< دوم تواریخ 26 >
مردم یهودا، عزیا را که شانزده ساله بود به جای پدرش اَمَصیا پادشاه خود ساختند. | 1 |
੧ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਉੱਜ਼ੀਯਾਹ ਨੂੰ ਜੋ ਸੋਲ਼ਾਂ ਸਾਲਾਂ ਦਾ ਸੀ ਉਹ ਦੇ ਪਿਤਾ ਅਮਸਯਾਹ ਦੇ ਥਾਂ ਪਾਤਸ਼ਾਹ ਬਣਾਇਆ
عزیا پس از مرگ پدرش شهر ایلت را برای یهودا پس گرفت و آن را بازسازی کرد. | 2 |
੨ਉਸ ਨੇ ਪਾਤਸ਼ਾਹ ਦੇ ਆਪਣੇ ਪੁਰਖਿਆਂ ਦੇ ਨਾਲ ਮਿਲ ਜਾਣ ਤੋਂ ਸੌ ਜਾਣ ਦੇ ਮਗਰੋਂ ਏਲੋਥ ਨੂੰ ਬਣਾਇਆ ਤੇ ਉਹ ਨੂੰ ਯਹੂਦਾਹ ਵਿੱਚ ਫੇਰ ਮਿਲਾ ਦਿੱਤਾ
او پنجاه و دو سال در اورشلیم سلطنت نمود. (مادرش یکلیای اورشلیمی بود.) | 3 |
੩ਉੱਜ਼ੀਯਾਹ ਸੋਲ਼ਾਂ ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਬਵੰਜਾ ਸਾਲ ਰਾਜ ਕੀਤਾ। ਉਹ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ
او مانند پدرش اَمَصیا آنچه در نظر خداوند پسندیده بود انجام میداد. | 4 |
੪ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਹੀ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ
تا زمانی که مشاور روحانی او، زکریا زنده بود، او از خدا پیروی میکرد و خدا نیز او را موفق میساخت. | 5 |
੫ਉਹ ਜ਼ਕਰਯਾਹ ਦੇ ਦਿਨਾਂ ਵਿੱਚ ਜੋ ਪਰਮੇਸ਼ੁਰ ਦੀ ਨਿਗਾਹ ਵਿੱਚ ਗਿਆਨਵਾਨ ਅਤੇ ਪਰਮੇਸ਼ੁਰ ਦੀ ਖੋਜ ਕਰਨ ਵਾਲਾ ਸੀ ਅਤੇ ਜਦ ਤੱਕ ਉਹ ਯਹੋਵਾਹ ਦਾ ਖੋਜੀ ਰਿਹਾ ਪਰਮੇਸ਼ੁਰ ਨੇ ਉਹ ਨੂੰ ਸਫ਼ਲ ਕੀਤਾ।
عزیا به جنگ فلسطینیها رفت و شهر جت را گرفت و حصار آن را خراب کرد و با شهرهای یبنه و اشدود نیز به همین طریق عمل نمود. سپس در ناحیهٔ اشدود و قسمتهای دیگر فلسطین شهرهای تازهای ساخت. | 6 |
੬ਉਹ ਨਿੱਕਲ ਕੇ ਫ਼ਲਿਸਤੀਆਂ ਨਾਲ ਲੜਿਆ ਅਤੇ ਉਹ ਨੇ ਗਥ ਦੀ ਕੰਧ ਤੇ ਯਬਨਹ ਦੀ ਕੰਧ ਤੇ ਅਸ਼ਦੋਦ ਦੀ ਕੰਧ ਨੂੰ ਢਾਹ ਦਿੱਤਾ ਅਤੇ ਅਸ਼ਦੋਦ ਦੇ ਦੇਸ ਵਿੱਚ ਅਤੇ ਫ਼ਲਿਸਤੀਆਂ ਦੇ ਵਿੱਚ ਸ਼ਹਿਰ ਬਣਾਏ
خدا نه فقط او را در جنگ با فلسطینیها یاری نمود، بلکه در نبرد با اَعرابِ جوربعل و معونیها نیز وی را امداد فرمود. | 7 |
੭ਅਤੇ ਪਰਮੇਸ਼ੁਰ ਨੇ ਫ਼ਲਿਸਤੀਆਂ ਤੇ ਉਨ੍ਹਾਂ ਅਰਬੀਆਂ ਦੇ ਜੋ ਗੂਰ-ਬਆਲ ਵਿੱਚ ਵੱਸਦੇ ਸਨ ਤੇ ਮਊਨੀਮ ਦੇ ਵਿਰੁੱਧ ਉਸ ਦੀ ਸਹਾਇਤਾ ਕੀਤੀ
عمونیها باج و خراج به او میپرداختند و نام او تا مصر شهرت یافت زیرا او بسیار نیرومند شده بود. | 8 |
੮ਅਤੇ ਅੰਮੋਨੀਆਂ ਨੇ ਉੱਜ਼ੀਯਾਹ ਨੂੰ ਨਜ਼ਰਾਨੇ ਦਿੱਤੇ ਅਤੇ ਉਹ ਦਾ ਨਾਮ ਮਿਸਰ ਦੇ ਲਾਂਘੇ ਤੱਕ ਪੁੱਜ ਗਿਆ ਕਿਉਂ ਜੋ ਉਹ ਬਹੁਤ ਹੀ ਤਕੜਾ ਹੋ ਗਿਆ ਸੀ
عزیا در شهر اورشلیم نزد دروازهٔ زاویه، دروازهٔ دره و جایی که حصار اورشلیم میپیچید قلعههای محکمی بنا کرد. | 9 |
੯ਅਤੇ ਉੱਜ਼ੀਯਾਹ ਨੇ ਯਰੂਸ਼ਲਮ ਵਿੱਚ ਕੋਨੇ ਦੇ ਫਾਟਕ ਅਤੇ ਵਾਦੀ ਦੇ ਫਾਟਕ ਅਤੇ ਦੀਵਾਰ ਦੇ ਮੋੜ ਉੱਤੇ ਬੁਰਜ ਬਣਾਏ ਅਤੇ ਉਨ੍ਹਾਂ ਨੂੰ ਪੱਕਾ ਕੀਤਾ
همچنین در صحرا برجها ساخت و چاههای بسیار کند زیرا در دشتها و درهها، گلههای بسیار داشت. عزیا به کشاورزی علاقمند بود و به همین جهت در دامنهٔ تپهها و دشتهای حاصلخیز، مزرعهها و تاکستانهای فراوانی داشت. | 10 |
੧੦ਅਤੇ ਉਹ ਨੇ ਉਜਾੜ ਵਿੱਚ ਬੁਰਜ ਬਣਾਏ ਅਤੇ ਬਹੁਤ ਸਾਰੇ ਤਲਾਬ ਪੁਟਵਾਏ ਕਿਉਂ ਜੋ ਬੇਟ ਵਿੱਚ ਤੇ ਮੈਦਾਨ ਵਿੱਚ ਉਸ ਦੇ ਬਹੁਤ ਸਾਰੇ ਡੰਗਰ ਸਨ ਅਤੇ ਪਹਾੜਾਂ ਵਿੱਚ ਅਤੇ ਉਪਜਾਊ ਖੇਤਾਂ ਵਿੱਚ ਉਹ ਦੇ ਹਾਲ੍ਹੀ ਅਤੇ ਮਾਲੀ ਸਨ ਕਿਉਂ ਜੋ ਖੇਤੀ ਵਾੜੀ ਉਹ ਨੂੰ ਬਹੁਤ ਪਸੰਦ ਸੀ।
سپاه عزیا از سربازان جنگ آزمودهای تشکیل شده بود. در زمان جنگ، یعیئیل، کاتب و معسیا، معاون حننیا که یکی از درباریان بود، سپاه را به چند دسته تقسیم کرده، سان میدیدند. | 11 |
੧੧ਨਾਲੇ ਉੱਜ਼ੀਯਾਹ ਦੇ ਕੋਲ ਯੋਧਿਆਂ ਦੀ ਇੱਕ ਫੌਜ ਸੀ ਜੋ ਯੁੱਧ ਲਈ ਯਈਏਲ ਲਿਖਾਰੀ ਅਤੇ ਮਅਸੇਯਾਹ ਚੌਧਰੀ ਦੇ ਲੇਖੇ ਦੀ ਗਿਣਤੀ ਅਨੁਸਾਰ ਹਨਨਯਾਹ ਦੀ ਅਗਵਾਈ ਵਿੱਚ ਜੋ ਪਾਤਸ਼ਾਹ ਦੇ ਸਰਦਾਰਾਂ ਵਿੱਚੋਂ ਸੀ ਜੱਥੇਬੰਦ ਹੋ ਕੇ ਨਿੱਕਲਦੀ ਸੀ
دو هزار و ششصد نفر از سران قبایل، فرماندهی این دستهها را به عهده داشتند. | 12 |
੧੨ਸੂਰਬੀਰਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਦੀ ਸਾਰੀ ਗਿਣਤੀ ਦੋ ਹਜ਼ਾਰ ਛੇ ਸੌ ਸੀ
سپاه زیر دست آنها از ۳۰۷٬۵۰۰ سرباز زبده تشکیل شده بود که با شجاعت از پادشاه در مقابل دشمن دفاع میکردند. | 13 |
੧੩ਅਤੇ ਉਨ੍ਹਾਂ ਦੀ ਤਾਬਿਆਦਾਰੀ ਵਿੱਚ ਯੋਧਿਆਂ ਦੀ ਸੈਨਾਂ ਸੀ ਤਿੰਨ ਲੱਖ ਸਾਢੇ ਸੱਤ ਹਜ਼ਾਰ ਬਲਵੰਤ ਸੂਰਮੇ ਜਿਹੜੇ ਵੈਰੀਆਂ ਦੇ ਵਿਰੁੱਧ ਪਾਤਸ਼ਾਹ ਦੀ ਸਹਾਇਤਾ ਕਰਦੇ ਸਨ
عزیا برای تمام افراد سپاه سپر، نیزه، کلاهخود، زره، کمان و فلاخن تهیه کرد. | 14 |
੧੪ਅਤੇ ਉੱਜ਼ੀਯਾਹ ਨੇ ਉਨ੍ਹਾਂ ਦੀ ਸਾਰੀ ਸੈਨਾਂ ਲਈ ਢਾਲਾਂ, ਬਰਛੇ, ਟੋਪ ਸੰਜੋਆਂ ਤੇ ਧਣੁੱਖ ਤੇ ਗੋਪੀਏ ਤਿਆਰ ਕੀਤੇ
به دستور او منجنیقهایی بهوسیلۀ صنعتگران ماهر در اورشلیم ساخته شد تا با آنها از بالای برجها و باروها تیر و سنگ به سوی دشمن پرتاب کنند. به این ترتیب او بسیار معروف و قوی شد، زیرا خدا وی را کمک میکرد. | 15 |
੧੫ਅਤੇ ਉਸ ਨੇ ਯਰੂਸ਼ਲਮ ਵਿੱਚ ਕਸਬੀ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾਂ ਲਗਵਾਈਆਂ ਤਾਂ ਜੋ ਉਹ ਤੀਰ ਚਲਾਉਣ ਅਤੇ ਵੱਡੇ-ਵੱਡੇ ਪੱਥਰ ਵਗਾਹੁਣ ਲਈ ਬੁਰਜ਼ਾਂ ਤੇ ਕੰਧਾਂ ਉੱਪਰ ਲਗਾਈਆਂ ਜਾਣ। ਸੋ ਉਹ ਦਾ ਨਾਮ ਦੂਰ ਤੱਕ ਵੱਜਣ ਲੱਗਾ ਕਿਉਂ ਜੋ ਉਹ ਦੀ ਸਹਾਇਤਾ ਅਜਿਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ।
اما قدرت عزیا باعث غرور و تباهی او گردید. او وارد خانهٔ خداوند شد و شخصاً بر مذبح آن بخور سوزانید و به این وسیله بر ضد خداوند، خدای خود مرتکب گناه شد. | 16 |
੧੬ਪਰ ਜਦ ਉਹ ਤਕੜਾ ਹੋ ਗਿਆ ਤਾਂ ਉਹ ਦਾ ਦਿਲ ਐਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ ਅਤੇ ਯਹੋਵਾਹ ਦੀ ਹੈਕਲ ਵਿੱਚ ਜਾ ਕੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਲੱਗਾ
پشت سر او عزریا، کاهن اعظم با هشتاد کاهن دیگر که همه مردانی شجاع بودند وارد خانهٔ خداوند شده | 17 |
੧੭ਤਦ ਅਜ਼ਰਯਾਹ ਜਾਜਕ ਉਹ ਦੇ ਮਗਰ ਗਿਆ ਅਤੇ ਉਹ ਦੇ ਨਾਲ ਯਹੋਵਾਹ ਦੇ ਅੱਸੀ ਜਾਜਕ ਸਨ ਜੋ ਬਲਵੰਤ ਮਨੁੱਖ ਸਨ
با عزیای پادشاه به مخالفت پرداختند و گفتند: «ای عزیا، سوزاندن بخور برای خداوند کار تو نیست! این فقط وظیفهٔ کاهنان نسل هارون است که برای همین منظور تقدیس شدهاند. از اینجا خارج شو، چون گناه کردهای و خداوند از این عمل تو خشنود نخواهد شد.» | 18 |
੧੮ਅਤੇ ਉਨ੍ਹਾਂ ਨੇ ਉੱਜ਼ੀਯਾਹ ਪਾਤਸ਼ਾਹ ਦਾ ਟਾਕਰਾ ਕੀਤਾ ਅਤੇ ਉਹ ਨੂੰ ਆਖਣ ਲੱਗੇ, ਹੇ ਉੱਜ਼ੀਯਾਹ! ਯਹੋਵਾਹ ਦੇ ਲਈ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਸਗੋਂ ਜਾਜਕਾਂ ਅਰਥਾਤ ਹਾਰੂਨ ਦੇ ਪੁੱਤਰਾਂ ਦਾ ਕੰਮ ਹੈ ਜਿਹੜੇ ਧੂਪ ਧੁਖਾਉਣ ਲਈ ਪਵਿੱਤਰ ਕੀਤੇ ਗਏ ਹਨ। ਪਵਿੱਤਰ ਭਵਨ ਤੋਂ ਬਾਹਰ ਜਾ, ਕਿਉਂ ਜੋ ਤੂੰ ਬੇਈਮਾਨੀ ਕੀਤੀ ਹੈ ਅਤੇ ਯਹੋਵਾਹ ਪਰਮੇਸ਼ੁਰ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ
عزیا که در خانۀ خداوند، کنار مذبح بخور ایستاده بود غضبناک شد و نخواست ظرف بخوری را که در دست داشت بر زمین بگذارد. در این هنگام ناگهان مرض جذام در پیشانی او ظاهر شد! | 19 |
੧੯ਤਦ ਉੱਜ਼ੀਯਾਹ ਗੁੱਸੇ ਹੋਇਆ ਅਤੇ ਉਹ ਦੇ ਹੱਥ ਵਿੱਚ ਧੂਪ ਧੁਖਾਉਣ ਲਈ ਧੂਪਦਾਨ ਸੀ ਅਤੇ ਜਦੋਂ ਉਹ ਜਾਜਕਾਂ ਤੇ ਹਰਖ ਕਰ ਰਿਹਾ ਸੀ ਤਾਂ ਜਾਜਕਾਂ ਦੇ ਅੱਗੇ ਯਹੋਵਾਹ ਦੇ ਭਵਨ ਵਿੱਚ ਧੂਪ ਦੀ ਜਗਵੇਦੀ ਦੇ ਕੋਲ ਉਸ ਦੇ ਮੱਥੇ ਤੇ ਕੋੜ੍ਹ ਫੁੱਟ ਨਿੱਕਲਿਆ
عزریا و کاهنان دیگر وقتی این را دیدند، با شتاب او را بیرون بردند. او خود نیز میخواست هر چه زودتر از خانهٔ خدا خارج شود، زیرا خداوند او را مجازات کرده بود. | 20 |
੨੦ਅਤੇ ਅਜ਼ਰਯਾਹ ਪ੍ਰਧਾਨ ਜਾਜਕ ਅਤੇ ਸਾਰੇ ਜਾਜਕਾਂ ਨੇ ਉਹ ਨੂੰ ਤੱਕਿਆ ਅਤੇ ਵੇਖੋ, ਉਹ ਦੇ ਮੱਥੇ ਉੱਤੇ ਕੋੜ੍ਹ ਨਿੱਕਲਿਆ ਹੋਇਆ ਸੀ ਸੋ ਉਹ ਨੂੰ ਛੇਤੀ ਉੱਥੋਂ ਕੱਢਿਆ ਸਗੋਂ ਉਹ ਨੇ ਆਪ ਹੀ ਬਾਹਰ ਜਾਣ ਵਿੱਚ ਛੇਤੀ ਕੀਤੀ ਕਿਉਂ ਜੋ ਯਹੋਵਾਹ ਦੀ ਮਾਰ ਉਹ ਨੂੰ ਪੈ ਰਹੀ ਸੀ
عزیای پادشاه تا روز وفاتش جذامی بود و در خانهای، تنها به سر میبرد و اجازه نداشت به خانهٔ خداوند وارد شود. پسرش یوتام امور مملکت را اداره میکرد. | 21 |
੨੧ਸੋ ਉੱਜ਼ੀਯਾਹ ਪਾਤਸ਼ਾਹ ਆਪਣੇ ਮਰਨ ਤੱਕ ਕੋੜ੍ਹੀ ਰਿਹਾ ਅਤੇ ਕੋੜ੍ਹੀ ਹੋਣ ਦੇ ਕਾਰਨ ਇੱਕ ਅਲੱਗ ਘਰ ਵਿੱਚ ਰਹਿੰਦਾ ਸੀ ਕਿਉਂ ਜੋ ਉਹ ਯਹੋਵਾਹ ਦੇ ਭਵਨ ਵਿੱਚੋਂ ਛੇਕਿਆ ਗਿਆ ਸੀ ਅਤੇ ਉਹ ਦਾ ਪੁੱਤਰ ਯੋਥਾਮ ਪਾਤਸ਼ਾਹ ਦੇ ਮਹਿਲ ਉੱਤੇ ਸੀ ਅਤੇ ਦੇਸ ਦੇ ਲੋਕਾਂ ਦਾ ਨਿਆਂ ਕਰਦਾ ਸੀ
شرح بقیهٔ رویدادهای دوران سلطنت عزیا، از ابتدا تا انتها، توسط اشعیای نبی (پسر آموص) نوشته شده است. | 22 |
੨੨ਅਤੇ ਉੱਜ਼ੀਯਾਹ ਦੇ ਬਾਕੀ ਕੰਮ ਆਦ ਤੋਂ ਅੰਤ ਤੱਕ ਆਮੋਸ ਦੇ ਪੁੱਤਰ ਯਸਾਯਾਹ ਨਬੀ ਨੇ ਲਿਖੇ
وقتی عزیا وفات یافت، با اینکه جذامی بود، او را در آرامگاه سلطنتی به خاک سپردند و پسرش یوتام سلطنت را به دست گرفت. | 23 |
੨੩ਸੋ ਉੱਜ਼ੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਪੁਰਖਿਆਂ ਨਾਲ ਪਾਤਸ਼ਾਹਾਂ ਦੇ ਕਬਰਿਸਤਾਨ ਦੇ ਖੇਤ ਵਿੱਚ ਦੱਬਿਆ ਕਿਉਂ ਜੋ ਉਨ੍ਹਾਂ ਨੇ ਆਖਿਆ ਕਿ ਉਹ ਕੋੜ੍ਹੀ ਹੈ ਅਤੇ ਉਸ ਦਾ ਪੁੱਤਰ ਯੋਥਾਮ ਉਸ ਦੇ ਥਾਂ ਰਾਜ ਕਰਨ ਲੱਗਾ।