< ਸੁਲੇਮਾਨ ਦਾ ਗੀਤ 4 >
1 ੧ ਵੇਖ, ਹੇ ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈ! ਵੇਖ, ਤੂੰ ਰੂਪਵੰਤ ਹੈ, ਤੇਰੀਆਂ ਅੱਖਾਂ ਤੇਰੇ ਘੁੰਡ ਦੇ ਹੇਠ ਕਬੂਤਰੀ ਵਰਗੀਆਂ ਹਨ, ਤੇਰੇ ਵਾਲ਼ ਉਨ੍ਹਾਂ ਬੱਕਰੀਆਂ ਦੇ ਝੁੰਡ ਵਾਂਗੂੰ ਹਨ, ਜਿਹੜੀਆਂ ਗਿਲਆਦ ਪਰਬਤ ਦੇ ਹੇਠਾਂ ਬੈਠੀਆਂ ਹਨ।
Behold, you are beautiful, my love. Behold, you are beautiful. Your eyes are like doves behind your veil. Your hair is as a flock of goats, that descend from Mount Gilead.
2 ੨ ਤੇਰੇ ਦੰਦ ਮੁੰਨੀਆਂ ਹੋਇਆ ਭੇਡਾਂ ਦੇ ਇੱਜੜ ਵਾਂਗੂੰ ਹਨ, ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ, ਜਿਹੜੀਆਂ ਸਾਰੀਆਂ ਜੋੜਿਆਂ ਨੂੰ ਜੰਮਦੀਆਂ ਹਨ, ਉਨ੍ਹਾਂ ਵਿੱਚੋਂ ਕੋਈ ਇਕੱਲੀ ਨਹੀਂ।
Your teeth are like a newly shorn flock, which have come up from the washing, where every one of them has twins. None is bereaved amongst them.
3 ੩ ਤੇਰੇ ਬੁੱਲ ਲਾਲ ਡੋਰੀ ਵਰਗੇ ਹਨ, ਤੇਰਾ ਮੂੰਹ ਸੋਹਣਾ ਹੈ, ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆਂ ਵਾਂਗੂੰ ਹਨ।
Your lips are like scarlet thread. Your mouth is lovely. Your temples are like a piece of a pomegranate behind your veil.
4 ੪ ਤੇਰੀ ਗਰਦਨ ਦਾਊਦ ਦੇ ਬੁਰਜ ਵਾਂਗੂੰ ਹੈ, ਜਿਹੜਾ ਸ਼ਸਤਰ-ਖ਼ਾਨੇ ਲਈ ਬਣਾਇਆ ਗਿਆ ਹੈ, ਜਿਸ ਦੇ ਉੱਤੇ ਹਜ਼ਾਰ ਢਾਲਾਂ ਲਟਕਾਈਆਂ ਹੋਈਆਂ ਹਨ, ਉਹ ਸਾਰੀਆਂ ਸੂਰਮਿਆਂ ਦੀਆਂ ਢਾਲਾਂ ਹਨ।
Your neck is like David’s tower built for an armoury, on which a thousand shields hang, all the shields of the mighty men.
5 ੫ ਤੇਰੀਆਂ ਦੋਵੇਂ ਛਾਤੀਆਂ ਹਿਰਨੀਆਂ ਦੇ ਜੁੜਵਾਂ ਬੱਚਿਆਂ ਵਾਂਗੂੰ ਹਨ, ਜਿਹੜੇ ਸੋਸਨਾਂ ਦੇ ਵਿੱਚ ਚੁਗਦੇ ਹਨ।
Your two breasts are like two fawns that are twins of a roe, which feed amongst the lilies.
6 ੬ ਜਦ ਤੱਕ ਦਿਨ ਢੱਲ਼ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ, ਮੈਂ ਗੰਧਰਸ ਦੇ ਪਰਬਤ ਅਤੇ ਲੁਬਾਨ ਦੇ ਟਿੱਲੇ ਉੱਤੇ ਚਲਾ ਜਾਂਵਾਂਗਾ।
Until the day is cool, and the shadows flee away, I will go to the mountain of myrrh, to the hill of frankincense.
7 ੭ ਹੇ ਮੇਰੀ ਪ੍ਰੀਤਮਾ, ਤੂੰ ਸਾਰੀ ਦੀ ਸਾਰੀ ਰੂਪਵੰਤ ਹੈਂ, ਤੇਰੇ ਵਿੱਚ ਕੋਈ ਦੋਸ਼ ਨਹੀਂ।
You are all beautiful, my love. There is no spot in you.
8 ੮ ਹੇ ਮੇਰੀ ਵਹੁਟੀਏ, ਤੂੰ ਲਬਾਨੋਨ ਤੋਂ ਮੇਰੇ ਸੰਗ ਆ, ਲਬਾਨੋਨ ਤੋਂ ਮੇਰੇ ਸੰਗ ਆ, ਤੂੰ ਅਮਾਨਾਹ ਦੀ ਚੋਟੀ ਤੋਂ, ਸਨੀਰ ਤੇ ਹਰਮੋਨ ਦੀ ਚੋਟੀ ਤੋਂ, ਸ਼ੇਰਾਂ ਦੇ ਘੁਰਨਿਆਂ ਤੋਂ, ਚੀਤਿਆਂ ਦੇ ਪਹਾੜਾਂ ਤੋਂ ਚੱਲੀ ਆ।
Come with me from Lebanon, my bride, with me from Lebanon. Look from the top of Amana, from the top of Senir and Hermon, from the lions’ dens, from the mountains of the leopards.
9 ੯ ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਤੂੰ ਮੇਰਾ ਮਨ ਲੁੱਟ ਲਿਆ ਹੈ, ਤੂੰ ਆਪਣੀ ਇੱਕ ਨਜ਼ਰ ਨਾਲ ਮੇਰਾ ਮਨ ਲੁੱਟ ਲਿਆ ਹੈ, ਆਪਣੀ ਗਰਦਨ ਦੀ ਮਾਲਾ ਦੇ ਇੱਕ ਮੋਤੀ ਨਾਲ!
You have ravished my heart, my sister, my bride. You have ravished my heart with one of your eyes, with one chain of your neck.
10 ੧੦ ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਤੇਰਾ ਪ੍ਰੇਮ ਕਿੰਨ੍ਹਾਂ ਸੋਹਣਾ ਹੈ, ਤੇਰਾ ਪ੍ਰੇਮ ਮਧ ਨਾਲੋਂ, ਅਤੇ ਤੇਰੇ ਅਤਰ ਦੀ ਸੁਗੰਧ ਸਾਰਿਆਂ ਮਸਾਲਿਆਂ ਨਾਲੋਂ ਕਿੰਨੀ ਚੰਗੀ ਹੈ!
How beautiful is your love, my sister, my bride! How much better is your love than wine, the fragrance of your perfumes than all kinds of spices!
11 ੧੧ ਹੇ ਮੇਰੀ ਵਹੁਟੀਏ, ਤੇਰੇ ਬੁੱਲ੍ਹਾਂ ਤੋਂ ਸ਼ਹਿਦ ਚੋ ਰਿਹਾ ਹੈ, ਤੇਰੀ ਜੀਭ ਦੇ ਹੇਠ ਸ਼ਹਿਦ ਅਤੇ ਦੁੱਧ ਹੈ, ਤੇਰੀ ਪੁਸ਼ਾਕ ਦੀ ਸੁਗੰਧ ਲਬਾਨੋਨ ਦੀ ਸੁਗੰਧ ਵਾਂਗੂੰ ਹੈ।
Your lips, my bride, drip like the honeycomb. Honey and milk are under your tongue. The smell of your garments is like the smell of Lebanon.
12 ੧੨ ਮੇਰੀ ਪਿਆਰੀ, ਮੇਰੀ ਵਹੁਟੀ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ, ਇੱਕ ਬੰਦ ਕੀਤਾ ਹੋਇਆ ਸੋਤਾ ਅਤੇ ਮੋਹਰ ਲਾਇਆ ਹੋਇਆ ਚਸ਼ਮਾ ਹੈ।
My sister, my bride, is a locked up garden; a locked up spring, a sealed fountain.
13 ੧੩ ਤੇਰੀਆਂ ਟਹਿਣੀਆਂ ਉੱਤਮ ਫਲਾਂ ਨਾਲ ਭਰੇ ਅਨਾਰ ਦਾ ਬਾਗ਼ ਹਨ, ਜਿੱਥੇ ਮਹਿੰਦੀ ਤੇ ਜਟਾ-ਮਾਸੀ,
Your shoots are an orchard of pomegranates, with precious fruits, henna with spikenard plants,
14 ੧੪ ਜਟਾ-ਮਾਸੀ ਅਤੇ ਕੇਸਰ, ਬੇਦ-ਮੁਸ਼ਕ ਅਤੇ ਦਾਲਚੀਨੀ, ਲੁਬਾਨ ਦੇ ਸਾਰੇ ਰੁੱਖ, ਗੰਧਰਸ ਤੇ ਕੇਉੜਾ ਸਭ ਉੱਤਮ ਮਸਾਲੇ ਹੁੰਦੇ ਹਨ।
spikenard and saffron, calamus and cinnamon, with every kind of incense tree; myrrh and aloes, with all the best spices,
15 ੧੫ ਤੂੰ ਬਾਗ਼ਾਂ ਦਾ ਇੱਕ ਸੋਤਾ, ਅੰਮ੍ਰਿਤ ਜਲ ਦਾ ਇੱਕ ਖੂਹ ਅਤੇ ਲਬਾਨੋਨ ਤੋਂ ਵਗਦੀ ਹੋਈ ਨਦੀ ਹੈਂ।
a fountain of gardens, a well of living waters, flowing streams from Lebanon.
16 ੧੬ ਹੇ ਉੱਤਰ ਦੀਏ ਪੌਣੇ, ਜਾਗ! ਹੇ ਦੱਖਣ ਦੀਏ ਪੌਣੇ, ਆ, ਮੇਰੇ ਬਾਗ਼ ਉੱਤੇ ਵਗ ਕਿ ਇਸ ਦੀ ਖੁਸ਼ਬੂ ਫੈਲੇ। ਮੇਰਾ ਬਾਲਮ ਆਪਣੇ ਬਾਗ਼ ਵਿੱਚ ਆਵੇ ਅਤੇ ਆਪਣੇ ਮਿੱਠੇ ਫਲ ਖਾਵੇ।
Awake, north wind, and come, you south! Blow on my garden, that its spices may flow out. Let my beloved come into his garden, and taste his precious fruits.