< پیدایش 23 >
و ایام زندگانی ساره، صد و بیست وهفت سال بود، این است سالهای عمرساره. | ۱ 1 |
੧ਸਾਰਾਹ ਦੀ ਉਮਰ ਇੱਕ ਸੌ ਸਤਾਈ ਸਾਲਾਂ ਦੀ ਹੋਈ,
و ساره در قریه اربع، که حبرون باشد، درزمین کنعان مرد. و ابراهیم آمد تا برای ساره ماتم و گریه کند. | ۲ 2 |
੨ਜਦ ਸਾਰਾਹ ਦੀ ਐਨੀ ਉਮਰ ਹੋ ਗਈ ਤਾਂ ਉਹ ਕਿਰਯਥ-ਅਰਬਾ ਅਰਥਾਤ ਹਬਰੋਨ ਵਿੱਚ ਮਰ ਗਈ, ਜਿਹੜਾ ਕਨਾਨ ਦੇਸ਼ ਵਿੱਚ ਹੈ। ਇਸ ਲਈ ਅਬਰਾਹਾਮ ਸਾਰਾਹ ਲਈ ਰੋਣ-ਪਿੱਟਣ ਲਈ ਆਇਆ।
و ابراهیم از نزد میت خودبرخاست، و بنی حت را خطاب کرده، گفت: | ۳ 3 |
੩ਫੇਰ ਅਬਰਾਹਾਮ ਆਪਣੇ ਮੁਰਦੇ ਦੇ ਅੱਗਿਓਂ ਉੱਠ ਕੇ ਹੇਤ ਦੇ ਪੁੱਤਰਾਂ ਨੂੰ ਆਖਣ ਲੱਗਾ,
«من نزد شما غریب و نزیل هستم. قبری از نزد خود به ملکیت من دهید، تا میت خود را از پیش روی خود دفن کنم.» | ۴ 4 |
੪ਮੈਂ ਪਰਦੇਸੀ ਅਤੇ ਤੁਹਾਡੇ ਵਿੱਚ ਅਜਨਬੀ ਹਾਂ। ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਵਿਰਾਸਤ ਕਰ ਦਿਓ ਤਾਂ ਜੋ ਮੈਂ ਆਪਣਾ ਮੁਰਦਾ ਦੱਬ ਦਿਆਂ।
پس بنی حت در جواب ابراهیم گفتند: | ۵ 5 |
੫ਹੇਤ ਦੇ ਪੁੱਤਰਾਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ,
«ای مولای من، سخن ما را بشنو. تو درمیان ما رئیس خدا هستی. در بهترین مقبره های ما، میت خود را دفن کن. هیچ کدام از ما، قبرخویش را از تو دریغ نخواهد داشت که میت خودرا دفن کنی.» | ۶ 6 |
੬ਪ੍ਰਭੂ ਜੀ, ਸਾਡੀ ਸੁਣੋ। ਸਾਡੇ ਵਿੱਚ ਤੁਸੀਂ ਪਰਮੇਸ਼ੁਰ ਦੇ ਸ਼ਹਿਜ਼ਾਦੇ ਹੋ। ਆਪਣੇ ਮੁਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦੱਬ ਦਿਓ। ਤੁਹਾਡੇ ਮੁਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਲੈਣ ਤੋਂ ਤੁਹਾਨੂੰ ਨਹੀਂ ਰੋਕੇਗਾ।
پس ابراهیم برخاست، و نزد اهل آن زمین، یعنی بنی حت، تعظیم نمود. | ۷ 7 |
੭ਤਦ ਅਬਰਾਹਾਮ ਉੱਠਿਆ ਅਤੇ ਉਸ ਦੇਸ਼ ਦੇ ਲੋਕਾਂ ਅਰਥਾਤ ਹੇਤ ਦੇ ਪੁੱਤਰਾਂ ਦੇ ਅੱਗੇ ਝੁੱਕਿਆ,
و ایشان را خطاب کرده، گفت: «اگر مرضی شما باشد که میت خود را از نزد خود دفن کنم، سخن مرابشنوید و به عفرون بن صوحار، برای من سفارش کنید، | ۸ 8 |
੮ਅਤੇ ਉਨ੍ਹਾਂ ਨੂੰ ਕਿਹਾ ਕਿ ਜੇ ਤੁਹਾਡੀ ਮਰਜ਼ੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਅਰਜ਼ ਸੁਣੋ ਅਤੇ ਸੋਹਰ ਦੇ ਪੁੱਤਰ ਅਫ਼ਰੋਨ ਦੇ ਅੱਗੇ ਮੇਰੇ ਲਈ ਬੇਨਤੀ ਕਰੋ
تا مغاره مکفیله را که از املاک او در کنارزمینش واقع است، به من دهد، به قیمت تمام، درمیان شما برای قبر، به ملکیت من بسپارد.» | ۹ 9 |
੯ਤਾਂ ਜੋ ਉਹ ਮੈਨੂੰ ਮਕਫ਼ੇਲਾਹ ਦੀ ਗੁਫ਼ਾ ਦੇਵੇ, ਜਿਹੜੀ ਉਸ ਦੇ ਖੇਤ ਦੇ ਬੰਨੇ ਨਾਲ ਹੈ। ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਨਮੁਖ ਲੈ ਲਵੇ ਤਾਂ ਜੋ ਉਹ ਕਬਰਿਸਤਾਨ ਮੇਰੀ ਨਿੱਜ ਭੂਮੀ ਹੋਵੇ।
و عفرون در میان بنی حت نشسته بود. پس عفرون حتی، در مسامع بنی حت، یعنی همه که به دروازه شهر او داخل میشدند، در جواب ابراهیم گفت: | ۱۰ 10 |
੧੦ਅਫ਼ਰੋਨ ਹੇਤ ਦੇ ਪੁੱਤਰਾਂ ਦੇ ਵਿਚਕਾਰ ਬੈਠਾ ਹੋਇਆ ਸੀ, ਇਸ ਲਈ ਜਿੰਨ੍ਹੇ ਹਿੱਤੀ ਉਸ ਨਗਰ ਦੇ ਫਾਟਕ ਤੋਂ ਲੰਘਦੇ ਸਨ ਉਹਨਾਂ ਸਾਰਿਆਂ ਦੇ ਅੱਗੇ ਅਬਰਾਹਾਮ ਨੂੰ ਉੱਤਰ ਦਿੱਤਾ,
«ای مولای من، نی، سخن مرا بشنو، آن زمین را به تو میبخشم، و مغارهای را که در آن است به تو میدهم، بحضور ابنای قوم خود، آن رابه تو میبخشم. میت خود را دفن کن.» | ۱۱ 11 |
੧੧ਨਹੀਂ, ਮੇਰੇ ਪ੍ਰਭੂ ਜੀ, ਮੇਰੀ ਸੁਣੋ। ਮੈਂ ਇਹ ਖੇਤ ਤੁਹਾਨੂੰ ਦਿੰਦਾ ਹਾਂ ਅਤੇ ਇਹ ਗੁਫ਼ਾ ਵੀ ਜਿਹੜੀ ਉਹ ਦੇ ਵਿੱਚ ਹੈ। ਮੈਂ ਆਪਣੀ ਕੌਮ ਦੇ ਪੁੱਤਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ। ਤੁਸੀਂ ਆਪਣੇ ਮੁਰਦੇ ਨੂੰ ਉੱਥੇ ਦੱਬ ਦਿਓ।
پس ابراهیم نزد اهل آن زمین تعظیم نمود، | ۱۲ 12 |
੧੨ਫੇਰ ਅਬਰਾਹਾਮ ਉਸ ਦੇਸ਼ ਦੇ ਲੋਕਾਂ ਦੇ ਸਨਮੁਖ ਝੁਕਿਆ
و عفرون را به مسامع اهل زمین خطاب کرده، گفت: «اگر تو راضی هستی، التماس دارم عرض مرا اجابت کنی. قیمت زمین را به تو میدهم، از من قبول فرمای، تا در آنجا میت خود را دفن کنم.» | ۱۳ 13 |
੧੩ਅਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਹੋਏ ਅਫ਼ਰੋਨ ਨੂੰ ਆਖਿਆ, ਜੇਕਰ ਤੂੰ ਅਜਿਹਾ ਚਾਹੁੰਦਾ ਹੈ ਤਦ ਮੇਰੀ ਸੁਣ, ਮੈਂ ਉਸ ਖੇਤ ਦਾ ਮੁੱਲ ਦਿੰਦਾ ਹਾਂ। ਉਹ ਮੇਰੀ ਵੱਲੋਂ ਲੈ ਤਾਂ ਜੋ ਮੈਂ ਆਪਣੇ ਮੁਰਦੇ ਨੂੰ ਉੱਥੇ ਦੱਬਾਂ।
عفرون در جواب ابراهیم گفت: | ۱۴ 14 |
੧੪ਅਫ਼ਰੋਨ ਨੇ ਇਹ ਆਖ ਕੇ ਅਬਰਾਹਾਮ ਨੂੰ ਉੱਤਰ ਦਿੱਤਾ,
«ای مولای من، از من بشنو، قیمت زمین چهارصد مثقال نقره است، این در میان من و تو چیست؟ میت خود رادفن کن.» | ۱۵ 15 |
੧੫ਪ੍ਰਭੂ ਜੀ, ਮੇਰੀ ਸੁਣੋ ਇਸ ਜ਼ਮੀਨ ਦਾ ਮੁੱਲ, ਜੋ ਚਾਰ ਸੌ ਚਾਂਦੀ ਦੇ ਸਿੱਕੇ ਹੈ ਪਰ ਇਹ ਸਾਡੇ ਵਿੱਚਕਾਰ ਕੀ ਹੈ? ਆਪਣੇ ਮੁਰਦੇ ਨੂੰ ਦੱਬ ਦਿਓ।
پس ابراهیم، سخن عفرون را اجابت نمود، و آن مبلغی را که در مسامع بنی حت گفته بود، یعنی چهارصد مثقال نقره رایج المعامله، به نزدعفرون وزن کرد. | ۱۶ 16 |
੧੬ਅਬਰਾਹਾਮ ਨੇ ਅਫ਼ਰੋਨ ਦੀ ਗੱਲ ਮੰਨ ਲਈ ਅਤੇ ਅਬਰਾਹਾਮ ਨੇ ਚਾਂਦੀ ਦੇ ਚਾਰ ਸੌ ਸਿੱਕੇ ਜੋ ਵਪਾਰੀਆਂ ਵਿੱਚ ਚਲਦੇ ਸਨ, ਜਿਹੜਾ ਉਹ ਨੇ ਹਿੱਤੀਆਂ ਦੇ ਸੁਣਦੇ ਹੋਏ ਬੋਲਿਆ ਸੀ, ਅਫ਼ਰੋਨ ਲਈ ਤੋਲ ਦਿੱਤਾ।
پس زمین عفرون، که درمکفیله، برابر ممری واقع است، یعنی زمین ومغارهای که در آن است، با همه درختانی که در آن زمین، و در تمامی حدود و حوالی آن بود، مقررشد | ۱۷ 17 |
੧੭ਇਸ ਤਰ੍ਹਾਂ ਮਕਫ਼ੇਲਾਹ ਵਾਲਾ ਅਫ਼ਰੋਨ ਦਾ ਖੇਤ, ਜਿਹੜਾ ਮਮਰੇ ਦੇ ਸਾਹਮਣੇ ਹੈ ਅਤੇ ਖੇਤ ਦੇ ਵਿੱਚ ਦੀ ਗੁਫ਼ਾ ਅਤੇ ਸਾਰੇ ਰੁੱਖ ਜਿਹੜੇ ਖੇਤ ਵਿੱਚ ਅਤੇ ਜੋ ਉਸ ਦੇ ਬੰਨਿਆਂ ਦੇ ਉੱਤੇ ਸਨ,
به ملکیت ابراهیم، بحضور بنی حت، یعنی همه که به دروازه شهرش داخل میشدند. | ۱۸ 18 |
੧੮ਹਿੱਤੀਆਂ ਦੇ ਅਤੇ ਉਨ੍ਹਾਂ ਸਾਰਿਆਂ ਦੇ ਸਨਮੁਖ ਜਿਹੜੇ ਉਸ ਨਗਰ ਦੇ ਫਾਟਕ ਵਿੱਚੋਂ ਦੀ ਲੰਘਦੇ ਸਨ, ਇਹ ਅਬਰਾਹਾਮ ਦੀ ਨਿੱਜ ਭੂਮੀ ਹੋ ਗਈ।
ازآن پس، ابراهیم، زوجه خود، ساره را در مغاره صحرای مکفیله، در مقابل ممری، که حبرون باشد، در زمین کنعان دفن کرد. | ۱۹ 19 |
੧੯ਇਸ ਦੇ ਮਗਰੋਂ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਮਕਫ਼ੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਜਿਹੜੀ ਮਮਰੇ ਦੇ ਸਾਹਮਣੇ ਹੈ ਅਰਥਾਤ ਕਨਾਨ ਦੇਸ਼ ਦੇ ਹਬਰੋਨ ਵਿੱਚ ਦੱਬ ਦਿੱਤਾ।
و آن صحرا، بامغارهای که در آن است، از جانب بنی حت، به ملکیت ابراهیم، به جهت قبر مقرر شد. | ۲۰ 20 |
੨੦ਇਸ ਤਰ੍ਹਾਂ ਉਹ ਖੇਤ ਅਤੇ ਉਹ ਦੇ ਵਿਚਲੀ ਗੁਫ਼ਾ, ਹੇਤ ਦੇ ਪੁੱਤਰਾਂ ਤੋਂ ਕਬਰਿਸਤਾਨ ਲਈ ਅਬਰਾਹਾਮ ਦੀ ਨਿੱਜ ਭੂਮੀ ਹੋ ਗਈ।