< ਜ਼ਕਰਯਾਹ 3 >
1 ੧ ਫੇਰ ਉਸ ਨੇ ਮੈਨੂੰ ਦਿਖਾਇਆ ਕਿ ਪ੍ਰਧਾਨ ਜਾਜਕ ਯਹੋਸ਼ੁਆ ਯਹੋਵਾਹ ਦੇ ਦੂਤ ਦੇ ਸਨਮੁਖ ਖੜ੍ਹਾ ਹੈ ਅਤੇ ਸ਼ੈਤਾਨ ਉਸ ਨਾਲ ਵਿਰੋਧ ਕਰਨ ਦੇ ਲਈ ਉਸ ਦੇ ਸੱਜੇ ਪਾਸੇ ਖੜ੍ਹਾ ਹੈ।
И показа ми Господь Иисуса, иереа великаго, стояща пред лицем Ангела Господня, и диавол стояше одесную его, еже противитися ему.
2 ੨ ਤਦ ਯਹੋਵਾਹ ਦੇ ਦੂਤ ਨੇ ਸ਼ੈਤਾਨ ਨੂੰ ਕਿਹਾ, ਹੇ ਸ਼ੈਤਾਨ, ਯਹੋਵਾਹ ਤੈਨੂੰ ਝਿੜਕੇ, ਹਾਂ, ਯਹੋਵਾਹ ਜਿਸ ਨੇ ਯਰੂਸ਼ਲਮ ਨੂੰ ਚੁਣ ਲਿਆ ਹੈ, ਤੈਨੂੰ ਝਿੜਕੇ! ਕੀ ਇਹ ਉਹ ਅੱਧ ਜਲੀ ਲੱਕੜੀ ਨਹੀਂ ਜਿਹੜੀ ਅੱਗ ਵਿੱਚੋਂ ਧੂਈ ਗਈ ਹੈ?
И рече Господь ко диаволу: да запретит Господь тебе, диаволе, и да запретит Господь тебе, избравый Иерусалима: не се ли, сие яко главня исторжена из огня?
3 ੩ ਯਹੋਸ਼ੁਆ ਮੈਲ਼ੇ ਕੱਪੜਿਆਂ ਨਾਲ ਦੂਤ ਦੇ ਸਨਮੁਖ ਖੜ੍ਹਾ ਸੀ।
Иисус же бе оболчен в ризы гнусны и стояше пред лицем Ангела.
4 ੪ ਤਾਂ ਉਸ ਨੇ ਉਹਨਾਂ ਨੂੰ ਜਿਹੜੇ ਸਾਹਮਣੇ ਖੜੇ ਸਨ, ਉੱਤਰ ਦੇ ਕੇ ਕਿਹਾ ਕਿ ਇਸ ਤੋਂ ਮੈਲ਼ੇ ਕੱਪੜੇ ਲਾਹ ਲਓ! ਅਤੇ ਉਹ ਨੇ ਉਸ ਨੂੰ ਕਿਹਾ, ਵੇਖ, ਮੈਂ ਤੇਰੀ ਬੁਰਿਆਈ ਤੇਰੇ ਕੋਲੋਂ ਦੂਰ ਕਰ ਦਿੱਤੀ ਹੈ ਅਤੇ ਤੈਨੂੰ ਕੀਮਤੀ ਬਸਤਰ ਪਹਿਨਾਵਾਂਗਾ।
И отвеща и рече к стоящым пред лицем его глаголя: отимите ризы гнусныя от него. И рече к нему: се, отях от тебе беззакония твоя и грехи твоя очищу, и облецыте его в подир
5 ੫ ਉਸ ਨੇ ਆਖਿਆ, ਇਸ ਦੇ ਸਿਰ ਉੱਤੇ ਉਹ ਸਾਫ਼ ਪੱਗੜੀ ਰੱਖਣ! ਤਾਂ ਉਹਨਾਂ ਨੇ ਉਸ ਦੇ ਸਿਰ ਉੱਤੇ ਸਾਫ਼ ਪੱਗੜੀ ਰੱਖੀ ਅਤੇ ਕੱਪੜੇ ਪੁਆਏ, ਯਹੋਵਾਹ ਦਾ ਦੂਤ ਕੋਲ ਖੜ੍ਹਾ ਰਿਹਾ।
и возложите кидар чист на главу его. И возложиша кидар чист на главу его и облекоша его в ризы. И Ангел Господень стояше,
6 ੬ ਯਹੋਵਾਹ ਦੇ ਦੂਤ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਕਿ
и засвидетелствоваше Ангел Господень ко Иисусу глаголя:
7 ੭ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਜੇ ਤੂੰ ਮੇਰਿਆਂ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ।
сице глаголет Господь Вседержитель: аще в путех Моих пойдеши и повеления Моя сохраниши, и ты разсудиши храм Мой: и аще сохраниши двор Мой, и дам ти сообращающыяся посреде стоящих сих.
8 ੮ ਹੇ ਯਹੋਸ਼ੁਆ, ਪ੍ਰਧਾਨ ਜਾਜਕ, ਸੁਣ, ਤੂੰ ਅਤੇ ਤੇਰੇ ਸਾਥੀ ਜਿਹੜੇ ਤੇਰੇ ਸਨਮੁਖ ਬੈਠੇ ਹਨ, ਇਹ ਆਉਣ ਵਾਲੀਆਂ ਚੀਜ਼ਾਂ ਦੇ ਨਿਸ਼ਾਨ ਦੇ ਲਈ ਹਨ। ਵੇਖੋ, ਮੈਂ ਆਪਣੇ ਦਾਸ ਅਰਥਾਤ ਸ਼ਾਖ ਨੂੰ ਲੈ ਆਵਾਂਗਾ।
Послушай убо, Иисусе, иерею великий, ты и искреннии твои седящии пред лицем твоим, зане мужие дивозрителие суть: зане, се, Аз ввожду раба Моего Востока:
9 ੯ ਕਿਉਂ ਜੋ ਉਸ ਪੱਥਰ ਨੂੰ ਦੇਖ ਜਿਹੜਾ ਮੈਂ ਯਹੋਸ਼ੁਆ ਦੇ ਅੱਗੇ ਰੱਖਿਆ ਹੈ। ਉਸ ਇੱਕੋ ਪੱਥਰ ਉੱਤੇ ਸੱਤ ਅੱਖਾਂ ਹਨ। ਵੇਖ, ਮੈਂ ਇਸ ਉੱਤੇ ਇਹ ਲਿਖਤ ਉੱਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ਅਤੇ ਮੈਂ ਇੱਕੋ ਦਿਨ ਵਿੱਚ ਇਸ ਦੇਸ ਦੀ ਬੁਰਿਆਈ ਨੂੰ ਦੂਰ ਕਰ ਦਿਆਂਗਾ।
зане камень, егоже дах пред лицем Иисусовым, на камени единем седмь очес суть: се, Аз изрыю ров, глаголет Господь Вседержитель, и осяжу всю обиду земли оныя в день един.
10 ੧੦ ਉਸ ਦਿਨ ਤੁਹਾਡੇ ਵਿੱਚੋਂ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਪਣੀ ਹੰਜ਼ੀਰ ਦੇ ਦਰੱਖਤ ਹੇਠ ਅਤੇ ਆਪਣੀ ਅੰਗੂਰੀ ਬੇਲ ਦੇ ਹੇਠ ਬੁਲਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
В день оный, глаголет Господь Вседержитель, созовете кийждо искренняго своего под виноград и под смоковницу.