< ਯੂਹੰਨਾ ਦੇ ਪਰਕਾਸ਼ ਦੀ ਪੋਥੀ 9 >
1 ੧ ਪੰਜਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਮੈਂ ਇੱਕ ਤਾਰਾ ਸਵਰਗ ਤੋਂ ਧਰਤੀ ਉੱਤੇ ਡਿੱਗਦਾ ਹੋਇਆ ਵੇਖਿਆ ਅਤੇ ਅਥਾਹ ਕੁੰਡ ਦੀ ਕੁੰਜੀ ਉਹ ਨੂੰ ਦਿੱਤੀ ਗਈ। (Abyssos )
১ততঃ পরং সপ্তমদূতেন তূর্য্যাং ৱাদিতাযাং গগনাৎ পৃথিৱ্যাং নিপতিত একস্তারকো মযা দৃষ্টঃ, তস্মৈ রসাতলকূপস্য কুঞ্জিকাদাযি| (Abyssos )
2 ੨ ਉਹ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਧੂੰਆਂ ਵੱਡੇ ਭੱਠੇ ਦੇ ਧੂੰਏਂ ਵਾਂਗੂੰ ਉੱਠਿਆ ਅਤੇ ਉਸ ਧੂੰਏਂ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ। (Abyssos )
২তেন রসাতলকূপে মুক্তে মহাগ্নিকুণ্ডস্য ধূম ইৱ ধূমস্তস্মাৎ কূপাদ্ উদ্গতঃ| তস্মাৎ কূপধূমাৎ সূর্য্যাকাশৌ তিমিরাৱৃতৌ| (Abyssos )
3 ੩ ਅਤੇ ਧੂੰਏਂ ਵਿੱਚੋਂ ਧਰਤੀ ਉੱਤੇ ਟਿੱਡੇ ਨਿੱਕਲ ਆਏ ਅਤੇ ਉਹਨਾਂ ਨੂੰ ਧਰਤੀ ਦੇ ਬਿਛੂਆਂ ਦੇ ਬਲ ਵਰਗਾ ਬਲ ਦਿੱਤਾ ਗਿਆ।
৩তস্মাদ্ ধূমাৎ পতঙ্গেষু পৃথিৱ্যাং নির্গতেষু নরলোকস্থৱৃশ্চিকৱৎ বলং তেভ্যোঽদাযি|
4 ੪ ਅਤੇ ਉਹਨਾਂ ਨੂੰ ਇਹ ਆਖਿਆ ਗਿਆ ਕਿ ਨਾ ਧਰਤੀ ਦੇ ਘਾਹ ਦਾ, ਨਾ ਕਿਸੇ ਹਰਿਆਲੀ ਦਾ ਅਤੇ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਕੇਵਲ ਉਨ੍ਹਾਂ ਮਨੁੱਖਾਂ ਦਾ, ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੋਹਰ ਨਹੀਂ ਹੈ।
৪অপরং পৃথিৱ্যাস্তৃণানি হরিদ্ৱর্ণশাকাদযো ৱৃক্ষাশ্চ তৈ র্ন সিংহিতৱ্যাঃ কিন্তু যেষাং ভালেষ্ৱীশ্ৱরস্য মুদ্রাযা অঙ্কো নাস্তি কেৱলং তে মানৱাস্তৈ র্হিংসিতৱ্যা ইদং ত আদিষ্টাঃ|
5 ੫ ਅਤੇ ਉਹਨਾਂ ਨੂੰ ਇਹ ਦਿੱਤਾ ਗਿਆ, ਜੋ ਉਨ੍ਹਾਂ ਮਨੁੱਖਾਂ ਨੂੰ ਜਾਨੋਂ ਨਾ ਮਾਰਨ ਸਗੋਂ ਇਹ ਕਿ ਉਹ ਪੰਜਾਂ ਮਹੀਨਿਆਂ ਤੱਕ ਵੱਡੀ ਪੀੜ ਸਹਿਣ ਅਤੇ ਉਨ੍ਹਾਂ ਦੀ ਪੀੜ ਇਹੋ ਜਿਹੀ ਸੀ, ਜਿਵੇਂ ਬਿਛੂਆਂ ਦੇ ਡੰਗ ਮਾਰਨ ਨਾਲ ਪੀੜ ਹੁੰਦੀ ਹੈ।
৫পরন্তু তেষাং বধায নহি কেৱলং পঞ্চ মাসান্ যাৱৎ যাতনাদানায তেভ্যঃ সামর্থ্যমদাযি| ৱৃশ্চিকেন দষ্টস্য মানৱস্য যাদৃশী যাতনা জাযতে তৈরপি তাদৃশী যাতনা প্রদীযতে|
6 ੬ ਅਤੇ ਉਨ੍ਹੀਂ ਦਿਨੀਂ ਮਨੁੱਖ ਮੌਤ ਨੂੰ ਭਾਲਣਗੇ ਅਤੇ ਉਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਲੱਭੇਗੀ ਅਤੇ ਮਰਨ ਦੀ ਕੋਸ਼ਿਸ਼ ਕਰਨਗੇ ਪਰ ਮੌਤ ਉਨ੍ਹਾਂ ਤੋਂ ਭੱਜ ਜਾਵੇਗੀ।
৬তস্মিন্ সমযে মানৱা মৃত্যুং মৃগযিষ্যন্তে কিন্তু প্রাপ্তুং ন শক্ষ্যন্তি, তে প্রাণান্ ত্যক্তুম্ অভিলষিষ্যন্তি কিন্তু মৃত্যুস্তেভ্যো দূরং পলাযিষ্যতে|
7 ੭ ਅਤੇ ਉਹਨਾਂ ਟਿੱਡਿਆਂ ਦਾ ਰੂਪ ਉਨ੍ਹਾਂ ਘੋੜਿਆਂ ਵਰਗਾ ਸੀ, ਜਿਹੜੇ ਯੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ। ਉਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜਿਹੇ ਸਨ ਅਤੇ ਉਹਨਾਂ ਦੇ ਮੂੰਹ ਮਨੁੱਖਾਂ ਦੇ ਚਿਹਰੇ ਵਰਗੇ ਸਨ।
৭তেষাং পতঙ্গানাম্ আকারো যুদ্ধার্থং সুসজ্জিতানাম্ অশ্ৱানাম্ আকারস্য তুল্যঃ, তেষাং শিরঃসু সুৱর্ণকিরীটানীৱ কিরীটানি ৱিদ্যন্তে, মুখমণ্ডলানি চ মানুষিকমুখতুল্যানি,
8 ੮ ਉਹਨਾਂ ਦੇ ਵਾਲ਼ ਔਰਤਾਂ ਦੇ ਵਾਲਾਂ ਵਰਗੇ ਅਤੇ ਉਹਨਾਂ ਦੇ ਦੰਦ ਬੱਬਰ ਸ਼ੇਰਾਂ ਦੇ ਦੰਦਾਂ ਵਰਗੇ ਸਨ।
৮কেশাশ্চ যোষিতাং কেশানাং সদৃশাঃ, দন্তাশ্চ সিংহদন্ততুল্যাঃ,
9 ੯ ਅਤੇ ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾ ਵਰਗੇ ਸਨ ਅਤੇ ਉਹਨਾਂ ਦੇ ਖੰਭਾਂ ਦੀ ਘੂਕ ਰੱਥਾਂ ਸਗੋਂ ਲੜਾਈ ਵਿੱਚ ਦੌੜਦਿਆਂ ਹੋਇਆਂ ਬਹੁਤਿਆਂ ਘੋੜਿਆਂ ਦੀ ਅਵਾਜ਼ ਜਿਹੀ ਸੀ।
৯লৌহকৱচৱৎ তেষাং কৱচানি সন্তি, তেষাং পক্ষাণাং শব্দো রণায ধাৱতামশ্ৱরথানাং সমূহস্য শব্দতুল্যঃ|
10 ੧੦ ਅਤੇ ਉਹਨਾਂ ਦੀਆਂ ਪੂੰਛਾਂ ਬਿਛੂਆਂ ਵਰਗੀਆਂ ਸਨ, ਉਹਨਾਂ ਦੇ ਡੰਗ ਹਨ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਉਹਨਾਂ ਦਾ ਬਲ ਹੈ ਜੋ ਪੰਜ ਮਹੀਨਿਆਂ ਤੱਕ ਮਨੁੱਖ ਨੂੰ ਤੜਫਾਉਣ।
১০ৱৃশ্চিকানামিৱ তেষাং লাঙ্গূলানি সন্তি, তেষু লাঙ্গূলেষু কণ্টকানি ৱিদ্যন্তে, অপরং পঞ্চ মাসান্ যাৱৎ মানৱানাং হিংসনায তে সামর্থ্যপ্রাপ্তাঃ|
11 ੧੧ ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਹੈ। ਉਹ ਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ ਅਤੇ ਯੂਨਾਨੀ ਵਿੱਚ ਅਪੁੱਲੁਓਨ ਹੈ। (Abyssos )
১১তেষাং রাজা চ রসাতলস্য দূতস্তস্য নাম ইব্রীযভাষযা অবদ্দোন্ যূনানীযভাষযা চ অপল্লুযোন্ অর্থতো ৱিনাশক ইতি| (Abyssos )
12 ੧੨ ਇੱਕ ਦੁੱਖ ਬੀਤ ਗਿਆ, ਵੇਖੋ, ਇਹ ਦੇ ਬਾਅਦ ਅਜੇ ਦੋ ਦੁੱਖ ਹੋਰ ਆਉਂਦੇ ਹਨ!
১২প্রথমঃ সন্তাপো গতৱান্ পশ্য ইতঃ পরমপি দ্ৱাভ্যাং সন্তাপাভ্যাম্ উপস্থাতৱ্যং|
13 ੧੩ ਛੇਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਉਹ ਸੋਨੇ ਦੀ ਜਗਵੇਦੀ ਜਿਹੜੀ ਪਰਮੇਸ਼ੁਰ ਦੇ ਅੱਗੇ ਹੈ ਉਹ ਦੇ ਚਾਰਾਂ ਸਿੰਗਾਂ ਵਿੱਚੋਂ ਮੈਂ ਇੱਕ ਅਵਾਜ਼ ਸੁਣੀ।
১৩ততঃ পরং ষষ্ঠদূতেন তূর্য্যাং ৱাদিতাযাম্ ঈশ্ৱরস্যান্তিকে স্থিতাযাঃ সুৱর্ণৱেদ্যাশ্চতুশ্চূডাতঃ কস্যচিদ্ রৱো মযাশ্রাৱি|
14 ੧੪ ਉਸ ਛੇਵੇਂ ਦੂਤ ਨੂੰ ਜਿਹ ਦੇ ਕੋਲ ਤੁਰ੍ਹੀ ਸੀ ਉਹ ਇਹ ਕਹਿੰਦੀ ਹੈ ਕਿ ਉਹਨਾਂ ਚਾਰਾਂ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫ਼ਰਾਤ ਉੱਤੇ ਬੰਨੇ ਹੋਏ ਹਨ ਖੋਲ੍ਹ ਦੇ!
১৪স তূরীধারিণং ষষ্ঠদূতম্ অৱদৎ, ফরাতাখ্যে মহানদে যে চৎৱারো দূতা বদ্ধাঃ সন্তি তান্ মোচয|
15 ੧੫ ਤਾਂ ਉਹ ਚਾਰੇ ਦੂਤ ਜਿਹੜੇ ਵੇਲੇ, ਦਿਨ, ਮਹੀਨੇ ਅਤੇ ਸਾਲ ਲਈ ਤਿਆਰ ਕੀਤੇ ਹੋਏ ਸਨ ਖੋਲ੍ਹੇ ਗਏ ਜੋ ਮਨੁੱਖਾਂ ਦੀ ਇੱਕ ਤਿਹਾਈ ਨੂੰ ਮਾਰ ਸੁੱਟਣ।
১৫ততস্তদ্দণ্ডস্য তদ্দিনস্য তন্মাসস্য তদ্ৱৎসরস্য চ কৃতে নিরূপিতাস্তে চৎৱারো দূতা মানৱানাং তৃতীযাংশস্য বধার্থং মোচিতাঃ|
16 ੧੬ ਅਤੇ ਘੋੜ ਸਵਾਰਾਂ ਦੀਆਂ ਫੌਜਾਂ ਗਿਣਤੀ ਵਿੱਚ ਵੀਹ ਕਰੋੜ ਸਨ। ਮੈਂ ਉਹਨਾਂ ਦੀ ਗਿਣਤੀ ਸੁਣੀ।
১৬অপরম্ অশ্ৱারোহিসৈন্যানাং সংখ্যা মযাশ্রাৱি, তে ৱিংশতিকোটয আসন্|
17 ੧੭ ਇਸ ਦਰਸ਼ਣ ਵਿੱਚ ਘੋੜਿਆਂ ਅਤੇ ਉਹਨਾਂ ਦਿਆਂ ਸਵਾਰਾਂ ਦੇ ਰੂਪ ਮੈਨੂੰ ਇਸ ਤਰ੍ਹਾਂ ਦਿਸਦੇ ਸਨ ਭਈ ਉਹਨਾਂ ਦੇ ਸੀਨੇ ਬੰਦ ਅੱਗ, ਨੀਲਮ, ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਬੱਬਰ ਸ਼ੇਰਾਂ ਦੇ ਸਿਰ ਵਰਗੇ ਹਨ ਅਤੇ ਉਹਨਾਂ ਦੇ ਮੂੰਹਾਂ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿੱਕਲਦੀ ਹੈ!
১৭মযা যে ঽশ্ৱা অশ্ৱারোহিণশ্চ দৃষ্টাস্ত এতাদৃশাঃ, তেষাং ৱহ্নিস্ৱরূপাণি নীলপ্রস্তরস্ৱরূপাণি গন্ধকস্ৱরূপাণি চ ৱর্ম্মাণ্যাসন্, ৱাজিনাঞ্চ সিংহমূর্দ্ধসদৃশা মূর্দ্ধানঃ, তেষাং মুখেভ্যো ৱহ্নিধূমগন্ধকা নির্গচ্ছন্তি|
18 ੧੮ ਅੱਗ, ਧੂੰਆਂ ਅਤੇ ਗੰਧਕ ਜਿਹੜੀ ਉਹਨਾਂ ਦੇ ਮੂੰਹਾਂ ਵਿੱਚੋਂ ਨਿੱਕਲਦੀ ਸੀ, ਇਨ੍ਹਾਂ ਤਿੰਨਾਂ ਮਹਾਂਮਾਰੀਆਂ ਨਾਲ ਮਨੁੱਖਾਂ ਦੀ ਇੱਕ ਤਿਹਾਈ ਜਾਨੋਂ ਮਾਰੀ ਗਈ।
১৮এতৈস্ত্রিভি র্দণ্ডৈরর্থতস্তেষাং মুখেভ্যো নির্গচ্ছদ্ভি র্ৱহ্নিধূমগন্ধকৈ র্মানুষাণাং তুতীযাংশো ঽঘানি|
19 ੧੯ ਉਹਨਾਂ ਘੋੜਿਆਂ ਦਾ ਬਲ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਹੈ, ਕਿਉਂ ਜੋ ਉਹਨਾਂ ਦੀਆਂ ਪੂੰਛਾਂ ਸੱਪਾਂ ਵਰਗੀਆਂ ਹਨ ਅਤੇ ਉਹਨਾਂ ਦੇ ਸਿਰ ਵੀ ਹਨ ਅਤੇ ਉਹ ਉਨ੍ਹਾਂ ਦੇ ਨਾਲ ਵਿਨਾਸ਼ ਕਰਦੇ ਹਨ।
১৯তেষাং ৱাজিনাং বলং মুখেষু লাঙ্গূলেষু চ স্থিতং, যতস্তেষাং লাঙ্গূলানি সর্পাকারাণি মস্তকৱিশিষ্টানি চ তৈরেৱ তে হিংসন্তি|
20 ੨੦ ਅਤੇ ਬਚੇ ਮਨੁੱਖਾਂ ਨੇ ਜਿਹੜੇ ਇਨ੍ਹਾਂ ਮਹਾਂਮਾਰੀਆਂ ਨਾਲ ਨਹੀਂ ਮਾਰੇ ਗਏ ਸਨ, ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ, ਉਹ ਭੂਤਾਂ ਦੀ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖ, ਨਾ ਸੁਣ, ਨਾ ਤੁਰ ਸਕਦੀਆਂ ਹਨ,
২০অপরম্ অৱশিষ্টা যে মানৱা তৈ র্দণ্ডৈ র্ন হতাস্তে যথা দৃষ্টিশ্রৱণগমনশক্তিহীনান্ স্ৱর্ণরৌপ্যপিত্তলপ্রস্তরকাষ্ঠমযান্ ৱিগ্রহান্ ভূতাংশ্চ ন পূজযিষ্যন্তি তথা স্ৱহস্তানাং ক্রিযাভ্যঃ স্ৱমনাংসি ন পরাৱর্ত্তিতৱন্তঃ
21 ੨੧ ਨਾ ਉਹਨਾਂ ਆਪਣੇ ਖੂਨਾਂ ਤੋਂ, ਨਾ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ ਅਤੇ ਨਾ ਚੋਰੀਆਂ ਤੋਂ ਤੋਬਾ ਕੀਤੀ।
২১স্ৱবধকুহকৱ্যভিচারচৌর্য্যোভ্যো ঽপি মনাংসি ন পরাৱর্ত্তিতৱন্তঃ|