< ਰੋਮੀਆਂ ਨੂੰ 12 >

1 ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ।
以弟兄們! 我以天主的仁慈請你們,獻上你們的身體當作生活、聖潔和悅樂天主的祭品:這才是你們合理的敬禮。
2 ਅਤੇ ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋ ਜਾਣ ਦੇ ਕਾਰਨ ਤੁਹਾਡਾ ਚਾਲ-ਚਲਣ ਵੀ ਬਦਲਦਾ ਜਾਵੇ ਤਾਂ ਜੋ ਤੁਸੀਂ ਸਮਝ ਲਵੋ ਕਿ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। (aiōn g165)
你們不可與此世同化,反而應以新的心思變化自己,為使你們能辨別什麼是天主的旨意,什麼是善事,什麼是悅樂天主的事,什麼是全的事。 (aiōn g165)
3 ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ, ਕਿ ਕੋਈ ਆਪਣੇ ਆਪ ਨੂੰ ਜਿੰਨਾਂ ਉਸ ਨੂੰ ਚਾਹੀਦਾ ਹੈ, ਉਸ ਨਾਲੋਂ ਵੱਧ ਨਾ ਸਮਝੇ ਪਰ ਜਿਵੇਂ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਵਿਸ਼ਵਾਸ ਵੰਡ ਦਿੱਤਾ ਹੈ, ਉਵੇਂ ਹੀ ਸੁਰਤ ਨਾਲ ਸਮਝੇ।
我因所賜給我的聖寵,告訴你們每一位:不可把自己估計得太高,而過了份;但因按天主所分與各人的信德尺度,估計得適中。
4 ਜਿਵੇਂ ਇੱਕ ਸਰੀਰ ਵਿੱਚ ਬਹੁਤ ਸਾਰੇ ਅੰਗ ਹੁੰਦੇ ਹਨ, ਪਰ ਸਾਰਿਆਂ ਅੰਗਾਂ ਦਾ ਇੱਕੋ ਹੀ ਕੰਮ ਨਹੀਂ।
就如我們在一個身體上有許多肢體,但每個肢體,都有不同的作用;
5 ਉਸੇ ਤਰ੍ਹਾਂ ਅਸੀਂ ਵੀ ਜੋ ਬਹੁਤ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ ਦੂਜੇ ਦੇ ਅੰਗ ਹਾਂ।
同樣,我們眾人在基督內,也都是一個身體,彼此之間,每個都是肢體。
6 ਸੋ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋ-ਵੱਖ ਵਰਦਾਨ ਮਿਲੇ ਹਨ। ਫੇਰ ਜੇ ਕਿਸੇ ਨੂੰ ਭਵਿੱਖਬਾਣੀ ਦਾ ਵਰਦਾਨ ਮਿਲਿਆ ਹੋਵੇ ਤਾਂ ਉਹ ਆਪਣੇ ਵਿਸ਼ਵਾਸ ਦੇ ਅਨੁਸਾਰ ਭਵਿੱਖਬਾਣੀ ਕਰੇ।
按我們各人所受的聖寵,各有不同的恩賜:如果是說預言,就應與信德相符合;
7 ਅਤੇ ਜੇ ਸੇਵਾ ਕਰਨ ਦਾ ਦਾਨ ਮਿਲਿਆ ਹੋਵੇ ਤਾਂ ਉਹ ਸੇਵਾ ਕਰਨ ਵਿੱਚ ਲੱਗਿਆ ਰਹੇ, ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਦੇ ਕੰਮ ਵਿੱਚ ਲੱਗਿਆ ਰਹੇ।
如果是服務,就應用在服務上;如果是教導,就應用在教導上;
8 ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ ਲੱਗਿਆ ਰਹੇ, ਦਾਨ ਦੇਣ ਵਾਲਾ ਖੁੱਲ੍ਹੇ ਦਿਲ ਨਾਲ ਦੇਵੇ, ਅਗਵਾਈ ਕਰਨ ਵਾਲਾ ਉਤਸ਼ਾਹ ਨਾਲ ਅਗਵਾਈ ਕਰੇ, ਦਯਾ ਕਰਨ ਵਾਲਾ ਖੁਸ਼ੀ ਨਾਲ ਦਯਾ ਕਰੇ,
如果是勸勉,就應用在勸勉上;施與的,應該大方;監督的,應該殷勤;行慈善的,應該和言悅色。
9 ਪਿਆਰ ਨਿਸ਼ਕਪਟ ਹੋਵੇ, ਬੁਰਿਆਈ ਤੋਂ ਨਫ਼ਰਤ ਕਰੋ, ਭਲਿਆਈ ਕਰਨ ਵਿੱਚ ਲੱਗੇ ਰਹੋ।
愛情不可是虛偽的。你們當厭惡惡事,附和善事。
10 ੧੦ ਭਾਈਚਾਰੇ ਦੇ ਪਿਆਰ ਨਾਲ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ, ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ।
論兄弟之愛,要彼此相親相愛;論尊敬,要彼此爭先。
11 ੧੧ ਮਿਹਨਤ ਕਰਨ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ।
論關懷,不可疏忽;論心神,要熱切;對於主,要衷心事奉。
12 ੧੨ ਆਸ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ।
論望德,要喜樂;在困苦中,要忍耐;在祈禱上,要恒心;
13 ੧੩ ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ।
對聖者的急需,要分擔;對客人,要款待。
14 ੧੪ ਆਪਣੇ ਸਤਾਉਣ ਵਾਲਿਆ ਨੂੰ ਬਰਕਤ ਦਿਉ, ਅਸੀਸ ਦਿਉ, ਸਰਾਪ ਨਾ ਦਿਉ!
迫害你們的,要祝福;只可祝福,示可詛咒。
15 ੧੫ ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਦੇ ਨਾਲ ਰੋਵੋ।
應與善樂的一同善樂,與哭泣的一同哭泣。
16 ੧੬ ਆਪਸ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਾਉ ਪਰ ਨੀਵੀਆਂ ਨਾਲ ਮਿਲੇ ਰਹੋ, ਆਪਣੀ ਜਾਚ ਵਿੱਚ ਸਿਆਣੇ ਨਾ ਬਣ ਬੈਠੋ।
彼此要同心合意,不可心高妄想,卻要俯就卑微的人。不可自作聰明。
17 ੧੭ ਬੁਰਿਆਈ ਦੇ ਬਦਲੇ ਕਿਸੇ ਨਾਲ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਤੇ ਧਿਆਨ ਰੱਖੋ।
對人不可以惡報惡,對眾人要勉勵行善;
18 ੧੮ ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆਂ ਸਾਰਿਆਂ ਮਨੁੱਖਾਂ ਦੇ ਨਾਲ ਮੇਲ-ਮਿਲਾਪ ਰੱਖੋ।
如若可能,應盡力與眾人和睦相處。
19 ੧੯ ਹੇ ਪਿਆਰਿਓ, ਆਪਣਾ ਬਦਲਾ ਨਾ ਲਵੋ, ਪਰ ਕ੍ਰੋਧ ਨੂੰ ਜਾਣ ਦਿਉ ਕਿਉਂ ਜੋ ਲਿਖਿਆ ਹੋਇਆ ਹੈ, ਕਿ ਪਰਮੇਸ਼ੁਰ ਕਹਿੰਦਾ ਹੈ, ਜੋ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ।
諸位親愛的,你們不可為自己復仇,但應給天主的忿怒留有餘地,因為經上記載:『上主說:復仇是我的事,我必報復。』
20 ੨੦ ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖੁਆ, ਜੇ ਪਿਆਸਾ ਹੋਵੇ ਤਾਂ ਉਹ ਨੂੰ ਪਾਣੀ ਪਿਆ ਕਿਉਂ ਜੋ ਇਹ ਕਰਕੇ ਤੂੰ ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ।
所以:『如果你的仇人餓了,你要給他飯吃;渴了,應給他水喝,因為你這樣做,是將炭火堆在他頭上。』
21 ੨੧ ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।
你不可為惡所勝,反應以善勝惡。

< ਰੋਮੀਆਂ ਨੂੰ 12 >