< ਰੂਥ 2 >
1 ੧ ਨਾਓਮੀ ਦੇ ਪਤੀ ਦਾ ਇੱਕ ਰਿਸ਼ਤੇਦਾਰ ਸੀ, ਜੋ ਅਲੀਮਲਕ ਦੇ ਘਰਾਣੇ ਵਿੱਚ ਬਹੁਤ ਧਨਵਾਨ ਸੀ ਅਤੇ ਉਹ ਦਾ ਨਾਮ ਬੋਅਜ਼ ਸੀ।
拿俄米的丈夫以利米勒的親族中,有一個人名叫波阿斯,是個大財主。
2 ੨ ਤਦ ਮੋਆਬਣ ਰੂਥ ਨੇ ਨਾਓਮੀ ਨੂੰ ਕਿਹਾ, “ਜੇ ਤੂੰ ਮੈਨੂੰ ਆਗਿਆ ਦੇਵੇਂ ਤਾਂ ਮੈਂ ਖੇਤਾਂ ਵਿੱਚ ਜਾਂਵਾਂ ਅਤੇ ਜਿਸ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ ਉਸ ਦੇ ਖੇਤ ਵਿੱਚੋਂ ਸਿੱਟੇ ਚੁੱਗ ਲਿਆਵਾਂ।” ਨਾਓਮੀ ਨੇ ਉਸ ਨੂੰ ਕਿਹਾ, “ਜਾ ਮੇਰੀਏ ਧੀਏ!”
摩押女子路得對拿俄米說:「容我往田間去,我蒙誰的恩,就在誰的身後拾取麥穗。」拿俄米說:「女兒啊,你只管去。」
3 ੩ ਤਦ ਉਹ ਗਈ ਅਤੇ ਖੇਤ ਵਿੱਚ ਜਾ ਕੇ ਵਾਢਿਆਂ ਦੇ ਪਿੱਛੇ ਸਿੱਟੇ ਚੁਗਣ ਲੱਗੀ ਅਤੇ ਸਬੱਬ ਨਾਲ ਉਹ ਅਲੀਮਲਕ ਦੇ ਰਿਸ਼ਤੇਦਾਰ ਬੋਅਜ਼ ਦੇ ਖੇਤ ਵਿੱਚ ਜਾ ਵੜੀ।
路得就去了,來到田間,在收割的人身後拾取麥穗。她恰巧到了以利米勒本族的人波阿斯那塊田裏。
4 ੪ ਅਤੇ ਵੇਖੋ, ਜਦ ਬੋਅਜ਼ ਬੈਤਲਹਮ ਤੋਂ ਆਇਆ ਤਾਂ ਵਾਢਿਆਂ ਨੂੰ ਕਿਹਾ, “ਯਹੋਵਾਹ ਤੁਹਾਡੇ ਨਾਲ ਹੋਵੇ” ਅਤੇ ਉਨ੍ਹਾਂ ਨੇ ਉੱਤਰ ਦਿੱਤਾ, “ਯਹੋਵਾਹ ਤੁਹਾਨੂੰ ਅਸੀਸ ਦੇਵੇ।”
波阿斯正從伯利恆來,對收割的人說:「願耶和華與你們同在!」他們回答說:「願耶和華賜福與你!」
5 ੫ ਫਿਰ ਬੋਅਜ਼ ਨੇ ਉਸ ਸੇਵਕ ਤੋਂ ਜੋ ਵਾਢਿਆਂ ਦੇ ਉੱਤੇ ਨਿਯੁਕਤ ਸੀ ਪੁੱਛਿਆ, “ਇਹ ਕਿਸ ਦੀ ਕੁੜੀ ਹੈ?”
波阿斯問監管收割的僕人說:「那是誰家的女子?」
6 ੬ ਸੇਵਕ ਨੇ ਜੋ ਵਾਢਿਆਂ ਦੇ ਉੱਤੇ ਨਿਯੁਕਤ ਸੀ ਉੱਤਰ ਦੇ ਕੇ ਆਖਿਆ, “ਇਹ ਮੋਆਬਣ ਕੁੜੀ ਹੈ, ਜੋ ਨਾਓਮੀ ਦੇ ਨਾਲ ਮੋਆਬ ਦੇਸ ਤੋਂ ਆਈ ਹੈ।”
監管收割的僕人回答說:「是那摩押女子,跟隨拿俄米從摩押地回來的。
7 ੭ ਉਸ ਨੇ ਸਾਨੂੰ ਕਿਹਾ, “ਮੈਨੂੰ ਵਾਢਿਆਂ ਦੇ ਪਿੱਛੇ ਪੂਲਿਆਂ ਦੇ ਵਿਚਕਾਰ ਸਿੱਟੇ ਚੁਗਣ ਅਤੇ ਇਕੱਠਾ ਕਰਨ ਦਿਓ?” ਤਦ ਉਹ ਆਈ ਅਤੇ ਸਵੇਰ ਤੋਂ ਹੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਅਰਾਮ ਕਰਨ ਲਈ ਕੋਠਰੀ ਵਿੱਚ ਠਹਿਰੀ।
她說:『請你容我跟着收割的人拾取打捆剩下的麥穗。』她從早晨直到如今,除了在屋子裏坐一會兒,常在這裏。」
8 ੮ ਤਦ ਬੋਅਜ਼ ਨੇ ਰੂਥ ਨੂੰ ਕਿਹਾ, “ਹੇ ਮੇਰੀਏ ਧੀਏ, ਤੂੰ ਮੇਰੀ ਗੱਲ ਸੁਣ? ਤੂੰ ਹੋਰ ਕਿਸੇ ਦੇ ਖੇਤ ਵਿੱਚ ਸਿੱਟੇ ਚੁਗਣ ਲਈ ਨਾ ਜਾਵੀਂ ਅਤੇ ਇੱਥੋਂ ਨਾ ਨਿੱਕਲ ਸਗੋਂ ਇਸੇ ਤਰ੍ਹਾਂ ਮੇਰੀਆਂ ਦਾਸੀਆਂ ਦੇ ਨਾਲ-ਨਾਲ ਰਹਿ।
波阿斯對路得說:「女兒啊,聽我說,不要往別人田裏拾取麥穗,也不要離開這裏,要常與我使女們在一處。
9 ੯ ਇਸੇ ਖੇਤ ਵੱਲ, ਜਿਸ ਨੂੰ ਉਹ ਵੱਢਦੇ ਹਨ ਧਿਆਨ ਰੱਖ ਅਤੇ ਮੇਰੀਆਂ ਦਾਸੀਆਂ ਦੇ ਪਿੱਛੇ-ਪਿੱਛੇ ਤੁਰਦੀ ਜਾ। ਭਲਾ, ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਨਹੀਂ ਦਿੱਤੀ, ਕਿ ਉਹ ਤੈਨੂੰ ਨਾ ਛੇੜਨ ਅਤੇ ਜਦੋਂ ਤੈਨੂੰ ਪਿਆਸ ਲੱਗੇ ਤਾਂ ਉਨ੍ਹਾਂ ਘੜਿਆਂ ਵਿੱਚੋਂ ਜਾ ਕੇ ਪੀ ਲਵੀਂ ਜੋ ਮੇਰੇ ਜੁਆਨਾਂ ਨੇ ਭਰੇ ਹਨ।”
我的僕人在那塊田收割,你就跟着他們去。我已經吩咐僕人不可欺負你;你若渴了,就可以到器皿那裏喝僕人打來的水。」
10 ੧੦ ਤਦ ਰੂਥ ਨੇ ਮੂੰਹ ਦੇ ਭਾਰ ਧਰਤੀ ਉੱਤੇ ਝੁੱਕ ਕੇ ਮੱਥਾ ਟੇਕਿਆ ਅਤੇ ਕਿਹਾ, “ਕੀ ਕਾਰਨ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਅਤੇ ਤੂੰ ਮੇਰੇ ਵੱਲ ਧਿਆਨ ਕੀਤਾ? ਮੈਂ ਤਾਂ ਪਰਦੇਸਣ ਹਾਂ।”
路得就俯伏在地叩拜,對他說:「我既是外邦人,怎麼蒙你的恩,這樣顧恤我呢?」
11 ੧੧ ਤਦ ਬੋਅਜ਼ ਨੇ ਉੱਤਰ ਦੇ ਕੇ ਉਸ ਨੂੰ ਕਿਹਾ, “ਮੈਨੂੰ ਉਸ ਸਾਰੀ ਗੱਲ ਦੀ ਖ਼ਬਰ ਹੈ ਜੋ ਤੂੰ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣੀ ਸੱਸ ਨਾਲ ਕੀਤੀ ਅਤੇ ਕਿਸ ਤਰ੍ਹਾਂ ਤੂੰ ਆਪਣੇ ਮਾਤਾ-ਪਿਤਾ ਅਤੇ ਆਪਣੀ ਜਨਮ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿੱਚ ਆਈ, ਜਿਨ੍ਹਾਂ ਨੂੰ ਤੂੰ ਪਹਿਲਾਂ ਨਹੀਂ ਜਾਣਦੀ ਸੀ।
波阿斯回答說:「自從你丈夫死後,凡你向婆婆所行的,並你離開父母和本地,到素不認識的民中,這些事人全都告訴我了。
12 ੧੨ ਯਹੋਵਾਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ, ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਆਈ ਹੈਂ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ।”
願耶和華照你所行的賞賜你。你來投靠耶和華-以色列上帝的翅膀下,願你滿得他的賞賜。」
13 ੧੩ ਤਦ ਰੂਥ ਨੇ ਕਿਹਾ, “ਹੇ ਮੇਰੇ ਸੁਆਮੀ, ਤੁਹਾਡੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ। ਤੁਸੀਂ ਮੈਨੂੰ ਤਸੱਲੀ ਦਿੱਤੀ ਹੈ ਅਤੇ ਤੁਸੀਂ ਆਪਣੀ ਦਾਸੀ ਨਾਲ ਦਿਆਲਤਾ ਨਾਲ ਗੱਲਾਂ ਕੀਤੀਆਂ, ਭਾਵੇਂ ਮੈਂ ਤੁਹਾਡੀ ਦਾਸੀਆਂ ਵਿੱਚੋਂ ਇੱਕ ਵਰਗੀ ਵੀ ਨਹੀਂ ਹਾਂ।”
路得說:「我主啊,願在你眼前蒙恩。我雖然不及你的一個使女,你還用慈愛的話安慰我的心。」
14 ੧੪ ਫਿਰ ਰੋਟੀ ਖਾਣ ਦੇ ਸਮੇਂ ਬੋਅਜ਼ ਨੇ ਉਸ ਨੂੰ ਕਿਹਾ, “ਇੱਥੇ ਆ ਕੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡੁਬੋ।” ਤਦ ਉਹ ਵਾਢਿਆਂ ਦੇ ਕੋਲ ਬੈਠ ਗਈ ਅਤੇ ਉਸ ਨੇ ਭੁੰਨੇ ਹੋਏ ਦਾਣੇ ਉਹ ਦੇ ਅੱਗੇ ਰੱਖੇ, ਤਾਂ ਉਹ ਨੇ ਖਾਧੇ ਅਤੇ ਰੱਜ ਗਈ ਸਗੋਂ ਕੁਝ ਬਚਾ ਕੇ ਵੀ ਰੱਖ ਲਏ।
到了吃飯的時候,波阿斯對路得說:「你到這裏來吃餅,將餅蘸在醋裏。」路得就在收割的人旁邊坐下;他們把烘了的穗子遞給她。她吃飽了,還有餘剩的。
15 ੧੫ ਜਦ ਉਹ ਸਿੱਟੇ ਚੁਗਣ ਲਈ ਉੱਠੀ ਤਾਂ ਬੋਅਜ਼ ਨੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਪੂਲਿਆਂ ਦੇ ਵਿੱਚ ਚੁਗਣ ਦੇਣ ਅਤੇ ਸ਼ਰਮਿੰਦਾ ਨਾ ਕਰਨ
她起來又拾取麥穗,波阿斯吩咐僕人說:「她就是在捆中拾取麥穗,也可以容她,不可羞辱她;
16 ੧੬ ਸਗੋਂ ਪੂਲਿਆਂ ਵਿੱਚੋਂ ਜਾਣ ਬੁੱਝ ਕੇ ਉਹ ਦੇ ਲਈ ਕੁਝ ਡੇਗਦੇ ਜਾਓ ਅਤੇ ਉਸ ਦੇ ਚੁਗਣ ਲਈ ਛੱਡ ਦਿਓ, ਅਤੇ ਕੋਈ ਉਸ ਨੂੰ ਨਾ ਝਿੜਕੇ।
並要從捆裏抽出些來,留在地下任她拾取,不可叱嚇她。」
17 ੧੭ ਤਦ ਉਹ ਸ਼ਾਮ ਤੱਕ ਖੇਤ ਵਿੱਚ ਚੁਗਦੀ ਰਹੀ; ਅਤੇ ਜੋ ਕੁਝ ਉਸ ਨੇ ਚੁਗਿਆ ਸੀ, ਉਸ ਨੂੰ ਕੁੱਟਿਆ ਅਤੇ ਉਹ ਬੱਤੀ ਸੇਰ ਜੌਂ ਹੋਏ।
這樣,路得在田間拾取麥穗,直到晚上,將所拾取的打了,約有一伊法大麥。
18 ੧੮ ਤਦ ਉਹ ਉਸ ਨੂੰ ਚੁੱਕ ਕੇ ਨਗਰ ਵਿੱਚ ਗਈ, ਅਤੇ ਜੋ ਕੁਝ ਉਸ ਨੇ ਚੁਗਿਆ ਸੀ, ਉਹ ਸਭ ਉਸ ਦੀ ਸੱਸ ਨੇ ਵੇਖਿਆ, ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਸ ਨੂੰ ਦਿੱਤੇ।
她就把所拾取的帶進城去給婆婆看,又把她吃飽了所剩的給了婆婆。
19 ੧੯ ਫੇਰ ਉਹ ਦੀ ਸੱਸ ਨੇ ਉਸ ਤੋਂ ਪੁੱਛਿਆ, “ਤੂੰ ਅੱਜ ਕਿੱਥੋਂ ਸਿੱਟੇ ਚੁਗੇ ਅਤੇ ਕਿੱਥੇ ਕੰਮ-ਧੰਦਾ ਕੀਤਾ? ਧੰਨ ਹੈ ਉਹ ਜਿਸ ਨੇ ਤੇਰੀ ਖ਼ਬਰ ਲਈ ਹੈ।” ਤਦ ਉਸ ਨੇ ਆਪਣੀ ਸੱਸ ਨੂੰ ਉਹ ਦੇ ਬਾਰੇ; ਜਿਸ ਦੇ ਕੋਲ ਕੰਮ-ਧੰਦਾ ਕੀਤਾ ਸੀ, ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਮ ਬੋਅਜ਼ ਹੈ, ਜਿਸ ਦੇ ਕੋਲ ਮੈਂ ਅੱਜ ਕੰਮ-ਧੰਦਾ ਕਰਦੀ ਰਹੀ।
婆婆問她說:「你今日在哪裏拾取麥穗,在哪裏做工呢?願那顧恤你的得福。」路得就告訴婆婆說:「我今日在一個名叫波阿斯的人那裏做工。」
20 ੨੦ ਤਦ ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ, “ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ, ਜਿਸ ਨੇ ਜੀਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਤੋਂ ਖ਼ਾਲੀ ਨਹੀਂ ਰੱਖਿਆ।” ਫੇਰ ਨਾਓਮੀ ਨੇ ਉਸ ਨੂੰ ਦੱਸਿਆ, ਇਹ ਮਨੁੱਖ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਸਗੋਂ ਉਨ੍ਹਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਸਾਡੀ ਜ਼ਮੀਨ ਛੁਡਾਉਣ ਦਾ ਅਧਿਕਾਰ ਹੈ।
拿俄米對兒婦說:「願那人蒙耶和華賜福,因為他不斷地恩待活人死人。」拿俄米又說:「那是我們本族的人,是一個至近的親屬。」
21 ੨੧ ਤਦ ਮੋਆਬਣ ਰੂਥ ਬੋਲੀ, “ਉਸ ਨੇ ਮੈਨੂੰ ਇਹ ਵੀ ਕਿਹਾ ਕਿ ਜਦ ਤੱਕ ਮੇਰੀਆਂ ਵਾਢੀਆਂ ਨਾ ਹੋ ਜਾਣ ਤਦ ਤੱਕ ਤੂੰ ਮੇਰਿਆਂ ਜੁਆਨਾਂ ਦੇ ਨਾਲ-ਨਾਲ ਰਿਹਾ ਕਰ।”
摩押女子路得說:「他對我說:『你要緊隨我的僕人拾取麥穗,直等他們收完了我的莊稼。』」
22 ੨੨ ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਕਿਹਾ, “ਹੇ ਮੇਰੀਏ ਧੀਏ, ਇਹ ਚੰਗੀ ਗੱਲ ਹੈ ਕਿ ਤੂੰ ਉਸ ਦੀਆਂ ਦਾਸੀਆਂ ਦੇ ਨਾਲ ਜਾਇਆ ਕਰੇਂ ਕਿਉਂ ਜੋ ਕਿਸੇ ਹੋਰ ਦੇ ਖੇਤ ਵਿੱਚ ਜਾਣਾ ਤੇਰੇ ਲਈ ਨੁਕਸਾਨਦੇਹ ਹੋ ਸਕਦਾ ਹੈ।”
拿俄米對兒婦路得說:「女兒啊,你跟着他的使女出去,不叫人遇見你在別人田間,這才為好。」
23 ੨੩ ਇਸ ਲਈ ਜਦ ਤੱਕ ਜੌਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ, ਉਹ ਬੋਅਜ਼ ਦੀਆਂ ਦਾਸੀਆਂ ਦੇ ਨਾਲ-ਨਾਲ ਲੱਗੀ ਰਹੀ ਅਤੇ ਉਹ ਆਪਣੀ ਸੱਸ ਦੇ ਕੋਲ ਵੱਸੀ ਰਹੀ।
於是路得與波阿斯的使女常在一處拾取麥穗,直到收完了大麥和小麥。路得仍與婆婆同住。