< ਜ਼ਕਰਯਾਹ 5 >
1 ੧ ਮੈਂ ਮੁੜ ਕੇ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਇੱਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਸੀ।
내가 다시 눈을 든즉 날아가는 두루마리가 보이더라
2 ੨ ਉਸ ਨੇ ਮੈਨੂੰ ਕਿਹਾ, ਤੂੰ ਕੀ ਦੇਖਦਾ ਹੈਂ? ਮੈਂ ਕਿਹਾ, ਮੈਂ ਇੱਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਦੇਖਦਾ ਹਾਂ, ਜਿਸ ਦੀ ਲੰਬਾਈ ਵੀਹ ਹੱਥ ਅਤੇ ਚੌੜਾਈ ਦਸ ਹੱਥ ਹੈ।
그가 내게 묻되 네가 무엇을 보느냐 하기로 내가 대답하되 날아가는 두루마리를 보나이다 그 장이 이십 규빗이요, 광이 십 규빗이니라
3 ੩ ਫੇਰ ਉਸ ਨੇ ਮੈਨੂੰ ਕਿਹਾ, ਇਹ ਉਹ ਸਰਾਪ ਹੈ ਜਿਹੜਾ ਸਾਰੇ ਦੇਸ ਉੱਤੇ ਆਉਣ ਵਾਲਾ ਹੈ, ਕਿਉਂ ਜੋ ਹਰੇਕ ਚੋਰੀ ਕਰਦਾ ਹੈ, ਹੁਣ ਤੋਂ ਉਹ ਇਸ ਦੇ ਅਨੁਸਾਰ ਕੱਟਿਆ ਜਾਵੇਗਾ ਅਤੇ ਹਰੇਕ ਜੋ ਸਹੁੰ ਖਾਂਦਾ ਹੈ, ਉਹ ਇਸ ਦੇ ਅਨੁਸਾਰ ਹੁਣ ਤੋਂ ਕੱਟਿਆ ਜਾਵੇਗਾ।
그가 내게 이르되 이는 온 지면에 두루 행하는 저주라 무릇 도적질하는 자는 그 이편 글대로 끊쳐지고 무릇 맹세하는 자는 그 저편 글대로 끊쳐지리라
4 ੪ ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਸ ਨੂੰ ਬਾਹਰ ਲਿਆਵਾਂਗਾ। ਉਹ ਚੋਰ ਦੇ ਘਰ ਵਿੱਚ ਅਤੇ ਮੇਰੇ ਨਾਮ ਦੀ ਝੂਠੀ ਸਹੁੰ ਖਾਣ ਵਾਲੇ ਦੇ ਘਰ ਵਿੱਚ ਵੜੇਗਾ, ਉਹ ਉਸ ਦੇ ਘਰ ਦੇ ਅੰਦਰ ਟਿਕੇਗਾ ਅਤੇ ਉਸ ਨੂੰ ਲੱਕੜੀ ਅਤੇ ਪੱਥਰ ਸਮੇਤ ਨਾਸ ਕਰੇਗਾ।
만군의 여호와께서 가라사대 내가 이것을 발하였나니 도적의 집에도 들어가며 내 이름을 가리켜 망령되이 맹세하는 자의 집에도 들어가서 그 집에 머무르며 그 집을 그 나무와 그 돌을 아울러 사르리라 하셨느니라
5 ੫ ਤਦ ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ, ਬਾਹਰ ਆਇਆ ਅਤੇ ਉਸ ਨੇ ਮੈਨੂੰ ਕਿਹਾ, ਤੂੰ ਆਪਣੀਆਂ ਅੱਖਾਂ ਚੁੱਕ ਕੇ ਦੇਖ! ਉਹ ਕੀ ਹੈ ਜੋ ਬਾਹਰ ਨੂੰ ਨਿੱਕਲਦਾ ਹੈ?
내게 말하던 천사가 나아와서 내게 이르되 너는 눈을 들어 나오는 이것이 무엇인가 보라 하기로
6 ੬ ਮੈਂ ਕਿਹਾ, ਇਹ ਕੀ ਹੈ? ਉਸ ਨੇ ਕਿਹਾ ਕਿ ਉਹ ਇੱਕ ਏਫਾਹ ਬਾਹਰ ਨੂੰ ਨਿੱਕਲ ਰਿਹਾ ਹੈ। ਉਸ ਨੇ ਕਿਹਾ, ਸਾਰੇ ਦੇਸ ਵਿੱਚ ਉਹਨਾਂ ਦੀ ਇਹ ਬਦੀ ਹੈ।
내가 묻되 이것이 무엇이니이까? 그가 가로되 나오는 이것이 에바니라 또 가로되 온 땅에서 그들의 모양이 이러하니라
7 ੭ ਤਾਂ ਵੇਖੋ, ਸਿੱਕੇ ਦਾ ਇੱਕ ਢੱਕਣ ਉੱਪਰ ਚੁੱਕਿਆ ਗਿਆ ਅਤੇ ਇੱਕ ਔਰਤ ਏਫਾਹ ਦੇ ਵਿੱਚ ਬੈਠੀ ਹੋਈ ਸੀ।
이 에바 가운데에는 한 여인이 앉았느니라 하는 동시에 둥근 납한 조각이 들리더라
8 ੮ ਉਸ ਕਿਹਾ ਕਿ ਇਹ ਦੁਸ਼ਟਪੁਣਾ ਹੈ। ਉਸ ਨੇ ਔਰਤ ਨੂੰ ਏਫਾਹ ਵਿੱਚ ਧੱਕ ਦਿੱਤਾ ਅਤੇ ਉਸ ਸਿੱਕੇ ਦੇ ਢੱਕਣ ਨੂੰ ਏਫਾਹ ਦੇ ਮੂੰਹ ਉੱਤੇ ਸੁੱਟ ਦਿੱਤਾ।
그가 가로되 이는 악이라 하고 그 여인을 에바 속으로 던져 넣고 납 조각을 에바 아구리 위에 던져 덮더라
9 ੯ ਫੇਰ ਮੈਂ ਆਪਣੀਆਂ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਦੋ ਇਸਤਰੀਆਂ ਬਾਹਰ ਨਿੱਕਲੀਆਂ ਅਤੇ ਹਵਾ ਉਹਨਾਂ ਦੇ ਖੰਭਾਂ ਦੇ ਵਿੱਚ ਸੀ, ਕਿਉਂ ਜੋ ਉਹਨਾਂ ਦੇ ਖੰਭ ਲਮਢੀਂਗ ਦੇ ਖੰਭਾਂ ਵਰਗੇ ਸਨ। ਉਹਨਾਂ ਨੇ ਏਫਾਹ ਨੂੰ ਧਰਤੀ ਅਤੇ ਅਕਾਸ਼ ਦੇ ਵਿੱਚ ਵਿਚਾਲੇ ਤੱਕ ਚੁੱਕਿਆ
내가 또 눈을 들어 본즉 두 여인이 나왔는데 학의 날개 같은 날개가 있고 그 날개에 바람이 있더라 그들이 그 에바를 천지 사이에 들었기로
10 ੧੦ ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਇਹ ਏਫਾਹ ਨੂੰ ਕਿੱਥੇ ਲੈ ਚੱਲੀਆਂ ਹਨ?
내가 내게 말하는 천사에게 묻되 그들이 에바를 어디로 옮겨 가나이까 하매
11 ੧੧ ਉਸ ਮੈਨੂੰ ਕਿਹਾ ਕਿ ਸ਼ਿਨਾਰ ਬੇਬੀਲੋਨ ਦਾ ਦੂਸਰਾ ਨਾਮ ਦੇਸ ਵਿੱਚ ਉਸ ਦਾ ਇੱਕ ਘਰ ਬਣਾਉਣਾ ਹੈ। ਜਦ ਉਹ ਤਿਆਰ ਹੋ ਜਾਵੇ ਤਾਂ ਉਹ ਦੇ ਅੱਡੇ ਉੱਤੇ ਉਹ ਰੱਖਿਆ ਜਾਵੇਗਾ।
내게 이르되 그들이 시날 땅으로 가서 그를 위하여 집을 지으려함이니라 준공되면 그가 제 처소에 머물게 되리라 하더라