< اعداد 10 >
و خداوند موسی را خطاب کرده، گفت: | ۱ 1 |
੧ਯਹੋਵਾਹ ਨੇ ਮੂਸਾ ਨੂੰ ਆਖਿਆ,
«برای خود دو کرنای نقره بساز، آنهارا از چرخکاری درست کن، و آنها را بجهت خواندن جماعت و کوچیدن اردو بکار ببر. | ۲ 2 |
੨ਆਪਣੇ ਲਈ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾ। ਉਨ੍ਹਾਂ ਨੂੰ ਘੜ੍ਹ ਕੇ ਬਣਾ ਤਾਂ ਜੋ ਉਹ ਤੇਰੇ ਲਈ ਮੰਡਲੀ ਨੂੰ ਸੱਦਣ ਲਈ ਅਤੇ ਡੇਰਿਆਂ ਦੇ ਕੂਚ ਕਰਨ ਲਈ ਹੋਣ।
وچون آنها را بنوازند تمامی جماعت نزد تو به درخیمه اجتماع جمع شوند. | ۳ 3 |
੩ਜਦ ਉਹ ਉਨ੍ਹਾਂ ਨੂੰ ਫੂਕਣ ਤਾਂ ਸਾਰੀ ਮੰਡਲੀ ਤੇਰੇ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਕੱਠੀ ਹੋ ਜਾਵੇ।
و چون یکی رابنوازند، سروران و روسای هزاره های اسرائیل نزد تو جمع شوند. | ۴ 4 |
੪ਜੇਕਰ ਇੱਕੋ ਹੀ ਫੂਕਣ ਤਾਂ ਪ੍ਰਧਾਨ, ਜਿਹੜੇ ਇਸਰਾਏਲ ਵਿੱਚ ਹਜ਼ਾਰਾਂ ਦੇ ਮੁਖੀਏ ਹਨ, ਤੇਰੇ ਕੋਲ ਇਕੱਠੇ ਹੋ ਜਾਣ।
و چون تیز آهنگ بنوازیدمحله هایی که به طرف مشرق جا دارند، کوچ بکنند. | ۵ 5 |
੫ਜਦ ਤੁਸੀਂ ਸਾਹ ਖਿੱਚ ਕੇ ਫੂਕ ਮਾਰੋ ਤਾਂ ਪੂਰਬ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ।
و چون مرتبه دوم تیز آهنگ بنوازید، محله هایی که به طرف جنوب جا دارند کوچ کنند؛ بجهت کوچ دادن ایشان تیز آهنگ بنوازند. | ۶ 6 |
੬ਜਦ ਤੁਸੀਂ ਸਾਹ ਖਿੱਚ ਕੇ ਦੂਜੀ ਵਾਰ ਫੂਕ ਮਾਰੋ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ। ਇਸ ਤਰ੍ਹਾਂ ਦੇ ਕੂਚ ਕਰਨ ਲਈ ਉਹ ਸਾਹ ਖਿੱਚ ਕੇ ਫੂਕਣ।
و بجهت جمع کردن جماعت بنوازید، لیکن تیزآهنگ منوازید. | ۷ 7 |
੭ਜਦ ਸਭਾ ਇਕੱਠੀ ਕਰਨੀ ਹੋਵੇ ਤਾਂ ਤੁਸੀਂ ਤੁਰ੍ਹੀ ਫੂਕੋ ਪਰ ਸਾਹ ਖਿੱਚ ਕੇ ਨਾ ਫੂਕੋ।
«و بنی هارون کهنه، کرناها را بنوازند. این برای شما در نسلهای شما فریضه ابدی باشد. | ۸ 8 |
੮ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ ਉਹ ਤੁਰ੍ਹੀਆਂ ਫੂਕਣ ਅਤੇ ਉਹ ਤੁਹਾਡੇ ਲਈ ਸਦਾ ਤੱਕ ਤੁਹਾਡੀ ਪੀੜ੍ਹੀਓਂ ਪੀੜ੍ਹੀ ਲਈ ਇੱਕ ਬਿਧੀ ਹੋਵੇ।
وچون در زمین خود برای مقاتله با دشمنی که برشما تعدی مینمایند میروید، کرناها را تیزآهنگ بنوازید، پس به حضور یهوه خدای خودبیاد آورده خواهید شد، و از دشمنان خود نجات خواهید یافت. | ۹ 9 |
੯ਜਦ ਤੁਸੀਂ ਆਪਣੇ ਦੇਸ ਵਿੱਚ ਆਪਣੇ ਵੈਰੀਆਂ ਦੇ ਵਿਰੁੱਧ, ਜਿਹੜੇ ਤੁਹਾਨੂੰ ਸਤਾਉਂਦੇ ਹਨ ਯੁੱਧ ਕਰਨ ਲਈ ਜਾਓ ਤਾਂ ਤੁਸੀਂ ਤੁਰ੍ਹੀਆਂ ਨੂੰ ਸਾਹ ਖਿੱਚ ਕੇ ਫੂਕੋ, ਫੇਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਯਾਦ ਕੀਤੇ ਜਾਓਗੇ ਅਤੇ ਤੁਸੀਂ ਆਪਣੇ ਵੈਰੀਆਂ ਤੋਂ ਬਚਾਏ ਜਾਓਗੇ।
و در روز شادی خود و درعیدها و در اول ماه های خود کرناها را برقربانی های سوختنی و ذبایح سلامتی خودبنوازید، تا برای شما به حضور خدای شمایادگاری باشد. من یهوه خدای شما هستم.» | ۱۰ 10 |
੧੦ਆਪਣੇ ਅਨੰਦ ਦੇ ਦਿਨ, ਆਪਣੇ ਠਹਿਰਾਏ ਹੋਏ ਪਰਬਾਂ ਅਤੇ ਆਪਣੇ ਮਹੀਨਿਆਂ ਦੇ ਅਰੰਭ ਵਿੱਚ ਆਪਣੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਉੱਤੇ ਤੁਰ੍ਹੀਆਂ ਨੂੰ ਫੂਕੋ ਅਤੇ ਉਹ ਤੁਹਾਡੇ ਲਈ ਤੁਹਾਡੇ ਪਰਮੇਸ਼ੁਰ ਅੱਗੇ ਇੱਕ ਯਾਦਗਾਰੀ ਠਹਿਰਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
و واقع شد در روز بیستم ماه دوم سال دوم که ابر از بالای خیمه شهادت برداشته شد، | ۱۱ 11 |
੧੧ਫੇਰ ਅਜਿਹਾ ਹੋਇਆ ਕਿ ਦੂਜੇ ਸਾਲ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ ਉਹ ਬੱਦਲ ਸਾਖੀ ਦੇ ਡੇਰੇ ਦੇ ਉੱਤੋਂ ਚੁੱਕਿਆ ਗਿਆ।
وبنیاسرائیل به مراحل خود از صحرای سینا کوچ کردند، و ابر در صحرای فاران ساکن شد، | ۱۲ 12 |
੧੨ਤਾਂ ਇਸਰਾਏਲੀਆਂ ਨੇ ਸੀਨਈ ਦੀ ਉਜਾੜ ਤੋਂ ਆਪਣੇ ਸਫ਼ਰ ਲਈ ਕੂਚ ਕੀਤਾ ਅਤੇ ਬੱਦਲ ਪਾਰਾਨ ਨਾਮਕ ਉਜਾੜ ਵਿੱਚ ਠਹਿਰ ਗਿਆ।
وایشان اول به فرمان خداوند به واسطه موسی کوچ کردند. | ۱۳ 13 |
੧੩ਸੋ ਉਨ੍ਹਾਂ ਨੇ ਯਹੋਵਾਹ ਦੇ ਹੁਕਮ ਨਾਲ ਜਿਹੜਾ ਮੂਸਾ ਦੇ ਰਾਹੀਂ ਆਇਆ ਸੀ, ਪਹਿਲਾਂ ਕੂਚ ਕੀਤਾ।
و علم محله بنی یهودا، اول با افواج ایشان روانه شد، و بر فوج او نحشون بن عمیناداب بود. | ۱۴ 14 |
੧੪ਅਤੇ ਸਭ ਤੋਂ ਪਹਿਲਾਂ ਯਹੂਦਾਹ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ, ਅਤੇ ਉਸ ਦਾ ਸੈਨਾਪਤੀ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਸੀ।
و بر فوج سبط بنی یساکار، نتنائیل بن صوغر. | ۱۵ 15 |
੧੫ਯਿੱਸਾਕਾਰ ਦੇ ਗੋਤ ਦਾ ਸੈਨਾਪਤੀ ਸੂਆਰ ਦਾ ਪੁੱਤਰ ਨਥਨਿਏਲ ਸੀ।
و بر فوج سبط بنی زبولون، الیاب بن حیلون. | ۱۶ 16 |
੧੬ਅਤੇ ਜ਼ਬੂਲੁਨ ਦੇ ਗੋਤ ਦਾ ਸੈਨਾਪਤੀ ਹੇਲੋਨ ਦਾ ਪੁੱਤਰ ਅਲੀਆਬ ਸੀ।
پس مسکن را پایین آوردند و بنی جرشون وبنی مراری که حاملان مسکن بودند، کوچ کردند. | ۱۷ 17 |
੧੭ਫੇਰ ਡੇਰਾ ਉਤਾਰਿਆ ਗਿਆ ਅਤੇ ਗੇਰਸ਼ੋਨੀਆਂ ਅਤੇ ਮਰਾਰੀਆਂ ਨੇ ਜੋ ਡੇਰੇ ਨੂੰ ਚੁੱਕਦੇ ਸਨ, ਕੂਚ ਕੀਤਾ।
و علم محله روبین با افواج ایشان روانه شد، و بر فوج او الیصور بن شدیئور بود. | ۱۸ 18 |
੧੮ਫੇਰ ਰਊਬੇਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਸ਼ਦੇਊਰ ਦਾ ਪੁੱਤਰ ਅਲੀਸੂਰ ਸੀ।
و بر فوج سبط بنی شمعون، شلومیئیل بن صوریشدای. | ۱۹ 19 |
੧੯ਸ਼ਿਮਓਨ ਦੇ ਗੋਤ ਦਾ ਸੈਨਾਪਤੀ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਸੀ।
و بر فوج سبط بنی جاد، الیاساف بن دعوئیل. | ۲۰ 20 |
੨੦ਅਤੇ ਗਾਦ ਦੇ ਗੋਤ ਦਾ ਸੈਨਾਪਤੀ ਦਊਏਲ ਦਾ ਪੁੱਤਰ ਅਲਯਾਸਾਫ਼ ਸੀ।
پس قهاتیان که حاملان قدس بودند، کوچ کردند و پیش از رسیدن ایشان، آنها مسکن را برپاداشتند. | ۲۱ 21 |
੨੧ਫੇਰ ਕਹਾਥੀਆਂ ਨੇ ਡੇਰੇ ਨੂੰ ਚੁੱਕ ਕੇ ਕੂਚ ਕੀਤਾ ਅਤੇ ਦੂਜਿਆਂ ਨੇ ਉਨ੍ਹਾਂ ਦੇ ਆਉਣ ਤੱਕ ਡੇਰੇ ਨੂੰ ਖੜ੍ਹਾ ਕਰ ਲਿਆ।
پس علم محله بنی افرایم با افواج ایشان روانه شد، و بر فوج او الیشمع بن عمیهود بود. | ۲۲ 22 |
੨੨ਫੇਰ ਇਫ਼ਰਾਈਮੀਆਂ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਸੀ।
و بر فوج سبط بنی منسی، جملیئیل بن فدهصور. | ۲۳ 23 |
੨੩ਮਨੱਸ਼ਹ ਦੇ ਗੋਤ ਦਾ ਸੈਨਾਪਤੀ ਪਦਾਹਸੂਰ ਦਾ ਪੁੱਤਰ ਗਮਲੀਏਲ ਸੀ।
و بر فوج سبط بنی بنیامین، ابیدان بن جدعونی. | ۲۴ 24 |
੨੪ਬਿਨਯਾਮੀਨ ਦੇ ਗੋਤ ਦਾ ਸੈਨਾਪਤੀ ਗਿਦਓਨੀ ਦਾ ਪੁੱਤਰ ਅਬੀਦਾਨ ਸੀ।
پس علم محله بنی دان که موخر همه محلهها بود با افواج ایشان روانه شد، و بر فوج اواخیعزر بن عمیشدای بود. | ۲۵ 25 |
੨੫ਫੇਰ ਦਾਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਜਿਹੜਾ ਸਾਰੇ ਡੇਰਿਆਂ ਤੋਂ ਪਿੱਛੇ ਸੀ, ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਸੀ।
و بر فوج سبطبنی اشیر، فجعیئیل بن عکران. | ۲۶ 26 |
੨੬ਅਤੇ ਆਸ਼ੇਰ ਦੇ ਗੋਤ ਦਾ ਸੈਨਾਪਤੀ ਆਕਰਾਨ ਦਾ ਪੁੱਤਰ ਪਗੀਏਲ ਸੀ।
و بر فوج سبطبنی نفتالی، اخیرع بن عینان. | ۲۷ 27 |
੨੭ਅਤੇ ਨਫ਼ਤਾਲੀ ਦੇ ਗੋਤ ਦਾ ਸੈਨਾਪਤੀ ਏਨਾਨ ਦਾ ਪੁੱਤਰ ਅਹੀਰਾ ਸੀ।
این بود مراحل بنیاسرائیل با افواج ایشان. پس کوچ کردند. | ۲۸ 28 |
੨੮ਇਹ ਇਸਰਾਏਲੀ ਇਸੇ ਤਰ੍ਹਾਂ ਹੀ ਆਪਣੇ-ਆਪਣੇ ਦਲਾਂ ਦੇ ਅਨੁਸਾਰ ਕੂਚ ਕਰਦੇ ਸਨ ਅਤੇ ਅੱਗੇ ਵਧਿਆ ਕਰਦੇ ਸਨ।
و موسی به حوباب بن رعوئیل مدیانی که برادرزن موسی بود، گفت: «ما به مکانی که خداوند درباره آن گفته است که آن را به شماخواهم بخشید کوچ میکنیم، همراه ما بیا و بتواحسان خواهیم نمود، چونکه خداوند درباره اسرائیل نیکو گفته است.» | ۲۹ 29 |
੨੯ਮੂਸਾ ਨੇ ਆਪਣੇ ਸਹੁਰੇ ਰਊਏਲ ਮਿਦਯਾਨੀ ਦੇ ਪੁੱਤਰ ਹੋਬਾਬ ਨੂੰ ਆਖਿਆ ਕਿ ਅਸੀਂ ਉਸ ਥਾਂ ਨੂੰ ਜਿਹੜਾ ਯਹੋਵਾਹ ਨੇ ਸਾਨੂੰ ਦੇਣ ਨੂੰ ਆਖਿਆ ਹੈ ਕੂਚ ਕਰ ਰਹੇ ਹਾਂ। ਤੂੰ ਸਾਡੇ ਨਾਲ ਚੱਲ ਅਤੇ ਅਸੀਂ ਤੇਰੇ ਨਾਲ ਭਲਿਆਈ ਕਰਾਂਗੇ ਕਿਉਂ ਜੋ ਯਹੋਵਾਹ ਨੇ ਇਸਰਾਏਲ ਲਈ ਭਲਿਆਈ ਕਰਨ ਦੀ ਗੱਲ ਕੀਤੀ ਹੈ।
او وی را گفت: «نمی آیم، بلکه به زمین و به خاندان خود خواهم رفت.» | ۳۰ 30 |
੩੦ਉਸ ਨੇ ਆਖਿਆ, ਮੈਂ ਨਹੀਂ ਜਾਂਵਾਂਗਾ ਸਗੋਂ ਮੈਂ ਆਪਣੇ ਦੇਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚ ਜਾਂਵਾਂਗਾ।
گفت: «ما را ترک مکن زیرا چونکه تو منازل ما را در صحرا میدانی، بجهت ما مثل چشم خواهی بود. | ۳۱ 31 |
੩੧ਤਾਂ ਮੂਸਾ ਨੇ ਆਖਿਆ, ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈਂ ਕਿ ਅਸੀਂ ਉਜਾੜ ਵਿੱਚ ਕਿਵੇਂ ਡੇਰੇ ਲਾਈਏ ਅਤੇ ਤੂੰ ਸਾਡੇ ਲਈ ਅੱਖਾਂ ਦਾ ਕੰਮ ਦੇਵੇਂਗਾ।
و اگر همراه ما بیایی، هر احسانی که خداوند بر ما بنماید، همان را بر تو خواهیم نمود.» | ۳۲ 32 |
੩੨ਅਤੇ ਅਜਿਹਾ ਹੋਵੇਗਾ ਕਿ ਜੇਕਰ ਤੂੰ ਸਾਡੇ ਨਾਲ ਚੱਲੇ ਤਾਂ ਜਿਹੜੀ ਭਲਿਆਈ ਯਹੋਵਾਹ ਸਾਡੇ ਨਾਲ ਕਰੇਗਾ ਉਹੀ ਭਲਿਆਈ ਅਸੀਂ ਵੀ ਤੇਰੇ ਨਾਲ ਕਰਾਂਗੇ।
و از کوه خداوند سفر سه روزه کوچ کردند، و تابوت عهد خداوند سفر سه روزه پیش روی ایشان رفت تا آرامگاهی برای ایشان بطلبد. | ۳۳ 33 |
੩੩ਫੇਰ ਇਸਰਾਏਲੀਆਂ ਨੇ ਯਹੋਵਾਹ ਦੇ ਪਰਬਤ ਤੋਂ ਤਿੰਨ ਦਿਨਾਂ ਦਾ ਸਫ਼ਰ ਕੀਤਾ ਅਤੇ ਉਨ੍ਹਾਂ ਲਈ ਵਿਸ਼ਰਾਮ ਦੀ ਥਾਂ ਲੱਭਣ ਲਈ ਯਹੋਵਾਹ ਦੇ ਨੇਮ ਦੇ ਸੰਦੂਕ ਨੇ ਵੀ ਉਨ੍ਹਾਂ ਦੇ ਅੱਗੇ-ਅੱਗੇ ਤਿੰਨ ਦਿਨਾਂ ਦਾ ਸਫ਼ਰ ਕੀਤਾ।
و ابر خداوند در روز بالای سر ایشان بود، و وقتی که از لشکرگاه روانه میشدند. | ۳۴ 34 |
੩੪ਜਦ ਉਹ ਡੇਰੇ ਤੋਂ ਕੂਚ ਕਰਦੇ ਸਨ ਤਾਂ ਦਿਨ ਦੇ ਵੇਲੇ ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਤੇ ਹੁੰਦਾ ਸੀ।
و چون تابوت روانه میشد، موسی میگفت: «ای خداوند برخیز و دشمنانت پراکنده شوند و مبغضانت از حضور تو منهزم گردند.» | ۳۵ 35 |
੩੫ਇਸ ਤਰ੍ਹਾਂ ਹੁੰਦਾ ਸੀ, ਕਿ ਜਦ ਸੰਦੂਕ ਦਾ ਕੂਚ ਹੁੰਦਾ ਸੀ ਤਾਂ ਮੂਸਾ ਆਖਦਾ ਸੀ “ਹੇ ਯਹੋਵਾਹ, ਉੱਠ ਅਤੇ ਤੇਰੇ ਵੈਰੀ ਖਿੱਲਰ ਜਾਣ ਅਤੇ ਤੇਰੇ ਤੋਂ ਘਿਣ ਕਰਨ ਵਾਲੇ ਤੇਰੇ ਅੱਗੋਂ ਭੱਜ ਜਾਣ।”
و چون فرود میآمد، میگفت: «ای خداوند نزد هزاران هزار اسرائیل رجوع نما.» | ۳۶ 36 |
੩੬ਅਤੇ ਜਦ ਸੰਦੂਕ ਠਹਿਰਦਾ ਸੀ ਤਾਂ ਮੂਸਾ ਕਹਿੰਦਾ ਹੁੰਦਾ ਸੀ, “ਹੇ ਯਹੋਵਾਹ, ਇਸਰਾਏਲ ਦੇ ਲੱਖਾਂ ਹਜ਼ਾਰਾਂ ਵਿੱਚ ਮੁੜ ਆ।”