< نحمیا 2 >
و در ماه نیسان، در سال بیستم ارتحشستاپادشاه، واقع شد که شراب پیش وی بود ومن شراب را گرفته، به پادشاه دادم و قبل از آن من در حضورش ملول نبودم. | ۱ 1 |
੧ਫਿਰ ਇਸ ਤਰ੍ਹਾਂ ਹੋਇਆ ਕਿ ਰਾਜਾ ਅਰਤਹਸ਼ਸ਼ਤਾ ਦੇ ਵੀਹਵੇਂ ਸਾਲ ਦੇ ਨੀਸਾਨ ਮਹੀਨੇ ਵਿੱਚ ਜਦ ਮਧ ਉਸ ਦੇ ਸਾਹਮਣੇ ਲਿਆਂਦੀ ਗਈ, ਤਦ ਮੈਂ ਮਧ ਚੁੱਕ ਕੇ ਰਾਜਾ ਨੂੰ ਦਿੱਤੀ ਪਰ ਇਸ ਤੋਂ ਪਹਿਲਾਂ ਮੈਂ ਉਸ ਦੇ ਸਾਹਮਣੇ ਕਦੇ ਉਦਾਸ ਨਹੀਂ ਹੋਇਆ ਸੀ।
و پادشاه مرا گفت: «روی تو چرا ملول است با آنکه بیمار نیستی؟ این غیر از ملالت دل، چیزی نیست.» پس من بینهایت ترسان شدم. | ۲ 2 |
੨ਤਦ ਰਾਜਾ ਨੇ ਮੈਨੂੰ ਪੁੱਛਿਆ, “ਤੂੰ ਬਿਮਾਰ ਤਾਂ ਨਹੀਂ ਲੱਗਦਾ, ਫਿਰ ਤੇਰਾ ਮੂੰਹ ਕਿਉਂ ਉਤਰਿਆ ਹੈ? ਇਹ ਤੇਰੇ ਦਿਲ ਦੀ ਉਦਾਸੀ ਬਿਨ੍ਹਾਂ ਹੋਰ ਕੁਝ ਨਹੀਂ।” ਤਦ ਮੈਂ ਬਹੁਤ ਹੀ ਡਰ ਗਿਆ।
و به پادشاه گفتم: «پادشاه تا به ابد زنده بماند، رویم چگونه ملول نباشد و حال آنکه شهری که موضع قبرهای پدرانم باشد، خراب است و دروازه هایش به آتش سوخته شده.» | ۳ 3 |
੩ਮੈਂ ਰਾਜਾ ਨੂੰ ਕਿਹਾ, “ਰਾਜਾ ਜੁੱਗੋ-ਜੁੱਗ ਜੀਉਂਦਾ ਰਹੇ! ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ, ਉਜਾੜ ਹੋਇਆ ਪਿਆ ਹੈ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ?”
پادشاه مرا گفت: «چه چیز میطلبی؟» آنگاه نزد خدای آسمانها دعا نمودم | ۴ 4 |
੪ਰਾਜਾ ਨੇ ਮੈਨੂੰ ਪੁੱਛਿਆ, “ਤੂੰ ਕੀ ਚਾਹੁੰਦਾ ਹੈਂ?” ਤਦ ਮੈਂ ਸਵਰਗ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ
و به پادشاه گفتم: «اگر پادشاه را پسند آید و اگر بنده ات درحضورش التفات یابد، مرا به یهودا و شهرمقبره های پدرانم بفرستی تا آن را تعمیر نمایم.» | ۵ 5 |
੫ਅਤੇ ਰਾਜਾ ਨੂੰ ਕਿਹਾ, “ਜੇਕਰ ਰਾਜਾ ਨੂੰ ਚੰਗਾ ਲੱਗੇ ਅਤੇ ਜੇਕਰ ਤੁਸੀਂ ਆਪਣੇ ਦਾਸ ਤੋਂ ਪ੍ਰਸੰਨ ਹੋ, ਤਾਂ ਤੁਸੀਂ ਮੈਨੂੰ ਯਹੂਦਾਹ ਨੂੰ ਮੇਰੇ ਪੁਰਖਿਆਂ ਦੀਆਂ ਕਬਰਾਂ ਦੇ ਸ਼ਹਿਰ ਨੂੰ ਭੇਜ ਦਿਉ ਤਾਂ ਜੋ ਮੈਂ ਉਨ੍ਹਾਂ ਨੂੰ ਬਣਾਵਾਂ।”
پادشاه مرا گفت و ملکه به پهلوی او نشسته بود: «طول سفرت چه قدر خواهد بود و کی مراجعت خواهی نمود؟» پس پادشاه صواب دیدکه مرا بفرستد و زمانی برایش تعیین نمودم. | ۶ 6 |
੬ਤਦ ਰਾਜਾ ਨੇ ਜਿਸ ਦੇ ਕੋਲ ਰਾਣੀ ਵੀ ਬੈਠੀ ਸੀ, ਮੈਨੂੰ ਪੁੱਛਿਆ, “ਤੇਰਾ ਸਫ਼ਰ ਕਿੰਨ੍ਹੇ ਦਿਨ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਿਸ ਮੁੜੇਂਗਾ?” ਤਦ ਮੈਨੂੰ ਭੇਜਣਾ ਰਾਜਾ ਨੂੰ ਚੰਗਾ ਲੱਗਿਆ ਅਤੇ ਮੈਂ ਵੀ ਉਸ ਦੇ ਨਾਲ ਇੱਕ ਸਮਾਂ ਨਿਯੁਕਤ ਕਰ ਲਿਆ।
و به پادشاه عرض کردم، اگر پادشاه مصلحت بیندمکتوبات برای والیان ماورای نهر به من عطا شودتا مرا بدرقه نمایند و به یهودا برسانند. | ۷ 7 |
੭ਫਿਰ ਮੈਂ ਰਾਜਾ ਨੂੰ ਕਿਹਾ, “ਜੇਕਰ ਰਾਜਾ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬਿਆਂ ਦੇ ਹਾਕਮਾਂ ਲਈ ਹੁਕਮਨਾਮੇ ਦਿੱਤੇ ਜਾਣ ਤਾਂ ਜੋ ਉਹ ਮੈਨੂੰ ਆਪਣੇ ਸ਼ਹਿਰਾਂ ਵਿੱਚੋਂ ਲੰਘਣ ਦੇਣ ਜਦੋਂ ਤੱਕ ਮੈਂ ਯਹੂਦਾਹ ਵਿੱਚ ਨਾ ਪਹੁੰਚ ਜਾਂਵਾਂ।
ومکتوبی نیز به آساف که ناظر درختستانهای پادشاه است تا چوب برای سقف دروازه های قصر که متعلق به خانه است، به من داده شود و هم برای حصار شهر و خانهای که من در آن ساکن شوم. پس پادشاه برحسب دست مهربان خدایم که بر من بود، اینها را به من عطا فرمود. | ۸ 8 |
੮ਇੱਕ ਹੁਕਮਨਾਮਾ ਆਸਾਫ਼ ਲਈ ਵੀ ਦਿੱਤਾ ਜਾਵੇ ਜੋ ਸ਼ਾਹੀ ਜੰਗਲ ਦਾ ਰਾਖ਼ਾ ਹੈ ਤਾਂ ਜੋ ਉਹ ਮੈਨੂੰ ਸ਼ਾਹੀ ਮਹਿਲ ਅਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਦੀਵਾਰ ਲਈ ਅਤੇ ਉਸ ਘਰ ਲਈ ਜਿਸ ਵਿੱਚ ਮੈਂ ਜਾ ਕੇ ਰਹਾਂਗਾ, ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ।” ਕਿਉਂਕਿ ਮੇਰੇ ਪਰਮੇਸ਼ੁਰ ਦਾ ਦਿਆਲੂ ਹੱਥ ਮੇਰੇ ਉੱਤੇ ਸੀ, ਇਸ ਲਈ ਰਾਜਾ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ।
پس چون نزد والیان ماورای نهر رسیدم، مکتوبات پادشاه را به ایشان دادم و پادشاه، سرداران سپاه و سواران نیز همراه من فرستاده بود. | ۹ 9 |
੯ਤਦ ਮੈਂ ਦਰਿਆ ਪਾਰ ਦੇ ਹਾਕਮਾਂ ਕੋਲ ਗਿਆ ਅਤੇ ਸ਼ਾਹੀ ਹੁਕਮਨਾਮੇ ਉਨ੍ਹਾਂ ਨੂੰ ਦਿੱਤੇ। ਰਾਜਾ ਨੇ ਮੇਰੇ ਨਾਲ ਫ਼ੌਜੀ ਸਰਦਾਰ ਅਤੇ ਸਵਾਰ ਵੀ ਭੇਜੇ ਸਨ।
اما چون سنبلط حرونی و طوبیای غلام عمونیاین را شنیدند، ایشان را بسیار ناپسند آمدکه کسی به جهت طلبیدن نیکویی بنیاسرائیل آمده است. | ۱۰ 10 |
੧੦ਜਦ ਸਨਬੱਲਟ ਹੋਰੋਨੀ ਅਤੇ ਤੋਬਿਆਹ ਅੰਮੋਨੀ ਨੇ ਜੋ ਕਰਮਚਾਰੀ ਸਨ, ਇਹ ਸੁਣਿਆ ਕਿ ਇੱਕ ਮਨੁੱਖ ਆਇਆ ਹੈ ਜੋ ਇਸਰਾਏਲੀਆਂ ਦੀ ਭਲਿਆਈ ਚਾਹੁੰਦਾ ਹੈ, ਤਾਂ ਉਨ੍ਹਾਂ ਨੇ ਬਹੁਤ ਬੁਰਾ ਮੰਨਿਆ।
پس به اورشلیم رسیدم و در آنجا سه روزماندم. | ۱۱ 11 |
੧੧ਜਦ ਮੈਂ ਯਰੂਸ਼ਲਮ ਪਹੁੰਚ ਗਿਆ, ਤਾਂ ਤਿੰਨ ਦਿਨ ਉੱਥੇ ਰਿਹਾ।
و شبگاهان به اتفاق چند نفری که همراه من بودند، برخاستم و به کسی نگفته بودم که خدایم در دل من چه نهاده بود که برای اورشلیم بکنم؛ و چهارپایی به غیر از آن چهارپایی که بر آن سوار بودم با من نبود. | ۱۲ 12 |
੧੨ਤਦ ਮੈਂ ਆਪਣੇ ਨਾਲ ਦੇ ਕੁਝ ਹੋਰ ਮਨੁੱਖਾਂ ਨੂੰ ਲੈ ਕੇ ਰਾਤ ਨੂੰ ਉੱਠਿਆ, ਅਤੇ ਜਿਹੜਾ ਕੰਮ ਮੇਰੇ ਪਰਮੇਸ਼ੁਰ ਨੇ ਮੇਰੇ ਦਿਲ ਵਿੱਚ ਯਰੂਸ਼ਲਮ ਲਈ ਕਰਨ ਨੂੰ ਪਾਇਆ ਸੀ, ਉਹ ਮੈਂ ਕਿਸੇ ਨੂੰ ਨਾ ਦੱਸਿਆ। ਮੇਰੀ ਸਵਾਰੀ ਦੇ ਪਸ਼ੂ ਤੋਂ ਬਿਨ੍ਹਾਂ ਹੋਰ ਕੋਈ ਪਸ਼ੂ ਮੇਰੇ ਨਾਲ ਨਹੀਂ ਸੀ।
پس شبگاهان از دروازه وادی در مقابل چشمه اژدها تا دروازه خاکروبه بیرون رفتم و حصار اورشلیم را که خراب شده بود و دروازه هایش را که به آتش سوخته شده بود، ملاحظه نمودم. | ۱۳ 13 |
੧੩ਅਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿੱਕਲ ਕੇ ਅਜਗਰ ਦੇ ਸੋਤੇ ਦੇ ਸਾਹਮਣੇ ਅਤੇ ਕੂੜੇ ਦੇ ਫਾਟਕ ਕੋਲ ਗਿਆ ਅਤੇ ਯਰੂਸ਼ਲਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਅਤੇ ਅੱਗ ਦੇ ਜਲੇ ਹੋਏ ਫਾਟਕਾਂ ਨੂੰ ਵੇਖਿਆ।
و از دروازه چشمه، نزدبرکه پادشاه گذشتم و برای عبور چهارپایی که زیرمن بود، راهی نبود. | ۱۴ 14 |
੧੪ਫੇਰ ਮੈਂ ਅੱਗੇ ਲੰਘ ਕੇ ਚਸ਼ਮਾ ਫਾਟਕ ਅਤੇ ਰਾਜਾ ਦੇ ਤਲਾਬ ਕੋਲ ਗਿਆ, ਪਰ ਉੱਥੇ ਮੇਰੀ ਸਵਾਰੀ ਦੇ ਪਸ਼ੂ ਲਈ ਅੱਗੇ ਲੰਘਣ ਲਈ ਕੋਈ ਸਥਾਨ ਨਹੀਂ ਸੀ।
و در آن شب به کنار نهربرآمده، حصار را ملاحظه نمودم و برگشته، ازدروازه وادی داخل شده، مراجعت نمودم. | ۱۵ 15 |
੧੫ਫੇਰ ਮੈਂ ਰਾਤ ਨੂੰ ਹੀ ਨਾਲੇ ਵੱਲ ਚੜ੍ਹ ਗਿਆ ਅਤੇ ਕੰਧ ਨੂੰ ਵੇਖਦਾ ਹੋਇਆ ਘੁੰਮ ਕੇ ਵਾਦੀ ਦੇ ਫਾਟਕ ਰਾਹੀਂ ਵਾਪਿਸ ਮੁੜ ਆਇਆ।
وسروران ندانستند که کجا رفته یا چه کرده بودم، زیرا به یهودیان و به کاهنان و به شرفا و سروران وبه دیگر کسانی که در کار مشغول میبودند، هنوزخبر نداده بودم. | ۱۶ 16 |
੧੬ਹਾਕਮਾਂ ਨੂੰ ਪਤਾ ਨਾ ਲੱਗਿਆ ਕਿ ਮੈਂ ਕਿੱਥੇ ਗਿਆ ਸੀ ਅਤੇ ਕੀ ਕੀਤਾ, ਸਗੋਂ ਮੈਂ ਉਸ ਸਮੇਂ ਤੱਕ ਨਾ ਤਾਂ ਯਹੂਦੀਆਂ ਨੂੰ ਅਤੇ ਨਾ ਜਾਜਕਾਂ ਨੂੰ, ਨਾ ਸਾਮੰਤਾਂ ਨੂੰ, ਨਾ ਹਾਕਮਾਂ ਨੂੰ ਅਤੇ ਨਾ ਹੀ ਹੋਰ ਕੰਮ ਕਰਨ ਵਾਲਿਆਂ ਨੂੰ ਕੁਝ ਦੱਸਿਆ ਸੀ
پس به ایشان گفتم: «شما بلایی را که در آن هستیم که اورشلیم چگونه خراب و دروازه هایش به آتش سوخته شده است، میبینید. بیایید وحصار اورشلیم را تعمیر نماییم تا دیگر رسوانباشیم.» | ۱۷ 17 |
੧੭ਤਦ ਮੈਂ ਉਨ੍ਹਾਂ ਨੂੰ ਕਿਹਾ, “ਤੁਸੀਂ ਆਪ ਵੇਖਦੇ ਹੋ ਕਿ ਅਸੀਂ ਕਿੰਨੀ ਦੁਰਦਸ਼ਾ ਵਿੱਚ ਪਏ ਹਾਂ ਕਿ ਯਰੂਸ਼ਲਮ ਉੱਜੜ ਗਿਆ ਹੈ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ। ਆਉ, ਅਸੀਂ ਯਰੂਸ਼ਲਮ ਦੀ ਸ਼ਹਿਰਪਨਾਹ ਨੂੰ ਬਣਾਈਏ ਤਾਂ ਜੋ ਭਵਿੱਖ ਵਿੱਚ ਸਾਡੀ ਨਿੰਦਿਆ ਨਾ ਹੋਵੇ।”
و ایشان را از دست خدای خود که بر من مهربان میبود و نیز از سخنانی که پادشاه به من گفته بود خبر دادم. آنگاه گفتند: «برخیزیم وتعمیر نماییم.» پس دستهای خود را برای کارخوب قوی ساختند. | ۱۸ 18 |
੧੮ਤਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਮੇਰੇ ਪਰਮੇਸ਼ੁਰ ਦਾ ਹੱਥ ਮੇਰੇ ਉੱਤੇ ਭਲਿਆਈ ਲਈ ਸੀ ਅਤੇ ਰਾਜਾ ਨੇ ਮੈਨੂੰ ਕੀ-ਕੀ ਗੱਲਾਂ ਆਖੀਆਂ ਸਨ। ਤਦ ਉਨ੍ਹਾਂ ਨੇ ਕਿਹਾ, “ਆਉ, ਅਸੀਂ ਉੱਠੀਏ ਅਤੇ ਬਣਾਈਏ।” ਤਾਂ ਉਨ੍ਹਾਂ ਨੇ ਇਸ ਭਲੇ ਕੰਮ ਲਈ ਆਪਣਿਆਂ ਹੱਥਾਂ ਨੂੰ ਤਕੜਾ ਕੀਤਾ।
اما چون سنبلط حرونی و طوبیای غلام عمونی و جشم عربی این راشنیدند، ما را استهزا نمودند و ما را حقیر شمرده، گفتند: «این چهکار است که شما میکنید؟ آیا برپادشاه فتنه میانگیزید؟» | ۱۹ 19 |
੧੯ਜਦ ਸਨਬੱਲਟ ਹੋਰੋਨੀ, ਤੋਬਿਆਹ ਅੰਮੋਨੀ ਜੋ ਕਰਮਚਾਰੀ ਸਨ ਅਤੇ ਅਰਬੀ ਗਸ਼ਮ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਸਾਡਾ ਮਖ਼ੌਲ ਉਡਾਇਆ ਅਤੇ ਸਾਡੀ ਨਿੰਦਿਆ ਕਰਕੇ ਕਹਿਣ ਲੱਗੇ, “ਇਹ ਕੀ ਕੰਮ ਹੈ ਜੋ ਤੁਸੀਂ ਕਰ ਰਹੇ ਹੋ? ਕੀ ਤੁਸੀਂ ਰਾਜਾ ਦੇ ਵਿਰੁੱਧ ਹੋ ਜਾਓਗੇ?”
من ایشان را جواب داده، گفتم: «خدای آسمانها ما را کامیاب خواهدساخت. پس ما که بندگان او هستیم برخاسته، تعمیر خواهیم نمود. اما شما را در اورشلیم، نه نصیبی و نه حقی و نه ذکری میباشد.» | ۲۰ 20 |
੨੦ਤਦ ਮੈਂ ਉਨ੍ਹਾਂ ਨੂੰ ਉੱਤਰ ਦੇ ਕੇ ਕਿਹਾ, “ਸਵਰਗ ਦਾ ਪਰਮੇਸ਼ੁਰ ਸਾਡਾ ਕੰਮ ਸਫ਼ਲ ਕਰੇਗਾ, ਇਸ ਲਈ ਅਸੀਂ ਉਸ ਦੇ ਦਾਸ ਉੱਠਾਂਗੇ ਅਤੇ ਬਣਾਵਾਂਗੇ ਪਰ ਯਰੂਸ਼ਲਮ ਵਿੱਚ ਨਾ ਤਾਂ ਤੁਹਾਡਾ ਕੋਈ ਹਿੱਸਾ, ਨਾ ਹੱਕ ਅਤੇ ਨਾ ਹੀ ਸਮਾਰਕ ਹੈ!”