< II Koryntian 2 >
1 A postanowiłem to u siebie, abym znowu nie przyszedł z zasmuceniem do was.
੧ਪਰ ਮੈਂ ਆਪਣੇ ਆਪ ਵਿੱਚ ਮਜ਼ਬੂਤ ਇਰਾਦਾ ਕਰ ਲਿਆ ਹੈ ਕਿ ਤੁਹਾਡੇ ਕੋਲ ਫੇਰ ਦੁੱਖ ਨਾਲ ਨਾ ਆਵਾਂ।
2 Bo jeźlibym ja was zasmucił, i któż jest, co by mię rozweselił, tylko ten, który jest przez mię zasmucony?
੨ਜੇ ਮੈਂ ਤੁਹਾਨੂੰ ਦੁੱਖੀ ਕਰਾਂ ਤਾਂ ਉਸ ਦੇ ਬਿਨ੍ਹਾਂ ਜਿਸ ਨੂੰ ਮੈਂ ਦੁੱਖੀ ਕੀਤਾ ਮੈਨੂੰ ਅਨੰਦ ਕਰਨ ਵਾਲਾ ਕੌਣ ਹੈ?
3 A tomci wam napisał, abym przyszedłszy, nie miał smutku z tych, z których miałbym się weselić; pewien będąc o was wszystkich, że radość moję wszyscy za swoję macie.
੩ਅਤੇ ਮੈਂ ਇਹੋ ਗੱਲ ਲਿਖੀ ਸੀ ਜੋ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਆਣ ਕੇ ਉਨ੍ਹਾਂ ਵੱਲੋਂ ਦੁੱਖੀ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਹੈ ਕਿਉਂ ਜੋ ਮੈਨੂੰ ਤੁਹਾਡੇ ਸਭ ਤੇ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡਾ ਸਭ ਦਾ ਅਨੰਦ ਹੈ।
4 Albowiem z wielkiego ucisku i utrapienia serca, i z wielą łez pisałem wam, nie żebyście mieli być zasmuceni, ale żebyście miłość poznali, którą nader obficie mam przeciwko wam.
੪ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਬਹਾ ਕੇ ਤੁਹਾਨੂੰ ਲਿਖਿਆ, ਸੋ ਇਸ ਲਈ ਨਹੀਂ ਜੋ ਤੁਸੀਂ ਦੁੱਖੀ ਹੋਵੋ ਸਗੋਂ ਇਸ ਲਈ ਜੋ ਤੁਸੀਂ ਉਸ ਪਿਆਰ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਬਹੁਤ ਕਰਦਾ ਹਾਂ।
5 Jeźli tedy kto zasmucił, nie mnieć zasmucił, ale poniekąd (abym go nie obciążył), was wszystkich.
੫ਪਰ ਜੇ ਕਿਸੇ ਨੇ ਦੁੱਖ ਦਿੱਤਾ ਹੈ ਤਾਂ ਮੈਨੂੰ ਨਹੀਂ ਸਗੋਂ ਕੁਝ ਕੁ (ਜੋ ਉਸ ਨਾਲ ਬਹੁਤ ਧੱਕਾ ਨਾ ਕਰਾਂ) ਤੁਹਾਨੂੰ ਸਭਨਾਂ ਨੂੰ ਦੁੱਖ ਦਿੱਤਾ।
6 Dosyćci ma taki na zgromieniu tem, które się stało od wielu,
੬ਇਹੋ ਜਿਹੇ ਮਨੁੱਖ ਲਈ ਇਹ ਤਾੜਨਾ ਜੋ ਬਹੁਤ ਲੋਕਾਂ ਨੇ ਕੀਤੀ ਸੋ ਬਥੇਰੀ ਹੈ।
7 Tak iż przeciwnym obyczajem, inaczej byście mu odpuścić mieli i onego pocieszyć, by snać zbytni smutek takiego nie pożarł.
੭ਸਗੋਂ ਤੁਹਾਨੂੰ ਚਾਹੀਦਾ ਹੈ ਜੋ ਉਸ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ। ਇਸ ਤਰ੍ਹਾਂ ਨਾ ਹੋਵੇ ਬਹੁਤਾ ਗ਼ਮ ਇਹੋ ਜਿਹੇ ਮਨੁੱਖ ਨੂੰ ਖਾ ਜਾਵੇ।
8 Przetoż proszę was, abyście miłość przeciwko niemu utwierdzili,
੮ਉਪਰੰਤ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਨੂੰ ਆਪਣੇ ਪਿਆਰ ਦਾ ਸਬੂਤ ਦਿਓ।
9 Albowiem i dlategom był napisał, abym doświadczenia waszego doznał, jeźliże we wszystkiem posłuszni jesteście.
੯ਕਿਉਂ ਜੋ ਮੈਂ ਇਸ ਲਈ ਵੀ ਲਿਖਿਆ ਸੀ ਜੋ ਤੁਹਾਨੂੰ ਪਰਖ ਕੇ ਵੇਖਾਂ ਕਿ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ।
10 A komu wy co odpuszczacie, temu i ja; gdyż i ja, jeźlim co odpuścił temu, komum odpuścił, uczyniłem to dla was przed oblicznością Chrystusową, aby was szatan nie podszedł.
੧੦ਪਰ ਜਿਹ ਨੂੰ ਤੁਸੀਂ ਕੁਝ ਮਾਫ਼ ਕਰਦੇ ਹੋ ਮੈਂ ਵੀ ਮਾਫ਼ ਕਰਦਾ ਹਾਂ ਕਿਉਂ ਜੋ ਮੈਂ ਵੀ ਜੋ ਕੁਝ ਮਾਫ਼ ਕੀਤਾ ਹੈ, ਤਾਂ ਮੈਂ ਤੁਹਾਡੇ ਕਾਰਨ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਕੀਤਾ ਹੈ।
11 Albowiem zamysły jego nie są nam tajne.
੧੧ਤਾਂ ਕਿ ਸ਼ੈਤਾਨ ਸਾਡੇ ਨਾਲ ਕੋਈ ਚਾਲ ਨਾ ਚੱਲੇ ਕਿਉਂ ਜੋ ਅਸੀਂ ਉਸ ਦੀਆਂ ਚਲਾਕੀਆਂ ਤੋਂ ਅਣਜਾਣ ਨਹੀਂ।
12 A gdym przyszedł do Troady dla opowiadania Ewangielii Chrystusowej, a drzwi mi były otworzone w Panu.
੧੨ਜਦੋਂ ਮੈਂ ਮਸੀਹ ਦੀ ਖੁਸ਼ਖਬਰੀ ਸੁਣਾਉਣ ਲਈ ਤ੍ਰੋਆਸ ਵਿੱਚ ਪਹੁੰਚਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਦਰਵਾਜ਼ਾ ਮੇਰੇ ਲਈ ਖੋਲ੍ਹਿਆ ਗਿਆ।
13 Nie miałem ulżenia w duchu moim dlatego, żem nie znalazł Tytusa, brata mego; ale rozstawszy się z nimi, poszedłem do Macedonii.
੧੩ਤਾਂ ਜਦੋਂ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖਿਆ ਮੇਰੇ ਆਤਮਾ ਨੂੰ ਚੈਨ ਨਾ ਮਿਲਿਆ ਪਰ ਉਨ੍ਹਾਂ ਤੋਂ ਵਿਦਿਆ ਹੋ ਕੇ ਮੈਂ ਮਕਦੂਨਿਯਾ ਨੂੰ ਗਿਆ।
14 Lecz chwała Bogu, który nam zawsze zwycięstwo daje w Chrystusie i wonność znajomości swojej objawia przez nas na każdem miejscu.
੧੪ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਉਸ ਦੇ ਗਿਆਨ ਦੀ ਖੁਸ਼ਬੂ ਸਾਡੇ ਰਾਹੀਂ ਜਗ੍ਹਾ-ਜਗ੍ਹਾ ਖਿਲਾਰਦਾ ਹੈ।
15 Bośmy dobrą wonnością Chrystusową Bogu w tych, którzy zbawieni bywają i w tych, którzy giną;
੧੫ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਉਨ੍ਹਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਨ੍ਹਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ, ਮਸੀਹ ਦੀ ਖੁਸ਼ਬੂ ਹਾਂ।
16 Tymci wonnością śmierci na śmierć, ale onym wonnością żywota ku żywotowi; lecz do tego, któż jest sposobny?
੧੬ਇਨ੍ਹਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਨ੍ਹਾਂ ਨੂੰ ਜੀਵਨ ਲਈ ਜੀਵਨ ਦੀ ਖੁਸ਼ਬੂ ਹਾਂ ਅਤੇ ਇਨ੍ਹਾਂ ਗੱਲਾਂ ਜੋਗ ਕੌਣ ਹੈ?
17 Bo nie jesteśmy jako wiele ich, którzy fałszują słowo Boże; ale jako z szczerości, ale jako z Boga, przed oblicznością Bożą o Chrystusie mówimy.
੧੭ਅਸੀਂ ਤਾਂ ਬਹੁਤਿਆਂ ਦੀ ਤਰ੍ਹਾਂ ਪਰਮੇਸ਼ੁਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਟਤਾ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ।