< ਤੀਤੁਸ ਨੂੰ 3 >
1 ੧ ਉਨ੍ਹਾਂ ਨੂੰ ਯਾਦ ਕਰਾ ਕਿ ਹਾਕਮਾਂ ਅਤੇ ਅਧਿਕਾਰੀਆਂ ਦੇ ਅਧੀਨ ਹੋਣ ਅਤੇ ਆਗਿਆਕਾਰੀ ਬਣੇ ਰਹਿਣ ਅਤੇ ਹਰੇਕ ਭਲੇ ਕੰਮ ਲਈ ਤਿਆਰ ਰਹਿਣ।
১তে যথা দেশাধিপানাং শাসকানাঞ্চ নিঘ্না আজ্ঞাগ্ৰাহিণ্শ্চ সৰ্ৱ্ৱস্মৈ সৎকৰ্ম্মণে সুসজ্জাশ্চ ভৱেযুঃ
2 ੨ ਕਿਸੇ ਦੀ ਬਦਨਾਮੀ ਨਾ ਕਰਨ, ਝਗੜਾਲੂ ਨਹੀਂ ਸਗੋਂ ਨਮਰ ਸੁਭਾਓ ਦੇ ਹੋਣ ਅਤੇ ਸਭ ਮਨੁੱਖਾਂ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰਨ।
২কমপি ন নিন্দেযু ৰ্নিৱ্ৱিৰোধিনঃ ক্ষান্তাশ্চ ভৱেযুঃ সৰ্ৱ্ৱান্ প্ৰতি চ পূৰ্ণং মৃদুৎৱং প্ৰকাশযেযুশ্চেতি তান্ আদিশ|
3 ੩ ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਮੂਰਖ, ਅਣ-ਆਗਿਆਕਾਰੀ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਈਰਖਾ ਦਾ ਜੀਵਨ ਬਤੀਤ ਕਰਦੇ ਸੀ, ਅਸੀਂ ਘਿਣਾਉਣੇ ਅਤੇ ਇੱਕ ਦੂਜੇ ਦੇ ਵੈਰੀ ਸੀ।
৩যতঃ পূৰ্ৱ্ৱং ৱযমপি নিৰ্ব্বোধা অনাজ্ঞাগ্ৰাহিণো ভ্ৰান্তা নানাভিলাষাণাং সুখানাঞ্চ দাসেযা দুষ্টৎৱেৰ্ষ্যাচাৰিণো ঘৃণিতাঃ পৰস্পৰং দ্ৱেষিণশ্চাভৱামঃ|
4 ੪ ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੀ ਕਿਰਪਾ ਅਤੇ ਪਿਆਰ ਜੋ ਮਨੁੱਖਾਂ ਦੇ ਨਾਲ ਸੀ, ਸਾਡੇ ਉੱਤੇ ਪਰਗਟ ਹੋਇਆ।
৪কিন্ত্ৱস্মাকং ত্ৰাতুৰীশ্ৱৰস্য যা দযা মৰ্ত্ত্যানাং প্ৰতি চ যা প্ৰীতিস্তস্যাঃ প্ৰাদুৰ্ভাৱে জাতে
5 ੫ ਤਾਂ ਉਸ ਨੇ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਜੋ ਅਸੀਂ ਕੀਤੇ ਸਗੋਂ ਆਪਣੀ ਦਯਾ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਵਿੱਚ ਨਵੀਨੀਕਰਨ ਦੁਆਰਾ ਨਵੇਂ ਜਨਮ ਦੇ ਰਾਹੀਂ ਸਾਨੂੰ ਬਚਾਇਆ।
৫ৱযম্ আত্মকৃতেভ্যো ধৰ্ম্মকৰ্ম্মভ্যস্তন্নহি কিন্তু তস্য কৃপাতঃ পুনৰ্জন্মৰূপেণ প্ৰক্ষালনেন প্ৰৱিত্ৰস্যাত্মনো নূতনীকৰণেন চ তস্মাৎ পৰিত্ৰাণাং প্ৰাপ্তাঃ
6 ੬ ਜਿਸ ਨੂੰ ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਵਧੇਰੇ ਵਹਾਇਆ।
৬স চাস্মাকং ত্ৰাত্ৰা যীশুখ্ৰীষ্টেনাস্মদুপৰি তম্ আত্মানং প্ৰচুৰৎৱেন ৱৃষ্টৱান্|
7 ੭ ਤਾਂ ਜੋ ਅਸੀਂ ਉਸ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਸਦੀਪਕ ਜੀਵਨ ਦੀ ਆਸ ਵਿੱਚ ਵਾਰਿਸ ਹੋਈਏ। (aiōnios )
৭ইত্থং ৱযং তস্যানুগ্ৰহেণ সপুণ্যীভূয প্ৰত্যাশযানন্তজীৱনস্যাধিকাৰিণো জাতাঃ| (aiōnios )
8 ੮ ਇਹ ਬਚਨ ਸੱਚ ਹੈ ਅਤੇ ਮੈਂ ਇਹੋ ਚਾਹੁੰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਦੇ ਬਾਰੇ ਦਲੇਰੀ ਨਾਲ ਬੋਲਿਆ ਕਰ ਕਿ ਜਿਨ੍ਹਾਂ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਹੈ ਉਹ ਭਲੇ ਕੰਮਾਂ ਵਿੱਚ ਲੱਗੇ ਰਹਿਣ। ਇਹ ਗੱਲਾਂ ਭਲੀਆਂ ਅਤੇ ਮਨੁੱਖਾਂ ਦੇ ਲਾਭ ਦੀਆਂ ਹਨ।
৮ৱাক্যমেতদ্ ৱিশ্ৱসনীযম্ অতো হেতোৰীশ্ৱৰে যে ৱিশ্ৱসিতৱন্তস্তে যথা সৎকৰ্ম্মাণ্যনুতিষ্ঠেযুস্তথা তান্ দৃঢম্ আজ্ঞাপযেতি মমাভিমতং| তান্যেৱোত্তমানি মানৱেভ্যঃ ফলদানি চ ভৱন্তি|
9 ੯ ਪਰ ਮੂਰਖਤਾ ਦੇ ਸਵਾਲਾਂ ਅਤੇ ਕੁਲਪੱਤ੍ਰੀਆਂ ਅਤੇ ਝਗੜਿਆਂ ਅਤੇ ਉਨ੍ਹਾਂ ਬਖੇੜਿਆਂ ਤੋਂ ਜਿਹੜੇ ਬਿਵਸਥਾ ਦੇ ਬਾਰੇ ਹੋਣ ਉਹਨਾਂ ਤੋਂ ਦੂਰ ਰਹਿ, ਕਿਉਂ ਜੋ ਇਹ ਬੇਫਲ ਅਤੇ ਵਿਅਰਥ ਹਨ।
৯মূঢেভ্যঃ প্ৰশ্নৱংশাৱলিৱিৱাদেভ্যো ৱ্যৱস্থাযা ৱিতণ্ডাভ্যশ্চ নিৱৰ্ত্তস্ৱ যতস্তা নিষ্ফলা অনৰ্থকাশ্চ ভৱন্তি|
10 ੧੦ ਜਿਹੜਾ ਮਨੁੱਖ ਪਖੰਡੀ ਹੋਵੇ ਉਸ ਨੂੰ ਇੱਕ ਦੋ ਵਾਰੀ ਚਿਤਾਵਨੀ ਦੇ ਕੇ ਉਸ ਤੋਂ ਦੂਰ ਰਹਿ।
১০যো জনো বিভিৎসুস্তম্ একৱাৰং দ্ৱিৰ্ৱ্ৱা প্ৰবোধ্য দূৰীকুৰু,
11 ੧੧ ਕਿਉਂ ਜੋ ਤੂੰ ਜਾਣਦਾ ਹੈਂ ਕਿ ਇਹੋ ਜਿਹਾ ਮਨੁੱਖ ਰਾਹ ਤੋਂ ਭਟਕ ਗਿਆ ਹੈ ਅਤੇ ਪਾਪ ਕਰਦਾ, ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ।
১১যতস্তাদৃশো জনো ৱিপথগামী পাপিষ্ঠ আত্মদোষকশ্চ ভৱতীতি ৎৱযা জ্ঞাযতাং|
12 ੧੨ ਜਦੋਂ ਮੈਂ ਅਰਤਿਮਿਸ ਜਾਂ ਤੁਖਿਕੁਸ ਨੂੰ ਤੇਰੇ ਕੋਲ ਭੇਜਾਂ ਤਾਂ ਤੂੰ ਨਿਕੁਪੁਲਿਸ ਵਿੱਚ ਮੇਰੇ ਕੋਲ ਆਉਣ ਦਾ ਜਤਨ ਕਰੀਂ ਕਿਉਂ ਜੋ ਮੈਂ ਉੱਥੇ ਸਿਆਲ ਕੱਟਣ ਦਾ ਇਰਾਦਾ ਕੀਤਾ ਹੈ।
১২যদাহম্ আৰ্ত্তিমাং তুখিকং ৱা তৱ সমীপং প্ৰেষযিষ্যামি তদা ৎৱং নীকপলৌ মম সমীপম্ আগন্তুং যতস্ৱ যতস্তত্ৰৈৱাহং শীতকালং যাপযিতুং মতিম্ অকাৰ্ষং|
13 ੧੩ ਉਪਦੇਸ਼ਕ ਜ਼ੇਨਸ ਅਤੇ ਅਪੁੱਲੋਸ ਨੂੰ ਕੋਸ਼ਿਸ਼ ਕਰ ਕੇ ਪਹਿਲਾਂ ਭੇਜ ਦੇਵੀਂ ਕਿ ਉਹਨਾਂ ਨੂੰ ਕਿਸੇ ਵਸਤੂ ਦੀ ਘਾਟ ਨਾ ਹੋਵੇ।
১৩ৱ্যৱস্থাপকঃ সীনা আপল্লুশ্চৈতযোঃ কস্যাপ্যভাৱো যন্ন ভৱেৎ তদৰ্থং তৌ যত্নেন ৎৱযা ৱিসৃজ্যেতাং|
14 ੧੪ ਅਤੇ ਸਾਡੇ ਲੋਕਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਕਿ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਚੰਗੇ ਕੰਮ ਕਰਨ ਵਿੱਚ ਮਨ ਲਾਉਣ ਤਾਂ ਜੋ ਉਹ ਬੇਫਲ ਨਾ ਰਹਿਣ।
১৪অপৰম্ অস্মদীযলোকা যন্নিষ্ফলা ন ভৱেযুস্তদৰ্থং প্ৰযোজনীযোপকাৰাযা সৎকৰ্ম্মাণ্যনুষ্ঠাতুং শিক্ষন্তাং|
15 ੧੫ ਜੋ ਮੇਰੇ ਨਾਲ ਹਨ, ਸਾਰੇ ਤੇਰੀ ਸੁੱਖ-ਸਾਂਦ ਪੁੱਛਦੇ ਹਨ। ਜਿਹੜੇ ਵਿਸ਼ਵਾਸ ਕਾਰਨ ਸਾਡੇ ਨਾਲ ਪਿਆਰ ਰੱਖਦੇ ਹਨ ਉਹਨਾਂ ਨੂੰ ਸੁੱਖ-ਸਾਂਦ ਆਖੀਂ। ਤੁਹਾਡੇ ਸਭਨਾਂ ਉੱਤੇ ਕਿਰਪਾ ਹੁੰਦੀ ਰਹੇ।
১৫মম সঙ্গিনঃ সৱ্ৱে ৎৱাং নমস্কুৰ্ৱ্ৱতে| যে ৱিশ্ৱাসাদ্ অস্মাসু প্ৰীযন্তে তান্ নমস্কুৰু; সৰ্ৱ্ৱেষু যুষ্মাস্ৱনুগ্ৰহো ভূযাৎ| আমেন্|