< داوران 7 >
و یربعل که جدعون باشد با تمامی قوم که باوی بودند صبح زود برخاسته، نزد چشمه حرود اردو زدند، و اردوی مدیان به شمال ایشان نزد کوه موره در وادی بود. | ۱ 1 |
੧ਤਦ ਗਿਦਾਊਨ ਜੋ ਯਰੁੱਬਆਲ ਵੀ ਕਹਾਉਂਦਾ ਹੈ, ਅਤੇ ਉਹ ਸਾਰੇ ਲੋਕ ਜੋ ਉਸ ਦੇ ਨਾਲ ਸਨ, ਸਵੇਰ ਨੂੰ ਉੱਠੇ ਅਤੇ ਹਰੋਦ ਦੇ ਸੋਤੇ ਕੋਲ ਆਪਣੇ ਤੰਬੂ ਲਾਏ, ਅਤੇ ਮਿਦਯਾਨੀਆਂ ਦੀ ਛਾਉਣੀ ਉਨ੍ਹਾਂ ਦੇ ਉੱਤਰ ਵੱਲ ਮੋਰਹ ਪਰਬਤ ਦੇ ਕੋਲ ਘਾਟੀ ਵਿੱਚ ਸੀ।
و خداوند به جدعون گفت: «قومی که با توهستند، زیاده از آنند که مدیان را بهدست ایشان تسلیم نمایم، مبادا اسرائیل بر من فخر نموده، بگویند که دست ما، ما را نجات داد. | ۲ 2 |
੨ਤਾਂ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਮਿਦਯਾਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ, ਤੇਰੇ ਨਾਲ ਲੋਕ ਬਹੁਤ ਜ਼ਿਆਦਾ ਹਨ। ਅਜਿਹਾ ਨਾ ਹੋਵੇ ਕਿ ਇਸਰਾਏਲ ਮੇਰੇ ਸਾਹਮਣੇ ਆਕੜ ਕੇ ਕਹੇ ਕਿ ‘ਮੇਰੇ ਹੀ ਹੱਥ ਨੇ ਮੈਨੂੰ ਬਚਾਇਆ ਹੈ।’
پس الان به گوش قوم ندا کرده، بگو: هر کس که ترسان وهراسان باشد از کوه جلعاد برگشته، روانه شود.» وبیست و دو هزار نفر از قوم برگشتند و ده هزارباقی ماندند. | ۳ 3 |
੩ਇਸ ਲਈ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਘੋਸ਼ਣਾ ਕਰ ਅਤੇ ਕਹਿ ਕਿ ਜਿਹੜਾ ਘਬਰਾਉਂਦਾ ਹੈ ਅਤੇ ਡਰਦਾ ਹੈ ਉਹ ਗਿਲਆਦ ਪਰਬਤ ਤੋਂ ਵਾਪਿਸ ਮੁੜ ਜਾਵੇ।” ਤਦ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਵਾਪਿਸ ਮੁੜ ਗਏ ਅਤੇ ਦਸ ਹਜ਼ਾਰ ਬਾਕੀ ਰਹਿ ਗਏ।
و خداوند به جدعون گفت: «باز هم قوم زیادهاند، ایشان را نزد آب بیاور تا ایشان را آنجابرای تو بیازمایم، و هرکه را به تو گویم این با توبرود، او همراه تو خواهد رفت، و هرکه را به تو گویم این با تو نرود، او نخواهد رفت.» | ۴ 4 |
੪ਤਦ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਹੁਣ ਵੀ ਲੋਕ ਬਹੁਤ ਜ਼ਿਆਦਾ ਹਨ, ਉਨ੍ਹਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਦੀ ਪ੍ਰੀਖਿਆ ਲਵਾਂਗਾ, ਅਤੇ ਜਿਸ ਦੇ ਲਈ ਮੈਂ ਤੈਨੂੰ ਆਖਾਂ ਕਿ ਇਹ ਤੇਰੇ ਨਾਲ ਜਾਵੇ ਤਾਂ ਉਹ ਤੇਰੇ ਨਾਲ ਜਾਵੇ, ਜਿਨ੍ਹਾਂ ਦੇ ਲਈ ਮੈਂ ਆਖਾਂ ਕਿ ਇਹ ਤੇਰੇ ਨਾਲ ਨਾ ਜਾਣ, ਤਾਂ ਉਹ ਤੇਰੇ ਨਾਲ ਨਾ ਜਾਵੇ।”
و چون قوم را نزد آب آورده بود، خداوند به جدعون گفت: «هرکه آب را به زبان خود بنوشد چنانکه سگ مینوشد او را تنها بگذار، و همچنین هرکه بر زانوی خود خم شده، بنوشد.» | ۵ 5 |
੫ਤਦ ਉਹ ਉਨ੍ਹਾਂ ਲੋਕਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆਇਆ ਅਤੇ ਉੱਥੇ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਜਿਹੜੇ ਮਨੁੱਖ ਕੁੱਤੇ ਦੀ ਤਰ੍ਹਾਂ ਚਪ-ਚਪ ਕਰਕੇ ਪਾਣੀ ਪੀਣ, ਉਨ੍ਹਾਂ ਨੂੰ ਤੂੰ ਵੱਖਰਾ ਰੱਖ ਅਤੇ ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਵੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਣ।”
و عدد آنانی که دست به دهان آورده، نوشیدند، سیصد نفر بودو جمیع بقیه قوم بر زانوی خود خم شده، آب نوشیدند. | ۶ 6 |
੬ਤਾਂ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਚਪ-ਚਪ ਕਰਕੇ ਪਾਣੀ ਪੀਤਾ, ਉਹਨਾਂ ਦੀ ਗਿਣਤੀ ਤਿੰਨ ਸੌ ਸੀ ਪਰ ਬਾਕੀ ਸਾਰੇ ਲੋਕਾਂ ਨੇ ਗੋਡੇ ਨਿਵਾ ਕੇ ਪਾਣੀ ਪੀਤਾ।
و خداوند به جدعون گفت: «به این سیصد نفر که به کف نوشیدند، شما را نجات میدهم، و مدیان را بهدست تو تسلیم خواهم نمود. پس سایر قوم هر کس بهجای خود بروند.» | ۷ 7 |
੭ਤਾਂ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਮੈਂ ਇਨ੍ਹਾਂ ਤਿੰਨ ਸੌ ਮਨੁੱਖਾਂ ਨਾਲ ਜਿਨ੍ਹਾਂ ਨੇ ਚਪ-ਚਪ ਕਰ ਕੇ ਪਾਣੀ ਪੀਤਾ ਹੈ, ਤੁਹਾਨੂੰ ਬਚਾਵਾਂਗਾ ਅਤੇ ਮਿਦਯਾਨੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਅਤੇ ਬਾਕੀ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਮੁੜ ਜਾਣ।”
پس آن گروه توشه و کرناهای خود را بهدست گرفتند و هر کس را از سایر مردان اسرائیل به خیمه خود فرستاد، ولی آن سیصد نفر را نگاه داشت. و اردوی مدیان در وادی پایین دست اوبود. | ۸ 8 |
੮ਤਦ ਉਨ੍ਹਾਂ ਲੋਕਾਂ ਨੇ ਆਪਣੀ ਭੋਜਨ ਸਮੱਗਰੀ ਲਈ ਅਤੇ ਆਪਣੀਆਂ ਤੁਰ੍ਹੀਆਂ ਚੁੱਕ ਲਈਆਂ ਅਤੇ ਗਿਦਾਊਨ ਨੇ ਇਸਰਾਏਲ ਦੇ ਬਾਕੀ ਸਾਰੇ ਪੁਰਖਾਂ ਨੂੰ ਆਪੋ ਆਪਣੇ ਤੰਬੂ ਵੱਲ ਭੇਜ ਦਿੱਤਾ, ਪਰ ਉਨ੍ਹਾਂ ਤਿੰਨ ਸੌ ਪੁਰਖਾਂ ਨੂੰ ਉਸ ਨੇ ਆਪਣੇ ਕੋਲ ਰੱਖਿਆ ਅਤੇ ਮਿਦਯਾਨੀਆਂ ਦੀ ਛਾਉਣੀ ਉਸ ਦੇ ਹੇਠ ਘਾਟੀ ਵਿੱਚ ਸੀ।
و در همان شب خداوند وی را گفت: «برخیزو به اردو فرود بیا زیرا که آن را بهدست تو تسلیم نمودهام. | ۹ 9 |
੯ਤਾਂ ਉਸੇ ਰਾਤ ਯਹੋਵਾਹ ਨੇ ਉਸ ਨੂੰ ਕਿਹਾ, “ਉੱਠ ਅਤੇ ਉਸ ਛਾਉਣੀ ਦੇ ਕੋਲ ਜਾ ਕਿਉਂ ਜੋ ਮੈਂ ਉਸ ਨੂੰ ਤੇਰੇ ਅਧੀਨ ਕਰ ਦਿੱਤਾ ਹੈ।
لیکن اگر از رفتن میترسی، با خادم خود فوره به اردو برو. | ۱۰ 10 |
੧੦ਪਰ ਜੇ ਤੂੰ ਇਕੱਲਾ ਜਾਣ ਤੋਂ ਡਰਦਾ ਹੈਂ ਤਾਂ ਤੂੰ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਛਾਉਣੀ ਵੱਲ ਜਾ।
و چون آنچه ایشان بگویند بشنوی، بعد از آن دست تو قوی خواهدشد، و به اردو فرود خواهی آمد.» پس او وخادمش، فوره به کناره سلاح دارانی که در اردوبودند، فرود آمدند. | ۱۱ 11 |
੧੧ਉੱਥੇ ਤੂੰ ਸੁਣੇਂਗਾ ਕਿ ਉਹ ਕੀ ਕਹਿ ਰਹੇ ਹਨ, ਇਸ ਤੋਂ ਬਾਅਦ ਉਸ ਛਾਉਣੀ ਉੱਤੇ ਹਮਲਾ ਕਰਨ ਲਈ ਤੇਰੇ ਹੱਥਾਂ ਵਿੱਚ ਜ਼ੋਰ ਆਵੇਗਾ।” ਤਦ ਉਹ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਉਨ੍ਹਾਂ ਹਥਿਆਰਬੰਦ ਸਿਪਾਹੀਆਂ ਤੱਕ ਗਿਆ, ਜਿਹੜੇ ਛਾਉਣੀ ਦੇ ਬੰਨ੍ਹੇ ਉੱਤੇ ਸਨ।
و اهل مدیان و عمالیق وجمیع بنی مشرق مثل ملخ، بیشمار در وادی ریخته بودند، و شتران ایشان را مثل ریگ که برکناره دریا بیحساب است، شمارهای نبود. | ۱۲ 12 |
੧੨ਮਿਦਯਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਟਿੱਡੀਆਂ ਵਾਂਗੂੰ ਬਹੁਤ ਸਾਰੇ ਸਨ ਅਤੇ ਘਾਟੀ ਵਿੱਚ ਫੈਲੇ ਪਏ ਸਨ ਅਤੇ ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅਣਗਿਣਤ ਸਨ।
پس چون جدعون رسید، دید که مردی به رفیقش خوابی بیان کرده، میگفت که «اینک خوابی دیدم، و هان گردهای نان جوین در میان اردوی مدیان غلطانیده شده، به خیمهای برخوردو آن را چنان زد که افتاد و آن را واژگون ساخت، چنانکه خیمه بر زمین پهن شد.» | ۱۳ 13 |
੧੩ਜਦ ਗਿਦਾਊਨ ਉੱਥੇ ਪਹੁੰਚਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਸਾਥੀ ਨੂੰ ਇੱਕ ਸੁਫ਼ਨਾ ਸੁਣਾਉਂਦਾ ਸੀ, ਉਸਨੇ ਕਿਹਾ, “ਵੇਖੋ, ਮੈਂ ਇੱਕ ਸੁਫ਼ਨਾ ਵੇਖਿਆ ਹੈ ਕਿ ਜੌਂ ਦੀ ਇੱਕ ਰੋਟੀ ਮਿਦਯਾਨੀ ਛਾਉਣੀ ਵਿੱਚ ਰੁੜ੍ਹ ਕੇ ਆਈ ਅਤੇ ਇੱਕ ਤੰਬੂ ਨਾਲ ਆ ਲੱਗੀ ਅਤੇ ਉਸ ਨੇ ਤੰਬੂ ਨੂੰ ਅਜਿਹਾ ਮਾਰਿਆ ਕਿ ਉਹ ਡਿੱਗ ਪਿਆ ਅਤੇ ਉਸ ਨੂੰ ਅਜਿਹਾ ਮੂਧਾ ਕਰ ਸੁੱਟਿਆ ਕਿ ਉਹ ਤੰਬੂ ਵਿੱਛ ਗਿਆ।”
رفیقش درجواب وی گفت که «این نیست جز شمشیرجدعون بن یوآش، مرد اسرائیلی، زیرا خدامدیان و تمام اردو را بهدست او تسلیم کرده است.» | ۱۴ 14 |
੧੪ਤਾਂ ਉਸ ਦੇ ਸਾਥੀ ਨੇ ਉੱਤਰ ਦੇ ਕੇ ਕਿਹਾ, “ਯੋਆਸ਼ ਦੇ ਪੁੱਤਰ ਗਿਦਾਊਨ, ਇੱਕ ਇਸਰਾਏਲੀ ਮਨੁੱਖ ਦੀ ਤਲਵਾਰ ਤੋਂ ਬਿਨ੍ਹਾਂ ਇਸ ਦਾ ਕੋਈ ਹੋਰ ਅਰਥ ਨਹੀਂ, ਪਰਮੇਸ਼ੁਰ ਨੇ ਮਿਦਯਾਨ ਅਤੇ ਸਾਰੀ ਫੌਜ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਹੈ।”
و چون جدعون نقل خواب و تعبیرش راشنید، سجده نمود، و به لشکرگاه اسرائیل برگشته، گفت: «برخیزید زیرا که خداوند اردوی مدیان را بهدست شما تسلیم کرده است.» | ۱۵ 15 |
੧੫ਅਜਿਹਾ ਹੋਇਆ ਕਿ ਜਦ ਗਿਦਾਊਨ ਨੇ ਇਹ ਸੁਫ਼ਨਾ ਅਤੇ ਉਸ ਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਅਤੇ ਇਸਰਾਏਲੀ ਛਾਉਣੀ ਨੂੰ ਮੁੜ ਆਇਆ ਅਤੇ ਕਿਹਾ, “ਉੱਠੋ, ਕਿਉਂ ਜੋ ਯਹੋਵਾਹ ਨੇ ਮਿਦਯਾਨੀ ਫੌਜ ਨੂੰ ਤੁਹਾਡੇ ਹੱਥਾਂ ਵਿੱਚ ਕਰ ਦਿੱਤਾ ਹੈ!”
و آن سیصد نفر را به سه فرقه منقسم ساخت، و بهدست هر یکی از ایشان کرناها و سبوهای خالی داد و مشعلها در سبوها گذاشت. | ۱۶ 16 |
੧੬ਤਦ ਉਸ ਨੇ ਤਿੰਨ ਸੌ ਮਨੁੱਖਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਇੱਕ-ਇੱਕ ਦੇ ਹੱਥ ਵਿੱਚ ਇੱਕ-ਇੱਕ ਤੁਰ੍ਹੀ ਅਤੇ ਖਾਲੀ ਘੜਾ ਦਿੱਤਾ, ਅਤੇ ਇੱਕ-ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ।
و به ایشان گفت: «بر من نگاه کرده، چنان بکنید. پس چون به کنار اردو برسم، هرچه من میکنم، شما هم چنان بکنید. | ۱۷ 17 |
੧੭ਫਿਰ ਉਸਨੇ ਉਨ੍ਹਾਂ ਨੂੰ ਕਿਹਾ, “ਮੈਨੂੰ ਵੇਖੋ ਅਤੇ ਮੇਰੇ ਵਾਂਗੂੰ ਹੀ ਕੰਮ ਕਰੋ ਅਤੇ ਸੁਚੇਤ ਰਹੋ। ਜਦ ਮੈਂ ਛਾਉਣੀ ਦੇ ਬੰਨ੍ਹੇ ਉੱਤੇ ਪਹੁੰਚ ਜਾਂਵਾਂ, ਤਾਂ ਜੋ ਕੁਝ ਮੈਂ ਕਰਾਂ ਤੁਸੀਂ ਵੀ ਉਸੇ ਤਰ੍ਹਾਂ ਹੀ ਕਰਨਾ।
و چون من و آنانی که با من هستند کرناهارا بنوازیم، شما نیز از همه اطراف اردو کرناها رابنوازید و بگویید (شمشیر) خداوند و جدعون.» | ۱۸ 18 |
੧੮ਜਦ ਮੈਂ ਅਤੇ ਮੇਰੇ ਸਾਰੇ ਸਾਥੀ ਤੁਰ੍ਹੀਆਂ ਵਜਾਈਏ ਤਾਂ ਤੁਸੀਂ ਸਾਰੇ ਵੀ ਛਾਉਣੀ ਦੇ ਸਾਰਿਆਂ ਬੰਨ੍ਹਿਆਂ ਉੱਤੇ ਤੁਰ੍ਹੀਆਂ ਵਜਾਉਣਾ ਅਤੇ ਇਹ ਜੈਕਾਰਾ ਬੁਲਾਓ,” “ਯਹੋਵਾਹ ਅਤੇ ਗਿਦਾਊਨ ਦੀ ਤਲਵਾਰ!।”
پس جدعون و صد نفر که با وی بودند درابتدای پاس دوم شب به کنار اردو رسیدند و درهمان حین کشیکچیای تازه گذارده بودند، پس کرناها را نواختند و سبوها را که در دست ایشان بود، شکستند. | ۱۹ 19 |
੧੯ਇਸ ਤੋਂ ਬਾਅਦ ਗਿਦਾਊਨ ਅਤੇ ਉਹ ਸੌ ਮਨੁੱਖ ਜੋ ਉਸ ਦੇ ਨਾਲ ਸਨ, ਦੂਜੇ ਪਹਿਰ ਦੇ ਵੇਲੇ ਛਾਉਣੀ ਦੇ ਬੰਨ੍ਹੇ ਉੱਤੇ ਆਏ। ਉਸ ਸਮੇਂ ਪਹਿਰੇਦਾਰ ਹੁਣੇ ਬਦਲੇ ਹੀ ਸਨ, ਤਾਂ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਉਨ੍ਹਾਂ ਘੜਿਆਂ ਨੂੰ ਜੋ ਉਨ੍ਹਾਂ ਦੇ ਹੱਥ ਵਿੱਚ ਸਨ ਤੋੜ ਸੁੱਟਿਆ।
و هر سه فرقه کرناها را نواختندو سبوها را شکستند و مشعلها را بهدست چپ وکرناها را بهدست راست خود گرفته، نواختند، وصدا زدند شمشیر خداوند و جدعون. | ۲۰ 20 |
੨੦ਤਦ ਉਨ੍ਹਾਂ ਤਿੰਨਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜੇ ਤੋੜ ਦਿੱਤੇ ਅਤੇ ਆਪਣੇ ਖੱਬੇ ਹੱਥਾਂ ਵਿੱਚ ਮਸ਼ਾਲਾਂ ਨੂੰ ਫੜ੍ਹਿਆ ਅਤੇ ਸੱਜੇ ਹੱਥਾਂ ਵਿੱਚ ਵਜਾਉਣ ਵਾਲੀ ਤੁਰ੍ਹੀਆਂ ਫੜ੍ਹੀਆਂ ਅਤੇ ਜ਼ੋਰ ਨਾਲ ਜੈਕਾਰਾ ਬੁਲਾਇਆ, “ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤਲਵਾਰ!”
و هرکس بهجای خود به اطراف اردو ایستادند وتمامی لشکر فرار کردند و ایشان نعره زده، آنها رامنهزم ساختند. | ۲۱ 21 |
੨੧ਉਨ੍ਹਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣੇ ਸਥਾਨ ਤੇ ਛਾਉਣੀ ਦੇ ਚੁਫ਼ੇਰੇ ਖੜ੍ਹਾ ਰਿਹਾ, ਤਾਂ ਸਾਰੀ ਫੌਜ ਦੌੜੀ ਅਤੇ ਚੀਕਾਂ ਮਾਰਦੀ ਹੋਈ ਭੱਜ ਨਿੱਕਲੀ।
و چون آن سیصد نفر کرناها را نواختند، خداوند شمشیر هر کس را بر رفیقش وبر تمامی لشکر گردانید، و لشکر ایشان تابیت شطه به سوی صریرت و تا سر حد آبل محوله که نزد طبات است، فرار کردند. | ۲۲ 22 |
੨੨ਉਨ੍ਹਾਂ ਨੇ ਤਿੰਨ ਸੌ ਤੁਰ੍ਹੀਆਂ ਵਜਾਈਆਂ ਅਤੇ ਯਹੋਵਾਹ ਨੇ ਇੱਕ-ਇੱਕ ਮਨੁੱਖ ਦੀ ਤਲਵਾਰ ਉਸ ਦੇ ਸਾਥੀ ਉੱਤੇ ਅਤੇ ਸਾਰੀ ਫੌਜ ਉੱਤੇ ਚਲਵਾਈ, ਤਾਂ ਫੌਜ ਸਰੇਰਹ ਦੀ ਵੱਲ ਬੈਤ ਸ਼ਿੱਟਾਹ ਨੂੰ ਅਤੇ ਅਬੇਲ - ਮਹੋਲਾਹ ਤੱਕ ਜੋ ਟੱਬਾਥ ਕੋਲ ਹੈ, ਭੱਜ ਗਈ।
و مردان اسرائیل از نفتالی و اشیر و تمامی منسی جمع شده، مدیان را تعاقب نمودند. | ۲۳ 23 |
੨੩ਤਦ ਇਸਰਾਏਲੀ ਲੋਕ ਨਫ਼ਤਾਲੀ ਅਤੇ ਆਸ਼ੇਰ ਅਤੇ ਸਾਰੇ ਮਨੱਸ਼ਹ ਤੋਂ ਇਕੱਠੇ ਹੋ ਕੇ ਨਿੱਕਲੇ ਅਤੇ ਮਿਦਯਾਨੀਆਂ ਦੇ ਪਿੱਛੇ ਪਏ।
و جدعون به تمامی کوهستان افرایم، رسولان فرستاده، گفت: «به جهت مقابله با مدیان به زیر آیید و آبها را تا بیت باره و اردن پیش ایشان بگیرید.» پس تمامی مردان افرایم جمع شده، آبهارا تا بیت باره و اردن گرفتند. | ۲۴ 24 |
੨੪ਤਾਂ ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਇਲਾਕੇ ਵਿੱਚ ਸੰਦੇਸ਼-ਵਾਹਕ ਭੇਜੇ ਅਤੇ ਕਿਹਾ, “ਮਿਦਯਾਨੀਆਂ ਦਾ ਸਾਹਮਣਾ ਕਰਨ ਨੂੰ ਆ ਜਾਓ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਯਰਦਨ ਨਦੀ ਦੇ ਘਾਟਾਂ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਓ।” ਤਦ ਸਾਰੇ ਇਫ਼ਰਾਈਮੀਆਂ ਨੇ ਇਕੱਠੇ ਹੋ ਕੇ ਯਰਦਨ ਨਦੀ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਿਆ।
و غراب و ذئب، دو سردار مدیان را گرفته، غراب را بر صخره غراب و ذئب را در چرخشت ذئب کشتند، ومدیان را تعاقب نمودند، و سرهای غراب و ذئب را به آن طرف اردن، نزد جدعون آوردند. | ۲۵ 25 |
੨੫ਅਤੇ ਉਨ੍ਹਾਂ ਨੇ ਮਿਦਯਾਨ ਦੇ ਦੋ ਹਾਕਮਾਂ ਓਰੇਬ ਅਤੇ ਜ਼ਏਬ ਨੂੰ ਫੜਿਆ, ਅਤੇ ਓਰੇਬ ਨੂੰ ਓਰੇਬ ਦੀ ਚੱਟਾਨ ਉੱਤੇ ਅਤੇ ਜ਼ਏਬ ਨੂੰ ਜ਼ਏਬ ਨਾਮਕ ਦਾਖ਼ਰਸ ਦੇ ਕੁੰਡ ਕੋਲ ਘਾਤ ਕੀਤਾ, ਅਤੇ ਫਿਰ ਉਹ ਮਿਦਯਾਨੀਆਂ ਦੇ ਪਿੱਛੇ ਪਏ ਅਤੇ ਓਰੇਬ ਤੇ ਜ਼ਏਬ ਦੇ ਸਿਰ ਯਰਦਨ ਦੇ ਪਾਰ ਗਿਦਾਊਨ ਕੋਲ ਲੈ ਆਏ।