< ਰੋਮੀਆਂ ਨੂੰ 4 >
1 ੧ ਸੋ ਹੁਣ ਅਸੀਂ ਕੀ ਆਖੀਏ ਜੋ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਕੀ ਮਿਲਿਆ?
Což tedy díme, že došel Abraham, otec náš, podlé těla?
2 ੨ ਕਿਉਂਕਿ ਜੇ ਅਬਰਾਹਾਮ ਆਪਣੇ ਭਲੇ ਕੰਮਾਂ ਤੋਂ ਧਰਮੀ ਠਹਿਰਾਇਆ ਜਾਂਦਾ ਤਾਂ ਉਹ ਨੂੰ ਘਮੰਡ ਕਰਨ ਦੀ ਥਾਂ ਹੁੰਦੀ, ਪ੍ਰੰਤੂ ਪਰਮੇਸ਼ੁਰ ਦੇ ਅੱਗੇ ਨਹੀਂ।
Nebo byl-liť Abraham z skutků spravedliv učiněn, máť se čím chlubiti, ale ne u Boha.
3 ੩ ਕਿਉਂ ਜੋ ਪਵਿੱਤਰ ਗ੍ਰੰਥ ਕੀ ਕਹਿੰਦਾ ਹੈ? ਇਹ ਜੋ ਅਬਰਾਹਾਮ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।
Nebo co praví písmo? Uvěřil pak Abraham Bohu, i počteno jemu za spravedlnost.
4 ੪ ਹੁਣ ਜਿਹੜਾ ਕੰਮ ਕਰਦਾ ਹੈ ਉਸ ਦੀ ਮਜ਼ਦੂਰੀ ਬਖਸ਼ੀਸ਼ ਨਹੀਂ ਸਗੋਂ ਹੱਕ ਗਿਣੀ ਜਾਂਦੀ ਹੈ।
Kdožť skutky činí, tomuť odplata nebývá počtena podlé milosti, ale podlé dluhu.
5 ੫ ਪਰ ਜਿਹੜਾ ਕੰਮ ਨਾ ਕਰਕੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਜੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ, ਉਸ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਂਦਾ ਹੈ।
Tomu pak, kdož nečiní skutků, ale věří v toho, kterýž spravedlivého činí bezbožníka, bývá počtena víra jeho za spravedlnost,
6 ੬ ਜਿਵੇਂ ਦਾਊਦ ਵੀ ਉਸ ਮਨੁੱਖ ਨੂੰ ਧੰਨ ਆਖਦਾ ਹੈ, ਜਿਹ ਨੂੰ ਪਰਮੇਸ਼ੁਰ ਕਰਮਾਂ ਦੇ ਬਿਨ੍ਹਾਂ ਧਰਮੀ ਠਹਿਰਾਉਂਦਾ ਹੈ।
Jakož i David vypravuje blahoslavenství člověka, jemuž Bůh přivlastňuje spravedlnost bez skutků, řka:
7 ੭ ਧੰਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਹੋ ਗਏ, ਅਤੇ ਜਿਨ੍ਹਾਂ ਦੇ ਪਾਪ ਢੱਕੇ ਗਏ ਹਨ।
Blahoslavení, jichž odpuštěny jsou nepravosti, a jejichž přikryti jsou hříchové.
8 ੮ ਧੰਨ ਹੈ ਉਹ ਮਨੁੱਖ ਜਿਸ ਦੇ ਪਾਪ ਪਰਮੇਸ਼ੁਰ ਨਾ ਗਿਣੇਗਾ।
Blahoslavený muž, kterémuž Pán nepočítá hříchu.
9 ੯ ਫੇਰ ਇਹ ਧੰਨ ਹੋਣਾ, ਕੀ ਸੁੰਨਤੀਆਂ ਦੇ ਲਈ ਹੀ ਹੈ ਜਾਂ ਅਸੁੰਨਤੀਆਂ ਦੇ ਲਈ ਵੀ ਹੈ? ਕਿਉਂ ਜੋ ਅਸੀਂ ਆਖਦੇ ਹਾਂ ਕਿ ਅਬਰਾਹਾਮ ਦੇ ਲਈ ਉਹ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਗਿਆ ਸੀ।
Blahoslavenství tedy toto k obřízce-li přináleží, čili také k neobřízce? Nebo pravíme, že Abrahamovi víra jest počtena za spravedlnost.
10 ੧੦ ਫਿਰ ਕਿਸ ਹਾਲ ਵਿੱਚ ਗਿਣਿਆ ਗਿਆ ਸੀ? ਜਦੋਂ ਸੁੰਨਤੀ ਸੀ ਜਾਂ ਅਸੁੰਨਤੀ ਸੀ? ਸੁੰਨਤ ਦੇ ਹਾਲ ਵਿੱਚ ਤਾਂ ਨਹੀਂ ਸਗੋਂ ਅਸੁੰਨਤ ਦੇ ਹਾਲ ਵਿੱਚ ਸੀ।
Kterak pak jest počtena? Když byl obřezán, či před obřezáním? Ne v obřízce, ale před obřezáním.
11 ੧੧ ਅਤੇ ਉਹ ਨੇ ਸੁੰਨਤ ਦੀ ਨਿਸ਼ਾਨੀ ਪਾਈ ਕਿ ਇਹ ਉਸ ਧਾਰਮਿਕਤਾ ਦੀ ਮੋਹਰ ਹੋਵੇ ਜਿਹੜੀ ਅਸੁੰਨਤ ਦੇ ਹਾਲ ਵਿੱਚ ਉਹ ਦੇ ਵਿਸ਼ਵਾਸ ਤੋਂ ਹੋਈ ਸੀ, ਤਾਂ ਜੋ ਉਨ੍ਹਾਂ ਸਾਰਿਆਂ ਦਾ ਪਿਤਾ ਹੋਵੇ ਜਿਹੜੇ ਵਿਸ਼ਵਾਸ ਕਰਦੇ ਹਨ ਭਾਵੇਂ ਅਸੁੰਨਤੀ ਹੋਣ ਇਸ ਲਈ ਜੋ ਉਹਨਾਂ ਲਈ ਧਾਰਮਿਕਤਾ ਗਿਣੀ ਜਾਵੇ।
A znamení obřízku přijal za znamení spravedlnosti víry, kteráž byla před obřezáním, na to, aby byl otcem všech věřících v neobřízce, aby i jim přičtena byla spravedlnost,
12 ੧੨ ਅਤੇ ਸੁੰਨਤੀਆਂ ਦਾ ਵੀ ਪਿਤਾ ਹੋਵੇ, ਨਾ ਉਹਨਾਂ ਦਾ ਜੋ ਕੇਵਲ ਸੁੰਨਤੀ ਹਨ ਸਗੋਂ ਉਹਨਾਂ ਦਾ ਜੋ ਸਾਡੇ ਪਿਤਾ ਅਬਰਾਹਾਮ ਦੇ ਵਾਂਗੂੰ ਉਸ ਵਿਸ਼ਵਾਸ ਦੀ ਚਾਲ ਚੱਲਦੇ ਹਨ, ਜੋ ਉਸ ਨੇ ਅਸੁੰਨਤ ਦੇ ਹਾਲ ਵਿੱਚ ਕੀਤਾ ਸੀ।
A otcem obřízky těch, kteříž ne z obřízky toliko jsou, ale kteříž kráčejí šlepějemi víry otce našeho Abrahama, kteráž byla před obřezáním.
13 ੧੩ ਕਿਉਂ ਜੋ ਉਹ ਵਾਇਦਾ ਕਿ ਤੂੰ ਸੰਸਾਰ ਦਾ ਵਾਰਿਸ ਹੋਵੇਂਗਾ ਅਬਰਾਹਾਮ ਅਤੇ ਉਹ ਦੀ ਅੰਸ ਨਾਲ ਬਿਵਸਥਾ ਦੇ ਰਾਹੀਂ ਨਹੀਂ ਸੀ ਹੋਇਆ ਸਗੋਂ ਉਸ ਧਾਰਮਿਕਤਾ ਦੇ ਰਾਹੀਂ ਹੋਇਆ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ।
Nebo ne skrze zákon stalo se zaslíbení Abrahamovi, aneb semeni jeho, aby byl dědicem světa, ale skrze spravedlnost víry.
14 ੧੪ ਪਰ ਜੇ ਬਿਵਸਥਾ ਵਾਲੇ ਵਾਰਿਸ ਹਨ ਤਾਂ ਵਿਸ਼ਵਾਸ ਨਿਸ਼ਫਲ ਅਤੇ ਉਹ ਵਾਇਦਾ ਵਿਅਰਥ ਹੋਇਆ।
Nebo jestliže ti, kteří jsou z zákona, dědicové jsou, zmařena jest víra, a zrušeno jest to zaslíbení.
15 ੧੫ ਕਿਉਂ ਜੋ ਬਿਵਸਥਾ ਕ੍ਰੋਧ ਦਾ ਕਾਰਨ ਹੁੰਦੀ ਹੈ ਪਰ ਜਿੱਥੇ ਬਿਵਸਥਾ ਨਹੀਂ ਉੱਥੇ ਉਲੰਘਣਾ ਵੀ ਨਹੀਂ।
Zákon zajisté hněv působí; nebo kdež není zákona, tu ani přestoupení.
16 ੧੬ ਇਸ ਕਾਰਨ ਉਹ ਵਿਸ਼ਵਾਸ ਤੋਂ ਹੋਇਆ ਤਾਂ ਜੋ ਕਿਰਪਾ ਦੇ ਅਨੁਸਾਰ ਠਹਿਰੇ ਇਸ ਲਈ ਜੋ ਵਾਇਦਾ ਸਾਰੀ ਅੰਸ ਦੇ ਲਈ ਪੱਕਾ ਰਹੇ, ਕੇਵਲ ਉਸ ਅੰਸ ਦੇ ਲਈ ਨਹੀਂ ਜਿਹੜੀ ਬਿਵਸਥਾ ਵਾਲੀ ਹੈ ਪ੍ਰੰਤੂ ਉਹ ਦੇ ਲਈ ਵੀ ਜੋ ਅਬਰਾਹਾਮ ਜਿਹਾ ਵਿਸ਼ਵਾਸ ਰੱਖਦੀ ਹੈ, ਉਹ ਸਾਡੇ ਸਭ ਦਾ ਪਿਤਾ ਹੈ,
A protož z víry jde, aby šlo podlé milosti, proto aby pevné bylo zaslíbení všemu semeni, netoliko tomu, kteréž z zákona jest, ale i tomu, kteréž jest z víry Abrahamovy, kterýž jest otec všech nás,
17 ੧੭ ਜਿਵੇਂ ਲਿਖਿਆ ਹੋਇਆ ਹੈ ਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ ਅਰਥਾਤ ਉਸ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਜਿਸ ਉੱਤੇ ਉਸ ਨੇ ਵਿਸ਼ਵਾਸ ਕੀਤਾ ਜਿਹੜਾ ਮੁਰਦਿਆਂ ਨੂੰ ਜਿਵਾਉਂਦਾ ਅਤੇ ਉਹਨਾਂ ਅਣਹੋਈਆਂ ਵਸਤਾਂ ਨੂੰ ਇਸ ਤਰ੍ਹਾਂ ਬੁਲਾਉਂਦਾ ਹੈ, ਜਿਵੇਂ ਉਹ ਉਸ ਦੇ ਸਾਹਮਣੇ ਹਨ।
(Jakož psáno jest: Otcem mnohých národů postavil jsem tebe, ) před oblíčejem Boha, jemuž uvěřil, kterýž obživuje mrtvé, a povolává i těch věcí, jichž není, jako by byly.
18 ੧੮ ਨਿਰਾਸ਼ਾ ਵਿੱਚ ਆਸ ਨਾਲ ਉਸ ਨੇ ਵਿਸ਼ਵਾਸ ਕੀਤਾ ਕਿ ਉਸ ਬਚਨ ਦੇ ਅਨੁਸਾਰ ਕਿ ਤੇਰੀ ਅੰਸ ਇਉਂ ਹੋਵੇਗੀ ਕਿ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਂਗਾ।
Kterýž v naději proti naději uvěřil, že bude otcem mnohých národů, podlé toho povědění: Takť bude símě tvé.
19 ੧੯ ਅਤੇ ਵਿਸ਼ਵਾਸ ਵਿੱਚ ਉਹ ਕਮਜ਼ੋਰ ਨਾ ਹੋਇਆ ਭਾਵੇਂ ਉਹ ਸੌ ਸਾਲ ਦਾ ਹੋ ਗਿਆ ਸੀ ਜਦੋਂ ਉਸ ਨੇ ਧਿਆਨ ਕੀਤਾ ਕਿ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ ਨਾਲੇ ਸਾਰਾਹ ਦੀ ਕੁੱਖ ਨੂੰ ਵੀ ਸੋਕਾ ਲੱਗ ਗਿਆ ਹੈ।
A nezemdlev u víře, nehleděl na své tělo již umrtvené, ješto téměř ve stu letech byl, ani na život Sáry umrtvený.
20 ੨੦ ਪ੍ਰੰਤੂ ਪਰਮੇਸ਼ੁਰ ਦੇ ਵਾਇਦੇ ਉੱਤੇ ਉਸ ਨੇ ਅਵਿਸ਼ਵਾਸ ਕਰਕੇ ਸ਼ੱਕ ਨਾ ਕੀਤਾ ਸਗੋਂ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਉਹ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ।
O zaslíbení tedy Božím nepochyboval z nedověry, nýbrž posilnil se věrou, dav chválu Bohu,
21 ੨੧ ਅਤੇ ਉਸ ਨੂੰ ਪੱਕਾ ਭਰੋਸਾ ਸੀ ਕਿ ਜਿਹ ਦਾ ਉਸ ਨੇ ਵਾਇਦਾ ਕੀਤਾ ਉਸ ਨੂੰ ਪੂਰਾ ਕਰਨ ਵਿੱਚ ਵੀ ਉਹੋ ਸਮਰੱਥੀ ਹੈ।
Jsa tím jist, že cožkoli zaslíbil, mocen jest i učiniti.
22 ੨੨ ਇਸੇ ਕਰਕੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।
A protož počteno jest jemu to za spravedlnost.
23 ੨੩ ਇਹ ਗੱਲ ਜੋ ਉਹ ਦੇ ਲਈ ਗਿਣੀ ਗਈ, ਸਿਰਫ਼ ਉਸੇ ਦੇ ਲਈ ਨਹੀਂ ਲਿਖੀ ਗਈ।
Jestiť pak to napsáno ne pro něj toliko, že jemu počteno bylo,
24 ੨੪ ਸਗੋਂ ਸਾਡੇ ਲਈ ਵੀ ਜਿਨ੍ਹਾਂ ਦੇ ਲਈ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਵੇਗਾ ਅਰਥਾਤ ਸਾਡੇ ਲਈ ਜਿਹੜੇ ਉਸ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ।
Ale i pro nás, kterýmž bude počteno, věřícím totiž v toho, kterýž vzkřísil Ježíše Pána našeho z mrtvých,
25 ੨੫ ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜੀ ਉੱਠਿਆ।
Kterýž vydán jest pro hříchy naše, a vstal z mrtvých pro ospravedlnění naše.