< ਰੋਮੀਆਂ ਨੂੰ 11 >
1 ੧ ਸੋ ਮੈਂ ਕਹਿੰਦਾ ਹਾਂ, ਕੀ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਛੱਡ ਦਿੱਤਾ? ਕਦੇ ਨਹੀਂ! ਮੈਂ ਵੀ ਤਾਂ ਇਸਰਾਏਲੀ ਹਾਂ, ਅਬਰਾਹਾਮ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ।
I ask then, has God rejected his people? Absolutely not. For I also am an Israelite, a descendant of Abraham, of the tribe of Benjamin.
2 ੨ ਪਰਮੇਸ਼ੁਰ ਨੇ ਆਪਣੀ ਉਸ ਪਰਜਾ ਨੂੰ ਨਹੀਂ ਛੱਡਿਆ ਜਿਹ ਨੂੰ ਉਸ ਨੇ ਪਹਿਲਾਂ ਹੀ ਜਾਣਿਆ ਸੀ। ਭਲਾ, ਤੁਸੀਂ ਇਹ ਨਹੀਂ ਜਾਣਦੇ ਕਿ ਪਵਿੱਤਰ ਗ੍ਰੰਥ ਏਲੀਯਾਹ ਦੀ ਕਥਾ ਵਿੱਚ ਕੀ ਕਹਿੰਦਾ ਹੈ, ਕਿ ਉਹ ਪਰਮੇਸ਼ੁਰ ਦੇ ਅੱਗੇ ਇਸਰਾਏਲ ਦੇ ਵਿਰੁੱਧ ਕਿਸ ਤਰ੍ਹਾਂ ਫ਼ਰਿਆਦ ਕਰਦਾ ਹੈ?
God did not reject his people, which he foreknew. Or do you not know what the Scripture says about Elijah? How he pleads with God against Israel:
3 ੩ ਕਿ ਹੇ ਪ੍ਰਭੂ, ਉਹਨਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ, ਅਤੇ ਤੇਰੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਹੁਣ ਮੈਂ ਹੀ ਇਕੱਲਾ ਰਹਿ ਗਿਆ ਹਾਂ ਅਤੇ ਉਹ ਮੇਰੀ ਜਾਨ ਦੇ ਵੀ ਖੋਜੀ ਹਨ।
"Lord, they have killed your prophets, they have broken down your altars; and I am left alone, and they seek my life."
4 ੪ ਪਰ ਪਰਮੇਸ਼ੁਰ ਨੇ ਉਸ ਨੂੰ ਕੀ ਉੱਤਰ ਦਿੱਤਾ? ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖਾਂ ਨੂੰ ਰੱਖ ਛੱਡਿਆ ਹੈ ਜਿਨ੍ਹਾਂ ਨੇ ਬਆਲ ਦੇ ਅੱਗੇ ਗੋਡੇ ਨਹੀਂ ਟੇਕੇ।
But how does God answer him? "I have kept for myself seven thousand people, who have not bowed the knee to Baal."
5 ੫ ਇਸੇ ਤਰ੍ਹਾਂ ਹੁਣ ਵੀ ਕਿਰਪਾ ਨਾਲ ਚੁਣੇ ਹੋਏ ਕਿੰਨੇ ਹੀ ਲੋਕ ਬਾਕੀ ਹਨ।
Even so then at this present time also there is a remnant according to the election of grace.
6 ੬ ਪਰ ਇਹ ਜੋ ਕਿਰਪਾ ਤੋਂ ਹੋਇਆ ਤਾਂ ਫੇਰ ਕਰਮਾਂ ਤੋਂ ਨਹੀਂ। ਨਹੀਂ ਤਾਂ ਕਿਰਪਾ ਫੇਰ ਕਿਰਪਾ ਨਾ ਰਹੀ।
And if by grace, then it is no longer of works; otherwise grace is no longer grace.
7 ੭ ਤਾਂ ਫੇਰ ਕੀ ਨਤੀਜਾ ਨਿੱਕਲਿਆ? ਇਹ ਕਿ ਜਿਸ ਗੱਲ ਦੀ ਇਸਰਾਏਲ ਖ਼ੋਜ ਵਿੱਚ ਸੀ, ਸੋ ਉਹ ਨੂੰ ਨਾ ਲੱਭੀ ਪਰ ਚੁਣਿਆਂ ਹੋਇਆਂ ਨੂੰ ਲੱਭੀ ਹੈ, ਅਤੇ ਬਾਕੀ ਦੇ ਲੋਕਾਂ ਦੇ ਮਨ ਪੱਥਰ ਕੀਤੇ ਗਏ।
What then? That which Israel seeks for, that he did not obtain, but the chosen ones obtained it, and the rest were hardened.
8 ੮ ਜਿਵੇਂ ਲਿਖਿਆ ਹੋਇਆ ਹੈ, ਕਿ ਪਰਮੇਸ਼ੁਰ ਨੇ ਅੱਜ ਦੇ ਦਿਨ ਤੱਕ ਉਹਨਾਂ ਨੂੰ ਸੁਸਤ ਤਬੀਅਤ ਦਿੱਤੀ, ਅਤੇ ਉਨ੍ਹਾ ਨੂੰ ਅਜਿਹੀਆਂ ਅੱਖਾਂ ਦਿੱਤੀਆਂ ਜੋ ਨਾ ਵੇਖਣ ਅਤੇ ਅਜਿਹੇ ਕੰਨ ਦਿੱਤੇ ਜੋ ਨਾ ਸੁਣਨ।
According as it is written, God gave them a spirit of stupor, eyes that they should not see, and ears that they should not hear, to this very day.
9 ੯ ਅਤੇ ਦਾਊਦ ਕਹਿੰਦਾ ਹੈ, ਉਹਨਾਂ ਦੀ ਮੇਜ਼ ਉਨ੍ਹਾਂ ਲਈ ਫ਼ਾਹੀ ਅਤੇ ਫੰਦਾ, ਠੋਕਰ ਅਤੇ ਸਜ਼ਾ ਦਾ ਕਾਰਨ ਬਣ ਜਾਵੇ।
David says, "Let their table be made a snare, and a trap, and a stumbling block, and a retribution to them.
10 ੧੦ ਉਨ੍ਹਾਂ ਦੀਆਂ ਅੱਖਾਂ ਉੱਤੇ ਹਨ੍ਹੇਰਾ ਛਾ ਜਾਵੇ ਤਾਂ ਜੋ ਉਹ ਨਾ ਵੇਖਣ, ਅਤੇ ਉਹਨਾਂ ਦੀ ਕਮਰ ਸਦਾ ਤੱਕ ਝੁਕਾਈ ਰੱਖ!
Let their eyes be darkened, so that they can't see, and their backs be bent continually."
11 ੧੧ ਸੋ ਮੈਂ ਆਖਦਾ ਹਾਂ, ਭਲਾ ਉਹਨਾਂ ਨੇ ਇਸ ਲਈ ਠੋਕਰ ਖਾਧੀ ਕਿ ਡਿੱਗ ਪੈਣ? ਕਦੇ ਨਹੀਂ! ਸਗੋਂ ਉਹਨਾਂ ਦੀ ਭੁੱਲ ਦੇ ਕਾਰਨ ਪਰਾਈਆਂ ਕੌਮਾਂ ਨੂੰ ਮੁਕਤੀ ਪ੍ਰਾਪਤ ਹੋਈ ਕਿ ਉਹਨਾਂ ਦੀ ਅਣਖ ਨੂੰ ਜਗਾਵੇ।
I ask then, did they stumble that they might fall? Absolutely not. But by their fall salvation has come to the non-Jews, to provoke them to jealousy.
12 ੧੨ ਜੇ ਉਹਨਾਂ ਦੀ ਭੁੱਲ ਸੰਸਾਰ ਦਾ ਧਨ ਅਤੇ ਉਹਨਾਂ ਦਾ ਘਾਟਾ, ਪਰਾਈਆਂ ਕੌਮਾਂ ਦੇ ਲਈ ਧਨ ਦਾ ਕਾਰਨ ਹੋਇਆ ਤਾਂ ਉਹਨਾਂ ਦੀ ਭਰਪੂਰੀ ਕੀ ਕੁਝ ਨਾ ਹੋਵੇਗੀ।
Now if their fall is the riches of the world, and their loss the riches of the non-Jews; how much more their fullness?
13 ੧੩ ਮੈਂ ਗ਼ੈਰ-ਕੌਮ ਵਾਲਿਆਂ ਨਾਲ ਬੋਲਦਾ ਹਾਂ। ਅਤੇ ਮੈਂ ਜੋ ਪਰਾਈਆਂ ਕੌਮਾਂ ਦਾ ਰਸੂਲ ਹਾਂ, ਮੈਂ ਆਪਣੀ ਸੇਵਾ ਦੀ ਵਡਿਆਈ ਕਰਦਾ ਹਾਂ।
For I speak to you who are the non-Jews. Since then as I am an apostle to the non-Jews, I glorify my ministry;
14 ੧੪ ਜੋ ਮੈਂ ਕਿਵੇਂ ਆਪਣੀ ਕੌਮ ਨੂੰ ਅਣਖੀ ਬਣਾਂਵਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਬਚਾਂਵਾ।
if by any means I may provoke to jealousy those who are my flesh, and may save some of them.
15 ੧੫ ਕਿਉਂਕਿ ਜੇ ਉਹਨਾਂ ਦਾ ਰੱਦਣਾ ਸੰਸਾਰ ਦਾ ਮੇਲ-ਮਿਲਾਪ ਹੋਇਆ ਤਾਂ ਉਹਨਾਂ ਦਾ ਕਬੂਲ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਿਨ੍ਹਾਂ ਹੋਰ ਕੀ ਹੋਵੇਗਾ।
For if the rejection of them is the reconciling of the world, what would their acceptance be, but life from the dead?
16 ੧੬ ਅਤੇ ਜੇ ਪਹਿਲਾ ਪੇੜਾ ਪਵਿੱਤਰ ਹੈ ਤਾਂ ਸਾਰਾ ਆਟਾ ਵੀ ਪਵਿੱਤਰ ਹੋਵੇਗਾ ਅਤੇ ਜੇ ਜੜ੍ਹ ਪਵਿੱਤਰ ਹੈ ਤਾਂ ਟਹਿਣੀਆਂ ਵੀ ਪਵਿੱਤਰ ਹੋਣਗੀਆਂ।
If the first part is holy, so is the whole batch. If the root is holy, so are the branches.
17 ੧੭ ਪਰ ਜੇ ਟਹਿਣੀਆਂ ਵਿੱਚੋਂ ਕੁਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜੋ ਜੰਗਲੀ ਜ਼ੈਤੂਨ ਸੀ, ਉਹਨਾਂ ਦੀ ਥਾਂ ਪੇਉਂਦ ਕੀਤਾ ਗਿਆ, ਅਤੇ ਜ਼ੈਤੂਨ ਦੀ ਜੜ੍ਹ ਦੇ ਰਸ ਦਾ ਸਾਂਝੀ ਹੋਇਆ ਹੈਂ।
But if some of the branches were broken off, and you, being a wild olive, were grafted in among them, and became partaker with them of the rich root of the olive tree;
18 ੧੮ ਤਾਂ ਉਨ੍ਹਾਂ ਟਹਿਣੀਆਂ ਉੱਤੇ ਘਮੰਡ ਨਾ ਕਰ ਅਤੇ ਭਾਵੇਂ ਤੂੰ ਘਮੰਡ ਕਰੇਂ ਤਾਂ ਵੀ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ ਪਰ ਜੜ੍ਹ ਤੈਨੂੰ ਸੰਭਾਲਦੀ ਹੈ।
do not boast over the branches. But if you boast, it is not you who support the root, but the root supports you.
19 ੧੯ ਫੇਰ ਤੂੰ ਇਹ ਆਖੇਂਗਾ, ਕਿ ਟਹਿਣੀਆਂ ਇਸ ਲਈ ਤੋੜੀਆਂ ਗਈਆਂ ਜੋ ਮੈਂ ਪੇਉਂਦ ਕੀਤਾ ਜਾਂਵਾਂ।
You will say then, "Branches were broken off, that I might be grafted in."
20 ੨੦ ਅੱਛਾ, ਉਹ ਤਾਂ ਅਵਿਸ਼ਵਾਸ ਦੇ ਕਾਰਨ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ। ਇਸ ਲਈ ਅਭਮਾਨ ਨਾ ਕਰ ਸਗੋਂ ਡਰ।
True; by their unbelief they were broken off, and you stand by your faith. Do not be conceited, but fear;
21 ੨੧ ਕਿਉਂਕਿ ਜਦੋਂ ਪਰਮੇਸ਼ੁਰ ਨੇ ਅਸਲੀ ਟਹਿਣੀਆਂ ਨੂੰ ਨਾ ਛੱਡਿਆ ਤਾਂ ਤੈਨੂੰ ਵੀ ਨਾ ਛੱਡੇਗਾ।
for if God did not spare the natural branches, neither will he spare you.
22 ੨੨ ਸੋ ਪਰਮੇਸ਼ੁਰ ਦੀ ਦਿਆਲਗੀ ਅਤੇ ਸਖਤੀ ਨੂੰ ਵੇਖ। ਸਖਤੀ ਉਹਨਾਂ ਉੱਤੇ ਜਿਹੜੇ ਡਿੱਗ ਪਏ ਹਨ, ਪਰ ਪਰਮੇਸ਼ੁਰ ਦੀ ਦਿਆਲਗੀ ਤੇਰੇ ਉੱਤੇ ਜੇ ਤੂੰ ਉਹ ਦੀ ਦਿਆਲਗੀ ਵਿੱਚ ਟਿਕਿਆ ਰਹੇ। ਨਹੀਂ ਤਾਂ ਤੂੰ ਵੀ ਵੱਢਿਆ ਜਾਵੇਂਗਾ।
See then the goodness and severity of God. Toward those who fell, severity; but toward you, goodness, if you continue in his goodness; otherwise you also will be cut off.
23 ੨੩ ਅਤੇ ਉਹ ਵੀ ਜੇ ਅਵਿਸ਼ਵਾਸ ਵਿੱਚ ਟਿਕੇ ਨਾ ਰਹਿਣ ਤਾਂ ਪੇਉਂਦ ਕੀਤੇ ਜਾਣਗੇ, ਕਿਉਂ ਜੋ ਪਰਮੇਸ਼ੁਰ ਨੂੰ ਅਧਿਕਾਰ ਹੈ, ਕਿ ਉਨ੍ਹਾਂ ਨੂੰ ਫੇਰ ਪੇਉਂਦ ਕਰੇ।
They also, if they do not continue in their unbelief, will be grafted in, for God is able to graft them in again.
24 ੨੪ ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਰੁੱਖ ਨਾਲੋਂ ਵੱਡਿਆ ਗਿਆ, ਜੋ ਅਸਲ ਵਿੱਚ ਜੰਗਲੀ ਹੈਂ, ਅਤੇ ਸੁਭਾਓ ਦੇ ਵਿਰੁੱਧ ਚੰਗੇ ਜ਼ੈਤੂਨ, ਦੇ ਰੁੱਖ ਵਿੱਚ ਪੇਉਂਦ ਕੀਤਾ ਗਿਆ, ਤਾਂ ਇਹ ਜੋ ਅਸਲੀ ਟਹਿਣੀਆਂ ਹਨ ਆਪਣੇ ਹੀ ਜ਼ੈਤੂਨ ਦੇ ਰੁੱਖ ਵਿੱਚ ਕਿੰਨ੍ਹਾਂ ਵੱਧ ਕੇ ਪੇਉਂਦ ਨਾ ਕੀਤੀਆਂ ਜਾਣਗੀਆਂ।
For if you were cut out of that which is by nature a wild olive tree, and were grafted contrary to nature into a good olive tree, how much more will these, which are the natural branches, be grafted into their own olive tree?
25 ੨੫ ਹੁਣ ਹੇ ਭਰਾਵੋ, ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਆਪਣੀ ਜਾਂਚ ਵਿੱਚ ਸਿਆਣੇ ਬਣ ਬੈਠੋਂ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਸ ਭੇਤ ਤੋਂ ਅਣਜਾਣ ਨਾ ਰਹੋ, ਕਿਉਂ ਜੋ ਕੁਝ ਕਠੋਰਤਾ ਇਸਰਾਏਲ ਉੱਤੇ ਆਣ ਪਈ ਅਤੇ ਪਈ ਰਹੇਗੀ ਜਿੰਨਾਂ ਚਿਰ ਪਰਾਈਆਂ ਕੌਮਾਂ ਦੀ ਭਰਪੂਰੀ ਨਾ ਹੋ ਲਵੇ।
For I do not desire you to be ignorant, brothers, of this mystery, so that you won't be wise in your own conceits, that a partial hardening has happened to Israel, until the fullness of the non-Jews has come in,
26 ੨੬ ਅਤੇ ਇਸੇ ਤਰ੍ਹਾਂ ਇਸਰਾਏਲ ਬਚ ਜਾਵੇਗਾ ਜਿਵੇਂ ਲਿਖਿਆ ਹੋਇਆ ਹੈ, ਇਸਰਾਏਲ ਦਾ ਛੁਡਾਉਣ ਵਾਲਾ ਸੀਯੋਨ ਤੋਂ ਨਿੱਕਲੇਗਾ, ਉਹ ਯਾਕੂਬ ਵਿੱਚੋਂ ਅਭਗਤੀ ਨੂੰ ਦੂਰ ਕਰੇਗਾ,
and so all Israel will be saved. Even as it is written, "There will come out of Zion the Deliverer; he will turn away ungodliness from Jacob.
27 ੨੭ ਅਤੇ ਉਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜੋ ਮੈਂ ਉਹਨਾਂ ਦੇ ਪਾਪਾਂ ਨੂੰ ਦੂਰ ਕਰ ਦੇਵਾਂਗਾ।
This is my covenant to them, when I will take away their sins."
28 ੨੮ ਉਹ ਖੁਸ਼ਖਬਰੀ ਦੇ ਅਨੁਸਾਰ ਤਾਂ ਤੁਹਾਡੇ ਵੈਰੀ ਹਨ, ਪਰਮੇਸ਼ੁਰ ਦੀ ਚੋਣ ਦੇ ਅਨੁਸਾਰ ਬਾਪ ਦਾਦਿਆਂ ਦੇ ਕਾਰਨ ਤੁਹਾਡੇ ਪਿਆਰੇ ਹਨ।
Concerning the Good News, they are enemies for your sake. But concerning the election, they are loved for the fathers' sake.
29 ੨੯ ਕਿਉਂ ਜੋ ਪਰਮੇਸ਼ੁਰ ਦੇ ਵਰਦਾਨ ਅਤੇ ਬੁਲਾਹਟ ਸਦਾ ਲਈ ਹੈ।
For the gifts and the calling of God are irrevocable.
30 ੩੦ ਜਿਸ ਪ੍ਰਕਾਰ ਤੁਸੀਂ ਪਹਿਲਾਂ ਪਰਮੇਸ਼ੁਰ ਦੇ ਅਣ-ਆਗਿਆਕਾਰ ਸੀ, ਪਰ ਹੁਣ ਉਨ੍ਹਾਂ ਦੀ ਅਣ-ਆਗਿਆਕਾਰੀ ਦੇ ਕਾਰਨ ਤੁਹਾਡੇ ਉੱਤੇ ਦਯਾ ਕੀਤੀ ਗਈ।
For as you in time past were disobedient to God, but now have obtained mercy by their disobedience,
31 ੩੧ ਇਸੇ ਪਰਕਾਰ ਹੁਣ ਇਹ ਵੀ ਅਣ-ਆਗਿਆਕਾਰ ਹੋਏ ਤਾਂ ਜੋ ਤੁਹਾਡੇ ਉੱਤੇ ਜੋ ਦਯਾ ਕੀਤੀ ਗਈ ਹੈ, ਇਸ ਕਰਕੇ ਉਹਨਾਂ ਉੱਤੇ ਵੀ ਦਯਾ ਕੀਤੀ ਜਾਵੇ।
even so these also have now been disobedient, that by the mercy shown to you they may now also obtain mercy.
32 ੩੨ ਸੋ ਪਰਮੇਸ਼ੁਰ ਨੇ ਸਾਰਿਆਂ ਨੂੰ ਇੱਕ ਸੰਗ ਕਰਕੇ ਅਣ-ਆਗਿਆਕਾਰੀ ਦੇ ਬੰਧਨ ਵਿੱਚ ਜਾਣ ਦਿੱਤਾ ਤਾਂ ਜੋ ਉਹ ਸਭ ਦੇ ਉੱਤੇ ਦਯਾ ਕਰੇ। (eleēsē )
For God has bound everyone over to disobedience, that he might have mercy on all. (eleēsē )
33 ੩੩ ਵਾਹ, ਪਰਮੇਸ਼ੁਰ ਦਾ ਧੰਨ ਅਤੇ ਬੁੱਧ ਅਤੇ ਗਿਆਨ ਕਿੰਨਾਂ ਡੂੰਘਾ ਹੈ! ਉਹ ਦੇ ਨਿਆਂ ਕਿੰਨੇ ਅਣ-ਦੇਖੇ ਹਨ ਅਤੇ ਉਹ ਦੇ ਮਾਰਗ ਕਿੰਨੇ ਦੁਰਲੱਭ ਹਨ!
Oh the depth of the riches both of the wisdom and the knowledge of God. How unsearchable are his judgments, and his ways past tracing out.
34 ੩੪ ਪ੍ਰਭੂ ਦੀ ਬੁੱਧੀ ਨੂੰ ਕਿਸ ਨੇ ਜਾਣਿਆ, ਜਾ ਕੌਣ ਉਹ ਦਾ ਸਲਾਹਕਾਰ ਬਣਿਆ?
For "Who has known the mind of the Lord, or who has been his counselor?"
35 ੩੫ ਜਾਂ ਕਿਸ ਨੇ ਉਹ ਨੂੰ ਪਹਿਲਾਂ ਕੁਝ ਦਿੱਤਾ, ਜਿਹ ਦਾ ਉਹ ਨੂੰ ਮੁੜ ਬਦਲਾ ਦਿੱਤਾ ਜਾਵੇ?।
"Or who has first given to him, and it will be repaid to him again?"
36 ੩੬ ਕਿਉਂ ਜੋ ਉਸ ਤੋਂ ਅਤੇ ਉਸੇ ਦੇ ਵਸੀਲੇ ਨਾਲ ਅਤੇ ਉਸੇ ਦੇ ਲਈ, ਸਾਰੀਆਂ ਵਸਤਾਂ ਹੋਈਆਂ ਹਨ। ਉਸ ਦੀ ਵਡਿਆਈ ਜੁੱਗੋ-ਜੁੱਗ ਹੋਵੇ। ਆਮੀਨ। (aiōn )
For from him and by him and in him are all things. To him be the glory for ever. Amen. (aiōn )