< ਯੂਹੰਨਾ ਦੇ ਪਰਕਾਸ਼ ਦੀ ਪੋਥੀ 18 >
1 ੧ ਇਸ ਤੋਂ ਬਾਅਦ ਮੈਂ ਇੱਕ ਹੋਰ ਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਦੇ ਕੋਲ ਅਧਿਕਾਰ ਸੀ ਅਤੇ ਉਹ ਦੇ ਤੇਜ ਨਾਲ ਧਰਤੀ ਚਾਨਣੀ ਹੋ ਗਈ।
U ixlardin keyin mǝn qong ⱨoⱪuⱪluⱪ yǝnǝ bir pǝrixtining asmandin qüxüwatⱪanliⱪini kɵrdüm. Yǝr yüzi uning julaliliⱪidin yorup kǝtti.
2 ੨ ਅਤੇ ਉਹ ਨੇ ਬਹੁਤ ਉੱਚੀ ਆਵਾਜ਼ ਮਾਰ ਕੇ ਆਖਿਆ, ਢਹਿ ਪਈ ਬਾਬੁਲ, ਵੱਡੀ ਨਗਰੀ ਡਿੱਗ ਪਈ! ਉਹ ਭੂਤਾਂ ਦਾ ਟਿਕਾਣਾ ਹੋ ਗਿਆ, ਨਾਲੇ ਹਰ ਅਸ਼ੁੱਧ ਆਤਮਾਵਾਂ ਦਾ ਅੱਡਾ, ਹਰ ਦੁਸ਼ਟ ਅਤੇ ਘਿਣਾਉਣੇ ਪੰਛੀ ਦਾ ਅੱਡਾ।
Pǝrixtǝ yuⱪiri awaz bilǝn mundaⱪ warⱪiridi: — «Ƣulidi! Katta xǝⱨǝr Babil ƣulidi! Əmdi u jinlarning makani, ⱨǝrbir napak roⱨlarning solaⱪhanisi, Ⱨǝrbir mǝkruⱨ wǝ yirginqlik ⱪuxlarning solaⱪ-qanggisi boldi!
3 ੩ ਕਿਉਂ ਜੋ ਉਹ ਦੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਤੋਂ ਸਾਰੀਆਂ ਕੌਮਾਂ ਨੇ ਪੀਤਾ, ਅਤੇ ਧਰਤੀ ਦੇ ਰਾਜਿਆਂ ਨੇ ਉਹ ਦੇ ਨਾਲ ਹਰਾਮਕਾਰੀ ਕੀਤੀ, ਅਤੇ ਧਰਤੀ ਦੇ ਵਪਾਰੀ ਉਹ ਦੇ ਬਹੁਤ ਜਿਆਦਾ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।
Qünki barliⱪ ǝllǝr uning zina-buzuⱪluⱪining sǝwdaliⱪ xarabidin iqixti; Yǝr yüzidiki barliⱪ padixaⱨlar uning bilǝn buzuⱪluⱪ ɵtküzüxti, Yǝr yüzidiki sodigǝrlǝr uning ǝyx-ixritining ǝlwǝkqilikidin beyixti».
4 ੪ ਮੈਂ ਇੱਕ ਹੋਰ ਅਵਾਜ਼ ਅਕਾਸ਼ ਤੋਂ ਇਹ ਆਖਦੇ ਸੁਣੀ, ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਕਿਤੇ ਤੁਸੀਂ ਉਹ ਦੇ ਪਾਪਾਂ ਦੇ ਭਾਗੀ ਬਣੋ, ਕਿਤੇ ਤੁਸੀਂ ਉਹ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਹੋਵੋ!
Asmandin yǝnǝ bir awazni anglidim: — «I Mening hǝlⱪim, uning gunaⱨliriƣa xerik bolmasliⱪinglar üqün, Ⱨǝm uning bexiƣa qüxidiƣan balayi’apǝtlǝrgǝ uqrimasliⱪinglar üqün, uning iqidin qiⱪinglar!
5 ੫ ਉਹ ਦੇ ਪਾਪ ਤਾਂ ਸਵਰਗ ਤੱਕ ਪਹੁੰਚ ਗਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਯਾਦ ਕੀਤੇ ਹਨ।
Qünki uning gunaⱨliri pǝlǝkkǝ yǝtküdǝk dɵwilinip kǝtkǝn, Huda uning ⱨǝⱪⱪaniyǝtsizliklirini esigǝ aldi.
6 ੬ ਜਿਵੇਂ ਉਹ ਨੇ ਵਰਤਿਆ ਤਿਵੇਂ ਤੁਸੀਂ ਉਹ ਦੇ ਨਾਲ ਵੀ ਵਰਤੋ, ਸਗੋਂ ਉਹ ਦੇ ਕੰਮਾਂ ਦੇ ਅਨੁਸਾਰ ਉਹ ਨੂੰ ਦੁਗਣਾ ਬਦਲਾ ਦਿਓ, - ਜਿਹੜਾ ਪਿਆਲਾ ਉਹ ਨੇ ਭਰਿਆ, ਤੁਸੀਂ ਉਸ ਵਿੱਚ ਉਹ ਦੇ ਲਈ ਦੁਗਣਾ ਭਰੋ।
U baxⱪilarƣa yandurƣinidǝk uning ⱪilƣinini ɵzigǝ yandurunglar; Uning ⱪilmixliriƣa muwapiⱪ ikki ⱨǝssǝ ⱪoxlap ⱪayturunglar; U [baxⱪilarƣa] ǝbjǝx ⱪilip bǝrgǝn ⱪǝdǝⱨtǝ uningƣa ikki ⱨǝssǝ ⱪoyuⱪ ǝbjǝx ⱪilinglar.
7 ੭ ਜਿੰਨੀ ਉਹ ਨੇ ਆਪਣੀ ਵਡਿਆਈ ਕੀਤੀ, ਅਤੇ ਭੋਗ ਬਿਲਾਸ ਕੀਤਾ, ਉਨ੍ਹਾਂ ਹੀ ਉਹ ਨੂੰ ਕਸ਼ਟ ਅਤੇ ਸੋਗ ਦਿਉ, ਕਿਉਂ ਜੋ ਉਹ ਆਪਣੇ ਮਨ ਵਿੱਚ ਇਹ ਆਖਦੀ ਹੈ, ਮੈਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ, ਨਾ ਕਦੇ ਸੋਗ ਵੇਖਾਂਗੀ!
U ɵzini ⱪanqilik uluƣliƣan bolsa, Ⱪanqilik ǝyx-ixrǝttǝ yaxiƣan bolsa, Uningƣa xunqilik ⱪiynilix wǝ dǝrd beringlar; U kɵnglidǝ: «Mǝn tul ǝmǝs, bǝlki tǝhtǝ olturƣan hanixmǝn; Mǝn dǝrd-ǝlǝmni ǝsla kɵrmǝymǝn» degini tüpǝylidin,
8 ੮ ਇਸ ਕਰਕੇ ਉਹ ਦੀਆਂ ਮਹਾਂਮਾਰੀਆਂ ਇੱਕੋ ਦਿਨ ਵਿੱਚ ਆ ਪੈਣਗੀਆਂ; ਮੌਤ, ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੂ ਪਰਮੇਸ਼ੁਰ ਜਿਹੜਾ ਉਹ ਦਾ ਨਿਆਂ ਕਰਦਾ ਹੈ!
Bu wǝjidin bir kün iqidila uningƣa qüxidiƣan balayi’apǝtlǝr, Yǝni ɵlüm, dǝrd-ǝlǝm wǝ aqarqiliⱪ kelidu, U ot bilǝn kɵydürülidu; Qünki uni soraⱪ ⱪilƣuqi Pǝrwǝrdigar Huda ⱪudrǝtliktur!».
9 ੯ ਧਰਤੀ ਦੇ ਰਾਜੇ ਜਿਨ੍ਹਾਂ ਉਹ ਦੇ ਨਾਲ ਹਰਾਮਕਾਰੀ ਅਤੇ ਭੋਗ ਬਿਲਾਸ ਕੀਤਾ, ਜਿਸ ਵੇਲੇ ਉਹ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਹ ਦੇ ਉੱਤੇ ਰੋਣਗੇ ਅਤੇ ਵਿਰਲਾਪ ਕਰਨਗੇ।
Uning bilǝn buzuⱪluⱪ ⱪilƣan wǝ uning bilǝn ǝyx-ixrǝttǝ yaxiƣan yǝr yüzidiki padixaⱨlar uni ɵrtigǝn otning is-tütǝklirini kɵrgǝndǝ, uning ⱨaliƣa ⱪarap yiƣa-zar kɵtürüxidu.
10 ੧੦ ਅਤੇ ਉਹ ਦੇ ਕਸ਼ਟ ਤੋਂ ਡਰ ਦੇ ਮਾਰੇ ਉਹ ਦੂਰ ਖੜ ਕੇ ਆਖਣਗੇ, ਹਾਏ, ਹਾਏ! ਹੇ ਵੱਡੀ ਨਗਰੀ, ਮਜ਼ਬੂਤ ਨਗਰੀ ਬਾਬੁਲ! ਇੱਕੋ ਘੰਟੇ ਵਿੱਚ ਤੇਰਾ ਨਿਬੇੜਾ ਹੋ ਗਿਆ!
Ular uning tartiwatⱪan azabidin ⱪorⱪup, yiraⱪta turup dǝyduki: — «Way isit, way isit, i katta xǝⱨǝr! Aⱨ Babil, küqlük xǝⱨǝr! Qünki bir saǝt iqidila jazaying bexingƣa qüxti!»
11 ੧੧ ਧਰਤੀ ਦੇ ਵਪਾਰੀ ਉਹ ਨੂੰ ਰੋਂਦੇ ਅਤੇ ਕੁਰਲਾਉਂਦੇ ਹਨ, ਕਿਉਂ ਜੋ ਹੁਣ ਉਨ੍ਹਾਂ ਦਾ ਮਾਲ ਕੋਈ ਨਹੀਂ ਲੈਂਦਾ।
Yǝr yüzidiki sodigǝrlǝrmu uning üstidǝ yiƣa-zar ⱪilixidu. Qünki ǝmdi ularning kemidiki yük-mallirini,
12 ੧੨ ਅਰਥਾਤ ਮਾਲ ਸੋਨੇ ਦਾ ਅਤੇ ਚਾਂਦੀ, ਜਵਾਹਰ, ਮੋਤੀਆਂ, ਅਤੇ ਕਤਾਨ ਦਾ ਅਤੇ ਬੈਂਗਣੀ, ਰੇਸ਼ਮੀ ਅਤੇ ਲਾਲ ਰੰਗ ਦੇ ਕੱਪੜੇ ਦਾ ਅਤੇ ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ ਅਤੇ ਹਾਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਗਮਰਮਰ ਦੀ ਹਰੇਕ ਵਸਤ
yǝni altun-kümüx, ⱪimmǝtlik yaⱪutlar, ünqǝ-mǝrwayit, nǝpis libas rǝht, sɵsün rǝht, yipǝk, toⱪ ⱪizil rǝnglik gǝzmal, ⱨǝrhil huxbuy turunj yaƣaqlar, pil qixi buyumliri, ǝng esil yaƣaq, tuq, tɵmür wǝ mǝrmǝrlǝrdin ixlǝngǝn hilmuhil buyumlar,
13 ੧੩ ਅਤੇ ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਮੈਅ, ਤੇਲ, ਮੈਦਾ, ਕਣਕ, ਡੰਗਰ, ਭੇਡਾਂ, ਘੋੜੇ ਅਤੇ ਰੱਥ, ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ।
xuningdǝk ⱪowzaⱪdarqin, tetitⱪular, huxbuy, murmǝkki, mǝstiki, xarab, zǝytun meyi, aⱪ un, buƣday, kala, ⱪoy, at, ⱨarwa wǝ insanlarning tǝnliri wǝ janliri degǝn mallirini setiwalidiƣan kixi yoⱪtur.
14 ੧੪ ਤੇਰੇ ਮਨਭਾਉਂਦੇ ਫਲ ਤੇਰੇ ਕੋਲੋਂ ਦੂਰ ਹੋ ਗਏ, ਸਾਰੀਆਂ ਕੀਮਤੀ ਅਤੇ ਭੜਕੀਲੀਆਂ ਵਸਤਾਂ ਤੇਰੇ ਕੋਲੋਂ ਜਾਂਦੀਆਂ ਰਹੀਆਂ, ਅਤੇ ਹੁਣ ਕਦੇ ਨਾ ਲੱਭਣਗੀਆਂ!
([I Babil], jening mǝstanǝ bolƣan esil mewilǝr sǝndin kǝtti, Barliⱪ ⱨǝxǝmǝtlik wǝ ⱨǝywǝtlik mal-dunyaliring sǝndin yoⱪaldi. Ular bularni ǝmdi ⱨǝrgiz tapalmaydu!)
15 ੧੫ ਇਨ੍ਹਾਂ ਵਸਤਾਂ ਦੇ ਵਪਾਰੀ ਜਿਹੜੇ ਉਹ ਦੇ ਰਾਹੀਂ ਧਨਵਾਨ ਹੋਏ ਸਨ, ਉਹ ਦੇ ਦੁੱਖ ਤੋਂ ਡਰ ਦੇ ਮਾਰੇ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ,
Bu mallarni setip beyiƣan sodigǝrlǝr bolsa xǝⱨǝrning tartiwatⱪan azabidin ⱪorⱪup, yiraⱪta turup uning üstidǝ yiƣa-zar ⱪilixip deyixiduki: —
16 ੧੬ ਹਾਏ ਹਾਏ, ਇਸ ਵੱਡੀ ਨਗਰੀ ਨੂੰ! ਜਿਹੜੀ ਕਤਾਨ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸੀ, ਅਤੇ ਸੋਨੇ, ਜਵਾਹਰਾਂ ਅਤੇ ਮੋਤੀਆਂ ਦੇ ਨਾਲ ਸ਼ਿੰਗਾਰੀ ਹੋਈ ਸੀ,
«Way isit, way isit, i katta xǝⱨǝr! Nǝpis libas rǝhtlǝrgǝ, sɵsün wǝ toⱪ ⱪizil rǝnglik gǝzmallarƣa orilip, Altun, ⱪimmǝtlik yaⱪutlar wǝ ünqǝ-mǝrwayitlar bilǝn bezǝlgǝnsǝn!
17 ੧੭ ਕਿਉਂ ਜੋ ਐਨਾ ਸਾਰਾ ਧਨ ਇੱਕੋ ਘੰਟੇ ਵਿੱਚ ਬਰਬਾਦ ਹੋ ਗਿਆ ਹੈ!। ਹਰੇਕ ਮਲਾਹਾਂ ਦਾ ਸਿਰਕਰਦਾ ਅਤੇ ਹਰ ਕੋਈ ਜਿਹੜਾ ਜਹਾਜ਼ਾਂ ਵਿੱਚ ਕਿਧਰੇ ਫਿਰਦਾ ਹੈ ਅਤੇ ਮਲਾਹ ਅਤੇ ਸਮੁੰਦਰ ਉੱਤੇ ਜਿੰਨੇ ਰੋਜ਼ੀ ਰੋਟੀ ਕਮਾਉਂਦੇ ਹਨ, ਸੱਭੇ ਦੂਰ ਖੜ੍ਹੇ ਹੋਏ।
Bir saǝt iqidila xunqǝ katta bayliⱪlar wǝyran boldi!» Barliⱪ kemǝ hojayinliri, kemidiki barliⱪ yoluqilar, kemiqilǝr wǝ dengizƣa tayinip jan baⱪidiƣanlarning ⱨǝmmisi yiraⱪta turup,
18 ੧੮ ਅਤੇ ਉਹ ਦੇ ਸੜਨ ਦਾ ਧੂੰਆਂ ਵੇਖ ਕੇ ਚੀਕਾਂ ਮਾਰ ਉੱਠੇ ਅਤੇ ਬੋਲੇ ਭਈ ਕਿਹੜਾ ਇਸ ਵੱਡੀ ਨਗਰੀ ਦੇ ਵਰਗਾ ਹੈ?
Uni ɵrtigǝn otning is-tütǝklirini kɵrüp: — Bu katta xǝⱨǝrgǝ ⱪaysi xǝⱨǝr tǝng kelǝlisun? — dǝp pǝryad kɵtürüxti.
19 ੧੯ ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾਈ ਅਤੇ ਰੋਂਦਿਆਂ ਕੁਰਲਾਉਂਦਿਆਂ ਚੀਕਾਂ ਮਾਰ-ਮਾਰ ਕੇ ਆਖਿਆ, ਹਾਏ ਹਾਏ ਇਸ ਵੱਡੀ ਨਗਰੀ ਨੂੰ! ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਹ ਦੇ ਧਨ ਦੇ ਰਾਹੀਂ ਧਨੀ ਹੋ ਗਏ! ਉਹ ਤਾਂ ਇੱਕ ਘੰਟੇ ਵਿੱਚ ਬਰਬਾਦ ਹੋ ਗਈ!
Ular baxliriƣa topa qeqip, pǝryad kɵtürüxüp, yiƣa-zar ⱪilixip: — Way isit, way isit, u katta xǝⱨǝr! U arⱪiliⱪ, uning dɵlitidin, dengizda kemisi barlar beyiƣanidi! Bir saǝt iqidila wǝyran boldi bu xǝⱨǝr! — deyixidu.
20 ੨੦ ਹੇ ਸਵਰਗ ਅਤੇ ਹੇ ਸੰਤੋ, ਰਸੂਲੋ ਅਤੇ ਨਬੀਓ, ਉਹ ਦੇ ਉੱਤੇ ਖੁਸ਼ੀ ਕਰੋ, ਕਿਉਂ ਜੋ ਪਰਮੇਸ਼ੁਰ ਨੇ ਨਿਆਂ ਕਰ ਕੇ ਤੁਹਾਡਾ ਬਦਲਾ ਉਸ ਤੋਂ ਲੈ ਲਿਆ!
— «Uning bexiƣa kǝlgǝnlǝrdin xadlininglar, Əy ǝrx, ǝy muⱪǝddǝs bǝndilǝr, rosullar wǝ pǝyƣǝmbǝrlǝr! Qünki Huda silǝrning dǝwayinglardiki ⱨɵkümni uning üstidin qiⱪarƣan!».
21 ੨੧ ਤਾਂ ਇੱਕ ਬਲਵਾਨ ਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸੇ ਤਰ੍ਹਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ!
Andin, küqlük bir pǝrixtǝ tügmǝn texiƣa ohxax yoƣan bir taxni kɵtürüp, dengizƣa taxlap mundaⱪ dedi: — «Mana xundaⱪ xiddǝt bilǝn, Katta xǝⱨǝr Babil ƣulitilidu, U ⱪaytidin kɵrünmǝydu!
22 ੨੨ ਰਬਾਬੀਆਂ, ਗਵੱਈਆਂ, ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੁਰ੍ਹੀ ਫੂਕਣ ਵਾਲਿਆਂ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਕਿਸੇ ਪੇਸ਼ੇ ਦਾ ਕੋਈ ਕਾਰੀਗਰ ਤੇਰੇ ਵਿੱਚ ਫੇਰ ਕਦੇ ਨਾ ਲੱਭੇਗਾ। ਚੱਕੀ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ,
Qiltarqilarning, sazqilarning, Nǝyqilǝr wǝ sunayqilarning awazi seningdǝ ⱪaytidin ⱨǝrgiz anglanmaydu, Ⱨǝrhil ⱨünǝrni ⱪilidiƣan ⱨünǝrwǝn seningdǝ ⱪaytidin ⱨǝrgiz tepilmaydu, Tügmǝnningmu awazi seningdǝ ⱪaytidin ⱨǝrgiz anglanmaydu,
23 ੨੩ ਅਤੇ ਦੀਵੇ ਦੀ ਰੋਸ਼ਨੀ ਤੇਰੇ ਵਿੱਚ ਫੇਰ ਕਦੀ ਨਾ ਚਮਕੇਗੀ, ਲਾੜੀ ਅਤੇ ਲਾੜੇ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਤੇਰੇ ਵਪਾਰੀ ਤਾਂ ਧਰਤੀ ਦੇ ਮਹਾਂ ਪੁਰਖ ਸਨ, ਅਤੇ ਸਾਰੀਆਂ ਕੌਮਾਂ ਤੇਰੀ ਜਾਦੂਗਰੀ ਨਾਲ ਭਰਮਾਈਆਂ ਗਈਆਂ,
Ⱨǝtta qiraƣning yoruⱪi seningdǝ ⱪaytidin ⱨǝrgiz yorumaydu, Toy boluwatⱪan yigit-ⱪizning awazi seningdǝ ⱪaytidin ⱨǝrgiz anglanmaydu; Qünki sening sodigǝrliring yǝr yüzidiki ǝrbablar bolup qiⱪti, Barliⱪ ǝllǝr sening seⱨir-ǝpsunliringƣa aldandi;
24 ੨੪ ਨਾਲੇ ਨਬੀਆਂ, ਸੰਤਾਂ ਅਤੇ ਉਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਮਾਰੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ!
Pǝyƣǝmbǝrlǝrning, muⱪǝddǝs bǝndilǝrning [tɵkülgǝn ⱪanliri], Xundaⱪla yǝr yüzidǝ barliⱪ ⱪirƣin bolƣanlarning ⱪanlirimu uningda tepildi».