< ਰੂਥ 4 >
1 ੧ ਤਦ ਬੋਅਜ਼ ਨਗਰ ਦੇ ਫਾਟਕ ਦੇ ਕੋਲ ਗਿਆ ਅਤੇ ਉੱਥੇ ਜਾ ਕੇ ਬੈਠਿਆ ਤਾਂ ਵੇਖੋ, ਉਹ ਛੁਡਾਉਣ ਵਾਲਾ ਜਿਸ ਦੀ ਗੱਲ ਬੋਅਜ਼ ਨੇ ਕੀਤੀ ਸੀ, ਕੋਲੋਂ ਲੰਘ ਰਿਹਾ ਸੀ। ਤਦ ਬੋਅਜ਼ ਨੇ ਕਿਹਾ, “ਹੇ ਮਿੱਤਰ! ਇੱਥੇ ਆ ਅਤੇ ਇੱਕ ਪਾਸੇ ਬੈਠ,” ਤਾਂ ਉਹ ਮੁੜ ਕੇ ਇੱਕ ਪਾਸੇ ਆ ਕੇ ਬੈਠ ਗਿਆ।
And Boaz hath gone up to the gate, and sitteth there, and lo, the redeemer is passing by of whom Boaz had spoken, and he saith, 'Turn aside, sit down here, such a one, such a one;' and he turneth aside and sitteth down.
2 ੨ ਤਦ ਬੋਅਜ਼ ਨੇ ਨਗਰ ਦੇ ਦਸ ਬਜ਼ੁਰਗਾਂ ਨੂੰ ਸੱਦਿਆ ਅਤੇ ਕਿਹਾ, ਇੱਥੇ ਬੈਠੋ, ਤਾਂ ਉਹ ਬੈਠ ਗਏ।
And he taketh ten men of the elders of the city, and saith, 'Sit down here;' and they sit down.
3 ੩ ਤਦ ਉਹ ਨੇ ਉਸ ਛੁਡਾਉਣ ਵਾਲੇ ਨੂੰ ਕਿਹਾ, “ਨਾਓਮੀ ਜਿਹੜੀ ਮੋਆਬ ਦੇ ਦੇਸ ਤੋਂ ਮੁੜ ਆਈ ਹੈ, ਉਹ ਜ਼ਮੀਨ ਦਾ ਇੱਕ ਹਿੱਸਾ ਵੇਚਣਾ ਚਾਹੁੰਦੀ ਹੈ ਜੋ ਸਾਡੇ ਭਰਾ ਅਲੀਮਲਕ ਦਾ ਸੀ।
And he saith to the redeemer, 'A portion of the field which [is] to our brother, to Elimelech, hath Naomi sold, who hath come back from the fields of Moab;
4 ੪ ਇਸ ਲਈ ਮੈਂ ਸੋਚਿਆ ਕਿ ਤੇਰੇ ਕੰਨ ਵਿੱਚ ਇਹ ਗੱਲ ਪਾਵਾਂ, ਤਾਂ ਜੋ ਤੂੰ ਹੁਣ ਇਨ੍ਹਾਂ ਲੋਕਾਂ ਦੇ ਸਾਹਮਣੇ ਜੋ ਬੈਠੇ ਹਨ ਅਤੇ ਮੇਰੇ ਕੁਲ ਦੇ ਬਜ਼ੁਰਗਾਂ ਦੇ ਸਾਹਮਣੇ ਉਹ ਨੂੰ ਖਰੀਦ ਲੈ ਅਤੇ ਜੇ ਤੂੰ ਉਹ ਨੂੰ ਛੁਡਾਉਣਾ ਹੈ ਤਾਂ ਛੁਡਾ ਲੈ, ਅਤੇ ਜੇ ਤੂੰ ਨਾ ਛੁਡਾਉਣਾ ਚਾਹੇਂ ਤਾਂ ਮੈਨੂੰ ਦੱਸ ਦੇ, ਤਾਂ ਜੋ ਮੈਨੂੰ ਵੀ ਖ਼ਬਰ ਹੋਵੇ, ਕਿਉਂਕਿ ਤੇਰੇ ਬਿਨ੍ਹਾਂ ਹੋਰ ਕੋਈ ਨਹੀਂ ਛੁਡਾ ਸਕਦਾ ਅਤੇ ਤੇਰੇ ਬਾਅਦ ਮੈਂ ਹਾਂ।” ਉਸ ਨੇ ਕਿਹਾ, “ਮੈਂ ਛੁਡਾਵਾਂਗਾ।”
and I said, I uncover thine ear, saying, Buy before the inhabitants, and before the elders of my people; if thou dost redeem — redeem, and if none doth redeem — declare to me, and I know, for there is none save thee to redeem, and I after thee.' And he saith, I redeem [it].'
5 ੫ ਤਦ ਬੋਅਜ਼ ਨੇ ਕਿਹਾ, “ਜਿਸ ਦਿਨ ਤੂੰ ਉਹ ਜ਼ਮੀਨ ਨਾਓਮੀ ਦੇ ਹੱਥੋਂ ਖ਼ਰੀਦ ਲਵੇਂ ਤਾਂ ਉਸੇ ਦਿਨ ਤੈਨੂੰ ਉਸ ਮਰੇ ਹੋਏ ਦੀ ਵਿਧਵਾ ਮੋਆਬਣ ਰੂਥ ਤੋਂ ਵੀ ਮੁੱਲ ਲੈਣੀ ਪਵੇਗੀ ਤਾਂ ਜੋ ਉਸ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਵਿੱਚ ਬਣਿਆ ਰਹੇ।”
And Boaz saith, 'In the day of thy buying the field from the hand of Naomi, then from Ruth the Moabitess, wife of the dead, thou hast bought [it], to raise up the name of the dead over his inheritance.'
6 ੬ ਤਦ ਉਸ ਛੁਡਾਉਣ ਵਾਲੇ ਨੇ ਕਿਹਾ, “ਫਿਰ ਤਾਂ ਮੈਂ ਉਸ ਨੂੰ ਨਹੀਂ ਛੁਡਾ ਸਕਦਾ, ਅਜਿਹਾ ਨਾ ਹੋਵੇ ਕਿ ਮੈਂ ਆਪਣੀ ਜਾਇਦਾਦ ਖ਼ਰਾਬ ਕਰ ਬੈਠਾਂ। ਇਸ ਲਈ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਲੈ ਲੈ, ਕਿਉਂਕਿ ਮੈਂ ਉਸ ਨੂੰ ਨਹੀਂ ਛੁਡਾ ਸਕਦਾ।”
And the redeemer saith, 'I am not able to redeem [it] for myself, lest I destroy mine inheritance; redeem for thyself — thou — my right of redemption, for I am not able to redeem.'
7 ੭ ਪਹਿਲੇ ਸਮੇਂ ਇਸਰਾਏਲ ਵਿੱਚ ਛੁਡਾਉਣ ਅਤੇ ਵਟਾਉਣ ਦੇ ਵੇਲੇ ਸਾਰੀਆਂ ਗੱਲਾਂ ਨੂੰ ਪੱਕਾ ਕਰਨ ਦੀ ਇਹ ਰੀਤ ਹੁੰਦੀ ਸੀ ਕਿ ਇੱਕ ਜਣਾ ਆਪਣੀ ਜੁੱਤੀ ਲਾਹ ਕੇ ਆਪਣੀ ਗੁਆਂਢੀ ਨੂੰ ਦੇ ਦਿੰਦਾ ਸੀ, ਇਸਰਾਏਲ ਵਿੱਚ ਸਬੂਤ ਦੇਣ ਦੀ ਇਹੋ ਰੀਤ ਸੀ।
And this [is] formerly in Israel for redemption and for changing, to establish anything: a man hath drawn off his sandal, and given [it] to his neighbour, and this [is] the testimony in Israel.
8 ੮ ਤਦ ਉਸ ਛੁਡਾਉਣ ਵਾਲੇ ਨੇ ਬੋਅਜ਼ ਨੂੰ ਕਿਹਾ, “ਤੂੰ ਹੀ ਉਹ ਨੂੰ ਖਰੀਦ ਲੈ ਅਤੇ ਉਸ ਨੇ ਆਪਣੀ ਜੁੱਤੀ ਲਾਹ ਦਿੱਤੀ।”
And the redeemer saith to Boaz, 'Buy [it] for thyself,' and draweth off his sandal.
9 ੯ ਤਦ ਬੋਅਜ਼ ਨੇ ਸਾਰੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਤੁਸੀਂ ਅੱਜ ਦੇ ਦਿਨ ਦੇ ਗਵਾਹ ਹੋਏ ਹੋ ਕਿ ਮੈਂ ਅਲੀਮਲਕ ਅਤੇ ਕਿਲਓਨ ਅਤੇ ਮਹਿਲੋਨ ਦਾ ਸਭ ਕੁਝ ਨਾਓਮੀ ਦੇ ਹੱਥੋਂ ਖਰੀਦ ਲਿਆ ਹੈ।
And Boaz saith to the elders, and [to] all the people, 'Witnesses [are] ye to-day that I have bought all that [is] to Elimelech, and all that [is] to Chilion and Mahlon, from the hand of Naomi;
10 ੧੦ ਨਾਲੇ ਮੈਂ ਮਹਿਲੋਨ ਦੀ ਵਿਧਵਾ, ਮੋਆਬਣ ਰੂਥ ਨੂੰ ਵੀ ਮੁੱਲ ਲੈ ਲਿਆ ਕਿ ਉਹ ਮੇਰੀ ਪਤਨੀ ਬਣੇ ਤਾਂ ਜੋ ਉਸ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਵਿੱਚ ਬਣਿਆ ਰਹੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਮਰੇ ਹੋਏ ਦਾ ਨਾਮ ਉਸ ਦੇ ਭਰਾਵਾਂ ਅਤੇ ਉਸ ਦੇ ਸਥਾਨ ਤੇ ਫਾਟਕਾਂ ਤੋਂ ਮਿੱਟ ਜਾਵੇ। ਤੁਸੀਂ ਅੱਜ ਦੇ ਦਿਨ ਦੇ ਗਵਾਹ ਹੋ।”
and also Ruth the Moabitess, wife of Mahlon, I have bought to myself for a wife, to raise up the name of the dead over his inheritance; and the name of the dead is not cut off from among his brethren, and from the gate of his place; witnesses ye [are] to-day.'
11 ੧੧ ਤਦ ਸਾਰਿਆਂ ਲੋਕਾਂ ਨੇ ਜੋ ਫਾਟਕ ਉੱਤੇ ਸਨ ਅਤੇ ਉਨ੍ਹਾਂ ਬਜ਼ੁਰਗਾਂ ਨੇ ਕਿਹਾ, “ਅਸੀਂ ਗਵਾਹ ਹਾਂ। ਯਹੋਵਾਹ ਇਸ ਇਸਤਰੀ ਨੂੰ ਜੋ ਤੇਰੇ ਘਰ ਵਿੱਚ ਆਈ ਹੈ, ਰਾਖ਼ੇਲ ਅਤੇ ਲੇਆਹ ਵਰਗੀ ਕਰੇ, ਜਿਨ੍ਹਾਂ ਦੋਹਾਂ ਨੇ ਇਸਰਾਏਲ ਦਾ ਘਰ ਬਣਾਇਆ। ਤੂੰ ਅਫਰਾਥਾਹ ਵਿੱਚ ਵੀਰਤਾ ਕਰੇਂ ਅਤੇ ਬੈਤਲਹਮ ਵਿੱਚ ਤੇਰਾ ਨਾਮ ਉੱਚਾ ਹੋਵੇ।
And all the people who [are] in the gate say — also the elders — 'Witnesses! Jehovah make the woman who is coming in unto thy house as Rachel and as Leah, both of whom built the house of Israel; and do thou virtuously in Ephrathah, and proclaim the Name in Beth-Lehem;
12 ੧੨ ਤੇਰਾ ਟੱਬਰ, ਜੋ ਯਹੋਵਾਹ ਤੈਨੂੰ ਇਸ ਇਸਤਰੀ ਦੇ ਦੁਆਰਾ ਦੇਵੇਗਾ ਪਰਸ ਦੇ ਟੱਬਰ ਵਰਗਾ ਹੋਵੇ, ਜਿਸ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ।”
and let thy house be as the house of Pharez (whom Tamar bare to Judah), of the seed which Jehovah doth give to thee of this young woman.'
13 ੧੩ ਤਦ ਬੋਅਜ਼ ਨੇ ਰੂਥ ਨੂੰ ਵਿਆਹ ਲਿਆ, ਉਹ ਉਸ ਦੀ ਪਤਨੀ ਹੋ ਗਈ। ਜਦ ਉਸ ਨੇ ਉਹ ਦੇ ਨਾਲ ਸੰਗ ਕੀਤਾ ਤਾਂ ਯਹੋਵਾਹ ਨੇ ਉਹ ਨੂੰ ਗਰਭ ਦੀ ਅਸੀਸ ਦਿੱਤੀ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ।
And Boaz taketh Ruth, and she becometh his wife, and he goeth in unto her, and Jehovah giveth to her conception, and she beareth a son.
14 ੧੪ ਤਦ ਇਸਤਰੀਆਂ ਨੇ ਨਾਓਮੀ ਨੂੰ ਕਿਹਾ, “ਮੁਬਾਰਕ ਹੈ ਯਹੋਵਾਹ, ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨ੍ਹਾਂ ਨਾ ਛੱਡਿਆ, ਜੋ ਉਸਦਾ ਨਾਮ ਇਸਰਾਏਲ ਵਿੱਚ ਉੱਚਾ ਹੋਵੇ,
And the women say unto Naomi, 'Blessed [is] Jehovah who hath not let a redeemer cease to thee to-day, and his name is proclaimed in Israel,
15 ੧੫ ਅਤੇ ਇਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰਾ ਬੁਢਾਪੇ ਦਾ ਪਾਲਣਹਾਰਾ ਹੋਵੇਗਾ, ਕਿਉਂਕਿ ਤੇਰੀ ਨੂੰਹ ਜੋ ਤੈਨੂੰ ਪ੍ਰੇਮ ਕਰਦੀ ਹੈ, ਤੇਰੇ ਲਈ ਸੱਤ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਇਸ ਨੂੰ ਜਨਮ ਦਿੱਤਾ ਹੈ।”
and he hath been to thee for a restorer of life, and for a nourisher of thine old age, for thy daughter-in-law who hath loved thee — who is better to thee than seven sons — hath borne him.'
16 ੧੬ ਤਦ ਨਾਓਮੀ ਨੇ ਉਸ ਬੱਚੇ ਨੂੰ ਚੁੱਕ ਕੇ ਆਪਣੀ ਗੋਦ ਵਿੱਚ ਲੈ ਲਿਆ ਅਤੇ ਉਹ ਦੀ ਦਾਈ ਬਣੀ।
And Naomi taketh the lad, and layeth him in her bosom, and is to him for a nurse;
17 ੧੭ ਤਦ ਉਸ ਦੀਆਂ ਗੁਆਂਢਣਾਂ ਨੇ ਇਹ ਕਹਿ ਕੇ ਕਿ “ਨਾਓਮੀ ਦੇ ਲਈ ਪੁੱਤਰ ਜੰਮਿਆ ਹੈ” ਉਸ ਦਾ ਨਾਮ ਓਬੇਦ ਰੱਖਿਆ। ਉਹ ਯੱਸੀ ਦਾ ਪਿਤਾ ਸੀ ਅਤੇ ਦਾਊਦ ਦਾ ਦਾਦਾ ਸੀ।
and the neighbouring women give to him a name, saying, 'There hath been a son born to Naomi,' and they call his name Obed; he [is] father of Jesse, father of David.
18 ੧੮ ਪਰਸ ਦੀ ਕੁਲਪੱਤ੍ਰੀ ਇਹ ਹੈ, ਪਰਸ ਤੋਂ ਹਸਰੋਨ ਜੰਮਿਆ,
And these are genealogies of Pharez: Pharez begat Hezron,
19 ੧੯ ਹਸਰੋਨ ਤੋਂ ਰਾਮ ਜੰਮਿਆ, ਰਾਮ ਤੋਂ ਅੰਮੀਨਾਦਾਬ ਜੰਮਿਆ
and Hezron begat Ram, and Ram begat Amminidab,
20 ੨੦ ਅਤੇ ਅੰਮੀਨਾਦਾਬ ਤੋਂ ਨਹਿਸ਼ੋਨ ਜੰਮਿਆ, ਨਹਸ਼ੋਨ ਤੋਂ ਸਲਮੋਨ ਜੰਮਿਆ
and Amminidab begat Nahshon, and Nahshon begat Salmon,
21 ੨੧ ਅਤੇ ਸਲਮੋਨ ਤੋਂ ਬੋਅਜ਼ ਜੰਮਿਆ, ਬੋਅਜ਼ ਤੋਂ ਓਬੇਦ ਜੰਮਿਆ
and Salmon begat Boaz, and Boaz begat Obed,
22 ੨੨ ਅਤੇ ਓਬੇਦ ਤੋਂ ਯੱਸੀ ਜੰਮਿਆ, ਯੱਸੀ ਤੋਂ ਦਾਊਦ ਜੰਮਿਆ।
and Obed begat Jesse, and Jesse begat David.