< ਜ਼ਕਰਯਾਹ 9 >

1 ਯਹੋਵਾਹ ਦਾ ਬਚਨ ਇਦਰਾਕ ਦੇਸ ਦੇ ਵਿਰੁੱਧ ਅਤੇ ਜਿਹੜਾ ਦੰਮਿਸ਼ਕ ਸ਼ਹਿਰ ਉੱਤੇ ਵੀ ਪਵੇਗਾ। ਕਿਉਂ ਜੋ ਆਦਮ ਵੰਸ਼ ਦੀਆਂ ਅਤੇ ਇਸਰਾਏਲ ਦੇ ਸਾਰਿਆਂ ਗੋਤਾਂ ਦੀਆਂ ਅੱਖਾਂ ਯਹੋਵਾਹ ਵੱਲ ਹਨ।
משא דבר יהוה בארץ חדרך ודמשק מנחתו כי ליהוה עין אדם וכל שבטי ישראל
2 ਅਤੇ ਹਮਾਥ ਵੱਲ ਜਿਹੜਾ ਉਸ ਦੇ ਨੇੜੇ ਹੈ ਅਤੇ ਸੂਰ ਅਤੇ ਸੀਦੋਨ ਵੱਲ ਵੀ ਕਿਉਂ ਜੋ ਉਹ ਬਹੁਤ ਬੁੱਧਵਾਨ ਹਨ।
וגם חמת תגבל בה צר וצידון כי חכמה מאד
3 ਸੂਰ ਨੇ ਆਪਣੇ ਲਈ ਗੜ੍ਹ ਬਣਾਇਆ, ਚਾਂਦੀ ਦੇ ਢੇਰ ਧੂੜ ਵਾਂਗੂੰ ਅਤੇ ਸੋਨੇ ਦੇ ਗਲੀਆਂ ਦੇ ਚਿੱਕੜ ਵਾਂਗੂੰ ਢੇਰਾਂ ਦੇ ਢੇਰ ਲਾ ਲਏ।
ותבן צר מצור לה ותצבר כסף כעפר וחרוץ כטיט חוצות
4 ਵੇਖੋ, ਪ੍ਰਭੂ ਉਸ ਦੀ ਮਿਲਖ਼ ਨੂੰ ਖੋਹ ਲਵੇਗਾ, ਉਸ ਦੀ ਸ਼ਕਤੀ ਨੂੰ ਸਮੁੰਦਰ ਵਿੱਚ ਸੁੱਟ ਦੇਵੇਗਾ ਅਤੇ ਉਹ ਅੱਗ ਨਾਲ ਖਾਧਾ ਜਾਵੇਗਾ।
הנה אדני יורשנה והכה בים חילה והיא באש תאכל
5 ਅਸ਼ਕਲੋਨ ਸ਼ਹਿਰ ਵੇਖੇਗਾ ਅਤੇ ਡਰ ਜਾਵੇਗਾ, ਅੱਜ਼ਾਹ ਸ਼ਹਿਰ ਵੀ ਕਿਉਂ ਜੋ ਉਹ ਨੂੰ ਡਾਢੀ ਪੀੜ ਲੱਗੇਗੀ ਅਤੇ ਅਕਰੋਨ ਸ਼ਹਿਰ ਵੀ ਕਿਉਂ ਜੋ ਉਹ ਦਾ ਭਰੋਸਾ ਟੁੱਟ ਜਾਵੇਗਾ, ਅੱਜ਼ਾਹ ਸ਼ਹਿਰ ਵਿੱਚੋਂ ਰਾਜਾ ਮਿਟ ਜਾਵੇਗਾ, ਅਸ਼ਕਲੋਨ ਸ਼ਹਿਰ ਉਜਾੜ ਹੋ ਜਾਵੇਗਾ।
תרא אשקלון ותירא ועזה ותחיל מאד ועקרון כי הביש מבטה ואבד מלך מעזה ואשקלון לא תשב
6 ਦੋਗਲੇ ਅਸ਼ਦੋਦ ਵਿੱਚ ਵੱਸਣਗੇ, ਮੈਂ ਫ਼ਲਿਸਤੀਆਂ ਦੇ ਘਮੰਡ ਨੂੰ ਮੁਕਾ ਦਿਆਂਗਾ।
וישב ממזר באשדוד והכרתי גאון פלשתים
7 ਮੈਂ ਉਸ ਦਾ ਲਹੂ ਉਸ ਦੇ ਮੂੰਹ ਤੋਂ ਅਤੇ ਉਸ ਦੀਆਂ ਘਿਣਾਉਣੀਆਂ ਵਸਤਾਂ ਉਸ ਦੇ ਦੰਦਾਂ ਵਿੱਚੋਂ ਕੱਢ ਲਵਾਂਗਾ, ਇਹ ਵੀ ਸਾਡੇ ਪਰਮੇਸ਼ੁਰ ਲਈ ਇੱਕ ਬਕੀਆ ਹੋਵੇਗਾ, ਯਹੂਦਾਹ ਵਿੱਚ ਇੱਕੋ ਹਾਕਮ ਵਾਂਗੂੰ ਹੋਵੇਗਾ ਅਤੇ ਅਕਰੋਨ ਯਬੂਸੀਆਂ ਵਾਂਗੂੰ ਹੋਵੇਗਾ।
והסרתי דמיו מפיו ושקציו מבין שניו ונשאר גם הוא לאלהינו והיה כאלף ביהודה ועקרון כיבוסי
8 ਮੈਂ ਆਪਣੇ ਘਰ ਦੀ ਰਾਖੀ ਲਈ ਡੇਰਾ ਲਾਵਾਂਗਾ ਕਿ ਕੋਈ ਆ ਜਾ ਨਾ ਸਕੇ, ਫੇਰ ਕੋਈ ਦੁੱਖ ਦੇਣ ਵਾਲਾ ਉਹਨਾਂ ਦੇ ਵਿਰੁੱਧ ਨਾ ਲੰਘੇਗਾ, ਕਿਉਂ ਜੋ ਹੁਣ ਤਾਂ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖ ਲਿਆ ਹੈ।
וחניתי לביתי מצבה מעבר ומשב ולא יעבר עליהם עוד נגש כי עתה ראיתי בעיני
9 ਹੇ ਸੀਯੋਨ ਦੀ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਰਾਜਾ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਅਤੇ ਮੁਕਤੀਦਾਤਾ ਹੈ, ਉਹ ਦੀਨ ਹੈ ਅਤੇ ਗਧੀ ਦੇ ਬੱਚੇ ਉੱਤੇ ਸਵਾਰ ਹੈ।
גילי מאד בת ציון הריעי בת ירושלם הנה מלכך יבוא לך צדיק ונושע הוא עני ורכב על חמור ועל עיר בן אתנות
10 ੧੦ ਮੈਂ ਇਫ਼ਰਾਈਮ ਤੋਂ ਰਥ ਨੂੰ ਅਤੇ ਯਰੂਸ਼ਲਮ ਤੋਂ ਘੋੜੇ ਨੂੰ ਵੱਢ ਸੁੱਟਾਂਗਾ, ਲੜਾਈ ਦਾ ਧਣੁੱਖ ਤੋੜਿਆ ਜਾਵੇਗਾ। ਉਹ ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ, ਉਹ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਦਰਿਆ ਤੋਂ ਧਰਤੀ ਦੀਆਂ ਹੱਦਾਂ ਤੱਕ ਹੋਵੇਗੀ।
והכרתי רכב מאפרים וסוס מירושלם ונכרתה קשת מלחמה ודבר שלום לגוים ומשלו מים עד ים ומנהר עד אפסי ארץ
11 ੧੧ ਤੈਨੂੰ ਵੀ ਤੇਰੇ ਨੇਮ ਦੇ ਲਹੂ ਦੇ ਕਾਰਨ, ਮੈਂ ਤੇਰੇ ਗੁਲਾਮਾਂ ਨੂੰ ਬਿਨ ਪਾਣੀ ਦੇ ਟੋਏ ਤੋਂ ਕੱਢ ਲਵਾਂਗਾ।
גם את בדם בריתך שלחתי אסיריך מבור אין מים בו
12 ੧੨ ਹੇ ਆਸਵੰਦ ਗੁਲਾਮੋ, ਗੜ੍ਹ ਨੂੰ ਮੁੜ ਜਾਓ! ਮੈਂ ਅੱਜ ਦੱਸਦਾ ਹਾਂ, ਮੈਂ ਤੈਨੂੰ ਦੁਗਣਾ ਮੋੜਾਂਗਾ।
שובו לבצרון אסירי התקוה גם היום מגיד משנה אשיב לך
13 ੧੩ ਮੈਂ ਯਹੂਦਾਹ ਨੂੰ ਆਪਣੇ ਲਈ ਧਣੁੱਖ ਵਾਂਗੂੰ ਝੁਕਾਇਆ ਹੈ ਅਤੇ ਇਫ਼ਰਾਈਮ ਨੂੰ ਉਹ ਦਾ ਬਾਣ ਬਣਾਉਂਦਾ ਹਾਂ, ਹੇ ਸੀਯੋਨ ਮੈਂ ਤੇਰੇ ਪੁੱਤਰਾਂ ਨੂੰ ਭੜਕਾਵਾਂਗਾ, ਹਾਂ ਤੇਰੇ ਪੁੱਤਰਾਂ ਦੇ ਵਿਰੁੱਧ, ਹੇ ਯਾਵਾਨ, ਤੈਨੂੰ ਇੱਕ ਸੂਰਮੇ ਦੀ ਤਲਵਾਰ ਵਾਂਗੂੰ ਬਣਾਵਾਂਗਾ।
כי דרכתי לי יהודה קשת מלאתי אפרים ועוררתי בניך ציון על בניך יון ושמתיך כחרב גבור
14 ੧੪ ਯਹੋਵਾਹ ਉਹਨਾਂ ਉੱਤੇ ਵਿਖਾਈ ਦੇਵੇਗਾ, ਉਸ ਦਾ ਤੀਰ ਬਿਜਲੀ ਵਾਂਗੂੰ ਬਾਹਰ ਨਿੱਕਲੇਗਾ, ਪ੍ਰਭੂ ਯਹੋਵਾਹ ਤੁਰ੍ਹੀ ਫੂਕੇਗਾ, ਅਤੇ ਦੱਖਣੀ ਵਾਵਰੋਲੇ ਵਿੱਚ ਚੱਲੇਗਾ।
ויהוה עליהם יראה ויצא כברק חצו ואדני יהוה בשופר יתקע והלך בסערות תימן
15 ੧੫ ਸੈਨਾਂ ਦਾ ਯਹੋਵਾਹ ਉਹਨਾਂ ਨੂੰ ਢੱਕ ਲਵੇਗਾ, ਉਹ ਖਾਣਗੇ ਅਤੇ ਗੁਲੇਲ ਦੇ ਪੱਥਰਾਂ ਨੂੰ ਮਿੱਧਣਗੇ, ਉਹ ਪੀਣਗੇ ਅਤੇ ਸ਼ਰਾਬੀਆਂ ਵਾਂਗੂੰ ਰੌਲ਼ਾ ਪਾਉਣਗੇ, ਉਹ ਕਟੋਰਿਆਂ ਵਾਂਗੂੰ ਅਤੇ ਜਗਵੇਦੀ ਦੇ ਖੂੰਜਿਆਂ ਵਾਂਗੂੰ ਭਰ ਜਾਣਗੇ।
יהוה צבאות יגן עליהם ואכלו וכבשו אבני קלע ושתו המו כמו יין ומלאו כמזרק--כזויות מזבח
16 ੧੬ ਉਸ ਦਿਨ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਉਹਨਾਂ ਨੂੰ ਬਚਾਵੇਗਾ, ਆਪਣੀ ਪਰਜਾ ਦੇ ਇੱਜੜ ਵਾਂਗੂੰ, ਉਹ ਮੁਕਟ ਦੇ ਜਵਾਹਰ ਵਾਂਗੂੰ ਹੋਣਗੇ, ਉਹ ਉਸ ਦੀ ਭੂਮੀ ਉੱਤੇ ਚਮਕਣਗੇ, ਕਿਉਂ ਜੋ ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ।
והושיעם יהוה אלהיהם ביום ההוא--כצאן עמו כי אבני נזר מתנוססות על אדמתו
17 ੧੭ ਉਸ ਦੀ ਸੁੰਦਰਤਾ ਵੀ ਕਿੰਨੀ ਵੱਡੀ ਹੈ! ਅੰਨ ਜੁਆਨਾਂ ਨੂੰ, ਨਵੀਂ ਮੈਂ ਕੁਆਰੀਆਂ ਨੂੰ ਰਿਸ਼ਟ-ਪੁਸ਼ਟ ਕਰੇਗੀ।
כי מה טובו ומה יפיו--דגן בחורים ותירוש ינובב בתלות

< ਜ਼ਕਰਯਾਹ 9 >