, ਆਪਣੀਆਂ ਮਾਵਾਂ ਦੀ ਗੋਦ ਵਿੱਚ ਆਪਣਾ ਪ੍ਰਾਣ ਛੱਡ ਦਿੰਦੇ ਹਨ।
13 Kogoć za świadka stawię? Kogo tobie przyrównam, o córko Jeruzalemska? Kogoć przypodobam, abym cię ucieszył, panno, córko Syońska? bo skruszenie twoje wielkie jako morze, któż cię uleczy?
੧੩ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕੀ ਆਖਾਂ, ਅਤੇ ਤੈਨੂੰ ਕਿਹ ਦੇ ਵਰਗੀ ਠਹਿਰਾਵਾਂ? ਹੇ ਸੀਯੋਨ ਦੀਏ ਕੁਆਰੀਏ ਧੀਏ! ਮੈਂ ਕਿਹ ਦੇ ਨਾਲ ਤੇਰੀ ਤੁਲਨਾ ਕਰਾਂ ਤਾਂ ਜੋ ਮੈਂ ਤੈਨੂੰ ਤਸੱਲੀ ਦਿਆਂ? ਕਿਉਂ ਜੋ ਤੇਰਾ ਜ਼ਖਮ ਸਾਗਰ ਵਾਂਗੂੰ ਵੱਡਾ ਹੈ, ਕੌਣ ਤੈਨੂੰ ਚੰਗਾ ਕਰ ਸਕੇਗਾ?
14 Prorocy twoi opowiadalić kłamstwo i marność, a nie odkrywali nieprawości twojej, aby odwrócili pojmanie twoje; aleć przepowiadali ciężary, kłamstwa i wygnanie.
੧੪ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਤੇ ਵਿਅਰਥ ਦਰਸ਼ਣ ਵੇਖੇ, ਉਹਨਾਂ ਨੇ ਤੇਰੇ ਅਪਰਾਧਾਂ ਨੂੰ ਪਰਗਟ ਨਾ ਕੀਤਾ, ਤਾਂ ਜੋ ਤੇਰੀ ਗ਼ੁਲਾਮੀ ਨੂੰ ਰੋਕ ਦਿੰਦੇ, ਪਰ ਉਹਨਾਂ ਨੇ ਤੇਰੇ ਲਈ ਵਿਅਰਥ ਤੇ ਭਰਮਾਉਣ ਵਾਲੇ ਅਗੰਮ ਵਾਕ ਬੋਲੇ,
15 Klaskają nad tobą rękoma wszyscy, którzy idą drogą, świstają, a chwieją głową swoją nad córką Jeruzalemską, mówiąc: A onoż to miasto, o którem powiadano, że jest doskonałej piękności, i weselem wszystkiej ziemi?
੧੫ਸਭ ਲੰਘਣ ਵਾਲੇ ਤੇਰੇ ਉੱਤੇ ਤਾੜੀਆਂ ਵਜਾਉਂਦੇ ਹਨ, ਉਹ ਯਰੂਸ਼ਲਮ ਦੀ ਧੀ ਦੇ ਉੱਤੇ, ਨੱਕ ਚੜ੍ਹਾਉਂਦੇ ਅਤੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ, ਕੀ ਇਹ ਉਹੋ ਸ਼ਹਿਰ ਹੈ ਜਿਸ ਨੂੰ ਉਹ ਇਹ ਨਾਮ ਦਿੰਦੇ ਸਨ, “ਸੁੰਦਰਤਾ ਵਿੱਚ ਸਿੱਧ, ਸਾਰੇ ਸੰਸਾਰ ਦਾ ਅਨੰਦ?”
16 Otworzyli na cię usta swe wszyscy nieprzyjaciele twoi, świstają i zgrzytają zębami, mówiąc: Pożryjmy je; tenci jest zaiste on dzień, któregośmy czekali, znaleźliśmy i oglądaliśmy go.
੧੬ਤੇਰੇ ਸਾਰੇ ਵੈਰੀਆਂ ਨੇ ਤੇਰੇ ਵਿਰੁੱਧ ਆਪਣਾ ਮੂੰਹ ਅੱਡਿਆ ਹੈ, ਉਹ ਖਿੱਲ੍ਹੀ ਉਡਾਉਂਦੇ ਅਤੇ ਦੰਦ ਪੀਂਹਦੇ ਹਨ, ਉਹ ਆਖਦੇ ਹਨ, ਅਸੀਂ ਉਹ ਨੂੰ ਨਿਗਲ ਲਿਆ ਹੈ, ਅਸੀਂ ਇਸੇ ਹੀ ਦਿਨ ਨੂੰ ਤਾਂ ਉਡੀਕਦੇ ਸੀ, ਇਹ ਸਾਨੂੰ ਲੱਭ ਗਿਆ, ਅਸੀਂ ਇਸ ਨੂੰ ਵੇਖ ਲਿਆ ਹੈ!
17 Uczynił Pan, co był umyślił, wypełnił słowo swoje, które był przykazał ode dni dawnych; zburzył bez litości, a rozweselił nad tobą nieprzyjaciela, wywyższył róg przeciwników twoich.
੧੭ਯਹੋਵਾਹ ਨੇ ਉਹੋ ਕੀਤਾ, ਜੋ ਉਸ ਨੇ ਠਾਣਿਆ ਸੀ, ਉਸ ਨੇ ਆਪਣੇ ਬਚਨ ਨੂੰ ਪੂਰਾ ਕੀਤਾ, ਜਿਸ ਦਾ ਹੁਕਮ ਉਸ ਨੇ ਬੀਤੇ ਸਮਿਆਂ ਵਿੱਚ ਦਿੱਤਾ ਸੀ। ਉਸ ਨੇ ਤੈਨੂੰ ਢਾਹ ਦਿੱਤਾ ਅਤੇ ਤਰਸ ਨਾ ਖਾਧਾ, ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਉੱਤੇ ਅਨੰਦ ਕਰਾਇਆ, ਉਸ ਨੇ ਤੇਰੇ ਵਿਰੋਧੀਆਂ ਦੇ ਸਿੰਗ ਨੂੰ ਉੱਚਾ ਕੀਤਾ ਹੈ।
18 Wołało serce ich do Pana. O murze córki Syońskiej! wylewaj łzy we dnie i w nocy jako strumień, nie dawaj sobie odpocznienia, a niech się nie uspokaja źrenica oka twego.
੧੮ਉਨ੍ਹਾਂ ਨੇ ਦਿਲ ਤੋਂ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ, ਹੇ ਸੀਯੋਨ ਦੀ ਧੀ ਦੀਏ ਕੰਧੇ, ਦਿਨ ਰਾਤ ਤੇਰੇ ਹੰਝੂ ਨਦੀ ਦੀ ਤਰ੍ਹਾਂ ਵਗਦੇ ਰਹਿਣ! ਤੂੰ ਅਰਾਮ ਨਾ ਕਰ, ਆਪਣੀਆਂ ਅੱਖਾਂ ਦੀ ਪੁਤਲੀ ਨੂੰ ਚੈਨ ਨਾ ਲੈਣ ਦੇ।
19 Wstań, wołaj w nocy na początku straży, wylewaj serce twoje przed obliczem Pańskiem jako wodę; podnoś do niego ręce swoje za duszę dziatek swych, które omdlewają od głodu na rogu wszystkich ulic, a rzecz: Wejrzyj Panie! a obacz, komuś tak kiedy u czynił?
੧੯ਉੱਠ! ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ! ਆਪਣਾ ਦਿਲ ਪ੍ਰਭੂ ਦੇ ਸਨਮੁਖ ਪਾਣੀ ਵਾਂਗੂੰ ਡੋਲ੍ਹ ਦੇ, ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰ ਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ, ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਸਿਰੇ ਉੱਤੇ ਬੇਸੁਰਤ ਪਏ ਹਨ।
20 Izali mają niewiasty jeść płód swój, niemowlątka ucieszne? Izali zamordowany być ma w świątnicy Pańskiej kapłan i prorok?
੨੦ਹੇ ਯਹੋਵਾਹ, ਵੇਖ! ਅਤੇ ਧਿਆਨ ਦੇ ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ? ਕੀ ਇਸਤਰੀਆਂ ਆਪਣਾ ਫਲ ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ? ਹੇ ਪ੍ਰਭੂ! ਕੀ ਜਾਜਕ ਅਤੇ ਨਬੀ ਤੇਰੇ ਪਵਿੱਤਰ ਸਥਾਨ ਵਿੱਚ ਵੱਢੇ ਜਾਣ?
21 Leży na ziemi po ulicach dziecię, i starzec; panny moje, i młodzieńcy moi polegli od miecza; pobiłeś ich w dzień zapalczywości twojej, pomordowałeś ich, a nie sfolgowałeś.
੨੧ਜੁਆਨ ਅਤੇ ਬੁੱਢੇ ਗਲੀਆਂ ਵਿੱਚ ਜ਼ਮੀਨ ਉੱਤੇ ਪਏ ਹਨ, ਮੇਰੀਆਂ ਕੁਆਰੀਆਂ ਅਤੇ ਮੇਰੇ ਜੁਆਨ ਤਲਵਾਰ ਨਾਲ ਡਿੱਗ ਪਏ। ਤੂੰ ਉਹਨਾਂ ਨੂੰ ਆਪਣੇ ਕ੍ਰੋਧ ਦੇ ਦਿਨ ਵਿੱਚ ਘਾਤ ਕੀਤਾ, ਤੂੰ ਉਹਨਾਂ ਨੂੰ ਵੱਢ ਸੁੱਟਿਆ ਅਤੇ ਤਰਸ ਨਾ ਖਾਧਾ!
22 Zwołałeś strachów moich zewsząd, jako w dzień uroczystego święta, a nie był w dzień zapalczywości Pańskiej, ktoby uszedł a żyw został; którychem na ręku piastowała i wychowywała, tych nieprzyjaciel mój wyniszczył.
੨੨ਤੂੰ ਮੇਰੇ ਵੈਰੀਆਂ ਦੇ ਕਾਰਨਾਂ ਨੂੰ, ਪਰਬ ਦੇ ਦਿਨ ਦੇ ਸਮਾਨ ਆਲੇ-ਦੁਆਲੇ ਤੋਂ ਬੁਲਾਇਆ ਹੈ, ਅਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਨਾ ਤਾਂ ਕੋਈ ਬਚ ਸਕਿਆ ਤੇ ਨਾ ਕੋਈ ਬਾਕੀ ਰਿਹਾ, ਜਿਨ੍ਹਾਂ ਨੂੰ ਮੈਂ ਪਾਲਿਆ ਪੋਸਿਆ, ਉਹਨਾਂ ਨੂੰ ਮੇਰੇ ਵੈਰੀਆਂ ਨੇ ਮਾਰ ਕੇ ਮੁਕਾ ਦਿੱਤਾ ਹੈ।

< Lamentacje 2 >