< ਸੁਲੇਮਾਨ ਦਾ ਗੀਤ 7 >
1 ੧ ਹੇ ਪਤਵੰਤ ਦੀ ਪੁੱਤਰੀ, ਤੇਰੇ ਪੈਰ ਜੁੱਤੀਆਂ ਵਿੱਚ ਕਿੰਨੇ ਹੀ ਰੂਪਵੰਤ ਹਨ! ਤੇਰੇ ਪੱਟਾਂ ਦੀ ਗੁਲਾਈ ਕਾਰੀਗਰ ਦੇ ਹੱਥਾਂ ਨਾਲ ਬਣੇ ਹੋਏ ਗਹਿਣਿਆਂ ਦਾ ਕੰਮ ਹੈ।
Jak jsou krásné nohy tvé v střevících, dcero knížecí! Okolek bedr tvých jako zápony, dílo ruku výborného řemeslníka.
2 ੨ ਤੇਰੀ ਧੁੰਨੀ ਗੋਲ ਕਟੋਰਾ ਹੈ ਜਿਸ ਦੇ ਵਿੱਚ ਮਿਲੀ ਹੋਈ ਮਧ ਦੀ ਕਮੀ ਨਹੀਂ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਵਿੱਚ ਘਿਰਿਆ ਹੋਇਆ ਹੈ।
Pupek tvůj koflík okrouhlý, ne bez nápoje; břicho tvé jako stoh pšenice obrostlý kvítím.
3 ੩ ਤੇਰੀਆਂ ਦੋਵੇਂ ਛਾਤੀਆਂ ਹਿਰਨੀਆਂ ਦੇ ਜੁੜਵਾਂ ਬੱਚਿਆਂ ਵਾਂਗੂੰ ਹਨ।
Oba tvé prsy jako dvé telátek bliženců srních.
4 ੪ ਤੇਰੀ ਗਰਦਨ ਹਾਥੀ ਦੰਦ ਦੇ ਬੁਰਜ਼ ਵਾਂਗੂੰ ਹੈ, ਤੇਰੀਆਂ ਅੱਖਾਂ ਹਸ਼ਬੋਨ ਦੇ ਸਰੋਵਰ ਹਨ, ਜੋ ਬਥ-ਰੱਬੀਮ ਦੇ ਫਾਟਕ ਉੱਤੇ ਹੈ। ਤੇਰਾ ਨੱਕ ਲਬਾਨੋਨ ਦੇ ਬੁਰਜ਼ ਵਰਗਾ ਹੈ, ਜਿਸ ਦਾ ਮੁਖ ਦੰਮਿਸ਼ਕ ਵੱਲ ਹੈ।
Hrdlo tvé jako věže z kostí slonových, oči tvé rybníci v Ezebon podlé brány Batrabbim, nos tvůj věže Libánská patřící k Damašku.
5 ੫ ਤੇਰਾ ਸਿਰ ਤੇਰੇ ਉੱਤੇ ਕਰਮਲ ਵਰਗਾ ਸ਼ੋਭਾਮਾਨ ਹੈ, ਤੇਰੇ ਸਿਰ ਦੇ ਵਾਲ਼ ਬੈਂਗਣੀ ਜਿਹੇ ਹਨ, ਰਾਜਾ ਤੇਰੀਆਂ ਜ਼ੁਲਫ਼ਾਂ ਵਿੱਚ ਬੰਧੂਆ ਹੈ।
Hlava tvá na tobě jako Karmel, a vlasy hlavy tvé jako šarlat; i král přivázán by byl na pavlačích.
6 ੬ ਹੇ ਪਿਆਰੀ, ਤੂੰ ਕਿੰਨੀ ਰੂਪਵੰਤ ਹੈਂ, ਤੂੰ ਪ੍ਰੇਮ ਕਰਨ ਵਿੱਚ ਕਿੰਨੀ ਮਨਮੋਹਣੀ ਹੈਂ!
Jak jsi ty krásná, a jak utěšená, ó milosti přerozkošná!
7 ੭ ਤੇਰਾ ਕੱਦ ਖਜ਼ੂਰ ਵਰਗਾ ਹੈ, ਤੇਰੀਆਂ ਛਾਤੀਆਂ ਉਹ ਦੇ ਗੁੱਛਿਆਂ ਵਾਂਗੂੰ ਹਨ।
Ta postava tvá podobna jest palmě, a prsy tvé hroznům.
8 ੮ ਮੈਂ ਆਖਿਆ, ਮੈਂ ਇਸ ਖਜ਼ੂਰ ਉੱਤੇ ਚੜ੍ਹਾਂਗਾ, ਮੈਂ ਇਸ ਦੀਆਂ ਟਹਿਣੀਆਂ ਨੂੰ ਫੜ੍ਹਾਂਗਾਂ, ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗੂੰ ਹੋਣ ਅਤੇ ਤੇਰੇ ਸਾਹ ਦੀ ਸੁਗੰਧ ਸੇਬਾਂ ਵਰਗੀ ਹੋਵੇ।
Řekl jsem: Vstoupím na palmu, dosáhnu vrchů jejích. Nechažť tedy jsou prsy tvé jako hroznové vinného kmene, a vůně chřípí tvých jako jablek vonných.
9 ੯ ਤੇਰਾ ਚੂੰਮਣ ਚੰਗੀ ਮਧ ਵਰਗਾ ਹੈ ਜਿਹੜੀ ਸਹਿਜ ਨਾਲ ਬੁੱਲ੍ਹਾਂ ਅਤੇ ਦੰਦਾਂ ਉੱਤੇ ਸਰਕ ਜਾਂਦੀ ਹੈ।
Ústa tvá jako víno výborné, milá pro upřímnost, působící, aby i těch, jenž spí, rtové mluvili.
10 ੧੦ ਮੈਂ ਆਪਣੇ ਬਾਲਮ ਦੀ ਹਾਂ ਅਤੇ ਉਹ ਦੀ ਚਾਹ ਮੇਰੇ ਲਈ ਹੈ।
Já jsem milého svého, a ke mně jest žádost jeho.
11 ੧੧ ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕੱਟੀਏ।
Poď, milý můj, vyjděme na pole, přenocujme ve vsech.
12 ੧੨ ਅਸੀਂ ਸਵੇਰੇ ਹੀ ਅੰਗੂਰੀ ਬਾਗ਼ਾਂ ਵਿੱਚ ਚੱਲੀਏ, ਤਾਂ ਜੋ ਅਸੀਂ ਵੇਖੀਏ ਕਿ ਵੇਲ ਖਿੜੀ ਹੈ ਜਾਂ ਨਹੀਂ, ਅਤੇ ਉਸ ਦੇ ਫੁੱਲ ਖਿੜੇ ਹਨ ਜਾਂ ਨਹੀਂ, ਅਨਾਰ ਫੁੱਲੇ ਹਨ ਜਾਂ ਨਹੀਂ, ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ।
Ráno přivstaneme, na vinice pohledíme, kvete-li vinný kmen, již-li se ukázal začátek hroznů, kvetou-li jablka zrnatá, a tuť dám tobě milosti své.
13 ੧੩ ਦੂਦਾਂ ਫਲ ਸੁਗੰਧ ਦਿੰਦੇ ਹਨ ਅਤੇ ਸਾਡੇ ਦਰਵਾਜ਼ਿਆਂ ਉੱਤੇ ਸਾਰੇ ਮਿੱਠੇ ਫਲ ਹਨ, ਨਵੇਂ ਅਤੇ ਪੁਰਾਣੇ ਵੀ। ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ।
Pěkná jablečka vydala vůni, a na dveřech našich všecky rozkoše nové i staré, milý můj, zachovala jsem tobě.