< ਯੂਹੰਨਾ ਦੇ ਪਰਕਾਸ਼ ਦੀ ਪੋਥੀ 18 >

1 ਇਸ ਤੋਂ ਬਾਅਦ ਮੈਂ ਇੱਕ ਹੋਰ ਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਦੇ ਕੋਲ ਅਧਿਕਾਰ ਸੀ ਅਤੇ ਉਹ ਦੇ ਤੇਜ ਨਾਲ ਧਰਤੀ ਚਾਨਣੀ ਹੋ ਗਈ।
And after this, I saw an angel descending from heaven, who had great power; and the earth was enlightened with his glory.
2 ਅਤੇ ਉਹ ਨੇ ਬਹੁਤ ਉੱਚੀ ਆਵਾਜ਼ ਮਾਰ ਕੇ ਆਖਿਆ, ਢਹਿ ਪਈ ਬਾਬੁਲ, ਵੱਡੀ ਨਗਰੀ ਡਿੱਗ ਪਈ! ਉਹ ਭੂਤਾਂ ਦਾ ਟਿਕਾਣਾ ਹੋ ਗਿਆ, ਨਾਲੇ ਹਰ ਅਸ਼ੁੱਧ ਆਤਮਾਵਾਂ ਦਾ ਅੱਡਾ, ਹਰ ਦੁਸ਼ਟ ਅਤੇ ਘਿਣਾਉਣੇ ਪੰਛੀ ਦਾ ਅੱਡਾ।
And he cried with a mighty and a loud voice, saying, It is fallen! it is fallen! it is fallen! even Babylon the Great: and it is become the habitation of demons, and the hold of every unclean spirit, and a cage of every unclean and hateful bird:
3 ਕਿਉਂ ਜੋ ਉਹ ਦੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਤੋਂ ਸਾਰੀਆਂ ਕੌਮਾਂ ਨੇ ਪੀਤਾ, ਅਤੇ ਧਰਤੀ ਦੇ ਰਾਜਿਆਂ ਨੇ ਉਹ ਦੇ ਨਾਲ ਹਰਾਮਕਾਰੀ ਕੀਤੀ, ਅਤੇ ਧਰਤੀ ਦੇ ਵਪਾਰੀ ਉਹ ਦੇ ਬਹੁਤ ਜਿਆਦਾ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।
for she has caused all the nations to drink of the wine of her raging whoredom; and the kings of the earth have committed whoredom with her, and the merchants of the earth have been enriched by the abundance of her luxuries.
4 ਮੈਂ ਇੱਕ ਹੋਰ ਅਵਾਜ਼ ਅਕਾਸ਼ ਤੋਂ ਇਹ ਆਖਦੇ ਸੁਣੀ, ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਕਿਤੇ ਤੁਸੀਂ ਉਹ ਦੇ ਪਾਪਾਂ ਦੇ ਭਾਗੀ ਬਣੋ, ਕਿਤੇ ਤੁਸੀਂ ਉਹ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਹੋਵੋ!
And I heard another voice from heaven, saying, Come out from her, my people, that you may not be partakers with her in her sins, and that you may not partake of her plagues:
5 ਉਹ ਦੇ ਪਾਪ ਤਾਂ ਸਵਰਗ ਤੱਕ ਪਹੁੰਚ ਗਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਯਾਦ ਕੀਤੇ ਹਨ।
for her sins have followed up to heaven, and her unrighteous actions are come up in remembrance before God.
6 ਜਿਵੇਂ ਉਹ ਨੇ ਵਰਤਿਆ ਤਿਵੇਂ ਤੁਸੀਂ ਉਹ ਦੇ ਨਾਲ ਵੀ ਵਰਤੋ, ਸਗੋਂ ਉਹ ਦੇ ਕੰਮਾਂ ਦੇ ਅਨੁਸਾਰ ਉਹ ਨੂੰ ਦੁਗਣਾ ਬਦਲਾ ਦਿਓ, - ਜਿਹੜਾ ਪਿਆਲਾ ਉਹ ਨੇ ਭਰਿਆ, ਤੁਸੀਂ ਉਸ ਵਿੱਚ ਉਹ ਦੇ ਲਈ ਦੁਗਣਾ ਭਰੋ।
Give her, as he also has given; and recompense to her double, according to her works: in the cup which she has mingled, mingle to her double.
7 ਜਿੰਨੀ ਉਹ ਨੇ ਆਪਣੀ ਵਡਿਆਈ ਕੀਤੀ, ਅਤੇ ਭੋਗ ਬਿਲਾਸ ਕੀਤਾ, ਉਨ੍ਹਾਂ ਹੀ ਉਹ ਨੂੰ ਕਸ਼ਟ ਅਤੇ ਸੋਗ ਦਿਉ, ਕਿਉਂ ਜੋ ਉਹ ਆਪਣੇ ਮਨ ਵਿੱਚ ਇਹ ਆਖਦੀ ਹੈ, ਮੈਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ, ਨਾ ਕਦੇ ਸੋਗ ਵੇਖਾਂਗੀ!
In proportion to the degree in which she has made ostentation of her glory, and lived in luxury, inflict upon her torment and grief. Because she has said in her heart, I sit as a queen, and am not a widow, and shall not see sorrow;
8 ਇਸ ਕਰਕੇ ਉਹ ਦੀਆਂ ਮਹਾਂਮਾਰੀਆਂ ਇੱਕੋ ਦਿਨ ਵਿੱਚ ਆ ਪੈਣਗੀਆਂ; ਮੌਤ, ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੂ ਪਰਮੇਸ਼ੁਰ ਜਿਹੜਾ ਉਹ ਦਾ ਨਿਆਂ ਕਰਦਾ ਹੈ!
therefore, in one day shall her plagues come--death, and mourning, and famine; and she shall be burnt with fire; for strong is the Lord God who judges her.
9 ਧਰਤੀ ਦੇ ਰਾਜੇ ਜਿਨ੍ਹਾਂ ਉਹ ਦੇ ਨਾਲ ਹਰਾਮਕਾਰੀ ਅਤੇ ਭੋਗ ਬਿਲਾਸ ਕੀਤਾ, ਜਿਸ ਵੇਲੇ ਉਹ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਹ ਦੇ ਉੱਤੇ ਰੋਣਗੇ ਅਤੇ ਵਿਰਲਾਪ ਕਰਨਗੇ।
And the kings of the earth, who have committed fornication, and lived in luxury with her, shall mourn and lament, when they shall see the smoke of her burning,
10 ੧੦ ਅਤੇ ਉਹ ਦੇ ਕਸ਼ਟ ਤੋਂ ਡਰ ਦੇ ਮਾਰੇ ਉਹ ਦੂਰ ਖੜ ਕੇ ਆਖਣਗੇ, ਹਾਏ, ਹਾਏ! ਹੇ ਵੱਡੀ ਨਗਰੀ, ਮਜ਼ਬੂਤ ਨਗਰੀ ਬਾਬੁਲ! ਇੱਕੋ ਘੰਟੇ ਵਿੱਚ ਤੇਰਾ ਨਿਬੇੜਾ ਹੋ ਗਿਆ!
standing afar off, for fear of her torment, saying, Alas! alas! the great city, Babylon; the strong city! for in one hour is thy judgment come.
11 ੧੧ ਧਰਤੀ ਦੇ ਵਪਾਰੀ ਉਹ ਨੂੰ ਰੋਂਦੇ ਅਤੇ ਕੁਰਲਾਉਂਦੇ ਹਨ, ਕਿਉਂ ਜੋ ਹੁਣ ਉਨ੍ਹਾਂ ਦਾ ਮਾਲ ਕੋਈ ਨਹੀਂ ਲੈਂਦਾ।
And the merchants of the earth shall wail and lament over her, because no one buys their wares any longer--
12 ੧੨ ਅਰਥਾਤ ਮਾਲ ਸੋਨੇ ਦਾ ਅਤੇ ਚਾਂਦੀ, ਜਵਾਹਰ, ਮੋਤੀਆਂ, ਅਤੇ ਕਤਾਨ ਦਾ ਅਤੇ ਬੈਂਗਣੀ, ਰੇਸ਼ਮੀ ਅਤੇ ਲਾਲ ਰੰਗ ਦੇ ਕੱਪੜੇ ਦਾ ਅਤੇ ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ ਅਤੇ ਹਾਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਗਮਰਮਰ ਦੀ ਹਰੇਕ ਵਸਤ
the merchandise of gold, and silver, and jewels, and pearls, and fine linen, and purple, and silk, and scarlet, and every odiferous wood, and every vessel of ivory, and every vessel of most precious wood, and of brass, and of iron, and of marble,
13 ੧੩ ਅਤੇ ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਮੈਅ, ਤੇਲ, ਮੈਦਾ, ਕਣਕ, ਡੰਗਰ, ਭੇਡਾਂ, ਘੋੜੇ ਅਤੇ ਰੱਥ, ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ।
and cinnamon, and perfume, and myrrh, and incense, and wine, and oil, and fine flour, and wheat, and oxen, and sheep, and horses, and chariots, and slaves, and souls of men.
14 ੧੪ ਤੇਰੇ ਮਨਭਾਉਂਦੇ ਫਲ ਤੇਰੇ ਕੋਲੋਂ ਦੂਰ ਹੋ ਗਏ, ਸਾਰੀਆਂ ਕੀਮਤੀ ਅਤੇ ਭੜਕੀਲੀਆਂ ਵਸਤਾਂ ਤੇਰੇ ਕੋਲੋਂ ਜਾਂਦੀਆਂ ਰਹੀਆਂ, ਅਤੇ ਹੁਣ ਕਦੇ ਨਾ ਲੱਭਣਗੀਆਂ!
And the fruits which thy soul desired, are gone from thee; and all delicious and splendid things are departed from thee, and thou shalt never find them any more.
15 ੧੫ ਇਨ੍ਹਾਂ ਵਸਤਾਂ ਦੇ ਵਪਾਰੀ ਜਿਹੜੇ ਉਹ ਦੇ ਰਾਹੀਂ ਧਨਵਾਨ ਹੋਏ ਸਨ, ਉਹ ਦੇ ਦੁੱਖ ਤੋਂ ਡਰ ਦੇ ਮਾਰੇ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ,
The merchants of these commodities, who were enriched by her, shall stand afar off, for fear of her torment, weeping, and mourning,
16 ੧੬ ਹਾਏ ਹਾਏ, ਇਸ ਵੱਡੀ ਨਗਰੀ ਨੂੰ! ਜਿਹੜੀ ਕਤਾਨ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸੀ, ਅਤੇ ਸੋਨੇ, ਜਵਾਹਰਾਂ ਅਤੇ ਮੋਤੀਆਂ ਦੇ ਨਾਲ ਸ਼ਿੰਗਾਰੀ ਹੋਈ ਸੀ,
and saying, Alas! alas! the great city, that was clothed with fine linen, and purple, and scarlet, and adorned with gold, and precious stones, and pearls;
17 ੧੭ ਕਿਉਂ ਜੋ ਐਨਾ ਸਾਰਾ ਧਨ ਇੱਕੋ ਘੰਟੇ ਵਿੱਚ ਬਰਬਾਦ ਹੋ ਗਿਆ ਹੈ!। ਹਰੇਕ ਮਲਾਹਾਂ ਦਾ ਸਿਰਕਰਦਾ ਅਤੇ ਹਰ ਕੋਈ ਜਿਹੜਾ ਜਹਾਜ਼ਾਂ ਵਿੱਚ ਕਿਧਰੇ ਫਿਰਦਾ ਹੈ ਅਤੇ ਮਲਾਹ ਅਤੇ ਸਮੁੰਦਰ ਉੱਤੇ ਜਿੰਨੇ ਰੋਜ਼ੀ ਰੋਟੀ ਕਮਾਉਂਦੇ ਹਨ, ਸੱਭੇ ਦੂਰ ਖੜ੍ਹੇ ਹੋਏ।
for in one hour all these riches are laid waste. And every pilot, and every passenger, and the mariners, and all that bestow their labor upon the sea, stood afar off,
18 ੧੮ ਅਤੇ ਉਹ ਦੇ ਸੜਨ ਦਾ ਧੂੰਆਂ ਵੇਖ ਕੇ ਚੀਕਾਂ ਮਾਰ ਉੱਠੇ ਅਤੇ ਬੋਲੇ ਭਈ ਕਿਹੜਾ ਇਸ ਵੱਡੀ ਨਗਰੀ ਦੇ ਵਰਗਾ ਹੈ?
and cried, when they saw the smoke of her burning, saying, What city is like to the great city!
19 ੧੯ ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾਈ ਅਤੇ ਰੋਂਦਿਆਂ ਕੁਰਲਾਉਂਦਿਆਂ ਚੀਕਾਂ ਮਾਰ-ਮਾਰ ਕੇ ਆਖਿਆ, ਹਾਏ ਹਾਏ ਇਸ ਵੱਡੀ ਨਗਰੀ ਨੂੰ! ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਹ ਦੇ ਧਨ ਦੇ ਰਾਹੀਂ ਧਨੀ ਹੋ ਗਏ! ਉਹ ਤਾਂ ਇੱਕ ਘੰਟੇ ਵਿੱਚ ਬਰਬਾਦ ਹੋ ਗਈ!
And they cast dust upon their heads, and cried, weeping, and mourning, saying, Alas! alas! the great city, by whose magnificent expenses, all that had ships in the sea were enriched; for she is made desolate in one hour!
20 ੨੦ ਹੇ ਸਵਰਗ ਅਤੇ ਹੇ ਸੰਤੋ, ਰਸੂਲੋ ਅਤੇ ਨਬੀਓ, ਉਹ ਦੇ ਉੱਤੇ ਖੁਸ਼ੀ ਕਰੋ, ਕਿਉਂ ਜੋ ਪਰਮੇਸ਼ੁਰ ਨੇ ਨਿਆਂ ਕਰ ਕੇ ਤੁਹਾਡਾ ਬਦਲਾ ਉਸ ਤੋਂ ਲੈ ਲਿਆ!
Rejoice over her, thou heaven, and you saints, and apostles, and prophets; for on your account God has pronounced sentence upon her.
21 ੨੧ ਤਾਂ ਇੱਕ ਬਲਵਾਨ ਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸੇ ਤਰ੍ਹਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ!
And a strong angel took a stone, like a great millstone, and cast it into the sea; saying, Thus shall Babylon, the great city, he dashed down with violence, and never be found again.
22 ੨੨ ਰਬਾਬੀਆਂ, ਗਵੱਈਆਂ, ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੁਰ੍ਹੀ ਫੂਕਣ ਵਾਲਿਆਂ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਕਿਸੇ ਪੇਸ਼ੇ ਦਾ ਕੋਈ ਕਾਰੀਗਰ ਤੇਰੇ ਵਿੱਚ ਫੇਰ ਕਦੇ ਨਾ ਲੱਭੇਗਾ। ਚੱਕੀ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ,
And the voice of harpers, and musicians, of them that play the flute, and sound the trumpet, shall be heard no more in thee; nor shall the noise of the millstone be heard any more in thee;
23 ੨੩ ਅਤੇ ਦੀਵੇ ਦੀ ਰੋਸ਼ਨੀ ਤੇਰੇ ਵਿੱਚ ਫੇਰ ਕਦੀ ਨਾ ਚਮਕੇਗੀ, ਲਾੜੀ ਅਤੇ ਲਾੜੇ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਤੇਰੇ ਵਪਾਰੀ ਤਾਂ ਧਰਤੀ ਦੇ ਮਹਾਂ ਪੁਰਖ ਸਨ, ਅਤੇ ਸਾਰੀਆਂ ਕੌਮਾਂ ਤੇਰੀ ਜਾਦੂਗਰੀ ਨਾਲ ਭਰਮਾਈਆਂ ਗਈਆਂ,
and the light of a lamp shall be seen no more in thee; and the voice of the bridegroom, and of the bride, shall be heard no more in thee: because they merchants were the grandees of the earth--because by thy sorceries were all the nations deceived:
24 ੨੪ ਨਾਲੇ ਨਬੀਆਂ, ਸੰਤਾਂ ਅਤੇ ਉਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਮਾਰੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ!
and in her was found the blood of prophets, and of saints, even of all those who were slain upon the earth.

< ਯੂਹੰਨਾ ਦੇ ਪਰਕਾਸ਼ ਦੀ ਪੋਥੀ 18 >