< ਯੂਹੰਨਾ ਦੇ ਪਰਕਾਸ਼ ਦੀ ਪੋਥੀ 7 >

1 ਇਸ ਤੋਂ ਬਾਅਦ ਮੈਂ ਧਰਤੀ ਦੇ ਚਾਰੋਂ ਕੋਨਿਆਂ ਉੱਤੇ ਚਾਰ ਦੂਤ ਖੜ੍ਹੇ ਵੇਖੇ, ਜਿਨ੍ਹਾਂ ਧਰਤੀ ਦੀਆਂ ਚਾਰਾਂ ਪੌਣਾਂ ਨੂੰ ਫੜ੍ਹਿਆ ਹੋਇਆ ਸੀ ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ।
ܘܡܢ ܒܬܪ ܗܕܐ ܚܙܝܬ ܐܪܒܥܐ ܡܠܐܟܝܢ ܩܝܡܝܢ ܥܠ ܐܪܒܥ ܙܘܝܬܗ ܕܐܪܥܐ ܘܐܚܝܕܝܢ ܠܐܪܒܥܬ ܪܘܚܐ ܕܠܐ ܢܫܒ ܪܘܚܐ ܥܠ ܐܪܥܐ ܘܠܐ ܥܠ ܝܡܐ ܘܠܐ ܥܠ ܟܠ ܐܝܠܢ
2 ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹ ਦੇ ਕੋਲ ਜਿਉਂਦੇ ਪਰਮੇਸ਼ੁਰ ਦੀ ਮੋਹਰ ਸੀ, ਚੜ੍ਹਦੇ ਪਾਸਿਓਂ ਉੱਠਦਾ ਵੇਖਿਆ ਅਤੇ ਉਸ ਨੇ ਉਹਨਾਂ ਚਾਰਾਂ ਦੂਤਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਕਿ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਅਵਾਜ਼ ਨਾਲ ਪੁਕਾਰ ਕੇ ਆਖਿਆ।
ܘܚܙܝܬ ܐܚܪܢܐ ܡܠܐܟܐ ܕܤܠܩ ܡܢ ܡܕܢܚܝ ܫܡܫܐ ܘܐܝܬ ܠܗ ܚܬܡܐ ܕܐܠܗܐ ܚܝܐ ܘܩܥܐ ܒܩܠܐ ܪܡܐ ܠܐܪܒܥܐ ܡܠܐܟܐ ܗܢܘܢ ܕܐܬܝܗܒ ܠܗܘܢ ܕܢܗܪܘܢ ܠܐܪܥܐ ܘܠܝܡܐ
3 ਜਿਨ੍ਹਾਂ ਸਮਾਂ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ।
ܘܐܡܪ ܠܐ ܬܗܪܘܢ ܠܐܪܥܐ ܘܠܐ ܠܝܡܐ ܘܐܦܠܐ ܠܐܝܠܢܐ ܥܕܡܐ ܕܢܚܬܘܡ ܠܥܒܕܘܗܝ ܕܐܠܗܐ ܒܝܬ ܥܝܢܝܗܘܢ
4 ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਉਹਨਾਂ ਦੀ ਗਿਣਤੀ ਸੁਣੀ ਤਾਂ ਇਸਰਾਏਲ ਦੇ ਵੰਸ਼ ਦੇ ਸਭਨਾਂ ਗੋਤਾਂ ਵਿੱਚੋਂ ਇੱਕ ਲੱਖ ਚੁਤਾਲੀ ਹਜ਼ਾਰ ਉੱਤੇ ਮੋਹਰ ਲੱਗੀ -
ܘܫܡܥܬ ܡܢܝܢܐ ܕܚܬܝܡܐ ܡܐܐ ܘܐܪܒܥܝܢ ܘܐܪܒܥܐ ܐܠܦܝܢ ܡܢ ܟܠ ܫܪܒܢ ܕܐܝܤܪܐܝܠ
5 ਯਹੂਦਾਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲੱਗੀ। ਰੂਬੇਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਗਾਦ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ,
ܡܢ ܫܪܒܬܗ ܕܝܗܘܕܐ ܬܪܥܤܪ ܐܠܦܝܢ ܡܢ ܫܪܒܬܗ ܕܪܘܒܝܠ ܬܪܥܤܪ ܐܠܦܝܢ ܡܢ ܫܪܒܬܗ ܕܓܕ ܬܪܥܤܪ ܐܠܦܝܢ
6 ਆਸ਼ੇਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਨਫ਼ਥਾਲੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਮਨੱਸ਼ਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ,
ܡܢ ܫܪܒܬܗ ܕܐܫܝܪ ܬܪܥܤܪ ܐܠܦܝܢ ܡܢ ܫܪܒܬܗ ܕܢܦܬܠܝ ܬܪܥܤܪ ܐܠܦܝܢ ܡܢ ܫܪܒܬܗ ܕܡܢܫܐ ܬܪܥܤܪ ܐܠܦܝܢ
7 ਸ਼ਮਊਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਲੇਵੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯਿੱਸਾਕਾਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ,
ܡܢ ܫܪܒܬܗ ܕܫܡܥܘܢ ܬܪܥܤܪ ܐܠܦܝܢ ܡܢ ܫܪܒܬܗ ܕܐܝܤܟܪ ܬܪܥܤܪ ܐܠܦܝܢ ܡܢ ܫܪܒܬܗ ܕܠܘܝ ܬܪܥܤܪ ܐܠܦܝܢ
8 ਜ਼ਬੂਲੁਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯੂਸੁਫ਼ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲੱਗੀ।
ܡܢ ܫܪܒܬܗ ܕܙܒܘܠܘܢ ܬܪܥܤܪ ܐܠܦܝܢ ܡܢ ܫܪܒܬܗ ܕܝܘܤܦ ܬܪܥܤܪ ܐܠܦܝܢ ܡܢ ܫܪܒܬܗ ܕܒܢܝܡܝܢ ܬܪܥܤܪ ܐܠܦܝܢ ܚܬܝܡܐ
9 ਇਸ ਤੋਂ ਬਾਅਦ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਸ਼ਾ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜ਼ੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲੈ ਕੇ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਹੈ।
ܒܬܪܟܢ ܚܙܝܬ ܟܢܫܐ ܤܓܝܐܐ ܐܝܢܐ ܕܠܡܢܝܢܗ ܠܝܬ ܕܡܨܐ ܗܘܐ ܡܢ ܟܠ ܥܡ ܘܫܪܒܐ ܘܐܡܘܢ ܘܠܫܢܝܢ ܕܩܝܡܝܢ ܩܕܡ ܟܘܪܤܝܐ ܘܩܕܡܘܗܝ ܕܐܡܪܐ ܘܡܥܛܦܝܢ ܐܤܛܠܐ ܚܘܪܬܐ ܘܒܐܝܕܝܗܘܢ ܕܩܠܐ
10 ੧੦ ਅਤੇ ਇਹ ਵੱਡੀ ਅਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, - ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ!।
ܘܩܥܝܢ ܒܩܠܐ ܪܒܐ ܘܐܡܪܝܢ ܦܘܪܩܢܐ ܠܐܠܗܢ ܘܠܕܝܬܒ ܥܠ ܟܘܪܤܝܐ ܘܠܐܡܪܐ
11 ੧੧ ਸਾਰੇ ਦੂਤ ਸਿੰਘਾਸਣ ਦੇ ਅਤੇ ਬਜ਼ੁਰਗਾਂ ਦੇ ਅਤੇ ਚਾਰਾਂ ਪ੍ਰਾਣੀਆਂ ਦੇ ਆਲੇ-ਦੁਆਲੇ ਖੜ੍ਹੇ ਸਨ ਤਾਂ ਉਹ ਸਿੰਘਾਸਣ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕਿਆ।
ܘܟܠܗܘܢ ܡܠܐܟܐ ܩܝܡܝܢ ܗܘܘ ܚܕܪܘܗܝ ܕܟܘܪܤܝܐ ܘܕܩܫܝܫܐ ܘܕܐܪܒܥ ܚܝܘܢ ܘܢܦܠܘ ܩܕܡ ܟܘܪܤܝܐ ܥܠ ܐܦܝܗܘܢ
12 ੧੨ ਅਤੇ ਬੋਲੇ, - ਆਮੀਨ! ਸਾਡੇ ਪਰਮੇਸ਼ੁਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰੱਥਾ ਅਤੇ ਸ਼ਕਤੀ ਜੁੱਗੋ-ਜੁੱਗ ਹੋਵੇ! ਆਮੀਨ। (aiōn g165)
ܟܕ ܐܡܪܝܢ ܐܡܝܢ ܬܫܒܘܚܬܐ ܘܒܘܪܟܬܐ ܘܚܟܡܬܐ ܘܩܘܒܠ ܛܝܒܘܬܐ ܘܐܝܩܪܐ ܘܚܝܠܐ ܘܥܘܫܢܐ ܠܐܠܗܢ ܠܥܠܡ ܥܠܡܝܢ ܐܡܝܢ (aiōn g165)
13 ੧੩ ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ ਭਈ ਇਹ ਜਿਨ੍ਹਾਂ ਚਿੱਟੇ ਬਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ?
ܘܥܢܐ ܚܕ ܡܢ ܩܫܝܫܐ ܘܐܡܪ ܠܝ ܗܠܝܢ ܕܥܛܝܦܝܢ ܐܤܛܠܐ ܚܘܪܬܐ ܡܢ ܐܢܘܢ ܘܡܢ ܐܝܟܐ ܐܬܘ
14 ੧੪ ਫੇਰ ਮੈਂ ਉਹ ਨੂੰ ਆਖਿਆ, ਹੇ ਮੇਰੇ ਪ੍ਰਭੂ ਜੀ, ਤੁਸੀਂ ਜਾਣੋ। ਤਾਂ ਉਸ ਨੇ ਮੈਨੂੰ ਆਖਿਆ, ਇਹ ਉਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ ਅਤੇ ਉਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ।
ܘܐܡܪܬ ܠܗ ܡܪܝ ܐܢܬ ܝܕܥ ܐܢܬ ܘܐܡܪ ܠܝ ܗܠܝܢ ܐܢܘܢ ܐܝܠܝܢ ܕܐܬܘ ܡܢ ܐܘܠܨܢܐ ܪܒܐ ܘܚܠܠܘ ܐܤܛܠܝܗܘܢ ܘܚܘܪܘ ܐܢܝܢ ܒܕܡܐ ܕܐܡܪܐ
15 ੧੫ ਇਸ ਕਰਕੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਹਮਣੇ ਹਨ, ਅਤੇ ਉਹ ਦੀ ਹੈਕਲ ਵਿੱਚ ਰਾਤ-ਦਿਨ ਉਹ ਦੀ ਬੰਦਗੀ ਕਰਦੇ ਹਨ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ।
ܡܛܠ ܗܢܐ ܐܝܬܝܗܘܢ ܩܕܡ ܟܘܪܤܝܐ ܕܐܠܗܐ ܘܡܫܡܫܝܢ ܠܗ ܐܝܡܡܐ ܘܠܠܝܐ ܒܗܝܟܠܗ ܘܕܝܬܒ ܥܠ ܟܘܪܤܝܐ ܢܓܢ ܥܠܝܗܘܢ
16 ੧੬ ਉਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਉਹਨਾਂ ਉੱਤੇ ਪਵੇਗੀ,
ܠܐ ܢܟܦܢܘܢ ܘܠܐ ܢܨܗܘܢ ܘܫܡܫܐ ܥܠܝܗܘܢ ܠܐ ܢܦܠ ܘܠܐ ܟܠ ܫܘܒܐ
17 ੧੭ ਕਿਉਂ ਜੋ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ, ਉਹਨਾਂ ਦਾ ਅਯਾਲੀ ਹੋਵੇਗਾ, ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝੇਗਾ।
ܡܛܠ ܕܐܡܪܐ ܕܒܡܨܥܬ ܟܘܪܤܝܐ ܢܪܥܐ ܐܢܘܢ ܘܢܫܒܠ ܐܢܘܢ ܨܝܕ ܚܝܐ ܘܨܝܕ ܥܝܢܬܐ ܕܡܝܐ ܘܢܠܚܐ ܟܠ ܕܡܥܐ ܡܢ ܥܝܢܝܗܘܢ

< ਯੂਹੰਨਾ ਦੇ ਪਰਕਾਸ਼ ਦੀ ਪੋਥੀ 7 >