< ਰੋਮੀਆਂ ਨੂੰ 15 >

1 ਅਸੀਂ ਜੋ ਵਿਸ਼ਵਾਸ ਵਿੱਚ ਤਕੜੇ ਹਾਂ ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਕਮਜ਼ੋਰੀਆਂ ਨੂੰ ਸਹਾਰ ਲਈਏ, ਨਾ ਕੇ ਆਪਣੇ ਆਪ ਨੂੰ ਖੁਸ਼ ਕਰੀਏ।
ܚܝܒܝܢܢ ܗܟܝܠ ܚܢܢ ܚܝܠܬܢܐ ܕܟܘܪܗܢܐ ܕܡܚܝܠܐ ܢܫܩܘܠ ܘܠܐ ܠܢܦܫܢ ܢܫܦܪ
2 ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਦੇ ਲਈ ਖੁਸ਼ ਕਰੇ ਤਾਂ ਜੋ ਉਹ ਦੀ ਤਰੱਕੀ ਹੋਵੇ।
ܐܠܐ ܐܢܫ ܡܢܢ ܠܩܪܝܒܗ ܢܫܦܪ ܒܛܒܬܐ ܐܝܟ ܕܠܒܢܝܢܐ
3 ਕਿਉਂ ਜੋ ਮਸੀਹ ਨੇ ਵੀ ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ ਪਰ ਜਿਵੇਂ ਲਿਖਿਆ ਹੋਇਆ ਹੈ ਕਿ ਤੇਰੇ ਨਿੰਦਕਾਂ ਦੀਆਂ ਨਿੰਦਿਆ ਮੈਨੂੰ ਸਹਿਣੀ ਪਈ।
ܡܛܠ ܕܐܦ ܡܫܝܚܐ ܠܐ ܗܘܐ ܠܢܦܫܗ ܫܦܪ ܐܠܐ ܐܝܟ ܕܟܬܝܒ ܕܚܤܕܐ ܕܡܚܤܕܢܝܟ ܢܦܠ ܥܠܝ
4 ਕਿਉਂਕਿ ਜੋ ਕੁਝ ਪਹਿਲਾਂ ਲਿਖਿਆ ਗਿਆ ਸੀ, ਉਹ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਸੀ ਤਾਂ ਜੋ ਅਸੀਂ ਧੀਰਜ ਤੋਂ ਅਤੇ ਪਵਿੱਤਰ ਬਚਨ ਦੇ ਦਿਲਾਸੇ ਤੋਂ ਆਸ ਰੱਖੀਏ।
ܟܠ ܡܕܡ ܓܝܪ ܕܡܢ ܩܕܝܡ ܐܬܟܬܒ ܠܝܘܠܦܢܐ ܗܘ ܕܝܠܢ ܐܬܟܬܒ ܕܒܡܤܝܒܪܢܘܬܐ ܘܒܒܘܝܐܐ ܕܟܬܒܐ ܤܒܪܐ ܢܗܘܐ ܠܢ
5 ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ, ਤੁਹਾਨੂੰ ਇਹ ਬਖ਼ਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ।
ܐܠܗܐ ܕܝܢ ܕܡܤܝܒܪܢܘܬܐ ܘܕܒܘܝܐܐ ܢܬܠ ܠܟܘܢ ܕܫܘܝܘܬܐ ܬܬܚܫܒܘܢ ܚܕ ܥܠ ܚܕ ܒܝܫܘܥ ܡܫܝܚܐ
6 ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇੱਕ ਜ਼ੁਬਾਨ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਵਡਿਆਈ ਕਰੋ।
ܕܒܚܕ ܪܥܝܢ ܘܒܚܕ ܦܘܡ ܬܫܒܚܘܢ ܠܐܠܗܐ ܐܒܘܗܝ ܕܡܪܢ ܝܫܘܥ ܡܫܝܚܐ
7 ਇਸੇ ਕਾਰਨ ਤੁਸੀਂ ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਤਾਂ ਜੋ ਪਰਮੇਸ਼ੁਰ ਦੀ ਵਡਿਆਈ ਹੋਵੇ।
ܡܛܠ ܗܕܐ ܗܘܘ ܡܩܪܒܝܢ ܘܛܥܢܝܢ ܠܚܕܕܐ ܐܝܟܢܐ ܕܐܦ ܡܫܝܚܐ ܩܪܒܟܘܢ ܠܬܫܒܘܚܬܗ ܕܐܠܗܐ
8 ਮੈਂ ਆਖਦਾ ਹਾਂ ਕਿ ਮਸੀਹ ਪਰਮੇਸ਼ੁਰ ਦੀ ਸਚਿਆਈ ਦੇ ਅਨੁਸਾਰ ਸੁੰਨਤੀਆਂ ਦਾ ਸੇਵਕ ਬਣਿਆ ਤਾਂ ਜੋ ਉਹ ਉਨ੍ਹਾਂ ਵਾਇਦਿਆਂ ਨੂੰ ਜਿਹੜੇ ਸਾਡੇ ਪਿਉ-ਦਾਦਿਆਂ ਨੂੰ ਦਿੱਤੇ ਹੋਏ ਸਨ ਪੂਰਾ ਕਰੇ।
ܐܡܪ ܐܢܐ ܕܝܢ ܕܝܫܘܥ ܡܫܝܚܐ ܫܡܫ ܓܙܘܪܬܐ ܚܠܦ ܫܪܪܗ ܕܐܠܗܐ ܐܝܟܢܐ ܕܢܫܪ ܡܘܠܟܢܐ ܕܐܒܗܬܐ
9 ਅਤੇ ਪਰਾਈਆਂ ਕੌਮਾਂ ਇਸ ਦਯਾ ਦੇ ਲਈ ਪਰਮੇਸ਼ੁਰ ਦੀ ਵਡਿਆਈ ਕਰਨ ਜਿਵੇਂ ਲਿਖਿਆ ਹੋਇਆ ਹੈ, ਇਸ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਦਾ ਭਜਨ ਗਾਵਾਂਗਾ।
ܘܥܡܡܐ ܢܫܒܚܘܢ ܠܐܠܗܐ ܚܠܦ ܪܚܡܐ ܕܗܘܘ ܥܠܝܗܘܢ ܐܝܟ ܕܟܬܝܒ ܕܐܘܕܐ ܠܟ ܒܥܡܡܐ ܘܠܫܡܟ ܐܙܡܪ
10 ੧੦ ਫੇਰ ਕਹਿੰਦਾ ਹੈ, ਹੇ ਪਰਾਈ ਕੌਮੋ, ਉਹ ਦੀ ਪਰਜਾ ਦੇ ਨਾਲ ਖੁਸ਼ੀ ਮਨਾਓ।
ܘܬܘܒ ܐܡܪ ܐܬܒܤܡܘ ܥܡܡܐ ܥܡ ܥܡܗ
11 ੧੧ ਅਤੇ ਫੇਰ, ਹੇ ਸਾਰੀਓ ਕੌਮੋ, ਪ੍ਰਭੂ ਦੀ ਉਸਤਤ ਕਰੋ, ਅਤੇ ਸਾਰੇ ਲੋਕ ਉਹ ਦੇ ਗੁਣ ਗਾਉਣ।
ܘܬܘܒ ܐܡܪ ܫܒܚܘ ܠܡܪܝܐ ܟܠܟܘܢ ܥܡܡܐ ܫܒܚܝܗܝ ܟܠܗܝܢ ܐܡܘܬܐ
12 ੧੨ ਫੇਰ ਯਸਾਯਾਹ ਕਹਿੰਦਾ ਹੈ, ਯੱਸੀ ਦੀ ਜੜ੍ਹ ਪਰਗਟ ਹੋਵੇਗੀ, ਅਤੇ ਜਿਹੜਾ ਕੌਮਾਂ ਉੱਤੇ ਹਕੂਮਤ ਕਰਨ ਲਈ ਉੱਠਣ ਵਾਲਾ ਹੈ, ਉਹ ਦੇ ਉੱਤੇ ਕੌਮਾਂ ਆਸ ਰੱਖਣਗੀਆਂ।
ܘܬܘܒ ܐܫܥܝܐ ܐܡܪ ܕܢܗܘܐ ܥܩܪܐ ܠܐܝܫܝ ܘܡܢ ܕܢܩܘܡ ܢܗܘܐ ܪܫܐ ܠܥܡܡܐ ܘܥܠܘܗܝ ܢܤܒܪܘܢ ܥܡܡܐ
13 ੧੩ ਹੁਣ ਆਸ ਦਾ ਪਰਮੇਸ਼ੁਰ ਤੁਹਾਨੂੰ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥ ਨਾਲ ਆਸ ਵਿੱਚ ਵਧਦੇ ਜਾਵੋ।
ܐܠܗܐ ܕܝܢ ܕܤܒܪܐ ܢܡܠܝܟܘܢ ܟܠܗ ܚܕܘܬܐ ܘܫܠܡܐ ܒܗܝܡܢܘܬܐ ܕܬܬܝܬܪܘܢ ܒܤܒܪܗ ܒܚܝܠܐ ܕܪܘܚܐ ܕܩܘܕܫܐ
14 ੧੪ ਹੇ ਮੇਰੇ ਭਰਾਵੋ, ਮੈਂ ਆਪ ਵੀ ਤੁਹਾਡੇ ਵਲੋਂ ਯਕੀਨ ਰੱਖਦਾ ਹਾਂ ਕਿ ਤੁਸੀਂ ਆਪ ਭਲਿਆਈ ਨਾਲ ਭਰਪੂਰ ਹੋ ਅਤੇ ਸਾਰੇ ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ ਦੂਜੇ ਨੂੰ ਸਿਖਾ ਸਕਦੇ ਹੋ।
ܡܦܤ ܐܢܐ ܕܝܢ ܐܦ ܐܢܐ ܥܠܝܟܘܢ ܐܚܝ ܕܐܦ ܐܢܬܘܢ ܡܠܝܢ ܐܢܬܘܢ ܗܘ ܛܒܬܐ ܘܡܫܡܠܝܬܘܢ ܒܟܠܗ ܝܕܥܬܐ ܘܡܫܟܚܝܢ ܐܢܬܘܢ ܐܦ ܠܐܚܪܢܐ ܠܡܪܬܝܘ
15 ੧੫ ਪਰ ਮੈਂ ਤੁਹਾਨੂੰ ਫੇਰ ਯਾਦ ਕਰਾਉਣ ਲਈ ਕਿਤੇ-ਕਿਤੇ ਹੋਰ ਵੀ ਦਲੇਰੀ ਨਾਲ ਤੁਹਾਨੂੰ ਉਸ ਕਿਰਪਾ ਦੇ ਕਾਰਨ ਲਿਖਦਾ ਹਾਂ ਜਿਹੜੀ ਮੈਨੂੰ ਪਰਮੇਸ਼ੁਰ ਦੀ ਵੱਲੋਂ ਬਖ਼ਸ਼ੀ ਗਈ।
ܩܠܝܠ ܕܝܢ ܡܪܚܐܝܬ ܟܬܒܬ ܠܟܘܢ ܐܚܝ ܐܝܟܢܐ ܕܐܥܗܕܟܘܢ ܒܛܝܒܘܬܐ ܕܐܬܝܗܒܬ ܠܝ ܡܢ ܐܠܗܐ
16 ੧੬ ਤਾਂ ਜੋ ਮੈਂ ਪਰਮੇਸ਼ੁਰ ਦੀ ਖੁਸ਼ਖਬਰੀ ਵਿੱਚ ਜਾਜਕ ਦਾ ਕੰਮ ਕਰਦਿਆਂ ਪਰਾਈਆਂ ਕੌਮਾਂ ਦੇ ਲਈ ਮਸੀਹ ਦਾ ਸੇਵਕ ਹੋਵਾਂ ਤਾਂ ਜੋ ਪਰਾਈਆਂ ਕੌਮਾਂ ਦਾ ਚੜ੍ਹਾਇਆ ਜਾਣਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ ਕਬੂਲ ਹੋਵੇ।
ܕܐܗܘܐ ܡܫܡܫܢܐ ܠܝܫܘܥ ܡܫܝܚܐ ܒܥܡܡܐ ܘܐܦܠܘܚ ܠܐܘܢܓܠܝܘܢ ܕܐܠܗܐ ܕܢܗܘܐ ܩܘܪܒܢܐ ܕܥܡܡܐ ܡܩܒܠ ܘܡܩܕܫ ܒܪܘܚܐ ܕܩܘܕܫܐ
17 ੧੭ ਸੋ ਪਰਮੇਸ਼ੁਰ ਦੀਆਂ ਗੱਲਾਂ ਦੇ ਬਾਰੇ ਮੈਨੂੰ ਮਸੀਹ ਯਿਸੂ ਵਿੱਚ ਅਭਮਾਨ ਕਰਨ ਦਾ ਸਮਾਂ ਹੈ।
ܐܝܬ ܠܝ ܗܟܝܠ ܫܘܒܗܪܐ ܒܝܫܘܥ ܡܫܝܚܐ ܠܘܬ ܐܠܗܐ
18 ੧੮ ਕਿਉਂ ਜੋ ਮੇਰਾ ਹੌਂਸਲਾ ਨਹੀਂ ਪੈਂਦਾ ਜੋ ਮੈਂ ਹੋਰ ਕੰਮਾਂ ਦੀ ਗੱਲ ਕਰਾਂ ਬਿਨ੍ਹਾਂ ਉਨ੍ਹਾਂ ਦੇ ਜਿਹੜੇ ਮਸੀਹ ਨੇ ਪਰਾਈਆਂ ਕੌਮਾਂ ਨੂੰ ਆਗਿਆਕਾਰੀ ਕਰਨ ਲਈ ਬਚਨ ਅਤੇ ਕੰਮਾਂ ਤੋਂ,
ܠܐ ܓܝܪ ܡܡܪܚ ܐܢܐ ܕܐܡܪ ܡܕܡ ܕܠܐ ܤܥܪ ܒܐܝܕܝ ܡܫܝܚܐ ܠܡܫܡܥܐ ܕܥܡܡܐ ܒܡܠܬܐ ܘܒܥܒܕܐ
19 ੧੯ ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥ ਨਾਲ ਮੇਰੇ ਹੱਥੀਂ ਕੀਤੇ ਹਨ, ਇੱਥੋਂ ਤੱਕ ਜੋ ਮੈਂ ਯਰੂਸ਼ਲਮ ਤੋਂ ਲੈ ਕੇ ਚਾਰ ਚੁਫ਼ੇਰੇ ਇੱਲੁਰਿਕੁਨ ਤੱਕ ਮਸੀਹ ਦੀ ਖੁਸ਼ਖਬਰੀ ਦਾ ਪੂਰਾ ਪਰਚਾਰ ਕੀਤਾ।
ܒܚܝܠܐ ܕܐܬܘܬܐ ܘܕܬܕܡܪܬܐ ܘܒܚܝܠܐ ܕܪܘܚܗ ܕܐܠܗܐ ܐܝܟܢܐ ܕܡܢ ܐܘܪܫܠܡ ܐܬܟܪܟ ܥܕܡܐ ܠܐܠܘܪܝܩܘܢ ܘܐܡܠܐ ܤܒܪܬܗ ܕܡܫܝܚܐ
20 ੨੦ ਹਾਂ, ਮੈਂ ਇਹ ਤਮੰਨਾ ਕੀਤੀ ਕਿ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ, ਉੱਥੇ ਖੁਸ਼ਖਬਰੀ ਸੁਣਾਵਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਉਸਾਰੀ ਕਰਾਂ।
ܟܕ ܡܬܚܦܛ ܐܢܐ ܐܤܒܪ ܠܐ ܟܪ ܕܐܬܩܪܝ ܫܡܗ ܕܡܫܝܚܐ ܕܠܐ ܐܒܢܐ ܥܠ ܫܬܐܤܬܐ ܢܘܟܪܝܬܐ
21 ੨੧ ਸਗੋਂ ਜਿਵੇਂ ਲਿਖਿਆ ਹੋਇਆ ਹੈ, ਜਿਨ੍ਹਾਂ ਨੂੰ ਉਹ ਦੀ ਖ਼ਬਰ ਨਹੀਂ ਮਿਲੀ, ਉਹ ਵੇਖਣਗੇ, ਅਤੇ ਜਿਨ੍ਹਾਂ ਨਹੀਂ ਸੁਣਿਆ, ਉਹ ਸਮਝਣਗੇ।
ܐܠܐ ܐܝܟܢܐ ܕܟܬܝܒ ܕܐܝܠܝܢ ܕܠܐ ܐܬܐܡܪ ܠܗܘܢ ܥܠܘܗܝ ܢܚܙܘܢܗ ܘܐܝܠܝܢ ܕܠܐ ܫܡܥܘ ܢܬܛܦܝܤܘܢ
22 ੨੨ ਇਸੇ ਕਰਕੇ ਮੈਂ ਤੁਹਾਡੇ ਕੋਲ ਆਉਣ ਤੋਂ ਕਈ ਵਾਰ ਰੁਕ ਗਿਆ।
ܡܛܠ ܗܢܐ ܐܬܬܟܤܬ ܙܒܢܝܢ ܤܓܝܐܢ ܕܐܬܐ ܠܘܬܟܘܢ
23 ੨੩ ਪਰ ਹੁਣ ਜਦੋਂ ਇੰਨ੍ਹਾਂ ਦੇਸਾਂ ਵਿੱਚ ਮੇਰੇ ਲਈ ਹੋਰ ਥਾਂ ਨਾ ਰਿਹਾ, ਅਤੇ ਬਹੁਤ ਸਾਲਾਂ ਤੋਂ ਤੁਹਾਡੇ ਕੋਲ ਆਉਣ ਦੀ ਇੱਛਾ ਰੱਖਦਾ ਹਾਂ।
ܗܫܐ ܕܝܢ ܡܛܠ ܕܕܘܟܐ ܠܝܬ ܠܝ ܒܗܠܝܢ ܐܬܪܘܬܐ ܘܤܘܐ ܗܘܝܬ ܡܢ ܩܕܡ ܫܢܝܐ ܤܓܝܐܬܐ ܕܐܬܐ ܠܘܬܟܘܢ
24 ੨੪ ਜਾਂ ਮੈਂ ਕਦੇ ਹਿਸਪਾਨਿਯਾ ਨੂੰ ਜਾਂਵਾਂ ਮੈਂ ਆਸ ਰੱਖਦਾ ਹਾਂ ਕਿ ਉੱਧਰ ਨੂੰ ਜਾਂਦਿਆਂ ਹੋਇਆਂ ਤੁਹਾਡੇ ਦਰਸ਼ਣ ਕਰਾਂ, ਤਾਂ ਜੋ ਪਹਿਲਾਂ ਮੇਰਾ ਜੀ ਤੁਹਾਡੀ ਸੰਗਤ ਨਾਲ ਕੁਝ ਅਨੰਦ ਹੋਵੇ ਤਾਂ ਤੁਸੀਂ ਮੈਨੂੰ ਉੱਧਰ ਨੂੰ ਰਵਾਨਾ ਕਰ ਦੇਣਾ।
ܡܐ ܕܐܙܠ ܐܢܐ ܠܐܤܦܢܝܐ ܡܤܒܪ ܐܢܐ ܕܐܬܐ ܘܐܚܙܝܟܘܢ ܘܐܢܬܘܢ ܬܠܘܘܢܢܝ ܠܬܡܢ ܡܐ ܕܩܠܝܠ ܡܢ ܤܓܝ ܐܬܒܤܡܬ ܒܚܙܬܟܘܢ
25 ੨੫ ਪਰ ਹੁਣ ਮੈਂ ਸੰਤਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਂਦਾ ਹਾਂ।
ܗܫܐ ܕܝܢ ܐܙܠ ܐܢܐ ܠܐܘܪܫܠܡ ܕܐܫܡܫ ܠܩܕܝܫܐ
26 ੨੬ ਕਿਉਂ ਜੋ ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਦੀ ਇੱਛਾ ਹੋਈ ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਉਹਨਾਂ ਲਈ ਜਿਹੜੇ ਗ਼ਰੀਬ ਹਨ ਚੰਦਾ ਉਗਰਾਹੀ ਕਰਨ।
ܨܒܘ ܓܝܪ ܗܠܝܢ ܕܒܡܩܕܘܢܝܐ ܘܒܐܟܐܝܐ ܕܫܘܬܦܘܬܐ ܬܗܘܐ ܠܗܘܢ ܥܡ ܡܤܟܢܐ ܩܕܝܫܐ ܕܐܝܬ ܒܐܘܪܫܠܡ
27 ੨੭ ਹਾਂ, ਇਹ ਉਹਨਾਂ ਦੀ ਮਰਜ਼ੀ ਹੋਈ ਅਤੇ ਇਹ ਉਹਨਾਂ ਦੇ ਕਰਜ਼ਦਾਰ ਵੀ ਹਨ ਕਿਉਂਕਿ ਜਦੋਂ ਪਰਾਈਆਂ ਕੌਮਾਂ ਇਹਨਾਂ ਦੀਆਂ ਆਤਮਿਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਸਰੀਰਕ ਚੀਜ਼ਾਂ ਨਾਲ ਇਹਨਾਂ ਦੀ ਸੇਵਾ ਕਰਨ।
ܨܒܘ ܡܛܠ ܕܐܦ ܚܝܒܝܢ ܠܗܘܢ ܐܢ ܓܝܪ ܒܕܪܘܚ ܐܫܬܘܬܦܘ ܥܡܗܘܢ ܥܡܡܐ ܚܝܒܝܢ ܐܢܘܢ ܕܐܦ ܒܕܒܤܪ ܢܫܡܫܘܢ ܐܢܘܢ
28 ੨੮ ਸੋ ਜਦ ਇਸ ਕੰਮ ਨੂੰ ਮੈਂ ਪੂਰਾ ਕਰ ਲਵਾਂ ਅਤੇ ਉਹ ਫਲ ਜੋ ਮੈਨੂੰ ਪ੍ਰਾਪਤ ਹੋਇਆਂ ਉਹਨਾਂ ਨੂੰ ਸੌਂਪ ਕੇ ਮੈਂ ਤੁਹਾਡੇ ਕੋਲੋਂ ਹੋ ਕੇ, ਹਿਸਪਾਨਿਯਾ ਨੂੰ ਜਾਂਵਾਂਗਾ।
ܗܕܐ ܗܟܝܠ ܡܐ ܕܓܡܪܬ ܘܚܬܡܬ ܠܗܘܢ ܐܕܫܐ ܗܢܐ ܥܒܪ ܐܢܐ ܥܠܝܟܘܢ ܠܐܤܦܢܝܐ
29 ੨੯ ਮੈਂ ਜਾਣਦਾ ਹਾਂ, ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਦ ਮਸੀਹ ਦੀ ਬਰਕਤ ਦੀ ਭਰਪੂਰੀ ਲੈ ਕੇ ਆਵਾਂਗਾ।
ܝܕܥ ܐܢܐ ܕܝܢ ܕܐܡܬܝ ܕܐܬܐ ܐܢܐ ܠܘܬܟܘܢ ܒܡܘܠܝܐ ܗܘ ܕܒܘܪܟܬܐ ܕܐܘܢܓܠܝܘܢ ܕܡܫܝܚܐ ܐܬܐ ܐܢܐ
30 ੩੦ ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਅਨੁਸਾਰ ਅਤੇ ਆਤਮਾ ਦੇ ਪਿਆਰ ਦੇ ਅਨੁਸਾਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਅੱਗੇ ਮੇਰੇ ਲਈ ਪ੍ਰਾਰਥਨਾ ਕਰਨ ਵਿੱਚ ਮੇਰੇ ਨਾਲ ਜਤਨ ਕਰੋ।
ܒܥܐ ܐܢܐ ܕܝܢ ܡܢܟܘܢ ܐܚܝ ܒܡܪܢ ܝܫܘܥ ܡܫܝܚܐ ܘܒܚܘܒܐ ܕܪܘܚܐ ܕܬܥܡܠܘܢ ܥܡܝ ܒܨܠܘܬܐ ܕܚܠܦܝ ܠܘܬ ܐܠܗܐ
31 ੩੧ ਤਾਂ ਜੋ ਉਹਨਾਂ ਤੋਂ ਜਿਹੜੇ ਯਹੂਦਿਆ ਵਿੱਚ ਅਵਿਸ਼ਵਾਸੀ ਹਨ ਬਚਾਇਆ ਜਾਂਵਾਂ, ਨਾਲੇ ਮੇਰੀ ਉਹ ਸੇਵਾ ਜੋ ਯਰੂਸ਼ਲਮ ਦੇ ਲਈ ਹੋਣ ਵਾਲੀ ਹੈ ਸੋ ਸੰਤਾਂ ਨੂੰ ਗ੍ਰਹਿਣਯੋਗ ਹੋਵੇ।
ܕܐܬܦܨܐ ܡܢ ܐܝܠܝܢ ܕܠܐ ܡܬܛܦܝܤܝܢ ܕܒܝܗܘܕ ܘܬܫܡܫܬܐ ܕܡܘܒܠ ܐܢܐ ܠܩܕܝܫܐ ܕܒܐܘܪܫܠܡ ܬܬܩܒܠ ܫܦܝܪ
32 ੩੨ ਤਾਂ ਜੋ ਮੈਂ ਪਰਮੇਸ਼ੁਰ ਦੀ ਇੱਛਾ ਨਾਲ ਤੁਹਾਡੇ ਕੋਲ ਅਨੰਦ ਨਾਲ ਆਵਾਂ ਅਤੇ ਤੁਹਾਡੇ ਨਾਲ ਆਰਾਮ ਪਾਵਾਂ।
ܘܐܬܐ ܠܘܬܟܘܢ ܒܚܕܘܬܐ ܒܨܒܝܢܗ ܕܐܠܗܐ ܘܐܬܬܢܝܚ ܥܡܟܘܢ
33 ੩੩ ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਸਭ ਦੇ ਅੰਗ-ਸੰਗ ਹੋਵੇ। ਆਮੀਨ।
ܐܠܗܐ ܕܝܢ ܕܫܠܡܐ ܢܗܘܐ ܥܡ ܟܠܟܘܢ ܐܡܝܢ

< ਰੋਮੀਆਂ ਨੂੰ 15 >