< ایّوب 27 >
و ایوب دیگرباره مثل خود را آورده، گفت: | ۱ 1 |
੧ਅੱਯੂਬ ਨੇ ਤਰਕ ਦੇ ਕੇ ਆਖਿਆ,
«به حیات خدا که حق مرابرداشته و به قادرمطلق که جان مرا تلخ نموده است. | ۲ 2 |
੨“ਜੀਉਂਦੇ ਪਰਮੇਸ਼ੁਰ ਦੀ ਸਹੁੰ ਜਿਸ ਨੇ ਮੇਰਾ ਨਿਆਂ ਪਲਟਾ ਦਿੱਤਾ, ਨਾਲੇ ਸਰਬ ਸ਼ਕਤੀਮਾਨ ਦੀ ਜਿਸ ਨੇ ਮੇਰੀ ਜਾਨ ਨੂੰ ਕੌੜਾ ਕੀਤਾ!
که مادامی که جانم در من باقی است ونفخه خدا در بینی من میباشد، | ۳ 3 |
੩ਜਿੰਨਾਂ ਚਿਰ ਮੇਰਾ ਪ੍ਰਾਣ ਮੇਰੇ ਵਿੱਚ ਹੈ, ਅਤੇ ਪਰਮੇਸ਼ੁਰ ਦਾ ਸਾਹ ਮੇਰੀਆਂ ਨਾਸਾਂ ਵਿੱਚ ਹੈ,
یقین لبهایم به بیانصافی تکلم نخواهد کرد، و زبانم به فریب تنطق نخواهد نمود. | ۴ 4 |
੪ਮੇਰਾ ਮੂੰਹ ਬਦੀ ਦੀਆਂ ਗੱਲਾਂ ਨਾ ਕਰੇਗਾ, ਮੇਰੀ ਜੀਭ ਝੂਠ ਨਾ ਬੋਲੇਗੀ!
حاشا از من که شما راتصدیق نمایم، و تا بمیرم کاملیت خویش را ازخود دور نخواهم ساخت. | ۵ 5 |
੫ਇਹ ਮੈਥੋਂ ਦੂਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ, ਮੈਂ ਆਪਣੇ ਮਰਨ ਤੱਕ ਆਪਣੀ ਖਰਿਆਈ ਨੂੰ ਨਾ ਛੱਡਾਂਗਾ।
عدالت خود را قایم نگاه میدارم و آن را ترک نخواهم نمود، و دلم تازنده باشم، مرا مذمت نخواهد کرد. | ۶ 6 |
੬ਮੈਂ ਆਪਣਾ ਧਰਮ ਤਕੜਾਈ ਨਾਲ ਫੜ੍ਹਿਆ, ਅਤੇ ਉਹ ਨੂੰ ਨਾ ਜਾਣ ਦਿਆਂਗਾ, ਮੇਰਾ ਦਿਲ ਮੈਨੂੰ ਉਮਰ ਭਰ ਉਲਾਹਮਾ ਨਾ ਦੇਵੇਗਾ।
دشمن من مثل شریر باشد، و مقاومت کنندگانم مثل خطاکاران. | ۷ 7 |
੭“ਮੇਰਾ ਵੈਰੀ ਦੁਸ਼ਟ ਵਾਂਗੂੰ, ਅਤੇ ਮੇਰਾ ਵਿਰੋਧੀ ਬੁਰਿਆਰ ਵਾਂਗੂੰ ਹੋਵੇ।
زیرا امید شریر چیست هنگامی که خدا او را منقطع میسازد؟ و حینی که خدا جان اورا میگیرد؟ | ۸ 8 |
੮ਜਦ ਪਰਮੇਸ਼ੁਰ ਭਗਤੀਹੀਣ ਦੀ ਜਾਨ ਲੈ ਲਵੇ ਤਦ ਉਸ ਨੂੰ ਕੀ ਆਸ ਹੈ ਅਤੇ ਉਸ ਦੇ ਕੁਧਰਮ ਨਾਲ ਇਕੱਠੇ ਕੀਤੇ ਮਾਲ ਨੂੰ ਵੀ ਲੈ ਲਵੇ?
آیا خدا فریاد او را خواهد شنید، هنگامی که مصیبت بر او عارض شود؟ | ۹ 9 |
੯ਜਦ ਦੁੱਖ ਉਹ ਦੇ ਉੱਤੇ ਆਵੇ ਤਾਂ ਕੀ ਪਰਮੇਸ਼ੁਰ ਉਹ ਦੀ ਦੁਹਾਈ ਸੁਣੇਗਾ?
آیا درقادرمطلق تلذذ خواهد یافت، و در همه اوقات ازخدا مسالت خواهد نمود؟ | ۱۰ 10 |
੧੦ਕੀ ਉਹ ਸਰਬ ਸ਼ਕਤੀਮਾਨ ਪਰਮੇਸ਼ੁਰ ਵਿੱਚ ਮਗਨ ਰਹੇਗਾ, ਅਤੇ ਹਰ ਵੇਲੇ ਪਰਮੇਸ਼ੁਰ ਨੂੰ ਪੁਕਾਰੇਗਾ?
«شما را درباره دست خدا تعلیم خواهد دادو از اعمال قادرمطلق چیزی مخفی نخواهم داشت. | ۱۱ 11 |
੧੧“ਮੈਂ ਤੁਹਾਨੂੰ ਪਰਮੇਸ਼ੁਰ ਦੇ ਹੱਥ ਦੀ ਸ਼ਕਤੀ ਬਾਰੇ ਸਿਖਾਵਾਂਗਾ, ਜੋ ਕੁਝ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਵਿਖੇ ਹੈ, ਮੈਂ ਨਾ ਲੁਕਾਵਾਂਗਾ।
اینک جمیع شما این را ملاحظه کردهاید، پس چرا بالکل باطل شدهاید. | ۱۲ 12 |
੧੨ਵੇਖੋ, ਤੁਸੀਂ ਸਾਰਿਆਂ ਨੇ ਇਸ ਨੂੰ ਵੇਖਿਆ ਹੈ ਫਿਰ ਤੁਸੀਂ ਕਿਉਂ ਨਿਕੰਮੀਆਂ ਗੱਲਾਂ ਕਰਦੇ ਹੋ?
این است نصیب مرد شریر از جانب خدا، و میراث ظالمان که آن را از قادرمطلق مییابند. | ۱۳ 13 |
੧੩“ਇਹ ਪਰਮੇਸ਼ੁਰ ਵੱਲੋਂ ਦੁਸ਼ਟਾਂ ਦਾ ਹਿੱਸਾ ਹੈ, ਅਤੇ ਜ਼ਾਲਮਾਂ ਦਾ ਵਿਰਸਾ, ਜੋ ਉਹ ਸਰਬ ਸ਼ਕਤੀਮਾਨ ਪਰਮੇਸ਼ੁਰ ਤੋਂ ਲੈਂਦੇ ਹਨ, ਉਹ ਇਹੋ ਹੀ ਹੈ।
اگرفرزندانش بسیار شوند شمشیر برای ایشان است، و ذریت او از نان سیر نخواهند شد. | ۱۴ 14 |
੧੪ਜੇਕਰ ਉਹ ਦੇ ਪੁੱਤਰ ਬਹੁਤੇ ਹੋ ਜਾਣ ਤਾਂ ਵੀ ਤਲਵਾਰ ਉਹਨਾਂ ਦਾ ਹਿੱਸਾ ਹੈ, ਅਤੇ ਉਹ ਦੀ ਅੰਸ ਰੋਟੀ ਨਾਲ ਨਾ ਰੱਜੇਗੀ।
بازماندگان او از وبا دفن خواهند شد، و بیوهزنانش گریه نخواهند کرد. | ۱۵ 15 |
੧੫ਉਹ ਦੇ ਬਚੇ ਹੋਏ ਲੋਕ ਮਰ ਕੇ ਦਫ਼ਨਾਏ ਜਾਣਗੇ, ਅਤੇ ਉਹਨਾਂ ਦੀਆਂ ਵਿਧਵਾਵਾਂ ਨਾ ਰੋਣਗੀਆਂ।
اگرچه نقره را مثل غبار اندوخته کند، و لباس را مثل گل آماده سازد. | ۱۶ 16 |
੧੬ਜੇ ਉਹ ਧੂੜ ਵਾਂਗੂੰ ਚਾਂਦੀ ਦੇ ਢੇਰ ਲਾ ਲਵੇ, ਅਤੇ ਮਿੱਟੀ ਦੇ ਢੇਰਾਂ ਵਾਂਗੂੰ ਬਸਤਰ ਤਿਆਰ ਕਰੇ,
او آماده میکند لیکن مرد عادل آن را خواهد پوشید، وصالحان نقره او را تقسیم خواهند نمود. | ۱۷ 17 |
੧੭ਉਹ ਤਿਆਰ ਤਾਂ ਕਰਾਵੇਗਾ ਪਰ ਧਰਮੀ ਉਸ ਨੂੰ ਪਾਉਣਗੇ, ਅਤੇ ਉਹ ਦੀ ਚਾਂਦੀ ਬੇਦੋਸ਼ੇ ਆਪਸ ਵਿੱਚ ਵੰਡ ਲੈਣਗੇ।
خانه خود را مثل بید بنا میکند، و مثل سایبانی که دشتبان میسازد | ۱۸ 18 |
੧੮ਉਹ ਆਪਣਾ ਘਰ ਮੱਕੜੀ ਵਾਂਗੂੰ ਬਣਾਉਂਦਾ ਹੈ, ਅਤੇ ਇੱਕ ਝੌਂਪੜੀ ਵਾਂਗੂੰ ਜਿਸ ਨੂੰ ਕੋਈ ਰਾਖ਼ਾ ਬਣਾਉਂਦਾ ਹੈ।
او دولتمند میخوابد اما دفن نخواهد شد. چشمان خود را میگشاید و نیست میباشد. | ۱۹ 19 |
੧੯ਉਹ ਧਨੀ ਹੋ ਕੇ ਲੰਮਾ ਪੈਂਦਾ ਹੈ, ਪਰ ਉਹ ਅਜਿਹਾ ਨਹੀਂ ਰਹੇਗਾ, ਉਹ ਆਪਣੀਆਂ ਅੱਖਾਂ ਖੋਲ੍ਹਦਾ ਅਤੇ ਉਹ ਦਾ ਕੁਝ ਰਹਿੰਦਾ ਹੀ ਨਹੀਂ,
ترسها مثل آب او را فرو میگیرد، و گردباد او را در شب میرباید. | ۲۰ 20 |
੨੦ਭੈਅ ਹੜ੍ਹ ਵਾਂਗੂੰ ਉਹ ਦੇ ਉੱਤੇ ਆ ਪੈਂਦਾ ਹੈ, ਅਤੇ ਤੂਫ਼ਾਨ ਰਾਤ ਦੇ ਵੇਲੇ ਉਸ ਨੂੰ ਉਡਾ ਕੇ ਲੈ ਜਾਂਦਾ ਹੈ।
باد شرقی او رابرمی دارد و نابود میشود و او را از مکانش دورمی اندازد، | ۲۱ 21 |
੨੧ਪੂਰਬੀ ਹਵਾ ਉਸ ਨੂੰ ਚੁੱਕ ਕੇ ਲੈ ਜਾਂਦੀ ਹੈ ਅਤੇ ਉਹ ਚਲਾ ਜਾਂਦਾ ਹੈ, ਉਹ ਉਸ ਨੂੰ ਉਸ ਦੇ ਥਾਂ ਤੋਂ ਹੂੰਝ ਕੇ ਲੈ ਜਾਂਦੀ ਹੈ।
زیرا (خدا) بر او تیر خواهدانداخت و شفقت نخواهد نمود. اگرچه اومی خواهد از دست وی فرار کرده، بگریزد. | ۲۲ 22 |
੨੨ਕਿਉਂਕਿ ਪਰਮੇਸ਼ੁਰ ਬਿਨ੍ਹਾਂ ਤਰਸ ਖਾਧੇ ਉਸ ਉੱਤੇ ਬਿਪਤਾ ਪਵੇਗਾ, ਉਹ ਉਸ ਦੇ ਹੱਥੋਂ ਨੱਠੇਗਾ।
مردم کفهای خود را بر او بهم میزنند و او را ازمکانش صفیر زده، بیرون میکنند. | ۲۳ 23 |
੨੩ਲੋਕ ਉਸ ਦੇ ਉੱਤੇ ਤਾੜੀਆਂ ਵਜਾਉਣਗੇ, ਅਤੇ ਉਸ ਉੱਤੇ ਫੁੰਕਾਰਨਗੇ ਕਿ ਉਹ ਆਪ ਸਥਾਨ ਤੇ ਨਾ ਰਹਿ ਸਕੇਗਾ।”