< ਜ਼ਕਰਯਾਹ 4 >
1 ੧ ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਫੇਰ ਮੁੜਿਆ ਅਤੇ ਉਹ ਨੇ ਮੈਨੂੰ ਉਸ ਮਨੁੱਖ ਵਾਂਗੂੰ ਜਗਾਇਆ ਜਿਹੜਾ ਆਪਣੀ ਨੀਂਦ ਤੋਂ ਜਾਗਦਾ ਹੈ।
The angel who talked with me came again, and wakened me, as a man who is wakened out of his sleep.
2 ੨ ਉਸ ਮੈਨੂੰ ਕਿਹਾ, ਤੂੰ ਕੀ ਦੇਖਦਾ ਹੈਂ? ਮੈਂ ਕਿਹਾ, ਮੈਂ ਦੇਖਿਆ ਤਾਂ ਵੇਖੋ, ਇੱਕ ਸ਼ਮਾਦਾਨ ਸੰਪੂਰਣ ਸੋਨੇ ਦਾ ਸੀ, ਉਹ ਦੇ ਸਿਰ ਉੱਤੇ ਇੱਕ ਕਟੋਰਾ ਸੀ, ਉਸ ਉੱਤੇ ਸੱਤ ਦੀਵੇ ਸਨ ਅਤੇ ਉਹਨਾਂ ਦੀਵਿਆਂ ਲਈ ਸੱਤ-ਸੱਤ ਨਾਲੀਆਂ ਸਨ, ਜਿਹੜੀਆਂ ਉਸ ਦੇ ਸਿਰ ਉੱਤੇ ਸਨ।
He said to me, "What do you see?" I said, "I have seen, and look, a lampstand all of gold, with its bowl on the top of it, and its seven lamps thereon; there are seven pipes to each of the lamps, which are on the top of it;
3 ੩ ਉਸ ਦੇ ਕੋਲ ਜ਼ੈਤੂਨ ਦੇ ਦੋ ਦਰੱਖਤ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਸਨ।
and two olive trees by it, one on the right side of the bowl, and the other on the left side of it."
4 ੪ ਫੇਰ ਮੈਂ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਕਿ ਹੇ ਮਾਲਕ, ਇਹ ਕੀ ਹਨ?
I answered and spoke to the angel who talked with me, saying, "What are these, my lord?"
5 ੫ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ? ਮੈਂ ਕਿਹਾ, ਨਹੀਂ, ਮੇਰੇ ਪ੍ਰਭੂ।
Then the angel who talked with me answered me, "Do you not know what these are?" I said, "No, my lord."
6 ੬ ਉਸ ਫੇਰ ਮੈਨੂੰ ਕਿਹਾ ਕਿ ਇਹ ਜ਼ਰੂੱਬਾਬਲ ਲਈ ਯਹੋਵਾਹ ਦਾ ਬਚਨ ਹੈ ਕਿ ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫ਼ਰਮਾਨ ਹੈ।
Then he answered and spoke to me, saying, "This is the word of the LORD to Zerubbabel, saying, 'Not by might, nor by power, but by my Spirit,' says the LORD of hosts.
7 ੭ ਹੇ ਵੱਡੇ ਪਰਬਤ, ਤੂੰ ਕੀ ਹੈਂ? ਤੂੰ ਜ਼ਰੂੱਬਾਬਲ ਦੇ ਅੱਗੇ ਮੈਦਾਨ ਹੋ ਜਾਵੇਂਗਾ ਅਤੇ ਉਹ ਚੋਟੀ ਦਾ ਪੱਥਰ ਪੁਕਾਰਦੇ ਹੋਏ ਬਾਹਰ ਲੈ ਆਵੇਗਾ ਕਿ ਇਹ ਦੇ ਲਈ ਕਿਰਪਾ ਹੋਵੇ, ਕਿਰਪਾ!
Who are you, great mountain? Before Zerubbabel you are a plain; and he will bring out the capstone with shouts of 'Grace, grace, to it.'"
8 ੮ ਤਾਂ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ
Moreover the word of the LORD came to me, saying,
9 ੯ ਜ਼ਰੂੱਬਾਬਲ ਦੇ ਹੱਥਾਂ ਨੇ ਇਸ ਭਵਨ ਦੀ ਨੀਂਹ ਰੱਖੀ ਅਤੇ ਉਸੇ ਦੇ ਹੱਥ ਇਸ ਨੂੰ ਪੂਰਾ ਵੀ ਕਰਨਗੇ, ਤਦ ਤੂੰ ਜਾਣੇਗਾ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
"The hands of Zerubbabel have laid the foundation of this house. His hands shall also finish it; and you will know that the LORD of hosts has sent me to you.
10 ੧੦ ਉਹ ਕੌਣ ਹੈ ਜਿਸ ਨੇ ਛੋਟੀਆਂ ਗੱਲਾਂ ਦੇ ਦਿਨ ਦੀ ਨਿਰਾਦਰੀ ਕੀਤੀ ਹੋਵੇ? ਉਹ ਅਨੰਦ ਹੋਣਗੇ ਅਤੇ ਜ਼ਰੂੱਬਾਬਲ ਦੇ ਹੱਥ ਵਿੱਚ ਸਾਹਲ ਨੂੰ ਵੇਖਣਗੇ, ਇਹ ਯਹੋਵਾਹ ਦੀਆਂ ਸੱਤ ਅੱਖਾਂ ਹਨ, ਜਿਹੜੀਆਂ ਸਾਰੀ ਧਰਤੀ ਵਿੱਚ ਨੱਠੀਆਂ ਫਿਰਦੀਆਂ ਹਨ।
Indeed, who despises the day of small things? For these seven shall rejoice, and shall see the plumb line in the hand of Zerubbabel. These are the eyes of the LORD, which run back and forth through the whole earth."
11 ੧੧ ਤਦ ਮੈਂ ਉਸ ਨੂੰ ਕਿਹਾ ਕਿ ਇਹ ਦੋ ਜ਼ੈਤੂਨ ਦੇ ਦਰੱਖਤ ਜਿਹੜੇ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਉੱਤੇ ਹਨ ਕੀ ਹਨ?
Then I asked him, "What are these two olive trees on the right side of the lampstand and on the left side of it?"
12 ੧੨ ਫੇਰ ਦੂਜੀ ਵਾਰ ਮੈਂ ਉਸ ਨੂੰ ਕਿਹਾ ਕਿ ਜ਼ੈਤੂਨ ਦੀਆਂ ਇਹ ਦੋ ਟਹਿਣੀਆਂ ਕੀ ਹਨ, ਜਿਹੜੀਆਂ ਸੋਨੇ ਦੀਆਂ ਦੋਹਾਂ ਨਾਲੀਆਂ ਦੇ ਬਰਾਬਰ ਤੇ ਹਨ ਜਿਨ੍ਹਾਂ ਦੇ ਰਾਹੀਂ ਸੁਨਹਿਲਾ ਤੇਲ ਨਿੱਕਲਦਾ ਹੈ?
I asked him the second time, "What are these two olive branches, which are beside the two golden spouts, that pour the golden oil out of themselves?"
13 ੧੩ ਉਸ ਮੈਨੂੰ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ? ਮੈਂ ਕਿਹਾ, ਹੇ ਮੇਰੇ ਪ੍ਰਭੂ, ਨਹੀਂ
He answered me, "Do you not know what these are?" I said, "No, my lord."
14 ੧੪ ਉਸ ਕਿਹਾ, ਇਹ ਤੇਲ ਨਾਲ ਮਸਹ ਹੋਏ ਦੋ ਪੁਰਖ ਹਨ, ਜੋ ਸਾਰੀ ਧਰਤੀ ਦੇ ਮਾਲਕ ਦੇ ਹਜ਼ੂਰ ਖੜੇ ਰਹਿੰਦੇ ਹਨ।
Then he said, "These are the two anointed ones who stand by the Lord of the whole earth."